|
|
|
|
|
|
Home > Communities > Punjabi Poetry > Forum > messages |
|
|
|
|
|
"ਵੰਗਾਂ" |
ਮੈਂ ਵਣਜਾਰਾ ਲੈ ਆਇਆ ਵੰਗਾਂ,
ਸੋਹਣੀਆਂ ਵੰਗਾਂ ਵਿੱਚ ਕਈ ਰੰਗਾ,
ਫਿਰਦਾ ਸਾਰਾ ਦਿਨ ਗਲੀ ਗਲੀ, ਹੋਕਾ ਦਿੰਦਾ ਵੰਗਾਂ ਚੜਾਂ ਲੋ ਵੰਗਾਂ,
ਆਓ ਮੇਰੀ ਭੈਣੋ ਤੇ ਭਰਜਾਈਓ, ਲੈ ਲਓ ਰੰਗ ਬਰੰਗੀਆਂ ਵੰਗਾਂ,
ਇਹ ਸੁਹਾਗਣ ਦੀ ਨਿਸ਼ਾਨੀ ਨੇ, ਮਾਹੀ ਨੂੰ ਰਿਝਾਉਂਦੀਆਂ ਨੇ ਵੰਗਾਂ,
ਸੁੰਨੀਆਂ ਕਲਾਈਆਂ ਨੂੰ ਢੱਕਣ, ਕੱਚ ਦੀਆਂ ਸੋਹਣੀਆਂ ਵੰਗਾਂ,
ਪ੍ਰਦੇਸ਼ਾਂ ਨੂੰ ਤੁਰ ਗਏ ਸੱਜਣ ਦਾ, ਚੇਤਾ ਕਰਵਾਉਂਦੀਆਂ ਨੇ ਵੰਗਾਂ,
ਪੈਸੇ ਮੰਗ ਦੀਆਂ ਵੀਰਾਂ ਕੋਲੋਂ ਭੈਣਾਂ, ਕਹਿ ਕੇ ਸਾਡਾ ਵੀਰ ਕਿੰਨਾ ਚੰਗਾ,
ਗਾਨੀ, ਝਾਂਜਰਾਂ, ਛੱਲੇ, ਪਰਾਂਦੇ, ਟੰਗ ਮੋਢੇ ਗਲੀ ਗਲੀ ਮੈਂ ਘੁੰਮਾ,
ਮੇਰੇ ਆਉਣ ਤੇ ਪੈਂਦੀਆਂ ਵੇਖੋ, ਗਲੀ ਗਲੀ ਘਰ ਘਰ ਧੁੰਮਾਂ,
ਨਿੰਮੋਂ, ਛਿੰਦੋ, ਆਓ ਮੇਰੀ ਭੈਣੋ, ਵੀਰ ਤੋਂ ਕਾਹਦੀਆਂ ਨੇ ਸੰਗਾਂ,
ਮਾਰ ਨਾਂ ਝਿੜਕਾਂ ਬੀਬੀ ਧੀਆਂ ਨੂੰ, ਨਾਂ ਦੇਵੀ ਪੈਸੇ ਜੇ ਮੈਂ ਵੱਧ ਮੰਗਾ,
ਕਿਊ ਰੋਵੋ ਨਿੱਕੀ ਜਿਹੀ ਮੇਰੀ ਧੀ, ਕਿਹੜੀਆਂ ਲੈਣੀਆਂ ਦੱਸ ਵੰਗਾਂ,
ਭਾਬੀ ਸੁੱਕੇ ਸੰਗ ਮੇਰਾ ਜਾ ਲੈ ਆ, ਲੱਸੀ ਦਾ ਕਾਸਾ ਪਾ ਮੱਖਣ ਚੰਗਾ,
ਹੱਸਦੇ ਖੇਡਦੇ ਭੈਣਾਂ ਭਾਬੀਆਂ ਨਾਲ, ਆਪਣੇ ਰਾਹ ਤੁਰ ਜਾਣਾ ਵੇਚ ਵੰਗਾਂ,
ਲੈ ਲੋ ਭੈਣੋ ਅੱਜ ਜੋ ਤੁਸਾਂ ਲੈਣਾ, ਹੁਣ ਨਹੀਂ ਆਉਣਾ ਵੇਚਣ ਵੰਗਾਂ,
ਦਿਸੇ ਨਾਂ ਹੁਣ ਰੁੱਖ ਛਾਵੇਂ ਬੈਠਣ ਨੂੰ, ਸਿਖਰ ਦੀ ਧੁੱਪ ਲਾਉਂਦੀ ਅੜੰਗਾ,
ਪਾ ਬੈਠੇ ਸਾਰੇ ਵੱਡੀ ਵੱਡੀ ਕੋਠੀਆਂ, ਸੁਣੇ ਨਾਂ ਹਾਕ ਜਦ ਗਲੀ ਚੋ ਲੰਘਾ,
ਸਾਰੇ ਜਾਣ ਵੱਡੀਆਂ ਦੁਕਾਨਾਂ ਵੱਲ, ਲੈ ਆਉਂਦੇ ਪਰਾਂਦੇ, ਗਾਨੀ, ਵੰਗਾਂ,
ਰਹੇ ਨਾਂ ਹੁਣ ਪਹਿਲਾਂ ਵਾਲੇ ਸੁਭਾਅ, ਸੋਚੇ ਬੰਦਾ ਦੂਜੇ ਬੰਦੇ ਨੂੰ ਕਿਵੇਂ ਡੰਗਾ,
ਮੈਂ ਵਣਜਾਰਾ ਲੈ ਆਇਆ ਵੰਗਾਂ, ਸੋਹਣੀਆਂ ਵੰਗਾਂ ਵਿੱਚ ਕਈ ਰੰਗਾ,
ਮਨਿੰਦਰ ਸਿੰਘ "ਮਨੀ"
|
|
12 Sep 2018
|
|
|
|
Very well written Maninder veer g,.............its good to see u again after several months,...............
|
|
16 Sep 2018
|
|
|
|
Bahut Sunder Rachna ......
|
|
19 Sep 2018
|
|
|
|
|
ਸੁਖਪਾਲ ਵੀਰ, ਸੁਖਬੀਰ ਵੀਰ, ਗੁਰਦਰਸ਼ਨ ਵੀਰ ਆਪ ਸਬ ਦਾ ਤਹਿ ਦਿਲ ਸ਼ੁਕਰੀਆ ਮੇਰੀ ਇਸ ਰਚਨਾ ਨੂੰ ਇੰਨਾ ਮਾਣ ਦੇਣ ਲਈ......... ਹੱਸਦੇ ਵਸਦੇ ਰਹੋ ਖੁਸ਼ ਰਹੋ....
|
|
19 Sep 2018
|
|
|
|
|
|
|
|
|
|
|
|
|
|
|