Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜ਼ਿੰਦਗੀ............. :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
bhupinder singh
bhupinder
Posts: 99
Gender: Male
Joined: 30/Jul/2011
Location: Tauranga
View All Topics by bhupinder
View All Posts by bhupinder
 
ਜ਼ਿੰਦਗੀ.............

ਮੇਰੇ ਪਿਆਰੇ ਵੀਰੋ ਤੇ ਭੇਣੋ,

 

ਅੱਜ ਆਪ ਸਾਰਿਆ ਨਾਲ ਇਕ ਸਚੀ  ਕਹਾਣੀ ਸਾਂਝੀ ਕਰਨ ਜਾ ਰਿਹਾ ਹਾ, ਜਿਸ ਦਾ ਸਿੱਟਾ  ਅਜੇ ਤਕ ਲਭ ਨਹੀ ਸਕਇਆ, ਉਮੀਦ ਕਰਦਾ ਹਾ ਕੀ ਆਪ ਸਾਰਿਆ ਦੇ ਸੇਹ੍ਯੋਗ ਨਾਲ ਕਿਸੇ ਅੰਤ ਤਕ ਇਹ ਕਹਾਣੀ ਪਹੁੰਚ  ਜਾਵੇ ਤੇ ਮੇਂ ਇਸ ਦੇ ਸਾਰੇ ਕਿਰਦਾਰਾ ਨਾਲ ਇਨਸਾਫ਼ ਕਰਦਾ ਹੋਇਆ  ਕਿਸੇ ਸਿੱਟੇ ਤਕ ਪੁਜ ਜਾਵਾਂ.............

 

ਇਹ ਕਹਾਣੀ ਸ਼ੁਰੂ ਹੁੰਦੀ ਹੈ, ਦਲਜੀਤ ਕੌਰ ਦੇ ਜਨਮ ਤੋਂ ਜੋ ਕੀ ਅੱਜ ਤੋਂ ਕਰੀਬ ਸਠ ਸਾਲ ਪਹਿਲਾਂ  ਦੀ ਗਲ ਹੈ, ਦਲਜੀਤ ਲੁਧਿਆਣੇ ਲਾਗੇ ਕਿਸੇ ਪਿੰਡ ਵਿਚ ਰਹੰਦੇ ਚੋਦਰੀ ਦੀ ਤੀਜੀ ਸੰਤਾਨ ਸੀ , ਚੋਦਰੀ ਦੇ ਇਕ ਧੀ ਤੇ ਇਕ ਪੁਤਰ ਪਹਿਲਾਂ  ਹੀ ਸੀ, ਦਲਜੀਤ  ਨੂੰ ਜਨਮ ਦੇਣ ਤੋਂ ਬਾਦ ਉਸ ਅਭਾਗੀ ਦੀ ਮਾਂ ਚਲ ਵਸੀ, ਚੋਦਰੀ ਨੇ ਦੂਜਾ ਵਿਆਹ ਕਰਨ ਨੂੰ  ਦੇਰ ਨਾ ਲਾਈ, ਨਵੀ ਮਾਂ ਬਚਇਆ ਨੂੰ  ਰੋਜ ਕੁਟਦੀ ਮਾਰਦੀ ਤੇ ਕਮਰੇ ਚ ਭੂਖੇ ਹੀ ਬੰਦ ਕਰ ਦਿੰਦੀ............

 

ਇਕ  ਦਿਨ  ਦਲਜੀਤ  ਦੀ  ਵਡੀ ਭੇਣ ਤੇ   ਵੀਰ  ਨੇ  ਜੋ  ਕੇ  5-7 ਸਾਲ  ਦੇ  ਹੋਣਗੇ  ਨੇ  ਆਪਣੇ  ਰਿਸ਼ਤੇਦਾਰਾਂ  ਨੂੰ  ਖ਼ਤ  ਲਿਖ  ਕੇ  ਸਬ  ਬਿਆਨ  ਕੀਤਾ , ਕੁਝ  ਦਿਨਾ  ਬਾਦ  ਪੰਚਾਇਤ  ਬੇਠੀ  ਤੇ  ਨਤੀਜਾ  ਇਹ  ਨਿਕ੍ਲਇਆ  ਕੇ  ਦਲਜੀਤ  ਤੇ  ਉਸ  ਦੀ  ਵਡੀ   ਭੇਣ  ਆਪਣੀ  ਇਕ  ਭੂਆ  ਕੋਲ  ਤੇ  ਓਹਨਾ  ਦਾ  ਵੀਰ  ਦੂਜੀ  ਭੂਆ  ਕੋਲ  ਰਹਨਗੇ , ਛੋਟੀ ਜੇਹੀ  ਉਮਰ  ਵਿਚ  ਭੇਣ  ਭਰਾਵਾਂ  ਚ  ਇਹ  ਵਿਛੋੜਾ ਪੈ  ਗਿਆ , ਦਲਜੀਤ  ਤੇ  ਉਸ  ਦੀ  ਭੇਣ  ਜਿਸ  ਭੂਆ  ਕੋਲ  ਸੀ  ਓਹ  ਦੇਵਤਾ  ਸਰੂਪ  ਸਨ  ਬੋਹਤ  ਹੀ  ਲਾਡ ਤੇ  ਪੀਆਰ  ਨਾਲ  ਭੂਆ  ਤੇ  ਫੁਫੜ ਜੀ  ਨੇ  ਓਹਨਾ  ਦੋਨੋ  ਭੇਣਾ  ਤੇ  ਆਪਣੇ  ਇਕੋ  ਇਕ  ਲੜਕੇ  ਦਾ  ਪਾਲਣ  ਪੋਸ਼ਣ  ਕੀਤਾ , ਤੇ  ਓਧਰ  ਦਲਜੀਤ  ਦਾ  ਭਰਾ ਜੋ  ਕੇ  ਦੂਜੀ  ਭੂਆ  ਜੀ  ਕੋਲ  ਸੀ   ਉਸ  ਨਾਲ  ਕਿਸਮਤ   ਨੇ  ਬੋਹਤ  ਬੇਇੰਸਾਫੀ ਕੀਤੀ  ਉਸ  ਨਿਕੇ  ਜੇਹੇ  ਮੁੰਡੇ  ਤੋਂ  ਸੀਰੀਆਂ ਵਾਲਾ  ਕਮ ਲਇਆ  ਜਾਣ ਲਗਾ ................

 

ਖੇਰ ਕਹਾਣੀ  ਅਗੇ  ਵਦੀ, ਦਲਜੀਤ  ਦੀ  ਵਡੀ ਭੇਣ  ਦਾ  ਵਿਆਹ  ਫੁਫੜ  ਜੀ  ਦੇ   ਭਤੀਜੇ  ਨੂੰ  ਹੋ  ਜਾਂਦਾ  ਹੈ  ਜੋ  ਕੇ  ਦਿੱਲੀ  ਵਿਚ  ਨੋਕਰੀ  ਕਰਦਾ  ਹੈ, ਹੁਣ  ਦਲਜੀਤ  ਇਕਲੀ  ਰਹ  ਜਾਂਦੀ  ਹੈ, ਇਸ  ਮਗਰੋਂ  ਭੂਆ  ਜੀ  ਦੇ  ਬੇਟੇ  ਦਾ  ਵਿਆਹ  ਵੀ  ਹੋ  ਜਾਂਦਾ  ਹੈ  ਤੇ  ਦਲਜੀਤ  ਦੇ  ਸਿਰ  ਤੇ  ਦੁਖਾਂ  ਦਾ  ਪਹਾੜ  ਟੁਟ  ਪੈਂਦਾ  ਹੈ , ਕੀਉਕੇ  ਉਸ  ਦੀ  ਨਵੀ  ਭਾਬੀ  ਬੋਹਤ  ਲੜਾਕੀ ਹੁੰਦੀ  ਹੈ  ਦਲਜੀਤ  ਉਸ  ਨੂੰ  ਇਕ  ਅਖ  ਵੀ  ਨਹੀ  ਭਾਉਂਦੀ .............

 

ਓਧਰ  ਦਲਜੀਤ  ਦਾ  ਵੀਰ  ਜੋ  ਕੀ  ਮੈਟ੍ਰਿਕ  ਕਰ  ਚੁੱਕਾ  ਹੈ  ਦਾ  ਇਕ  ਦੋਸਤ  ਉਸ  ਦੀ  ਤਕਲੀਫ਼  ਜਾਣਦਾ ਹੈ  ਤੇ  ਓਹ  ਦੋਸਤ  ਦਲਜੀਤ  ਦੇ  ਭਰਾ  ਦਾ  ਰਿਸ਼ਤਾ  Scotland ਰਹੰਦੇ  ਆਪਣੇ  ਕਿਸੇ  ਰਿਸ਼ਤੇਦਾਰ  ਦੀ  ਧੀ  ਨੂੰ ਕਰਾ ਦਿੰਦਾ  ਹੈ  ਤੇ  ਦਲਜੀਤ  ਦਾ  ਵੀਰ  ਹੁਣ  scotland ਰਹੰਦਾ  ਹੈ , ਆਖਰਕਾਰ    ਦਲਜੀਤ  ਮੈਟ੍ਰਿਕ  ਪਾਸ  ਕਰ  ਲੇਂਦੀ  ਹੈ  ਤੇ  ਉਸ  ਦਾ  ਵਿਆਹ  ਆਪਣੀ  ਭੇਣ  ਦੇ  ਦੇਓਰ ਨੂੰ  ਹੋ  ਜਾਂਦਾ ਹੈ  ਜੋ  ਕੀ  ਮੋਹਾਲੀ   ਵਿਚ  ਨੋਕਰੀ  ਕਰਦਾ  ਹੈ  ਦਲਜੀਤ  ਦਾ  ਵੀਰ  Scotland ਤੋਂ  ਵਾਪਿਸ  ਆ  ਕੇ  ਆਪਣੀ   ਨਿਕੀ  ਭੇਣ  ਦਾ  ਵਿਆਹ  ਆਪਣੇ  ਹਥੀਂ  ਕਰਦਾ  ਹੈ  ਪਰ  ਕਿਸਮਤ  ਫੇਰ  ਆਪਣਾ  ਰੰਗ  ਦਿਖਾਉਂਦੀ  ਹੈ  ਤੇ  ਦਲਜੀਤ  ਦੇ  ਵੀਰ  ਦੀ  ਆਪਣੇ  ਵਡੇ ਜੀਜੇ  ਨਾਲ  ਕਹਾ- ਸੁਣੀ  ਹੋ  ਜਾਂਦੀ  ਹੈ  ਤੇ  ਓਹ  ਮੁੜ   India ਆਉਣ  ਤੋ  ਤੋਬਾ  ਕਰ  ਲੇਂਦਾ  ਹੈ .............

 

ਹੁਣ  ਦਲਜੀਤ  ਮੋਹਾਲੀ  ਰਹ  ਰਹੀ  ਹੈ  ਆਪਣੇ  ਪਤੀ(ਨੇਕ)  ਨਾਲ  ਜੋ  ਕੇ  ਬੋਹਤ  ਹੀ  ਗੁਸੇ  ਵਾਲਾ  ਇਨਸਾਨ  ਹੈ, ਤੇ  ਓਹ  ਦਲਜੀਤ  ਨੂੰ  ਆਪਣੀ  ਵਡੀ  ਭੇਣ  ਨਾਲ  ਮਿਲਣ  ਜੁਲਨ  ਨਹੀ  ਦਿੰਦਾ  ਕੀਓਕੀ  ਦੋਨੋ  ਭਰਾਵਾਂ   ਵਿਚ  ਬਣਦੀ  ਨਹੀ, ਪਰ  ਓਹ  ਦਲਜੀਤ  ਨੂੰ  ਅਗੇ  ਪੜਨ  ਲਈ ਪ੍ਰੇਰਿਤ  ਕਰਦਾ  ਹੈ  ਤੇ  ਦਲਜੀਤ  Giyani ਕਰ  ਲੇਂਦੀ  ਹੈ  ਤੇ  ਇਕ 

20 Oct 2011

bhupinder singh
bhupinder
Posts: 99
Gender: Male
Joined: 30/Jul/2011
Location: Tauranga
View All Topics by bhupinder
View All Posts by bhupinder
 

ਸਰਕਾਰੀ  school ਵਿਚ  ਅਧਿਯਾਪਕਾ  ਲਗ   ਜਾਂਦੀ  ਹੈ, ਹੁਣ  ਦਲਜੀਤ  ਖੁਸ਼  ਹੈ  ਉਸ  ਦੇ  ਤਿਨ  ਬਚੇ  ਹਨ  ਦੋ  ਬੇਟੀਆਂ  ਤੇ  ਸਬ  ਤੋਂ  ਛੋਟਾ  ਇਕ  ਬੇਟਾ.............

 

ਵਡੀ  ਬੇਟੀ  ਜਿਸਦਾ  ਨਾਮ  ਜਸਵੀਰ  ਹੈ  ਓਹ  ਪੜਾਈ  ਵਿਚ  ਕੁਝ  ਠੀਕ  ਠਾਕ ਹੈ, ਪਰ  ਛੋਟੀ  ਬੇਟੀ  ਜਿਸਦਾ  ਨਾਮ  ਰਾਜਵੀਰ  ਹੈ  ਓਹ  ਪੜਾਈ  ਵਿਚ  ਬੋਹਤ  ਕਮਜੋਰ  ਹੈ  ਤੇ  ਬੇਟਾ  ਜਿਸ  ਦਾ  ਨਾਮ  ਨਿਹਾਲ  ਹੈ  ਓਹ  ਵੀ  ਕਮਜੋਰ  ਹੀ  ਹੈ ...................

 

ਕਹਾਣੀ ਦਾ  ਅਸਲੀ  ਪਹਲੁ  ਹੁਣ  ਸ਼ੁਰੂ  ਹੁੰਦਾ  ਹੈ  ਦਲਜੀਤ  ਵੀ  ਨੋਕਰੀ  ਕਰਦੀ  ਹੈ, ਤੇ  ਉਸਦਾ  ਪਤੀ  ਵੀ  ਦੋਨੋ  ਸੂਰਜ  ਦੀ  ਟਿਕੀ  ਚੜਦੇ   ਹੀ  ਘਰੋਂ  ਨਿਕਲਦੇ  ਹਨ  ਤੇ  ਛਿਪਣ   ਵੇਲੇ  ਘਰ  ਵਾਪਿਸ  ਪਰਤਦੇ  ਹਨ,  ਓਧਰ  ਦਲਜੀਤ  ਦੀ  ਮਾੜੀ  ਕਿਸਮਤ  ਇਕ  ਵਾਰ  ਫੇਰ  ਰੰਗ  ਦਿਖਾਉਂਦੀ  ਹੈ  ਤੇ  ਦਲਜੀਤ  ਨੂੰ  ਗਠੀਏ  ਦੀ  ਸ਼ਿਕਾਇਤ  ਹੋ  ਜਾਂਦੀ  ਹੈ  ਓਹ  ਘਰ  ਦਾ  ਕਮ  ਬਲਕੇ   ਆਪਣੀ  ਗੁਤ ਗੁਨਦਨ  ਤੋਂ  ਵੀ  ਰਹ  ਜਾਂਦੀ  ਹੈ, ਹੁਣ  ਦਲਜੀਤ  ਦੀ  ਵਡੀ  ਬੇਟੀ  ਜਸਵੀਰ  ਉਤੇ   ਰਾਜਵੀਰ  ਤੇ  ਨਿਹਾਲ  ਦੀ  ਜੁਮੇਵਾਰੀ  ਆ  ਜਾਂਦੀ  ਹੈ, ਓਹਨਾ  ਨੂੰ ਖਾਨਾ  ਬਣਾ  ਕੇ  ਦੇਣਾ  school ਭੇਜਣਾ  ਆਪ  ਵੀ  ਜਾਣਾ, ਘਰ  ਵਿਚ  ਏਹੋਜਾ  ਮਾਹੋਲ  ਹੋ  ਜਾਂਦਾ  ਹੈ  ਕੇ  ਦਲਜੀਤ  ਤੇ  ਨੇਕ  ਜਸਵੀਰ  ਤੇ  ਸਭ  ਜੁਮੇਵਾਰੀਆਂ  ਛੋਟੀ  ਉਮਰੇ  ਹੀ  ਪਾ  ਦਿੰਦੇ  ਹਨ, ਨੇਕ  ਦੀ  ਸੋਚਣੀ  ਇਹ  ਹੈ  ਕੇ  ਲੜਕੀਆਂ    ਨੂੰ   ਨਿਡਰ  ਹੋਣਾ  ਚਾਹਿਦਾ  ਹੈ  ਤੇ  ਆਤਮਨਿਰਭਰ  ਵੀ  ਜੋ  ਕੇ  ਇਕ   ਵਦੀਆ  ਸੋਚ  ਦਾ  ਪ੍ਰਤੀਕ  ਹੈ, ਇਸ  ਲਈ  ਓਹ  ਜਸਵੀਰ  ਨੂੰ  cycle ਤੇ   gas cylinder ਲੇਆਉਣ  ਦੀ  ਜੁਮੇਵਾਰੀ  ਦਿੰਦਾ  ਹੈ, ਬਿਜਲੀ  ਦਾ  ਬਿਲ, ਪਾਣੀ  ਦਾ  ਬਿਲ, ਬੈਂਕ ਦੇ  ਕਮ, ਡਾਕ ਖਾਨੇ  ਦੇ  ਕਮ, ਓਹ  ਜਸਵੀਰ  ਨੂੰ  ਆਤਮਨਿਰਭਰ  ਬਣਾਉਣ  ਵਿਚ  ਕੋਈ  ਕਸਰ  ਨਹੀ  ਛਡਦਾ, ਓਧਰ  ਰਾਜਵੀਰ  ਤੇ  ਨਿਹਾਲ  ਦੋਨੋ  ਪੜਾਈ  ਚ  ਕਮਜੋਰ  ਹੋਣ  ਕਾਰਨ  ਹਰ  ਵੇਲੇ  ਗਾਲਾਂ  ਖਾਨ  ਤੇ  ਨਿਕਮੇ  ਅਖਵਾਉਣ  ਦੇ  ਆਦਿ  ਹੋ  ਜਾਂਦੇ  ਹਨ  ਤੇ  ਦੋਨਾ  ਵਿਚ  ਬੋਹਤ  ਬਣਦੀ  ਹੈ ............,,,,,

 

ਜਸਵੀਰ  ਜਿਥੇ  ਮਾਂ  ਪੀਓ  ਦੀ  ਲਾਡਲੀ  ਹੈ  ਓਥੇ  ਰਾਜਵੀਰ  ਤੇ  ਨਿਹਾਲ  ਬੋਹਤ  ਚੰਗੇ  ਦੋਸਤ  ਬਣ  ਜਾਂਦੇ  ਹਨ  ਹਰ  ਗਲ  ਸਾਂਝੀ  ਕਰਦੇ  ਹਨ, ਜਸਵੀਰ  ਮਾਂ  ਪੀਓ  ਦੇ  ਏਨੇ  ਨੇੜੇ  ਚਲੀ  ਜਾਂਦੀ  ਹੈ  ਕੀ  ਓਹ  ਘਰ  ਦਾ  ਹਰ  ਫੈਸਲਾ  ਉਸਦੀ  ਸੇਹ੍ਮਤੀ   ਨਾਲ  ਲੇਂਦੇ  ਹਨ, ਤੇ  ਦਲਜੀਤ  ਆਪਣੇ  ਦਿਲ  ਦੀ  ਹਰ  ਗਲ  ਹੁਣ  ਜਸਵੀਰ  ਨਾਲ  ਸਾਂਝੀ  ਕਰਦੀ  ਹੈ, ਓਹ  ਉਸ  ਨੂੰ   ਆਪਣੀ  ਜ਼ਿੰਦਗੀ  ਦੀ  ਹਰ  ਘਟਨਾ  ਬਾਰੇ  ਦਸਦੀ  ਹੈ , ਰਿਸ਼ਤੇਦਾਰਾਂ  ਵਲੋਂ  ਕੀਤੀਆਂ   ਗਈਆਂ  ਵਧੀਕੀਆਂ , ਦਲਜੀਤ  ਉਸ  ਨੂੰ ਇਹ  ਵੀ  ਦਸਦੀ  ਹੈ  ਕੇ  ਕੀਉ  ਓਹ  ਆਪਣੇ  ਇਕ  ਲੋਤੇ  ਵੀਰ  ਨਾਲ  ਨਹੀ  ਵਰਤ  ਸਕਦੀਆਂ , ਉਸ  ਦੇ  ਆਪਣੇ  ਬਾਪ  ਵਲੋਂ  ਕੀਤੀਆਂ  ਦੋ  ਜੁਦਾ  ਭੇਣਾ  ਬਾਰੇ  ਸਬ  ਕੁਝ   ਜਸਵੀਰ  ਨੂੰ  ਪਤਾ  ਹੈ,  ਇਥੋਂ  ਤਕ  ਕੇ  ਜਸਵੀਰ  ਹੁਣ  ਆਦਮੀ  ਜਾਤ  ਤੋਂ  ਨਫਰਤ  ਕਰਨ    ਲਗ  ਪਈ ਹੈ, ਓਹ  ਗਲਾਂ ਗਲਾਂ  ਵਿਚ  ਦਲਜੀਤ  ਨੂੰ  ਆਖਦੀ  ਹੈ  ਕੇ  ਓਹ  ਵਿਆਹ  ਨਹੀ  ਕਰਵਾਵੇਗੀ  ਪਰ  ਦਲਜੀਤ  ਇਸ  ਨੂੰ  ਹਾਸੀ   ਵਿਚ  ਟਾਲ ਜਾਂਦੀ  ਹੈ,...........

 

ਹੁਣ  ਜਸਵੀਰ  B.A.ਕਰ  ਰਹੀ  ਹੈ  ਤੇ  ਰਾਜਵੀਰ  +2 ਤਕ  ਹੀ  ਪੜਾਈ  ਪੂਰੀ  ਕਰਦੀ  ਹੈ  ਤੇ  ਹਥ ਖੜੇ   ਕਰ  ਦਿੰਦੀ  ਹੈ, ਓਧਰ  ਨੇਕ  ਵੀ  ਨੋਕਰੀ  ਤੋਂ  retire ਹੋ  ਜਾਂਦਾ  ਹੈ  ਓਹ  ਹੁਣ  ਜਸਵੀਰ  ਦੇ  ਵਿਆਹ  ਲਈ  ਮੁੰਡੇ  ਦੀ  ਭਾਲ  ਸ਼ੁਰੂ  ਕਰ  ਦਿੰਦਾ  ਹੈ, ਜਦ  ਕੇ  ਜਸਵੀਰ  ਤਾਂ  ਵਿਆਹ  ਕਰਵਾਉਣਾ  ਹੀ  ਨਹੀ  ਚਾਹੁੰਦੀ, ਜਸਵੀਰ  ਵਿਆਹ  ਲਈ  ਨਾ  ਨੁਕਰ  ਕਰਦੀ  ਹੈ  ਤੇ   ਬਹਾਨਾ  ਬਣਾਉਂਦੀ  ਹੈ  ਕੇ  ਉਸ  ਨੇ  ਹਾਲੇ  ਅਗੇ  ਪੜਾਈ  ਕਰਨੀ  ਹੈ, ਤੇ  ਜੇ  ਓਹ  ਚਾਹੁਣ  ਤਾਂ  ਰਾਜਵੀਰ  ਦਾ  ਵਿਆਹ  ਕਰ  ਦੇਣ, ਸੋ  ਨੇਕ  ਹਮੇਸ਼ਾਂ  ਵਾਂਗ  ਜਸਵੀਰ  ਦੀ  ਗਲ  ਮਨਕੇ  ਰਾਜਵੀਰ  ਦਾ  ਵਿਆਹ  ਕਰ  ਦਿੰਦਾ  ਹੈ, ਰਾਜਵੀਰ  ਦਾ  ਪਤੀ  ਇਕ  ਨੇਕ  ਇਨਸਾਨ  ਹੈ  ਰਾਜਵੀਰ  ਬੋਹਤ  ਖੁਸ਼  ਹੈ  ਆਪਣੇ  ਘਰ  ਪਰ,  ਉਸ  ਨੂੰ 

20 Oct 2011

bhupinder singh
bhupinder
Posts: 99
Gender: Male
Joined: 30/Jul/2011
Location: Tauranga
View All Topics by bhupinder
View All Posts by bhupinder
 

ਇਕ  ਹੀ  ਗਮ  ਹੈ  ਕੀ  ਬੋਹਤ  ਕੋਸ਼ਿਸ਼ਾਂ  ਦੇ  ਬਾਵਜੂਦ  ਵੀ  ਓਹਨਾ  ਦੇ  ਕੋਈ  ਔਲਾਦ   ਨਹੀ  ਹੈ, ਜਿਸ  ਕਰਕੇ  ਉਸ  ਦੀ  ਸਸ ਤੇ  ਨਨਾਣਾ ਉਸ  ਨੂੰ ਮੇਹਣੇ  ਮਾਰਦੀਆਂ ਹਨ  ਤੇ  ਤੰਗ  ਕਰਦੀਆਂ  ਹਨ, ਰਾਜਵੀਰ  ਜਦੋ  ਵੀ  ਪੇਕੇ  ਆਉਂਦੀ  ਹੈ  ਤਾਂ   ਸਭ   ਗਲਾਂ  ਆਪਣੀ  ਮਾਂ  ਨੂੰ ਦਸਦੀ  ਹੈ  ਤੇ  ਮਾਂ  ਜਸਵੀਰ  ਨਾਲ  ਹਰ  ਗਲ  ਸਾਂਝੀ  ਕਰਦੀ  ਹੈ ......,,,,

 

ਹੁਣ  ਜਸਵੀਰ  ਨੇ  B.A. ਪਾਸ  ਕਰ  ਲਈ  ਹੈ  ਤੇ  ਨੇਕ  ਹੁਣ  ਫੇਰ  ਉਸ  ਲਈ  ਮੁੰਡੇ  ਦੀ  ਤਲਾਸ਼    ਕਰ  ਰਿਹਾ  ਹੈ, ਕਈ  ਰਿਸ਼ਤੇ ਆਏ  ਵੀ  ਪਰ  ਜਸਵੀਰ  ਦੇ  ਤਾਂ  ਮਨ  ਵਿਚ  ਕੁਝ  ਹੋਰ  ਹੀ  ਹੈ  ਓਹ  ਫਿਰ  ਪੜਾਈ  ਦਾ  ਬਹਾਨਾ  ਮਾਰ  ਕੇ  ਗਲ  ਟਾਲ  ਜਾਂਦੀ  ਹੈ,  ਓਧਰ    ਨਿਹਾਲ  ਜੋ   ਹੁਣ  diploma ਕਰ  ਚੁੱਕਾ   ਹੈ  ਨੂੰ  ਨੋਕਰੀ  ਮਿਲ  ਜਾਂਦੀ  ਹੈ  ਓਹ  ਲੁਧਿਆਣੇ  job ਕਰਦਾ  ਹੈ, ਦੂਜੇ  ਪਾਸੇ  ਰਾਜਵੀਰ  ਦੀ  ਰਬ   ਸੁਨ  ਲੇਂਦਾ  ਹੈ  ਤੇ  ਉਸ  ਨੂੰ ਇਕ   ਪੁਤਰ  ਦੀ  ਦਾਤ  ਬਖਸ਼ਦਾ  ਹੈ............

 

ਨੇਕ  ਤੇ  ਦਲਜੀਤ  ਬੋਹਤ  ਖੁਸ਼    ਹਨ  ਬਸ  ਇਕ  ਹੀ  ਜੁਮੇਵਾਰੀ  ਰਹ  ਗਈ  ਹੈ  ਓਹਨਾ  ਦੀ  ਹੁਣ  ਓਹ  ਹੈ  ਜਸਵੀਰ  ਦਾ  ਵਿਆਹ, ਪਰ  ਜਸਵੀਰ  ਕੀ  ਚਾਹੁੰਦੀ  ਹੈ  ਓਹ  ਉਸ  ਨੂੰ  ਹੀ  ਪਤਾ  ਹੈ ,,,,,, ਇਕ  ਦਿਨ  ਨੇਕ  ਫਿਰ  ਕੋਈ  ਅਛਾ ਰਿਸ਼ਤਾ  ਦੇਖ  ਕੇ  ਆਉਂਦਾ  ਹੈ  ਇਧਰ  ਜਸਵੀਰ  MSc IT, ਕਰ  ਚੁਕੀ  ਹੈ, ਪਰ  ਓਹ  ਹੁਣ  ਨੇਕ  ਅਗੇ  ਇਕ  ਹੋਰ  ਸ਼ਰਤ  ਰਖ  ਦਿੰਦੀ  ਹੈ  ਕੇ  ਜੇ  ਓਹ  ਵਿਆਹ  ਕਰਵਾਏਗੀ  ਤਾਂ  ਸਬ  ਤੋਂ  ਪਹਲੀ  ਗਲ  ਕੇ  ਚਾਰ  ਬੰਦੇ  ਆਉਣਗੇ  ਤੇ  ਅਨੰਦੁ  ਕਾਰਜ  ਕਰਵਾ  ਕੇ  ਲੈ  ਜਾਣਗੇ, ਦੂਜੀ  ਸ਼ਰਤ  ਇਹ  ਹੈ  ਕੇ  ਮੇਂ  ਆਪਣੇ  ਨਾਲ  ਕੁਝ  ਵੀ  ਨਹੀ ਲੈ  ਕੇ  ਜਾਊਂਗੀ  ਇਸ  ਘਰ  ਚੋ  ਉਸ  ਘਰ  ਚ  ਇਕ  ਚਮਚ  ਤਕ  ਨਹੀ  ਜਾਉਗਾ, ਤੇ  ਤੀਜੀ  ਸ਼ਰਤ  ਮੇਂ  ਆਪਣੀ  ਤਨਖਾ  ਕਿਸੇ  ਨੂੰ   ਨਹੀ  ਦੇਵਾਂਗੀ, ਜੇ  ਇਹ  ਸ਼ਰਤਾਂ  ਮੁੰਡੇ  ਵਾਲਿਆਂ   ਨੂੰ  ਮੰਜੂਰ  ਨੇ  ਤਾਂ  ਮੇਂ  ਵਿਆਹ  ਲਈ  ਰਾਜੀ  ਹਨ, ਨੇਕ  ਤੇ  ਦਲਜੀਤ  ਏਸ  ਗਲ  ਨੂੰ   ਹਾਸੇ  ਚ  ਟਾਲ  ਦਿੰਦੇ  ਹਨ  ਤੇ  ਲੜਕੇ  ਵਾਲਿਆਂ ਨੂੰ  ਲੜਕੀ  ਦੇਖਣ  ਲਈ  ਘਰ  ਬੁਲਾ  ਲੇਂਦੇ  ਹਨ, ਪਰ  ਅਚਾਨਕ  ਜਦ  ਜਸਵੀਰ  ਇਹ  ਸਬ  ਸ਼ਰਤਾਂ  ਮੁੰਡੇ  ਵਾਲਿਆਂ   ਅਗੇ  ਰਖ  ਦਿੰਦੀ  ਹੈ  ਤਾਂ  ਸਬ  ਬੋਹ-ਚਕੇ ਰਹ  ਜਾਂਦੇ  ਹਨ .  ਨੇਕ  ਤੇ  ਦਲਜੀਤ  ਨੂੰ  ਬੋਹਤ  ਸ਼ਰਮ  ਆਉਂਦੀ  ਹੈ  ਕੀ  ਇਹ  ਤਾਂ  ਘਰ  ਬੁਲਾ  ਕੇ  ਬੇਜ਼ਤੀ ਕਰਨ  ਵਾਲੀ  ਗਲ  ਹੋ  ਗਈ, ਨੇਕ  ਤੇ  ਦਲਜੀਤ  ਜਸਵੀਰ  ਨੂੰ  ਬੋਹਤ  ਸਮ੍ਜਾਉਂਦੇ  ਹਨ  ਪਰ  ਜਸਵੀਰ  ਦੇ  ਦਿਲ  ਵਿਚ  ਤਾਂ  ਵਿਆਹ  ਇਕ  ਸਜ਼ਾ  ਹੈ  ਇਹ  ਗਲ  ਘਰ  ਕਰ   ਚੁਕੀ  ਹੈ , ਹੁਣ  ਓਹ  B’ed ਕਰਨ  ਦੀ  ਜਿਦ  ਕਰੀ  ਬੇਠੀ  ਹੈ  .............

 

ਓਧਰ  ਨਿਹਾਲ  ਬਾਹਰ  ਜਾਣ  ਲਈ  ਉਤਾਵਲਾ  ਹੋ  ਰਿਹਾ  ਹੈ, ਦਲਜੀਤ  ਤੇ  ਨੇਕ  ਉਕਾ  ਹੀ  ਨਹੀ  ਚਾਹੁੰਦੇ  ਕੇ  ਨਿਹਾਲ  ਬਾਹਰਲੇ  ਮੁਕਲ  ਵਿਚ  ਜਾਵੇ  ਸ਼ਾਯਦ  ਦਲਜੀਤ  ਦਰਦੀ  ਹੈ  ਕੇ  ਅਗੇ  ਉਸਨੇ  ਸਾਰੀ  ਉਮਰ  ਆਪਣੇ  ਭਰਾ  ਦੀ  ਉਡੀਕ  ਚ  ਲੰਘਾ  ਦਿਤੀ  ਤੇ  ਹੁਣ  ਓਹ  ਪੁੱਤਰ  ਵਿਯੋਗ  ਨਹੀ  ਸਹਾਰ  ਸਕਦੀ ........

 

ਪਰ  ਅਖੀਰ  ਨਿਹਾਲ  ਜਿਦ  ਕਰਕੇ  Australia ਚਲਾ  ਜਾਂਦਾ  ਹੈ  study visa ਤੇ, ਇਧਰ  ਨਿਹਾਲ  ਦੇ  ਜਾਣ ਦੀ  ਦੇਰ  ਹੁੰਦੀ  ਹੈ  ਕੇ  ਨੇਕ  ਨੂੰ  Dr. Heart surgery recommend ਕਰ  ਦਿੰਦਾ  ਹੈ, ਨੇਕ  ਦੀ  heart surgery ਦੀ  ਗਲ  ਸੁਣਕੇ  ਨਿਹਾਲ  india ਵਾਪਿਸ  ਆ  ਜਾਂਦਾ  ਹੈ  ਤੇ  ਜਦ  ਤਕ  ਨੇਕ  ਤੁਰਨ-ਫਿਰਨ ਨਹੀ  ਲਗਦਾ  ਨਿਹਾਲ  ਉਸ  ਦੀ  ਸੇਵਾ  ਕਰਦਾ  ਹੈ, ਨਾ  ਚਾਹੁੰਦੇਆ  ਹੋਇਆ  ਵੀ  ਨਿਹਾਲ  ਵਾਪਿਸ  ਜਾਣ  ਦੀ   ਤੇਆਰੀ ਕਰ  ਰਿਹਾ  ਹੁੰਦਾ  ਹੈ  ਕੇ  ਉਸ  ਨੂੰ  ਜਾਣ  ਤੋਂ  ਦੋ  ਦਿਨ  ਪੇਹ੍ਲਾਂ  ਉਸ  ਨੂੰ   chickenpox ਨਿਕਲ  ਆਉਂਦੀ  ਹੈ, ਪਰ ਓਹ  ਦਸ  ਦਿਨ  ਰੁਕ  ਕੇ  Australia ਚਲਾ  ਜਾਂਦਾ  ਹੈ, ਉਸ ਦੇ  ਜਾਣ  ਦੀ  ਦੇਰ  ਹੀ  ਹੁੰਦੀ  ਹੈ  ਕੇ  ਜਸਵੀਰ  ਨੂੰ  ਵੀ  chickenpox ਨਿਕਲ  ਆਉਂਦੀ  ਹੈ, ਹੁਣ  ਨੇਕ  ਵੀ  ਕਮਜੋਰੀ   ਵਿਚ  ਹੈ, ਜਸਵੀਰ  ਵੀ  ਬੀਮਾਰ  ਹੈ  ਤੇ  ਦਲਜੀਤ  ਕੋਲੋ  ਗਠੀਏ  ਕਰਕੇ  ਘਰ  ਦਾ  ਕਮ  ਨਹੀ  ਹੁੰਦਾ  so, ਜਸਵੀਰ  ਏਸ  ਸਭ  ਦੀ  ਫਿਕਰ  ਵਿਚ  ਹੋਂਕਾ  ਲੈ  ਜਾਂਦੀ  ਹੈ  ਤੇ  ਬੀਮਾਰ  ਰਹਨ ਲਗ  

20 Oct 2011

bhupinder singh
bhupinder
Posts: 99
Gender: Male
Joined: 30/Jul/2011
Location: Tauranga
View All Topics by bhupinder
View All Posts by bhupinder
 

ਪੇਂਦੀ  ਹੈ, ਉਸ  ਦੀ  ਬਿਮਾਰੀ  ਦੀ  ਸ਼ੁਰੁਆਤ  high BP ਤੋਂ  ਸ਼ੁਰੂ  ਹੁੰਦੀ  ਹੈ, ਕੁਝ  ਮਹੀਨਿਆ  ਬਾਦ  ਉਸ  ਨੂੰ piles ਦੀ  ਸ਼ਿਕਾਯਤ  ਹੋ  ਜਾਂਦੀ  ਹੈ  so ਉਸ  ਨੂੰ  surgery ਕਰਵਾਉਣੀ  ਪੇਂਦੀ  ਹੈ .....

 

ਓਧਰ   ਨਿਹਾਲ  ਜੋ  ਕੇ  ਇਕ  ਮਸਤਮੋਲਾ   ਬੰਦਾ  ਹੈ, ਉਸ ਦੇ  college ਵਿਚ  ਇਕ  ਕੁੜੀ  ਪੜਦੀ  ਹੈ  ਉਸ  ਨਾਲ, ਤੇ ਇਹ ਦੋਨੇ ਇਕ ਦੂਜੇ ਨੂੰ  ਪਸੰਦ  ਕਰਦੇ  ਹਨ, study ਪੂਰੀ  ਹੋਣ  ਤੋਂ  ਬਾਦ  ਨਿਹਾਲ  ਆਪਣੇ  ਮਾਪਇਆ  ਅਗੇ  ਤੇ  ਓਹ  ਕੁੜੀ  ਜਿਸ  ਦਾ  ਨਾਮ  manjeet ਹੈ  ਆਪਣੇ  ਮਾਪਇਆ  ਅਗੇ  ਆਪਣੇ  ਵਿਆਹ  ਕਰਨ  ਦਾ  ਪ੍ਰਸਤਾਵ ਰਖਦੇ  ਹਨ, ਪਰ  ਸਬ  ਤੋਂ  ਵਡੀ  ਰੁਕਾਵਟ  ਹੈ  ਕੇ  ਦੋਨੋ  ਵਖਰੀ  ਜਾਤ  ਦੇ  ਹਨ, ਨੇਕ  ਤੇ  ਦਲਜੀਤ  ਵਿਆਹ  ਲਈ  ਰਾਜ਼ੀ  ਹੋ  ਜਾਂਦੇ  ਹਨ  ਪਰ  ਮਨਜੀਤ  ਦੇ  ਘਰਦੇ  ਵਿਆਹ  ਲਈ  ਨਹੀ  ਮਨਦੇ, ਪਰ  manjeet ਦੀ  ਮਾਂ  ਉਸ  ਦੇ  ਨਾਲ  ਹੁੰਦੀ  ਹੈ  ਤੇ ਉਸਦੀ  ਰਜ਼ਾਮੰਦੀ  ਨਾਲ ਓਹ  ਦੋਨੋ  Australia ਵਿਚ  registered marriage ਕਰਵਾ  ਲੇਂਦੇ  ਹਨ ..............

 

ਇਧਰ  ਫੇਰ  ਨੇਕ  ਜਸਵੀਰ  ਦੇ  ਵਿਆਹ  ਲਈ ਉਸ  ਤੇ  ਜ਼ੋਰ ਪਾਉਂਦਾ  ਹੈ, ਪਰ  ਜਸਵੀਰ  ਫੇਰ  ਕੋਈ  ਹਥ ਨਹੀ  ਫੜਾਉਂਦੀ, ਇਹ  ਸਬ  ਚਲ  ਹੀ  ਰਿਹਾ  ਹੁੰਦਾ  ਹੈ  ਕੇ  ਅਚਾਨਕ  ਦਲਜੀਤ  ਇਕ  ਦਿਨ  ਆਪਣੀ  ਛਾਤੀ  ਚ  ਦਰਦ  ਹੋਣ  ਦਾ  ਪ੍ਰਗਟਾਵਾ  ਘਰ  ਵਿਚ  ਕਰਦੀ  ਹੈ, ਜਦ  investigations ਪੂਰੀਆਂ  ਹੁੰਦੀਆਂ  ਹਨ  ਤਾਂ  ਇਹ  ਪਤਾ  ਲਗਦਾ  ਹੈ  ਕੇ  ਉਸ  ਨੂੰ  ਨਾਮੁਰਾਦ  ਬਿਮਾਰੀ  ਹੈ  ਜਿਸ  ਦਾ  ਨਾਮ  CANCER  ਹੈ, ਤੇ  ਦਲਜੀਤ  ਨੂੰ   surgery karvauni ਪਾਏਗੀ  ਪਰ  ਦਲਜੀਤ  ਮਨਾ  ਕਰਦੀ  ਹੈ  ਫੇਰ  ਵੀ  ਨੇਕ  ਤੇ  ਜਸਵੀਰ  ਉਸ  ਨੂੰ   ਮਨਾ  ਲੇਂਦੇ  ਨੇ, ਇਹ  ਗਲ  ਜਦੋ  ਨੇਕ  ਨਿਹਾਲ  ਨੂੰ ਦਸਦਾ  ਹੈ  ਤਾਂ  ਓਹ  ਨਿਹਾਲ  ਨੂੰ  ਇਹ  ਵੀ  ਕਿਹੰਦਾ   ਹੈ  ਕੇ  ਜੇ  ਓਹ  ਆ  ਜਾਵੇ  ਤੇ  ਅਨੰਦੁ  ਕਾਰਜ  india  ਵਿਚ  ਕਰਵਾ  ਲਵੇ  ਤਾਂ  ਕੀ  ਦਲਜੀਤ  ਦੇ  ਮੰਨ  ਦੇ  ਜੋ  ਚਾਅ ਨੇ  ਓਹ  ਪੂਰੇ  ਕਰ  ਸਕੇ, ਪਰ  ਮਨਜੀਤ  ਦੇ  ਘਰ  ਕੋਈ  ਵਿਆਹ  ਲਈ  ਤੇਆਰ ਨਹੀ  ਹੈ  ਇਕ  ਉਸਦੀ  ਮਾਂ  ਤੋਂ  ਇਲਾਵਾ .............

 

ਅਖੀਰ  ਨਿਹਾਲ  ਤੇ  ਮਨਜੀਤ  india ਆਉਂਦੇ  ਹਨ  ਤੇ  mohali ਵਿਚ  ਹੀ  ਨੇਕ  ਓਹਨਾ  ਦੇ  ਅਨੰਦੁ  ਕਾਰਜ  ਦਾ  arrangement ਕਰਦਾ  ਹੈ  ਤੇ  ਨੇਕ  ਦਾ  ਇਕ  ਦੋਸਤ  ਮਨਜੀਤ  ਦਾ  ਕਨ੍ਯਾਦਾਨ  ਵੀ  ਕਰ  ਦਿੰਦਾ  ਹੈ, ਏਦਾਂ  ਮਨਜੀਤ  ਦੇ  ਘਰਦੇਆਂ  ਦੀ  ਗੇਰ  ਹਾਜਰੀ  ਵਿਚ  ਨਿਹਾਲ  ਦਾ   ਵਿਆਹ  ਹੁੰਦਾ  ਹੈ, ਫੇਰ  ਵੀ  ਦਲਜੀਤ  ਬੋਹਤ  ਕੁਸ਼  ਹੈ, ਓਹ  ਪਾਣੀ  ਵਾਰਦੀ  ਹੈ  ਘੇਓ  ਸਕਰ ਨਵੀ  ਵਿਆਹੀ  ਜੋੜੀ  ਨੂੰ  ਖਾਲਾਉਂਦੀ  ਹੈ ਤੇ  ਆਪਣੇ  ਮਨ  ਦੇ  ਸਾਰੇ  ਚਾਅ ਪੂਰੇ  ਕਰਦੀ  ਹੈ, ਨਿਹਾਲ  ਤੇ  ਮਨਜੀਤ  ਜਸਵੀਰ  ਨੂੰ  ਲੈ  ਕੇ  ਇਕ  ਦਿਨ  ਬਾਹਰ  ਜਾਂਦੇ  ਹਨ  ਤਾਂ  ਉਸ  ਨਾਲ  ਵਿਆਹ  ਕਰਵਾਉਣ  ਲਈ  ਮਨ  ਜਾਨ  ਦੀ ਗਲ  ਕਰਦੇ  ਹਨ, ਪਰ  ਜਸਵੀਰ  ਉਕਾ  ਹੀ  ਮਨਾ  ਕਰ  ਦਿੰਦੀ  ਹੈ  ਓਹ  ਕੇਹਂਦੀ  ਹੈ  ਕੇ  ਜੇ  ਉਸ  ਨੇ  ਵਿਆਹ  ਕਰਵਾ  ਵੀ  ਲਇਆ  ਤਾਂ  ਓਹ  ਕਿਸੇ  ਨਾਲ  ਕਟ ਨਹੀ  ਸਕੇਗੀ ......ਤੇ  ਉਸ  ਨੂੰ ਵਿਆਹ  ਲਈ  ਮਜਬੂਰ  ਨਾ  ਕੀਤਾ  ਜਾਵੇ ....... ਓਧਰ  ਦਲਜੀਤ  ਤੇ  ਨੇਕ ,  ਨਿਹਾਲ  ਤੇ  ਮਨਜੀਤ   ਕੋਲ  ਜਸਵੀਰ  ਦੇ  ਵਿਆਹ  ਦੀ  ਗਲ  ਕਰਦਿਆਂ  ਰੋ  ਪੇਂਦੇ ਹਨ, ਕੇ  ਸਾਡੇ  ਤੋਂ  ਬਾਅਦ  ਇਹ  ਇਕਲੀ  ਕਿਵੇ  ਰਹੇਗੀ  ਅੱਜ  ਕਲ  ਦੇ  ਜ਼ਮਾਨੇ  ਵਿਚ  ਇਕਲੀ  ਕੁੜੀ  ਨਾਲ  ਸਮਾਜ  ਕਿਵੇ  ਦਾ  ਰਵੈਯਾ  ਰਖਦਾ  ਹੈ  ਓਹ  ਜਾਣਦੇ  ਹਨ, ਪਰ  ਨਿਹਾਲ  ਤੇ  ਮਨਜੀਤ  ਓਹਨਾ  ਨੂੰ  ਪੂਰਾ  ਭਰੋਸਾ  ਦਵਾਉਂਦੇ  ਹਨ  ਕੇ  ਜੇ  ਕਲ  ਨੂੰ  ਓਹ  ਨਾ  ਵੀ  ਰਹੇ  ਤਾਂ  ਓਹਨਾ  ਦੇ  ਪਿਛੋਂ  ਨਿਹਾਲ   ਤੇ  ਮਨਜੀਤ  ਜਸਵੀਰ  ਨੂੰ ਆਪਣੀ  ਮਾਂ  ਵਾਂਗ  ਸਮਜ  ਕੇ  ਨਾਲ  ਰਖਣਗੇ  ਤੇ  ਉਸ  ਨੂੰ  india ਚ  ਇਕਲੀ   ਨਹੀ  ਛਡਣਗੇ  ਨਿਹਾਲ    ਤੇ  ਮਨਜੀਤ  ਦੇ  ਦਿਲਾਸੇ  ਤੋਂ  ਬਾਅਦ  ਵੀ  ਦਲਜੀਤ  ਤੇ  ਨੇਕ  ਫਿਕਰਮੰਦ  ਹੀ  ਰਹੰਦੇ  ਹਨ  ਏਥੋਂ  ਤਕ  ਕੇ  ਦਲਜੀਤ  ਤਾਂ  ਨਿਹਾਲ  ਨੂੰ   ਇਹ  ਵੀ  ਕਹ  ਦਿੰਦੀ  ਹੈ  ਕੇ  ਜੇ  ਜਸਵੀਰ  ਤੁਹਾਡੇ  ਨਾਲ  ਰਹੇਗੀ  ਤਾਂ  ਓਹ  ਤੁਹਾਡੀ  life ਵੀ   disturb ਕਰ  ਦੇਵੇਗੀ   ਕੀਉਕੇ  ਉਸਦਾ  ਸੁਭਾ  ਬੋਹਤ  ਅਜੀਬ  ਹੈ  ਸੋ  ਜੇ  ਹੋ  ਸਕੇ  ਤਾਂ  ਉਸ  ਨੂੰ  ਵਿਆਹ  ਲਈ  ਮਨਾ  ਲਵੋ  ਤਾਂ  ਜੋ  ਕਬੀਲਦਾਰੀ  ਵਿਚ  ਪੈ  ਕੇ  ਓਹ  ਠੀਕ  ਹੋ  ਜਾਵੇ ..........

20 Oct 2011

bhupinder singh
bhupinder
Posts: 99
Gender: Male
Joined: 30/Jul/2011
Location: Tauranga
View All Topics by bhupinder
View All Posts by bhupinder
 

ਪਰ  ਕਿਸਮਤ  ਨੂੰ  ਜੋ  ਮੰਜੂਰ  ਸੀ  ਓਹ  ਕਿਸੇ  ਨੇ  ਅੰਦਾਜ਼ਾ  ਵੀ  ਨਹੀ  ਸੀ  ਲਗਾਯਾ, ਇਧਰ  ਨਿਹਾਲ  ਨੇ  ਨੇਕ  ਨੂੰ  visitor visa ਤੇ  Australia ਬੁਲਾ  ਲਇਆ  ਨਿਹਾਲ  ਤੇ  ਮਨਜੀਤ  ਨੇ  ਉਸ  ਦੀ  ਬੋਹਤ  ਸੇਵਾ  ਕੀਤੀ  ਤੇ  ਘੁਮਾਣ  ਫਿਰਆਣ   ਵੀ  ਲੈ  ਕੇ  ਗਏ, ਪਰ  ਨੇਕ  ਦਾ  ਤਾਂ  ਸਾਰਾ  ਧਯਾਨ  india ਵਿਚ  ਹੀ  ਸੀ, ਨਿਹਾਲ  ਤੇ  ਨੇਕ  ਨੇ  Australia ਵਿਚ  ਜਸਵੀਰ  ਲਈ  ਮੁੰਡਾ  ਵੀ  ਪਸੰਦ  ਕੀਤਾ  ਸੀ  ਜਦ  ਜਸਵੀਰ  ਨਾਲ  ਗਲ  ਕੀਤੀ  ਗਈ  ਤਾਂ  ਉਸ  ਦਾ  ਜਵਾਬ  ਸੀ  ਕੇ  ਮੇਂ  ਹੁਣ  ਕਿਵੇ  ਵਿਆਹ  ਕਰਵਾ  ਸਕਦੀ  ਹਾਂ  ਜਦ  ਦਲਜੀਤ  ਬੀਮਾਰ  ਰਿਹੰਦੀ  ਹੈ, ਸੋ  ਉਸ  ਕੋਲ  ਹੁਣ  ਇਕ  ਠੋਸ  ਬਹਾਨਾ  ਸੀ .............,,,,,,,

 

ਇਕ  ਮਹੀਨਾ  ਲਾ  ਕੇ  ਨੇਕ  ਵਾਪਿਸ  ਆ  ਗਇਆ  ਤੇ  ਦਲਜੀਤ  ਨੇ  ਸੀਨੇ  ਵਿਚ  ਦਰਦ  ਹੋਣ  ਦੀ  ਫੇਰ  ਸ਼ਿਕਾਯਤ  ਕੀਤੀ  ਜਦ  investigations ਕਾਰਵਾਈਆਂ  ਗਈਆਂ   ਤਾਂ  ਪਤਾ  ਲਗਾ  ਕੇ  ਹੁਣ  CANCER  ਉਸਦੇ  ਸਰੀਰ  ਵਿਚ  ਬੁਰੀ  ਤਰਹ  ਫ਼ੇਲ ਚੁੱਕਾ  ਹੈ, ਤੇ  ਉਸ  ਕੋਲ  time  ਘਟ  ਹੈ ..... ਨੇਕ  ਨੇ  ਨਿਹਾਲ  ਨੂੰ  phone ਕਰਕੇ  ਵਾਪਿਸ  ਆਉਣ  ਲਈ  ਕੇਹਾ, ਓਧਰ ਨਿਹਾਲ  ਨੇ  workpermit extend ਕਰਵਾਉਣ ਲਈ  passport ਭੇਜਇਆ  ਹੋਯਾ  ਸੀ, ਓਹ  ਉਸ  ਦੀ  ਉਡੀਕ  ਕਰ  ਰਿਹਾ  ਸੀ, ਨੇਕ  ਨੇ  ਫਿਰ  ਇਕ  ਦਿਨ  phone ਕੀਤਾ ਤੇ  ਕੇਹਾ  ਕੇ  ਦਲਜੀਤ  hospital ਵਿਚ  ਦਾਖਲ  ਹੈ  ਤੇ  ਆਖਰੀ  ਘੜੀਆਂ   ਗਿਣ  ਰਹੀ  ਹੈ  ਤਾਂ  ਨਿਹਾਲ  ਨੇ  ਆਪਣਾ  workpermit withdraw ਕਰਵਾ  ਲਇਆ  ਤੇ  ਸਬ  ਵੇਚ  ਵੱਟ   ਕੇ  india ਆ  ਗਇਆ  ...........

 

ਉਸਦੇ  ਆਉਣ  ਤੋਂ  ਠੀਕ  10 ਦਿਨ  ਬਾਅਦ  ਦਲਜੀਤ  ਦੀ  ਮੌਤ  ਹੋ  ਗਈ ........ ਓਸ  ਤੋਂ  ਬਾਅਦ  ਓਹ  ਵਾਪਿਸ  ਜਾਣਾ  ਚਾਹੁੰਦਾ  ਸੀ  ਪਰ  ਮਨਜੀਤ  pregnant ਸੀ  Dr ਨੇ  ਉਸ  ਨੂੰ  fly    ਕਰਨ  ਤੋਂ  ਰੋਕ  ਦਿਤਾ  ਹੁਣ  ਨਿਹਾਲ  ਤੇ  ਮਨਜੀਤ  mohali ਹੀ  ਰਹੰਦੇ  ਹਨ, ਦਲਜੀਤ   ਦੇ  ਕਹੇ  ਬੋਲ  ਕੇ  ਜਸਵੀਰ  ਜੇ  ਤੁਹਾਡੇ  ਵਿਚ  ਰਹੇਗੀ  ਤਾਂ  ਤੁਹਾਡੀ  life ਵੀ  disturb ਕਰ  ਦੇਵੇਗੀ  ਅੱਜ ਵੀ  ਨਿਹਾਲ  ਦੇ  ਕਨੀ  ਗੂੰਜਦੇ ਰਹੰਦੇ  ਹਨ  ਕੀਉ,  ਜੋ  ਜਸਵੀਰ  phone ਤੇ  ਵੀਰ -ਵੀਰ  ਤੇ  ਭਾਬੀ -ਭਾਬੀ  ਕੇਹਂਦੀ  ਨਹੀ  ਸੀ  ਥਕਦੀ  ਓਹ  ਅੱਜ ਨਿਹਾਲ ਤੇ ਮਨਜੀਤ ਨੂੰ ਬੋਝ ਸਮਝਦੀ ਹੈ ਤੇ ਓਹਨਾ ਤੋਂ ਕਨੀ ਕਤਰਾਉਂਦੀ ਹੈ, ਉਸ ਦਾ ਜਦੋਂ ਦਿਲ ਕਰਦਾ ਹੈ ਓਹ ਓਹਨਾ ਨੂੰ  ਬੁਲਾਉਂਦੀ ਹੈ ਨਹੀ ਤਾਂ ਨਹੀ, ਏਥੋਂ ਤਕ ਕੇ ਓਹ ਗੱਲਾਂ-ਗੱਲਾਂ ਵਿਚ ਮਨਜੀਤ ਨੂੰ  ਸੁਨਾ ਵੀ ਚੁਕੀ ਹੈ ਕੇ ਉਸ ਨੂੰ ਇਕ ਆਪਣੀ ਮਾਂ ਦੀ ਪਰਵਾਹ  ਸੀ ਜੋ ਹੁਣ ਮਰ ਚੁਕੀ ਹੈ ਤੇ ਦੂਜੀ ਪੀਓ ਦੀ ਪਰਵਾਹ ਹੈ, ਬਾਕੀ ਉਸ ਨੂੰ ਕਿਸੇ ਤੋਂ ਕੋਈ ਮਤਲਬ ਨਹੀ, ਏਥੋਂ ਤਕ ਕੇ  ਓਹ ਮਨਜੀਤ  ਦਾ  ਘਰ  ਦੇ  ਕਮਾਂ  ਚ  ਹਥ  ਨਹੀ  ਵਟਾਉਂਦੀ  ਤੇ  ਮਨਜੀਤ  ਦਾ  ਹੁਣ  ਅਠਵਾਂ  ਮਹੀਨਾ  ਚਲ  ਰਿਹਾ  ਹੈ  ਤੇ  ਓਹ  ਹੀ  ਨਿਹਾਲ  ਤੇ  ਨੇਕ  ਨੂੰ ਰੋਟੀਆਂ   ਬਣਾ  ਕੇ  ਖਵਾਉਂਦੀ ਹੈ  ਤੇ  ਸਾਰੇ ਘਰ ਦਾ ਕਾਮ  ਸੰਭਾਲਦੀ  ਹੈ ............. ਨੇਕ ਵੀ ਜਸਵੀਰ ਨੂ ਕੁਜ ਕੇਹਨ ਤੋਂ ਡਰਦਾ ਹੈ, ਕੇ ਕੀਤੇ ਓਹ ਬਾਗੀ ਹੋ ਕੇ ਕੋਈ ਏਹੋਜਾ ਕਦਮ ਨਾ ਚੂਕ ਲਾਵੇ ਕੇ ਨੇਕ ਨੂ ਬਾਦ ਚੋ ਪਛਤਾਉਣਾ ਪਵੇ .............

 

 

 

 

 

ਬਸ ਮੇਂ ਇਥੇ ਤਕ ਹੀ ਲਿਖ ਸਕਇਆ, ਹੁਣ ਅਗੇ ਇਹ ਨੀ ਸਮਝ ਆ ਰਹੀ ਕੇ ਇਸ ਕਹਾਨੀ ਦਾ ਅੰਤ ਕੀ ਹੋ ਸਕਦਾ ਹੈ ????? ਜੇ ਨਿਹਾਲ ਤੇ ਮਨਜੀਤ ਜਸਵੀਰ ਨਾਲ ਸਾਰੀ ਉਮਰ ਰਹੰਦੇ ਹਨ ਤਾਂ ਓਹਨਾ ਨੂੰ ਉਸ ਦੇ ਭੇੜੇ ਸੁਭਾ ਦਾ ਸਾਹਮਣਾ ਸਾਰੀ ਉਮਰ ਹੀ ਕਰਨਾ ਪਵੇਗਾ ......... ਤੇ ਜੇ ਓਹ ਨੇਕ ਤੇ ਜਸਵੀਰ ਨੂੰ india ਛਡ ਕੇ ਵਾਪਿਸ ਚਲੇ ਜਾਂਦੇ ਹਨ ਤਾਂ ਮਾਂ ਨੂੰ ਦਿਤੇ ਵਾਦੇ ਦਾ ਕੀ ਹੋਵੇਗਾ???? ........ ਨਾਲੇ ਜੇ ਓਹ ਚਲੇ ਵੀ ਜਾਂਦੇ ਹਨ ਤਾਂ ਕੀ ਨੇਕ ਜਸਵੀਰ nun ਇਕਲੀ  ਛਡ ਕੇ australia ਜਾਕੇ  ਆਪਣੇ ਪੋਤੇ ਪੋਤੀਆਂ ਦਾ ਸੁਖ ਮਾਨ ਸਕੁਗਾ????............ ਨਾਲੇ ਹੁਣ ਤਾਂ ਜਸਵੀਰ ਦੇ ਵਿਆਹ ਦੀ 

20 Oct 2011

bhupinder singh
bhupinder
Posts: 99
Gender: Male
Joined: 30/Jul/2011
Location: Tauranga
View All Topics by bhupinder
View All Posts by bhupinder
 

ਉਮਰ ਵੀ ਲੰਘ ਚੁਕੀ ਹੈ ਓਹ 40  ਸਾਲ ਦੀ ਹੋ ਚੁਕੀ ਹੈ ਸੋ, ਹੁਣ ਉਸਦੇ ਵਿਆਹ ਦੀ ਉਮੀਦ ਰਖਣਾ ਨਾਦਾਨੀ ਹੋਵੇਗੀ ............ 

 

 

so, plz friends vadh ton vadh reply de ke apna sehyog doe, shayd tuhade sehyog nall kise di life badal ske...........

 

 

many many thanx....... je mere ton koi bhul chuk ho gai hove tan mein khima da jachak han.......

20 Oct 2011

Reply