|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਯਾਦ |
|
ਨਹੀ ਕਿਹੰਦੀ ਕੇ ਮੈਂ ਤੇਨੂੰ ਯਾਦ ਕਰਦੀ ਹਾਂ, ਯਾਦ ਤਾਂ ਕਰਾਂ ਜੇ ਤੇਨੂੰ ਕਦੇ ਦਿਲ ਚੋ ਕਢਿਆ ਹੋਵੇ. ਹੋ ਸਕਦਾ ਕਦੇ ਸਾਹ ਲੇਣਾ ਭੁੱਲੀ ਹੋਵਾ, ਪਰ ਓਹ ਪਲ ਨਹੀ ਆਇਆ ਜਦ ਤੇਰਾ ਨਾਮ ਲੇਣਾ ਛਡਿਆ ਹੋਵੇ. ਇਹ ਵੀ ਨਹੀ ਕੇ ਮੈਂ ਹਰ ਵੇਲੇ ਤੇਰਾ ਨਾਮ ਹੀ ਜਪਦੀ ਰਿਹੰਦੀ ਹਾਂ, ਪਰ ਹਰ ਗਲ ਵਿਚ ਤੇਰਾ ਕਿਤੇ ਨਾ ਕਿਤੇ ਜ਼ਿਕਰ ਜ਼ਰੂਰ ਕਰ ਲੇਂਦੀ ਹਾਂ. ਸੁਨਣ ਵਾਲਿਆਂ ਨੂੰ ਮੇਰੀਆਂ ਗੱਲਾਂ ਦਾ ਭਾਵੇ ਕਦੇ ਸਿਰ ਪੈਰ ਨਾ ਲਭਇਆ ਹੋਵੇ. ਨਹੀ ਕੇਹਂਦੀ ਕੇ ਤੇਰੀ ਬਿਨਾ ਮੈਂ ਝੱਲੀ ਜੇਹੀ ਹੋ ਗਈ ਹਾਂ, ਇਹ ਹੋ ਸਕਦਾ ਹੈ ਕੇ ਲੋਕਾਂ ਮੈਨੂੰ ਪਿਠ ਪਿਛੇ ਕਮਲੀ ਕਿਹ ਕੇ ਸਦਿਆ ਹੋਵੇ. ਇਕ ਇਕ ਕਰਕੇ ਪਲ ਸਾਲਾਂ ਵਿਚ ਬਦਲ ਗਏ ਨੇ, ਪਰ ਮੇਰੀਆਂ ਅਖਾਂ ਅਗੇ ਅੱਜ ਵੀ ਓਹ ਪਲ ਓਵੇਂ ਤਾਜ਼ੇ ਪਏ ਨੇ... ਜਦ ਮੇਰੇ ਹਥ ਵਿਚ ਬਾਹ ਤੇਰੀ ਸੀ, ਮੇਰੀ ਗਲ ਵਿਚ ਹਾਂ ਤੇਰੀ ਸੀ, ਵਜੀ ਮੇਰੇ ਸੱਟ ਪਰ ਆਹ ਤੇਰੀ ਸੀ... ਬਸ ਤੇਰੇ ਦਿਲ ਨੂ ਪਰਵਾਹ ਮੇਰੀ ਸੀ. ਕਾਸ਼ ਅੱਜ ਵੀ ਮੇਰਿਆਂ ਹੰਜੂਆਂ ਨਾਲ ਤੇਰੀ ਅਖ ਦਾ ਕੋਈ ਕੋਨਾ ਭਿਜੇਆ ਹੋਵੇ. ਨਹੀ ਕਿਹੰਦੀ ਕੇ ਤੇਰੇ ਬਿਨਾ ਮੈਂ ਨਿਤ ਰੋਂਦੀ ਰਿਹੰਦੀ ਹਾਂ, ਰੋਵਾਂ ਤਾ ਜੇ ਏਨਾ ਅਖੀਆਂ ਵਿਚ ਕੋਈ ਨੀਰ ਬੇਹਣ ਨੂੰ ਬਚਿਆ ਹੋਵੇ... ਨਹੀ ਕਿਹੰਦੀ ਕੇ ਮੈਂ ਤੇਨੂੰ ਯਾਦ ਕਰਦੀ ਹਾਂ, ਯਾਦ ਤਾਂ ਕਰਾਂ ਜੇ ਤੇਨੂੰ ਕਦੇ ਦਿਲ ਚੋ ਕਢਿਆ ਹੋਵੇ...
|
|
23 Jul 2012
|
|
|
|
|
|
|
|
|
ਸੋਹਣਾ ਲਿਖਿਆ ਹੈ ! ਹੋਰ ਵੀ ਵਧੀਆ ਵਧੀਆ ਲਿਖਦੇ ਰਹੋ,,,ਜਿਓੰਦੇ ਵੱਸਦੇ ਰਹੋ,,,
|
|
24 Jul 2012
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|