|
|
|
|
|
|
Home > Communities > Punjabi Boli > Forum > messages |
|
|
|
|
|
|
...ਅਸੀਂ ਤਾਂ ਸਰਲ ਹਾਂ..... |
ਨਹੀਂ ਹੈ ਕੋਈ ਮੈਲ ਸਾਡੇ ਦਿਲਾਂ ਵਿੱਚ ,ਤੇ ਨਾਂ ਹੀ ਕੋਈ ਵਲ-ਵਿੰਗ ਅਸੀਂ ਤਾਂ ਸਰਲ ਹਾਂ ਵਾਂਗ ਲੋਕ ਗੀਤ ਦੇ ਸਾਡੇ ਕੋਲ ਨਹੀਂ ਦੌਲਤਾਂ ਦੇ ਅੰਬਾਰ ਸਾਡੇ ਤਾਂ ਗੀਝੇ ਚ, ਖੜਕਦੀਆਂ ਨੇ ਅੱਜ ਵੀ ਚਵਾਨੀਆਂ ਠਿਆਨੀਆਂ
ਸਾਨੂੰ ਨਹੀਂ ਗਵਾਰਾ ਘੁੰਮਣਾਂ ਸੜਕਾਂ ਤੇ ਅਵਾਰਾ ਸਾਡੇ ਤਾ ਝੁਕ ਗਏ ਨੇਂ ਮੋਢੇ ਜ਼ਿੰਮੇਵਾਰੀਆਂ ਦੇ ਬੋਝ ਥੱਲੇ ਸਾਨੂੰ ਨਹੀਂ ਨਸੀਬ ਹੋਈਆਂ ਕਦੇ ਮਖਮਲੀ ਸੇਜ਼ਾਂ ਸਾਡਾ ਤਾਂ ਆਸਣ ਰਿਹਾ ਏ ਹਮੇਸ਼ਾ ਵਾਣ ਦੇ ਮੰਜੇ ਤੇ ਆਏ ਦਿਨ ਕੱਸਣੀਂ ਪੈਦੀ ਏ ਜੀਹਦੀ ਢਿੱਲੀ ਹੋਈ ਦੌਣ..
ਕਿੱਥੋਂ ਲਾਉਣੀਂ ਏ ਅਸੀਂ ਅਰਮਾਨੀ ਸਾਡਾ ਤਾਂ ਠੇਡੇ ਖਾਂਦੈ ਬਾਪੂ ਨਿਗਾ ਆਲੀ ਐਨਕ ਬਿਨਾਂ ਸਾਨੂੰ ਨਹੀਂ ਜੁੜਦੀਆਂ ਟੌਮੀ ਦੀਆਂ ਸ਼ਰਟਾਂ ਅਸੀਂ ਤਾਂ ਲੀਰਾਂ ਬਣਨ ਤੱਕ ਹੰਢਾਉਂਦੇ ਹਾਂ ਆਪਣਾਂ ਟਾਕੀਆਂ ਲੱਗਾ ਕੁੜਤਾ ਪਜਾਮਾਂ
ਪਰ ਕਿਸੇ ਨੇਤਾ ਵਾਂਗ ਨਹੀਂ ਮਰੀ ਸਾਡੀ ਜ਼ਮੀਰ ਨਹੀਂ ਲੋੜ ਸਾਨੂੰ ਆਪਣੇ ਆਪ ਤੋਂ ਨਜ਼ਰਾਂ ਚੁਰਾਉਣ ਦੀ ਅਸੀ ਅੱਜ ਵੀ ਬਿਨਾਂ ਝਿਜਕੇ ਤੱਕ ਸਕਦੇ ਹਾਂ ,ਆਪਣੀਆਂ ਅੱਖਾਂ ਚ, ਅੱਖਾਂ ਪਾ ਕੇ.........
.....ਨਿਮਰਬੀਰ ਸਿੰਘ.....
|
|
23 Aug 2012
|
|
|
|
|
ਬੜੀ ਸਰਲਤਾ ਨਾਲ ਬਿਆਨ ਕੀਤਾ .... ਵਧੀਆ ਲਿਖਿਆ ..
|
|
23 Aug 2012
|
|
|
|
|
bahut hi sohani rachna hai veer ji...sanjha karan layi bahut bahut shukariya...!!!
|
|
23 Aug 2012
|
|
|
|
|
ਲੰਬੀ ਉਡੀਕ ਤੋਂ ਬਾਅਦ ਜਿਵੇਂ ਸੋਚਿਆ ਸੀ .. ਓਦਾਂ ਦੀ ਬੇਮਿਸਾਲ ਪੇਸ਼ਕਸ਼ ... ਬਹੁਤ ਵਧਿਆ ਨਿਮਰ ਵੀਰੇ... ਜਿਉਂਦੇ ਵਸਦੇ ਰਹੋ ਏਦਾਂ ਹੀ ਸਰਲਤਾ ਨਾਲ !!!
|
|
23 Aug 2012
|
|
|
|
|
|
bahut sdharan te sachi rachna pesh kiti hai nimar...bhut vdia ..likhde rvo hamesha ise tra.....:)
|
|
24 Aug 2012
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|