|
|
| "ਜ਼ਖਮ" |
ਗਲੀ ਸਾਡੀ ਆਉਣਾ ਛੱਡਦੇ,
ਦਿਲ ਤੇ ਦਿੱਤੇ ਜ਼ਖਮਾਂ ਤੇ ਨਮਕ ਲਗਾਉਣਾ ਛੱਡਦੇ,
ਜੇ ਤੇਰੀ ਜਿੰਦਗੀ ਵਿੱਚ ਹੁਣ ਸਾਡੀ ਖਾਸ ਥਾਂ ਨਹੀਂ ਤਾਂ,
ਤਾਂ ਕੋਈ ਮਜ਼ਬੂਰੀ ਨਹੀਂ,
ਇਹ ਰਿਸ਼ਤਾ ਨਿਭਾਉਣਾ ਛੱਡਦੇ,
ਸਾਨੂੰ ਲੋੜ ਨੀ ਝੂਠੇ ਵਾਦਿਆ ਦੀ,
ਸਾਨੂੰ ਦਿਲ ਆਪਣੇ ਚੋ ਹਮੇਸ਼ਾ ਲਈ ਕੱਢ ਦੇ,
ਪਰ ਅਸੀਂ ਤਾਂ ਤੇਰਾ ਪਿਆਰ ਦਿਲੋ ਭੁਲਾ ਨਹੀਂ ਸਕਦੇ,
ਬੇਸ਼ਕ ਤੇਰੀ ਜਿੰਦਗੀ ਤੇ ਅੱਜ ਮੇਰਾ ਹੱਕ ਨਹੀਂ,
ਪਰ ਦੋਸਤੀ ਤੇ ਪਿਆਰ ਭੁੱਲ ਜਾਣ ਦਾ ਇਕ ਵਾਰ ਫਾਰਮੂਲਾ ਤਾਂ ਦੱਸਦੇ,
ਮੰਨਦੀ ਹਾਂ ਅੱਜ ਤੇਰੀ ਜਿੰਦਗੀ ਵਿਚ ਮੇਰੀ ਸ਼ਾਇਦ ਲੋੜ ਨਹੀਂ ਰਹੀ,
ਮੇਰੀ ਜਗ੍ਹਾ ਕਿਸੇ ਹੋਰ ਨੇ ਲੈ ਲਈ,
ਇਸ ਵਿਚ ਮੇਰਾ ਕੀ ਕਸੂਰ ਦੱਸਦੇ,
ਮੈਂ ਤਾਂ ਸਭ ਖੁਸ਼ੀਆਂ ਤੇਰੇ ਤੋਂ ਲੁਟਾ ਦਿੱਤੀਆਂ,
ਤੇ ਅੱਜ ਕਹਿਣਾ ਮੈਨੂੰ ਮੇਰੇ ਹਾਲ ਤੇ ਛੱਡਦੇ,
ਮੈਂ ਚੱਲੀ ਹਾਂ ਤੇਰੀ ਜ਼ਿੰਦਗੀ ਵਿੱਚੋਂ ਹਮੇਸ਼ਾ ਲਈ ਦੂਰ,
ਜਿੰਦਗੀ ਵਿੱਚ ਜੇ ਕਦੀ ਮੇਰੀ ਲੋੜ ਪਵੇ ਤਾਂ,
ਯਾਦ ਕਰੀ ਮੈਨੂੰ ਆਪਣੇ ਕੋਲ ਪਾਵੇਗਾ,
ਜੇ ਮਰ ਵੀ ਗਈ ਤਾਂ ਮਰ ਕੇ ਵੀ ਤੇਰਾ ਸਾਥ ਨਿਭਾਵਾਗੀ,
ਪਰ ਜ਼ਿੰਦਗੀ ਮੇਰੀ ਵਿੱਚ ਹਮੇਸ਼ਾ ਘਾਟ ਤੇਰੀ ਰੜਕਦੀ ਰਹਣਿੀ ਏ,
ਅਸੀਂ ਤਾਂ ਪੱਤੇ ਹਾਂ ਪੱਤਝੜ ਦੇ,
ਕਦੇ ਤਾਂ ਬਹਾਰ ਆਵੇਗੀ ,
ਜਿੰਦਗੀ ਵਿੱਚ,
ਇਸ ਆਸ ਨਾਲ ਜਿਉਦੇ ਹਾਂ...
ਕਿਰਨ"
|
|
27 Jan 2012
|