Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵਿਵਾਦ. :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Aman Sidhu
Aman
Posts: 39
Gender: Male
Joined: 14/Jun/2009
Location: Barnala / Surrey
View All Topics by Aman
View All Posts by Aman
 
ਵਿਵਾਦ.

ਜੇ ਹੈ ਨਹੀ ਤੇਰੇ 'ਚ ਸਬਰ ,,
ਟੀ.ਵੀ. ਤੇ ਲਵਾਉਣੀ ਹੈ ਖ਼ਬਰ ..
ਫ਼ਿਰ ਪੱਲੇ ਪਾ ਲਾ ਕੋਈ ਵੀ ਵਿਵਾਦ ..
ਤੇਰੀ ਹੀ ਹੋਊ ਖ਼ਬਰ --
ਬਰੇਕ ਤੋਂ ਵੀ ਪਹਿਲਾਂ ਤੇ ਬਰੇਕ ਤੋਂ ਵੀ ਬਾਅਦ..


....................................................................................

ਰਾਖੀ-ਮੀਕੇ ਨੂੰ ਦੇਖ ਲੱਗੇ ਵਿਵਾਦ ਇਹਨਾਂ ਦੇ ਨੇ ਯਾਰ ..
"ਕਿਸ" ਤੇ ਹੋਵੇ ਕਿਸ ਤੇ ਨਾ ਇਹ ਸੋਚਣਾ ਬੇਕਾਰ ..
ਹੁਣੇ-ਹੁਣੇ ਹੋਇਆ ਸਾਨਿਆ-ਸ਼ੋਇਬ ਦਾ ਨਿਕਾਹ,,
­­­ਉਹਦੇ 'ਚ ਵਿਵਾਦ ਬਣ ਬਰਾਤੀ ਗਿਆ ਆ..­.
ਸ਼ੋਇਬ ਦਾ ਤਾਂ ਕਰ ਗਿਆ ਖਰਾਬ ਉਹ ਸਵਾਦ..
ਉਹਦੀ ਹੀ ਸੀ ਖ਼ਬਰ ,,
ਬਰੇਕ ਤੋਂ ਵੀ ਪਹਿਲਾਂ ਤੇ ਬਰੇਕ ਤੋਂ ਵੀ ਬਾਅਦ..

(Babbu Maan & Sharukh Khan)

ਉਹਦੇ ਹਰ ਗੀਤ ਹਰ ਬੋਲ ਤੇ ਵਿਵਾਦ ਆਵੇ ,,
ਗੱਲ ਭਾਵੇਂ ਕਬਜ਼ੇ ਦੀ ਭਾਵੇਂ ਬਾਬੇ ਦੀ ਸੁਣਾਵੇ..
ਉਹਦੀ ਤਾਂ ਵਿਵਾਦਾਂ ਵਾਲੀ ਰਾਸ਼ੀ ,,
੩ ਘੰਟੇ ਹੋਈ ਏਅਰਪੋਰਟ ਤੇ ਤਲਾਸ਼ੀ ,,
ਕਹਿੰਦੇ ਨਾਮ ਤੇਰਾ "ਖ਼ਾਨ" ਤੂੰ ਵੀ ਕਰੇਂਗਾ ਜਿਹਾਦ ..
ਉਹਦੀ ਹੀ ਸੀ ਖ਼ਬਰ ,,
ਬਰੇਕ ਤੋਂ ਵੀ ਪਹਿਲਾਂ ਤੇ ਬਰੇਕ ਤੋਂ ਵੀ ਬਾਅਦ..


IPL ਤੋਂ ਪਹਿਲਾਂ ਕੌਣ ਜਾਣਦਾ ਸੀ ਥਰੂਰ ਨੂੰ,,
ਐਸਾ ਵਿਵਾਦ ਉਠਿਆ ਥੱਲੇ ਲਾਹ ਤਾਂ ਮੋਦੀ ਹਜ਼ੂਰ ਨੂੰ ..
ਉਹ ਪਾਕਿਸਤਾਨੀ ਲੱਗਦਾ ਹੈ ਜੱਟ ,,
ਜੋ ਘਰੇ ਰਹਿੰਦਾ ਘੱਟ,, (Afridi)
ਜਿਆਦਾ ਰਹਿੰਦਾ ਵਿੱਚ ਵਿਵਾਦ..
ਉਹਦੀ ਹੀ ਖ਼ਬਰ ,,
ਬਰੇਕ ਤੋਂ ਵੀ ਪਹਿਲਾਂ ਤੇ ਬਰੇਕ ਤੋਂ ਵੀ ਬਾਅਦ..

INDIA 'ਚ ਵਿਵਾਦ ਨੂੰ ਪਰੋਹਣੇ ਵਾਂਗ ਪੂਜਦੇ ,,
ਮੇਰੇ ਗਲ ਪੈ ਜੇ- ਮੇਰੇ ਪੈਜੇ ,, ਇਕ ਦੂਜੇ ਨਾਲ ਜੂਝਦੇ ..
ਰਹਿੰਦੀ ਖੂੰਹਦੀ ਕਸਰ News Channel ਵਾਲੇ ਕੱਢਦੇ,,
ਜਿਹੜੀਆਂ ਸੁਣੀਆਂ ਨੀ ਕਦੇ ਇਹੋ ਜਹੀਆਂ ਗੱਲਾਂ ਛੱਡਦੇ ..
ਨਾਲੇ ­­ਮਿਰਚ ਮਸਾਲਾ ਲਾ ਬਣਾਉਦੇ ਨੇ ਸਵਾਦ ..
ਉਹਦੀ ਹੀ ਖ਼ਬਰ ,,
ਬਰੇਕ ਤੋਂ ਵੀ ਪਹਿਲਾਂ ਤੇ ਬਰੇਕ ਤੋਂ ਵੀ ਬਾਅਦ..

ਕਿਹੜਾ ਨਹੀਉਂ ਚਾਹੁੰਦਾ ਖਬਰਾਂ 'ਚ ਆਉਣਾ ..
Positive ਜਾਂ Negative Controversy ਪਾਉਣਾ ..
ਸੱਚੀਂ ਸੌਂਹ ਖਾਕੇ ਦੱਸੀਂ ਕਰ ਸੱਚੇ ਰੱਬ ਨੁੰ ਯਾਦ ...
ਤੇਰੀ ਵੀ ਤਾਂ "ਅਮਨ" ਰਹਿੰਦੀ ਇਹੀ ਫ਼ਰਿਆਦ ..
ਤੇਰੀ ਹੀ ਹੋਵੇ ਖ਼ਬਰ --
ਬਰੇਕ ਤੋਂ ਵੀ ਪਹਿਲਾਂ ਤੇ ਬਰੇਕ ਤੋਂ ਵੀ ਬਾਅਦ..

28 Apr 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

ਵਾਹ ਜੀ ਵਾਹ

ਕਾਮੇਡੀ ਭਰਪੂਰ ਵਿਯੰਗ .... well written
Good One

28 Apr 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਿਲਕੁਲ ੨੨ ਜੀ  .........ਇਹੀ ਸਚਾਈ ਏ 
ਵਿਵਾਦਾਂ ਨਾਲ ਤਾਂ ਸਾਡੀ ਧੁਰੋਂ ਬਣੀ ਆਈ ਏ 
ਜਿਹਨੂੰ ਵੀ ਪਿਆਰ ਜਾਂ ਗੁੱਸੇ ਨਾਲ ਤੱਕੀਏ 
ਓਹੀ ਹੁਣ ਪਾ ਬੈਠਦਾ ਲੜਾਈ ਏ 
ਵਿਵਾਦਾਂ ਨਾਲ ਤਾਂ ਸਾਡੀ ਧੁਰੋਂ ਬਣੀ ਆਈ ਏ 

ਬਿਲਕੁਲ ੨੨ ਜੀ  .........ਇਹੀ ਸਚਾਈ ਏ 

ਵਿਵਾਦਾਂ ਨਾਲ ਤਾਂ ਸਾਡੀ ਧੁਰੋਂ ਬਣੀ ਆਈ ਏ 

ਜਿਹਨੂੰ ਵੀ ਪਿਆਰ ਜਾਂ ਗੁੱਸੇ ਨਾਲ ਤੱਕੀਏ 

ਓਹੀ ਹੁਣ ਪਾ ਬੈਠਦਾ ਲੜਾਈ ਏ 

ਵਿਵਾਦਾਂ ਨਾਲ ਤਾਂ ਸਾਡੀ ਧੁਰੋਂ ਬਣੀ ਆਈ ਏ |

 

28 Apr 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

as usual..... too good.... 22 g....

 

great work again................keep writing...!!!!!!! :)

29 Apr 2010

Reply