Punjabi Poetry
 View Forum
 Create New Topic
  Home > Communities > Punjabi Poetry > Forum > messages
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 
ਵਿਰਸਾ

ਵਿਦੇਸ਼ਾ ਚ ਰਹਿਦੇ ਵਤਨੀ ਭਰਾਵੋ ਮਿਟਦੀ ਹੈ ਜਾਂਦੀ ਪਛਾਣ ਬਚਾਵੋ,
ਹਰ ਗੱਲੋਂ ਕਰਕੇ ਨਕਲਾਂ ਪਰਾਇਆ ਖੁਦ ਚੰਗੀਆ ਭਲੀਆ ਨੇ ਸ਼ਕਲਾ ਗੁਆਈਆਂ,
ਪੂਰਬ ਨੂ ਪਛ੍ਹਮ ਕਿਆ ਹੋ ਰਿਹਾ ਹੈ ਕਿਓਂ ਆਪਣਾ ਵਿਰਸਾ ਤਬਾਹ ਹੋ ਰਿਹਾ ਹੈ,
ਕਿਓਂ ਆਪਣਾ ਵਿਰਸਾ ਤਬਾਹ ਹੋ ਰਿਹਾ ਹੈ.....
ਨਹੀ ਸਕਦਾ ਹੋ ਓਹ ਦੇਸ਼ ਓਸਦਾ ਜਿਸ ਦੇਸ਼ ਰਹੀਏ ਓਹੀ ਭੇਸ ਓਹਦਾ,
ਪਰ ਆਪਣੀ ਤਾਂ ਹੈ ਹਰ ਚੀਜ ਦੰਦੀਆਂ ਵੱਡਦੀ ਹੋਰ ਦੀ ਕੈਸੀ ਵੀ ਹੈ ਚੰਗੀ ਲਗਦੀ,
ਢਕੇ ਨਾ ਬਦਨ ਓਹ ਕਾਹਦਾ ਪੇਹਰਾਵਾ ਨੰਗੀਆਂ ਪੁਛਾਕਾ ਨੇ ਦਿੱਤਾ ਛਲਾਵਾ,
ਖੁਦ ਨਾਲ ਖੁਦ ਤੋਂ ਦਗ੍ਹਾ ਹੋ ਰਿਹਾ ਹੈ,ਕਿਓਂ ਆਪਣਾ ਵਿਰਸਾ ਤਬਾਹ ਹੋ ਰਿਹਾ ਹੈ.....
ਰੁਜ਼ਗਾਰਾਂ ਖਾਤਰ ਹੀ ਪਰਦੇਸੀ ਆਈਏ ਪਰ ਸਾੰਨੂ ਇਹ ਹੱਕ ਨੀ ਪਿਛੋਕੜ ਭੁਲਾਈਏ,
ਪੈਸੇ ਵੱਲੋਂ ਕਿੰਨੇ ਵੀ ਸੋਖੇ ਹੋ ਜਾਈਏ ਪਰ ਵਿਗੜਨ ਤੋਂ ਨਸਲਾਂ ਤੇ ਹੋਂਦ ਬਚਾਈਏ,
ਸਾਬਤਾ ਅਦਬ ਤੇ ਅਦਾਬ ਨਾ ਭੁੱਲੋ ਮਿਸਟਰ ਤਾਂ ਸਿਖੋ ਜਨਾਬ ਨਾ ਭੁੱਲੋ,
ਰੀਸਾ ਤੇ ਨਕਲਾਂ ਨਾਲ ਕੁਝ ਨਹੀ ਹੋਣਾ ਭੁੱਲ ਆਪਣੀ ਔਕਾਤ ਕੀ ਖੋਣ ਖੋਣਾ,
ਆਪਣੇ ਮਹਾਨ ਇਤਹਾਸ ਨੂ ਵਾਚੋ ਚਾਹਿਦਾ ਖੁਦ ਆਪਣੇ ਤੇ ਮਾਣ ਹੋਣਾ,
ਪਰ ਆਪਣਾ ਆਪਾ ਭੁੱਲਾ ਹੋ ਰਿਹਾ ਹੈ,ਕਿਓਂ ਆਪਣਾ ਵਿਰਸਾ ਤਬਾਹ ਹੋ ਰਿਹਾ ਹੈ.....
ਪਿਆਰੀ ਮਾਂ ਬੋਲੀ ਜੁਬਾਨ ਦਾ ਮਸਲਾ ਸਮਝੋ ਤੇ ਇਜ਼ਤ ਆਣ ਦਾ ਮਸਲਾ,
ਓ ਸੋਹ ਖਾ ਕੇ ਆਪਣੀ ਕਹੋ ਗੱਲ ਦਿਲ ਦੀ ਕੀਤੇ ਮਾ ਬੋਲੀ ਜਿਹੀ ਮਿਠਾਸ ਹੈ ਮਿਲਦੀ,
ਓ ਕੁਝ ਸੋਚੋ ਇਨੀ ਘਡੀ ਤੇ ਨਾ ਘੋਲੋ ਅਪੱਸ ਦੇ ਵਿਚ ਤਾਂ ਅੰਗ੍ਰੇਜੀ ਨਾ ਬੋਲੋ,
ਓ ਬੈਠੇ ਹੋ ਕਾਹਤੋਂ ਪੰਜਾਬੀ ਨੂ ਛੱਡੀ ਆਪਣੀ ਜੇ ਮਾਂ ਨੂ ਅਸੀਂ ਮਾਂ ਨਹੀ ਕਹਿੰਦੇ ਦਸੋ ਫੇਰ ਯਾਰੋ ਕਿਸੇ ਦੀ ਕੀ ਲੱਗੀ,
ਮਾਂ ਪੁੱਤ ਚ ਕਿਓਂ ਫਾਸਲਾ ਹੋ ਰਿਹਾ ਹੈ,ਕਿਓਂ ਆਪਣਾ ਵਿਰਸਾ ਤਬਾਹ ਹੋ ਰਿਹਾ ਹੈ......
ਜਾਣੇ ਨਾ ਕੁਝ ਦੂਜੀ ਪੀੜੀ ਕੋਈ ਵੱਸ ਨਾ ਮਾਂ ਪਿਓ ਦਾ ਫਰਜ਼ ਹੈ ਓਹਨਾ ਨੂ ਦਸਣਾ,
ਕੀ ਦਸਣਾ ਦੱਸੋ ਅਸੀਂ ਕੋਣ ਕਿਥੋ ਹਾਂ ਆਏ ਵਤਨ ਗਰਾਂ ਕਹਿੜੇ ਕਿਨਾ ਦੇ ਜਾਏ,
ਓ ਬਣੀ ਫਿਰਦੇ ਜੋ ਮਇਕਲ ਜੇਕਸਨਾ ਨੂ ਦੱਸੋ ਸਰਾਭੇ ਭਗਤ ਕਾਹਤੋਂ ਫਾਂਸੀ ਸੀ ਲੱਗੇ,
ਬਈ ਕਿਓਂ ਦਿੱਲੀ ਜਾਕੇ ਸੀ ਸਿਰ ਕਿਸੇ ਦਿੱਤਾ ਕਿਓਂ ਕਿਸੇ ਬਾਲੱਕ ਸੀ ਕੰਧੀ ਚਿਨਵਾਏ,
ਕੀ ਸਾਡਾ ਆਦਰਸ਼ ਕੀ ਇਸ਼ਟ ਪੱਕਾ ਕਿਥੇ ਹੈ ਕਾਸ਼ੀ ਅਮ੍ਰਿਤਸਰ ਤੇ ਮੱਕਾ,
ਹੈ ਮਤਲਵ ਓਹਨਾ ਥਾਵਾ ਤੇ ਜਾਣ ਦਾ ਕੀ ਤਸਵੀ ਜੇਨੇਓ ਤੇ ਕਿਰਪਾਨ ਦਾ ਕੀ
ਨਾ ਦੱਸਣੇ ਦਾ ਅਸਰ ਬੁਰਾ ਹੋ ਰਿਹਾ ਹੈ ਕਿਓਂ ਆਪਣਾ ਵਿਰਸਾ ਤਬਾਹ ਹੋ ਰਿਹਾ ਹੈ.......
ਜੇ ਪਹਿਲੀ ਪੀੜੀ ਹੈ ਦੂਜੀ ਨੂ ਦੱਸਦੀ ਤਾਂ ਆਪਣੀ ਹੋਂਦ ਹੈ ਕਾਇਮ ਰਹਿ ਸਕਦੀ,
ਜੇ ਅਸੀਂ ਆਪਣੀਆ ਐਸ਼ਾ ਦੇ ਵਿਚ ਮਸਤ ਰਹਿਣਾ ਤਾਂ ਬਚਿਆਂ ਤੇ ਬੁਰਾ ਅਸਰ ਪੈਣਾ ਹੀ ਪੈਣਾ,
ਜੇ ਮਾਂ ਪਿਓ ਨੇ ਡੇਰੇ ਕਲਬਾਂ ਚ ਲਾਓਣੇ ਤਾਂ ਭਾਈ ਜੇਸੀ ਕੋਕੋ ਬਚੇ ਵੀ ਵੇਸੇ ਹੀ ਹੋਣੇ,
ਡਿਠਾ ਇਹ ਕਈ ਕੁਝ ਕਈ ਜਗਾਹ ਹੋ ਰਿਹਾ ਹੈ, ਕਿਓਂ ਆਪਣਾ ਵਿਰਸਾ ਤਬਾਹ ਹੋ ਰਿਹਾ ਹੈ......
ਜੇ ਰਹੇ ਬਚੇ ਵਿਰਸੇ, ਜ਼ੁਬਾਨ ਤੋਂ ਵਾਂਝੇ ਤਾਂ ਹੋ ਜਾਓਗੇ ਆਪਣੀ ਪਹਿਚਾਨ ਵਾਂਝੇ,
ਓ ਕੋਮ ਦੁਨੀਆਂ ਦੇ ਨਕਸ਼ੇ ਤੋਂ ਲੇਹ ਜਾਏਗੀ ਜੋ ਗੁਰੂਆਂ ਪੀਰਾਂ ਪੇਗਾਮਬਰਾਂ ਨਬਾਜੀ

ਕਤਾਬਾਂ ਕਲਾਂਡਰਾਂ ਦੇ ਵਿਚ ਜੀ ਰਹਿ ਜਾਏਗੀ,
ਕਾਲੇ ਨੀ ਰਹਿਣਾ ਹੋ ਸਕਣਾ ਨੀ ਬੱਗੇ ਪਿਛਾ ਗੁਵਾਣਾ ਪੁਹਚਨਾਨੀ ਨੀ ਅੱਗੇ,
ਸਿੰਘ,ਰਾਮ,ਅੱਲੀ ਬਣ ਬੀਤੀ ਗੱਲ ਜਾਣੇ ਸਾਰੇ ਹੇਰ਼ੀ,ਗੇਰੀ ਟੇਰੀ ਵਿਚ ਬਦਲ ਜਾਣੇ,
ਵਾਸਤਾ ਹੈ ਦੇਵੀ ਦਾ ਕੁਝ ਰਹਮ ਖਾਓ ਨਾ ਆਓਦੀਆਂ ਨਸਲਾਂ ਦੇ ਮੁਜਰਿਮ ਕਹਾਓ
ਨਹੀ ਤਾਂ ਤੀਜੀ ਪੀੜੀ ਹਓ ਖਤਮ ਕਹਾਣੀ ਕੋਮ ਸੂਰਜ ਵਰਗੀ ਡੁੱਬ ਪਛ੍ਹਮ ਚ ਜਾਣੀ
ਮਖਸੁਸਪੂਰੀ ਏ ਬੁਰਾ ਹੋ ਰਿਹਾ ਹੈ ਹਰ ਦਿਲ ਨੂ ਖਤਰਾ ਜਿਹਾ ਹੋ ਰਿਹਾ ਹੈ,
ਕਿਓਂ ਆਪਣਾ ਵਿਰਸਾ ਤਬਾਹ ਹੋ ਰਿਹਾ ਹੈ..........

13 Apr 2012

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

very nice...thanks

13 Apr 2012

nureet kaur
nureet
Posts: 1
Gender: Female
Joined: 26/Mar/2012
Location: chiari
View All Topics by nureet
View All Posts by nureet
 

sat shri aakal roop ji, main noor italy vich rehandi hohi app ji di poetry nu atte punjabiate vaste inee vadia soch nu salam kardi aa.i love your poetry very much,keep it up 22ji,ikk request ve je tussi puree karoge,plezzzzz tussi mainu apni poetry nal dasso ki ik punjabi kudi di kee khoobsurti honi chaihidi ee ate oh kinve di honni chaidi..... once again briliant poetry. app de jawab di udeek vich noor kaur from italy.............

13 Apr 2012

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

Nureet bhain ji ay taa J dee posting hai, meri nahin

13 Apr 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 
ਬਹੁਤ ਹੀ ਸੁੰਦਰ ...ਜੀਓ
13 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਦੇਵੀ ਮਾਖਸੁਸਪੁਰੀਆ ਦੀ ਰਚਨਾ ਲਈ ਸਮਾ ਦੇਣ ਵਾਸਤੇ ਆਪ ਦਾ ਧਨਵਾਦ......

16 Apr 2012

Reply