ਪੁੱਛਦੀ ਮਾਂ ਗੁਆਢਣੇ,ਨੀ ਵੇਖਿਆ ਕਿੱਧਰੇ ਵਕਤ,ਮੇਰੇ ਪਾਸੋਂ ਗਵਾਚਿਆ ,ਦੱਸ ਪਤਾ ਕੋਈ ਸਿਆਣੀਏ।ਵਕਤ ਨਾ ਆਇਆ ਹੱਥ,ਨੀ ਜਿਵੇਂ ਕਿਰਿਆ ਫੁੱਲ਼,ਜਾ ਰੁੱਲਿਆ ਵਿੱਚ ਖਾਕ ਦੇ,ਮੁੱੜ ਨਾ ਜੁੜਿਆ ਟਾਹਣੀਏ।ਅੰਦਰ ਭਰਿਆ ਭਰਮ,ਜਾਗਿਆ ਨਾ ਇਕ ਪਲ,ਆਪੇ ਘੁੱਸਿਆ ਰਾਹ ਤੋਂ,ਪੁੱਜਦਾ ਕਿਵੇਂ ਟਿਕਾਣੀਏਂ।ਪ੍ਰੇਮ ਨਾ ਰੱਖਿਆ ਚਿੱਤ,ਪ੍ਰਤੀਤੀ ਸੰਗ ਸੰਸਾਰ,ਵਕਤ ਲੰਘਾਏ ਬੇਅਰਥ,ਸੱਚ ਵਰਤਮਾਨ ਕਿੰਝ ਮਾਣੀਏਂ।ਪ੍ਰਾਣ ਚਲਾਏ ਵਕਤ,ਮਨ ਨੂੰ ਕਰੇ ਸੁਚੇਤ,ਇੱਕ ਨਾਲ ਲਾਏ ਚਿੱਤ,ਸੁਚੱਜੀ ਕਾਰ ਮਿੱਤ ਜਾਣੀਏਂ। ਗੁਰਮੀਤ ਸਿੰਘ
Thanks...........vir ji