Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
| ਜ਼ਿੰਦਾਬਾਦ ਕਿਰਤੀ | :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
| ਜ਼ਿੰਦਾਬਾਦ ਕਿਰਤੀ |



ਮਜਦੂਰਾਂ ਦਾ ਵੀ ਕਦੇ
ਕੋਈ ਦਿਵਸ ਹੋਇਐ
ਇਹ ਤਾਂ ਹਮੇਸ਼ਾ ਹੁੰਦੇ ਐ
ਸਰਕਾਰਾਂ ਦੇ ਤੇ ,ਸਾਲੇ
ਸਰਕਾਰੀ ਚਮਚਿਆਂ ਦੇ
ਅੱਜ ਫ਼ੇਰ ਸਾਰੇ ਦੇਸ ਚ੍
ਇੱਕ ਵਾਰ ਫ਼ੇਰ ਮਜਦੂਰ ਦਿਵਸ
ਦੇ ਨਾਂ ਤੇ ਕੱਢਿਆ ਜਾਏਗਾ
ਮਜਦੂਰਾਂ ਦਾ ਜਲੂਸ
ਏ.ਸੀ ਗੱਡੀਆਂ ਤੇ ਏ.ਸੀ
ਕਮਰਿਆਂ ਤੇ ਮਖਮਲੀ ਸੇਜਾਂ
ਦਾ ਆਨੰਦ ਲੈਣ ਵਾਲੇ
ਕਰਨਗੇ ਮਜਦੂਰਾਂ ਦੇ
ਹੱਕਾਂ ਦੀਆਂ ਗੱਲਾਂ ,ਤੇ
ਦੱਸਣਗੇ ਆਪਣੇ-ਆਪ ਨੂੰ
ਮਜਦੂਰਾਂ ਦੇ ਸਭਤੋਂ
ਵੱਡੇ ਹਮੈਤੀ

ਓ ਲੱਖ ਲਾਹਨਤ ਐ ਥੋਡੇ ਤੇ
ਸਰਕਾਰ ਦਿਓ ਕੁੱਤਿਓ
ਜੋ ਨਹੀਂ ਟਲਦੇ ਐਥੇ ਵੀ
ਰਾਜਨੀਤੀ ਕਰਨੋਂ
ਕਿਉਂ ਨਹੀਂ ਦਿਸਦੀਆਂ ਤੁਹਾਨੂੰ
ਉਹਨਾਂ ਦੀਆਂ  ਲਕੀਰਾਂ
ਤੋਂ ਸੱਖਣੀਆਂ ਤਲੀਆਂ
ਕਿਉਂ ਭੁੱਲ ਜਾਨੇਂ ਓਂ
ਸਮਾਜ ਦੀਆਂ ਨੀਹਾਂ ਨੂੰ
ਕਿਉਂ ਸਿਰਫ਼ ਇੱਕ ਹੀ ਯਾਦ ਰਹਿੰਦੈ
ਤੁਹਾਨੂੰ ਸਾਰੇ ਸਾਲ ਵਿੱਚ
ਓਏ ਬੇ-ਗੈਰਤੋ ਕਦੇ ਤਾਂ
ਅਹਿਸਾਨ ਮੰਨੋ ਇਹਨਾਂ ਦਾ
ਜੋ ਸਿਰਫ਼ ਇੱਕ ਦਿਨ ਦੀ
ਪਛਾਣ ਬਦਲੇ ,ਬਣਦੇ ਨੇ
ਤੁਹਾਡੇ ਸਾਰੇ ਸਾਲ ਦੀਆਂ
ਸੁੱਖ ਸਹੂਲਤਾਂ ਦੇ ਕਾਰਨ

ਮਜਦੂਰ ਸਾਰਾ ਸਾਲ ਰੁਲਦੈ
ਜ਼ਿੱਲਤ ਭਰੀ ਜੂਨ ਹੰਢਾਉਂਦੈ
ਬੁਰਕੀ-ਬੁਰਕੀ ਲਈ ਕਰਦੈ
ਖੂਨ ਪਸੀਨੇਂ ਨੂੰ ਇੱਕਸੁਰ
ਮਰਦੇ ਦਮ ਤੱਕ ਜਾਰੀ ਰਹਿੰਦੈ
ਉਹਦਾ ਰੋਟੀ ਤੱਕ ਦਾ ਸਫ਼ਰ
ਕਿਉਂਕਿ ਇਹੀ ਐ ਉਹਦਾ ਕਰਮ
ਤੇ ਉਹ ਮੂੰਹ ਨਹੀਂ ਮੋੜਦਾ
ਕਦੇ ਆਪਣੀਆਂ ਜਿੰਮੇਵਾਰੀਆਂ ਤੋਂ
ਸਦਾ ਹੀ ਹਿੱਸਾ ਬਣਦੈ
ਇੱਕ ਚੰਗੇ ਸਮਾਜ ਦੀ
ਉਸਾਰੀ ਲਈ

ਓਏ ਦੁਨੀਆਂ ਵਾਲਿਓ ਇਹੀ ਨੇ
ਸਾਡੇ ਸਮਾਜ ਦੇ ਸਿਰਜਣਹਾਰ
ਸਾਡੇ ਕਿਰਤੀ ਕਾਮੇ
ਮਿਹਨਤਕਸ਼ |

| ਨਿਮਰਬੀਰ ਸਿੰਘ |

| ਜ਼ਿੰਦਾਬਾਦ ਕਿਰਤੀ |

06 May 2013

Karanbir Grewal
Karanbir
Posts: 25
Gender: Male
Joined: 06/Nov/2011
Location: Perth
View All Topics by Karanbir
View All Posts by Karanbir
 
lajvaab likhat veee ji....
06 May 2013

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
thanks bai ji...
06 May 2013

Reply