Truth needs boldness. And when somebody resolves to speak the truth, then it becomes as easy as this elegant write-up.
ਇਸ ਲਿਖਤ ਦਾ ਵਿਸ਼ਾ ਮੇਰੇ ਦਿਲ ਦੇ ਨੇੜੇ ਹੋਣ ਕਰਕੇ ਮੈਨੂੰ ਲੱਗਾ ਕਿ ਇਸ ਨੂੰ ਪੰਜਾਬੀ ਸਰੂਪ ਵਿਚ ਪੇਸ਼ ਕਰਨਾ ਚਾਹੀਦਾ ਹੈ |
ਬਹੁਤ ਸੋਹਣਾ ਲਿਖਿਆ ਹੈ ਨਵੀ ਜੀ ! Credits ! God Bless !
ਕਿਉਂ ਹਰ ਘੜੀ ਔਰਤ ਦਾ ਵਜੂਦ
ਦਾਗਦਾਰ ਹੋ ਰਿਹਾ ਹੈ ਐਥੇ...
ਹਰ ਬੰਦਾ ਆਪਣੇ ਫਾਇਦੇ ਲਈ,
ਧਰਮ ਦਾ ਠੇਕੇਦਾਰ ਹੋ ਰਿਹਾ ਹੈ ਐਥੇ…
ਜਿਨ੍ਹੇਂ ਜੰਮਿਆ ਸਾਧੂ ਤੇ ਸੰਤਾਂ ਨੂੰ,
ਉਸ ਪਵਿੱਤਰ ਪਿਆਰੀ ਔਰਤ ਦਾ ਹਰ ਰੋਜ਼
ਬਲਾਤਕਾਰ ਹੋ ਰਿਹਾ ਹੈ ਐਥੇ....
ਜੇ ਹੱਸ ਲਿਆ ਕਿਸੇ ਨਾਲ ਤਾਂ ਵੇਸ਼ਯਾ,
ਜੇ ਨਾ ਹੱਸੀ ਤਾਂ ਮਗਰੂਰ ਹੋ ਗਈ...
ਕਿਵੇਂ ਹਰ ਕਰਮ ਓਹਦਾ ਆਪਣਾ ਹੀ,
ਓਹਦੇ ਲਈ ਇਲਜ਼ਾਮ ਹੋ ਰਿਹਾ ਹੈ ਐਥੇ...
ਰਹਿੰਦੀ ਕਸਰ ਕੱਢ ਦਿੱਤੀ
ਇਨ੍ਹਾਂ ਗਾਇਕ ਕਲਾਕਾਰਾਂ ਨੇਂ...
ਕਦੀ "ਸੈਕਿੰਡ ਹੈਂਡ" ਤੇ ਕਦੀ "ਪੁਰਜ਼ਾ" ਦੱਸ ਕੇ
ਕਿਵੇਂ ਔਰਤ ਦਾ ਵਪਾਰ ਹੋ ਰਿਹਾ ਹੈ ਐਥੇ...
ਇਹੋ ਜਿਹੇ ਸ਼ਹਿਰੀਪੁਣੇ ਨਾਲੋਂ
ਤਾਂ ਅਸੀਂ ਪੇਂਡੂ ਹੀ ਚੰਗੇ ਸੀ .....
ਜਿਦ੍ਹੇ ਨਾਮ ਤੇ ਵਿਰਸਾ
ਤਾਰ ਤਾਰ ਹੋ ਰਿਹਾ ਹੈ ਐਥੇ...
ਕੀਹ ਕਦਰ ਪਾਈ ਤੂੰ ਵੀ ਬੰਦਿਆ ਓਸ ਔਰਤ ਦੀ,
ਜਿਦ੍ਹੇ ਕਰਕੇ ਤੇਰੀ ਹਸਤੀ ਹੈ ਦੁਨੀਆਂ ਤੇ...
ਉਪਰੋਂ ਆਪਣੇ ਆਪ ਨੂੰ ਓਹਦਾ ਰਖਵਾਲਾ ਕਹਾ ਕੇ,
ਦਿਲ ਤੋ ਹਰ ਇਨਸਾਨ ਮੱਕਾਰ ਹੋ ਰਿਹਾ ਹੈ ਐਥੇ ...
ਇਹੀ ਡਰ ਮਾਰਦਾ ਹੈ ਮਾਂ ਪਿਓ ਨੂੰ ਵੀ,
ਉਂਜ ਧੀਆਂ ਕਿਹੜਾ ਦੁੱਖ ਦਿੰਦੀਆਂ ਨੇਂ...
ਆਪਣੇ ਗੂਨਾਹਾਂ ਨੂੰ ਸੁਧਾਰਨ ਦੀ ਬਜਾਏ ਬੰਦਾ,
ਕੁੱਖ ਵਿਚ ਹੀ ਕੁੜੀਆਂ ਨੂੰ ਮਾਰ ਰਿਹਾ ਹੈ ਐਥੇ…
ਇਹ ਹਾਲਾਤ ਦੇਖ ਕੇ ਰੱਬ ਵੀ ਸੋਚਦਾ ਹੋਣੈਂ,
ਕਿਹਨੇ ਹੱਕ ਦੇ ਦਿੱਤੇ ਇਹਨਾ ਨੂੰ ਜ਼ਿੰਦਗੀ ਤੇ ਮੌਤ ਬਖਸ਼ਣ ਦੇ…
ਬੰਦਾ ਬਹਿ ਗਿਆ ਆਪ ਹੀ ਰੱਬ ਬਣ ਕੇ,
ਤੇ ਧਰਮ ਦੇ ਨਾਮ ਤੇ ਇਦ੍ਹਾ ਹਰ ਫੈਸਲਾ
ਸਵੀਕਾਰ ਹੋ ਰਿਹਾ ਹੈ ਐਥੇ....
'ਨਵੀ' ਆਖਦੀ ਹੈ ਰੱਬਾ ਕੀ ਬਣਾਇਆ ਸੀ ਤੂੰ
ਤੇ ਕੀ ਬਣ ਗਿਆ ਦੁਨੀਆਂ ਦਾ...
ਕਦੀ ਕੁੜੀਆਂ ਮਾਰ ਕੇ ਤੇ ਕਦੀ ਬੇਇੱਜ਼ਤ ਕਰਕੇ,
ਓਹਨਾ ਦਾ ਨਹੀਂ ਇਸ ਸਭਿਆਚਾਰ ਦਾ ਬਲਾਤਕਾਰ ਹੋ ਰਿਹਾ ਹੈ ਐਥੇ...