Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜ਼ਿੰਦਗੀ ਦੇ ਬਿਖੜੇ ਰਾਹ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਜ਼ਿੰਦਗੀ ਦੇ ਬਿਖੜੇ ਰਾਹ

ਜ਼ਿੰਦਗੀ ਪੈਰਾਂ ਸਿਰ ਹੋ ਕੇ ਜੀਉਣਾ ਲੋਚਦੀ ਹੈ ਪਰ ਉਸ ਦੇ ਰਾਹ ’ਚ ਅਨੇਕਾਂ ਕੰਡੇ ਬਿਖ਼ਰੇ ਹਨ। ਅਗਿਆਨਤਾ, ਅਨਪੜ੍ਹਤਾ ਅਤੇ ਸਮਾਜਿਕ ਬੰਧਨ ਜ਼ਿੰਦਗੀ ਦਾ ਰਾਹ ਰੋਕਦੇ ਹਨ। ਜ਼ਿੰਦਗੀ ਕਲਪਦੀ ਹੈ, ਤਰਸਦੀ ਹੈ ਅਤੇ ਤੜਫ਼ਦੀ ਹੈ। ਖ਼ੁਦ ਨੂੰ ਕੋਸਦੀ ਜ਼ਿੰਦਗੀ ਅੰਧਵਿਸ਼ਵਾਸਾਂ ਦਾ ਸਹਾਰਾ ਲੈਣ ਲਈ ਅਹੁਲਦੀ ਹੈ। ਮਨਾਂ ’ਚ ਅਗਿਆਨਤਾ ਦਾ ਹਨੇਰਾ ਵਸਾਈ ਜਿਉਂਦੇ ਲੋਕ ਅੰਧਵਿਸ਼ਵਾਸਾਂ ਦੀ ਪੀਡੀ ਜਕੜ ’ਚ ਸਾਰੇ ਬੰਧਨਾਂ ਨੂੰ ਅੱਖੋਂ ਪਰੋਖੇ ਕਰ ਦਿੰਦੇ ਹਨ। ਉਨ੍ਹਾਂ ਦੀ ਜ਼ਿੰਦਗੀ ਦੀ ਤੋਰ ’ਚ ਮੜ੍ਹਕ ਨਹੀਂ ਬਲਕਿ ਡਰੂ ਮਾਨਸਿਕਤਾ ਦੀ ਬੇੜੀਆਂ ਸਾਫ਼ ਨਜ਼ਰ ਆਉਂਦੀਆਂ ਹਨ। ਆਰਥਿਕ ਕਾਣੀ ਵੰਡ ਦੇ ਚੱਲਦਿਆਂ ਤੰਗੀਆਂ-ਤੁਰਛੀਆਂ ਜ਼ਿੰਦਗੀ ਨੂੰ ਅਗਿਆਨਤਾ ਨਾਲ ਜੋੜਦੀਆਂ ਹਨ। ਜਿਵੇਂ ਹੀ ਗਿਆਨ ਅਤੇ ਵਿੱਦਿਆ ਦੀ ਰੁਸ਼ਨਾਈ ਹੁੰਦੀ ਹੈ ਜ਼ਿੰਦਗੀ ਸਕੂਨ ਮਹਿਸੂਸ ਕਰਦੀ ਹੈ। ਉਸ ਨੂੰ ਜੀਉਣ ਦੇ ਮਾਣ-ਮੱਤੇ ਪਲ ਨਸੀਬ ਹੁੰਦੇ ਹਨ। ਜਦੋਂ  ਕਦੇ ਬੇਵਸੀ ਅਤੇ ਸਮਾਜਿਕ ਕਦਰਾਂ ਜ਼ਿੰਦਗੀ ਦੇ ਆੜੇ ਆਉਣ ਤਾਂ ਉਹ ਭਰਮ-ਭੁਲੇਖਿਆਂ ਦਾ ਸੰਸਾਰ ਸਿਰਜਦੀ ਹੈ। ਇਸ ਸੰਸਾਰ ਦਾ ਅਮਲੀ ਰੂਪ ਸਾਡੇ ਸਮਿਆਂ ’ਚ ਅਕਸਰ ਹੀ ਸਾਡੇ ਸਾਹਮਣੇ ਆਉਂਦਾ ਹੈ।
ਪੰਜਾਬ ਦੇ ਗੁਆਂਢੀ ਰਾਜ ’ਚ ਹਨੂੰਮਾਨਗੜ੍ਹ ਨੇੜੇ ਮੰਡੀ ਰਾਵਤਸਰ  ਦੀ ਇੱਕ ਪੜ੍ਹੀ-ਲਿਖੀ ਜਿੰਦੜੀ ਨਾ ਚਾਹੁੰਦਿਆਂ ਹੋਇਆਂ ਵੀ ਅਜਿਹੇ ਹੀ ਅਮਲ ਦਾ ਸ਼ਿਕਾਰ ਬਣੀ। ਮਾਪਿਆਂ ਦੀ ਲਾਡਲੀ ਇਕਲੌਤੀ ਬੇਟੀ ਚਾਵਾਂ ਨਾਲ ਪੜ੍ਹੀ।  ਅਧਿਆਪਕਾ ਬਣਨ ਦਾ ਸੁਪਨਾ ਪਾਲਦਿਆਂ ਉਸਨੇ ਅਧਿਆਪਨ ਦਾ ਕੋਰਸ ਕੀਤਾ। ਬੇਰੁਜ਼ਗਾਰੀ ਦੀ ਮਾਰ ਪਈ ਤਾਂ ਪਰਿਵਾਰ ਨੇ ਉਸ ਦੇ ਹੱਥ ਪੀਲੇ ਕਰਨ ਦੀ ਸੋਚੀ। ਪਰਿਵਾਰ ਨੇ ਉਸ ਲਈ ਵਰ ਟੋਲਣਾ ਸ਼ੁਰੂ ਕੀਤਾ। ਨੱਕ ਨਮੂਜ ਅਤੇ ਬੰਧਨ ਜ਼ਿੰਦਗੀ ਦਾ ਰਾਹ ਰੋਕ ਖੜ੍ਹੇ ਹੋਏ। ਉਹ ਮੁਰੱਬਿਆਂ ਵਾਲੇ ਵਰ ਵੇਖਣ ਲੱਗੇ। ਇਸ ਦੀ ਸੂਹ ਨਾਲੋ-ਨਾਲ ਬੇਟੀ ਨੂੰ ਵੀ ਮਿਲਦੀ ਰਹੀ। ਉਸ ਦੇ ਮਨ ਦਾ ਚੈਨ ਖੁੱਸਣ ਲੱਗਾ। ਉਸ ਨੂੰ ਜਾਪਿਆ ਕਿ ਉਸ ਦੀ ਜ਼ਿੰਦਗੀ ਉਸ ਤੋਂ ਦੂਰ ਹੋ ਰਹੀ ਹੈ। ਉਸ ਦੀਆਂ ਸੱਧਰਾਂ ਮੁਰੱਬਿਆਂ ਵਾਲੇ ਵਰ ਦੀ ਨਹੀਂ ਬਲਕਿ ਪੜ੍ਹੇ-ਲਿਖੇ ਹਾਣੀ ਦੀ ਤਲਾਸ਼ ’ਚ ਸਨ। ਉਹ ਆਪਣੀ ਇੱਛਾ ਮਾਪਿਆਂ ਨੂੰ ਦੱਸ ਸਕਣ ਤੋਂ ਅਸਮਰੱਥ ਸੀ। ਇਸੇ ਚਿੰਤਾ ’ਚੋਂ ਹੀ ਬੇਟੀ ਤੇ ਪਰਿਵਾਰ ਦੇ ਕਸ਼ਟ ਭਰੇ ਦਿਨਾਂ ਦੀ ਸ਼ੁਰੂਆਤ ਹੋਈ।
ਪਰਿਵਾਰ ਆਪਣਾ ਫਰਜ਼ ਨਿਭਾਉਣ ਲਈ ਯਤਨਸ਼ੀਲ ਰਿਹਾ ਪਰ ਬੇਟੀ ਸੰਕਟ ’ਚ ਘਿਰ ਗਈ। ਉਸ ਦੀ ਰਾਤਾਂ ਦੀ ਨੀਂਦ ਅਤੇ ਚੈਨ ਕਿਧਰੇ ਉੱਡ-ਪੁੱਡ ਗਿਆ। ਉਸ ਨੇ ਪਰਿਵਾਰ ਨਾਲ ਬੋਲ ਚਾਲ ਘਟਾ ਦਿੱਤਾ। ਖਾਣ-ਪੀਣ ’ਚ ਵੀ ਉਸ ਦੀ ਰੁਚੀ ਘਟਣ ਲੱਗੀ। ਹੌਲੀ-ਹੌਲੀ ਉਸ ਨੇ ਮੰਜਾ ਮੱਲ ਲਿਆ। ਇਹ ਵੇਖ ਕੇ ਪਰਿਵਾਰ ਦੀ ਫ਼ਿਕਰਮੰਦੀ ਉਸ ਲਈ ਵਰ ਟੋਲਣ ਦੀ ਬਜਾਏ ਉਸ ਨੂੰ ਨੌਂ-ਬਰ-ਨੌਂ ਕਰਨ ’ਚ ਵਧ ਗਈ। ਪਹਿਲਾਂ ਦੇਸੀ ਓਹੜ-ਪੋਹੜ, ਫੇਰ ਟੂਣੇ-ਟਾਮਣ ਅਤੇ ਕਦੇ-ਕਦਾਈਂ ਡਾਕਟਰੀ ਇਲਾਜ। ਪੀੜ੍ਹਤ ਜ਼ਿੰਦਗੀ ਨੇ ਮੰਜਾ ਹੀ ਮੱਲ ਲਿਆ। ਡਾਕਟਰਾਂ ਦਾ ਕਹਿਣਾ ਸੀ ਕਿ ਇਸ ਦੇ ਮਨ ’ਤੇ ਬੋਝ ਹੈ ਪਰ ਅਖੌਤੀ ਮਾਹਿਰ ਉਸ ਨੂੰ ਰਾਵਤਸਰੀ  ‘ਕਚੀਲ’ ਦਾ ਸ਼ਿਕਾਰ ਦੱਸਦੇ। ਇਸੇ ਚੱਕਰ ’ਚ ਪਰਿਵਾਰ ਨੇ ਹਜ਼ਾਰਾਂ ਰੁਪਏ ਲੁਟਾ ਦਿੱਤੇ ਪਰ ਬੇਟੀ ਦਾ ਮਨ ਟਹਿਕੇ ’ਚ ਨਾ ਆਇਆ। ਉਹ ਊਲ-ਜਲੂਲ ਬੋਲਣ ਲੱਗੀ ਜਿਸ ’ਚ ਸਿਆਣਿਆਂ ਦੀ ਬੋਲੀ ਦਾ ਅਸਰ ਸਾਫ਼ ਨਜ਼ਰ ਆਉਂਦਾ ਸੀ…‘ਅਖੇ ਮੈਂ ਰਾਵਤਸਰੀ ਕਚੀਲ ਹਾਂ…ਇਹ ਮੇਰੀ ਮੰਗ ਹੈ…ਤੁਸੀਂ ਇਸ ਨੂੰ ਕਿਸੇ ਹੋਰ ਨਾਲ ਨਹੀਂ ਤੋਰ ਸਕਦੇ…ਤੋਰੋਗੇ ਤਾਂ ਉਮਰ ਭਰ ਪਛਤਾਉਗੇ।’ ਇਹ ਸੁਣ ਕੇ ਪਰਿਵਾਰ ਦੀ ਫ਼ਿਕਰਮੰਦੀ ਸ਼ੋਕ ’ਚ ਤਬਦੀਲ ਹੋਣ ਲੱਗੀ। ਪੀੜਤ ਬੇਟੀ ਚੱਲਣ-ਫਿਰਨ ਤੋਂ ਵੀ ਅਸਮਰੱਥ ਹੋ ਗਈ।
ਪੁੱਛਦਿਆਂ ਦੱਸਦਿਆਂ ਆਖ਼ਰ ਪਰਿਵਾਰ ਦੀ ਬਾਂਹ ਪੰਜਾਬ ਦੇ ਤਰਕਸ਼ੀਲਾਂ ਨੇ ਫੜ੍ਹੀ। ਉਹ ਬੇਟੀ ਨਾਲ ਤਰਕਸ਼ੀਲਾਂ ਪਾਸ ਆਏ ਤਾਂ ਵੇਖਣ-ਚਾਖਣ ਨੂੰ ਹਾਲਤ ਚਿੰਤਾਜਨਕ ਲੱਗਦੀ ਸੀ। ਜਦ ਤਰਕਾਂ ਨੇ ਬੇਟੀ ਦਾ ਵਿਸ਼ਵਾਸ ਜਿੱਤ ਕੇ ਉਸ ਤੋਂ ਮਨ ਦੀ ਗੱਲ ਬੁੱਝ ਲਈ ਤਾਂ ਉਸ ਨੇ ਆਪਣੀਆਂ ਸੱਧਰਾਂ ਦੀ ਪੂਰਤੀ ’ਚ ਰੋੜਾ ਬਣੇ ਸਮਾਜਿਕ ਬੰਧਨਾਂ ਦਾ ਜ਼ਿਕਰ ਕੀਤਾ। ਉਸ ਨੇ ਹਟਕੋਰੇ ਲੈਂਦਿਆਂ ਦੱਸਿਆ ਕਿ ਮੇਰੇ ਮਾਪੇ ਮੇਰੀ ਪੜ੍ਹਾਈ ਅਤੇ ਸੁਪਨਿਆਂ ਨੂੰ ਦਰਕਿਨਾਰ ਕਰ ਕੇ ਮੈਨੂੰ ਮੁਰੱਬਿਆਂ ਦੇ ਮਾਲਕ ਕਿਸੇ ਅਧਪੜ੍ਹੇ ਵਰ ਨਾਲ ਤੋਰਨਾ ਚਾਹੁੰਦੇ ਹਨ। ਮੈਂ ਤਾਂ ਕਿਸੇ ਪੜ੍ਹੇ-ਲਿਖੇ ਪਰਿਵਾਰ ’ਚ ਜਾ ਕੇ ਜ਼ਿੰਦਗੀ ਨੂੰ ਜੀਉਣਾ ਲੋਚਦੀ ਹਾਂ। ਮੈਨੂੰ ਮੁਰੱਬਿਆਂ ਦੀ ਨਹੀਂ, ਜ਼ਿੰਦਗੀ, ਪਿਆਰ, ਸਤਿਕਾਰ ਅਤੇ ਚੰਗੇਰੀ ਜੀਵਨ ਜਾਚ ਦੀ ਲੋੜ ਹੈ।
ਜੇਕਰ ਤੁਸੀਂ ਮੇਰੀ ਇੱਛਾ ਦੀ ਪੂਰਤੀ ਮਾਪਿਆਂ ਤੋਂ ਕਰਵਾ ਸਕਦੇ ਹੋ ਤਾਂ ਇਹ ਰਾਵਤਸਰੀ ‘ਕਚੀਲ’ ਉਮਰ ਭਰ ਤੁਹਾਡੀ ਰਿਣੀ ਰਹੇਗੀ। ਤਰਕਸ਼ੀਲਾਂ ਨੇ ਮਾਪਿਆਂ ਨਾਲ ਸੰਵਾਦ ਰਚਾਇਆ ਤਾਂ ਉਹ ਸਹਿਜੇ ਹੀ ਆਪਣੀ ਬੇਟੀ ਦੀ ਜ਼ਿੰਦਗੀ ਦੇ ਸੁੱਖ ਲਈ ਸਹਿਮਤ ਹੋ ਗਏ। ਜਦ ਇਹ ਖ਼ੁਸ਼ਖਬਰੀ ਬੇਟੀ ਨੂੰ ਮਿਲੀ ਤਾਂ ਉਸ ਦੇ ਚਿਹਰੇ ਦੀ ਰੌਣਕ ਪਰਤ ਆਈ। ਉਹ ਇੱਕ ਨਵੀਂ ਉਮੰਗ ਨਾਲ ਮਾਪਿਆਂ ਸਮੇਤ ਰਾਵਤਸਰ ਪਰਤ ਗਈ। ਪਰਿਵਾਰ ਨੇ ਉਸ ਦੀ ਇੱਛਾ ਦੀ ਕਦਰ ਕਰਦਿਆਂ ਵਰ ਟੋਲ ਕੇ ਨਵੇਂ ਘਰ ਤੋਰਿਆ। ਉਹ ਧੀ ਧਿਆਣੀ ਖ਼ੁਸ਼ੀ ਦੇ ਰੰਗ ’ਚ ਰੰਗੀ ਗਈ। ਜ਼ਿੰਦਗੀ ਦੇ ਇਸ ਰੰਗ ਨੂੰ ਫਿੱਕਾ ਕਰਨ ਵਾਲੇ ਸਮਾਜਿਕ ਬੰਧਨ, ਨਾ ਬਰਾਬਰੀ ਅਤੇ ਅਨਪੜ੍ਹਤਾ-ਅਗਿਆਨਤਾ ਦੇ ਕਾਰਨ ਟੋਲਦਿਆਂ ਇਨ੍ਹਾਂ ਦਾ ਸਦੀਵੀ ਹੱਲ ਸਮਾਜ ਦਾ ਭਲਾ ਚਾਹੁਣ ਵਾਲਿਆਂ ਦੀ ਫ਼ਿਕਰਮੰਦੀ ਦਾ ਸਬੱਬ ਅਤੇ ਜ਼ਿੰਦਗੀ ਦਾ ਕਰਮ ਬਣਨਾ ਚਾਹੀਦਾ ਹੈ ਤਾਂ ਹੀ ਜ਼ਿੰਦਗੀ ਦੇ ਪਰਾਂ ਨੂੰ ਪਰਵਾਜ਼ ਭਰਨ ਦੇ ਕਾਬਲ ਬਣਾਇਆ ਜਾ ਸਕਦਾ ਹੈ।
ਰਾਮ ਸਵਰਨ ਲੱਖੇਵਾਲੀ- ਸੰਪਰਕ: 94173-62085

03 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਖੂਬ......TFS ......ਬਿੱਟੂ ਜੀ.....

04 Dec 2012

Reply