Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੌਮਾਂਤਰੀ ਇਸਤਰੀ ਦਿਵਸ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਕੌਮਾਂਤਰੀ ਇਸਤਰੀ ਦਿਵਸ
ਮੇਰੇ ਦੇਸ਼ ਦੀ ਔਰਤ
ਕਿੰਨੀ 'ਮਹਾਨ' ਹੈ !
ਲੱਛਮੀ ਅੱਜ ਵੀ,
ਰੋਜ਼ ਵਾਂਗ
ਸੁਵੱਖਤੇ ੳੁੱਠ ਜਾਵੇਗੀ
ਤੇ ਅਾਪਣੇ ਪਤੀ ਕਰਤਾਰੇ
ਅਤੇ ਸਕੂਲੋਂ ਹਟਾੲੀਅਾਂ,
ਦੋਵੇਂ ਧੀਅਾਂ ਨਾਲ਼
ਸਰਦਾਰਾਂ ਦੀ ਹਵੇਲੀ
ਗੋਹਾ-ਕੂੜਾ ਸੁੱਟਣ ਜਾਵੇਗੀ,
ਜਿੱਥੇ ਸਰਦਾਰਨੀ
ੳੁਸਦੇ ਸਾਹਮਣੇ
ਕੁਰਸੀ 'ਤੇ ਬਹਿ,
ਅਾਪਣਾ ਦੁੱਖ-ਸੁੱਖ ਫਰੋਲੇਗੀ।
ਸ਼ਰਾਬੀ ਸਰਦਾਰ ਦੀਅਾਂ
'ਖਰਾਬ' ਅਾਦਤਾਂ ਤੇ ਝੂਰਦੀ
ਮਰ ਜਾਣ ਦੀਅਾਂ ਗੱਲਾਂ ਕਰੇਗੀ ।
ਬਿਮਲਾ ਅੱਜ ਵੀ
ਅਾਪਣੇ ਬਾਲ ਨੂੰ ਪਿੱਠ ਨਾਲ਼ ਬੰਨ੍ਹ
ਟੋਕਰੀ ਚੁੱਕੀ
ਸੜਕ 'ਤੇ ਰੋੜੀ ਪਾੳੁਂਦੀ ਮਿਲੇਗੀ -
ਜਿੱਥੇ ਨਿੱਤ ਵਾਂਗ,
ਮੁੱਛਾਂ ਨੂੰ ਵੱਟ ਦੇਂਦਾ ਠੇਕੇਦਾਰ,
ੳੁਸਨੂੰ ਫਾਰਮ ਹਾੳੂਸ ਤੇ ਅਾ ਕੇ
ਨਿਅਾਣਿਅਾਂ ਜੋਗੀਅਾਂ
ਛੱਲੀਅਾਂ ਲਿਜਾਣ ਲੲੀ ਅਾਖੇਗਾ, ਤੇ
'ਬੱਸ ਠੇਕੇਦਾਰਾ, ਜਿੳੁਂਦਾ ਰਹਿ ' ਅਾਖ
ਬਿਮਲਾ ੳੁਸ ਦੇ ੲਿਰਾਦਿਅਾਂ 'ਤੇ
ਪਾਣੀ ਫੇਰ ਦੇਵੇਗੀ ।
ਪਿੰਕੀ, ਬਾਲਾ ਤੇ ਪੂਜਾ ਹੋਰੀਂ ਅੱਜ ਵੀ
ਲਾਲ ਬੱਤੀ ੲੇਰੀੲੇ ਦੀਅਾਂ
ਖਿੜਕੀਅਾਂ ਵਿੱਚ ਬਹਿ ਕੇ
ਅੰਦਰੋਂ-ਅੰਦਰੀਂ ਤਾਂ ਕੁਰਲਾੳੁਣਗੀਅਾਂ
ਪਰ ਬਾਹਰੋਂ ਗੂੜ੍ਹਾ ਮੇਕਅੱਪ ਕਰਕੇ,
ਗਾਹਕਾਂ ਨੂੰ ਖ਼ੁਸ਼ ਕਰਦੀਅਾਂ
ਨਜ਼ਰ ਅਾੳੁਣਗੀਅਾਂ ।
ੲਿਸ ਸਭ ਕਾਸੇ ਤੋਂ ਦੂਰ
ੲਿਸ ਵਰ੍ਹੇ ਵੀ
ਅੌਰਤ ਦਿਵਸ 'ਤੇ
ਵਿਸ਼ੇਸ਼ ਪ੍ਰੋਗਰਾਮ ਹੋਣਗੇ -
ਪੰਜ ਤਾਰਾ ਹੋਟਲਾਂ ਦੇ
ਕਾਨਫਰੰਸ ਹਾਲਾਂ ਵਿੱਚ
ਮਹਿਫਲਾਂ ਜੁੜਨਗੀਅਾਂ,
ੲਿਲੀਟ ਕਲਾਸ ਦੀਅਾਂ ਮਾਡਰਨ ਅੌਰਤਾਂ
ਮੁੱਖ ਮਹਿਮਾਨ ਬਣਨਗੀਅਾਂ,
ਜਾਮ ਟਕਰਾੲੇ ਜਾਣਗੇ,
ਅੌਰਤ ਦੀ ਅਾਜ਼ਾਦੀ ਅਤੇ ਬਰਾਬਰੀ ਦੇ
ਭਾਸ਼ਨ ਦਿੱਤੇ ਜਾਣਗੇ,
ਨਵੇਂ ਕਾਨੂੰਨਾਂ ਦੀ ਮੰਗ ਕੀਤੀ ਜਾਵੇਗੀ,
ਪਿਛਲੇ ਸਾਲਾਂ ਦੇ ਬੇਹੇ ਭਾਸ਼ਣ
ਰੀ-ਫਰੈਸ਼ ਕਰਕੇ
ਅਖਬਾਰਾਂ ਨੂੰ ਭੇਜੇ ਜਾਣਗੇ ।
ਮੱਧ-ਵਰਗੀ ਜਮਾਤ
ਸਰਕਾਰੀ ਛੁੱਟੀ ਨਾਲ਼ ਪਰਚੀ ਰਹੇਗੀ
ਤੇ ਬਾਕੀ ਸਭ
ਅਾਮ ਵਾਂਗ ਚਲਦਾ ਰਹੇਗਾ।
(ਅੌਰਤ ਦਿਵਸ ਤੇ : ਬਲਜੀਤ ਮਲਹਾਂਸ)
08 Mar 2016

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
Very realistic, reflective, critical and poignant piece of work. Indeed an appreciable poem.

However, Woman remains what she is - doing her cardinal duty for perpetuation of human race as per Mother Nature's plan; doing her best to convert a house into home which provides warmth, security, shelter and food to children; giving all she has - her father, husband, brother and son for security of Mother India. This is woman of India. My salute to her every form...
08 Mar 2016

Reply