|
|
|
|
|
|
Home > Communities > Punjabi Poetry > Forum > messages |
|
|
|
|
|
ਜ਼ਿੰਦਗੀ ਦੀ ਭਾਲ ~ |
ਰੋਜ਼ ਨਿਕਲਦੇ ਹਨ ਘਰਾਂ ਤੋਂ
ਉਹ ਜ਼ਿੰਦਗੀ ਦੀ ਭਾਲ ਵਿੱਚ
ਜ਼ਿੰਦਗੀ-
ਕਦੇ ਉਨ੍ਹਾਂ ਨੂੰ ਬੁੱਢੀ ਮਾਂ ਦੀਆਂ ਅੱਖਾਂ ਦਾ ਮੋਤੀਆ ਬਣ ਕੇ ਮਿਲੀ
ਕਦੇ ਚੀਜ਼ ਲਈ ਰੋਂਦੇ ਜੁਆਕ ਦੀ ਰਿਹਾੜ ਬਣ ਕੇ,
ਉਹ ਯਾਦ ਕਰਦੇ ਹਨ
ਗੁਰਬਤ ਦੇ ਭਾਰ ਥੱਲੇ ਆ ਕੇ ਮਰ ਗਈ
ਧੀ ਦੀ ਝਾਂਜਰਾਂ ਦੀ ਰੀਝ,
ਉਹ ਸੁੰਨੇ ਵਿਹੜੇ ਵੱਲ ਵੇਖਦੇ,
ਅਸਮਾਨ ਵੱਲ ਤੱਕਦੇ ਹਨ
ਪਰ ਦੁਆ ਨਹੀਂ ਕਰਦੇ
ਸ਼ਾਇਦ ਏਸੇ ਲਈ
ਉਹ ਨੀਚ ਹਨ
ਤਦ ਉਹ ਆਪਣੇ ਜੁਆਕਾਂ ਦੀਆਂ ਅੱਖਾਂ ਵੱਲ ਵੇਂਹਦੇ
ਇਨ੍ਹਾਂ ਦੀ ਚਮਕ ਕਈ ਗੁਣਾ ਹੈ
ਸਰਦਾਰਾਂ ਦੀ ਕੋਠੀ 'ਚ ਲੱਗੀਆਂ ਟਿਊਬਾਂ ਨਾਲੋਂ
ਤਾਣ ਕੇ ਚਾਦਰ
ਆਪਣੇ ਲੀਰੋ-ਲੀਰ ਭਵਿੱਖ ਦੀ
ਉਹ ਸੌਂ ਜਾਂਦੇ ਹਨ
ਰੋਜ਼ ਨਿਕਲਦੇ ਹਨ ਘਰਾਂ ਤੋਂ
ਉਹ ਜ਼ਿੰਦਗੀ ਦੀ ਭਾਲ ਵਿੱਚ ~
|
|
20 Dec 2018
|
|
|
|
ਮਨੁੱਖੀ ਇਹਸਾਸ ,............ਇਕ ਚਿੰਤਾ ,.............ਇਕ ਨਿੱਘੀ ਸੋਚ ,.............ਸਮਾਜਿਕ ਵਖਰੇਵੇਂ ਦਾ ਸਾਰਥਿਕ ਸੱਚ ,...............ਜੋ ਇਕ ਦਿਨ ਜਰੂਰ ਬਦਲੁਗਾ,........ਆਮਿਰ ਗਰੀਬ ਦਾ ਫਰਕ ਨਹੀਂ ਹੋਵੇਗਾ ,..................ਸਾਡਾ ਭਾਈਚਾਰਾ, ਸਾਡਾ ਮੁਲਕ ਇਸ ਗੱਲ ਨੂੰ ਗੰਭੀਰਤਾ ਨਾਲ ਲਵੇਗਾ ,..............ਆਉਣ ਵਾਲਾ ਭਵਿੱਖ ਨਵੀਂ ਪੀੜ੍ਹੀ ਲਈ ਸੁਨਹਿਰੀ ਹੋਵੇਗਾ ,...............ਗਾਫਲ ਸਾਬ ਆਪ ਜੀ ਵਲੋਂ ਇਸ ਕਵਿਤਾ ਨੂੰ ਲਿਖਣ ਦਾ ਉਦੇਸ਼ ਜਰੂਰ ਰੰਗ ਲਿਆਵੇਗਾ ,.................ਇਨਸਾਨੀ ਜ਼ਿੰਦਗੀ ਨੂੰ ਬੇਹਤਰ ਕਰਨ ਲਈ ਸਭ ਦੇਸ਼ਾਂ ਦੇ ਲੇਖਕ ਕੋਸ਼ਿਸ਼ ਕਰਦੇ ਰਹਿੰਦੇ ਨੇ, ਲਿਖਦੇ ਰਹਿੰਦੇ ਨੇ ਤੇ ਲਿਖਦੇ ਰਹਿਣਗੇ, The world will be best for the living one day,................ਦੁਆਵਾਂ
|
|
22 Dec 2018
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|