|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਜ਼ਿੰਦਗੀ |
ਜ਼ਿੰਦਗੀ ਇਕ ਵਿਰਾਨ ਗੁਲਸ਼ਨ ਵੀ ਉਸ ਤੇ ਦਿਲ ਦਾ ਉਦਾਸ ਮੌਸਮ ਵੀ
ਹੈ ਬੁਰੀ ਹਾਰ ਦੀ ਗਿਲਾਨੀ ਇਕ ਉੱਚਾ ਝੁਲਦਾ ਹੈ ਪੀੜ-ਪਰਚਮ ਵੀ
ਸੁਰ ਹੋਏ ਵੈਣ-ਆਜ਼ਮਾਂਦੇ ਲਫ਼ਜ਼ ਤਾਲ ਹੋਈ ਹੈ ਦਰਦ-ਸਰਗਮ ਵੀ
ਘੁਪ ਹਨੇਰਾ ਕਿ ਛਾ ਰਿਹਾ ਜੀਅ ਤੇ ਨਾ ਉਜਾਲੇ ਨੂੰ ਹੀ ਹੈ ਕ਼ਾਇਮ ਵੀ
ਇਕ ਨ ਅੰਮ੍ਰਿਤ ਦੀ ਬੂੰਦ ਮੈਨੂੰ ਜੁੜੀ ਨੈਣ ਵਸਦੇ ਰਹੇ ਨੇ ਛਮ ਛਮ ਵੀ
ਉਹੀ ਉਸ ਦੇ ਖਿਲਾਫ ਮੇਰਾ ਗਵਾਹ ਜੋ ਮੇਰੇ ਕ਼ਤਲ ਦਾ ਹੈ ਮੁਲਜ਼ਿਮ ਵੀ
ਮੇਰੇ ਚੰਦ-ਤਾਰੇ ਖਾ ਗਿਆ ਪੂਰਬ ਪਹੁੰਚਿਆ ਸੂਰਜਾਂ ਨੂੰ ਪੱਛਮ ਵੀ
ਖਾਲੀ ਖਾਲੀ ਨ ਨੈਣ ਫੇਰ ਕੀ ਹੋਣ ਤੋਟ,ਤੇ ਹੈ ਵੀ ਤੇਰੀ, ਹਰਦਮ ਵੀ
ਆਲ੍ਹਣੇ ਬੋਟ ਨੂੰ ਰਿਝਾਉਂਦਾ ਹੈ ਸ਼ਾਮੀ ਮੁੜਦੇ ਪਰਾਂ ਦਾ ਊਧਮ ਵੀ
ਆਸ਼ਿਆਨੇ ਜਲ੍ਹਾਵੇ ਬਣ ਬਿਜਲੀ ਪਰ ਹੈ ਬੱਦਲ ਦੀ ਅੱਖ ਪੁਰ-ਨਮ ਵੀ
ਹਾਦਿਸੇ ਹੋਰ ਦੇ ਕਲਮ ਨੂੰ ਮੇਰੀ ਹੁਣ ਰੁਆਂਦਾ ਨਹੀਂ ਤੇਰਾ ਗ਼ਮ ਵੀ
Charanjit
|
|
11 Feb 2012
|
|
|
|
|
|
|
amazing creation...
par excellence !!!
|
|
11 Feb 2012
|
|
|
|
|
shukriya Arinder ji te Kuljeet ji
|
|
27 Feb 2012
|
|
|
|
|
|
|
|
|
|
|
bht kmaal sir ji ......keep it up
|
|
29 Feb 2012
|
|
|
|
|
shukrguzaar haan ji,aap sabh da
|
|
11 Mar 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|