Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗਿਆਨੀ ਜ਼ੈਲ ਸਿੰਘ ਨੂੰ ਚੇਤੇ ਕਰਦਿਆਂ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਗਿਆਨੀ ਜ਼ੈਲ ਸਿੰਘ ਨੂੰ ਚੇਤੇ ਕਰਦਿਆਂ
 
"

ਪੱਚੀ ਦਸੰਬਰ ਨੂੰ ਗਿਆਨੀ ਜ਼ੈਲ ਸਿੰਘ ਦੀ 18ਵੀਂ ਬਰਸੀ ਮੌਕੇ ਮੈਨੂੰ ਉਨ੍ਹਾਂ ਦੇ ਵਿਅਕਤੀਤਵ ਬਾਰੇ ਕਈ ਗੱਲਾਂ ਚੇਤੇ ਆਈਆਂ, ਜਿਨ੍ਹਾਂ ਬਾਰੇ ਆਮ ਲੋਕ ਬਹੁਤ ਘੱਟ ਜਾਣਦੇ ਹਨ। ਗਿਆਨੀ ਜ਼ੈਲ ਸਿੰਘ ਇੱਕ ਸੂਝਵਾਨ ਸਿਆਸਤਦਾਨ ਹੀ ਨਹੀਂ ਸਨ ਬਲਕਿ  ਇੱਕ ਮਿਲਣਸਾਰ ਤੇ ਨਿੱਘੇ ਸੁਭਾਅ ਦੇ ਵਿਅਕਤੀ ਸਨ। ਇਹ ਉਨ੍ਹਾਂ ਦਾ ਵਡੱਪਣ ਸੀ ਕਿ ਉਹ ਆਮ ਲੋਕਾਂ ਤੋਂ ਲੈ ਕੇ ਆਪਣੇ ਵਿਰੋਧੀਆਂ ਤਕ ਸਭ ਨਾਲ ਨਿਮਰਤਾ ਨਾਲ ਪੇਸ਼ ਆਉਂਦੇ ਸਨ।  ਉਨ੍ਹਾਂ ਨੇ 1972 ਵਿੱਚ ਪੰਜਾਬ ਦੇ ਮੁੱਖ ਮੰਤਰੀ ਵਜੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ। ਉਸ ਸਮੇਂ ਉਹ ਆਪਣੇ ਇਕਲੌਤੇ ਪੁੱਤ ਜੋਗਿੰਦਰ ਸਿੰਘ ਨੂੰ ਨਾਲ ਲੈ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਣ ਗਏ ਜਿੱਥੇ ਉਨ੍ਹਾਂ ਨੇ ਉਸ ਕੋਲੋਂ ਵਚਨ ਲਿਆ ਕਿ ਉਹ ਸਰਕਾਰ ਵਿੱਚ ਕੋਈ ਦਖ਼ਲਅੰਦਾਜ਼ੀ ਨਹੀਂ ਕਰੇਗਾ। ਇਸ ਤੋਂ ਬਾਅਦ ਉਨ੍ਹਾਂ ਨੇ ਪਰਮਾਤਮਾ ਕੋਲੋਂ ਆਸ਼ੀਰਵਾਦ ਲਿਆ ਅਤੇ ਆਪਣੀ ਜ਼ਿੰਮੇਵਾਰੀ ਸੰਭਾਲੀ ਤੇ ਸਫ਼ਲਤਾ ਨਾਲ ਨਿਭਾਈ। ਉਨ੍ਹਾਂ ਦੀ ਸਰਕਾਰ ਨੇ ਪੰਜਾਬੀ ਸੂਬੇ ਦੇ ਵਿਕਾਸ ਲਈ ਕਈ ਕਦਮ ਚੁੱਕੇ ਜਿਨ੍ਹਾਂ ਵਿੱਚੋਂ  ਪਿੰਡਾਂ ਦਾ ਸੌ ਫ਼ੀਸਦੀ ਬਿਜਲੀਕਰਨ ਸਭ ਤੋਂ ਵੱਡੀ ਪ੍ਰਾਪਤੀ ਰਹੀ। ਗਿਆਨੀ ਜੀ ਨੇ ਸ. ਭਗਤ ਸਿੰਘ ਦੀ ਮਾਂ ਨੂੰ ‘ਪੰਜਾਬ ਮਾਤਾ’ ਦੇ ਖ਼ਿਤਾਬ ਨਾਲ ਸਨਮਾਨਿਆ। ਗਿਆਨੀ ਜ਼ੈਲ ਸਿੰਘ ਦੇ ਯਤਨਾਂ ਨਾਲ ਹੀ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਇੰਗਲੈਂਡ ਤੋਂ ਭਾਰਤ ਲਿਆਂਦੀਆਂ ਗਈਆਂ।
ਗਿਆਨੀ ਜੀ ਦਾ ਸਿੱਖ ਧਰਮ ਵਿੱਚ ਅਟੁੱਟ ਵਿਸ਼ਵਾਸ ਸੀ। ਉਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਮਰ ਯਾਦ ਵਿੱਚ ਗੁਰੂ ਗੋਬਿੰਦ ਸਿੰਘ ਮਾਰਗ ਬਣਵਾਇਆ। ਇਹ ਉਨ੍ਹਾਂ ਦੇ ਗੁਰੂ ਸਾਹਿਬ ਪ੍ਰਤੀ ਸਤਿਕਾਰ ਦੀ ਸਿਖਰ ਹੀ ਸੀ ਕਿ ਉਸ ਮੌਕੇ ਉਨ੍ਹਾਂ ਨੇ ਹੰਝੂ ਭਰੀਆਂ ਅੱਖਾਂ ਨਾਲ ਕਿਹਾ,‘‘ਹੇ ਸਰਬੰਸਦਾਨੀ! ਮੈਨੂੰ ਮੁਆਫ਼ ਕਰਿਓ ਕਿ ਪੰਜਾਬ ਦੀ ਜਿਸ ਧਰਤੀ ’ਤੇ ਤੁਸੀਂ ਚਰਨ ਪਾਏ, ਮੈਂ ਉੱਥੇ ਹੀਰੇ ਨਹੀਂ ਵਿਛਾ ਸਕਿਆ ਪਰ ਤੁਹਾਡੀ ਚਰਨ ਛੋਹ ਪ੍ਰਾਪਤ ਇਸ ਜਗ੍ਹਾ ’ਤੇ ਪੱਕੀ ਸੜਕ ਬਣਾਉਣ ਦੀ ਇਸ ਤੁੱਛ ਜਿਹੀ ਭੇਟ ਨੂੰ ਸਵੀਕਾਰ ਕਰਿਓ।’’

25 Dec 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਗਿਆਨੀ ਜੀ ਦਾ ਆਪਣੇ ਆਪ ’ਤੇ ਪੂਰਨ ਕੰਟਰੋਲ ਸੀ। ਉਹ ਵੱਡੀ ਤੋਂ ਵੱਡੀ ਗੱਲ ਹੋਣ ’ਤੇ ਵੀ ਆਪਾ ਨਹੀਂ ਸੀ ਖੋਂਹਦੇ। ਚਾਹੇ ਉਹ ਐਮਰਜੈਂਸੀ ਦਾ ਸਮਾਂ ਸੀ ਜਾਂ ਹੋਰ ਕੋਈ ਹਾਲਾਤ ਉਨ੍ਹਾਂ ਦੀ ਸੱਤਾ ਸਮੇਂ ਲੋਕਾਂ ਨਾਲ ਕਿਸੇ ਤਰ੍ਹਾਂ ਦੀ ਜ਼ਿਆਦਤੀ ਦੀ ਕੋਈ ਘਟਨਾ ਨਹੀਂ ਮਿਲ ਸਕਦੀ। ਉਹ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਮਸਲੇ ਖ਼ੁਦ ਉਨ੍ਹਾਂ ਕੋਲ ਜਾ ਕੇ ਸੁਣਦੇ ਸਨ ਅਤੇ ਉਨ੍ਹਾਂ ਨੇ ਕਦੇ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦੀ ਕੋਸ਼ਿਸ਼ ਨਾ ਕੀਤੀ। ਇੱਕ ਵਾਰ ਸਰਕਾਰ ਵਿਰੋਧੀ ਕਾਮਰੇਡ ਮੁਜ਼ਾਹਰਾਕਾਰੀ ਉਨ੍ਹਾਂ ਦੀ ਚੰਡੀਗੜ੍ਹ ਵਿਚਲੀ ਰਿਹਾਇਸ਼ ਤਕ ਪਹੁੰਚ ਗਏ। ਜਦੋਂ ਗਿਆਨੀ ਜੀ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਖ਼ੁਦ ਉਨ੍ਹਾਂ ਕੋਲ ਆਏ ਅਤੇ ਕਾਰ ਦੇ ਬੋਨਟ ’ਤੇ ਖੜ੍ਹੇ ਹੋ ਗਏ। ਉਨ੍ਹਾਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੇਰੀਆਂ ਕੁਝ ਗ਼ਲਤੀਆਂ ਕਰਕੇ ਤੁਹਾਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਲੰਮੀ ਦੂਰੀ ਤੈਅ ਕਰਕੇ ਏਥੇ ਆਉਣਾ ਪਿਆ, ਉਸ ਲਈ ਮੈਂ ਮੁਆਫ਼ੀ ਚਾਹੁੰਦਾ ਹਾਂ। ਜੇ ਤੁਸੀਂ ਮੈਨੂੰ ਖ਼ੁਦ ਉੱਥੇ ਬੁਲਾ ਲੈਂਦੇ ਤਾਂ ਜ਼ਿਆਦਾ ਚੰਗਾ ਹੋਣਾ ਸੀ ਅਤੇ ਮੈਨੂੰ ਤੁਹਾਡੀ ਮਦਦ ਕਰ ਕੇ ਬਹੁਤ ਜ਼ਿਆਦਾ ਖ਼ੁਸ਼ੀ ਹੋਣੀ ਸੀ। ਇੰਨਾ ਸੁਣਦੇ ਹੀ ਮੁਜ਼ਾਹਰਾਕਾਰੀਆਂ ਦਾ ਗੁੱਸਾ ਗਾਇਬ ਹੋ ਗਿਆ ਅਤੇ ਗਿਆਨੀ ਜੀ ਨੇ ਉਨ੍ਹਾਂ ਦੇ ਮਸਲੇ ਸੁਣੇ ਅਤੇ ਪਲਾਂ ਵਿੱਚ ਪ੍ਰਦਰਸ਼ਨ ਖ਼ਤਮ ਹੋ ਗਿਆ। ਗਿਆਨੀ ਜ਼ੈਲ ਸਿੰਘ ਔਰਤਾਂ ਦਾ ਬਹੁਤ ਸਤਿਕਾਰ ਕਰਦੇ ਸਨ। ਇੱਕ ਵਾਰ ਲੁਧਿਆਣੇ ਦੇ ਜ਼ਿਲ੍ਹਾ ਪੁਲੀਸ ਮੁਖੀ ਨੇ ਇੱਕ ਔਰਤ ਸਿਪਾਹੀ ਨਾਲ ਬਦਸਲੂਕੀ ਕੀਤੀ। ਇੱਕ ਵਿਅਕਤੀ ਨੇ ਉਸ ਨੂੰ ਗਿਆਨੀ ਜੀ ਨੂੰ ਮਿਲਣ ਦੀ ਸਲਾਹ ਦਿੱਤੀ। ਉਹ ਔਰਤ ਕਿਸੇ ਤਰ੍ਹਾਂ ਚੰਡੀਗੜ੍ਹ ਗਿਆਨੀ ਜੀ ਨੂੰ ਮਿਲਣ ਵਿੱਚ ਕਾਮਯਾਬ ਹੋ ਗਈ। ਗਿਆਨੀ ਜੀ ਨੇ ਉਸ ਨੂੰ ਪੁੱਛਿਆ ਕਿ ਬੀਬੀ ਤੁਸੀਂ ਇੱਥੇ ਕਿਵੇਂ ਆਏ ਹੋ? ਔਰਤ ਨੇ ਰੋਣਾ ਸ਼ੁਰੂ ਕਰ ਦਿੱਤਾ ਅਤੇ ਆਪਣੀ ਕਹਾਣੀ ਬਿਆਨ ਕੀਤੀ। ਉਨ੍ਹਾਂ ਨੇ ਨਿਮਰਤਾ ਨਾਲ ਕਿਹਾ ਕਿ ਬੀਬਾ ਤੁਸੀਂ ਪੰਜਾਬ ਦਾ ਮਾਣ ਹੋ ਅਤੇ ਇਹ ਪਾਟੀ ਹੋਈ ਚੁੰਨੀ ਤੁਹਾਨੂੰ ਸ਼ੋਭਾ ਨਹੀਂ ਦਿੰਦੀ, ਕਿਰਪਾ ਕਰ ਕੇ ਇਸ ਨੂੰ ਬਦਲ ਲਉ। ਇਸ ਦੇ ਨਾਲ ਹੀ ਉਨ੍ਹਾਂ ਨੇ ਉਸ ਨੂੰ ਨਵੇਂ ਕੱਪੜੇ ਖ਼ਰੀਦਣ ਲਈ ਪੈਸੇ ਦਿੱਤੇ ਅਤੇ ਆਪਣੇ ਸਟਾਫ਼ ਨੂੰ ਔਰਤ ਨੂੰ ਕੁਝ ਖਾਣ ਲਈ ਦੇਣ ਦੀ ਹਦਾਇਤ ਕੀਤੀ। ਇਸ ਤੋਂ ਬਾਅਦ ਗਿਆਨੀ ਜੀ ਨੇ ਪੁਲੀਸ ਮੁਖੀ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਜੇ ਉਹ ਆਪਣੀ ਗ਼ਲਤੀ ਲਈ ਉਸ ਔਰਤ ਨੂੰ ਸੰਤੁਸ਼ਟ ਨਹੀਂ ਕਰ ਸਕਦਾ ਤਾਂ ਅਗਲੇ ਦਿਨ ਤੋਂ ਦਫ਼ਤਰ ਨਾ ਆਵੇ। ਇਹ ਪੰਜਾਬ ਦੀ ਅਫ਼ਸਰਸ਼ਾਹੀ ਲਈ ਇੱਕ ਸਾਫ਼ ਅਤੇ ਸਪਸ਼ਟ ਸੁਨੇਹਾ ਸੀ। ਗਿਆਨੀ ਜੀ ਨੇ ਸੱਤਾ ਵਿੱਚ ਹੁੰਦੇ ਹੋਏ ਕਦੇ ਵੀ ਆਪਣੇ ਵਿਰੋਧੀਆਂ ਵਿਰੁੱਧ ਕਾਰਵਾਈ ਕਰਨ ਬਾਰੇ ਨਹੀਂ ਸੀ ਸੋਚਿਆ। ਫ਼ਰੀਦਕੋਟ ਦੇ ਮਹਾਰਾਜੇ ਹਰਿੰਦਰ ਸਿੰਘ ਨੇ ਆਪਣੇ ਰਾਜ ਸਮੇਂ ਗਿਆਨੀ ਜੀ ਨੂੰ ਕੇਸਾਂ ਤੋਂ ਬੰਨ੍ਹ ਕੇ ਜੀਪ ਨਾਲ ਘੜੀਸਿਆ ਅਤੇ ਹੋਰ ਅਨੇਕਾਂ ਵਧੀਕੀਆਂ ਕੀਤੀਆਂ ਸਨ ਪਰ ਉਹ ਮੁੱਖ ਮੰਤਰੀ ਬਣਨ ’ਤੇ ਮਹਾਰਾਜੇ ਦੇ ਘਰ ਗਏ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬਦੌਲਤ ਹੀ ਉਹ ਮੁੱਖ ਮੰਤਰੀ ਹਨ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਮੁੱਖ ਮੰਤਰੀ ਪੰਜਾਬ ਦਫ਼ਤਰ ਛੱਡਿਆ ਸੀ ਤਾਂ ਅਕਸਰ ਹੀ ਦਿੱਲੀ ਜਾਣਾ ਪੈਂਦਾ ਸੀ। ਇੱਕ ਵਾਰ ਉਨ੍ਹਾਂ ਦੇ ਮਨ ਵਿੱਚ ਦਿੱਲੀ ਵਿਖੇ ਹੀ ਇੱਕ ਮਕਾਨ ਖਰੀਦਣ ਦਾ ਵਿਚਾਰ ਆਇਆ ਅਤੇ ਉਨ੍ਹਾਂ ਕਨਾਟ ਪੈਲੇਸ ਨੇੜੇ 12 ਕਮਰਿਆਂ ਵਾਲਾ ਇੱਕ ਮਕਾਨ ਵੀ ਪਸੰਦ ਕਰ ਲਿਆ। ਉਨ੍ਹਾਂ ਆਪਣੇ ਵੱਡੇ ਭਰਾ ਜਾਗੀਰ ਸਿੰਘ ਨਾਲ ਇਸ ਸਬੰਧੀ ਗੱਲ ਕੀਤੀ ਕਿ ਜੇ ਉਹ ਕੁਝ ਪੈਸੇ ਪਾ ਦੇਣ ਤਾਂ ਉਹ ਰਲ ਕੇ ਇਹ ਮਕਾਨ ਖਰੀਦ ਸਕਦੇ ਹਨ। ਭਰਾ ਜਾਗੀਰ ਸਿੰਘ ਨੇ ਅੱਗੋਂ ਕਿਹਾ,‘‘ਜ਼ੈਲ ਸਿੰਘਾ ਕਮਲਾ ਹੋ ਗਿਐਂ, ਲੋਕ ਕਹਿਣਗੇ ਮੁੱਖ ਮੰਤਰੀ ਬਣ ਕੇ ਦਿੱਲੀ ’ਚ ਕੋਠੀ ਪਾ ਲਈ।’’

 

ਕੁਲਤਾਰ ਸਿੰਘ ਸੰਧਵਾਂ ਸੰਪਰਕ: 92164-00457

25 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Nycc sharing......

26 Dec 2012

Reply