ਜ਼ਿੰਦਗੀ ਦੀ ਦੌੜ ਚ ਹਰ ਕੋਈ ਜਿੱਤਣਾ ਚਾਹੁੰਦਾ ਹੈ
ਇੱਕ ਰਾਹ ਜਾਂਦੇ ਪੈਦਲ ਨੂੰ ਸਾਇਕਲ ਚਾਹੀਦਾ,
ਸਾਇਕਲ ਸਵਾਰ ਨੂੰ ਸਕੂਟਰ ,
ਤੇ ਸਕੂਟਰ ਵਾਲੇ ਨੂੰ ਕਾਰ,
ਛੋਟੀ ਕਾਰ ਵਾਲੇ ਨੂੰ ਵੱਡੀ ਕਾਰ ਤੇ,
ਵੱਡੀ ਕਾਰ ਵਾਲੇ ਨੂੰ ਇੱਕ ਹੋਰ ਕਾਰ,
ਸਵਾਸ ਮੁੱਕ ਜਾਂਦੇ ਨੇ ਪਰ ਹਸਰਤਾਂ ਮੁੱਕਦੀਆਂ ਈ ਨਹੀਂ…..
ਕਿਉਂਕਿ ਜ਼ਿੰਦਗੀ ਦੀ ਦੌੜ ਚ ਹਰ ਕੋਈ ਜਿੱਤਣਾ ਚਾਹੁੰਦਾ ਹੈ
ਮਾਂ ਪਿਉ ਔਖੇ ਸੌਖੇ ਹਰ ਹੀਲਾ ਕਰਕੇ ਸਭ ਸੁਖ ਸਹੂਲਤਾਂ,
ਨਿਆਣਿਆਂ ਦੀ ਝੋਲੀ ਪਾਉਂਦੇ ਨੇ,
ਪਰ ਜਦੋਂ ਉਨਾਂ ਨੂੰ ਖੂੰਡੀ ਚਾਹੀਦੀ ਹੁੰਦੀ ਆ,
ਉਹ ਕਦੀ ਸਿਰ੍ਹਾਣਿਆਂ ਥੱਲੇ ਲਭਦੇ,
ਤੇ ਕਦੀ ਪੁਰਾਣੇ ਸੰਦੂਕ ਫ਼ਰੋਲਦੇ,
ਕਿ ਖਵਰੇ ਕੁਝ ਪੈਸੇ ਈ ਮਿਲ ਜਾਣ
ਜਿਨਾਂ ਪਿਛੇ ਸਭ ਗਵਾ ਲਿਆ,
ਉਨਾਂ ਦੀ ਭੁਖ ਤਾਂ ਦੂਹਣੀ ਚੌਣੀ ਹੋਗੀ……
ਉਹ ਤਾਂ ਛਡਕੇ ਪਰਦੇਸ ਤੁਰ ਗਏ…
ਅੱਜ ਗੋਰਖਿਆਂ ਨੂੰ ਰੁਪਏ ਚਾਹੀਦੇ,
ਰੁਪਏ ਵਾਲਿਆਂ ਨੂੰ ਡਾਲ਼ਰ,
ਤੇ ਡਾਲਰਾਂ ਵਾਲਿਆਂ ਨੂੰ ਪੌਂਡ,
ਕਿਉਂਕਿ ਜ਼ਿੰਦਗੀ ਦੀ ਦੌੜ ਚ ਹਰ ਕੋਈ ਜਿੱਤਣਾ ਚਾਹੁੰਦਾ ਹੈ
ਵੈਸੇ ਸੋਚਿਆ ਜਾਵੇ ਤਂ ਸ਼ਰੀਰ ਦੀ ਮੰਗ ਕੀ ਏ?
ਸਿਰਫ਼ ਦੋ ਵਕਤ ਦਾਲ ਫ਼ੁਲਕਾ,
ਪਰ ਏ ਸੋਚਣ ਦੀ ਵਿਹਲ ਹੀ ਕਿਸਨੂੰ ਹੈ?
ਸਭ ਜਾਨੇ ਅਨਜਾਣੇ ਇਸ ਦੌੜ ਚ ਵਧ ਚੜਕੇ ਹਿੱਸਾ ਲੈ ਰਹੇ ਨੇ,
ਕਿਉਂਕਿ ਜ਼ਿੰਦਗੀ ਦੀ ਦੌੜ ਚ ਹਰ ਕੋਈ ਜਿੱਤਣਾ ਚਾਹੁੰਦਾ ਹੈ
ਖਵਰੇ ਕਿਸ ਦਿਨ ਇਹ ਦੌੜ ਮੁੱਕੇਗੀ ਤੇ ਪਰਦੇਸੀ ਪੁੱਤ ਆਕੇ
ਮਾਪਿਆਂ ਦੇ ਸੀਨੇ ਟੰਨਡ(thand) ਪਾਉਣਗੇ..........................
|