ਆਪਣੇ ਅਮੀਰ ਵਿਰਸੇ ਨੂੰ, ਕਦੀ ਸੋਚਿਆ ਵਿਚਾਰਿਆ ਹੀ ਨਹੀਂ।
ਲਹੂ ਭਿੱਜੇ ਇਤ੍ਹਿਹਾਸ ਨੂੰ, ਕਦੇ ਅਸੀਂ ਜਾਣਿਆ ਹੀ ਨਹੀਂ।
ਬਾਹਰੋਂ ਤਾਂ ਲਿਬਾਸ ਅੱਜ, ਧਰਮੀ ਵਾਲਾ ਬਣਾ ਲਿਆ।
ਪਰ ਖੰਡਿਓ ਤਿੱਖੀ ਰਾਹ ਵੱਲ, ਕਦੇ ਤੁਰਨਾ ਚਾਇਆ ਹੀ ਨਹੀਂ।
ਸ਼ੰਕਿਆਂ ਵਿਚ ਅੱਜ, ਅਸੀਂ ਇੰਨੇ ਉਲਝ ਕੇ ਰਹਿ ਗਏ।
ਗੁਰੂ ਕੀ ਬਾਣੀ, ਇਤਿਹਾਸ ਤੇ ਤਰਕ, ਕੀ ਦਸਾਂ ਕਿਸੇ ਨੂੰ ਛੱਡਿਆ ਹੀ ਨਹੀਂ।
ਪ੍ਰੇਮ ਵਾਲੀ ਖੇਡ ਅੱਜ ਕੋਈ ਕੋਈ ਖੇਡਦਾ,
ਗੁਰੂ ਸਾਹਿਬ ਜੀ ਨਾਲ ਪਿਆਰ, ਅਜੇ ਤਕ ਤਾਂ ਪਾਇਆ ਹੀ ਨਹੀਂ।
ਸੰਤ ਤੇ ਸਿਪਾਹੀ ਦੋ ਰੂਪ ਨੇ ਸਿੱਖ ਦੇ,
"ਅਲੱਗ" ਇਹ ਦੋਹਾਂ ਰੂਪ ਵਿਚ, ਅਜੇ ਤਕ ਤਾਂ ਆਇਆ ਹੀ ਨਹੀਂ।