ਅੱਜ ਦੋਸਤੀ ਵਿੱਚ ਹੱਦਾਂ ਬਣਾ ਦਿੱਤੀਆਂ,
ਸਾਡੀ ਜਗਾ ਸਾਨੂੰ ਵਿਖਾਲ ਦਿੱਤੀ|
ਸਾਡੀਆਂ ਗੱਲਾਂ ਸੱਭ ਝੁਠਲਾ ਦਿੱਤੀਆਂ,
ਸਾਡੀ ਦੋਸਤਿ ਅੱਜ ਝੁਠਲਾ ਦਿੱਤੀ|
ਇਹ ਦੋਸਤੀ ਦਾ ਹੈ ਸਿਲਾ ਦਿੱਤਾ,
ਜਾਂ ਕੋਈ ਦੁਸ਼ਮਨੀ ਪੁਰਾਣੀ ਕੱਢ ਲਈ|
ਇੱਕ ਦੋਸਤ ਬਣਨ ਦੀ ਕੀਮਤ ਉਸ,
ਘੜੀ ਪਲ ਦੇ ਵਿੱਚ ਹੀ ਲਾ ਲਈ|
ਇੱਕ ਦੋਸਤ ਬਣ ਕੇ ਸੋਚਣਾ ਹੁਣ,
ਕੀ ਐਨਾ ਮਾੜਾ ਹੋ ਗਿਆ?
ਜਾਂ ਅਸੀਂ ਹੀ ਦੋਸਤੀ ਤੋਂ ਵੱਧ ਗਏ ਸੀ,
ਇੱਕ ਅਪਣੱਤ ਦਾ ਰਿਸ਼ਤਾ ਸੀ ਜੋ ਗਿਆ|
ਪਰ ਕਿਸੇ ਵੀ ਭਰਮ ਭੁਲੇਖੇ ਤੋਂ,
ਅੱਜ ਉਸਨੇ ਸਾਨੂੰ ਕੱਢ ਦਿੱਤਾ|
ਅੱਜ ਹੱਦਾਂ ਦੱਸ ਕੇ ਦੋਸਤੀ ਦੀਆਂ,
ਸਾਨੂੰ ਹੱਦ ਵਿੱਚ ਰਹਿਣ ਲਈ ਕਹਿ ਦਿੱਤਾ|
first | < previous | next > | last
|