Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
JAGJIT SINGH JAGGI
JAGJIT SINGH
Posts: 1671
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਜ਼ੀਰੋ ਬਿਟੀਆ

 

       ਜ਼ੀਰੋ ਬਿਟੀਆ

 

ਜ਼ੀਰੋ ਬਿਟੀਆ, ਜ਼ੀਰੋ ਬਿਟੀਆ,

ਇਹ ਹੈ ਅਸਲੀ ‘ਹੀਰੋ’ ਬਿਟੀਆ |

 

ਤਾਨੇ ਮੇਹਣੇ ਸਹਿ ਲੈਂਦੀ ਏ,

ਗਾਲ਼ਾਂ ਖਾ ਕੇ ਬਹਿ ਰਹਿੰਦੀ ਏ |

 

ਰੁਲ਼ੀ ਜਦੋਂ ਇਹ ਖਾਕ 'ਚ ਹੁੰਦੀ,

ਸਹੀ ਮੌਕੇ ਦੀ ਤਾਕ 'ਚ ਹੁੰਦੀ |

 

ਗਣਿਤ, ਭੂਗੋਲ, ਖਗੋਲ 'ਚ ਗੱਜੇ,

ਬੜੀ ਬਹਾਦਰ ਵੀਰੋ ਬਿਟੀਆ |

 

ਜ਼ੀਰੋ ਬਿਟੀਆ, ਜ਼ੀਰੋ ਬਿਟੀਆ,

ਇਹ ਹੈ ਅਸਲੀ ‘ਹੀਰੋ’ ਬਿਟੀਆ |

 

ਰਿਸ਼ੀਆਂ ਇਸਨੂੰ ਸੁੰਨ ਦੱਸਿਆ ਏ,

ਸ ਸੁੰਨ ਅੰਦਰ ਰੱਬ ਵੱਸਿਆ ਏ |

 

ਨੂਰ ਇਲਾਹੀ ਸੰਗ ਪਰਵਾਰੀ,

ਐਸੀ ਗਹਿਰ ਗੰਭੀਰੋ ਬਿਟੀਆ |

 

ਜ਼ੀਰੋ ਬਿਟੀਆ, ਜ਼ੀਰੋ ਬਿਟੀਆ,

ਇਹ ਹੈ ਅਸਲੀ ‘ਹੀਰੋ’ ਬਿਟੀਆ |

 

ਆਰਯਭੱਟ ਦੀ ਸੋਚ ਦੀ ਜਾਈ,  

ਭਾਰਤ ਮਾਂ ਦੀ ਗੋਦ ਸਜਾਈ |

 

ਅੰਕ, ਤਾਪ 'ਚ ਥਾਨ ਬੜਾ ਏ,

ਸਾਨੂੰ ਇਸ ਤੇ ਮਾਣ ਬੜਾ ਏ |

 

ਸਭ ਦੇ ਨਾਲ ਬਣਾ ਕੇ ਰੱਖਦੀ, 

ਅਕਲਮੰਦ ਬਲਬੀਰੋ ਬਿਟੀਆ|

 

ਜ਼ੀਰੋ ਬਿਟੀਆ ਜ਼ੀਰੋ ਬਿਟੀਆ,

ਇਹ ਹੈ ਅਸਲੀ ਹੀਰੋ ਬਿਟੀਆ |

 

ਸ਼ਹਿਜ਼ਾਦਾ ਅੰਕ ਜਦੋਂ ਪ੍ਰਣਾਵੇ,

ਸੱਜੇ ਆਦਰ ਨਾਲ ਬਿਠਾਵੇ |

 

ਵਧਾਵੇ ਕਦਰ ਬਣਾ ਦਏ ਰਾਜਾ,

ਬਹਿ ਕੇ ਸੰਗ ਵਜ਼ੀਰੋ ਬਿਟੀਆ |

 

ਜ਼ੀਰੋ ਬਿਟੀਆ ਜ਼ੀਰੋ ਬਿਟੀਆ,

ਇਹ ਹੈ ਅਸਲੀ ਹੀਰੋ ਬਿਟੀਆ |

 

 

ਜਗਜੀਤ ਸਿੰਘ ਜੱਗੀ

 


ਨੋਟ:

ਤਾਨੇ ਮੇਹਣੇ ਸਹਿ ਲੈਂਦੀ ਏ, ਗਾਲ਼ਾਂ ਖਾ ਕੇ ਬਹਿ ਰਹਿੰਦੀ ਏ - ਜ਼ੀਰੋ ਨੂੰ ਅਸਫਲਤਾ, ਭੈੜੇ ਨਤੀਜੇ, ਨਾਲਾਇਕੀ ਆਦਿ ਦਰਸਾਉਣ ਲਈ ਪ੍ਰਯੋਗ ਕੀਤਾ ਜਾਂਦਾ ਹੈ; ਰੁਲ਼ੀ ਜਦੋਂ ਇਹ ਖਾਕ 'ਚ ਹੁੰਦੀ, ਸਹੀ ਮੌਕੇ ਦੀ ਤਾਕ 'ਚ ਹੁੰਦੀ - ਜਦੋਂ ਇਹ ਸਹੀ ਸਥਾਪਿਤ ਨਾ ਹੋਵੇ, ਉਦੋਂ ਇਹ ਕਿਸੇ ਮਹੱਤਵਪੂਰਨ place value ਤੇ ਮੱਲ ਮਾਰਨ ਦੀ ਅਵਸਰ ਦੀ ਤਾਕ ਵਿਚ ਹੁੰਦੀ ਹੈ; ਗਣਿਤ, ਭੂਗੋਲ, ਖਗੋਲ 'ਚ ਗੱਜੇ - ਹਿਸਾਬ (Pure Mathematics), ਭੂਗੋਲ (Geography) ਅਤੇ ਖਗੋਲ ਸ਼ਾਸਤਰ Astronomy ਵਿਚ ਵੀ ਇਸਦਾ ਖੂਬ ਬੋਲ ਬਾਲਾ ਹੈ; ਰਿਸ਼ੀਆਂ ਇਸਨੂੰ ਸੁੰਨ ਦੱਸਿਆ ਏ ਇਸਨੂੰ ਸੁੰਨ (ਭਾਵ, ਸ਼ੂਨਯ, Hindi: शून्य) ਵੀ ਕਿਹਾ ਗਿਆ ਹੈ;  ਸੁੰਨ ਅੰਦਰ ਰੱਬ ਵੱਸਿਆ ਏ ਸੁੰਨ ਵਿਚ (ਭਾਵ, ਖਾਲੀਪਨ, ਜਿੱਥੇ ਕੁਝ ਨਹੀਂ ਹੁੰਦਾ, ਉੱਥੇ) ਰੱਬ ਵੱਸਦਾ ਏ: ('ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ, ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ’ – ਸੁਖਮਨੀ ਸਾਹਿਬ); ਨੂਰ ਇਲਾਹੀ ਸੰਗ ਪਰਵਾਰੀ - ਇਦ੍ਹੇ ਦੁਆਲੇ ਰੂਹਾਨੀਅਤ ਦਾ ਪ੍ਰਕਾਸ਼ ਚੱਕਰ ਹੈ, It’s haloed; ਐਸੀ ਗਹਿਰ ਗੰਭੀਰੋ ਬਿਟੀਆ - ਜ਼ੀਰੋ ਦਾ ਕਿਰਦਾਰ ਇੰਨਾ ਗੰਭੀਰ ਹੈ; ਆਰਯਭੱਟ ਦੀ ਸੋਚ ਦੀ ਜਾਈ, ਭਾਰਤ ਮਾਂ ਦੀ ਗੋਦ ਸਜਾਈ - ਜ਼ੀਰੋ ਆਰਯਭੱਟ ਦੇ ਦਿਮਾਗ ਦੀ ਉਪਜ ਹੈ ਅਤੇ ਇਸਨੇ ਆਪਣੇ ਮਹੱਤਵਪੂਰਨ ਕਿਰਦਾਰ ਨਾਲ ਮਾਂ ਭਾਰਤੀ ਦੀ ਗੋਦੀ ਦੀ ਸ਼ਾਨ ਵਧਾਈ ਹੈ;  ਅੰਕ, ਤਾਪ 'ਚ ਥਾਨ ਬੜਾ ਏ - ਜ਼ੀਰੋ ਨੂੰ ਅੰਕੜਿਆਂ ਵਿਚ ਮਹੱਤਵਪੂਰਨ ਸਥਾਨ ਹਾਸਿਲ ਹੈ, ਅਤੇ ਤਾਪਮਾਨ ਦੇ ਨਾਪ ਵਿਚ ਤੇ ਇਸਦਾ ਬਹੁਤ ਹੀ ਮਹੱਤਵ ਹੈ; ਸਾਨੂੰ ਇਸ ਤੇ ਮਾਣ ਬੜਾ ਏ - ਸਾਨੂੰ ਭਾਰਤ ਵਾਸੀਆਂ ਨੂੰ ਇਸ (ਜ਼ੀਰੋ ਦੀ ਕਾਢ) ਤੇ ਬੜਾ ਮਾਣ ਹੈ; ਸਭ ਦੇ ਨਾਲ ਬਣਾ ਕੇ ਰੱਖਦੀ - ਇਹ ਸਾਰੀਆਂ  digits ਨਾਲ ਅਤੇ ਪੋਜ਼ੀਟਿਵ /ਮਾਈਨਸ ਵੈਲਿਊ, ਸਭੇ ਜਗ੍ਹਾਂ ਢੁੱਕਵਾਂ ਰੋਲ ਨਿਭਾ ਕੇ ਬਣਦਾ ਤਣਦਾ ਆਦਰ ਲੈ ਲੈਂਦੀ ਹੈ; ਸ਼ਹਿਜ਼ਾਦਾ ਅੰਕ ਜਦੋਂ ਪ੍ਰਣਾਵੇ, ਸੱਜੇ ਆਦਰ ਨਾਲ ਬਿਠਾਵੇ - 1 ਤੋਂ 9 ਤੱਕ ਦੇ ਸ਼ਾਹੀ ਪਰਿਵਾਰ ਵਿਚੋਂ ਜਦੋਂ ਕੋਈ ਰਾਜਕੁਮਾਰ ਅੰਕੜਾ ‘digit’, ‘ਜ਼ੀਰੋ’ ਵਹੁਟੀ ਨੂੰ ਵਿਆਹੁੰਦਾ ਹੈ, ਭਾਵ ਉਸਦੇ ਅੱਗੇ ਹੋ ਕੇ, ਉਸਨੂੰ ਸੱਜੇ ਹੱਥ ਆਦਰ ਸਾਹਿਤ ਬਿਠਾਉਂਦਾ ਹੈ; ਵਧਾਵੇ ਕਦਰ, ਬਣਾ ਦਏ ਰਾਜਾ, ਬਹਿ ਕੇ ਸੰਗ ਵਜ਼ੀਰੋ ਬਿਟੀਆ - ਤਾਂ ‘ਜ਼ੀਰੋ’ ਨਾਂ ਦੀ ਸੁੰਦਰੀ ਉਸਦੇ (ਆਪਣੇ ਲਾੜੇ ਅੰਕੜੇ ‘digit’) ਨਾਲ ਉਸਦੀ ਵਜ਼ੀਰ ਬਣ ਕੇ ਬਹਿੰਦਿਆਂ ਹੀ ਆਪਣੇ ਇੱਕ ਰੂਪ (Single Occurrenceਨਾਲ ਉਸਦੀ ਦੱਸ ਗੁਣਾ ਕੀਮਤ ਕਦਰ ਵਧਾ ਕੇ ਉਸਨੂੰ ਰਾਜਕੁਮਾਰ ਤੋਂ ਰਾਜਾ ਬਣਾ ਦਿੰਦੀ ਹੈ, ਭਾਵ ਗਣਿਤ ਦੇ ਹਿਸਾਬ ਨਾਲ ਉਸਦੇ ਮੁੱਲ ਵਿਚ ਸਥਾਨਾਂ (Occurrences) ਅਨੁਸਾਰ ਵਾਧਾ ਕਰ ਦਿੰਦੀ ਹੈ;

 


20 Dec 2017

sukhpal singh
sukhpal
Posts: 1220
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

it's very informative poetry,........great touch of words with great thoughts of writer,............brilliantly highlighted the value of a great digit,........picturisation and title is superb and the explanation by the writer is also excellant,.........sir g once again i want to say you are a great writer,............

 

yesterday i read this poetry several times in my mobile phone,.........that encourage me to come on this website and write few words for it,.........that is the true greatness of ur poetries,..............a world class poetry....jio sir g..... i always salute ur writings.............duawaan aap g lai.

21 Dec 2017

JAGJIT SINGH JAGGI
JAGJIT SINGH
Posts: 1671
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੁਖਪਾਲ ਵੀਰ ਜੀਓ, ਕਿਰਤ ਲਈ ਸਮਾਂ ਕੱਢਕੇ ਨਜ਼ਰਸਾਨੀ ਕਾਰਨ ਅਤੇ ਹੌਂਸਲਾ ਅਫ਼ਜ਼ਾਈ ਭਰਪੂਰ ਕਮੈਂਟਸ ਵਾਸਤੇ ਬਹੁਤ ਬਹੁਤ ਧੰਨਵਾਦ !
ਇਸੇ ਤਰਾਂ ਪੜ੍ਹਦੇ ਲਿਖਦੇ ਰਹੋ ਅਤੇ ਇਸ ਫ਼ੋਰਮ ਤੇ ਰੌਣਕਾਂ ਲਈ ਰੱਖੋ ਜੀ I  

ਸੁਖਪਾਲ ਵੀਰ ਜੀਓ, ਕਿਰਤ ਲਈ ਸਮਾਂ ਕੱਢਕੇ ਨਜ਼ਰਸਾਨੀ ਕਰਨ ਅਤੇ ਹੌਂਸਲਾ ਅਫ਼ਜ਼ਾਈ ਭਰਪੂਰ ਕਮੈਂਟਸ ਵਾਸਤੇ ਬਹੁਤ ਬਹੁਤ ਧੰਨਵਾਦ !


ਇਸੇ ਤਰਾਂ ਪੜ੍ਹਦੇ ਲਿਖਦੇ ਰਹੋ ਅਤੇ ਇਸ ਫ਼ੋਰਮ ਤੇ ਰੌਣਕਾਂ ਲਈ ਰੱਖੋ ਜੀ I  


ਜਿਉਂਦੇ ਵੱਸਦੇ ਰਹੋ !

 

26 Dec 2017

Sukhbir Singh
Sukhbir
Posts: 141
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 

Bahut Vadiya poetry.......jd jd main isnu read krta haa menu hor gehrai vich arth smj aunde ne.........brilliant...................

27 Dec 2017

Gagan Deep Dhillon
Gagan Deep
Posts: 59
Gender: Male
Joined: 17/Sep/2016
Location: Melbourne
View All Topics by Gagan Deep
View All Posts by Gagan Deep
 
ਬੇਹੱਦ ਤਰੀਨ ਰਚਨਾ ਹੈ ਵੀਰ ਜੀ..ਮੇਰੇ ਖ਼ਯਾਲ ਚ ਅੱਜ ਤਕ ਜ਼ੀਰੋ ਤੇ ਕਿਸੇ ਨੇ ਕੁਝ ਨੀ ਲਿਖਿਆ ਹੋਣਾ ਅੱਜ ਤਕ..ਤੇ ਉਹ ਵੀ ਏਨਾ ਖੂਬਸੂਰਤ..God bless you
28 Dec 2017

JAGJIT SINGH JAGGI
JAGJIT SINGH
Posts: 1671
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੁਖਬੀਰ ਜੀ, ਬਹੁਤ ਬਹੁਤ ਸ਼ੁਕਰੀਆ, ਆਪ ਨੇ ਆਪਣੇ ਰੁਝੇਵਿਆਂ ਚੋਂ ਵਕਤ ਕੱਢ ਕੇ ਕਿਰਤ ਨੂੰ ਵਾਚਿਆ ਅਤੇ ਪਿਆਰੇ ਜਿਹੇ ਕਮੈਂਟਸ ਨਾਲ ਨਵਾਜਿਆ !
ਜਿਉਂਦੇ ਵੱਸਦੇ ਰਹੋ ਅਤੇ ਫ਼ੋਰਮ 'ਤੇ ਰੌਣਕਾਂ ਲਈ ਰੱਖੋ !
ਰੱਬ ਰਾਖਾ !

ਸੁਖਬੀਰ ਜੀ, ਬਹੁਤ ਬਹੁਤ ਸ਼ੁਕਰੀਆ, ਆਪ ਨੇ ਆਪਣੇ ਰੁਝੇਵਿਆਂ ਚੋਂ ਵਕਤ ਕੱਢ ਕੇ ਕਿਰਤ ਨੂੰ ਵਾਚਿਆ ਅਤੇ ਪਿਆਰੇ ਜਿਹੇ ਕਮੈਂਟਸ ਨਾਲ ਨਵਾਜਿਆ !


ਜਿਉਂਦੇ ਵੱਸਦੇ ਰਹੋ ਅਤੇ ਫ਼ੋਰਮ 'ਤੇ ਰੌਣਕਾਂ ਲਈ ਰੱਖੋ !


ਰੱਬ ਰਾਖਾ !

 

30 Dec 2017

Amandeep Kaur
Amandeep
Posts: 1459
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Very funny Sir ji Laughing Laughing Laughing

15 Jan 2018

JAGJIT SINGH JAGGI
JAGJIT SINGH
Posts: 1671
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਗਗਨ ਦੀਪ ਬਾਈ ਜੀ ਤੁਸੀਂ ਜ਼ੀਰੋ ਜਿਹੀ ਨਿਗੂਣੀ ਕਿਰਤ ਨੂੰ ਵੀ ਹੌਂਸਲਾ ਅਫ਼ਜ਼ਾਈ ਦੇ ਫੁੱਲਾਂ ਨਾਲ ਨਵਾਜਿਆ I 
ਇਸ ਲਈ ਬਹੁਤ ਬਹੁਤ ਸ਼ੁਕਰੀਆ ਜੀ !
ਇਸੇ ਤਰਾਂ ਲਿਖਦੇ ਪੜ੍ਹਦੇ ਰਹੋ ਅਤੇ ਜਿਉਂਦੇ ਵੱਸਦੇ ਰਹੋ !

ਗਗਨ ਦੀਪ ਬਾਈ ਜੀ ਤੁਸੀਂ ਜ਼ੀਰੋ ਜਿਹੀ ਨਿਗੂਣੀ ਕਿਰਤ ਨੂੰ ਵੀ ਹੌਂਸਲਾ ਅਫ਼ਜ਼ਾਈ ਦੇ ਫੁੱਲਾਂ ਨਾਲ ਨਵਾਜਿਆ I ਇਸ ਲਈ ਬਹੁਤ ਬਹੁਤ ਸ਼ੁਕਰੀਆ ਜੀ !


ਇਸੇ ਤਰਾਂ ਲਿਖਦੇ ਪੜ੍ਹਦੇ ਰਹੋ ਅਤੇ ਜਿਉਂਦੇ ਵੱਸਦੇ ਰਹੋ !

 

21 Jan 2018

gurmit singh
gurmit
Posts: 1453
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਬਹੁਤ ਹੀ ਖੂਬ ਲਿਖਿਅਾ ਸਰ ਅਤੇ ਕੁਝ ਸਿਖਣ ਨੂੰ ਮਿਲਦਾ ਜਿੳੁਂਦੇ ਰਹੋ

23 Feb 2018

JAGJIT SINGH JAGGI
JAGJIT SINGH
Posts: 1671
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਹੁਤ ਬਹੁਤ ਧੰਨਵਾਦ ਵੀਰ ਜੀਓ |
ਆਪਜੀ ਨੇ ਕਵਿਤਾ ਨੂੰ ਵਕਤ ਦਿੱਤਾ |
ਖੁਸ਼ ਰਹੋ !

ਬਹੁਤ ਬਹੁਤ ਧੰਨਵਾਦ ਵੀਰ ਜੀਓ |


ਆਪਜੀ ਨੇ ਕਵਿਤਾ ਨੂੰ ਵਕਤ ਦਿੱਤਾ |


ਖੁਸ਼ ਰਹੋ !

 

09 Aug 2018

Reply