|
ਵਰਲਡ ਵਾਟਰ ਡੇਅ |
ਵਰਲਡ ਵਾਟਰ ਡੇਅ(22 ਮਾਰਚ 2024) ਆਉ ਮਿਲਜੁਲ ਜਲ ਦਿਵਸ ਮਨਾਈਏ , ਸ੍ਰੋਤ ਕਿੰਨੇ ਕੀਮਤੀ ਗਲ ਸਮਝਾਈਏ, ਪਾਣੀ ਸਾਡੇ ਲਈ ਬਹੁਤ ਜਰੂਰੀ, ਐਵੇ ਨਾ ਇਹਨੂੰ ਵਿਅਰਥ ਗਵਾਈਏ, ਆਉ ਮਿਲਜੁਲ ਜਲ ਦਿਵਸ ਮਨਾਈਏ, ਪਾਣੀ ਮਾਂ ਦੀ ਗੋਦ ਜੇਹਾ, ਉਭਰਦੀ ਸਾਡੀ ਹੋਦ ਜੇਹਾ, ਲੋੜ ਮੁਤਾਬਕ ਵਰਤੋਂ ਏਹਨੂੰ, ਵਾਧੂ ਨਾ ਆਪਾ ਐਵੇ ਵਹਾਈਏ ਆਉ ਮਿਲਜੁਲ ਜਲ ਦਿਵਸ ਮਨਾਈਏ, ਰੁੱਖ ਜੋ ਵੱਡੇ ਤਾ ਮੁੱਕਿਆ ਪਾਣੀ, ਪਾਣੀ ਮੁੱਕਿਆ ਤਾਂ ਖਤਮ ਕਹਾਣੀ, ਕੁਦਰਤ ਸਾਡੇ ਤੇ ਹੋਈ ਦਿਆਲ, ਦੇ ਕੇ ਪਾਣੀ ਸਾਨੂੰ ਕਰਤਾ ਮਾਲੋ ਮਾਲ, ਕਰ ਬਰਬਾਦ ਨਾ ਸਿਰ ਕਰਜ਼ ਚੜਾਈਏ, ਆਉ ਮਿਲਜੁਲ ਜਲ ਦਿਵਸ ਮਨਾਈਏ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
|
|
22 Mar 2024
|