|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਬਿਨ ਸਿਰਨਾਵੇਂ ਚਿੱਠੀ |
ਬਿਨ ਸਿਰਨਾਵੇਂ ਚਿੱਠੀ
ਲਿਖਤੁਮ ਚਾਚਾ ਪੜ੍ਹਤੁਮ ਭਾਈ,
ਚਿੱਠੀ ਖੌਰੇ ਕਿੱਥੋਂ ਆਈ,
ਨਾ ਕੋਈ ਨਾਂ ਏ, ਨਾ ਸਿਰਨਾਵਾਂ,
ਇਹ ਹੁਣ ਕੀਹਨੂੰ ਪੁੱਛਣ ਜਾਵਾਂ ?
ਪਰ ਲਿਖਣ ਵਿਚ ਮੱਤ ਲੱਗੀ ਐ,
'ਸੈਂਡਰ' ਦੀ ਥਾਂ ਰੱਤ ਲੱਗੀ ਐ !
ਇਹ ਰੱਤ ਕਿਸ ਦੀ ਮਨ ਖੱਪ ਰੋਵੇ,
ਇਦ੍ਹੀ ਸ਼ਨਾਖ਼ਤ ਕੀਕੂੰ ਹੋਵੇ ?
ਇਹ ਰੱਤ ਕਿਸੇ ਵਿਚਾਰੀ ਦੀ ਏ,
ਮਾਂ, ਪਿਓ, ਵੀਰ ਪਿਆਰੀ ਦੀ ਏ,
ਜੋ ਨਿਰਭਯਾ ਵਾਂਗ ਪਈ ਕੁਰਲਾਵੇ,
ਸੁੱਤਾ ਨਿਆਂ ਜਗਾਉਣਾ ਚਾਹਵੇ |
ਇਹ ਰੱਤ ਕਿਸੇ ਕਿਸਾਨ ਦੀ ਏ,
ਉਸ ਅੰਨਦਾਤਾ ਭਗਵਾਨ ਦੀ ਏ,
ਕਰਜ਼ੇ ਅੱਗੇ ਹਾਰ ਗਿਆ ਜੋ,
ਜਿਉਂਦਾ ਟੱਬਰ ਮਾਰ ਗਿਆ ਜੋ |
ਜਾਂ ਕਿਸੇ ਕਰਮਾਂ ਮਾਰੇ ਦੀ ਏ,
ਮਾਂ ਦੀ ਅੱਖ ਦੇ ਤਾਰੇ ਦੀ ਏ,
ਸੀਨੀਅਰ ਇੱਜੜ ਹੱਥੇ ਚੜ੍ਹ ਗਿਆ,
ਰੈਗਿੰਗ ਰਾਤੇ ਸਾਰਾ ਪੜ੍ਹ ਗਿਆ |
ਜਾਂ ਇਹ ਗੰਗਾ ਮਾਈ ਦੀ ਏ,
ਹਰ ਟੈਕ੍ਸ ਪੇਅਰ ਸ਼ੁਦਾਈ ਦੀ ਏ,
ਜੋ ਆਪਣਾ ਫਰਜ਼ ਨਿਭਾ ਰਹੇ ਨੇ,
ਪਰ ਆਪ ਨਿੱਘਰਦੇ ਜਾ ਰਹੇ ਨੇ |
ਕਨੂੰਨ ਦੀ ਲੰਮੀ ਬਾਂਹ ਸੁਣੀਂਦੀ,
ਪਰ ਮਾੜਾ ਰਖਦੀ ਨਾਂਹ ਸੁਣੀਂਦੀ,
ਫ਼ਿਰ ਚਿੱਠੀ ਲੈ ਕਿੱਥੇ ਜਾਈਏ ?
ਵਿਲ੍ਹਕਦਿਆਂ ਨੂੰ ਕਿਵੇਂ ਵਰਾਈਏ ?
ਜਗਜੀਤ ਸਿੰਘ ਜੱਗੀ
Notes:
ਸੈਂਡਰ - Sender; ਚਿੱਠੀ ਲਿਖਣ/ਭੇਜਣ ਜਾਂ ਪਾਉਣ ਵਾਲਾ; ਕੀਕੂੰ - How, ਕਿਵੇਂ?; ਜਿਉਂਦਾ ਟੱਬਰ ਮਾਰ ਗਿਆ ਜੋ - ਕਰਜ਼ਾ ਨਾ ਅਦਾ ਕਰਨ ਦੀ ਸਥਿਤੀ ਵਿਚ ਕਿਸਾਨ ਖੁਦਕਸ਼ੀ ਕਰ ਜਾਂਦੇ ਹਨ ਜੋ ਪਰਵਾਰ ਨੂੰ ਜਿਉਂਦੇ ਜੀ ਮਾਰਨ ਤੋਂ ਘੱਟ ਨਹੀਂ; ਰੈਗਿੰਗ ਰਾਤੇ ਸਾਰਾ ਪੜ੍ਹ ਗਿਆ - Death of an innocent fresher during mindless ragging by seniors group, ਰਾਤ ਰੈਗਿੰਗ ਵਿਚ fresher ਦੀ ਜਾਨ ਚਲੀ ਗਈ; ਪਰ ਆਪ ਨਿੱਘਰਦੇ ਜਾ ਰਹੇ ਨੇ - ਗੰਗਾ ਆਪਣੇ ਵੱਲੋਂ ਲੱਖਾਂ ਜੀਵ ਆਤਮਾਵਾਂ ਦੀ ਮੁਕਤੀ ਕਰ ਰਹੀ ਹੈ, ਪਰ ਉਸ ਦੀ ਆਪਣੀ ਦਸ਼ਾ ਵੇਖੋ; ਇਸੇਤਰਾਂ ਇਕ ਇਮਾਨਦਾਰ ਟੈਕਸ ਪੇਅਰ ਨਾਗਰਿਕ ਦੀ ਵੀ ਦੁਰਦਸ਼ਾ ਕਿਸੇ ਤੋਂ ਛੁਪੀ ਨਹੀਂ; ਮਾੜਾ ਰਖਦੀ ਨਾਂਹ ਸੁਣੀਂਦੀ - ਕਨੂੰਨ ਵਿਵਸ਼ਥਾ ਵੀ ਮਾੜੇ ਬੰਦੇ ਦੀ ਰੱਖਿਆ ਕਰਦਿਆਂ ਘੱਟ ਈ ਸੁਣੀਂਦੀ ਹੈ; ਵਰਾਈਏ - ਵਰਾਉਣਾ, ਮਤਲਬ ਸ਼ਿਕਾਇਤ ਸੁਣ/ਦੂਰ ਕਰਕੇ ਕੇ ਸ਼ਾਂਤ ਕਰਨਾ, ਜਿਵੇਂ ਨਿਆਣੇ ਨੂੰ ਲਾਰੇ ਲਾਈਦਾ; to comfort by redressing grievance.
|
|
26 Sep 2014
|
|
|
|
|
|
ਬਹੁਤ ਹੀ ਖੂਬਸੂਰਤ ਰਚਨਾ ਪੇਸ਼ ਕੀਤੀ ਹੈ ਤੁਸੀ ਜਗਜੀਤ ਸਰ,
ਤੁਹਾਡੀਆਂ ਬਾਕੀ ਰਚਨਾਵਾਂ ਵਾਂਗ ਹੀ ੲਿਹ ਰਚਨਾ ਵੀ ਤੁਸੀ ੲਿੱਕ ਬਹੁਤ ਹੀ ਵਧੀਆ ਵਿਸ਼ੇ ਤੇ expert hand ਨਾਲ ਲਿਖੀ ਹੈ,
ਜਿਵੇਂ ੲਿਹ ਸਤਰਾਂ ਬਿਆਂ ਕਰ ਰਹੀਆਂ ਨੇ..
ਪਰ ਲਿਖਣ ਵਿਚ ਮੱਤ ਲੱਗੀ ਐ,
'ਸੈਂਡਰ' ਦੀ ਥਾਂ ਰੱਤ ਲੱਗੀ ਐ
ਤੇ ੲਿੱਕ ਹੀ ਕਵਿਤਾ ਕਿੰਨੇ ਬਰਨਿੰਗ ਮੁੱਦੇ ਜਿਵੇਂ ਨਿਰਭਯਾ,ਗੰਗਾ,ਕਿਸਾਨ,ਰੈਗਿੰਗ ਦੀ ਗੱਲ ਕਰਦੀ ਹੈ ,ਮੈਂ ਕੋਈ ਹੋਰ ਕਵਿਤਾ ਨਹੀਂ ਪੜ੍ਹੀ ਜੋ ਐਨੇ ਸਾਰੇ ਮੁੱਦਿਆਂ ਦੀ ਤਸਵੀਰ ਪੇਸ਼ ਕਰਦੀ ਹੋਵੇ । ਸ਼ੇਅਰ ਕਰਨ ਲਈ ਸ਼ੁਕਰੀਆ ਜੀ ।
|
|
27 Sep 2014
|
|
|
|
|
ਬਹੁਤ ਹੀ ਉਮਦਾ ਪੇਸ਼ਕਾਰੀ ...........
|
|
27 Sep 2014
|
|
|
|
|
|
|
ਸੰਦੀਪ ਬਾਈ ਜੀ ਆਪਨੇ ਸਮਾਂ ਕੱਢਕੇ ਢੁੱਕਵੇਂ ਵਿਸ਼ਲੇਸ਼ਣ ਅਤੇ ਓਬ੍ਜੈਕਟਿਵ ਕਮੇਂਟ੍ਸ ਨਾਲ ਰਚਨਾ ਦਾ ਆਦਰ ਕੀਤਾ ਅਤੇ ਹੌਂਸਲਾ ਅਫਜ਼ਾਈ ਕੀਤੀ, ਜਿਸ ਲਈ ਬਹੁਤ ਬਹੁਤ ਧੰਨਵਾਦ |
ਖੁਸ਼ ਰਹੋ, ਜਿਉਂਦੇ ਵੱਸਦੇ ਰਹੋ |
ਰੱਬ ਰਾਖਾ |
ਸੰਦੀਪ ਬਾਈ ਜੀ, ਆਪਨੇ ਸਮਾਂ ਕੱਢਕੇ ਢੁੱਕਵੇਂ ਵਿਸ਼ਲੇਸ਼ਣ ਅਤੇ ਓਬ੍ਜੈਕਟਿਵ ਕਮੇਂਟ੍ਸ ਨਾਲ ਰਚਨਾ ਦਾ ਮਾਣ ਕੀਤਾ ਅਤੇ ਹੌਂਸਲਾ ਅਫਜ਼ਾਈ ਕੀਤੀ, ਜਿਸ ਲਈ ਬਹੁਤ ਬਹੁਤ ਧੰਨਵਾਦ |
ਖੁਸ਼ ਰਹੋ, ਜਿਉਂਦੇ ਵੱਸਦੇ ਰਹੋ |
ਰੱਬ ਰਾਖਾ |
|
|
27 Sep 2014
|
|
|
|
|
|
|
ਸੰਜੀਵ ਅਤੇ ਬਿੱਟੂ ਬਾਈ ਜੀ | ਇਧਰ ਗੇੜਾ ਮਾਰਕੇ ਹੌਂਸਲਾ ਅਫਜਾਈ ਕਰਨ ਲਈ ਤਹਿ ਏ ਦਿਲ ਤੋਂ ਧੰਨਵਾਦ ਜੀ |
ਰਾਜ਼ੀ ਰਹੋ ਤੇ ਘੁੱਗ ਵੱਸੋ |
ਰੱਬ ਰਾਖਾ |
ਬਿੱਟੂ ਬਾਈ ਜੀ, ਇਧਰ ਗੇੜਾ ਮਾਰਨ ਤੇ ਕਿਰਤ ਤੇ ਨਜ਼ਰਸਾਨੀ ਕਰਕੇ ਹੌਂਸਲਾ ਅਫਜਾਈ ਕਰਨ ਲਈ ਤਹਿ ਏ ਦਿਲ ਤੋਂ ਧੰਨਵਾਦ ਜੀ |
ਰਾਜ਼ੀ ਰਹੋ ਤੇ ਘੁੱਗ ਵੱਸੋ |
ਰੱਬ ਰਾਖਾ |
|
|
27 Sep 2014
|
|
|
|
|
ਸੰਜੀਵ ਬਾਈ ਜੀ,
ਆਪਨੇ ਰਚਨਾ ਤੇ ਨਜ਼ਰਸਾਨੀ ਕੀਤੀ, ਬਹੁਤ ਸ਼ੁਕਰੀਆ ਜੀ |
ਜਿਉਂਦੇ ਵੱਸਦੇ ਰਹੋ ਜੀ |
ਸੰਜੀਵ ਬਾਈ ਜੀ,
ਆਪਨੇ ਰਚਨਾ ਤੇ ਨਜ਼ਰਸਾਨੀ ਕੀਤੀ, ਬਹੁਤ ਸ਼ੁਕਰੀਆ ਜੀ |
ਜਿਉਂਦੇ ਵੱਸਦੇ ਰਹੋ ਜੀ |
|
|
29 Sep 2014
|
|
|
|
|
ਇਹ ਰੱਤ ਕਿਸੇ ਕਿਸਾਨ ਦੀ ਏ,
ਉਸ ਅੰਨਦਾਤਾ ਭਗਵਾਨ ਦੀ ਏ,
ਕਰਜ਼ੇ ਅੱਗੇ ਹਾਰ ਗਿਆ ਜੋ,
ਜਿਉਂਦਾ ਟੱਬਰ ਮਾਰ ਗਿਆ ਜੋ |
ਵਾਹ ! ਹਰ ਵਰਗ ਦੇ ਸੰਤਾਪ ਨੂੰ ਪੇਸ਼ ਕੀਤਾ ਹੈ ਤੁਸੀਂ ਇਸ ਲਿਖਤ ਰਾਹੀਂ ,,,
ਦਰਦ ਨੂੰ ਸਿਆਹੀ ਬਣਾ ਕੇ ਸ਼ਬਦਾਂ ਦਾ ਨਿਰਮਾਣ ਕੀਤਾ ਹੈ ,,, ਅਜੇਹੀ ਲਿਖਤ ਦੀ ਉਮੀਦ ਤੁਹਾਡੇ ਤੋਂ ਹੀ ਹੋ ਸਕਦੀ ਹੈ | Good job sir ,,,
ਜੀਓ,,,
ਇਹ ਰੱਤ ਕਿਸੇ ਕਿਸਾਨ ਦੀ ਏ,
ਉਸ ਅੰਨਦਾਤਾ ਭਗਵਾਨ ਦੀ ਏ,
ਕਰਜ਼ੇ ਅੱਗੇ ਹਾਰ ਗਿਆ ਜੋ,
ਜਿਉਂਦਾ ਟੱਬਰ ਮਾਰ ਗਿਆ ਜੋ |
ਵਾਹ ! ਹਰ ਵਰਗ ਦੇ ਸੰਤਾਪ ਨੂੰ ਪੇਸ਼ ਕੀਤਾ ਹੈ ਤੁਸੀਂ ਇਸ ਲਿਖਤ ਰਾਹੀਂ ,,,
ਦਰਦ ਨੂੰ ਸਿਆਹੀ ਬਣਾ ਕੇ ਸ਼ਬਦਾਂ ਦਾ ਨਿਰਮਾਣ ਕੀਤਾ ਹੈ ,,, ਅਜੇਹੀ ਲਿਖਤ ਦੀ ਉਮੀਦ ਤੁਹਾਡੇ ਤੋਂ ਹੀ ਹੋ ਸਕਦੀ ਹੈ | Good job sir ,,,
ਜੀਓ,,,
|
|
30 Sep 2014
|
|
|
|
|
ਹਰਪਿੰਦਰ ਵੀਰ ਜੀ, ਆਪ ਨੇ ਇੰਨਾ ਬਿਜ਼ੀ ਹੋਣ ਦੇ ਬਾਵਜੂਦ ਵੀ ਉਚੇਚਾ ਸਮਾਂ ਕੱਢ ਕੇ ਰਚਨਾ ਦਾ ਮਾਣ ਕੀਤਾ ਅਤੇ ਹੌਂਸਲਾ ਅਫਜਾਈ ਕੀਤੀ | ਬਹੁਤ ਬਹੁਤ ਸ਼ੁਕਰੀਆ |
ਜਿਉਂਦੇ ਵੱਸਦੇ ਰਹੋ ਜੀ |
ਹਰਪਿੰਦਰ ਵੀਰ ਜੀ, ਆਪ ਨੇ ਇੰਨਾ ਬਿਜ਼ੀ ਹੋਣ ਦੇ ਬਾਵਜੂਦ ਵੀ ਉਚੇਚਾ ਸਮਾਂ ਕੱਢ ਕੇ ਰਚਨਾ ਦਾ ਮਾਣ ਕੀਤਾ ਅਤੇ ਹੌਂਸਲਾ ਅਫਜਾਈ ਕੀਤੀ | ਆਪ ਦਾ ਬਹੁਤ ਬਹੁਤ ਸ਼ੁਕਰੀਆ |
ਜਿਉਂਦੇ ਵੱਸਦੇ ਰਹੋ ਜੀ |ਰੱਬ ਰਾਖਾ |
|
|
30 Sep 2014
|
|
|
|
|
ਜਗਜੀਤ ਸਰ ਪਹਿਲੇ ਤਾ ਏਨੀ ਦੇਰੀ ਨਾਲ ਲਿਖ ਰਹੀ ਆ ਓਹਦੇ ਲੀ ਮਾਫ਼ੀ ਚਾਹੁੰਦੀ ਆ ......
ਸਮਾਜਿਕ ਮਾਮਲਿਆਂ ਨੂੰ ਬਹੁਤ ਸੋਹਣੇ ਤਰੀਕੇ ਪੇਸ਼ ਕੀਤਾ ਹੈ.....
ਇਹ ਰੱਤ ਕਿਸੇ ਵਿਚਾਰੀ ਦੀ ਏ,
ਮਾਂ, ਪਿਓ, ਵੀਰ ਪਿਆਰੀ ਦੀ ਏ,
ਜੋ ਨਿਰਭਯਾ ਵਾਂਗ ਪਈ ਕੁਰਲਾਵੇ,
ਸੁੱਤਾ ਨਿਆਂ ਜਗਾਉਣਾ ਚਾਹਵੇ |
ਪਤਾ ਨਹੀ ਇਹ ਬਿਨ ਸਿਰਨਾਵੇਂ ਦੀ ਚਿਠੀ ਨੂੰ ਕਦੋ ਸਿਰਨਾਵਾਂ ਮਿਲੁ....
ਬਹੁਤ ਸ਼ੁਕਰੀਆ ਜਗਜੀਤ ਜੀ ਏਨੀ ਸੋਹਣੀ ਲਿਖਤ ਸਾਂਝੀ ਕਰਨ ਲੀ.....
ਜਗਜੀਤ ਸਰ ਪਹਿਲੇ ਤਾ ਏਨੀ ਦੇਰੀ ਨਾਲ ਲਿਖ ਰਹੀ ਆ ਓਹਦੇ ਲੀ ਮਾਫ਼ੀ ਚਾਹੁੰਦੀ ਆ ......
ਸਮਾਜਿਕ ਮਾਮਲਿਆਂ ਨੂੰ ਬਹੁਤ ਸੋਹਣੇ ਤਰੀਕੇ ਪੇਸ਼ ਕੀਤਾ ਹੈ.....
ਇਹ ਰੱਤ ਕਿਸੇ ਵਿਚਾਰੀ ਦੀ ਏ,
ਮਾਂ, ਪਿਓ, ਵੀਰ ਪਿਆਰੀ ਦੀ ਏ,
ਜੋ ਨਿਰਭਯਾ ਵਾਂਗ ਪਈ ਕੁਰਲਾਵੇ,
ਸੁੱਤਾ ਨਿਆਂ ਜਗਾਉਣਾ ਚਾਹਵੇ |
ਪਤਾ ਨਹੀ ਇਹ ਬਿਨ ਸਿਰਨਾਵੇਂ ਦੀ ਚਿਠੀ ਨੂੰ ਕਦੋ ਸਿਰਨਾਵਾਂ ਮਿਲੁ....
ਬਹੁਤ ਸ਼ੁਕਰੀਆ ਜਗਜੀਤ ਜੀ ਏਨੀ ਸੋਹਣੀ ਲਿਖਤ ਸਾਂਝੀ ਕਰਨ ਲੀ.....
|
|
03 Oct 2014
|
|
|
|
|
|
|
|
|
|
|
|
 |
 |
 |
|
|
|