|
 |
 |
 |
|
|
Home > Communities > Punjabi Poetry > Forum > messages |
|
|
|
|
|
ਰਿਹਾ ਕੁਝ ਵੀ ਨਾ........................ |
ਰਿਹਾ ਕੁਝ ਵੀ ਨਾ ਹੁਣ ਯਾਦਾਂ ਦੇ ਸਿਵਾ
ਉਸ ਦੀਆਂ ਯਾਦਾਂ ਉਸ ਦੀਆਂ ਬਾਤਾਂ ਦੇ ਸਿਵਾ
ਹਰ ਪੱਲ ਸੀ ਇਕ ਨਵੀਂ ਸਵੇਰ ਤੇਰੇ ਨਾਲ
ਹੁਣ ਰਿਹਾ ਨਾ ਕੁਝ ਵੀ ਰਾਤਾਂ ਦੇ ਸਿਵਾ
ਬਹੁਤ ਕੁਝ ਬਦਲ ਗਿਆ ਹੈ ਤੇਰੇ ਜਾਣ ਪਿਛੋਂ
ਬੇ ਮੌਸਮ ਹੈ ਹਰ ਦੌਰ ਬਰਸਾਤਾਂ ਦੇ ਸਿਵਾ
ਦਸਤਕ ਹੈ ਅੱਜ ਵੀ ਪਿਆਰ ਦੀ ਉਸ ਦਰ ਤੇ
ਪਰ ਕੁਝ ਵੀ ਨਹੀ ਹੈ ਨਿਸ਼ਾਨਾਂ ਦੇ ਸਿਵਾ
ਕਾਸ਼ ਤੋੜ ਦਿਆਂ ਜ਼ਿਂਦਗੀ ਦਾ ਦਸਤੂਰ ਇਹ ਵੀ
ਪਰ ਬਣਦੀ ਨਹੀ ਗੱਲ ਇਥੇ ਨਾਵਾਂ ਦੇ ਸਿਵਾ
ਕੱਟ ਰਿਹਾਂ ਹਾਂ ਜਿਵੇਂ ਨਾ ਕਿਵੇਂ ਮੈਂ ਵੀ
ਪੱਲੇ ਕੁਝ ਨਹੀ ਤੇਰੀਆਂ ਦੁਆਵਾਂ ਦੇ ਸਿਵਾ
ਤੇਰੇ ਸ਼ਹਿਰ ਸੀ ਆਇਆ ਮੈਂ ਜਦ ਪਹਿਲੀ ਵਾਰ
ਤੇਰੇ ਚਿਹਰੇ ਤੇ ਕੁਝ ਨਹੀ ਸੀ ਚਾਵਾਂ ਦੇ ਸਿਵਾ
ਤੇ ਜਿਸ ਦਿਨ ਸੀ ਘੜੀ ਜਾਣ ਦੀ ਮੇਰੀ
ਵੇਖਿਆ ਨਾ ਕੁਝ ਮੈਂ ਹਾਓਂਕੇ ਹਾਵਾਂ ਦੇ ਸਿਵਾ
ਕੁਝ ਪੱਲ ਤੂ ਰੁਕੀ ਕੁਝ ਪੱਲ ਮੈਂ ਰੁਕਿਆ
ਤੁਰਿਆ ਸੀ ਜਿਵੇਂ ਮੈਂ ਸਾਹਵਾਂ ਦੇ ਸਿਵਾ
ਉਹ ਪਗਡਂਡੀਆਂ ਉਹ ਸ਼ਾਂਤ ਵਾਦੀਆਂ
ਕੁਝ ਨਹੀ ਸੀ ਜਿਥੇ ਹਵਾਵਾਂ ਦੇ ਸਿਵਾ
ਹਥ ਫੜ੍ਹ ਕੇ ਤੂ ਮੇਰਾ ਬਣ ਗਈ ਸੀ ਤਿਤਲੀ
ਪਾ ਰਹੀ ਸੀ ਤੂ ਕਿਕਲੀ ਸਾਜ਼ਾਂ ਦੇ ਸਿਵਾ
ਇਤਫਾਕ ਸੀ ਤੈਨੂ ਇਤਬਾਰ ਸੀ ਸ਼ਾਇਦ
ਜੋ ਵੇਖਿਆ ਨਾ ਤੂ ਮੇਰੀਆਂ ਵਫਾਵਾਂ ਦੇ ਸਿਵਾ
|
|
25 May 2009
|
|
|
|
|
|
|
bohat wadhiya likhea aap g ne.................
|
|
21 Jul 2013
|
|
|
|
|
|
ਸੋਹਣਾ ਲਿਖਿਆ ਹੈ ਨਰੇਸ਼ ਵੀਰ ਜੀ |
|
|
25 Jul 2013
|
|
|
|
ਬਹੁਤ ਹੀ ਖੂਬਸੂਰਤ ਲਫਜਾਂ ਦੀ ਲੜੀ
|
|
26 Jul 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|