Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਔਰਤਾਂ ਤੇ ਅਸ਼ਲੀਲ ਗੀਤ ਬਣਾਉਣੇ ਬੰਦ ਕਰੋ,, :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
ਪ੍ਰੀਤ  ਬਰਤੀਆ
ਪ੍ਰੀਤ
Posts: 54
Gender: Female
Joined: 17/Aug/2011
Location: kapurthala
View All Topics by ਪ੍ਰੀਤ
View All Posts by ਪ੍ਰੀਤ
 
ਔਰਤਾਂ ਤੇ ਅਸ਼ਲੀਲ ਗੀਤ ਬਣਾਉਣੇ ਬੰਦ ਕਰੋ,,

ਜਿਸ ਤਰ੍ਹਾਂ ਇਸਤਰੀ ਨੂੰ ਅਜੋਕੇ ਗਾਣਿਆਂ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਉਸਨੂੰ ਸੁਣ ਕੇ ਤਾਂ ਸ਼ੈਤਾਨ ਵੀ ਸ਼ਰਮਾਉਣ ਲੱਗ ਪੈਂਦੇ ਹਨ।ਮਿੱਤਰਾਂ ਦੀ ਅੱਖ ਅੱਜ ਲਾਲ ਆ ਕੋਈ ਬੰਦਾ ਬੁੰਦਾ ਮਾਰਨਾ ਤਾਂ ਦੱਸ ਨੀ,,ਕੁੜੀਆਂ ਤੇ ਬੱਸਾਂ ਯਾਰੋ ਆਉਦੀਆਂ ਰਹਿਣੀਆਂ ..ਜਿੰਨੇ ਗ਼ਲ ਦੀ ਤੇਰੇ ਮਣਕੇ ਨੀ ਉਨੇ ਤੇਰੇ ਯਾਰ ਵੈਰਨੇ...ਨੀ ਛੱਡ ਪਹਿਲੇ ਨੂੰ ਮੈਂ ਲੈ ਕੇ ਜਾਵਾਂ L.A ਨੂੰ ..ਜਿਹਨੇ ਮੇਰਾ ਦਿਲ ਲੁੱਟਿਆ ਜਿਹਨੇ ਮੈਨੂੰ ਮਾਰ ਸੁੱਟਿਆ!ਰੰਨ ਬੋਤਲ ਵਰਗੀ...ਕੀ ਇਹ ਸਭ ਗਾਣੇ ਸੱਭਿਆਚਾਰ ਦੀ ਤਰਜ਼ਮਾਨੀ ਕਰਦੇ ਆ?ਕੀ ਕੁੜੀਆ ਸਿਰਫ ਮਾਸ਼ੂਕ ਬਣਨ ਜੋਗੀਆ ਨੇ?ਕੀ ਕੁੜੀਆ ਸਿਰਫ ਧੋਖੇਬਾਜ਼ ਬੇਵਫਾ ਹੀ ਨੇ?ਬੱਸਾ ਨਾਲ ਕੁੜੀਆਂ ਦੀ ਤੁਲਨਾ ਕਰਦੇ ਨੇ..ਜੇ ਕੁੜੀਆਂ ਇਹਨਾਂ ਗਾਉਣ ਵਾਲਿਆਂ ਦੀ ਤੇ ਲਿਖਣ ਵਾਲਿਆਂ ਦੀ ਤੁਲਨਾ ਰਿਕਸ਼ੇ ਨਾਲ ਕਰਨ ਫੇਰ..ਕਿਉਕਿ ਪੰਜਾਬ ਵਿੱਚ ਰਿਕਸ਼ਿਆਂ ਦੀ ਗਿਣਤੀ ਕੁਝ ਜਿਆਦਾ ਹੈ..ਮੈਨੂੰ ਸਭ ਤੋਂ ਗੁੱਸਾ ਇਸ ਗੱਲ ਦਾ ਹੈ ਕਿ ਅੱਜ ਤੱਕ ਕਿਸੇ ਵੀ ਗੀਤਕਾਰ ਨੇ ਸੱਚਾਈ ਲਿਖਣ ਦੀ ਕੋਸ਼ਿਸ਼ ਨਹੀ ਕੀਤੀ,ਨਾ ਹੀ ਗਾਉਣ ਵਾਲਿਆ ਨੇ ..ਚਾਰ ,ਪੰਜ ਗਾਇਕ ਹੀ ਨੇ ਜੋ ਸੱਚਾਈ ਬਿਆਨ ਕਰਦੇ ਨੇ,ਬਾਕੀ ਤੇ ਪੰਜਾਬ ਵਿੱਚ ਫੁਕਰੇ ਗਾਇਕ ਇੱਕਠੇ ਹੋਏ ਨੇ..ਜਦੋ ਇਹ ਫੁਕਰੇ ਗਾਇਕ T.V ਤੇ Interview ਦੇਣ ਆਉਦੇ ਨੇ..ਆਪਣੇ ਮੂੰਹੋ ਮੀਆਂ ਮਿੱਠੂ ਬਣੇ ਫਿਰਦੇ ਨੇ..ਕਹਿਣਗੇ ਅਸੀ ਸੱਭਿਆਚਾਰ ਦੀ ਸੇਵਾ ਕਰ ਰਹੇ ਆ..ਅੱਜ ਤੱਕ ਜਿੰਨੇ ਵੀ ਡਿਊਟ ਐਲਬਮ ਆਈਆਂ ਮਾਰਕੀਟ ਵਿੱਚ ਉਹ ਸਾਰੇ ਗੀਤ ਇੱਕ MALE WRITER ਦੇ ਲਿਖੇ ਹੋਏ ਗਾਏ ਗਏ ਨੇ..ਇਹਨਾਂ ਗੀਤਾਂ ਵਿੱਚ ਇੱਕ ਵੀ ਗੀਤ ਕਿਸੇ FEMALE WRITER ਦਾ ਨਹੀ..ਇਹ ਸਾਰੇ ਗੀਤ ਕੁੜੀਆਂ ਦੀਆਂ ਭਾਵਨਾਵਾਂ ਤੋ ਸੱਖਣੇ ਹਨ..ਕੁੜੀਆਂ 24 ਘੰਟੇ ਮੁੰਡਿਆਂ ਬਾਰੇ ਨਹੀ ਸੋਚਦੀਆਂ ਤੇ ਨਾ ਹੀ ਮੁੰਡਿਆਂ ਵਾਂਗ ਕਾਲਜਾਂ ਨੂੰ ਆਸ਼ਿਕੀ ਦਾ ਅੱਡਾ ਸਮਝਦੀਆ,,ਮਾਂ ਬਾਪ ਲਈ ਕੁਰਬਾਨ ਹੋਣਾ ਜਾਣਦੀਆਂ ਹਨ..ਕੁੜੀਆਂ ਤੇ ਗੰਦੇ ਮਜ਼ਾਕ ਤੇ ਟਿੱਪਣੀ ਕਰਨ ਵਾਲੇ ਤੇ ਘਟੀਆਂ ਗਾਣੇ ਗਾਉਣ ਵਾਲੇ ਇੱਕ ਵਾਰ ਆਪਣੇ ਦਿਮਾਗ ਨਾਲ ਸੋਚਣ ਕਿ ਉਹ ਇੱਕ ਮਾਂ ਜੋ ਕਿ ਇੱਕ ਔਰਤ ਦੇ ਜਾਏ ਹਨ.ਉਹ ਜੋ ਕਰ ਰਹੇ ਹਨ ਕੀ ਉਹ ਠੀਕ ਹੈ?.ਆਪਣੇ ਗਾਲੀ ਗਲੋਚ ਵਿੱਚ ਮਾਂ ਭੈਣ ਦੀਆਂ ਗਾਲਾਂ ਦਾ ਇਸਤੇਮਾਲ ਨਾ ਕਰੋ..ਤੁਹਾਡੇ ਝਗੜਿਆਂ ਵਿੱਚ ਮਾਂਵਾਂ ਧੀਆਂ ਦਾ ਕੀ ਕਸੂਰ.|ਵੇਸ਼ਵਾਪੁਣੇ ਦਾ ਧੰਦਾ ਕਰਦੀਆਂ ਔਰਤਾਂ ਪਤਾ ਨਹੀਂ ਕਿਸ ਮਜਬੂਰੀ ਬੱਸ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ ਹੁੰਦੀਆਂ ਹਨ,ਪਰ ਉਨ੍ਹਾਂ ਦੇ ਅੱਡੇ (ਟਿਕਾਣੇ) ਹੁੰਦੇ ਹਨ ਜਿੱਥੇ ਉਹ ਦਿਨ ਕਟੀ ਕਰਦੀਆਂ ਮਰਦਾਂ ਦੀ ਹਵਸ ਪੂਰੀ ਕਰਦੀਆਂ ਹਨ।ਪਰ ਅਜੋਕੇ ਕਮੀਨੇ .ਕਲਾਕਾਰਾਂ ਨੇ ਤਾਂ ਚਿੱਟੇ ਸੂਟ ਤੇ ਦਾਗ ਪੈ ਗਏ,ਗਲੀਆਂ ਦੇ ਵਿੱਚ ਗਾਰਾ ਜਿਹੇ ਗੀਤ ਗਾ ਕੇ ਔਰਤਾਂ ਨੂੰ ਗਲੀ ਗਲੀ ਫਿਰਦੀਆਂ ਵੇਸ਼ਵਾਵਾਂ ਦੇ ਰੂਪ ਵਿੱਚ ਪੇਸ਼ ਕਰਕੇ ਆਪਣੀ ਨੀਚ ਸੋਚ ਦਾ ਪ੍ਰਗਟਾਵਾ ਕਰਦਿਆਂ ਔਰਤਾਂ ਦੇ ਚਿੱਟੇ ਪਹਿਰਾਵੇ ਨੂੰ ਵੀ ਕਲੰਕਿਤ ਕਰਕੇ ਰੱਖ ਦਿੱਤਾ ਹੈ।ਚਿੱਟੇ ਕੱਪੜੇ ਸਾਦਗੀ ਦਾ ਪ੍ਰਤੀਕ ਹੁੰਦੇ ਹਨ, ਪਰ ਜਦ ਹੁਣ ਕੁੜੀਆਂ ਚਿੱਟੇ ਕੱਪੜੇ ਪਾ ਕੇ ਕਿਸੇ ਪਾਸੇ ਜਾਣਗੀਆਂ ਜਾਂ ਅਜਿਹੇ ਗਾਣਿਆਂ ਦੇ ਚਲਦੇ ਬੱਸਾਂ ਵਿੱਚ ਸਫਰ ਕਰਨਗੀਆਂ ਤਾਂ ਉਨ੍ਹਾਂ ਦਾ ਕੀ ਪ੍ਰਭਾਵ ਜਾਏਗਾ| ਅਜੋਕੇ ਕਲਾਕਾਰਾਂ ਨੂੰ ਹਰੇਕ ਲੜਕੀ ਬਦਚਲਣ ਜਾਂ ਮਾਸ਼ੂਕ ਹੀ ਨਜ਼ਰ ਆਉਂਦੀ ਹੈ,ਜੇ ਇੰਨ੍ਹਾਂ ਨੂੰ ਹਰ ਲੜਕੀ ਵਿੱਚੋਂ ਆਪਣੀ ਧੀ ਜਾਂ ਭੈਣ ਨਜ਼ਰ ਆਉਂਦੀ ਹੋਵੇ ਤਾਂ ਇਹ ਲੜਕੀਆਂ ਨੂੰ ਅਪਮਾਨਿਤ ਕਰਦੇ ਅਜਿਹੇ ਗੀਤ ਸ਼ਾਇਦ ਨਾ ਗਾਉਣ।ਇਸਤਰੀ ਜਾਤੀ ਦੀ ਥਾਂ ਥਾਂ ਹੋ ਰਹੀ ਦੁਰਦਸ਼ਾ ਨੂੰ ਰੋਕਣ ਲਈ ਕੋਈ ਵੀ ਠੋਸ ਉਪਰਾਲਾ ਨਹੀਂ ਕੀਤਾ ਜਾਂਦਾ।ਬੱਸਾਂ,ਟਰੈਕਟਰਾਂ ਤੇ ਚੱਲਦੇ ਅਸ਼ਲੀਲ ਗਾਣੇ ਜਿੰਨ੍ਹਾਂ ਰਾਹੀਂ ਔਰਤਾਂ ਨੂੰ ਅੱਤ ਨਿੰਦਣ ਯੋਗ ਅਤੇ ਘਟੀਆ ਕਿਰਦਾਰ ਵਾਲੀਆਂ ਪੇਸ਼ ਕੀਤਾ ਗਿਆ ਹੁੰਦਾ ਹੈ।ਮਰਦ ਮਨੁੱਖ ਅੰਦਰੋਂ ਖਤਮ ਹੋਈ ਇਨਸਾਨੀਅਤ ਦੇ ਸੂਚਕ ਹਨ,ਸਾਡੀਆਂ ਸਰਕਾਰਾਂ,ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਜੋ ਇਸਤਰੀ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕਰਦੀਆਂ ਹਨ,ਉਹ ਇਸਤਰੀ ਦੀ ਨਿਰਾਦਰੀ ਕਰਨ ਵਾਲੇ ਬੱਸਾਂ ਵਿੱਚ ਨਜਾਇਜ ਤੌਰ ਤੇ ਚੱਲਦੇ ਗੰਦੇ ਗਾਣਿਆਂ ਨੂੰ ਵੀ ਬੰਦ ਨਹੀਂ ਕਰਵਾ ਸਕਦੇ,ਕਲਾਕਾਰਾਂ ਅਤੇ ਕੈਸੇਟ ਕੰਪਨੀਆਂ ਨੂੰ ਰੋਕਣਾ ਤਾਂ ਦੂਰ ਦੀ ਗੱਲ ਹੈ।ਹੋਵੇਗਾ।ਸਕੂਲਾਂ,ਕਾਲਜਾਂ ਵਿੱਚ ਜਾਂਦੀਆਂ ਕੁੜੀਆਂ ਨੂੰ ਸੜਕਾਂ ਅਤੇ ਬੱਸਾਂ ਵਿੱਚ ਗਲਤ ਅਨਸਰਾਂ ਵੱਲੋਂ ਕੀਤੀ ਜਾਂਦੀ ਛੇੜ ਛਾੜ ਦਾ ਜੋ ਸਾਹਮਣਾ ਕਰਨਾ ਪੈਂਦਾ ਹੈ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈ,ਕੁੜੀਆਂ ਦੇ ਮਾਪਿਆਂ ਨੂੰ ਇੱਜਤਦਾਰ ਹੁੰਦੇ ਹੋਏ ਵੀ ਬੇਗੈਰਤੀ ਜਿੰਦਗੀ ਜਿਉਣੀ ਪੈਂਦੀ ਹੈ, ਜਿੰਨਾ ਚਿਰ ਲੜਕੀਆਂ ਸਕੂਲ ਕਾਲਜਾਂ ਜਾਂ ਕਿਸੇ ਆਪਣੇ ਹੋਰ ਕੰਮ ਤੋਂ ਵਾਪਿਸ ਘਰ ਨਹੀਂ ਪਹੁੰਚਦੀਆਂ, ਉਨਾ ਚਿਰ ਮਾਪਿਆਂ ਦੀ ਜਾਨ ਫੜੀ ਰਹਿੰਦੀ ਹੈ,ਆਪਣੀ ਧੀ ਨੂੰ ਪਾਲ ਪਲੋਸ ਕੇ ਪੜਾਉਣ ਉਪਰੰਤ ਉਸਦਾ ਦਾਨ ਕਰਨ ਲਈ ਵੀ ਧੀ ਵਾਲਿਆਂ ਨੂੰ ਪੁੱਤ ਵਾਲਿਆਂ ਅੱਗੇ ਮਿੰਨਤਾਂ ਕਰਨੀਆਂ ਪੈਂਦੀਆਂ ਹਨ,ਆਪਣੀ ਧੀ ਦੇਣ ਦੇ ਨਾਲ ਨਾਲ ਪੁੱਤ ਵਾਲਿਆਂ ਵੱਲੋਂ ਕੀਤੀ ਜਾਂਦੀ ਹਰ ਨਜਾਇਜ ਮੰਗ ਵੀ ਪੂਰੀ ਕਰਨੀ ਪੈਂਦੀ ਹੈ,ਪੁੱਤ ਵਾਲਿਆਂ ਦੀ ਹਰ ਮੰਗ ਪੂਰੀ ਕਰਨ ਦੇ ਬਾਵਜੂਦ ਵੀ ਲੜਕੀ ਆਪਣੇ ਸਹੁਰੇ ਘਰ ਬੇਗਾਨੀ ਹੀ ਰਹਿੰਦੀ ਹੈ।ਹੈ।ਅਜੋਕੇ ਬੇਕਾਰੇ ਅਤੇ ਨਸ਼ੇੜੀ ਲੜਕਿਆਂ ਪਿੱਛੇ ਲਾਈਆਂ ਲੜਕੀਆਂ ਨੂੰ ਸਾਰੀ ਜਿੰਦਗੀ ਹੀ ਤਿਲ ਤਿਲ ਪਲ ਪਲ ਮਰਨਾ ਪੈਂਦਾ ਹੈ,ਅਖੀਰ ਮੌਤ ਹੀ ਉਨ੍ਹਾਂ ਨੂੰ ਨਰਕ ਭਰੀ ਜਿੰਦਗੀ ਤੋਂ ਛੁਟਕਾਰਾ ਦਿਵਾਉਂਦੀ ਹੈ।ਪਰ ਦੁੱਖ ਦੀ ਗੱਲ ਹੈ ਕਿ ਮਰਦ ਔਰਤ ਨੂੰ ਮਰਨ ਵੀ ਨਹੀਂ ਦਿੰਦਾ ਅਤੇ ਜਿਉਣ ਵੀ ਨਹੀਂ ਦਿੰਦਾ,ਭਾਵ ਕਿ ਔਰਤ ਨੂੰ ਬਰਾਬਰਤਾ ਦੇ ਹੱਕ ਦੇਣ ਦਾ ਰੌਲਾ ਪਾਉਣ ਵਾਲਾ ਮਰਦ ਪ੍ਰਧਾਨ ਸਮਾਜ ਨਾ ਤਾਂ ਔਰਤ ਨੂੰ ਮਰਨ ਦਾ ਹੱਕ ਦਿੰਦਾ ਹੈ ਤੇ ਨਾ ਜਿਉਣ ਦਾ।.ਔਰਤਾਂ ਨੂੰ ਸਨਮਾਣ ਦਿਉ..ਆਪਣੇ ਵਿਚਾਰ ਜਰੂਰ ਦੇਣਾ.....ਪ੍ਰੀਤ ਬਰਤੀਆ

17 Aug 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਪ੍ਰੀਤ ਜੀ ਆਪ ਦੀਆਂ ਭਾਵਨਾਵਾਂ ਨਾਲ ਸਹਿਮਤ ਹਾਂ ਤੇ ਜੋ ਵੀ ਤੁਸੀ ਲਿਖਿਆ ਹੈ ਉਹ ਅੱਖਰ ਅੱਖਰ ਸਹੀ ਹੈ, ਮੇਰੇ ਵਿਚਾਰ ਅਨੁਸਾਰ ਜਿੰਨਾ ਚਿਰ ਇਹੋ ਜਿਹੇ ਗੀਤਾਂ ਨੂੰ ਸੁਨਣ ਵਾਲੇ ਨਹੀਂ ਠੁਕਰਾਉਂਦੇ ਉੰਨੀ ਦੇਰ ਕੋਈ ਨਾ ਕੋਈ ਲਿਖਦਾ ਗਾਉਂਦਾ ਹੀ ਰਹੇਗਾ, ਸੋ ਲੋੜ ਹੈ ਸੁਨਣ ਵਾਲਿਆਂ ਦੀ ਜ਼ਮੀਰ ਨੂੰ ਹਲੂਣਾ ਦੇਣ ਦੀ ਜਿਸ ਲਈ ਤੁਸੀਂ ਚੰਗਾ ਉਪਰਾਲਾ ਕੀਤਾ ਹੈ| ਉਮੀਦ ਹੈ ਕਿ ਤੁਹਾਡੇ ਇਸ ਯਤਨ ਨੂੰ ਭਰਵਾਂ ਹੁੰਗਾਰਾ ਮਿਲੇਗਾ|

 

ਸ਼ੁਭ ਇਸ਼ਾਵਾਂ ਸਹਿਤ,
ਬਲਿਹਾਰ ਸੰਧੂ

17 Aug 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਬਿਲਕੁੱਲ ਸਹੀ ਲਿਖਿਆ ਪ੍ਰੀਤ ਜੀ ਪਰ ਅਸਲ 'ਚ ਅਸੀਂ ਸਰੋਤੇ ਵੱਧ ਜ਼ਿੰਮੇਵਾਰ ਹਾਂ ਅਸ਼ਲੀਲ ਗੀਤ ਸੁਣਨ ਲਈ..। ਜੇ ਅਸੀਂ ਇਹਨਾਂ ਦਾ ਸੰਪੂਰਨ ਬਾਈਕਾਟ ਕਰ ਦੇਈਏ ਤਾਂ ਇਹਨਾਂ ਦੀ ਕੀ ਹਿੰਮਤ ?? ਇਸ ਲਈ ਮੈਂ ਕਦੇ ਅਜੋਕੇ ਗੀਤ ਨਹੀਂ ਸੁਣਦਾ...।ਇਹਨਾਂ ਵਿੱਚ ਸਾਹਿਤਕਤਾ ਨਹੀਂ ਤੇ ਜਿਸ ਵਿੱਚ ਸਾਹਿਤਕਤਾ ਨਾ ਹੋਵੇ ਉਹ ਕਦੇ ਵੀ ਸਾਡੀਆਂ ਭਾਵਨਾਵਾਂ ਦੀ ਤਰਜ਼ਮਾਨੀ ਨਹੀਂ ਕਰ ਸਕਦਾ...।

17 Aug 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਸੁਰਜੀਤ ਬਿੰਦਰਖੀਏ  ਦਾ ਗੀਤ ਸੀ ਇੱਕ ,,,
" ਗੀਤਾਂ ਵਿਚ ਗੱਲਾਂ ਹੋਣ ਬਹੁਤ ਮਾੜੀਆਂ ,
ਭਾਬੀਆਂ ਦਿਓਰਾਂ ਦੀਆਂ ਲਾਉਣ ਯਾਰੀਆਂ,
ਵਛੇ-ਕੱਟੇ ਗੀਤਾਂ ਚ ਭਜਾਈ ਫਿਰਦੇ ,
ਕੁੜੀਆਂ ਦੇ ਪਿਛੇ ਮੁੰਡੇ ਲਾਈ ਫਿਰਦੇ,
ਟੱਬਰਾਂ ਦੇ ਵਿਚ ਬੈਠ ਹਰ ਕੋਈ ਸੁਣੇ,
ਐਸਾ ਗੀਤ ਚਾਹੀਦਾ,
ਮਿਠੇ ਗੀਤਾਂ ਵਾਗੂੰ ਮਿਠੇ ਮੇਰੇ ਮਿੱਤਰ ,
ਮਿਠਾ ਗੀਤ ਕੋਈ ਸੁਣਾ,,,,,,,,,,,,,,,,,,,

 

ਸੁਰਜੀਤ ਬਿੰਦਰਖੀਏ  ਦਾ ਗੀਤ ਸੀ ਇੱਕ ,,,

 

" ਗੀਤਾਂ ਵਿਚ ਗੱਲਾਂ ਹੋਣ ਬਹੁਤ ਮਾੜੀਆਂ ,

ਭਾਬੀਆਂ ਦਿਓਰਾਂ ਦੀਆਂ ਲਾਉਣ ਯਾਰੀਆਂ,

ਵਛੇ-ਕੱਟੇ ਗੀਤਾਂ ਚ ਭਜਾਈ ਫਿਰਦੇ ,

ਕੁੜੀਆਂ ਦੇ ਪਿਛੇ ਮੁੰਡੇ ਲਾਈ ਫਿਰਦੇ,

ਟੱਬਰਾਂ ਦੇ ਵਿਚ ਬੈਠ ਹਰ ਕੋਈ ਸੁਣੇ,

ਐਸਾ ਗੀਤ ਚਾਹੀਦਾ,

ਮਿਠੇ ਗੀਤਾਂ ਵਾਗੂੰ ਮਿਠੇ ਮੇਰੇ ਮਿੱਤਰ ,

ਮਿਠਾ ਗੀਤ ਕੋਈ ਸੁਣਾ,,,,,,,,,,,,,,,,,,,"

ਬਹੁਤ ਵਧੀਆ ਵਿਸ਼ਾ ਛੇੜਿਆ ਹੈ ਤੁਸਾਂ,,,,,,,,,,,,,,,,,,,,,,,,,ਜੀਓ,,,

 

 

17 Aug 2011

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

 

ਗੱਲ ਤਾਂ ਠੀਕ ਹੋ ਬੀਬਾ ..ਪਰ ਪ੍ਰੌਬਲਮ ਇਹ ਹੈ ਕਿ ਇਹ ਸਭ ਵਪਾਰਕ ਸੌਦੇ ਨੇ , ਇਸ ਅਸ਼ਲੀਲ ਮਾਲ ਨੂੰ ਵੇਚ ਕੇ ਗਾਇਕ ਤੋਂ ਲੈ ਕੇ ਗੀਤਕਾਰ,ਕੰਪਨੀ ਵਾਲੇ ਤੇ ਹੋਰ ਕੀ ਸੱਜਣ ਆਪਣਾ ਤੋਰੀ-ਫੁਲਕਾ ਚਲਾਉਂਦੇ ਨੇ ! ਅਤੇ ਉਹ ਤਾਂ ਹੀ ਗਾਉਂਦੇ ਨੇ ਜੇ ਅਸੀਂ ਸੁਣਦੇ ਹਾਂ ! 
                 ਮਾੜੀ ਕਿਸਮਤ ਨਾਲ ਪੰਜਾਬ ਕੋਲ ਕੋਈ ਵੀ ਸਭਿਆਚਾਰ-ਨੀਤੀ ਨਹੀ ਹੈ ! ਕਲਚਰ ਨਾਲ ਸਬੰਧਿਤ ਸਭ ਤੋਂ ਵੱਡੀ ਪੋਸਟ ਵਾਲਾ ਅਧਿਕਾਰੀ ਦੂਸਰੇ ਰਾਜ ਤੋਂ ਆਇਆ ਹੋਇਆ ਆਈ-ਏ-ਐੱਸ ਅਫਸਰ ਹੈ , ਉਹਨੂੰ ਕੀ ਪਤਾ ਪੰਜਾਬ ਦੇ ਕਲਚਰ ਬਾਰੇ ? ਉੱਪਰੋਂ ਉਹ ਅੱਡ ਨਰਾਜ਼ ਹੈ ਕਿ ਉਸਨੂੰ ਬੇਕਾਰ ਮਹਿਕਮਾ ਦੇ ਕੇ ਖੁੱਡੇ-ਲਾਈਨ ਲਾਇਆ ਹੋਇਆ ! ਸੋ ਜਿਹੜੇ ਸੂਬੇ ਕੋਲ ਫਿਲਮਾਂ-ਗੀਤਾਂ-ਮੇਲਿਆਂ , ਟੀ.ਵੀ ਪ੍ਰੋਗਰਾਮਾਂ ਬਾਰੇ ਕੋਈ ਸਪਸ਼ਟ ਰੈਗੂਲੇਸ਼ਨ ਹੀ ਨਹੀਂ ਹੈ , ਉਥੇ ਕਿਸੇ ਨੂੰ ਕਿਵੇਂ ਰੋਕਿਆ ਜਾ ਸਕਦਾ ? ਹਰ ਇੱਕ ਗਾਇਕ ਨੂੰ ਸੰਵਿਧਾਨਿਕ ਖੁੱਲ ਹੈ ਆਪਣੀ ਮਰਜ਼ੀ ਦੇ ਗੀਤ ਗਾਉਣ ਦੀ ! 
ਸੋ ਇਹ ਤਾਂ ਆਪਾਂ ਨੂੰ ਆਪ ਹੀ ਹੰਭਲਾ ਮਾਰਨਾ ਪੈਣਾ ਤੇ ਇਹੋ ਜਿਹੇ ਫੁਕਰੇ ਗਾਇਕਾਂ ਤੋਂ ਖਹਿੜਾ ਛੁੱਟੇ ! ਇੱਕ ਹੋਰ ਮਿਸਾਲ ਦਿੰਨਾਂ ..ਪਿਛਲੇ ਦਿਨੀਂ ਅਸੀਂ ਨੈਵਰ੍ਲੈੰਡ ਕਲੱਬ ਗਏ ਸ਼ੈਰੀ ਮਾਨ , ਗਿੱਪੀ,ਨੀਰੁ ਬਾਜਵਾ ਅਤੇ ਗੀਤਾ ਜੈਲਦਾਰ ਦਾ ਪ੍ਰੋਗਰਾਮ ਸੀ ! ਗਿੱਪੀ ਨੇਂ ਗੀਤੇ ਜੈਲਦਾਰ ਨੂੰ ਟਿਚਰ ਕੀਤੀ ਕਿ ਗੀਤੇ ਤੂੰ ਹਮੇਸ਼ਾਂ ਸੂਟੇ-ਸ਼ੀਸ਼ੀ ਦੀ ਗੱਲ ਕਿਓਂ ਕਰਦਾਂ ? ਅੱਗੋਂ ਗੀਤਾ ਕਹਿੰਦਾ ਬਾਈ 'ਸੂਟਾ ਲਾਉਣਾ ਤਾਂ ਪੰਜਾਬੀਆਂ ਦੇ ਖੂਨ ਚ ਐ, ਸ਼ੌਕ ਹੈ ਪੰਜਾਬੀਆਂ ਦਾ " ! ਹੁਣ ਤੁਸੀਂ ਆਪ ਦੱਸੋ ਇਹੋ ਜਿਹੇ ਕਲਾਕਾਰ ਦਾ ਕੋਈ ਕੀ ਕਰੇ ? ਗਾਉਣ ਵਾਲਿਆਂ ਦਾ ਆਵਾ ਈ ਊਤਿਆ ਪਿਆ ਵਾ ..

ਗੱਲ ਤਾਂ ਠੀਕ ਹੋ ਬੀਬਾ ..ਪਰ ਪ੍ਰੌਬਲਮ ਇਹ ਹੈ ਕਿ ਇਹ ਸਭ ਵਪਾਰਕ ਸੌਦੇ ਨੇ , ਇਸ ਅਸ਼ਲੀਲ ਮਾਲ ਨੂੰ ਵੇਚ ਕੇ ਗਾਇਕ ਤੋਂ ਲੈ ਕੇ ਗੀਤਕਾਰ,ਕੰਪਨੀ ਵਾਲੇ ਤੇ ਹੋਰ ਕੀ ਸੱਜਣ ਆਪਣਾ ਤੋਰੀ-ਫੁਲਕਾ ਚਲਾਉਂਦੇ ਨੇ ! ਅਤੇ ਉਹ ਤਾਂ ਹੀ ਗਾਉਂਦੇ ਨੇ ਜੇ ਅਸੀਂ ਸੁਣਦੇ ਹਾਂ ! 

 

                 ਮਾੜੀ ਕਿਸਮਤ ਨਾਲ ਪੰਜਾਬ ਕੋਲ ਕੋਈ ਵੀ ਸਭਿਆਚਾਰ-ਨੀਤੀ ਨਹੀ ਹੈ ! ਕਲਚਰ ਨਾਲ ਸਬੰਧਿਤ ਸਭ ਤੋਂ ਵੱਡੀ ਪੋਸਟ ਵਾਲਾ ਅਧਿਕਾਰੀ ਦੂਸਰੇ ਰਾਜ ਤੋਂ ਆਇਆ ਹੋਇਆ ਆਈ-ਏ-ਐੱਸ ਅਫਸਰ ਹੈ , ਉਹਨੂੰ ਕੀ ਪਤਾ ਪੰਜਾਬ ਦੇ ਕਲਚਰ ਬਾਰੇ ? ਉੱਪਰੋਂ ਉਹ ਅੱਡ ਨਰਾਜ਼ ਹੈ ਕਿ ਉਸਨੂੰ ਬੇਕਾਰ ਮਹਿਕਮਾ ਦੇ ਕੇ ਖੁੱਡੇ-ਲਾਈਨ ਲਾਇਆ ਹੋਇਆ ! ਸੋ ਜਿਹੜੇ ਸੂਬੇ ਕੋਲ ਫਿਲਮਾਂ-ਗੀਤਾਂ-ਮੇਲਿਆਂ , ਟੀ.ਵੀ ਪ੍ਰੋਗਰਾਮਾਂ ਬਾਰੇ ਕੋਈ ਸਪਸ਼ਟ ਰੈਗੂਲੇਸ਼ਨ ਹੀ ਨਹੀਂ ਹੈ , ਉਥੇ ਕਿਸੇ ਨੂੰ ਕਿਵੇਂ ਰੋਕਿਆ ਜਾ ਸਕਦਾ ? ਹਰ ਇੱਕ ਗਾਇਕ ਨੂੰ ਸੰਵਿਧਾਨਿਕ ਖੁੱਲ ਹੈ ਆਪਣੀ ਮਰਜ਼ੀ ਦੇ ਗੀਤ ਗਾਉਣ ਦੀ ! 

 

ਸੋ ਇਹ ਤਾਂ ਆਪਾਂ ਨੂੰ ਆਪ ਹੀ ਹੰਭਲਾ ਮਾਰਨਾ ਪੈਣਾ ਤੇ ਇਹੋ ਜਿਹੇ ਫੁਕਰੇ ਗਾਇਕਾਂ ਤੋਂ ਖਹਿੜਾ ਛੁੱਟੇ ! ਇੱਕ ਹੋਰ ਮਿਸਾਲ ਦਿੰਨਾਂ ..ਪਿਛਲੇ ਦਿਨੀਂ ਅਸੀਂ ਨੈਵਰ੍ਲੈੰਡ ਕਲੱਬ ਗਏ ਸ਼ੈਰੀ ਮਾਨ , ਗਿੱਪੀ,ਨੀਰੁ ਬਾਜਵਾ ਅਤੇ ਗੀਤਾ ਜੈਲਦਾਰ ਦਾ ਪ੍ਰੋਗਰਾਮ ਸੀ ! ਗਿੱਪੀ ਨੇਂ ਗੀਤੇ ਜੈਲਦਾਰ ਨੂੰ ਟਿਚਰ ਕੀਤੀ ਕਿ ਗੀਤੇ ਤੂੰ ਹਮੇਸ਼ਾਂ ਸੂਟੇ-ਸ਼ੀਸ਼ੀ ਦੀ ਗੱਲ ਕਿਓਂ ਕਰਦਾਂ ? ਅੱਗੋਂ ਗੀਤਾ ਕਹਿੰਦਾ ਬਾਈ 'ਸੂਟਾ ਲਾਉਣਾ ਤਾਂ ਪੰਜਾਬੀਆਂ ਦੇ ਖੂਨ ਚ ਐ, ਸ਼ੌਕ ਹੈ ਪੰਜਾਬੀਆਂ ਦਾ " ! ਹੁਣ ਤੁਸੀਂ ਆਪ ਦੱਸੋ ਇਹੋ ਜਿਹੇ ਕਲਾਕਾਰ ਦਾ ਕੋਈ ਕੀ ਕਰੇ ? ਗਾਉਣ ਵਾਲਿਆਂ ਦਾ ਆਵਾ ਈ ਊਤਿਆ ਪਿਆ ਵਾ ..

 

22 Aug 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

ਪ੍ਰੀਤ ਜੀ ਚੰਗਾ ਮੁੱਦਾ ਚੁਕਿਆ ਹੈ ਤੁਸਾਂ ,

ਇਸ ਵਿਚ ਕੋਈ ਦੋ ਰਾਇ ਨਹੀ ਕੀ ਇਹਨਾ ਲੇਖਕਾਂ ਨੂ ਲਗਦਾ ਹੈ ਕੀ ਕੁੜੀਆ ਵਾਰੇ ਸਾਨੂ ਹੀ ਜਯਾਦਾ ਪਤਾ ਹੈ ਤੇ ਆਪਣੀ ਗੰਦੀ ਸੋਚ ਲੋਕਾਂ ਨੂ ਪਰੋਸ ਰਹੇ ਨੇ . ਅੱਤੇ ਲੋਕ ਤੇ ਕੁਝ ਟੀਵੀ ਵਾਲੇ ਬੀ ਇਹਨਾ ਨੂ ਸਨਮਾਨ ਦੇ ਕੇ ਵੱਡਾ ਕਰ ਰਹੇ ਹਨ . ਇੱਕ ਗੀਤ ਜੋ ਕੁੜੀਆ ਦੀ ਤਰਜਮਾਨੀ ਕਰਦਾ ਹੈ "ਕੁੜੀਏ ਕਿਸਮਤ ਪੁਰੀਏ ਤੇਨੁ ਐਨਾ ਪ੍ਯਾਰ ਦੀਯਾਂ" ਤੇ ਦੂਜੇ ਪਾਸੇ ਕੁਝ ਲੇਖਕ ਤੇ ਗਾਇਕ ਕੁੜੀਆਂ ਨੂ ਸਿਰਫ ਮਾਸੂਕਾ ਤਕ ਹੀ ਮਨਦੇ ਨੇ ਜੋ ਕੀ ਬਹੁਤ ਦੁਖ ਦੀ ਗਲ ਹੈ . ਕੁੜੀਆ ਨੂ ਹਰ ਸਮੇ ਮੁੰਡਿਆ ਤੇ ਅਸ਼ਿਕ਼ੀ ਤੋ ਬਿਨਾ ਬੀ ਬੜੇ ਝਮੇਲੇ ਨੇ ਤੇ ਫਰਜ਼ ਨੇ ਜਿਹਰੇ ਓਹ ਬਖੂਬੀ ਨਿਬੁਨ੍ਦੀਆਂ ਨੇ ਕਦੇ ਓਹਨਾ ਵਾਰੇ ਨੀ ਲਿਖਿਆ ਗਿਆ ! ਕਿਉ ? ਕੁੜੀ ਤੋ ਬਿਨਾ ਬੀ ਸਮਾਜ ਚ ਹੋਰ ਵੜੇ ਮੁੱਦੇ ਨੇ ਜਿਹਨਾ ਵਾਰੇ ਲਿਖਣ ਦੀ ਲੋੜ ਹੈ

ਸੋਚੋ ਮੇਰੇ ਵੀਰੋ ਸੋਚੋ

ਅਸੀਂਤੁਹਾਡੇ ਨਾਲ ਸੇਹਿਮੱਤ ਹਾਂ ਪ੍ਰੀਤ ਜੀ ਵਹੁਤ ਵਦੀਆ

22 Aug 2011

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

@divroop veer

 

ਬਾਹਲਾ ਜਾਹਲੀ ਬੰਦਾ ਐ ਫੇਰ ਤਾਂ..... ਇਹੋ ਜਿਹਿਆਂ ਨੂੰ ਪੂਰਾ boycott ਕਰਨਾ ਚਾਹੀਦਾ...... ਜੇ culture ਨੂੰ represent ਕਰਨ ਵਾਲਿਆ ਦੀ ਸੋਚ ਇਹੋ ਜਿਹੀ ਹੈ...ਤਾਂ ਫੇਰ ਤਾਂ ਰੱਬ ਹੀ ਰਾਖਾ ਹੈ....

22 Aug 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਦਿਵਰੂਪ ਬਾਈ ਅਨੁਸਾਰ.... 

 

"ਸੋ ਇਹ ਤਾਂ ਆਪਾਂ ਨੂੰ ਆਪ ਹੀ ਹੰਭਲਾ ਮਾਰਨਾ ਪੈਣਾ ਤੇ ਇਹੋ ਜਿਹੇ ਫੁਕਰੇ ਗਾਇਕਾਂ ਤੋਂ ਖਹਿੜਾ ਛੁੱਟੇ"

ਇਸ ਦਾ ਤਰੀਕਾ ਮੈਂ ਦਸ ਦਿੰਦਾ ਹਾਂ......ਮੇਰੀ ਹੱਡ-ਬੀਤੀ ਹੈ.......


"ਲਗਭਗ ਸਾਲ ਪਹਿਲਾਂ ਦੀ ਗੱਲ ਹੈ...ਟੀ.ਵੀ. ਦੇ ਕਿਸੇ ਚੈਨਲ ਤੇ ਇਕ ਪੰਜਾਬੀ ਗਾਣੇ ਦਾ ਪ੍ਰੋਮੋ ਆ ਰਿਹਾ ਸੀ....ਮਾੜੀ ਕਿਸਮਤ ਨਾਲ ਮੈਂ ਵੀ ਓਹੀ ਚੈਨਲ ਲਾ ਕੇ ਬੈਠਾ ਸੀ...ਗੀਤ ਦੇ ਬੋਲ ਸੁਣਨ ਲਾਇਕ ਨਹੀ ਸਨ.......ਮੈਨੂ ਬੜਾ ਗੁੱਸਾ ਆਇਆ....ਮੈਂ ਓਸ ਕਲਾਕਾਰ (ਜੇਹੜਾ ਅਧਖੜ ਉਮਰ ਦਾ ਸੀ)  ਦਾ ਸਕ੍ਰੀਨ ਤੇ ਆ ਰਿਹਾ ਨੰਬਰ ਨੋਟ ਕੀਤਾ....ਤੇ ਮਿਲਾ ਲਿਆ ਕਲਾਕਾਰ ਨੂੰ....ਓਸ ਗੱਲ ਬਾਤ ਦੇ ਕੁਝ ਅੰਸ਼ ਇਸ ਤਰਾਂ ਨੇ......

ਮੈਂ: ਸਤ ਸ੍ਰੀ ਅਕਾਲ ਜੀ

ਓਹ (ਕਲਾਕਾਰ): ਹਾਂ ਜੀ 'ਸਾਸਰੀ ਕਾਲ ਜੀ'
ਮੈਂ: ਜੀ ਤੁਸੀਂ ਫਲਾਨਾ ਸਿੰਘ ਜੀ ਬੋਲ ਰਹੇ ਹੋ.....


ਓਹ: ਹਾਂ ਜੀ ਮੈਂ ਹੀ ਨਿਮਾਣਾ ਜਿਹਾ ਫਲਾਨਾ ਸਿੰਘ ਬੋਲ ਰਿਹਾ ਹਾਂ...


ਮੈਂ:ਜੀ ਮੈਂ ਇਕ ਮੈਗਜ਼ੀਨ ਦਾ ਐਡੀਟਰ ਬੋਲ ਰਿਹਾ ਹਾਂ.....ਤੁਹਾਡੀ ਇਸ ਐਲਬਮ ਦਾ proview ਦੇਣਾ ਹੈ ਆਪਣੇ ਮੈਗਜ਼ੀਨ ਚ


ਓਹ: 'ਅਛਾ ਜੀ'


ਮੈਂ: ਹਾਂ ਜੀ ਆਪਣੇ 'ਤੇ ਪਰਿਵਾਰ ਬਾਰੇ ਦਸੋ            


ਓਹ: ਜੀ ਘਰ ਵਿਚ ਮੈਂ ਮੇਰੀ ਇਕ ਬੇਟੀ (17 ਸਾਲ) ਇਕ ਬੇਟਾ (13 ਸਾਲ) 'ਤੇ ਪਤਨੀ ਸਮੇਤ ਰਹ ਰਿਹਾ ਹਾਂ


ਮੈਂ: ਤੁਹਾਡੀ ਬੇਟੀ ਦਾ ਕੀ ਨਾਮ ਹੈ ਜੀ


ਓਹ: ਜੀ ਓਸਦਾ  ਨਾਮ ਹੈ  ਰੱਜੀ (ਕਾਲਪਨਿਕ ਨਾਮ)


ਮੈਂ: ਮਿਸਟਰ ਸਿੰਘ ਜੀ ਤੁਹਾਡਾ ਇਕ ਗੀਤ ਆ ਰਿਹਾ ਹੈ...ਇਕ ਚੈਨਲ ਤੇ.....


ਓਹ: ਹਾਂ ਜੀ ਹਾਂ ਓਹ ਇਸ ਨਿਮਾਣੇ ਦਾ ਹੀ ਗਾਇਆ ਹੈ


ਮੈਂ: ਗੀਤ ਤਾਂ ਸੋਹਣਾ ਹੈ ਵੀਰ ਜੀ...ਪਰ ਥੋੜਾ ਜਿਹਾ ਬਦਲਾਵ ਕਰ ਦਿਓ......ਜਿਥੇ ਤੁਸੀਂ ਗੀਤ ਵਿਚ 'ਸੋਹਣੀਏ' ਕਹਿੰਦੇ ਹੋ ਓਥੇ 'ਰੱਜੀਏ' ਬੋਲ ਕੇ ਦੇਖੋ....

ਬਾਸ ਫੇਰ ਕੀ ਸੀ ਕਲਾਕਾਰ ਬੋਲੇ ਤਾਂ ਕੰਧ ਬੋਲੇ....

 

           ਮੇਰੇ ਖਿਆਲ ਮੁਤਾਬਕ ਸਭ ਤੋਂ ਵਧੀਆ ਤੇ ਸਸਤਾ ਤਰੀਕਾ ਇਹੀ ਹੋ ਸਕਦਾ ਹੈ....ਏਹੋ ਜਿਹੇ ਗੀਤਾਂ ਨੂੰ ਠੱਲ ਪਾਉਣ ਦਾ...ਸਾਰੇ ਕੋਸ਼ਿਸ਼ ਕਰ ਕੇ ਦੇਖੋ

22 Aug 2011

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

 

ਚੰਗੀ ਕੀਤੀ ਬਾਈ ਜੀ ਤੁਸੀਂ ....
ਇਹੋ ਜਿਹੀਆਂ ਨਾਲ ਐਦਾਂ ਹੀ ਕਰਨਾ ਚਾਹੀਦਾ ਹੈ......

 

@jujhar veer

 

ਚੰਗੀ ਕੀਤੀ ਬਾਈ ਜੀ ਤੁਸੀਂ ....

 

ਇਹੋ ਜਿਹਿਆਂ ਨਾਲ ਐਦਾਂ ਹੀ ਕਰਨਾ ਚਾਹੀਦਾ ਹੈ......

 

 

23 Aug 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

ik gal di hairani hundi hai ki aeho jehe geet ga ke singer apni family de wich kive

 

bethde hone aa......ki ohna di family cho koi kurhi chita suit nahi paundi honi ,,,,,

 

ate doji gal

 

 jinna nu apniya izzata pyariya hundia ne oh kade kise doje  di izzat nu hath nahi paunde ,,, kyon ki oh soch lende ne ki je main aaj  es tarah kar reha ,,,, kal nu mere (meria) apneya naal v es tarah ho sakda  ,,,,,

 

ate jinna ne aeh gallan mann ch bethayiya hoyia ne ohna te kade ehna ashleel geetan da asar nahi hunda

23 Aug 2011

Showing page 1 of 2 << Prev     1  2  Next >>   Last >> 
Reply