Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵਿਚੋਲਣ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Lakhbir Singh
Lakhbir
Posts: 91
Gender: Male
Joined: 29/Feb/2012
Location: Jagadhri
View All Topics by Lakhbir
View All Posts by Lakhbir
 
ਵਿਚੋਲਣ

ਮੇਰੀ ਨਵੀਂ ਨਵੀਂ ਪੋਸਟਿੰਗ  ਜਦੋਂ ਇਕਨੋਮਿਕਸ ਦੇ ਲੇਕ੍ਚਰਾਰ ਵਜੋਂ ਗੋਰ੍ਮੇੰਟ ਕਾਲੇਜ ਵਿਚ ਹੋਈ ਤਾਂ ਉਥੇ ਮੇਰੇ ਲਈ ਸਭ ਕੁਝ ਅਣਜਾਣ ਸੀ, ਅਜਿਹੀ ਸਥਿਤੀ ਵਿਚ ਮੇਰਾ ਮੇਲ ਪੰਜਾਬੀ ਦੇ ਪ੍ਰੋਫ਼ੇਸਰ ਰਮਨਜੀਤ ਸਿੰਘ ਨਾਲ ਹੋਇਆ, ਮੇਰੇ ਨਾਲ ਉਹਨਾ ਦਾ ਵਤੀਰਾ ਵੱਡੇ ਭਰਾਵਾਂ ਵਰਗਾ ਸੀ.  ਪੂਰੇ ਕਾਲੇਜ ਵਿਚ ਉਹਨਾ ਤੋਂ ਚੰਗਾ ਸੁਭਾ ਕਿਸੀ ਹੋਰ ਦਾ ਨਹੀਂ ਸੀ, ਜਦੋਂ ਭੀ ਕੋਈ ਮੁਸੀਬਤ ਆਉਂਦੀ ਤਾਂ  ਉਹ ਪੂਰੇ ਮਨ ਨਾਲ ਮੇਰੀ ਸਹਾਇਤਾ ਕਰਦੇ.  ਉਹਨਾਂ ਦੀ ਸੁਪਤਨੀ ਪ੍ਰੋਫ਼ੇਸਰ ਕਿਰਨਦੀਪ ਕੌਰ ਦੀ ਪੋਸਟਿੰਗ ਭੀ ਇਸੀ ਕਾਲੇਜ ਵਿਚ ਪੰਜਾਬੀ ਦੇ ਪ੍ਰੋਫ਼ੇਸਰ ਵਜੋਂ ਹੋਈ ਸੀ ਤੇ ਉਹਨਾ ਦਾ ਸੁਭਾ ਵੀ ਪ੍ਰੋਫ਼ੇਸਰ ਸਾਹਬ ਦੀ ਤਰਾਂ ਬਹੁਤ ਹੀ ਚੰਗਾ ਸੀ ਉਹਨਾ ਦੋਵਾਂ ਵਿਚਕਾਰ ਬਹੁਤ ਗਹਿਰਾ ਪਿਆਰ ਸੀ ਤੇ ਦੋਵਾਂ ਦੇ ਵਿਚਾਰ ਭੀ ਆਪਸ ਵਿਚ ਬਹੁਤ ਹੀ  ਮਿਲਦੇ ਸਨ.  ਕਾਲੇਜ ਵਿਚ  ਖਾਲੀ ਸਮਾਂ ਉਹ ਇਕਠੇ ਹੀ ਰਹਿੰਦੇ, ਦੋਵਾਂ ਦੀ ਜੋੜੀ ਇਵੇਂ ਲਗਦੀ ਜਿਵੇਂ ਪ੍ਰਮਾਤਮਾ  ਨੇ ਸ੍ਵਰਗ ਤੋਂ ਬਣਾ ਕੇ ਭੇਜੀ  ਹੋਵੇ.  ਮੈਨੂੰ ਇਕ ਗਲ ਦਾ ਹਮੇਸ਼ਾ ਹੀ ਅਫਸੋਸ ਰਹਿੰਦਾ ਕੀ ਪ੍ਰੋਫੇਸੋਰ ਰਮਨਜੀਤ ਸਿੰਘ ਦੀ ਖੱਬੀ ਲੱਤ ਤੇ ਉਹਨਾ ਦੀ ਸੁਪਤਨੀ ਪ੍ਰੋਫੇਸ੍ਰਰ ਕਿਰਨਦੀਪ ਕੌਰ ਦੀ ਸੱਜੀ ਲੱਤ ਪੋਲਿਓ ਗ੍ਰਸਤ ਸੀ. ਮੇਰਾ ਮਨ ਹਮੇਸ਼ਾ ਹੀ ਇਹ ਸਵਾਲ ਪੁਛਣ ਨੂੰ  ਉਠਦਾ ਕੀ ਇਹਨਾ ਦੀ ਜੋੜੀ ਕਿਵੇਂ ਬਣੀ,  ਇਹ ਸਮਾਂ ਉਸ ਦਿਨ ਮਿਲ ਹੀ ਗਿਆ ਜਦੋਂ ਮੈਂ, ਪ੍ਰੋਫ਼ੇਸਰ ਸਾਹਬ ਤੇ ਉਹਨਾ ਦੀ ਸੁਪਤਨੀ ਸਟਾਫ਼ ਰੂਮ ਵਿਚ ਬੈਠੇ ਸੀ, ਮੈਂ ਉਹਨਾ ਨੂੰ ਪੁਛਿਆ ਕਿ ਤੁਹਾਡੀ ਐਨੀ ਵਧੀਆ ਜੋੜੀ ਕਿਹਨੇ ਮਿਲਾਈ, ਮੇਰਾ ਮਤਲਬ ਤੁਹਾਡਾ ਵਿਚੋਲਾ ਕੌਣ ਸੀ.  ਪ੍ਰੋਫ਼ੇਸਰ ਸਾਹਬ ਨੇ ਆਪਣੀ ਸੁਪਤਨੀ ਵੱਲ ਮੁਸ੍ਕੁਰਾਂਦਿਆ ਹੋਇਆ ਕਹਿਆ ਕੇ ਸਾਡਾ ਕੋਈ ਵਿਚੋਲਾ ਨਹੀਂ ਬਲਕਿ ਸਾਡੀ ਤਾਂ ਵਿਚੋਲਣ ਸੀ ਸਾਡੀ ਵਿਚੋਲਣ ਸੀ ਸਾਡੀ ਮਾਂ ਬੋਲੀ ਪੰਜਾਬੀ ਜਿਸਦੇ ਕਰਕੇ ਸਾਡੀ ਆਪਸ ਵਿਚ ਸ਼ਾਦੀ ਭੀ ਹੋਈ ਤੇ ਇਸੇ ਮਾਂ ਬੋਲੀ ਪੰਜਾਬੀ ਨੇ ਸਾਨੂ ਰੋਜ਼ਗਾਰ ਤੇ ਮਾਨ  ਬਖਸ਼ਿਆ.  ਮੈਂ ਹੈਰਾਨ ਹੁੰਦਿਆ  ਪੂਰੀ ਗੱਲ ਦਸਣ ਲਈ ਕਹਿਆ ਤਾਂ ਪ੍ਰੋ ਰਮਨਜੀਤ ਨੇ ਆਪਣੀ ਪੂਰੀ ਕਹਾਣੀ ਦੱਸਦਿਆ ਕਹਿਆ  -

            ਮੈਂ ਇੰਗਲਿਸ਼ ਵਿਚ ਸਟੇਨੋ ਕਰਣ ਤੋਂ ਬਾਅਦ ਇਕ ਪ੍ਰਾਇਵੇਟ ਕੰਪਨੀ ਚ ਨੌਕਰੀ ਲਗ ਗਿਆ, ਨੌਕਰੀ ਕਰਦਿਆਂ ਹੀ ਮੈਂ ਪ੍ਰਾਇਵੇਟ ਬੀ.ਏ  ਕੀਤੀ ਮੇਰਾ ਪੰਜਾਬੀ ਲਿਟਰੇਚਰ ਵਿਚ ਬੜਾ ਸ਼ੌਂਕ ਸੀ ਇਸ ਲਈ ਮੈਂ ਪੰਜਾਬੀ ਤੋਂ ਐਮ. ਏ . ਦੇ ਫਾਰਮ ਭਰ ਦਿੱਤੇ, ਕਿਰਨਦੀਪ ਨਾਲ ਮੇਰੀ ਪਹਿਲੀ ਮੁਲਾਕਾਤ ਐਮ. ਏ . ਫਸਟ ਈਅਰ ਦੇ ਪਹਿਲੇ ਇਮਤਿਹਾਨ ਵਾਲੇ ਦਿਨ ਹੋਈ। ਪੇਪਰ ਹੋਣ ਨੂੰ ਕੁਝ ਸਮਾਂ ਸੀ ਮੈਂ ਕਾਲੇਜ ਚ ਇਕ ਪੀਪਲ ਦੇ ਦਰਖਤ ਦੇ ਹੇਠ ਖੜਾ ਹੋ ਗਿਆ ਜਿਥੇ ਕਿਰਨਦੀਪ ਤੇ ਉਸਦੇ ਪਿਤਾਜੀ ਭੀ ਸੀ। ਉਹਨਾਂ ਮੈਨੂ ਦੇਖਦਿਆਂ ਹੀ ਪੁਛਿਆ, "ਕਾਕਾ ਕੀ ਗੱਲ ਲੱਤ ਨੂੰ ਕੀ ਹੋਇਆ" "ਜੀ ਪੋਲਿਓ ਹੋਇਆ' - ਮੈ ਕਹਿਆ, ਸਾਡੀ ਕਿਰਣ  ਦੇ ਭੀ ਸੱਜੀ ਲੱਤ ਚ ਪੋਲਿਓ ਹੋਇਆ ਹੈ, ਪਰ ਪੜਨ ਚ ਇਹ ਸ਼ੁਰੁ ਤੋਂ ਹੀ ਹੋਸ਼ਿਆਰ ਹੈ ਉਹਨਾ ਕਿਰਨਦੀਪ ਵੱਲ ਇਸ਼ਾਰਾ ਕਰਦੀਆਂ ਕਹਿਆ,  ਤੇ ਅੱਜ ਇਹਦਾ ਐਮ. ਏ . ਪੰਜਾਬੀ ਦਾ ਇਮਤਿਹਾਨ ਹੈ, "ਜੀ ਮੇਰਾ ਭੀ ਪੰਜਾਬੀ ਦਾ ਹੀ ਇਮਤਿਹਾਨ ਹੈ" - ਮੈਂ ਕਹਿਆ। "ਕਾਕਾ ਤੂੰ ਕਿਹਨਾ ਚੋ ਆ ਤੇ ਤੇਰਾ ਕਿਹੜਾ ਪਿੰਡ ਹੈ”, ‘ਉਹਨਾ ਅਗਲਾ ਸਵਾਲ ਦਾਗਿਆ’  - ‘ਜੀ ਮੈਂ ਜੱਟਾਂ ਚੋਂ ਹਾਂ’  ਇਸਦੇ ਨਾਲ ਹੀ ਮੈਂ ਆਪਣੇ ਪਿੰਡ ਦਾ ਤੇ ਆਪਣੇ ਪਿਤਾਜੀ ਦਾ ਨਾਂ ਦੱਸਿਆ. ਅਗਲੇ ਪੇਪਰ ਵਾਲੇ ਦਿਨ ਜਦੋਂ ਮੈਂ ਕਾਲੇਜ ਪੁਜਿਆ ਤਾਂ ਕਿਰਨਦੀਪ ਤੇ ਉਸਦੇ ਪਿਤਾਜੀ ਪਹਿਲਾਂ ਤੋਂ ਹੀ ਉਥੇ ਖੜੇ ਸਨ, ਉਹਨਾ ਮੈਨੂ ਦੇਖਦਿਆਂ ਹੀ ਕਹਿਆ, 'ਕਾਕਾ ਮੈਂ ਤੇਰੀ ਹੀ ਉਡੀਕ ਕਰ ਰਹਿਆ ਸੀ, ਮੈਨੂ ਸ਼ਹਿਰ ਕੁਝ ਕੰਮ ਹੈ ਤੇ ਮੈਂ ਕਿਰਣ ਨੂੰ ਤੇਰੇ ਕੋਲ ਛਡ ਕੇ ਜਾ ਰਹਿਆ ਹਾਂ'. ਮੈਂ ਕਿਰਨਦੀਪ ਨੂੰ ਮਨ ਹੀ ਮਨ ਪਸੰਦ ਕਰਣ ਲਗ ਪਇਆ ਸੀ ਤੇ ਸ਼ਾਇਦ ਉਹ ਭੀ, ਇਸ ਤਰਾਂ ਕਿਰਨਦੀਪ ਦੇ ਪਿਤਾ ਜੀ ਰੋਜ ਹੀ ਉਸਨੂੰ ਮੇਰੇ ਕੋਲ ਛਡ ਜਾਂਦੇ, ਅਸੀਂ ਆਪਸ ਵਿਚ ਬਹੁਤ ਘੁਲਮਿਲ ਗਏ ਸੀ। ਐਮ.ਏ . ਫਾਇਨਲ ਈਅਰ ਚ ਭੀ ਅੱਸੀਂ ਦੋਵੇਂ ਆਪਸ ਚ ਮਿਲਦੇ ਰਹੇ, ਕਿਰਨਦੀਪ ਦੇ ਪਿਤਾਜੀ ਦੀ ਚਿੰਤਾ ਭੀ ਦੂਜੇ ਮਾਪਿਆਂ ਦੀ ਤਰਾਂ ਉਸਦੇ ਵਿਆਹ ਦੀ ਸੀ ਦੂਜੀ ਉਸਦੀ  ਚਿੰਤਾ ਇਸ ਕਰਕੇ ਭੀ ਸੀ ਕੇ ਕਿਰਣ ਨੂੰ ਪੋਲਿਓ ਦੀ ਬਿਮਾਰੀ ਸੀ। ਇਕ ਦਿਨ ਕਿਰਨਦੀਪ ਨੇ ਮੈਨੂ ਦੱਸਿਆ ਕੇ ਉਸਦੇ ਪਿਤਾਜੀ ਮੇਰੇ ਘਰ ਉਸਦੇ ਰਿਸ਼ਤੇ ਲਈ ਗਏ ਹਨ, ਇਹ ਸੁਣਕੇ ਮੈਨੂ ਜਣੋ ਰੱਬ ਮਿਲ ਗਿਆ ਹੋਵੇ.  ਸ਼ਾਮੀ ਜਦੋਂ ਮੈਂ ਘਰ ਪਹੁੰਚਿਆ ਤਾਂ ਸਾਰੇ ਘਰਦਿਆਂ ਦੇ ਚੇਹਰੇ ਤੇ ਮੁਸਕਾਨ ਸੀ. ਮੇਰੀ ਦਾਦੀ ਨੇ ਮੈਨੂ ਆਪਣੀ ਗਲਵਕੜੀ ਚ ਲੈਂਦਿਆ ਕਹਿਆ ਕੇ ਜਿਸਨੂੰ ਅੱਸੀਂ ਨਕਾਰਾ ਸਮਝੇ ਸੀ ਉਸਨੇ ਅੱਜ ਨੌਕਰੀ ਦੇ ਨਾਲ ਨਾਲ ਆਪਣੇ ਲਈ ਵਹੁਟੀ ਭੀ ਲਭ ਲਈ ਐ.  ਇਸ ਤਰਾਂ ਮੇਰਾ ਤੇ ਕਿਰਨਦੀਪ ਦਾ ਵਿਆਹ ਹੋ ਗਿਆ ਤੇ ਵਿਆਹ ਤੋ ਕੁਝ ਮਹੀਨਿਆ ਬਾਅਦ ਦੋਵਾਂ ਨੂੰ ਗੋਰ੍ਮੇੰਟ ਕਾਲੇਜ ਚ ਪੰਜਾਬੀ ਲੈਕਚਰਾਰ ਦੀ ਨੌਕਰੀ ਮਿਲ ਗਈ.  ਹੁਣ ਤੂੰ ਦੱਸ ਹੋਈ ਨਾ ਸਾਡੀ ਵਿਚੋਲਣ ਸਾਡੀ ਮਾਂ ਬੋਲੀ ਪੰਜਾਬੀ.

13 Mar 2013

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 

tfs sir

13 Mar 2013

Reply