|
|
|
|
|
|
Home > Communities > Punjabi Poetry > Forum > messages |
|
|
|
|
|
ਤੇਰੀ ਰਾਹ ਉਡੀਕਦੀ ਹਾਂ |
ਪੁੱਤ ਵੇ , ਤੇਰੀ ਰਾਹ ਉਡੀਕਦੀ ਹਾਂ । ਕਦ ਆਉਣਾ ਏ ਤੂੰ, ਦੱਸ ਮੈਨੂੰ ਤੈਨੂੰ ਹੀ ਉਲੀਕਦੀ ਹਾਂ ।
ਹਰ ਰੋਜ ਮੈਂ ਤੇਰੇ ਬਚਪਨ ਵਿੱਚ, ਤੇਰੇ ਬਚਪਨ ਵਿੱਚ, ਖੋ ਜਾਂਦੀ ਹਾਂ । ਬੜੀਆਂ ਯਾਦ ਆਉਂਦੀਆਂ ਬਾਤਾਂ, ਯਾਦ ਕਰ ਰੋਂ ਜਾਂਦੀ ਹਾਂ ।
ਪੁੱਤ ਵੇ , ਤੇਰੀ ਰਾਹ ਉਡੀਕਦੀ ਹਾਂ । ਕਦ ਆਉਣਾ ਏ ਤੂੰ, ਦੱਸ ਮੈਨੂੰ ਤੈਨੂੰ ਹੀ ਉਲੀਕਦੀ ਹਾਂ ।
ਹਰ ਰੋਜ ਮੈਂ, ਤੇਰੇ ਫੋਨ ਆਉਣ ਦੀ, ਤੇਰੇ ਫ਼ੋਨ ਆਉਣ ਦੀ ਉਡੀਕ ਕਰਦੀ ਹਾਂ । ਸਦਾ ਹੱਥ ਵਿੱਚ ਰੱਖਦੀ ਫੋਨ ਮੈਂ ਘਰ ਵਾਲਿਆਂ ਨਾਲ ਵੀ ਭਾਵੇਂ ਲੜਦੀ ਹਾਂ ।
ਪੁੱਤ ਵੇ, ਤੇਰੀ ਰਾਹ ਉਡੀਕਦੀ ਹਾਂ । ਕਦ ਆਉਣਾ ਏ ਤੂੰ, ਦੱਸ ਮੈਨੂੰ ਤੈਨੂੰ ਹੀ ਉਲੀਕਦੀ ਹਾਂ ।
ਪੈਸਾ ਕਮਾਉਂਣ ਦਾ ਸੀ ਅਜਿਹਾ ਚਾਹ ਚੜਿਆ । ਤੁਰ ਗਿਆ ਪ੍ਰਦੇਸਾਂ ਨੂੰ, ਨਾ ਨਾਲ ਕੁਝ ਖੜਿਆ । ਆ ਜਾ ਹੁਣ ਤਾਂ ਨਹੀਓ ਜਾਉਂਦਾ ਜਰਿਆ ।
ਪੁੱਤ ਵੇ, ਤੇਰੀ ਰਾਹ ਉਡੀਕਦੀ ਹਾਂ । ਕਦ ਆਉਣਾ ਏ ਤੂੰ, ਦੱਸ ਮੈਨੂੰ ਤੈਨੂੰ ਹੀ ਉਲੀਕਦੀ ਹਾਂ ।
|
|
29 Apr 2017
|
|
|
|
i don't know what to say this time about the poetry,.........door pardeshi hoye aapne putt nu udeekdi maa di pukar,................just weeping i m after reading this.
|
|
30 Apr 2017
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|