Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਲੇਖਕਾਂ ਲਈ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 
ਲੇਖਕਾਂ ਲਈ

ਕੁਝ ਲੋਕੀ ਬੋਲਦੇ ਨੇ, ਇਸ ਲਈ ਨਹੀਂ ਕਿ ਉਹਨਾਂ ਦੇ ਦਿਮਾਗਾਂ ਵਿਚ ਵਿਚਾਰਾਂ ਦੀ ਭੀੜ ਉਹਨ’ਾਂ ਨੂੰ ਬੋਲਣ ਲਈ ਮਜਬੂਰ ਕਰਦੀ ਹੈ ਸਗੋਂ ਇਸ ਲਈ ਕਿ ਉਹਨਾਂ ਦੀਆਂ ਜੀਭਾਂ ਨੂੰ ਖੁਜਲੀ ਹੋ ਰਹੀ ਹੁੰਦੀ ਹੈ। ਕੁਝ ਹੋਰ ਨੇ ਜਿਹੜੇ ਕਵਿਤਾ ਲਿਖਦੇ ਨੇ, ਇਸ ਲਈ ਨਹੀਂ ਕਿ ਉਨ੍ਹਾਂ ਦੇ ਦਿਲਾਂ ਵਿਚ ਡੂੰਘੇ ਜਜ਼ਬੇ ਠਾਠਾਂ ਮਾਰ ਰਹੇ ਹੁੰਦੇ ਹਨ, ਸਗੋਂ ਇਸ ਲਈ ਕਿ…….।

 

ਖੈਰ, ਇਹ ਕਹਿਣਾ ਮੁਸ਼ਕਿਲ ਹੈ ਕਿ ਉਹ ਕਿਉਂ ਅਚਾਨਕ ਕਵਿਤਾ ਲਿਖਣ ਲੱਗ ਪੈਂਦੇ ਹਨ। ਉਨ੍ਹਾਂ ਦੀਆਂ ਤੁਕਾਂ ਸੁੱਕੇ ਅਖਰੋਟਾਂ ਵਾਂਗ ਹੁੰਦੀਆਂ ਹਨ। ਇਹ ਲੋਕ ਆਪਣੇ ਆਸ ਪਾਸ ਨਜ਼ਰ ਮਾਰਨ ਤੋਂ ਪਹਿਲਾਂ ਇਹ ਦੇਖਣਾ ਨਹੀਂ ਚਾਹੁੰਦੇ ਕਿ ਦੁਨੀਆਂ ਵਿਚ ਕੀ ਵਾਪਰ ਰਿਹਾ ਹੈ। ਉਹ ਸੁਣਨਾ ਤੇ ਦੇਖਣਾ ਨਹੀਂ ਚਾਹੁੰਦੇ ਕਿਦੁਨੀਆਂ ਕਿਹੜੀਆਂ ਮਿਠੀਆਂ ਆਵਾਜਾਂ, ਗੀਤਾਂ ਤੇ ਧੁਨਾਂ ਨਾਲ਼ ਭਰੀ ਪਈ ਹੈ। ਇਹ ਪੁੱਛਿਆ ਜਾ ਸਕਦਾ ਹੈ ਕਿ ਆਦਮੀ ਨੂੰ ਅੱਖਾਂ ਕੰਨ ਤੇ ਜ਼ੁਬਾਨ ਕਿਉਂ ਦਿੱਤੀ ਗਈ ਹੈ? ਕਾਰਨ ਜ਼ਰੂਰ ਇਹ ਹੋਏਗਾ ਕਿ ਇਸ ਤੋਂ ਪਹਿਲਾਂ ਕਿ ਜ਼ੁਬਾਨ ਤੋਂ ਨਿਕਲ ਕੇ ਇਕ ਵੀ ਲਫਜ਼ ਦੁਨੀਆਂ ਵਿਚ ਜਾਵੇ, ਦੋ ਅੱਖਾਂ ਨੂੰ ਜ਼ਰੂਰ ਕੁਝ ਦੇਖਣ ਅਤੇ ਦੋ ਕੰਨਾਂ ਨੂੰ ਜ਼ਰੂਰ ਕੁਝ ਸੁਣਨ ਦਾ ਕੰਮ ਕਰਨਾ ਚਾਹੀਦਾ ਹੈ। ਨਿਰੋਲ ਸ਼ਬਦ ਵਰਗੀ ਕੋਈ ਚੀਜ਼ ਨਹੀਂ ਹੁੰਦੀ, ਇਹ ਲਾਹਨਤ, ਵਧਾਈ, ਸੁੰਦਰਤਾ, ਦਰਦ, ਚਿੱਕੜ, ਫੁੱਲ, ਝੂਠ, ਸੱਚ, ਚਾਨਣ, ਹਨ੍ਹੇਰਾ ਭਾਵ ਕੁਝ ਵੀ ਸਕਦਾ ਹੈ।

 

-ਰਸੂਲ ਹਮਜ਼ਾਤੋਵ

30 Mar 2012

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

"ਹਰਮਨਪਿਆਰਾ ਲੇਖਕ ਆਪਣੇ ਪਾਠਕਾਂ ਦੀ ਆਮ ਜਾਣੇ ਜਾਂਦੇ ਤੱਥਾਂ ਤੋਂ ਤੋਰ ਕੇ ਡੂੰਘੇ ਵਿਚਾਰਾਂ, ਡੂੰਘੇ ਅਧਿਐਨ ਵੱਲ ਅਗਵਾਈ ਕਰਦਾ ਹੈ| ਸਾਧਾਰਨ ਦਲੀਲਾਂ ਦੀ ਸਹਾਇਤਾ ਨਾਲ ਜਾਂ ਟੁੰਬਵੀਆਂ ਉਦਾਹਰਨਾਂ ਨਾਲ ਉਹ ਉਹਨਾਂ ਤੱਥਾਂ ਤੋਂ ਕੱਢੇ ਜਾਣ ਵਾਲੇ ਖਾਸ ਸਿੱਟੇ ਦ੍ਰਿਸ਼ਟੀਗੋਚਰ ਕਰਦਾ ਹੈ ਅਤੇ ਪਾਠਕ ਦੇ ਮਨ ਵਿੱਚ ਹੋਰ ਨਵੇਂ ਸਵਾਲ ਉਠਾਉਂਦਾ ਹੈ| ਇੱਕ ਹਰਮਨਪਿਆਰਾ ਲੇਖਕ ਅਜਿਹਾ ਪਾਠਕ ਨਹੀਂ ਚਿਤਵਦਾ ਜੋ ਵਿਚਾਰ ਨਹੀਂ ਕਰਦਾ, ਜਾਂ ਜੋ ਵਿਚਾਰ ਨਹੀਂ ਕਰ ਸਕਦਾ ਜਾਂ ਕਰਨਾ ਨਹੀਂ ਚਾਹੁੰਦਾ, ਇਸ ਦੇ ਉਲਟ ਉਹ ਇੱਕ ...ਅਵਿਕਸਤ ਪਾਠਕ ਜੋ ਕਿ ਗੰਭੀਰਤਾ ਨਾਲ ਆਪਣਾ ਦਿਮਾਗ ਵਰਤਣਾ ਚਾਹੁੰਦਾ ਹੈ, ਨੂੰ ਚਿਤਵਦਾ ਹੈ ਅਤੇ ਇਸ ਗੰਭੀਰ ਕਾਰਜ ਵਿੱਚ ਸਹਾਈ ਹੁੰਦਾ ਹੈ, ਅਗਵਾਈ ਕਰਦਾ ਹੈ ਅਤੇ ਉਸ ਨੂੰ ਅੱਗੇ ਵਧਣ ਦੀ ਸਿੱਖਿਆ ਦਿੰਦਾਹੈ| ਉਜੱਡ ਲੇਖਕ ਚਿਤਵ ਲੈਂਦਾ ਹੈ ਕਿ ਉਸਦਾ ਪਾਠਕ ਸੋਚਦਾ ਨਹੀਂ ਤੇ ਨਾ ਹੀ ਸੋਚਣ ਦਾ ਮਾਜਨਾ ਰੱਖਦਾ ਹੈ| ਗੰਭੀਰ ਅਧਿਐਨ 'ਚ ਪਾਠਕ ਵੱਲੋਂ ਪੁੱਟੇ ਗਏ ਪਹਿਲੇ ਕਦਮਾਂ ਵਿੱਚ ਉਹ ਉਸਦੀ ਅਗਵਾਈ ਨਹੀਂ ਕਰਦਾ ਸਗੋਂ ਇੱਕ ਤੁੱਥ-ਮੁੱਥ, ਸਾਧਾਰਨ ਢੰਗ ਨਾਲ ਮਸਖਰੀਆਂ ਦਾ ਉਕਸਾਊ ਰਲਾ ਕਰਕੇ, ਇੱਕ ਜਾਣੀ-ਪਛਾਣੀ ਥਿਊਰੀ ਦੇ 'ਕੱਢੇ ਕਢਾਏ' ਸਿੱਟੇ ਹੱਥ ਫੜਾਉਂਦਾ ਹੈ ਤਾਂ ਜੋ ਪਾਠਕਾਂ ਨੂੰ ਚਿੱਥਣਾ ਨਾ ਪਵੇ ਸਗੋਂ ਜੋ ਕੁਝ ਦਿੱਤਾ ਜਾਵੇ ਉਸ ਨੂੰ ਬਸ ਨਿਗਲ ਜਾਵੇ|"

 

... ਲੈਨਿਨ, "ਸਾਹਿਤ ਅਤੇ ਕਲਾ ਬਾਰੇ" ਵਿੱਚੋਂ....

30 Mar 2012

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

"ਤੁਹਾਡੀ ਲੇਖਨੀ ਚੀਜ਼ਾਂ ਦੀਆਂ ਉਪਰਲੀਆਂ ਤੈਹਾਂ ਨੂੰ ਹੀ ਖੁਰਚਦੀ ਏ। ਜੀਵਨ ਦੀਆਂ ਤੁੱਛ ਪ੍ਰਸਥਿਤੀਆਂ ਨੂੰਹੀ ਤੁਸੀਂ ਅਰਥਹੀਣ ਢੰਗ ਨਾਲ ਖੁਰਚਕੇ-ਵਲੂੰਧਰਦੇ ਰਹਿੰਦੇ ਓ। ਹੋ ਸਕਦਾ ਏ, ਇੰਜ ਤੁਸੀਂ ਉਹਨਾਂ ਨੂੰ ਅਨੇਕ ਸਾਧਾਰਣ, ਮਹੱਤਵਹੀਣ ਸੱਚਾਈਆਂ ਸਿਖਾਉਂਦੇ ਹੋਵੋਂ, ਪਰ ਕੀ ਤੁਸੀਂ ਕੋਈ ਅਜਿਹੀ ਰਚਨਾ ਵੀ ਕਰ ਸਕਦੇ ਓ ਜਿਹੜੀ ਮਨੁੱਖ ਦੀ ਆਤਮਾ ਨੂੰ ਉੱਚਾ ਚੁੱਕਣ ਦਾ ਬਲ ਰੱਖਦੀ ਹੋਵੇ? ਨਹੀ!...ਤਾਂ ਕੀ ਤੁਸੀਂ ਸੱਚਮੁੱਚ ਇਸ ਕਾਰਜ ਨੂੰ ਏਨਾ ਮਹੱਤਵਪੂਰਨ ਸਮਝਦੇ ਓ ਕਿ ਹਰ ਜਗ੍ਹਾ ਪਏ ਕੂੜੇ ਦੇ ਢੇਰਾਂ ਨੂੰ ਫਰੋਲਿਆ ਜਾਏਤੇ ਇਹ ਸਿੱਧ ਕੀਤਾ ਜਾਏ ਕਿ ਮਨੁੱਖ ਬੁਰਾ ਹੈ, ਮੂਰਖ ਹੈ, ਆਤਮ-ਸਨਮਾਨ ਦੀ ਭਾਵਨਾ ਤੋਂ ਸੱਖਣਾ ਹੈ, ਪਰਿਸਥਿਤੀਆਂ ਦਾ ਗ਼ੁਲਾਮ ਹੈ, ਪੂਰੀ ਤਰ੍ਹਾਂ ਤੇ ਹਮੇਸ਼ਾ ਲਈ ਕਮਜ਼ੋਰ, ਤਰਸਯੋਗ ਤੇ ਇਕੱਲਾ ਹੈ?


"ਜੇ ਤੁਸੀਂ ਮੈਥੋਂ ਪੁੱਛੋਂ ਤਾਂ ਮਨੁੱਖ ਬਾਰੇ ਅਜਿਹਾ ਘਿਣਾਉਣਾ ਪ੍ਰਚਾਰ ਮਨੁੱਖਤਾ ਦੇ ਦੁਸ਼ਮਣ ਕਰਦੇ ਨੇ---ਤੇ ਦੁੱਖ ਦੀ ਗੱਲ ਇਹ ਹੈ ਕਿ ਉਹ ਮਨੁੱਖ ਦੇ ਮਨ ਵਿਚ ਇਹ ਵਿਸ਼ਵਾਸ ਪੈਦਾ ਕਰਨ ਵਿਚ ਸਫ਼ਲ ਵੀ ਹੋ ਚੁੱਕੇਨੇ। ਹੁਣ ਤੁਸੀਂ ਹੀ ਦੋਖੋ, ਮਨੁੱਖੀ ਮਸਤਕ ਅੱਜ ਕਿੰਨਾ ਠੁੱਸ ਹੋ ਚੁੱਕਿਆ ਏ ਤੇ ਉਸਦੀ ਆਤਮਾ ਦੇ ਤਾਰ ਕਿੰਨੇ ਬੇ-ਆਵਾਜ਼ ਹੋ ਗਏ ਨੇ।ਇਹ ਕੋਈ ਅਚਰਜ ਵਾਲੀਗੱਲ ਨਹੀਂ…ਉਹ ਆਪਣੇ ਆਪ ਨੂੰ ਉਸੇ ਰੂਪ ਵਿਚ ਦੇਖਦਾ ਏ ਜਿਹੋ ਜਿਹਾ ਉਸਨੂੰ ਪੁਸਤਕਾਂ ਵਿਚ ਦਿਖਾਇਆ ਜਾਂਦਾਏ…


"ਤੇ ਪੁਸਤਕਾਂ, ਖਾਸ ਤੌਰ 'ਤੇ ਪ੍ਰਤਿਭਾ ਦਾ ਭਰਮ ਪੈਦਾਕਰਨ ਵਾਲੀ ਵਾਕਬੰਦੀ ਵਿਚ ਲਿਖੀਆਂ ਗਈਆਂ ਪੁਸਤਕਾਂ, ਪਾਠਕਾਂ ਦੀ ਮੱਤ ਮਾਰ ਕੇ ਉਹਨਾਂ ਨੂੰ ਆਪਣੇ ਵੱਸ ਵਿਚਕਰ ਲੈਂਦੀਆਂ ਨੇ। ਜੇ ਉਹਨਾਂ ਵਿਚ ਮਨੁੱਖ ਨੂੰ ਕਮਜ਼ੋਰ, ਤਰਸਯੋਗ, ਇਕੱਲਾ ਦਿਖਾਇਆ ਗਿਆ ਹੈ ਤਾਂ ਪਾਠਕ ਉਹਨਾਂ ਵਿਚ ਆਪਣਾ ਭੱਦਾਪਨ ਤਾਂ ਦੇਖਦਾ ਏ, ਪਰ ਉਸਨੂੰਇਹ ਨਜ਼ਰ ਨਹੀਂ ਆਉਂਦਾ ਕਿ ਉਸ ਵਿਚ ਸੁਧਾਰ ਦੀ ਵੀ ਕੋਈ ਸੰਭਾਵਨਾ ਹੋ ਸਕਦੀ ਹੈ। ਕੀ ਤੁਹਾਡੇ ਵਿਚ ਇਸ ਸੰਭਾਵਨਾ ਨੂੰ ਪ੍ਰਬਲ ਕਰਨ ਦੀ ਤਾਕਤ ਹੈ? ਪਰ ਇਹ ਤੁਸੀਂ ਕਿੰਜ ਕਰ ਸਕਦੇ ਓ, ਜਦਕਿ ਤੁਸੀਂ ਖ਼ੁਦ ਹੀ…ਖ਼ੈਰਜਾਣ ਦਿਓ, ਮੈਂ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਵਾਂਗਾ, ਕਿਉਂਕਿ ਮੇਰੀ ਗੱਲ ਨੂੰ ਕੱਟੇਜਾਂ ਆਪ ਨੂੰ ਸਹੀ ਸਿੱਧ ਕਰਨ ਦੀ ਕੋਸ਼ਿਸ਼ ਕੀਤੇ ਬਿਨਾਂਤੁਸੀਂ ਮੇਰੀ ਗੱਲ ਸੁਣ ਰਹੇ ਓ…


"ਤੁਸੀਂ ਆਪਣੇ ਆਪ ਨੂੰ ਮਸੀਹੇ ਦੇ ਰੂਪ ਵਿਚ ਦੇਖਦੇ ਓ। ਸਮਝਦੇ ਓ ਕਿ ਬੁਰਾਈਆਂ ਨੂੰ ਖੋਲ੍ਹ ਕੇ ਰੱਖ ਦੇਣ ਲਈ ਹੀ ਖ਼ੁਦ ਪ੍ਰਮਾਤਮਾਨੇ ਤੁਹਾਨੂੰ ਇਸ ਦੁਨੀਆਂ ਵਿਚਭੇਜਿਆ ਏ, ਤਾਂਕਿ ਅੱਛਾਈਆਂ ਦੀ ਜਿੱਤ ਹੋਵੇ ਪਰ ਬੁਰਿਆਈਆਂ ਨੂੰ ਚੰਗਿਆਈਆਂ ਤੋਂ ਵੱਖ ਕਰਨ ਵੇਲੇ ਕੀ ਤੁਸੀਂ ਇਹ ਨਹੀਂ ਦੇਖਿਆ ਕਿ ਇਹ ਦੋਵੇਂ ਇਕ ਦੂਜੇ ਨਾਲਗੁਥੀਆਂ ਹੋਈਆਂ ਨੇ ਤੇ ਇਹਨਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ? ਮੈਨੂੰ ਇਸ ਵਿਚ ਵੀ ਬੜਾ ਭਾਰੀ ਸ਼ੰਕਾ ਏ ਕਿ ਪ੍ਰਮਾਤਮਾ ਨੇ ਤੁਹਾਨੂੰ ਆਪਣਾ ਮਸੀਹਾ ਬਣਾਕੇ ਭੇਜਿਆ ਏ। ਜੇ ਉਹ ਭੇਜਦਾ ਤਾਂ ਤੁਹਾਥੋਂ ਮਜ਼ਬੂਤ ਇਨਸਾਨਾਂ ਨੂੰ ਇਸ ਕਾਰ ਲਈ ਚੁਣਦਾ। ਉਹਨਾਂ ਦੇ ਦਿਲਾਂ ਵਿਚ ਜੀਵਨ, ਸੱਚ ਤੇ ਲੋਕਾਂ ਦੇ ਪ੍ਰਤੀ ਪਵਿੱਤਰ ਪ੍ਰੇਮ ਦੀ ਜੋਤ ਜਗਾਉਂਦਾ ਤਾਂਕਿ ਉਹ ਹਨੇਰੇਵਿਚ ਉਨ੍ਹਾਂ 'ਚ ਮਾਣ-ਸਨਮਾਨ ਤੇ ਸ਼ਕਤੀ ਦਾ ਐਲਾਨ ਕਰਨ ਵਾਲੀਆਂ ਮਸ਼ਾਲਾਂ ਵਾਂਗ ਚਾਨਣ ਫੈਲਾਉਂਣ। ਤੁਸੀਂ ਲੋਕ ਤਾਂ ਸ਼ੈਤਾਨ ਦੀ ਮੋਹ ਉਗਲਨ ਵਾਲੀ ਛੜੀ ਵਾਂਗ ਧੂੰਆਂ ਫੈਲਾਉਂਦੇ ਓ, ਤੇ ਇਹ ਧੂੰਆਂ ਲੋਕਾਂ ਦੇ ਆਤਮ-ਵਿਸ਼ਵਾਸ ਨੂੰ ਹੀਣਤਾ ਨਾਲ ਭਰ ਦੇਂਦਾ ਏ। "ਇਸ ਲਈ ਤੁਸੀਂ ਤੇ ਤੁਹਾਡੀ ਜਾਤੀ ਦੇ ਹੋਰ ਲੋਕਾਂ ਨੇ ਜੋ ਕੁਝ ਵੀ ਲਿਖਿਆ ਏ, ਉਸ ਸਭ ਦਾ ਇੱਕ ਸਚੇਤ ਪਾਠਕ, ਮੈਂ ਤੁਹਾਥੋਂ ਪੁੱਛਦਾ ਹਾਂ---ਤੁਸੀਂ ਕਿਉਂ ਲਿਖਦੇ ਹੋ? ਤੁਹਾਡੀਆਂ ਲਿਖਤਾਂ ਕੁਝ ਨਹੀਂ ਸਿਖਾਉਂਦੀਆਂ ਤੇ ਪਾਠਕ ਸਿਵਾਏ ਤੁਹਾਡੀਆਂ ਲਿਖਤਾਂ ਉੱਤੇ ਸ਼ਰਮ ਮਹਿਸੂਸ ਕਰਨ ਦੇ ਹੋਰ ਕੁਝ ਨਹੀਂ ਕਰਦਾ। ਉਹਨਾਂ ਦੀ ਹਰ ਚੀਜ਼ ਆਮ-ਸਾਧਾਰਨ ਏ, ਆਮ-ਸਾਧਾਰਨ ਲੋਕ, ਆਮ ਸਾਧਾਰਨ-ਵਿਚਾਰ, ਆਮ ਸਾਧਾਰਨ-ਘਟਨਾਵਾਂ। ਆਤਮਾ ਦੇ ਵਿਦਰੋਹ ਤੇ ਆਤਮਾ ਦੇ ਮੁੜ ਜਾਗਰਨ ਬਾਰੇ ਤੁਸੀਂ ਲੋਕ ਕਦੋਂ ਬੋਲਣਾ ਸ਼ੁਰੂ ਕਰੋਗੇ? ਤੁਹਾਡੀਆਂ ਲਿਖਤਾਂ ਵਿਚ ਰਚਨਾਤਮਕ ਜੀਵਨ ਦੀ ਉਹ ਲਲਕਾਰ ਕਿੱਥੇ ਹੈ, ਵੀਰਰਸ ਦੇ ਦ੍ਰਿਸ਼ਟਾਂਤ ਤੇ ਜਗਾਉਣ ਤੇ ਉਕਸਾਉਣ ਵਾਲੇਉਹ ਸ਼ਬਦ ਕਿੱਥੇ ਨੇ, ਜਿੰਨ੍ਹਾਂ ਨੂੰ ਸੁਣ ਕੇ ਆਤਮਾ ਆਕਾਸ਼ ਦੀਆਂ ਉਚਾਈਆਂ ਨੂੰ ਛੂੰਹਦੀ ਹੈ ?" . . . . .

 

 

-ਮੈਕਸਿਮ ਗੋਰਕੀ ਦੀ ਕਹਾਣੀ "ਇੱਕ ਪਾਠਕ" ਵਿਚੋਂ

30 Mar 2012

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

"....ਆਧੁਨਿਕ ਬੁਧੀਜੀਵੀਆਂ ਵਿਚ ਅਸੀਂ ਦੋ ਵਖ-੨ ਸੰਸਾਰ ਦੇਖਦੇ ਹਾਂ - ਵਿਚਾਰ ਦਾ ਅਤੇ ਅਮਲ ਦਾ ਸੰਸਾਰ| ਸ਼ੁਧ ਵਿਚਾਰਵਾਦ ਅਤੇ ਓਜੁੱਡ ਪਦਾਰਥਵਾਦ | ਆਧੁਨਿਕ ਬੁਧੀਜੀਵੀ ਆਪਣੇ ਦੁਆਲੇ ਜੀਵਨ ਦਾ ਯਥਾਰਥ ਅਤੇ ਆਪਣਾਜੀਵਨ ਦੋਵੇਂ ਹੀ ਵੇਖਣ ਤੋਂ ਪੂਰੀ ਤਰ੍ਹਾਂ ਅਸਫ਼ਲ ਹੈ | ਇਹ ਇਸ ਲਈ ਹੈ ਕਿਉਂ ਜੋ ਉਸ ਵਿਚ ਵੇਖਣ ਦੀ ਇਛਾ ਹੀ ਨਹੀ ਹੈ | ਜਦੋਂ ਓਹ ਮੰਚ 'ਤੇ ਕੋਈ ਚੀਜ਼ ਵਾਪਰਦੀ ਵੇਖਦਾ ਹੈ ਤਾਂ ਓਹ ਹੰਝੂ ਕੇਰ ਸਕਦਾ ਹੈ ਕਿਉਂ ਜੋ ਓਸ ਵਿਚ ਵੇਖਣ ਦੀ ਇਛਾ ਨਹੀ ਰਹੀ | ............... ...........ਮੇਰਾ ਸੁਪਨਾ ਇਹ ਹੈ ਕਿ ਓਸਨੂੰ (ਜ੍ਸੀਕ ਦ੍ਜ਼ੇਰ੍ਜ਼ਿਨ੍ਸ੍ਕੀਦਾ ਬੇਟਾ, ਜੋ ਖ਼ਤ ਲਿਖਣ ਸਮੇਂ ਛੋਟਾ ਸੀ ) ਵੇਖਣ , ਸੁਣਨ ਤੇ ਮਹਿਸੂਸ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਤਾਂ ਜੋ ਮਗਰੋਂ , ਜਦੋਂ ਓਹ ਵੱਡਾ ਹੋਵੇਗਾ , ਓਸਦਾ ਦਾ ਆਲਾ-ਦੁਆਲਾ ਓਸ ਦੀਆਂ ਅਖਾਂ ਤੇ ਕੰਨਾ ਨੂੰ ਵਧੇਰੇ ਓਤੇਜਿਤ ਬਣਾਏਗਾ ਅਤੇ ਲੋਕਾਂ ਲਈ ਪਿਆਰ ਦੀ ਭਾਵਨਾ ਨੂੰ ਹੋਰ ਵਿਸ਼ਾਲ ਕਰੇਗਾ , ਓਸਨੂੰ ਕਰੋੜਾਂ ਵਿਚੋਂ ਇਕਹੋਣ ਦੇ , ਓਹਨਾਂ ਨੂੰ ਸਮਝਣ ਦੇ ਯੋਗ ਬਣਾਏਗਾ ਤਾਂ ਜੋਓਹਨਾਂ ਦਾ ਪਵਿੱਤਰ ਗੀਤ ਓਹਨਾਂ ਦਾ ਗੀਤ ਬਣ ਜਾਵੇ , ਇਸ ਪਵਿੱਤਰ ਗੀਤ-ਸੰਗੀਤ ਦੇ ਧੁਰ ਅੰਦਰ ਜਾਣ ਦੇ ਯੋਗ ਬਣਾਏਗਾ ਅਤੇ ਇਸ ਤਰ੍ਹਾਂ ਮਨੁਖ ਦੀ ਅਸਲ ਸੁੰਦਰਤਾ ਤੇ ਖੁਸ਼ੀ ਨੂੰ ਗ੍ਰਹਿਣ ਤੇ ਇਸ ਬਾਰੇ ਸੁਚੇਤ ਹੋ ਜਾਵੇਗਾ | ਜੇ ਇਸ ਤਰ੍ਹਾਂ ਹੋ ਗਿਆ ਤਾਂ ਓਹ ਕਵਿਤਾ ਦੀਕੀਮਤ ਉਤੇ ਜੀਣ ਵਾਲਾ ਕਵੀ ਨਹੀ ਹੋਵੇਗਾ ਸਗੋਂ ਕਰੋੜਾਂ ਲੋਕਾਂ ਦਾ ਜੀਵਨ ਜੀਓੰਦੀਆਂ ਓਹ ਆਪਣਾ ਗੀਤ ਆਪ ਤਿਆਰ ਕਰੇਗਾ | ਮੇਰੀ ਇਹ ਵੀ ਆਸ ਹੈ ਕਿ ਓਹ ਇਕ ਲੰਗੜਾ-ਲੂਲਾ ਬੁਧੀਜੀਵੀ ਨਹੀ ਸਗੋਂ ਇਕ ਅਸਲੀ ਮਨੁਖ ਬਣੇਗਾ| ਤੂੰ ਮੇਰੇ ਵਿਚਾਰਾਂ ਨੂੰ ਸੁਪਨਾ ਆਖ ਸਕਦੀ ਏਂ ਪਰ ਕਿਹੜੀ ਗਲ ਚੰਗੇਰੀ ਹੈ : ਲੂਲਾ ਲੰਗੜਾ ਬੁਧੀਜੀਵੀ ਬਣਨਾ ਜਾਂ ਇਕ ਲੂਲਾ-ਲੰਗੜਾ ਮਜ਼ਦੂਰ......| ਸਚ ਹੈ ਕਿ ਨਿਰਸੰਦੇਹ ਮਜ਼ਦੂਰ ਲੂਲਾ-ਲੰਗੜਾ ਹੈ ਪਰ ਬੀਤਦੇ ਸਾਲਾਂ ਨਾਲ ਓਸਦੀ ਲੂਲੀ-ਲੰਗੜੀ ਹਾਲਤ ਖਤਮ ਹੁੰਦੀ ਜਾਂਦੀ ਹੈ ਜਦਕਿ ਬੁਧੀਜੀਵੀ ਦੀ ਵਧਦੀ ਜਾ ਰਹੀ ਹੈ ....| ਮੈਂ ਇਸ ਗਲੋਂ ਕਾਇਲ ਹਾਂ ਕਿ ਜਿੱਤ ਦੀ ਘੜੀ ਨੇੜੇ ਆ ਰਹੀ ਹੈ ਪਰ ਇਸ ਸਮੇਂ ਲੂਲੀ-ਲੰਗੜੀ ਹਾਲਤ ਵਿਚ ਹੁੰਦੀਆਂ ਹੋਈਆਂ ਵੀ ਮਜ਼ਦੂਰ ਉੱਕਾ ਹੀ ਵਖਰੀ ਭਾਂਤ ਦਾ ਹੈ | ਜਬਰ ਤੇ ਹਿੰਸਾ ਰਾਹੀਂ ਲੂਲਾ-ਲੰਗੜਾ ਹੁੰਦੀਆਂ ਵੀ ਓਹ ਇਸ ਵਿਰੁਧ ਲੜਦਾ ਹੈ |ਜਿਥੋਂ ਤੱਕ ਬੁਦੀਜੀਵੀ ਦਾ ਸੰਬਧ ਹੈ , ਓਹ ਆਪਣੀ ਲੂਲੀ-ਲੰਗੜੀ ਹਾਲਤ ਨੂੰ ਆਪਣੀ ਉਚਮਤਾ ਦੀ ਨਿਸ਼ਾਨੀ ਸਮਝਦਾ ਹੈ , ਇਸ ਲਈ ਇਹ ਲਾ-ਇਲਾਜ ਹੈ |"

 

-ਦਜੇਰਜਿਨਸਿਕੀ ਦਾ ਆਪਣੀ ਪਤਨੀ ਨੂੰ ਲਿਖਿਆ ਖ਼ਤ, ਜੂਨ 1914 ..

30 Mar 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

har  hadd tak mein ihna swaala taun sehmat haan.....kuch swaal ne ?


meinu ih smjh nhi aundi asi hamesha sarkar de bure hon bare,julmaa bare chahe oh aurat te hove ja phir kise bache te ............ har halaat bare asi khud jimedaar hunde aa phir kyo dosh dinde haan apa dusrea nu?apni sarkar bare bura likhna,aarthic mandhali bare likhna ...........kyo? asi aap chngey da kdi saath nhi dinde j koi sarkar votin de kreeb koi v vaada krdi hai (ih free ho jayu ,ih sasta ho jayo.........vgrea vgrea).... apa kuch ku cheeja lyi phir apne haq da galat istemaal krde haan.........te phir sanu sabh kuch ohi bhugtna painda hai baad ch ,jo pehla bhugat rhe haan,shayid halaat pehla taun v marde ho jaan......... .per  dosh sarkar da nhi sada hai,apa kyo har likhat ch ohna di burayi lkhde haan?burai nu khatam krn da  hal kyo nhi ?


koi v mudda le lvo chache berojgari da ,greebi da..... sidi gal hai k apa apni haar nu swikaar nhi krde te usda dosh hora te mard dinde haan.


gurpreet tuhadi is post ch bahut ajihe swaal puche ne ki shayid mein v isda jwaab roj labhna chandi haan.....


"oh sunna nhi chanda k dunia kehrdian mithian awaaja,duna naal bhari hoyi hai"-


is de kyi karan ho sakde han..........har lekhak udaasi ch nhi likhda, bahut sare writers ne is kudarat de sohnepan di tareef ch likhia hai,likharian de apne kayi vishe han,chahe oh mehboob de pyar bare,chahe vichorde ch...etc. haan ih jroor hai k "jo writers apni likhat naal pathka di  soch nu vdan ,bhut ght ne'.............!!

 

 

thanx for sharin this topic...........

 

31 Mar 2012

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

Rajvinder ji, aksar hi lok eh mande ne ki sarian sammasiavan da karn aam lok te ohna di soch hai.........ihda karn Smaajik te Rajnitiak viagian te Philloshpy di kamzori ya nasamjhi hai.. .. . . . . . . . . Insaan di soch da koi Azaad wajood nahi hunda......oh apne aale-duale dian Halatan to bandi hai...... J oh bahari halat change hon ta soch vi changi ban jandi hai te j halat mare hon ta soch vi mari ban jandi hai. . . . . . . . Is lai Lokan di sochnu sudharn ya badlan lai ohnan dian bahri haltan (Smaajik te Rajnitak) nu badlna pavega . . . . GARIBI, BERUJGARI TE NASHA WARGIAN SAMMASIAVAN GALT SYSTEM DI DEN NE NA KI AAM LOKAN DI GALT SOCH DA....IHO JIHE SYSTEM CH REHAN KARKE OHNA DI SOCH GALT HO JANDI HAI (ehnan nu te ihnan de karna nu alag to discus kita ja sakda) . . Baki Intenet dian dian apnian kamzorian te Seemtian hon karke is vishe te khull k gal karni aukhi hai, fir v main kujh Examples de k apni gal clear karn di kosish karda...........TUHADA GHAR IK SHANDAAR GHAR HAI JADO TAKK AALE-DUALE DE GHAR NIKKE YA BARABAR NE.......PAR OHI GHAR JHUGGI BAN JANDA HAI JADO AAS-PASS KOTHIAN BANIAN HON.......IHO HALAT OS GHAR VICH REHAN WALE LOKAN DIAN ICHAAVAN TE SOCH NU PARBHAVIT KAREGA. . . . . . . . . . . . .te ik hor ......... J HALAT IS TARHA DE HON KI TUHANU APNA PAIT BHARN LAI LOKAN NU LUTANA PAINDA HAI TA LOKAN DI SOCH SELFISH TE LALCHI HO JANDI HAI.....ISDDE ULT J IHO JIHA NIJAM HOVE JITHE TUSI APNA PAIT 2JIAN DA SEHYOG KARKE BHAR SAKDE O TA LOK VI MADADGAR TE CHANGE BAN JANDE NE.....

31 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

thnx.......for sharing it.......

31 Mar 2012

Reply