Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦਾਦੀ ਮਾਂ ਦੀਆਂ ਯਾਦਾਂ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਦਾਦੀ ਮਾਂ ਦੀਆਂ ਯਾਦਾਂ

 

ਦੁਨੀਆਂ ਵਿੱਚ ਮਾਂ ਦੀ ਗੋਦ ਤੋਂ ਵੱਧ ਨਿੱਘਾ ਕੁਝ ਨਹੀਂ ਪਰ ਇਸ ਤੋਂ ਵੀ ਉੱਪਰ ਜੇ ਕੋਈ ਅਹਿਸਾਸ ਹੈ ਤਾਂ ਉਹ ਹੈ- ਦਾਦੀ ਮਾਂ ਦੇ ਪਿਆਰ ਦਾ ਅਹਿਸਾਸ। ਮੇਰਾ ਬਚਪਨ ਵੀ ਦਾਦੀ ਦੀ ਗੋਦ ਵਿੱਚ, ਦਾਦੀ ਦੇ ਲਾਡ-ਪਿਆਰ ਦੀ ਛਾਂ ਹੇਠ ਬੀਤਿਆ। ਦਾਦੀ ਨੂੰ ਮੈਂ ਪਾਪਾ ਦੀ ਰੀਸੇ ‘ਮਾਤਾ ਜੀ’ ਕਿਹਾ ਕਰਦਾ ਸਾਂ। ਅੱਜ ਵੀ ਮੈਨੂੰ ਯਾਦ ਹੈ ਜਦੋਂ ਮੈਂ ਅੱਠ ਕੁ ਸਾਲਾਂ ਦਾ ਸੀ। ਐਤਵਾਰ ਵਾਲੇ ਦਿਨ ਮਾਤਾ ਜੀ ਨੇ ਸਵੇਰੇ ਹੀ ਰੌਲਾ ਪਾਉਣਾ ਸ਼ੁਰੂ ਕਰ ਦੇਣਾ, ”ਉੱਠ ਜਾ, ਮੇਰੇ ਸੁੰਦਰੂ-ਮੁੰਦਰੂ ਨਹਾ ਲੈ, ਅੱਜ ਮੈਂ ਤੈਨੂੰ ਆਪ ਨਹਾਵਾਂਗੀ। ਮਾਤਾ ਜੀ ਨੇ ਗੋਡਿਆਂ ‘ਤੇ ਸਾਬਣ ਲਾ ਕੇ ਝਾਵੇਂ ਨਾਲ ਮੇਰੇ ਗੋਡੇ ਅਤੇ ਕੂਹੜੀਆਂ ਰਗੜ ਸੁੱਟਣੇ ਅਤੇ ਨਾਲੋਂ ਨਾਲ ਘੋੜੀ ਗਾਉਣੀ। ”ਲਾੜੇ ਦੇ ਕਾਲੇ-ਕਾਲੇ ਗੋਡੇ।” ਮੈਂ ਹੈਰਾਨ ਹੋ ਕੇ ਪੁੱਛਣਾ, ”ਮਾਤਾ ਜੀ, ਪਰ ਮੇਰੇ ਗੋਡੇ ਤਾਂ ਕਾਲੇ ਨਹੀਂ।” ਮਾਤਾ ਜੀ ਨੇ ਖਿੜ-ਖਿੜ ਕੇ ਹੱਸਦੇ ਹੋਏ ਕਹਿਣਾ, ”ਨਿਖਰ ਜਾ, ਗੋਰਾ ਹੋ ਜਾ ਤਾਂ ਹੀ ਸੋਹਣੀ ਵਹੁਟੀ ਆਊ।”
ਮਾਤਾ ਜੀ ਦਾ ਉਹ ਖਿੜਖਿੜਾ ਕੇ ਹੱਸਣਾ ਅੱਜ ਵੀ ਮੈਰੀ ਕੰਨੀਂ ਮਿਸਰੀ ਘੋਲਦਾ ਹੈ। ਬਚਪਨ ਵਿੱਚ ਇੱਕ ਵਾਰ ਜਦੋਂ ਮੈਂ ਪਤੰਗ ਦੀ ਡੋਰ ਖੋਹਣ ਦੇ ਚੱਕਰ ਵਿੱਚ ਗੁਆਂਢੀਆਂ ਦੇ ਬੱਚੇ ਦੀ ਉਂਗਲੀ ‘ਤੇ ਦੰਦੀ ਵੱਢ ਆਇਆ ਸਾਂ ਤਾਂ ਭੱਜ ਕੇ ਦਾਦੀ ਦੀ ਗੋਦ ਵਿੱਚ ਵੜ ਗਿਆ। ਇਸ ਤੋਂ ਪਹਿਲਾਂ ਕਿ ਗੁਆਂਢਣ ਘਰ ਆ ਕੇ ਮੇਰੀ ਸ਼ਿਕਾਇਤ ਕਰਦੀ, ਮਾਤਾ ਜੀ ਨੇ ਉਸ ਨੂੰ ਦੇਖਦਿਆਂ ਹੀ ਮੇਰੀ ਕੂਲੀ ਜਿਹੀ ਉਂਗਲੀ ਆਪਣੇ ਝੁਰੜੀਆਂ ਭਰੇ ਹੱਥ ਵਿੱਚ ਫੜ ਕੇ ਉਸ ‘ਤੇ ਫੂਕਾਂ ਮਾਰ-ਮਾਰ ਕੇ ਬੋਲਣਾ ਸ਼ੁਰੂ ਕਰ ਦਿੱਤਾ, ”ਹਾਏ ਰੱਬਾ, ਉਂਗਲੀ ਖਾਲੀ ਮੇਰੇ ਪੁੱਤ ਦੀ।” ਬੱਸ ਏਨਾ ਸੁਣਨ ਦੀ ਦੇਰ ਸੀ, ਗੁਆਂਢਣ ਉਨ੍ਹੀਂ ਪੈਰੀਂ ਆਪਣੇ ਘਰ ਪਰਤ ਗਈ। ਬਾਅਦ ਵਿੱਚ ਉਨ੍ਹਾਂ ਮੈਨੂੰ ਗਲਤੀ ਕਰਨ ‘ਤੇ ਘੂਰੀ ਵੱਟ ਕੇ ਤਾੜਿਆ ਵੀ।
ਮਾਤਾ ਜੀ ਨੇ ਜਦੋਂ ਵੀ ਦਵਾਈ ਲੈਣ ਹਸਪਤਾਲ ਜਾਣਾ ਹੁੰਦਾ ਤਾਂ ਉਨ੍ਹਾਂ ਨਾਲ ਜਾਣ ਦੀ ਡਿਊਟੀ ਮੇਰੀ ਲੱਗਦੀ, ਮੰਮੀ ਤੋਂ ਰਿਕਸ਼ੇ ਦੇ ਪੈਸੇ ਲੈਣ ਦੇ ਬਾਵਜੂਦ ਵੀ ਮਾਤਾ ਜੀ ਨੇ ਪੈਦਲ ਕੁੜੀਆਂ ਦੇ ਸਕੂਲ ਵੱਲੋਂ, ਟਾਹਲੀਆਂ ਦੇ ਥੱਲੋਂ-ਥੱਲੋਂ ਬੈਠ-ਬੈਠ ਕੇ ਜਾਣ। ਸਫਿਆਨਾ ਜਿਹਾ ਸੂਟ ਪਾ ਕੇ ਗੁੱਟ ‘ਤੇ ਘੜੀ ਦਾ ਡਾਇਲ ਬਾਹਰ ਵਾਲੇ ਪਾਸੇ ਨੂੰ ਸਜਾ ਰੱਖਣਾ। ਆਉਂਦੇ-ਜਾਂਦੇ ਰਾਹਗੀਰ ਵੱਲੋਂ ਮਾਤਾ ਜੀ ਤੋਂ ਟਾਈਮ ਪੁੱਛਣ ‘ਤੇ ਫੌਰਨ ਜਵਾਬ ਦੇਣਾ, ”ਕਾਕਾ, ਟੈਮ ਤਾਂ ਮੈਨੂੰ ਪਤਾ ਨੀਂ ਪਰ ਇਹ ਜ਼ਰੂਰ ਦੱਸ ਦਿੰਦੀ ਹਾਂ ਕਿ ਇਹ ਘੜੀ ਮੈਨੂੰ ਮੇਰਾ ਪੁੱਤ ਫ਼ੌਜੀ ਕੰਟੀਨ ਤੋਂ ਲੈ ਕੇ ਆਇਆ ਹੈ।”
08 Dec 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਡਾਕਟਰ ਦੇ ਪੁੱਛਣ ‘ਤੇ ਕਿ ਮਾਤਾ ਜੀ, ”ਦੱਸੋ, ਕੀ ਗੱਲ ਹੋ ਗਈ ਤਾਂ ਉਨ੍ਹਾਂ ਬੈਠ-ਬੈਠ ਸਿਰ ਤੋਂ ਗੋਡਿਆਂ ਵੱਲ ਦੋਵਾਂ ਹੱਥਾਂ ਨਾਲ ਇਸ਼ਾਰਾ ਕਰਕੇ ਲੰਮਾ ਜਿਹਾ ਹਓਕਾ ਭਰ ਕੇ ਕਹਿਣਾ, ”ਹਾਏ, ਬੱਚਾ ਆਪੇ ਸਮਝ ਲੈ, ਇਹ ਦਿਲ ਬਹੁਤ ਧੜਕਦਾ ਹੈ, ਪਹਿਲਾਂ ਇਸ ਦਾ ਧੜਕਣਾ ਬੰਦ ਕਰ ਦੇ। ਸੰਨ ’84 ਵਿੱਚ ਜਦੋਂ ਪਾਪਾ ਟੀ.ਵੀ. ਲੈ ਕੇ ਆਏ ਤਾਂ ਮੈਂ ਮਾਤਾ ਜੀ ਦੀ ਗੋਦੀ ਵਿੱਚ ਬਹਿ ਕੇ ਟੀ.ਵੀ. ਦੇਖਣਾ, ਉਨ੍ਹੀਂ ਦਿਨੀਂ ਜਲੰਧਰ ਦੂਰਦਰਸ਼ਨ ਤੋਂ ਰਮਨ ਕੁਮਾਰ ਖ਼ਬਰਾਂ ਪੜ੍ਹਦੇ ਸਨ। ਇੱਕ ਦਿਨ ਖ਼ਬਰਾਂ ਸੁਣਦੇ-ਸੁਣਦੇ ਮਾਤਾ ਜੀ ਨੇ ਚਾਣਚੱਕ ਹੀ ਮੈਨੂੰ ਪੁੱਛ ਲਿਆ, ”ਨਾ ਪੁੱਤ, ਇੱਕ ਗੱਲ ਦੱਸ ਜਿਵੇਂ ਇਹ ਬੰਦਾ ਸਾਨੂੰ ਸੁੱਝਦਾ ਹੈ, ਕੀ ਅਸੀਂ ਵੀ ਇਸ ਨੂੰ ਸੁੱਝਦੇ ਹਾਂ? ਇਹ ਪ੍ਰਸ਼ਨ ਨੇ ਮੈਨੂੰ ਵੀ ਕਈ ਦਿਨ ਭੰਬਲਭੂਸੇ ‘ਚ ਪਾਈ ਰੱਖਿਆ।
ਛੁੱਟੀਆਂ ਵਿੱਚ ਜਦੋਂ ਕਦੇ-ਕਦਾਈਂ ਦਾਦਕੇ ਪਿੰਡ ਜਾਣ ਦਾ ਸਬੱਬ ਬਣਦਾ ਤਾਂ ਅਸੀਂ ਪਿੰਡ ਜਾਣ ਵਾਲੀ ਬੱਸੇ ਬਹਿ ਜਾਣਾ। ਜਦੋਂ ਕੰਡਕਟਰ ਸਾਡੀ ਸੀਟ ਲਾਗੇ ਪਹੁੰਚਣ ਵਾਲਾ ਹੁੰਦਾ ਤਾਂ ਮਾਤਾ ਜੀ ਨੇ ਮੈਨੂੰ ਬਾਂਹ ਦੇ ਕਲਾਵੇ ਵਿੱਚ ਲੈ ਕੇ ਮੇਰੇ ਮੋਢਿਆਂ ਨੂੰ ਹੇਠਾਂ ਵੱਲ ਜਿੱਕਣਾ ਤਾਂ ਕਿ ਮੈਂ ਕੰਡਕਟਰ ਨੂੰ ਛੋਟੀ ਉਮਰ ਦਾ ਜਾਪਾਂ ਅਤੇ ਪੂਰੀ ਟਿਕਟ ਦੀ ਬਜਾਏ ਅੱਧੀ ਵਿੱਚ ਹੀ ਸਰ ਜਾਵੇ, ਨਾਲ ਹੀ ਘੂਰੀ ਵੱਟ ਕੇ ਮੈਨੂੰ ਕਹਿ ਦੇਣਾ, ”ਖ਼ਬਰਦਾਰ ਜੇ ਹੱਸਿਆ, ਦੇਖੀਂ ਕਿਤੇ ਕੰਡਕਟਰ ਤੇਰੇ ਪੱਕੇ ਦੰਦ ਨਾ ਦੇਖ ਲਵੇ। ਅੱਜ ਵੀ ਜਦੋਂ ਕਦੇ ਮੈਂ ਬੱਸ ਵਿੱਚ ਬੈਠਦਾ ਹਾਂ ਤਾਂ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਮਾਤਾ ਜੀ ਮੇਰੇ ਮੋਢਿਆਂ ਨੂੰ ਹੇਠਾਂ ਵੱਲ ਜਿੱਕ ਰਹੇ ਹੋਣ। ਖ਼ੁਦ ਅਨਪੜ੍ਹ ਹੋਣ ਦੇ ਬਾਵਜੂਦ ਵੀ ਉਹ ਪੜ੍ਹਾਈ ਦੇ ਮੁੱਲ ਤੋਂ ਜਾਣੂ ਸਨ। ਜਦੋਂ ਵੀ ਮੈਨੂੰ ਪੜ੍ਹਨ ਲਈ ਕਹਿਣਾ ਹੁੰਦਾ ਤਾਂ ਗਾਉਂਦੇ, ”ਅਨਪੜ੍ਹ ਹੁੰਦੇ ਬੜੇ ਗੁਆਰ, ਲੁੱਟ ਲੈਂਦੇ ਸ਼ਾਹੂਕਾਰ, ਪੁੱਤਰ ਜੀ ਪੜ੍ਹਨਾ ਜ਼ਰੂਰ ਚਾਹੀਦਾ।”
ਮਾਤਾ ਜੀ ਕੋਲ ਇੱਕ ਅਜਿਹੀ ਟਰੰਕੀ ਸੀ ਜਿਸ ‘ਤੇ ਰੋਪੜੀਆ ਤਾਲਾ ਲੱਗਾ ਰਹਿੰਦਾ ਸੀ। ਇਹ ਇੱਕ ਅਜਿਹਾ ਘਰੇਲੂ ਲਾਕਰ ਸੀ ਜਿਸ ਵਿੱਚ ਜੋ ਵੀ ਪੈਸਾ-ਧੇਲਾ ਇੱਕ ਵਾਰ ਜਮ੍ਹਾਂ ਹੋ ਜਾਂਦਾ, ਉਹ ਹਮੇਸ਼ਾਂ ਲਈ ਉਸ ਟਰੰਕੀ ਦੇ ਖ਼ਜ਼ਾਨੇ ਦਾ ਹਿੱਸਾ ਬਣ ਜਾਂਦਾ। ਇਹ ਲਾਕਰ ਪਹਿਲੀ ਵਾਰ ਉਦੋਂ ਖੁੱਲਿ੍ਹਆ ਜਦੋਂ ਮਾਤਾ ਜੀ ਨੇ ਮੈਨੂੰ ਸਕੂਟਰ ਲੈ ਕੇ ਦਿੱਤਾ ਅਤੇ ਦੂਜੀ ਵਾਰ ਜਦੋਂ ਮਾਤਾ ਜੀ…। ਅੱਜ ਵੀ ਮੰਮੀ ਅਤੇ ਪਤਨੀ ਦੇ ਛੋਟੇ ਅਤੇ ਪਤਲੇ ਫੁਲਕਿਆਂ ਵਿੱਚ ਮਾਤਾ ਜੀ ਦੇ ਵੱਡੇ ਅਤੇ ਭਾਰੇ ਫੁਲਕਿਆਂ ਦਾ ਸਵਾਦ ਲੱਭਦਾ ਹਾਂ। ਜ਼ਿੰਦਗੀ ਦੇ ਹਰ ਮੋੜ ‘ਤੇ ਮਾਤਾ ਜੀ ਦੀ ਮੌਜੂਦਗੀ ਦਾ ਅਹਿਸਾਸ ਹੁੰਦਾ ਹੈ। ਉਹ ਗੋਲੀ ਦਾ ਰੰਗ ਦੇਖ ਕੇ, ਦਵਾਈ ਦੱਸਣ ਵਾਲੀ ਡਾਕਟਰਨੀ ਅੱਜ ਵੀ ਮੇਰੀਆਂ ਯਾਦਾਂ ਵਿੱਚ ਰਚੀ-ਵਸੀ ਹੈ। ਹੁਣ ਵੀ ਜੇਕਰ ਕਿਤੇ ਰਾਹ-ਰਸਤੇ ਕਿਸੇ ਬਜ਼ੁਰਗ ਔਰਤ ਨੂੰ ਆਪਣੇ ਪੋਤੇ ਨਾਲ ਦੇਖਦਾ ਹਾਂ ਤਾਂ ਦਿਲ ਮੋਹ ਨਾਲ ਭਰ ਜਾਂਦਾ ਹੈ। ਬੇਸ਼ੱਕ ਅੱਜ ਮਾਤਾ ਜੀ ਮੇਰੇ ਕੋਲ ਨਹੀਂ ਪਰ ਉਨ੍ਹਾਂ ਦੀਆਂ
ਦੁਆਵਾਂ ਦੀ ਜ਼ਰੂਰਤ ਮੈਨੂੰ ਹਰ ਵੇਲੇ ਮਹਿਸੂਸ ਹੁੰਦੀ ਹੈ। ਉਸ
ਗੋਦੀ ਦੀ ਯਾਦ ਹਮੇਸ਼ਾਂ ਆਉਂਦੀ ਹੈ ਜਿਸ ਦਾ ਮੈਂ ਰਾਜਾ ਸੀ। 
ਵਿਕਾਸ ਵਰਮਾ - ਸੰਪਰਕ: 94636-53056
 

 

08 Dec 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 

tfs bittu ji ਬਹੁਤ ਵਧੀਆ ਲੱਗਾ ਪੜ ਕੇ

09 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Realy good......tfs.....bittu ji......

10 Dec 2012

Reply