Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਿੰਦਾਬਾਦ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਜਿੰਦਾਬਾਦ

ਪਰਤੋਗੇ ਜਦ ਕਦੇ ਘਰੀਂ ਤੁਸੀਂ,
ਦੀਵਿਆਂ ਚੋਂ ਤੇਲ ਮੁੱਕਿਆ ਹੋਓ,
ਖੜਕੇ ਤੋੰ ਤ੍ਰਾਹ ਨਿਕਲ ਜਾਣਗੇ,
ਸਾਹਮਣੇ ਕਿੱਲੀ ਤੇ ਟੰਗੇ ਰੱਸੇ ਨੂੰ ਤੱਕਦੀ
ਅਤੇ ਨਿਆਣਿਆਂ ਵੱਲ ਝਾਕਦੀ,
ਅੱਖਾਂ ਨੂੰ ਮਲਦੀ ਬੁੜ ਬੁੜ ਕਰਦੀ,
ਸੁੱਕੀਆਂ ਰੋਟੀਆਂ ਨੂੰ ਬੁੱਝੇ ਚੁਲ੍ਹੇ 'ਚ ਸੇਕਦੀ,
ਚੁਲ੍ਹੇ 'ਚ ਫੂਕਾਂ ਮਾਰਦੀ,
ਭਾਂਡਿਆਂ ਦੇ ਖੜਾਕ ਤੋਂ ਪ੍ਰੇਸ਼ਾਨ ਲਗਦੀ,
ਝੱਟਕੇ ਨਾਲ ਚੁੰਨੀ ਦੇ ਪੱਲੇ ਨੂੰ ਖਿੱਚ,
ਗੁੱਸੇ ਨਾਲ ਅੱਧਾ ਘੁੰਡ ਕੱਢਦੀ,
ਥਾਲੀ ਵਿੱਚ ਦੋ ਰੋਟੀਆਂ ਵਗਾਹ ਮਾਰਦੀ,
ਪੁੱਛਦੀ "ਆ ਗਿਐ ਅੱਧੀ ਰਾਤੇ"
ਹੁਣੇ ਵਿੱਕਿਐ ਝੋਨਾ ਮਿੱਟੀ ਦੇ ਭਾਅ,
ਪੈਸੇ ਪਤਾ ਨਹੀਂ ਕਦੋਂ ਦਿੰਦੈ ਆੜਤੀਆ,
ਚੱਲ ਸੌਂ ਜਾ ਨਿਆਣਿਆਂ ਨਾਲ,
ਸਵੇਰੇ ਜਾਣੈ ਧਰਨੇ ਤੇ,
ਉਝ ਕੁਝ ਬਣਨਾ ਨਹੀਂ ਸੰਘਰਸ਼ ਤੋਂ ਬਗੈਰ,
ਅਲਾਣਾ ਮੰਜਾ ਚੀਕਿਆ,
ਤੇ ਉਹ ਸੁੱਤਾ ਪਿਆ ਬੁੜ ਬੁੜਾਇਆ,,
ਕਿਸਾਨ ਸੰਘਰਸ਼ ਜਿੰਦਾਬਾਦ ................

13 Oct 2015

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਕਿਸਾਨ ਸੰਘਰਸ਼ ਜਿੰਦਾਬਾਦ

14 Oct 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
Balhar ji thanks
15 Oct 2015

Reply