Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਔਰਤ-ਪਿਆਰ-ਸਮਾਜ: ਇੱਕ ਵਿਸ਼ਲੇਸ਼ਣ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 
ਔਰਤ-ਪਿਆਰ-ਸਮਾਜ: ਇੱਕ ਵਿਸ਼ਲੇਸ਼ਣ

ਜਦ  ਵੀ ਪਿਆਰ ਦੀ ਗੱਲ ਆਉਂਦੀ ਹੈ ਤਾਂ ਜ਼ਿਹਨ ਵਿਚ ਸਾਡੇ ਸਮਾਜ ਨਾਲ ਜੁੜੇ ਕਿੱਸੇ-ਕਹਾਣੀਆਂ ਜ਼ਰੂਰ ਆਉਂਦੇ ਹਨ ... ਹੀਰ-ਰਾਂਝਾ, ਸੋਹਣੀ-ਮਹੀਵਾਲ, ਮਿਰਜ਼ਾ-ਸਾਹਿਬਾਂ ... (ਮੈਨੂੰ ਇੰਨੇ ਈ ਪਤਾ ਨੇ ) | ਇਹ ਕਹਾਣੀਆਂ ਸੱਚੀਆਂ ਨੇ ਜਾਂ ਫਿਰ ਪਿਆਰ ਵਰਗੀ ਸ਼ੈ ਨੂੰ ਸਾਡੇ ਯੁਵਾ ਵਰਗ ਤੋਂ ਦੂਰ ਰਖਣ ਲਈ ਬਜੁਰਗਾਂ ਦੀਆਂ ਬਣਾਈਆਂ ਗੱਲਾਂ, ਇਸ ਮੁੱਦੇ ਤੇ ਬਹਿਸ ਫਿਰ ਕਦੇ ਕਰਾਂਗੇ  | 

ਪਰ ਜੋ ਗੱਲ ਦਿਲ ਨੂੰ ਚੁਭਦੀ ਹੈ ਉਹ ਇਹ ਕਿ ਹਰੇਕ ਕਹਾਣੀ ਵਿਚ ਔਰਤ ਨੂੰ ਜਾਂ ਤੇ ਕਮਜ਼ੋਰ ਦਿਖਾਇਆ ਗਿਆ ਹੈ ਜੋ ਘਰ ਦੀ ਇਜ਼ਤ ਰਖਣ ਲਈ ਸਮਝੌਤਾ ਕਰਦੀ ਹੈ... ਜਾਂ ਫਿਰ ਧੋਖੇਬਾਜ਼ | ਮਤਲਬ ਇਹ ਕਿ ਔਰਤ ਦੇ move -on ਹੋਣ ਨੂੰ ਉਸਦੇ ਘਰ ਦੇ ਚੰਗਾ ਸਮਝਦੇ ਹਨ ਤੇ ਪ੍ਰੇਮੀ ਬੇਵਫਾਈ ਸਮਝਦਾ ਹੈ... ਮੈਂ ਇਹ personally ਮੰਨਦੀ ਹਾਂ ਕਿ ਸਮਾਜ ਨੇ ਹੀ ਆਪਣੇ ਹਿਤ ਲਈ ਇਹ ਮੂਰਤ ਤਿਆਰ ਕੀਤੀ ਹੈ | ਸ਼ੁਰੂ ਤੋਂ ਹੀ ਸਾਡੇ ਲੋਕ ਮੁੰਡਿਆਂ ਨੂੰ ਪੈਸੇ ਕਮਾਉਣ ਅਤੇ ਘਰ\'ਚ ਰੋਟੀ-ਫੁਲਕਾ ਚਲਾਉਣ ਵਿਚ ਜ਼ਿਮ੍ਮੇਦਾਰ ਬਣਾਉਣਾ ਚਾਹੁੰਦੇ ਸਨ, ਪਿਆਰ ਵਿਚ ਪੈ ਕੇ ਕਿਤੇ ਆਪਣੇ ਫਰਜ਼ ਤੋਂ ਉਲਾਮੇੰ ਨਾ ਹੋ ਜੇ, ਇਸ ਲਈ ਸ਼ੁਰੂ ਤੋਂ ਹੀ ਕੰਨ ਭਰ ਦਿੱਤੇ ਗਏ ਕਿ ਔਰਤ ਧੋਖੇਬਾਜ਼ ਹੈ, ਇਹ ਆਪਣੇ ਮਾਪਿਆਂ-ਭਰਾਵਾਂ ਦੀ ਹੋ ਸਕਦੀ ਹੈ ਪਰ ਤੇਰੀ ਕਦੇ ਨਹੀਂ ਹੋ ਸਕਦੀ | 

ਹੁਣ ਰਾਂਝੇ ਬਾਰੇ ਗੱਲ ਕਰੀਏ, ਸਾਰੇ ਕਹਿੰਦੇ ਨੇ ਕਿ ਹੀਰ ਨੇ ਰਾਂਝੇ ਨਾਲ ਮਾੜੀ ਕੀਤੀ ਤੇ ਹੀਰ ਦੇ ਘਰਦਿਆਂ ਨੇ ਵੀ ਰਾਂਝੇ ਨੂੰ ਕਮਲਾ ਈ ਬਣਾ ਰਖਿਆ... | ਰਾਂਝੇ ਨੇ 12 - ਸਾਲ ਹੀਰ ਦੀਆਂ ਮਝਾਂ ਚਰਾਈਆਂ, ਇਸ ਨਾਲੋਂ ਚੰਗਾ ਸੀ ਕਿ ਕੋਈ ਕੰਮ ਕਰਕੇ worth ਬਣਦਾ ਤੇ ਹੀਰ ਦੇ ਘਰ ਰਿਸ਼ਤਾ ਭੇਜਦਾ. ਜੇ ਰਾਂਝੇ ਕੋਲ ਆਪਣਾ ਘਰ, 4 -5 ਮਝਾਂ ਹੁੰਦੀਆਂ ਤੇ ਹੀਰ ਦੇ ਘਰ ਦਿਆਂ ਨੇ ਰਿਸ਼ਤਾ consider ਤੇ ਕਰਨਾ ਈ ਸੀ. ਦੂਜੀ ਗੱਲ,  ਜੇ ਰਾਂਝੇ ਤੇ ਹੀਰ ਦਾ ਵਿਆਹ ਹੋ ਵੀ ਜਾਂਦਾ ਤਾਂ ਹੀਰ ਨੂੰ ਰਖਦਾ ਕਿਥੇ ... ਰਾਂਝੇ ਨੂੰ ਆਪਣੇ ਆਪ ਨੂੰ proof ਕਰਨਾ ਚਾਹੀਦਾ  ਸੀ .... ਉਹਨੂੰ ਨਹੀਂ ਸੀ ਪਤਾ ਵੀ future planning ਵੀ ਕੋਈ ਚੀਜ ਹੁੰਦੀ ਆ !! ਜੇ ਹੀਰ ਦੇ ਘਰ ਦਿਆਂ ਨੇ practical level ਤੇ step-forward ਕਰ ਲਿਆ ਤੇ ਗਲਤ ਕੀ.... ਕਿ ਤੁਸੀਂ ਜਾਂ ਮੈਂ ਕਲ ਨੂੰ ਕਿਸੇ ਰਾਂਝੇ ਨਾਲ ਆਪਣੀ ਧੀ-ਭੈਣ ਦਾ ਰਿਸ਼ਤਾ ਕਰਨਾ accept ਕਰਾਂਗੇ ??? ਤੇ ਜੇ ਰਾਂਝੇ ਨੂੰ move -on  ਹੋਣਾ ਪੈਂਦਾ ਤੇ ਉਹ decision ਠੀਕ ਹੋਣਾ ਸੀ... ਫਿਰ reason ਇਹ ਹੁੰਦੇ ਕਿ ਰਾਂਝੇ ਨੂੰ ਆਪਣੀ, ਮਾਪਿਆਂ ਦੀ ਤੇ ਘਰ ਦੀਆਂ ਦੀ ਜ਼ਿਮ੍ਮੇਵਾਰੀ ਦਾ ਇਹਸਾਸ ਸੀ.. ਰਾਂਝਾ ਬੜਾ ਈ responsible ਸੀ...|

ਇੱਦਾਂ ਈ ਸਾਹਿਬਾਂ ਨੂੰ ਧੋਖੇਬਾਜ਼ ਦਾ ਖਿਤਾਬ ਦਿੱਤਾ ਗਿਆ ਹੈ ... ਕਿ ਸਾਹਿਬਾਂ ਨੇ ਆਪਣੇ ਭਰਾਵਾਂ ਤੋਂ ਮਿਰਜ਼ਾ ਮਰਵਾ ਦਿੱਤਾ... ਪਰ ਜੇ ਸਾਹਿਬਾਂ ਨੇ ਮਿਰਜ਼ੇ ਹਥੋਂ ਭਰਾ ਮਰਵਾਏ ਹੁੰਦੇ ਫਿਰ ਉਹਨੂੰ ਕਿਹੜਾ ਅਵਾਰਡ ਮਿਲਣਾ ਸੀ... ਫਿਰ ਲੋਕਾਂ ਨੇ ਦੂਜੇ ਪਾਸੇ ਤੁਰ ਪੈਣਾ ਸੀ ਕਿ ਏਹਨੇ ਆਸ਼ਿਕ ਲਈ ਭਰਾ ਮਰਵਾ ਦਿੱਤੇ... !!! ਜੇ ਕਿਤੇ ਏਦਾਂ ਹੋਇਆ ਹੁੰਦਾ ਤੇ ਸਾਡੇ ਸਮਾਜ ਤੇ ਇਸਦਾ ਕੀ ਅਸਰ ਪੈਣਾ ਸੀ...ਕੀ ਭੈਣ-ਭਰਾ ਦਾ ਰਿਸ਼ਤਾ ਉਨਾ ਈ ਪਰਪੱਕ ਹੋਣਾ ਸੀ ਜਿੰਨਾ ਅੱਜ ਹੈ ?  ਜੇ ਸਾਹਿਬਾਂ ਦੀ ਥਾਂ ਤੇ ਸਾਡੀ ਧੀ-ਭੈਣ ਨੇ ਏਦਾਂ ਕੀਤਾ ਹੁੰਦਾ ਤੇ ਅਸੀਂ ਉਸਨੂੰ ਕਿਹੜੀ ਕਚਹਿਰੀ ਵਿਚ ਖੜੀ ਕਰਦੇ ... ਕਿ ਅਸੀਂ ਵਕੀਲ ਬਣਕੇ ਉਸ ਦਾ ਪਖ ਲੈਂਦੇ ਜਾਂ ਉਸ ਦੇ ਖਿਲਾਫ਼ ਗਵਾਹੀ ਭਰਦੇ  ???

ਹੀਰ ਦੇ ਸੋਹਣੇ-ਪਨ  ਦੀ ਚਰਚਾ ਬੜੇ ਲੋਕਾਂ ਨੇ ਕੀਤੀ ਹੈ... ਅਤੇ ਕਿਦਾਂ ਦੇ comparisons ਕੀਤੇ ਨੇ ਕਿ ਸ਼ਰਮਸਾਰ ਹੋਣਾ ਪੈਂਦਾ ਹੈ... ਇਹ comparison ਮੁੰਡੇ ਲਈ ਕਿਉਂ ਨਹੀਂ ਹੋਏ  ... ਕਿਉਂ ਕਿਸੇ ਨੇ ਨਹੀਂ ਕਿਹਾ ਕਿ ਮੁੰਡੇ ਦਾ ਰੂਪ ਫੁੱਲਾਂ ਨੂੰ ਮਾਤ ਪਾਉਂਦਾ ਸੀ ਅਤੇ ਉਸ ਦੇ ਹਰੇਕ ਅੰਗ ਨੂੰ ਬਯਾਨ ਕੀਤਾ ... ਕਿਉਂਕਿ ਮੁੰਡੇ ਨੂੰ ਸਹੀ ਹੋਣ ਦਾ ਦਰਜਾ ਦੇ ਦਿੱਤਾ ਗਿਆ ... ਅਤੇ ਉਸ ਦੇ hard work ਦਾ pay -off ਕੁੜੀ ਹੈ ਜੋ ਕਿ ਕੁਦਰਤ ਦੀ ਸ਼ਿੰਗਾਰੀ ਹੋਈ ਚੀਜ ਹੈ ਤੇ ਮੁੰਡੇ ਲਈ ਭੇਜੀ ਗਈ ਹੈ...| ਇਕ ਤਸਵੀਰ ਹੈ ਸੋਹਣੀ-ਮਹਿਵਾਲ ਦੀ, ਜਿਥੇ ਸੋਹਣੀ ਨੇ ਘੜਾ ਚੁਕਿਆ ਹੈ... ਪਤਾ ਨਹੀਂ ਸਚ ਹੈ ਜਾਂ ਝੂਠ, ਪਰ ਜਿਸ ਤਰਾਂ ਦੇ ਕਪੜੇ ਸੋਹਣੀ ਦੇ ਪਵਾਏ ਨੇ, ਕਿ ਉਹ ਸਚਮੁਚ ਏਦਾਂ ਦੇ ਸੀ, ਜਾਂ ਫਿਰ ਕਿਸੇ ਨੇ ਕਲਪਨਾ ਕਰਤੀ... ਇਹ ਕਲਪਨਾ ਹੀ ਹੋਣੀ ਕਿਉਂਕਿ ਕਿਸੇ ਨੇ ਉਹਨਾਂ ਨੂੰ ਇਸ ਹਾਲਤ ਵਿਚ ਨਹੀਂ ਦੇਖਿਆ ਹੋਣਾ... ਪਰ ਜੇ ਇਹ ਕਲਪਨਾ ਸੀ ਤੇ ਇੰਨੀ ਭੱਦੀ ਕਿਉਂ... ???

22 Oct 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 
ਅਜਕਲ ਵੀ ਪਿਆਰ ਹੁੰਦਾ ਹੈ ... ਸਚਾ ਵੀ ਤੇ ਝੂਠਾ ਵੀ, ਹਰ ਤਰਾਂ ਦਾ ਪਿਆਰ ਦੇਖਣ ਨੂੰ ਮਿਲ ਜਾਂਦਾ ਹੈ ... ਪਰ ਹਮੇਸ਼ਾ ਮੁੰਡੇ ਦੇ ਮਾਪੇ ਇਹ ਸ਼ਿਕਾਯਤ ਕਰਦੇ ਨੇ ਕਿ ਕੁੜੀ ਨੇ ਮੁੰਡਾ ਪੱਟ ਤਾ ... ਤੇ ਕੁੜੀ ਵਾਲੇ ਹਾਲੇ ਵੀ ਸ਼ਾਂਤ ਤੇ ਚੁਪ ਰਹਿੰਦੇ ਨੇ, ਕਿ ਸਮਾਜ ਵਿਚ ਕਿਸੇ ਨੂੰ ਪਤਾ ਨਾ ਲਗ ਜਾਵੇ... ਤੇ ਮੁੰਡੇ ਵਾਲਿਆਂ ਨੂੰ ਕੋਈ ਫ਼ਰਕ ਨਹੀਂ ਪੈਂਦਾ .... ਅੱਜ ਵੀ ਜੇ ਕੋਈ ਮੁੰਡਾ ਕਿਸੇ ਗੋਰੀ ਨਾਲ ਵਿਆਹ ਕਰਾਵੇ ਤੇ ਲੋਕ ਵਾਹ-ਵਾਹ ਕਰਦੇ ਨੇ ਤੇ ਜੇ ਇਹੀ ਕੰਮ ਕੋਈ ਕੁੜੀ ਕਰੇ ਤੇ ਅਗਲੀ ਦੇ ਘਰ ਦਿਆਂ ਦਾ ਘਰੋਂ ਨਿਕਲਣਾ ਦੂਭਰ ਹੋ ਜਾਂਦਾ ਹੈ !!! ਪਤਾ ਨਹੀਂ ਇੰਨੇ ਸਾਲਾਂ ਬਾਦ ਇਸ ਮਸਲੇ ਤੇ ਸਾਡੇ ਵਿਚਾਰ ਅੱਗੇ ਨਹੀਂ ਵਧੇ, ਬਸ ਉਥੇ ਈ ਖੜੇ ਨੇ ... ਔਰਤ ਦੀ ਆਜ਼ਾਦੀ ਨੂੰ ਆਜ਼ਾਦੀ ਨਹੀਂ ਪਰ ਤਿਆਗ ਦਾ ਜ਼ਰਿਆ ਬਣਾ ਦਿੱਤਾ ਗਿਆ.... ਕਦੇ ਪਿਆਰ ਲਈ, ਕਦੇ ਮਾਪਿਆਂ ਲਈ ਕਦੇ ਭਰਾਵਾਂ ਲਈ ਤੇ ਫਿਰ ਔਲਾਦ ਲਈ ... ਤੇ ਬਾਕੀ ਰਹਿੰਦੀ ਕਸਰ ਭਰੂਣ-ਹਤਿਆ ਨੇ ਪੂਰੀ ਕਰ ਦਿੱਤੀ  ... ਤੇ ਪਤਾ ਨਹੀਂ ਕਿੰਨੀਆਂ ਕੁ ਕੁੜੀਆਂ ਇਸ ਲਾਹਨਤ ਦੀ ਬਲੀ ਚੜੀਆਂ ਨੇ ....ਅੱਜ ਵੀ ਕੁੜੀ ਨੂੰ ਪੜਾ-ਲਿਖਾ ਕੇ ਵਿਆਹ ਦੀ ਫਿਕਰ'ਚ ਧੱਕ ਦਿੰਦਾ ਜਾਂਦਾ ਹੈ... ਵਿਚਾਲੇ ਜਿਹੇ ਇਹ ਫਿਕਰ ਘੱਟ ਹੋ ਗਈ ਸੀ ਜਦ ਵਿਆਹ ਸਾਦੇ ਹੁੰਦੇ ਸੀ... ਅਜਕਲ ਦਾਜ ਨਹੀਂ ਚਲਦਾ ਪਰ ਵਿਆਹ ਤੇ ਖਰਚਾ ਈ ਇੰਨਾ ਕਿ ਸਾਰੇ ਟੱਬਰ ਦੀ ਹਵਾ ਨਿਕਲ ਜਾਂਦੀ ਹੈ...    ਸ਼ਾਇਦ ਅਸੀਂ ਅੱਗੇ ਨਹੀਂ ਜਾ ਰਹੇ ਪਿਛੇ ਆ ਰਹੇ ਹਾਂ, ਸਾਡੀ ਕੌਮ ਦਾ ਤਰੱਕੀ ਕਰਨ ਦਾ ਤਰੀਕਾ ਵਖਰਾ ਹੈ... |
ਔਰਤ ਨੂੰ ਤਿਆਗ ਦੀ ਮੂਰਤ ਦੱਸਣ ਵਾਲੇ ਉਹੀ ਨੇ ਜੋ ਨਹੀਂ ਚਾਹੁੰਦੇ ਕਿ ਔਰਤ ਆਪਣੇ ਫੈਸਲੇ ਆਪ ਲੈ ਸਕੇ... ਕਾਗਜਾਂ ਵਿਚ ਆਜ਼ਾਦੀ ਦੇ ਕੇ ਹਰ ਕੋਈ ਰਾਜੀ ਹੈ ਪਰ ground level ਤੇ ਕੋਈ ਨਹੀਂ apply ਕਰਦਾ... ਹੀਰ, ਸੋਹਣੀ, ਸਾਹਿਬਾਂ ਤੇ ਪਤਾ ਨਹੀਂ ਕਿੰਨੀਆਂ ਕੁ ਵਖਰੇ-ਵਖਰੇ ਇਲ੍ਜ਼ਾਮ ਝੱਲ ਰਹੀਆਂ ਨੇ... ਤੇ ਇਹ ਹਮੇਸ਼ਾ ਹੀ ਏਦਾਂ ਚੱਲੇਗਾ ਕਿਉਂਕਿ ਅਸੀਂ ਇਸਦੇ ਉਲਟ ਬੋਲਣਾ ਨਹੀਂ ਚਾਹੁੰਦੇ... ਜੇ ਇਹ ਸਾਡਾ ਸਭਿਅਕ ਸਮਾਜ ਤੇ ਸਾਡਾ ਵਿਰਸਾ ਹੈ ਤੇ ਮੈਨੂੰ ਇਸ ਉੱਤੇ ਸ਼ਰਮ ਆਉਂਦੀ ਹੈ... ਸ਼ਰਮ ਆਉਂਦੀ ਹੈ ਮੈਨੂ ਇਹ ਕਿੱਸੇ ਬਿਆਨ ਕਰਦੀ ਨੂੰ, ਜਿਥੇ ਮੈਨੂੰ ਆਪਣਾ ਕੁੜੀ ਹੋਣਾ ਕਮਜ਼ੋਰੀ ਲਗਦਾ ਹੈ... ਜਿਥੇ ਮੇਰੇ practical ਹੋਣ ਨੂੰ ਲਾਚਾਰੀ ਬੇਬਸੀ ਸਮਝਿਆ ਜਾਂਦਾ ਹੈ... 
ਮੈਂ ਇਸ discussion ਦਾ ਸਿੱਟਾ ਨਹੀਂ ਕਢਣਾ, ਕਿਉਂਕਿ ਹਰ ਇੱਕ ਦੇ ਆਪਣੇ ਵਿਚਾਰ ਨੇ... ਪਰ ਮੈਂ ਚਾਹੁਨੀ ਆ ਕਿ ਆਪਾਂ ਸਾਰੇ ਸੋਚੀਏ ... ਕਿ ਕੀ ਸਚ-ਮੁਚ ਉਹ ਪਿਆਰ ਵਾਲੀਆਂ ਕਹਾਣੀਆਂ ਜਾਂ ਫਿਰ ਔਰਤ ਨੂੰ show piece ਬਣਾ ਦੇਣ ਵਾਲੀਆਂ ਗੱਲਾਂ ਢੁਕਦੀਆਂ ਨੇ... ਕਿ ਅਸੀਂ ਸਚ-ਮੁਚ ਉਸ ਉੱਤੇ ਮਾਣ ਕਰ ਸਕਦੇ ਹਾਂ... ਆਪ ਜੀ ਦੇ ਵਿਚਾਰਾਂ ਦਾ ਇੰਤਜ਼ਾਰ ਰਹੇਗਾ .... !!!
-ਕੁਲਜੀਤ ਚੀਮਾਂ

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਕੁਲਜੀਤ ਜੀ ਵਦੀਆ ਵਿਸ਼ਾ ਹੈ ਤੁਹਾਡਾ ਸਹੀ ਸੋਚ ਰਹੇ ਹੋ .
ਪਰ ਇਹ ਭਾਰਤ ਆ ਏਹਦਾ ਸਭਿਆਚਾਰ ਹੀ ਐਦਾਂ ਦਾ ਹੈ ਕੀ ਔਰਤ ਨੂ ਹਮੇਸਾ ਦਵਾਉ ਰਖਿਆ ਗਿਆ ਹੈ .ਓਹ ਭਾਵੇ ਪ੍ਰਾਚੀਨ ਸਮਾ ਹੋਵੇ ਮਧ ਕਾਲ ਹੋਵੇ ਜਾਂ ਅੱਜ ਦਾ ਯੁਗ .ਔਰਤ ਨੂ ਇਹ ਮਾਰਦ ਪ੍ਰਧਾਨ ਸਮਾਜ ਕਦੀ ਬੀ ਉਚਾ ਉਠਨ ਦੀ ਖੁਲ ਨਹੀ ਦਿਤੀ ਜੇਕਰ ਕੋਈ ਔਰਤ ਅੱਗੇ ਵਦੀ ਤਾਂ ਉਸਨੁ ਭੰਡਿਆ ਗਿਆ .ਇਹ ਇਕਲਾ ਭਾਰਤ ਵਿਚ ਹੀ ਨਹੀ ਔਰਤ ਦੇ ਅੱਗੇ ਆਉਣ ਦਾ ਵਿਰੋਧ ਚੀਨ ਅੱਤੇ ਜਾਪਾਨ ਚ ਬੀ ਹੋਇਆ ਸੀ ਪਰ ਓਹ ਔਰਤਾਂ ਦਲੇਰ ਸਨ ਜਿਹਨਾ ਨੇ ਸਬ ਕਾਸੇ ਦਾ ਸਾਹਮਣਾ ਕੀਤਾ ਤੇ ਅੱਗੇ ਵਾਦੀਆਂ.
ਰਹੀ ਗਲ ਕਹਾਣੀਆਂ ਕਿੱਸੇਆਂ ਦੀ ਇਹ ਸਬ ਮੰਨ ਦੀਆਂ ਬਣਾਈਆਂ ਹੋਈਆਂ ਨੇ ਸਮਾਜ ਨੂ ਸੇਧ ਦੇਣ ਲਈ ਤਾਂ ਸਮਾਜ ਵਿਚ ਔਰਤ ਦਾ ਇਹ ਰੂਪ ਹੀ ਬਣਿਆ ਰਹੇ .ਸਈਦ
ਤੁਹਾਡੇ ਲੇਖ ਦੀ ਤਰਾਂ ਗੁਰਦਾਸ ਮਾਨ  ਤੇ ਹੰਸ ਰਾਜ ਹੰਸ ਨੇ ਵਡਾ ਖੂਬ ਕਿਹਾ ਹੈ :
ਪੰਜ ਭਾਈ ਇੱਕ ਮਿਰਜ਼ਾ ,ਬਾਕੀ ਕਿੱਸਾਕਾਰਾਂ ਨੇ 
ਕੱਲੀ ਸ਼ਹਿਬਾ ਬੁਰੀ ਬਨਾਤੀ ਮਰਦ  ਹਜ਼ਾਰਾਂ ਨੇ .
ਪੀਰ ਪੈਗਮ੍ਬਰ ਬਲੀ ਜੋਧੇ ਜਿਸ ਦੀ ਕੁਖੋਂ ਜਾਏ 
ਦੇਵਤਿਆਂ ਦੀ ਧਰਤੀ ਦੇ ਉੱਤੇ ਫਿਰ ਕਿਓ ਦਾਸੀ ਅਖਵਾਏ .
ਤੁਹਾਡਾ ਵਿਸ਼ਾ ਸ੍ਲਾਂਗ੍ਯੋਗ ਹੈ .ਚੰਗੀ ਸੋਚ ਦੇ ਮਾਲਿਕ ਹੋ ਕੁਲਜੀਤ ਜੀ

GULSHAN BAJWA
GULSHAN
Posts: 132
Gender: Male
Joined: 08/Mar/2011
Location: melbourne,,,,,,batala
View All Topics by GULSHAN
View All Posts by GULSHAN
 
kuljeet ji tusi bht sohna vissa chikiya aa,,,,mein tuhanu sab nu ik gall dass dena chaunda ha k ,,,,na ta koi mirja hoyeya va na sahiba na heer ,,,ranja na sohni mahival ,,eh sab kuj mitihas aa ,,,sirf te sirf khaniya han ,,,,,,waris sah ne bhagpari jisnu k oh piyar karda c ,,,,,,,bas khani jihi bna k heer ranje da rup de ditta c,,,,,,koi sahiba nhi c na mirja mariya koi ,,,,,eh sade writers hi ne jihna nal hadd betti aa te ohna ne ik aurat nu galt biyan kar ditta ,,,,,siri,,,friyad da kissa sariya nu pta hai kehnde k friyad ne siri layi pharr khod ditta c ,,,tusi aap socho ik kalla banda te phar ,,,,,,

baki tusi kiha k aurat nu puri man marji di azadi nhi aa ,,ha pehla pbandi hundi c par hun ta kuriya nu v puri khull aa,,,,,,,,,ha j kuj pbandiya han ta oh sahi hann ,,,,,,,,,kise ne meinu pusiya c k panja piyariya(ਪੰਜਾ ਪਿਆਰਿਆ) vich aurat nu ky nhi laggan di adhikar hunda ,,,,,,,mafi chane aa jadd guru jine panja sira di mang kitti c ta koi aurat uthh paindi ta ,,,ajj aurat v panja piyariya ch hundi,,,,,,,tusi kuriya yr hamesa ehi ky sochdiya k sade nal vitkra hunda ,,,,kithe hunda vitkra ,,,,kitte ni hunda meinu ta lagda ,,,,

23 Oct 2011

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
well done kuljeeteya :)

so happy that u got such a gr8 talent of expressing ur opinion in an effective way.......

as per the topic at hand this discussion has no end to it.......menu mythology wali gal sehi laggi ke hr ik writer ne apni hee unrequited unfulfilled love story nu nataki roop de ditta

well rehi gal fairer sex ya aurat da swaal......jiwen ke mein pehla keha cee apan apne role models aap choose krde ........chahe oh zimmewar dhee hove..premika...patni...maa...bhen.....hr ik di mentlaity mansikta jo choose krn nu kehndi apan apne role models nu os tarah dhaal lende......

pros n cons hamesha rehnde hr gal de........mein wolrd religions di ik book read kr rehi cee see what thy say

“Finding” women in history
How can we “find” the women whose stories have not been told? Three concepts
used by scholars interested in bringing the situation of South Asian women to light
are: agency, protest, and alternative discourse (Jakobsh 2003; Kumar 1994).
Agency. Agency refers to the power of people to act and have an impact on society.
Often women have not been thought of as “actors” in history because they did not
have access to knowledge, hence power. The agent in South Asian culture would not
necessarily operate under the same value system as the agent as defined by European
culture. Thus a student of religions should notice the qualities of people who seem to
have the most and least power in any given society.

Protest. Protest refers to the way that people who lack power try to gain a share of
influence in society, and determine the course of their lives. Because men tend to be
the key “actors” in patriarchal societies, women (and other subordinates) express
resistance to subjugation. Just as religions that are not of the status quo often become
“religions of resistance,” so people can lead a lifestyle of resistance, protesting
through small details of everyday living, such as using sarcasm, wearing distinctive
clothing, and so forth.

Alternative discourse. Alternative discourses (means of expression) are various
ways that subordinate people in society resist the status quo. The discourses are
“alternative” because subalterns (underprivileged people) do not have access to
elite channels of education and power. Examples of non-mainstream discourse are
diaries, correspondence, and autobiographical accounts, as well as expressive texts
from oral tradition such as folktales, jokes, and so forth.
The three concepts help identify and put into context people whose voices are difficult
to hear. Autobiographies are one form of alternative discourse that women
have effectively used as protest against inequitable social pressures. One example of
alternative discourse in the Sikh tradition is Sharan-Jeet Shan’s, In My Own Name:
An Autobiography. The author begins by saying, “I am not a writer by the furthest
stretch of imagination, as this is my first attempt at writing anything.” Shan wrote
not “as a case against the arranged marriage” as such. Rather the life story was “a
statement of a very personal mental anguish, on behalf of hundreds of women …
Asian women in particular” for whom an arranged marriage became a source of
physical and emotional trauma (Shan 1985: i). Sharan-Jeet’s work is of great value
not only because it gives visibility to Sikh women in history, but also because it
strengthens the agency of women caught in the net of cultural constraints.

23 Oct 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
ਕੁਲਜੀਤ ਜੀ ਤੁਸੀਂ ਇੱਕ ਅਹਿਮ ਵਿਸ਼ਾ ਛੇੜਿਆ ਹੈ ,,,ਜਿਸ ਲਈ ਤੁਸੀਂ ਵਧਾਈ ਦੇ ਪਾਤਰ ਹੋ,,,ਰਹੀ ਗੱਲ ਵਿਚਾਰ ਦੇਣ ਦੀ ਤਾਂ ਇਹ ਕਹਿਣਾ ਚਾਹਾਂਗਾ ਕਿ,,,ਜੋ ਪੁਰਾਣੇ ਆਸ਼ਕਾਂ ਦੇ ਕਿੱਸੇ ਹੋਏ ਨੇ ਓਹ੍ਹ ਤਾਂ ਮੈਨੂੰ ਆਵੇਂ ਕਿਸੇ  ਦੀ ਕਲਪਨਾ ਹੀ ਲਗਦੇ ਨੇ,,,ਜਿਵੇਂ ਹੀਰ ਰਾਂਝੇ ਦੀ ਗੱਲ ਆਉਂਦੀ ਹੈ ਤਾਂ ਦੋ ਗੱਲਾਂ ਮੇਰੀ ਸਮਝ ਤੋਂ ਬਾਹਰ ਹਨ,,,ਪਹਿਲੀ ਤਾਂ 12 ਸਾਲ ਮਝਾਂ ਕਰਾਉਣ ਵਾਲੀ ਗੱਲ ਜੋ ਸਹੀ ਨਹੀਂ ਜਾਪਦੀ ਕਿਓੰਕੇ ਐਨੇ ਸਾਲ ਘਰਦਿਆਂ ਨੇੰ ਹੀਰ ਦਾ ਵਿਆਹ ਕਿਓਂ ਨਾਂ ਕੀਤਾ ਜਦੋਂ ਹੀਰ ਰਾਂਝੇ ਨੂੰ ਮਿਲੀ ਹੋਵੇਗੀ ਜਾਨ ਕਹ ਲਵੋ ਕੇ ਉਸਨੇ ਰਾਂਝੇ ਨੂੰ ਪਸੰਦ ਕੀਤਾ ਹੋਵੇਗਾ ਤਾਂ ਉਸਦੀ ਉਮਰ 14  ਜਾਨ 15 ਸਾਲ ਦੀ ਤਾਂ ਹੋਵੇਗੀ ਕਿਓੰਕੇ ਉਸਤੋਂ ਘੱਟ ਉਮਰ ਵਿਚ ਮੈਨੂੰ ਨੀ ਲਗਦਾ ਕੇ ਉਸ ਸਮੇਂ ਕਿਸੇ ਨੂੰ ਇਸ਼ਕ਼ ਮੁਹੋਬਤ ਦੀ ਸਮਝ ਹੋਵੇਗੀ ਤੇ 12 ਸਾਲ ਮਝਾਂ ਵਾਲੇ ਜੋੜਕੇ 26 -27 ਸਾਲ ਉਮਰ ਬਣਦੀ ਹੈ,,,ਹੀਰ ਕੇਹੜਾ Phd ਕਰਦੀ ਸੀ ਕੇ ਉਸਨੇ 27 ਸਾਲ ਤੱਕ ਵਿਆਹ ਨਹੀਂ ਕਰਵਾਇਆ ,,,ਦੂਜੀ ਗੱਲ ਕਿੱਸੇ ਵਿਚ ਅਕਬਰ ਬਾਦਸ਼ਾਹ ਦਾ ਜ਼ਿਕਰ ਵੀ ਆਉਂਦਾ ਹੈ,,,ਜੋ ਕੇ ਸਿਧੇ ਤੋਰ ਤੇ ਵਿਚ involve ਦੱਸਿਆ ਜਾਂਦਾ ਹੈ ਜਿਸਨੇ ਹੀਰ ਤੇ ਸੈਦੇ ਦਾ ਫੈਸਲਾ ਕਰਵਾਇਆ ਸੀ ,,, ਪਰ ਇਤਤਿਹਾਸ ਵਿਚ ਕੀਤੇ ਵੀ ਇਸ ਦਾ ਜ਼ਿਕਰ ਨਹੀਂ ਆਉਂਦਾ ਜਾਂ ਹੋ ਸਕਦਾ ਹੈ ਕੇ ਅਕਬਰ ਦੇ ਦਰਬਾਰ ਦੇ historian ਉਸ ਦਿਨ ਛੁੱਟੀ ਤੇ ਹੋਣ,,,ਮਿਰਜ਼ੇ ਦੇ ਜੰਡ ਥੱਲੇ ਸੋਣ ਤੇ ਫਿਰ ਵੱਡੇ ਜਾਣ ਵਾਲੀ ਗੱਲ ਵੀ ਹਜਮ ਨਹੀਂ ਹੁੰਦੀ ,,,ਸਮਝ ਨਹੀਂ ਆਉਂਦੀ ਕੇ ਉਸਨੂੰ ਨੀਂਦ ਕਿਵੇਂ ਆਗੀ ,,,ਕਿਸੇ ਨੇ ਕਿਸੇ ਦੇ ਪੰਜ ਰੁਪਿਏ ਚੱਕੇ ਹੋਣ ਤਾਂ ਉਸਨੂੰ  ਆਪਣਾਂ ਪਰਛਾਵਾਂ ਵੀ ਡਰਾਉਂਦਾ ਹੈ ਤੇ ਮਿਰਜ਼ੇ ਨੇਂ ਤਾਂ ਕਿਸੇ ਦੀ ਲੜਕੀ ਘਰੋਂ ਭਜਾਈ ਸੀ ਤਾਂ ਉਸਨੂੰ ਰਸਤੇ ਵਿਚ ਨੀਂਦ ਕਿਵੇਂ ਆ ਗਈ,,,ਜਾਣ ਹੋ ਸਕਦਾ ਕੇ ਮਿਰਜ਼ਾ ਰਾਤੀਂ ਕਿਸੇ ਦੇ ਜਗਰਾਤੇ ਤੇ ਗਿਆ ਹੋਵੇ,,,ਪਰ ਇਹ ਵੀ ਗੱਲ ਝੂਠ ਜਾਪਦੀ ਹੈ ਕਿਓੰਕੇ ਕਿੱਸਾ ਕਾਰਾਂ ਅਨੁਸਾਰ ਜਿਸ ਦਿਨ ਮਿਰਜ਼ਾ ਸਹਿਬਾਂ ਨੂੰ ਲੈਣ ਵਾਸਤੇ ਗਿਆ ਉਸੇ ਦੀ ਉਸਦੀ ਭੈਣ ਦੀ ਬਰਾਤ ਵੀ ਆਈ ਹੋਈ ਸੀ,,,ਸੋ ਉਸਨੂੰ ਤਾਂ ਘਰੇ ਆਉਣ ਦੀ ਕਾਹਲ ਹੋਣੀਂ ਚਾਹੀਦੀ ਸੀ ਤੇ ਓਹ੍ਹ ਜੰਡ ਨੂੰ ਹੀ holiday inn ਸਮਝੀਂ ਸੁੱਤਾ ਪਿਆ ਰਿਹਾ,,,ਬਾਕੀ ਗੱਲਾਂ ਹੋਰ ਵੀ ਬਹੁਤ ਨੇਂ,,,ਜਿਵੇਂ ਕਿਸੇ ਦਾ ਪਹਾੜ ਚੀਰ ਕੇ ਨਹਿਰ kadd ਲਿਆਉਣਾਂ ,,,ਸੋਹਣੀਂ ਦਾ ਮਹਿਵਾਲ ਨੂੰ ਮਿਲਣ ਆਉਨਾਂ ਤੇ ਉਸਦੀ ਨਾਨੰਦ ਦਾ ਪੱਕੇ ਘੜੇ ਦੀ ਜਗਾਹ ਕਚ੍ਹਾ ਘੜਾ ਰਖ ਦੇਣਾਂ,,,ਜੇ ਸੋਹਣੀਂ ਦੀ ਨਾਨੰਦ ਸੀ ਤਾਂ ਇਸਦਾ ਮਤਲਬ ਉਸਦਾ  ਵਿਆਹ ਹੋਇਆ ਹੋਇਆ ਸੀ ਤੇ ਫੇਰ ਵੀ ਓਹ੍ਹ ਮਹਿਵਾਲ ਨੂੰ ਮਿਲਦੀ ਸੀ ਰਾਤ ਨੂੰ,,,ਪਰ ਕਿਸੇ ਨੇਂ ਉਸਦੇ ਪਤੀ ਦਾ ਜ਼ਿਕਰ ਨਹੀਂ ਕੀਤਾ ਕੇ ਓਹ੍ਹ ਕਿਥੇ ਸੀ ,,,,,,,,,,,,,ਲਿਸਟ ਬੜੀ ਲੰਬੀ ਹੈ,,,
ਬਾਕੀ ਰਹੀ ਗੱਲ ਔਰਤਾਂ ਨੂੰ ਦਬਾ ਕੇ ਰਖਣ ਦੀ ਜਾਂ ਬਰਾਬਰਤਾ ਨਾਂ ਦੇਣ ਦੀ ਤਾਂ ਓਹ੍ਹ ਹੁਣ ਹੌਲੀ ਹੌਲੀ ਬਦਲ ਰਿਹਾ ਹੈ,,,ਜਿਵੇਂ ਜਿਵੇਂ ਨਵੀਂ ਪੀੜੀ educate ਹੋ ਰਹੀ ਹੈ ਉਵੇਂ ਉਵੇਂ ਪਰਿਵਰਤਨ ਹੋ ਰਿਹਾ ਹੈ,,,ਗੱਲ ਮਾਵੀ ਜੀ ਦੀ ਵੀ ਸੋਲਾਂ ਆਨੇਂ ਸਚ ਹੈ ਕੇ ਜਿਆਦਾਤਰ ਲਿਖਾਰੀਆਂ ਤੇ ਗਾਉਣ ਵਾਲਿਆਂ ਨੇਂ ਵੀ ਕੋਈ positive ਗੱਲ ਨਹੀਂ ਜਾਂ ਗਈ,,,ਓਹਨਾਂ ਨੇਂ ਵੀ ਔਰਤ ਨੂੰ negative ਹੀ ਦਿਖਾਇਆ ਹੈ,,,ਪਰ ਫੇਰ ਵੀ ਇਤਿਹਾਸ ਦੇ ਪੰਨੇਆਂ ( ਸਿਰਫ ਭਾਰਤ ) ਨੂੰ ਫਰੋਲੀਏ ਤਾਂ ਮਾਈ ਭਾਗੋ,,,ਲਖਸ਼ਮੀ ਬਾਈ,,,ਮੀਰ ਮਨੂੰ ਦੀ ਜੇਲ ਵਿਚ ਓਹ ਮਾਵਾਂ,,,ਮਾਤਾ ਗੁਜਰੀ ਜੀ ,,,ਮਹਾਂਰਾਨੀਂ ਜਿੰਦਾਂ ,,,  mother treesa ,,,ਇਹ ਵੀ ਲਿਸਟ ਲੰਬੀ ਹੈ ,,,ਜਿਨ੍ਹਾਂ ਨੂੰ ਹਮੇਸ਼ਾਂ ਰੋਲ ਮਾਡਲ ਤੇ ਤੋਰ ਤੇ ਹੀ ਲਿਖਿਆ ਤੇ ਵਿਚਾਰਿਆ ਗਿਆ ਹੈ,,,ਸੋ ਦੁਨੀਆ ਹੌਲੀ ਹੌਲੀ ਬਦਲ ਰਹੀ ਹੈ ਤੇ ਉਮੀਦ ਕਰਦੇ ਹਾਂ ਕੇ ਬਹੁਤ ਛੇਤੀ ਹੀ ਸਭ ਕੁਝ ਬਰਾਬਰਤਾ ਤੇ ਆ ਜਾਵੇਗਾ,,, ਅਗਰ ਕੁਝ ਗਲਤ ਲਿਖਿਆ ਗਿਆ ਹੋਵੇ ਤਾਂ ਖਿਮਾਂ ,,,

ਕੁਲਜੀਤ ਜੀ ਤੁਸੀਂ ਇੱਕ ਅਹਿਮ ਵਿਸ਼ਾ ਛੇੜਿਆ ਹੈ ,,,ਜਿਸ ਲਈ ਤੁਸੀਂ ਵਧਾਈ ਦੇ ਪਾਤਰ ਹੋ,,,ਰਹੀ ਗੱਲ ਵਿਚਾਰ ਦੇਣ ਦੀ ਤਾਂ ਇਹ ਕਹਿਣਾ ਚਾਹਾਂਗਾ ਕਿ,,,ਜੋ ਪੁਰਾਣੇ ਆਸ਼ਕਾਂ ਦੇ ਕਿੱਸੇ ਹੋਏ ਨੇ ਓਹ੍ਹ ਤਾਂ ਮੈਨੂੰ ਆਵੇਂ ਕਿਸੇ  ਦੀ ਕਲਪਨਾ ਹੀ ਲਗਦੇ ਨੇ,,,ਜਿਵੇਂ ਹੀਰ ਰਾਂਝੇ ਦੀ ਗੱਲ ਆਉਂਦੀ ਹੈ ਤਾਂ ਦੋ ਗੱਲਾਂ ਮੇਰੀ ਸਮਝ ਤੋਂ ਬਾਹਰ ਹਨ,,,ਪਹਿਲੀ ਤਾਂ 12 ਸਾਲ ਮਝਾਂ ਕਰਾਉਣ ਵਾਲੀ ਗੱਲ ਜੋ ਸਹੀ ਨਹੀਂ ਜਾਪਦੀ ਕਿਓੰਕੇ ਐਨੇ ਸਾਲ ਘਰਦਿਆਂ ਨੇੰ ਹੀਰ ਦਾ ਵਿਆਹ ਕਿਓਂ ਨਾਂ ਕੀਤਾ ਜਦੋਂ ਹੀਰ ਰਾਂਝੇ ਨੂੰ ਮਿਲੀ ਹੋਵੇਗੀ ਜਾਨ ਕਹ ਲਵੋ ਕੇ ਉਸਨੇ ਰਾਂਝੇ ਨੂੰ ਪਸੰਦ ਕੀਤਾ ਹੋਵੇਗਾ ਤਾਂ ਉਸਦੀ ਉਮਰ 14  ਜਾਨ 15 ਸਾਲ ਦੀ ਤਾਂ ਹੋਵੇਗੀ ਕਿਓੰਕੇ ਉਸਤੋਂ ਘੱਟ ਉਮਰ ਵਿਚ ਮੈਨੂੰ ਨੀ ਲਗਦਾ ਕੇ ਉਸ ਸਮੇਂ ਕਿਸੇ ਨੂੰ ਇਸ਼ਕ਼ ਮੁਹੋਬਤ ਦੀ ਸਮਝ ਹੋਵੇਗੀ ਤੇ 12 ਸਾਲ ਮਝਾਂ ਵਾਲੇ ਜੋੜਕੇ 26 -27 ਸਾਲ ਉਮਰ ਬਣਦੀ ਹੈ,,,ਹੀਰ ਕੇਹੜਾ Phd ਕਰਦੀ ਸੀ ਕੇ ਉਸਨੇ 27 ਸਾਲ ਤੱਕ ਵਿਆਹ ਨਹੀਂ ਕਰਵਾਇਆ ,,,ਦੂਜੀ ਗੱਲ ਕਿੱਸੇ ਵਿਚ ਅਕਬਰ ਬਾਦਸ਼ਾਹ ਦਾ ਜ਼ਿਕਰ ਵੀ ਆਉਂਦਾ ਹੈ,,,ਜੋ ਕੇ ਸਿਧੇ ਤੋਰ ਤੇ ਵਿਚ involve ਦੱਸਿਆ ਜਾਂਦਾ ਹੈ ਜਿਸਨੇ ਹੀਰ ਤੇ ਸੈਦੇ ਦਾ ਫੈਸਲਾ ਕਰਵਾਇਆ ਸੀ ,,, ਪਰ ਇਤਤਿਹਾਸ ਵਿਚ ਕੀਤੇ ਵੀ ਇਸ ਦਾ ਜ਼ਿਕਰ ਨਹੀਂ ਆਉਂਦਾ ਜਾਂ ਹੋ ਸਕਦਾ ਹੈ ਕੇ ਅਕਬਰ ਦੇ ਦਰਬਾਰ ਦੇ historian ਉਸ ਦਿਨ ਛੁੱਟੀ ਤੇ ਹੋਣ,,,ਮਿਰਜ਼ੇ ਦੇ ਜੰਡ ਥੱਲੇ ਸੋਣ ਤੇ ਫਿਰ ਵੱਡੇ ਜਾਣ ਵਾਲੀ ਗੱਲ ਵੀ ਹਜਮ ਨਹੀਂ ਹੁੰਦੀ ,,,ਸਮਝ ਨਹੀਂ ਆਉਂਦੀ ਕੇ ਉਸਨੂੰ ਨੀਂਦ ਕਿਵੇਂ ਆਗੀ ,,,ਕਿਸੇ ਨੇ ਕਿਸੇ ਦੇ ਪੰਜ ਰੁਪਿਏ ਚੱਕੇ ਹੋਣ ਤਾਂ ਉਸਨੂੰ  ਆਪਣਾਂ ਪਰਛਾਵਾਂ ਵੀ ਡਰਾਉਂਦਾ ਹੈ ਤੇ ਮਿਰਜ਼ੇ ਨੇਂ ਤਾਂ ਕਿਸੇ ਦੀ ਲੜਕੀ ਘਰੋਂ ਭਜਾਈ ਸੀ ਤਾਂ ਉਸਨੂੰ ਰਸਤੇ ਵਿਚ ਨੀਂਦ ਕਿਵੇਂ ਆ ਗਈ,,,ਜਾਣ ਹੋ ਸਕਦਾ ਕੇ ਮਿਰਜ਼ਾ ਰਾਤੀਂ ਕਿਸੇ ਦੇ ਜਗਰਾਤੇ ਤੇ ਗਿਆ ਹੋਵੇ,,,ਪਰ ਇਹ ਵੀ ਗੱਲ ਝੂਠ ਜਾਪਦੀ ਹੈ ਕਿਓੰਕੇ ਕਿੱਸਾ ਕਾਰਾਂ ਅਨੁਸਾਰ ਜਿਸ ਦਿਨ ਮਿਰਜ਼ਾ ਸਹਿਬਾਂ ਨੂੰ ਲੈਣ ਵਾਸਤੇ ਗਿਆ ਉਸੇ ਦੀ ਉਸਦੀ ਭੈਣ ਦੀ ਬਰਾਤ ਵੀ ਆਈ ਹੋਈ ਸੀ,,,ਸੋ ਉਸਨੂੰ ਤਾਂ ਘਰੇ ਆਉਣ ਦੀ ਕਾਹਲ ਹੋਣੀਂ ਚਾਹੀਦੀ ਸੀ ਤੇ ਓਹ੍ਹ ਜੰਡ ਨੂੰ ਹੀ holiday inn ਸਮਝੀਂ ਸੁੱਤਾ ਪਿਆ ਰਿਹਾ,,,ਬਾਕੀ ਗੱਲਾਂ ਹੋਰ ਵੀ ਬਹੁਤ ਨੇਂ,,,ਜਿਵੇਂ ਕਿਸੇ ਦਾ ਪਹਾੜ ਚੀਰ ਕੇ ਨਹਿਰ kadd ਲਿਆਉਣਾਂ ,,,ਸੋਹਣੀਂ ਦਾ ਮਹਿਵਾਲ ਨੂੰ ਮਿਲਣ ਆਉਨਾਂ ਤੇ ਉਸਦੀ ਨਾਨੰਦ ਦਾ ਪੱਕੇ ਘੜੇ ਦੀ ਜਗਾਹ ਕਚ੍ਹਾ ਘੜਾ ਰਖ ਦੇਣਾਂ,,,ਜੇ ਸੋਹਣੀਂ ਦੀ ਨਾਨੰਦ ਸੀ ਤਾਂ ਇਸਦਾ ਮਤਲਬ ਉਸਦਾ  ਵਿਆਹ ਹੋਇਆ ਹੋਇਆ ਸੀ ਤੇ ਫੇਰ ਵੀ ਓਹ੍ਹ ਮਹਿਵਾਲ ਨੂੰ ਮਿਲਦੀ ਸੀ ਰਾਤ ਨੂੰ,,,ਪਰ ਕਿਸੇ ਨੇਂ ਉਸਦੇ ਪਤੀ ਦਾ ਜ਼ਿਕਰ ਨਹੀਂ ਕੀਤਾ ਕੇ ਓਹ੍ਹ ਕਿਥੇ ਸੀ ,,,,,,,,,,,,,ਲਿਸਟ ਬੜੀ ਲੰਬੀ ਹੈ,,,

ਬਾਕੀ ਰਹੀ ਗੱਲ ਔਰਤਾਂ ਨੂੰ ਦਬਾ ਕੇ ਰਖਣ ਦੀ ਜਾਂ ਬਰਾਬਰਤਾ ਨਾਂ ਦੇਣ ਦੀ ਤਾਂ ਓਹ੍ਹ ਹੁਣ ਹੌਲੀ ਹੌਲੀ ਬਦਲ ਰਿਹਾ ਹੈ,,,ਜਿਵੇਂ ਜਿਵੇਂ ਨਵੀਂ ਪੀੜੀ educate ਹੋ ਰਹੀ ਹੈ ਉਵੇਂ ਉਵੇਂ ਪਰਿਵਰਤਨ ਹੋ ਰਿਹਾ ਹੈ,,,ਗੱਲ ਮਾਵੀ ਜੀ ਦੀ ਵੀ ਸੋਲਾਂ ਆਨੇਂ ਸਚ ਹੈ ਕੇ ਜਿਆਦਾਤਰ ਲਿਖਾਰੀਆਂ ਤੇ ਗਾਉਣ ਵਾਲਿਆਂ ਨੇਂ ਵੀ ਕੋਈ positive ਗੱਲ ਨਹੀਂ ਲਿਖੀ ਜਾਂ ਗਈ,,,ਓਹਨਾਂ ਨੇਂ ਵੀ ਔਰਤ ਨੂੰ negative ਹੀ ਦਿਖਾਇਆ ਹੈ,,,ਪਰ ਫੇਰ ਵੀ ਇਤਿਹਾਸ ਦੇ ਪੰਨੇਆਂ ( ਸਿਰਫ ਭਾਰਤ ) ਨੂੰ ਫਰੋਲੀਏ ਤਾਂ ਮਾਈ ਭਾਗੋ,,,ਲਖਸ਼ਮੀ ਬਾਈ,,,ਮੀਰ ਮਨੂੰ ਦੀ ਜੇਲ ਵਿਚ ਓਹ ਮਾਵਾਂ,,,ਮਾਤਾ ਗੁਜਰੀ ਜੀ ,,,ਮਹਾਂਰਾਨੀਂ ਜਿੰਦਾਂ ,,,  mother treesa ,,,ਇਹ ਵੀ ਲਿਸਟ ਲੰਬੀ ਹੈ ,,,ਜਿਨ੍ਹਾਂ ਨੂੰ ਹਮੇਸ਼ਾਂ ਰੋਲ ਮਾਡਲ ਤੇ ਤੋਰ ਤੇ ਹੀ ਲਿਖਿਆ ਤੇ ਵਿਚਾਰਿਆ ਗਿਆ ਹੈ,,,ਸੋ ਦੁਨੀਆ ਹੌਲੀ ਹੌਲੀ ਬਦਲ ਰਹੀ ਹੈ ਤੇ ਉਮੀਦ ਕਰਦੇ ਹਾਂ ਕੇ ਬਹੁਤ ਛੇਤੀ ਹੀ ਸਭ ਕੁਝ ਬਰਾਬਰਤਾ ਤੇ ਆ ਜਾਵੇਗਾ,,, ਅਗਰ ਕੁਝ ਗਲਤ ਲਿਖਿਆ ਗਿਆ ਹੋਵੇ ਤਾਂ ਖਿਮਾਂ ,,,

23 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Sabh ton pehlan te KULJIT layi bahut bahut Mubarkan eho jihe muddey noo ujagar karan layi,,,,te shubh ishaawan vee k eh change hauli hauli jaroor aa javegi (jehrhi tabdili badi der ton aa jaani chaheedi c)...kissey v puratan vishwaas noo khatam karna ena quick/easy nahi hunda, par impossible v nahi hunda

ਦੁਨੀਆਂ ਵਿੱਚ ਨਾ ਬੰਦੇ ਲਈ ਕੋਈ ਕੰਮ ਔਖੇਰਾ
ਬੱਸ ਚਾਹੀਦਾ ਸਿਖਰਾਂ ਉੱਤੇ ਪੈੜਾਂ ਕਰਨ ਦਾ ਜ਼ੇਰਾ

Sabh de vichar v so far bahute vadhia ne, te main nahi samjhada koi v es gall de ulat soch sakda hai

Haan jiven uppar v kiha giya hai k saanoo es layi kush KARNA vee paina hai, mera bhaav k on ground level. jisdi starting Kuljit ne ajj punjabizm de through kiti hai. Beshak eho jihiyan gallan samey samey te hor platform te v hundiyan rehndiyan ne (te ohna da yogdaan v ghata k nahi dekhna chaheeda) par saanoo saadey level uttey es tabdeeli layi aapna yogdaan jaroor pauna chaheeda ae, ajkal dee istary( female) educated hai te khud saara samajh sakdi hai, te jo galat hai us de khilaaf awaaz v utha sakdi hai (jo k ikk chhota hee sahi par saboot hai k tabdeeli aa rahi ae)

Main punjabizm de soojhwaan membran noo aapne walon v benti karna chahunda haan k aao es karaz 'ch aapo aapne hissey aaunda yogdaan payi-ae

Ikk waar fer Kuljit no mubarkan eh chinag lagaun layi...

Best wishes always,

Balihar Sandhu

23 Oct 2011

bhupinder singh
bhupinder
Posts: 99
Gender: Male
Joined: 30/Jul/2011
Location: Tauranga
View All Topics by bhupinder
View All Posts by bhupinder
 
ਬਹੁਤ ਹੀ ਐਹਮ ਵਿਚਾਰ ਕਰਨ ਯੋਗ ਵਿਸ਼ਾ ਹੈ, ਕੁਲਜੀਤ ਜੀ ਤੁਸੀਂ ਹਮੇਸ਼ਾਂ ਹੀ ਕੋਈ ਨਾ ਕੋਈ ਵਾਦਿਯਾ ਵਿਸ਼ਾ ਲੈ ਕੇ ਆਉਂਦੇ ਹੋ, 

ਬਾਕੀ ਮੇਂ ਮਾਵੀ ਜੀ ਨਾਲ ਪੂਰੀ ਤਰਾਂ ਸੇਹ੍ਮਤ ਹਾਂ, ਖਾਸ ਕਰ, "ਸੋ ਦਦਲਦਲ ਵਿੱਚ ਗ੍ਰਸਦੇ ਹੋਏ ਸਮਾਜ ਨੂੰ ਉਬਰ ਲਿਆਉਣ ਲਈ ਰਲ ਮਿਲ ਕੇ ਉਪਰਾਲਾ ਕਰਨਾ ਜ਼ਰੂਰੀ ਹੋ ਗਿਆ ਹੈ ਤਾਂ ਕਿ ਚੱਲ ਰਹੇ ਦੌਰ ਨੂੰ ਸਾਡੀ ਆਉਣ ਵਾਲੀ ਪੀੜ੍ਹੀ " ਪੜ੍ਹਿਆਂ ਲਿਖਿਆਂ ਦਾ ਦੌਰ " ਕਹਿ ਸਕੇ ।"

ਇਹ ਮੇਰੀ ਆਪਣੀ ਸੋਚ ਹੈ ਕੇ ਤੇ ਮੇਂ ਅਗੇ ਵੀ ਕਈ ਵਾਰ ਇਹ ਗਲ ਕਹ ਚੁਕਾ ਹਾਂ ਕੇ ਹੁਣ educated ਤੇ responsible youth ਹੋਣ ਕਰਕੇ ਸਾਡਾ ਇਹ ਫਰਜ਼ ਬਣਦਾ  ਹੈ ਕੇ ਅਸੀਂ ਜੋ ਕੁਰੀਤੀਯਾਂ ਆਪਣੇ ਸਮਾਜ ਵਿਚ ਵੇਖੀਆਂ ਹਨ, ਜਾਂ ਹੈੰਡਾਈਆਂ ਹਨ ਓਹ ਸਾਡੀ ਅਗੇ ਆਉਣ ਵਾਲੀ ਪੀੜੀ ਨੂ ਨਾ ਝਲ੍ਣੀਆਂ  ਪੇਣ ਤਾਂ ਕੇ ਅਸੀਂ ਓਹਨਾ ਨਾਲ ਨਜ਼ਰਾਂ ਮਿਲਾ ਸਕੀਏ, 

ਤੇ ਇਹ ਜਾਣ ਕੇ ਵੀ ਖੁਸ਼ੀ ਹੁੰਦੀ ਆ ਕੇ ਸਾਡੇ ਵੀਰ ਤੇ ਭੇਣਾ ਵੀ ਏਹੋ ਸੋਚ ਰਖਦੇ ਹਨ, ਇਕ ਔਰਤ ਸਮਾਜ ਨੂ ਜਨਮ ਦੇਣ ਵਾਲੀ ਹੈ ਤੇ ਜੇ ਉਸ ਦਾ ਹੀ ਸਤਿਕਾਰ ਨਾ ਕੀਤਾ ਜਾਵੇ ਤਾਂ ਇਸ ਤੋਂ ਵਡੀ ਅਨਹੋਨੀ ਕੋਈ ਨਹੀ, 

ਏਨਾ ਕਹ ਕੇ ਬਾਸ ਕਰਾਂਗਾ ਕੇ ਤਬਦੀਲੀ ਆ ਰਹੀ ਹੈ, ਪਰ ਸਾਨੂ ਆਪਣੇ ਆਪਣੇ level ਤੇ ਕੋਸ਼ਿਸ਼ਾਂ ਕਰਦੇ ਰੇਹਨੀਆਂ ਚਾਹੀਦੀਆਂ  ਹਨ, ਕਰ ਵੀ ਰਹੇ ਹਾਂ, ਸੋ ਆਓ ਸਾਰੇ ਮਿਲ ਕੇ ਇਹ ਕਾਮ ਆਪਣੇ ਆਪਣੇ ਘਰ ਤੋਂ ਸ਼ੁਰੂ ਕਰੀਏ ਤਾਂ ਕੇ ਇਕ ਦਿਨ ਸਾਰੇ  ਸਮਾਜ ਦੀ ਸੋਚ ਬਦਲ ਜਾਵੇ.........

23 Oct 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਅੱਜ ਬਹੁਤ ਹੀ ਵਧੀਆ ਲੱਗਾ ਇਸ ਵਿਸ਼ੇ ਨੂੰ ਪੜਕੇ , ਕਿੱਸੇ, ਕਹਾਣੀਆਂ ਵਿਚ ਜੋ ਕੁਝ ਬਿਆਨ ਕੀਤਾ ਗਿਆ ਏ ਉਹ ਹਮੇਸ਼ਾਂ ਹੀ ਔਰਤ ਵਿਰੋਧੀ ਹੀ ਰਿਹਾ ਏ .......ਪਰ ਅੱਜ ਕੁਲਜੀਤ ਜੀ ਨੇ ਸਦੀਆਂ ਤੋਂ ਔਰਤ ਦੇ ਦਿਲ, ਜਜਬਾਤ ਤੇ ਭਾਵਨਾਵਾਂ ਨਾਲ ਤੇ ਬਹੁਤ ਹੱਦ ਤੱਕ ਸਰੀਰ ਨਾਲ ਹੋਏ ਖਿਲਵਾੜ ਤੇ ਅਤਿਆਚਾਰ ਨਾਲ ਭਰੀ ਗਾਗਰ, ਸਮਾਜ ਸਾਹਮਣੇ ਉਲੱਦ ਦਿੱਤੀ ਏ .......ਜਿਸ ਵਿਚੋਂ ਸਮਾਜ ਦੇ ਪਹਿਰੇਦਾਰਾਂ ਤੇ ਸਭਿਆਚਾਰ ਦੇ ਆਗੂਆਂ ਦੇ ਬੜੇ ਕਰੂਪ ਤੇ  ਡਰਾਵਨੇ ਮਖੌਟੇ ਨਜਰ ਆਉਂਦੇ ਨੇ .......
           ਮੈਂ ਕੁਲਜੀਤ ਨਾਲ ਪੂਰਨ ਸਹਿਮਤੀ ਰਖਦਾ ਹਾਂ ਕਿ ਇਤਿਹਾਸ ਦੇ ਕਿੱਸਾਕਾਰਾਂ ਨੇ ਸ਼ਾਇਦ ਪਿਆਰ- ਮੁਹੱਬਤ  ਵਰਗੀ ਸ਼ੈ ਨੂੰ ਸਾਡੇ ਯੁਵਾ ਵਰਗ ਤੋਂ ਦੂਰ ਰਖਣ ਲਈ ਬਜੁਰਗਾਂ ਦੀਆਂ ਬਣਾਈਆਂ ਗੱਲਾਂ ਨੂੰ ਕਾਲਪਨਿਕ ਰੂਪ ਦੇ ਕੇ ਸ਼ਬਦ - ਵਧ ਕੀਤਾ ਗਿਆ ਜਾਪਦਾ  ਏ ....... ਇਹ ਗੱਲਾਂ ਅਸੀਂ ਸਾਰੇ ਹੀ ਜਾਣਦੇ  ਹਾਂ ਕਿ ਕੁਝ ਲਿਖਾਰੀ ਹੀ  ਸਮਾਜ ਦੀ ਇੰਨ-ਵਿੰਨ ਮੁਕੰਮਲ ਤਸਵੀਰ ਆਪਣੇ ਸ਼ਬਦਾਂ ਰਾਹੀਂ ਦਰਸਾ ਪਾਉਂਦੇ ਨੇ , ਬਹੁਤੇ , ਸਿਰਫ ਕਲਪਨਾਸ਼ੀਲ ਤੇ ਅੰਦਾਜਨ ਸੋਚ ਤੇ ਕੰਮ ਕਰਦੇ ਨੇ .......ਸ਼ਾਇਦ ਇਹ ਦੂਸਰੀ ਕਿਸਮ ਹੀ ਉਸ ਸਮੇ ਦੇ ਕਿੱਸਾਕਾਰਾਂ ਦੀ ਹੋਈ ਹੋਵੇ .......
ਪਰ ਹੁਣ ਸਮਾ ਹੋਰ ਏ ......ਔਰਤ ਸੁਤੰਤਰ ਹੈ .......ਆਜ਼ਾਦ ਹੈ .....ਆਪਣੀ ਇੱਕ ਅਲੱਗ ਸੋਚ ਰਖਦੀ ਏ .......ਸਮਾਜ ਪ੍ਰਤੀ ਆਪਣੇ ਕਿਰਦਾਰ ਤੋਂ ਭਲੀ-ਭਾਂਤ ਜਾਣੂ ਹੈ .......ਅੱਜ ਔਰਤ ਪਤਨੀ , ਪ੍ਰੇਮਿਕਾ ਤੋਂ ਵਧਕੇ ਵੀ ਬੜੇ ਹੋਰ ਕਿਰਦਾਰ ਰਖਦੀ ਏ.....
ਜੇ ਅੱਜ ਹਰ ਔਰਤ ਕੁਲਜੀਤ ਵਰਗੀ ਸੋਚ ਰਖੇ .....ਆਉਣ ਵਾਲਾ ਸਮਾਜ ਸਵਰਗ ਦੀ ਸੁੰਦਰ ਦੁਨਿਆ ਦੀ ਕਲਪਨਾ ਨੂੰ ਸਾਕਾਰ ਕਰਨ ਦੇ ਸਮਰਥ ਹੋ ਸਕਦਾ ਏ......
ਕੁਲਜੀਤ ਬਹੁਤ ਵਧਾਈਆਂ .......ਇਸ ਸੰਜੀਦਾ ਵਿਸ਼ੇ ਨੂੰ ਵਿਚਾਰਾਧੀਨ ਲਿਆਉਣ ਲਈ ........ਜੀਓ ਸਾਨੂੰ ਮਾਣ ਹੈ ਤੁਹਾਡੀ ਇਸ ਸੋਚ ਉੱਤੇ.| ਜੀਓ 

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 
ਕੁਲਜੀਤ ਜੀ ਬੁਹਤ ਦਰੁਸਤ ਗਲ ਕੀਤੀ ਹੈ ਤੁਸੀਂ.....
ਤੁਹਾਡੀ ਗਲ ਨਾਲ ਸਹਿਮਤ  ਹਾਂ....

ਤੇ ਜਿਥੋਂ ਤੱਕ ਇਹਨਾਂ ਕਿੱਸਿਆਂ ਦੀ ਗਲ ਹੈ ਇਹਨਾਂ ਦੀ ਅਸਲੀਅਤ ਬਾਰੇ ਤਾਂ ਮੇਨੂ ਕੁਝ ਪਤਾ ਨਹੀ  ਓਹਨਾਂ ਨੂ ਪੇਸ਼ ਕਰਨ ਦੀ ਮੁਖ ਵਜ੍ਹਾ ਇਹ ਸੀ ਕਿ ਇਹ ਓਸ ਸਮਾਜ ਵਿਰੁਧ ਬਗਾਵਤ ਦਾ ਐਲਾਨ ਸਨ ਜਿਥੇ ਪਿਆਰ ਕਰਨ ਨੂੰ ਗੁਨਾਹ ਮੰਨਿਆਂ ਜਾਂਦਾ ਸੀ...  
ਪਰ ਸਾਡੀ ਇਹ ਤਰਾਸਦੀ ਹੈ ਕਿ ਇਹਨਾਂ ਕਿੱਸਿਆਂ ਨੂੰ ਸਹੀ ਢੰਗ ਨਾਲ ਪੇਸ਼ ਨਹੀ ਕੀਤਾ ਗਿਆ ਹੈ......

ਤੇ ਗੁਲਸ਼ਨ ਦਾ ਇਹ ਕਹਿਣਾ ਕਿ 'ਔਰਤਾਂ ਨਾਲ ਕੀਤੇ ਵਿਤਕਰਾ ਨਹੀ ਹੁੰਦਾ' ਤਾਂ 'ਖੂਹ ਦਾ ਡੱਡੂ' ਬਣਨ ਵਾਲੀ ਗੱਲ ਹੈ..
ਜਨਾਬ ਹੋ ਸਕਦਾ ਹੈ ਕਿ ਤੁਹਾਡੇ ਘਰ ਜਾਂ ਤੁਹਾਡੇ ਗੁਆਂਡ ਦੇ 5-7 ਘਰਾਂ ਚ ਵਿਤਕਰਾ ਨਾ ਹੁੰਦਾ ਹੋਵੇ ਪਰ ਤੁਸੀਂ ਏਸਨੂ ਪੂਰੇ ਪੰਜਾਬ ਤੇ ਲਾਗੂ ਨਹੀ ਕਰ ਸਕਦੇ....
ਸਾਡੇ ਸਮਾਜ ਚ ਜੋ ਗੰਦਗੀ ਫੈਲੀ ਹੋਈ ਹੈ ਓਸ ਬਾਰੇ ਅਖ੍ਹਾਂ ਮੀਚਣਾ ਕੋਈ ਹੱਲ ਨਹੀ ਹੁੰਦਾ, ਸਗੋਂ ਇਸਨੂੰ ਕਬੂਲਦੇ ਹੋਏ ਏਹਨੂੰ ਸਾਫ਼ ਕਰਨ ਦੀ ਜ਼ਿਮੇਵਾਰੀ ਉਠਾਉਣੀ ਚਾਹੀਦੀ ਹੈ.....

ਇਸ ਵਿਸ਼ੇ ਤੇ ਸਬੰਧਿਤ ਇੱਕ ਕਿਤਾਬ ਹੈ "Sin And Science" ( by Dyson Cartor )
ਇਹ ਪੰਜਾਬੀ ਵਿਚ ਵੀ ਉਪਲਬਧ ਹੈ "ਪਾਪ ਅਤੇ ਵਿਗਿਆਨ" ਦੇ ਨਾਂ ਹੇਠ..
ਜੋ 'ਸਹੀਦ ਭਗਤ ਸਿੰਘ ਯਾਦਗਾਰੀ ਪ੍ਰਕਾਸ਼ਨ ਲੁਧਿਆਣਾ' ਵਲੋਂ ਛਾਪੀ ਗਈ ਹੈ
ਪੜ੍ਹਨ ਦੇ ਚਾਹਵਾਨ 9915587807 ਤੇ ਸੰਪਰਕ ਕਰਕੇ ਕਿਤਾਬ ਪ੍ਰਾਪਤ ਕਰ ਸਕਦੇ ਹਨ..!!         

 ਇਸ ਵਿਚ ਦੱਸਿਆ ਗਿਆ ਹੈ ਕਿ ਕਿਵੇਂ ਔਰਤਾਂ ਦੀ ਹਾਲਤ ਅਤੇ ਹੋਰ ਸਮਾਜਿਕ ਬੁਰਾਈਆਂ ਦੇ ਕਾਰਨਾਂ ਨੂੰ ਲਭਦੇ ਹੋਏ ਸੋਵੀਅਤ ਯੂਨੀਅਨ ਵਿਚ ਕਿਵੇਂ ਇਹਨਾਂ ਸਮਸਿਆਵਾਂ ਤੋ ਨਿਜਾਤ ਪਾਈ ਗਈ  .!!

24 Oct 2011

Showing page 1 of 2 << Prev     1  2  Next >>   Last >> 
Reply