Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵਿਆਹ ਦਾ ਨਤੀਜਾ - ਰੂਪ ਢਿੱਲੋਂ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Showing page 1 of 2 << Prev     1  2  Next >>   Last >> 
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਵਿਆਹ ਦਾ ਨਤੀਜਾ - ਰੂਪ ਢਿੱਲੋਂ

ਅਦੀਤਾਰ ਕੁਲਜੀਤ ਚੀਮਾ

Posted in 4 parts below

 

ਜਦ ਵੀ ਟੇਲੀ ਲਾਈਦਾ, ਕੋਈ ਨਾ ਕੋਈ ਸੁੰਦਰ ਗੋਰੀ ਮੁਸ੍ਕੁਰਾਉਂਦੀ ਮਿਲਦੀ ਸੀ... ਸੂਹੇ ਬੁੱਲ੍ਹ ਤੇ ਚਿੱਟੇ ਚਮਕਦੇ ਦੰਦ। ਸਾਨੂੰ ਵੀ ਇਸ ਤਰ੍ਹਾਂ ਦੀ ਸਹੇਲੀ ਚਾਹੀਦੀ ਸੀ, ਇਸ ਤਰ੍ਹਾਂ ਦੀ ਵਹੁਟੀ, ਜੀਵਨ ਸਾਥਣ। ਕਿਉਂ ਨਹੀਂ? ਆਲੇ ਦੁਆਲੇ ਬਥੇਰੀਆਂ ਸੀ। ਅੱਸੀਂ ਵਲੈਤ ਦੇ ਜੰਮੇ ਪਲੇ ਆਂ, ਸਾਨੂੰ ਵੀ ਕੋਈ ਮਿਲ ਜਾਉ ਫਿਰ ਕੀ ਵੱਡੀ ਗੱਲ ਹੈ?

ਐਪਰ ਗੱਲ ਵੱਡੀ ਹੀ ਸੀ। ਪਹਿਲੀ ਰੁਕਾਵਟ ਸੀ ਕਿ ਅੱਸੀਂ ਪੰਜਾਬੀ ਸਾਂ, ਦੂਜੀ ਕਿ ਅੱਸੀਂ ਜੱਟ ਸਾਂ। ਪਰਾਣੇ ਮੁਲਕ ਦੀਆਂ ਰੀਤਾਂ ਬਿਨਾ ਸੰਗ  ਸਾਡੇ ਮਾਪੇਆਂ ਨਾਲ ਦੇਸ਼ਾਂ ਦਾ ਰਾਹ ਪਾਰ ਕਰ ਗਈਆਂ। ਜਦ ਵੀ ਅਸੀਂ ਮੁੰਡੇ ਸਕੂਲ ਵਿੱਚ ਮਿਲਦੇ ਸੀ, ਆਪਸ ਵਿੱਚ ਗੱਲ ਤੁਰਦੀ ਸੀ, " ਅੱਸੀਂ ਬ੍ਰਿਟਿਸ਼ ਹਾਂ, ਸਦਾ ਵੀ ਹੱਕ ਹੈ ਜਿਸ ਨਾਲ ਮਰਜ਼ੀ ਵਿਆਹ ਕਰੀਏ..... ਤੇ ਫੇਰ ਜੋਸ਼ ਵਿਚ ਆ ਕੇ ਕਹਿੰਦੇ " ਮਰਜੀ ਨਾਲ ਵਿਆਹ ਕਰਨਾ, ਭਾਵੇਂ ਕੋਈ ਗੋਰੀ ਨਾਲ ਹੀ ਕਰੀਏ"। 

ਨਿੱਤ ਨਿੱਤ ਅੰਗ੍ਰੇਜ਼ ਤਾਂ ਸਾਡਾ ਮਖੌਲ ਕਰਦੇ ਸੀ, "ਤੁਹਾਡੀ ਤਾਂ ਅਰੈਂਜ ਮੇਰਿਜ  ਹੋਵੇਗੀ... ਤੁਸੀਂ ਜੰਗਲੀ ਲੋਕ ਹੋ... ਕਿਵੇਂ ਸ਼ਾਦੀ ਕਰ ਸਕਦੇ ਅਣਜਾਣ ਔਰਤ ਨਾਲ ???" ਸਾਨੂੰ ਲਾਜੁਆਬ ਕਰ ਦੇਂਦੇ ਸੀ। ਇੱਕ ਦੋ ਪੰਜਾਬੀ ਰਸਮਾਂ ਦੇ ਹੱਕ'ਚ ਬਹਿਸ ਕਰ ਲੈਂਦੇ ਸੀ, ਪਰ ਹਮੇਸ਼ਾ ਹਾਰ ਖਾਂਦੇ ਸੀ। ਸਾਡਾ ਵੀ ਪੱਕਾ ਇਰਾਦਾ ਬਣ ਗਿਆ ਕਿ ਅਸੀਂ ਜੀਵਨ-ਸਾਥੀ ਖੁਦ ਚੁਣਾਂਗੇ, ਨਾ ਕਿ ਸਾਡੇ ਮਾਂ-ਬਾਪ। ਉਸ ਵੇਲੇ ਤਾਂ ਅੱਸੀਂ ਨਿਆਣੇ ਸਾਂ, ਕੋਈ ਤਾਕਤ ਨਹੀਂ ਸੀ। ਭਾਰਤ ਤੋਂ ਆਉਣ ਵਾਲਿਆਂ ਨੇ ਸੋਚਿਆਂ ਨਹੀਂ ਸੀ ਕਿ ਜਦ ਨਵੀਂ ਪੀੜੀ ਦੀ ਉਮਰ ਚੜ੍ਹ ਗਈ, ਗੰਗਾ ਉਲਟੀ ਚੱਲ ਜਾਣੀ ਸੀ। ਜੇ ਕਿਸੇ ਜਵਾਕ  ਨੂੰ ਬਾਹਰਲੇ ਮੁਲਕ ਪਾਲਣਾ ਸੀ, ਫਿਰ ਉਸ ਮੁਲਕ ਦੇ ਰੀਤ, ਰਿਵਾਜ, ਉਸ ਨਿਆਣੇ ਦੇ ਹੋਣੇ ਹੀ ਸੀ.... ਕਿਸੇ ਨੇ ਪਿੱਛੇ ਝਾਤੀ ਨਹੀਂ ਮਾਰਨੀ। ਪਰ ਇਸ ਗੱਲ ਤੱਕ ਪਹੁੰਚਣ ਤੋਂ ਪਹਿਲਾ ਮੇਰੇ ਅਤੇ ਅੰਮੀ ਦੀ ਕਈ ਵਾਰੀ ਬਹਿਸ ਹੋਈ ਸੀ.... ਹਰੇਕ ਵਾਰੀ ਅਮ੍ਮੀ ਹਾਰ ਜਾਂਦੀ.. ਇਸ ਕਰਕੇ ਸਾਨੂੰ ਲੱਗਣ ਲੱਗ ਗਿਆ ਕਿ  ਇੰਡੀਆ 'ਤੇ ਪਾਕਿਸਤਾਨ ਵਿਚ ਲੋਕ ਸਭ ਬੁੱਧੂ ਐ। 

"ਅੰਮੀ, ਮੈ ਮਰਜ਼ੀ ਨਾਲ ਵਿਆਹ ਕਰਨਾ",
" ਕੋਈ ਗੱਲ ਨਹੀਂ ਪੁੱਤ, ਕੁੜੀ ਆਪ ਹੀ ਚੁਣ ਲੀੰ... ਪਰ ਚੰਗੇ ਘਰ ਦੀ ਹੋਣੀ ਚਾਹੀਦੀ ਐ"। 
" ਮੈਨੂੰ ਉਸਦੇ ਟੱਬਰ ਨਾਲ ਕੀ ਹੈ? ਬੱਸ ਫਿੱਟ ਫੱਟ ਹੋਵੇ  "
" ਕਮਲਾ... ਕੁੜੀ ਦਾ ਸੁਭਾਉ ਵੇਖੀ ਦਾ ਹੈ..... ਉਸਦਾ ਪਿਛੋਕੜ",
" ਨਾ ਨੀਂ ਮਾਈ.... ਸੋਹਣੀ ਹੋਵੇ ਨਹੀਂ ਤਾਂ ਮੈਂ ਵਿਆਹ ਨਹੀਂ ਕਰਨਾ",
" ਰੱਬ ਜੋ ਕਰੂਗਾ, ਸਹੀ ਕਰੂਗਾ",
" ਗੋਰੀ ਨਾਲ ਵਿਆਹ ਕਰਨਾ",
" ਸਾਡੀਆਂ ਕੁੜੀਆਂ'ਚ ਕੀ ਨੁਕਸ ਐ???? " ਅੰਮੀ ਗੁੱਸੇ ਨਾਲ ਬੋਲਦੀ ... 
" ਬਦਸੂਰਤ ਐ.. ਅਗਲੀ ਨੇ",
" ਗੋਰੀ ਕਿਥੇ ਸੋਹਣੀ ਐ  ????",
" ਸਾਡੀਆਂ ਤੋਂ ਤਾਂ ਚੰਗੀਆਂ ਨੇ",
" ਵਿਆਹ ਤਾਂ ਤੇਰਾ ਅਪਣੀ ਨਾਲ ਹੀ ਹੋਵੇਗਾ",
" ਮੈਂ ਹਿੰਦੂ ਕੁੜੀ ਨਾਲ ਵਿਆਹ ਕਰਨਾ.... ਹਿੰਦੀ ਫਿਲਮਾਂ ਵਿੱਚ ਦੇਖੀਆਂ; ਸਕੂਲ ਵਿੱਚ ਵੀ..... ਸਾਡੀਆਂ ਨਾਲੋਂ ਸੋਹਣੀਆਂ ਈ ਨੇ "
" ਸ਼ੀ ਸ਼ੀ..  ਨਾ ਵੇ ਪੁੱਤ  ਸਿਖ ਕੁੜੀ ਨਾਲ ਵਿਆਹ ਹੋਵੇਗਾ"। 

07 Sep 2010

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
Part 2

" ਠੀਕ ਹੈਂ। ਅਪਣੀਆਂ ਜੱਟੀਆਂ ਤਾਂ ਬਹੁਤ ਹੀ ਅਗਲੀ ਨੇ.... ਤਰਖਾਣ ਦੀ ਕੁੜੀ ਨਾਲ ਵਿਆਹ ਕਰਨਾ"।
"ਤੋਬਾ ਤੋਬਾ.. ਜਾਤ ਵਿੱਚ ਵਿਆਹ ਕਰੀਦਾ!",
" ਲੈ ਦੱਸ.... ਇੱਕ ਪਾਸੇ ਤੁਸੀਂ ਕਹਿੰਦੇ ਅੱਸੀਂ ਸਿਖ ਹਾਂ..... ਤਰਖਾਣ ਵੀ ਤਾਂ ਸਿਖ ਨੇ",
" ਗੱਲ ਓਹ ਨਹੀਂ",
" ਝੂੱਠ! ਗੁਰੂ ਨਾਨਕ ਨੇ ਕਿਹਾ...",
" ਆਹੋ! ਕਿਹਾ.. ਪਰ ਸਮਾਜ ਵਿੱਚ ਸਿਰ ਨਹੀਂ ਚੱਕ ਸਕਦੇ"।
" ਅੱਛਾ! ਫਿਰ ਕਹਿਣ ਦਾ ਮਤਲਬ ਅੱਸੀਂ ਸੱਚੇ ਸਿਖ ਨਹੀਂ ਹਨ। ਅਸੀਂ ਤਾਂ ਹਿੰਦੂ ਆਂ, ਤਾਂ ਹੀ ਜਾਤ ਪਾਤ ਵਿੱਚ ਮੰਨਦੇ ਆਂ... ਫਿਰ ਤਾਂ ਮੈਂ ਮਾਧੁਰੀ ਦਿਕ੍ਸਿਤ ਦੀ ਭੈਣ ਨਾਲ ਸ਼ਾਦੀ ਕਰ ਸੱਕਦਾ..."
" ਚੁੱਪ! ਅੱਸੀਂ ਤੇਰੇ ਲਈ ਚੰਗੀ ਕੁੜੀ ਟੋਲੋਗੇ";
" ਰਹਿਣ ਦਿਓ! ਅੱਸੀਂ ਤਾਂ ਸਭ ਨੇ ਅਪਣੀ ਮਰਜੀ ਨਾਲ ਵਿਆਹ ਕਰਨਾ। ਜੇ ਤੁਹਾਨੂੰ ਗੱਲ ਨਹੀਂ ਪਸੰਦ ਆਉਂਦੀ ਤੇ ਇੰਡੀਆ ਕਿਉਂ ਛਡਿਆ?"
" ਤੂੰ ਗੋਰਾ ਨਹੀਂ ਹੈਗਾ "
" ਭਾਵੇਂ। ਪਰ ਮੈਨੂੰ ਤੁਹਾਡੀ ਪਖੰਡੀ ਕਲਚਰ ਦੀ ਕੋਈ ਸਮਝ ਨਹੀਂ ਲੱਗਦੀ। ਮੈਂ ਤਰਖਾਣਾਂ ਦੀ ਕੁੜੀ ਨਾਲ ਵਿਆਹ ਹੀ ਕਰਨਾ ਹੈ.... ਜੱਟ ਕੁੜੀ ਵੇਖਕੇ ਰੋਣ ਆਉਂਦਾ.... ਸਾਡੀਆਂ ਕੁੜੀਆਂ ਸਲਵਾਰ ਕਮੀਜ ਪਾਕੇ ਬੁੱਢੀਆਂ ਲੱਗ ਦੀਆਂ.... ਗੋਰੀਆਂ ਦੀਆਂ ਮਾਵਾਂ ਵੱਧ ਚੰਗੇ ਕੱਪੜੇ ਪਾਉਂਦੀਆਂ.... ਦੇਖਣ'ਚ ਜੁਆਨ ਜਨਾਨੀਆਂ ਲੱਗਦੀਆਂ"। 
"ਗੰਦ ਨਾ ਬੋਲ !",
" ਕਿਉਂ ਨਹੀਂ? ਪੰਜਾਬ ਨਹੀਂ ਹੈ ਇਹ ..... ਫਰੀ ਕੰਟਰੀ ਹੈਂ!";
" ਜੇ ਤਰਖਾਣਾਂ ਦੀ ਕੁੜੀ ਨਾਲ ਵਿਆਹ ਕਰ ਲਿਆ, ਤੈਨੂੰ ਤਾਂ ਕੋਈ ਫ਼ਰਕ ਨਹੀਂ ਪੈਣਾ। ਪਰ ਨਿਆਣਿਆਂ ਦਾ ਸੋਚ...... ਜੱਟ ਰਿਸ਼ਤੇਦਾਰਾਂ ਨੇ ਉਸਦਾ ਮਜ਼ਾਕ ਕਰਨਾ.... 'ਤੇ ਤਰਖਾਣਾਂ ਨੇ ਸਾਡਾਂ... ਦੋਨਾਂ ਜਾਤਾਂ ਵਿੱਚ ਬਹੁਤ ਫ਼ਰਕ ਹੈ"।
" ਸਿਖ ਤਾਂ ਸਿਖ ਹੀ ਹੈ"।
" ਸਾਡੀ ਕਲਚਰ ਹੋਰ ਹੈ, ਧਰਮ ਹੋਰ ਹੈ"।
" ਫਿਰ ਆਪਨੇ ਆਪ ਨੂੰ ਸਿਖ ਆਖਣ ਹੱਟ ਜਾਓ!",
" ਤੂੰ ਨਹੀਂ ਸੁਧਰਨਾ",
" ਮੈਨੂੰ ਨਹੀਂ ਤੁਹਾਡੀ ਬਕਵਾਸ ਸਮਝਦੀ ਮਾਈ। ਵਿਆਹ ਉਸ ਨਾਲ ਕਰਨਾ ਜਿਸਨੂੰ ਪਿਆਰ ਕਰਦੇ.... ਨਾ ਕਿ ਕੋਈ ਅਣਜਾਣ ਲੜਕੀ ਨਾਲ ... ਆਲੇ ਦੁਆਲੇ ਗੋਰੀਆਂ ਦਾ ਸਮੁੰਦਰ ਹੈ, ਜਿਸ ਵਿੱਚ ਅਪਣੀ ਨੂੰ ਲੱਭਣਦਾ ਚਾਂਸ ਨਹੀ ਹੈ, ਲਾਇਟ ਏਲੋਨ ਜੱਟੀ; ਗਿਣਤੀ ਦੇ ਪੰਜਾਬੀ ਨੇ,  ਇੰਡੀਆ ਨਹੀਂ ... ਕਿਸੇ ਦੇ ਮੱਥੇ 'ਤੇ ਨਹੀਂ ਲਿਖਿਆ, ' ਆਈ ਐਮ ਜੱਟ, ਜਾਂ ਆਈ ਐਮ ਤਰਖਾਣ '।  ਉਸ ਨਾਲ ਕਰਨਾ ਜਿਸਨੂੰ ਵੇਖਕੇ ਧੜਕਣਾ ਸ਼ਰੂ ਹੋ ਜਾਂਦਾ, ਦਿਲ ਦੀ ਤਾਲ ਕਾਇਮ ਹੋ ਜਾਂਦੀ। ਮਤਲਬ ਸੇਕਸੀ ਹੋਵੇ"।
" ਤੂੰ ਕੁਝ ਨਹੀਂ ਸਮਝਦਾ ਪੁੱਤਰ। ਦੇਖੋਗੇ";
" ਕੀ ਦੇਖਣਾ? ਮੈਂ ਓਹਦੇ ਟੱਬਰ ਨਾਲ ਨਹੀਂ ਵਿਆਹ ਕਰਨਾ..... ਸਿਰਫ ਕੁੜੀ ਨਾਲ.... ਫਿੱਟ ਹੋਣੀ ਚਾਹੀਦੀ ਐ"।


* * * * *

07 Sep 2010

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
Part 3

ਜਦ ਹਾਰਕੇ ਵਿਹਾਉਣ ਦਾ ਵਕਤ ਆਇਆ, ਸ਼ਾਦੀ ਕਰਨ ਨੂੰ ਕੁੜੀ ਨੂੰ ਮਿਲੇ ਬਗੈਰ ਤਿਆਰ ਨਹੀਂ ਸੀ। ਗੱਲ ਬਣ ਗਈ, ਕਿਉਂਕਿ ਕੋਈ ਕੁੜੀ ਮਿਲਣ ਤੋਂ ਬਿਨਾ ਵੀ ਹਾਂ ਨਹੀਂ ਕਰਦੀ ਸੀ |||

 ਮਾਂ ਨੇ ਕਈ ਤਸਵੀਰਾਂ ਪੰਜਾਬ ਤੋਂ ਲਿਆਂਦੀਆਂ.. ਦੇਖਕੇ ਪਾਸੇ ਮਾਰ ਸੁਟਦਾ ਸੀ... ਮੇਰੀ ਮਾਧੁਰੀ ਦਿਕ੍ਸਿਤ ਤਾਂ ਦਿਸਦੀ ਨਹੀਂ ਸੀ... ਉਂਝ ਬਹੁਤਾ ਡੁੰਘਾ ਸੋਚਿਆ ਨਹੀਂ, ਸੋਹਣੀ ਹੋਣੀ ਚਾਹੀਦੀਏ .... ਸਚ ਸੀ, ਅਸੀਂ  ਸਭ ਹਵਾਸ ਕਢਨੇ ਚਾਹੁੰਦੇ ਸਾਂ.. ਇਸ ਤੋਂ ਅੱਗੇ ਕਦੇ ਸੋਚਿਆ ਨਹੀਂ। ਸਾਰਿਆਂ ਲਈ ਰੂਟੀਨ ਬਣ ਗਈ। ਕੋਈ ਵਿਚੋਲਾ ਅਪਣੇ ਘਰ ਮੁਲਾਕਾਤ ਸੇਟਕਰ ਦਿੰਦਾ ਸੀ..... ਸਮੋਸੇ, ਚਾਹ ਛਕਦੇ, ਨਾਲੇ ਸਾਰੇ ਬੜੇ ਫੋਕੀਆਂ ਗੱਲਾਂ ਬਾਤਾਂ ਮਾਰਦੇ ਸੀ..... ਹਾਰਕੇ ਕੁੜੀ ਮੁੰਡੇ ਨੂੰ ਵੱਖਰੇ ਕਮਰੇ'ਚ ਬਿਤਾ ਦਿੰਦੇ ਸੀ.... ਬਹੁਤ ਬੇਫਜੂਲ ਸੁਆਲ ਆਪਸ ਵਿੱਚ ਆਖਦੇ ਸੀ।

" ਤੂੰ ਫਿਲਮਾਂ ਲਾਇਕ ਕਰਦੀ ਐ?"
" ਹਾਂ ਜੀ",
" ਤੂੰ ਕਿਸ ਗਾਹਿਕ ਨੂੰ ਪਸੰਦ ਕਰਦੀ ਏ?"
" ਪ੍ਰਿੰਸ",
" ਅੱਛਾ!";
" ਤੂੰ ਬਾਹਰ ਜਾਣਾ ਲਾਇਕ ਕਰਦਾ?",
" ਆਹੋ",
" ਤੂੰ ਮਾਂ ਪਿਉਂ ਦੇ ਘਰ ਰੇਵੇਗਾ, ਜਾਂ ਵੱਖਰਾ?"
"ਵੱਖਰਾ ", ਜੁਆਬ ਦੇਈਦਾ ਜੇ ਕੁੜੀ ਸੇਕਸੀ ਲੱਗਦੀ ਸੀ। ਜੇ ਬਦਸੂਰਤ ਸੀ, " ਮਾਂ-ਪਿਉਂ ਨਾਲ ਹੀ ਰਹਿਣਾ"। ਸੱਚ ਸੀ ਜੇ ਕਲਪਨਾ ਵਿੱਚ ਕੁੜੀ ਨਾਲ ਸੌਂਦੇ ਦੀ ਫੋਟੋ ਨਹੀਂ ਆਉਂਦੀ ਸੀ, ਜੋ ਕਰ ਸੱਕਦੇ, ਜਾਂ ਕਹਿ ਸੱਕਦੇ, ਕੁੜੀ ਤੋਂ "ਨਹੀਂ ਵਿਆਹ ਕਰਨਾ", ਜੁਆਬ ਲੈਣ  ਕਰੀਦਾ ਸੀ। ਘੰਟਾ ਕੁ ਗੱਲਾਂ ਕਰਕੇ, ਫਿਰ ਹੁੰਦਾ ਮਾਂ-ਪਿਉਂ ਨੂੰ ਨਾ ਕਰ ਦਿੰਦਾ ਸੀ, ਜਾਂ ਕੁੜੀ ਨੂੰ। ਸਾਡੀ ਪੀੜ੍ਹੀ ਦਾ ਇੱਕ ਪਕਾ ਇਰਾਦਾ ਸੀ: ' ਅਰੈਂਜ ਮੇਰਿਜ ' ਨਹੀਂ ਕਰਨੀ ਸੀ। ਏਸ ਤਰ੍ਹਾਂ ਦਾ ਵਿਆਹ ਕੋਈ ਅਜੀਬ ਬਾਹਰਲੇ ਮੁਲਕ ਦਾ ਰਿਵਾਜ ਸੀ.... ਨੋਟ ਇੰਗਲੈਂਡ। ਸੱਚ ਸੀ ਸੋਹਣੀ ਕੁੜੀ ਤੋਂ ਡੋਰ ਸੋਚਿਆ ਨਹੀਂ.... ਇਸ ਤਰ੍ਹਾਂ ਹਾਰਕੇ ਸੇਕਸੀ ਕੁੜੀ ਮਿਲ ਗਈ।

07 Sep 2010

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
Part 4

ਸੁਪਨੇ ਦੇ ਰਾਣੀ ਤਾਂ ਜਰੂਰ ਮਿਲ ਪਈ..... ਪਰ ਜਿਸਮ ਦੇ ਰੂਪ ਤੋਂ ਅੱਗੇ ਨਹੀਂ ਸੋਚਿਆ ਸੀ... ਕਿਵੇਂ ਸੋਚੀਏ, ਜਦ ਟੀਵੀ ਰੋਜ ਕਹਿੰਦਾ ਸੀ ਕੁੜੀਆਂ ਤਾਂ ਕਾਮ ਲਈ ਹੀ ਹਨ? ਵਿਆਹ ਦਾਅਸਲੀ ਰੂਪ ਹੋਰ ਹੀ ਸੀ..... ਦਿਮਾਗ ਵਿੱਚ ਇੱਕ ਗੱਲ ਚੱਲੀ ਗਈ, ਜਿੱਦਾਂ ਕੋਈ ਲਗਾਤਾਰ ਚੜਕਾ ਨੂੰ ਚਲਾਂਦੀ ਸੀ। ਸੋਹਣੀ ਕੁੜੀ! ਜਦ ਹਵਾਸ ਕੱਢ ਲਈ, ਫਿਰ ਵਿਆਹ ਦੇ ਭੋਜ, ਜੁੰਮੇਵਾਰੀਆਂ ਸਮਝ ਆਗਈਆਂ।

ਵਹੁਟੀ ਨੂੰ ਛੱਤ ਚਾਹੀਦੀ ਸੀ; ਖਰਚ ਚਾਹੀਦੇ ਸਨ; ਰਾਖੀ ਚਾਹੀਦੀ ਸੀ.... ਕਰਜ਼ ਚਕਨੇ ਪਏ; ਕੰਮ ਕਰਨਾ ਪਿਆ....ਗੁੱਡੀ ਨੂੰ ਗੁੱਡਾ ਦਾ ਲੋੜ ਨਹੀਂ ਸੀ। ਨਾਲੇ ਨਿਤ ਨਿਤ ਆਦਮੀ  ਨੂੰ ਬਦਲਣ ਦੀ ਕੋਸ਼ਿਸ਼ ਕਰਦੀ ਸੀ, ਕਿਉਂਕਿ ਅਨਪੜ੍ਹ ਪੇਂਡੂ ਨਹੀਂ ਚਾਹੀਦੀ ਸੀ, ਪਰ ਖੁਲਾਹ ਡੁੱਲਾ ਮਰਦ। ਸੁੰਦਰ ਵਹੁਟੀ ਰੋਹਬ ਨਹੀਂ ਸਹਾਰ ਦੀ.... ਜੇ ਰੋਅਬ  ਚਲਾਈਏ, ਬਥੇਰੇ ਹੋਰ ਮਰਦ ਹਨ ਦੁਨੀਆ ਵਿੱਚ...|||| 

ਹੁਣ ਅਸੀਂ ਸਿਰਫ ਵਹੁਟੀ ਦਾ ਗੁਲਾਮ ਨਹੀਂ, ਪਰ ਸਹੁਰਿਆਂ ਦਾ ਵੀ ਬਣ ਗਏ। ਸੱਚ ਸੀ, ਦੋ ਜਣਿਆਂ ਦਾ ਮੇਲ ਨਹੀਂ ਹੈ, ਪਰ ਸੱਚ ਮੁੱਚ ਦੋ ਟੱਬਰਾਂ ਦਾ, ਦੋ ਪਰਸ਼ੋਕੜ, ਦੋ ਇਤਿਹਾਸ, ਦੋ ਤਮੰਨੀਆਂ ਦਾ। ਜੇ ਦੋ ਪਹੀਆਂ ਨਾਲੇ ਨਾਲ ਘੁੰਮਦੇ ਨਹੀਂ, ਕੋਈ ਫਾਇਦਾ ਨਹੀਂ ਹੈ ਵਿਆਹ ਦਾ! ਫਿਰ ਤਾਂ ਦੋਨਾਂ ਲਈ ਹੱਥਘੜੀ ਹੈ। ਹੁਣ ਵਿਆਹ ਦੇ ਸੁਪਨੇ ਨਹੀਂ ਆਉਂਦੇ। ਸਚਾਈ ਤਾਂ ਹੋਰ ਹੀ ਸੀ: ਇਨਸਾਨ ( ਕੁੜੀ ਇਨਸਾਨ ਹੀ ਹੈ) ਦੀ ਜੁੰਮੇਵਾਰੀ ਸਿਰ ਉੱਤੇ ਸੀ। ਹੁਣ ਸੁਪਨੇ ਛੜੇ ਹੋਣ ਦੇ ਆਉਂਦੇ ਸੀ।

ਟੇਲੀ ਲਾਕੇ ਦੇਖੀਦਾ, ਓਹੀ ਕੁੜੀ ਨੂੰ ਵਾਪਸ ਮੁਸਕਾਨ ਦਿੰਦੀ। ਹੁਣ ਲਾਲ ਲਾਲ ਬੁੱਲ੍ਹ, ਜਾਂ ਚਿੱਟੇ ਦੰਦ ਵੱਲ ਧਿਆਨ ਨਹੀਂ ਜਾਂਦਾ, ਪਰ ਕਵਾਰੇ ਹੋਣ  ਦੇ ਦਿਨਾਂ ਵੱਲ, ਜਦ  ਅੱਸੀਂ ਅਜ਼ਾਦ ਸਾਂ॥

 

 

ਖਤਮ
ਧਨਿਵਾਦ ਕੁਲਜੀਤ ਨੂੰ

 

07 Sep 2010

Mann   m
Mann
Posts: 156
Gender: Male
Joined: 14/May/2010
Location: b
View All Topics by Mann
View All Posts by Mann
 

bauth vadiya lekhiya 22g

07 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah Rupinder Jee hameshan dee taran bahut vadhia ae.....

 

Thanks a lot for sharing...maza aa giya parhkey

07 Sep 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

tuhadi kahani park k nazara aa gaya,

 

par ik gal de samaj nahi lagi k kudi kiss nal viah karvian kyo ki

 

assi ve ajje kuvare he ha

08 Sep 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

ਮਜ਼ਾ ਆ ਗਿਆ ਪੜ੍ਹ  ਕੇ ਰੁਪਿੰਦਰ ਜੀ. ਅੱਜ ਦੀ ਪੀੜੀ ਮਾਂ ਪਿਓ ਦੀ ਗੱਲ ਸਮਝ ਜਾਵੇ ਤਾਂ ਚੰਗਾ ਹੈ ਨਹੀਂ ਤਾਂ ਦੁਖ,ਕਲੇਸ਼,ਤਲਾਕ ਤਾਂ ਹੈ ਹੀ ਹਨ
ਬਹੁਤ ਵਧੀਆ ਲੱਗੀ ਰਚਨਾ ਸਚ ਵਰਗੀ

08 Sep 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

 

ਰੁਪਿੰਦਰ ਜੀ ਹਰ ਵਾਰ ਜਿਵੇ ਤੁਸੀਂ ਇੱਕ ਨਵਾ ਲੈ ਕੇ ਆਉਂਦੇ ਹੋ ਜੋ ਕੀ ਕੁਜ ਨਾ ਕੁਜ ਜਰੁਰ ਬਿਆਨ ਕਰਦਾ ਹੈ 
           ਇਸ ਵਾਰ ਵੀ ਤੁਸੀ ਇੱਕ ਚੰਗਾ ਟੋਪਿਕ ਲੈ ਕੇ ਆਏ ਹੋ ਜੋ ਕੀ ਮੇਨੂ ਬਹੁਤ ਪਸੰਦ ਆਇਆ ਜੋ ਕੀ ਇੱਕ ਸਚਾਈ ਦਸ ਰਿਹਾ ਹੈ 

ਰੁਪਿੰਦਰ ਜੀ ਹਰ ਵਾਰ ਜਿਵੇ ਤੁਸੀਂ ਇੱਕ ਨਵਾ ਲੈ ਕੇ ਆਉਂਦੇ ਹੋ ਜੋ ਕੀ ਕੁਜ ਨਾ ਕੁਜ ਜਰੁਰ ਬਿਆਨ ਕਰਦਾ ਹੈ 


           ਇਸ ਵਾਰ ਵੀ ਤੁਸੀ ਇੱਕ ਚੰਗਾ ਟੋਪਿਕ ਲੈ ਕੇ ਆਏ ਹੋ ਜੋ ਕੀ ਮੇਨੂ ਬਹੁਤ ਪਸੰਦ ਆਇਆ ਜੋ ਕੀ ਇੱਕ ਸਚਾਈ ਦਸ ਰਿਹਾ ਹੈ 

 

09 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਵੀਰ ਜੀ ਲਾਜਵਾਬ

ਕੋਈ ਜਵਾਬ ਨੀ ਤੁਹਾਡਾ ਲੇਖਣੀ ਵਿਚ
ਇਹ ਇਕ ਅਜੇਹੀ ਕਹਾਣੀ ਸੀ ਜੋ ਦਸਦੀ ਹੈ ਕੀ ਮਾਂ ਪਿਓ ਕਦੇ ਆਪਣੀ ਔਲਾਦ ਦਾ ਬੁਰਾ ਨੀ ਚਾਹੁੰਦੇ ਪਰ ਅੱਜ ਦੀ ਪੀੜੀ ਇਸ ਗੱਲ ਨੂੰ ਕਦੇ ਨੀ ਸਮਝ ਸਕਦੀ

10 Sep 2010

Showing page 1 of 2 << Prev     1  2  Next >>   Last >> 
Reply