Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਗਾਵਤ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 3 << Prev     1  2  3  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਬਗਾਵਤ

ਇੱਕ ਵਾਰ ਫਿਰ ਤੋਂ ਹਾਜ਼ਿਰ ਹਾਂ ਜੀ...ਤੇ ਇਸ ਵਾਰ ਕੋਸ਼ਿਸ਼ ਕੀਤੀ ਹੈ
ਮਿਹਨਤ ਕਸ਼ ਤੇ ਲੁੱਟੇ ਜਾਣ ਵਾਲਿਆਂ ਦੀ ਅਵਾਜ਼ ਨਾਲ ਹਾਂ ਮਿਲਾਉਣ ਦੀ ਅਤੇ ਹਾਕਮਾਂ, ਧਰਮ ਦੇ ਠੇਕੇਦਾਰਾਂ, ਤੇ ਸਾਮਰਾਜਵਾਦ ਪੱਖੀ ਮੀਡੀਆ ਨਾਲ ਵਖਰੇਵਾਂ ਦਰਸਾਉਣ ਦੀ...ਉਮੀਦ ਹੈ ਸਵੀਕਾਰ ਕਰੋਗੇ...ਤੇ ਹਾਂ ਤੁਹਾਡੇ ਕੀਮਤੀ ਸੁਝਾਵਾਂ ਦੀ ਉਡੀਕ ਰਹੇਗੀ...ਹਾਂ ਵਿਚਾਰਾਂ ਦਾ ਵਖਰੇਵਾਂ ਕਿਸੇ ਨਾਲ ਵੀ ਹੋ ਸਕਦਾ ਹੈ...ਇਸ ਲਈ ਬੇਨਤੀ ਹੈ ਕਿ ਇਸਨੂੰ ਕਿਸੇ ਖਾਸ ਵਿਅਕਤੀ ਦੇ ਵਿਰੋਧ ਤੇ ਤੌਰ ਤੇ ਨਾ ਲਿਆ ਜਾਵੇ |

 

ਬਗਾਵਤ ਹਨੇਰਿਆਂ ਤੋਂ ਕਰਦੇ ਰਹਾਂਗੇ,
ਦੀਵੇ ਬਾਲ ਕੇ ਬਨੇਰਿਆਂ 'ਤੇ ਧਰਦੇ ਰਹਾਂਗੇ |

  

ਤੁਹਾਨੂੰ ਮਲਕ ਭਾਗੋਆਂ ਦੀ ਯਾਰੀ ਮੁਬਾਰਕ,
ਅਸੀਂ ਭਾਈ ਲਾਲੋਆਂ ਸੰਗ ਖੜ੍ਹਦੇ ਰਹਾਂਗੇ |

ਬਗਾਵਤ ਹਨੇਰਿਆਂ ਤੋਂ ਕਰਦੇ ਰਹਾਂਗੇ,
ਦੀਵੇ ਬਾਲ ਕੇ ਬਨੇਰਿਆਂ 'ਤੇ ਧਰਦੇ ਰਹਾਂਗੇ |

 

ਤੁਸੀਂ ਲਿਖੋ, ਛਾਪੋ ਕਿੱਸੇ, ਲਹੂ ਪੀਣੀਆਂ ਜੋਕਾਂ ਦੇ,
ਅਸੀਂ ਦੱਬੇ ਜਾਂਦਿਆਂ ਦੀ ਗੱਲ ਕਰਦੇ ਰਹਾਂਗੇ  |

ਬਗਾਵਤ ਹਨੇਰਿਆਂ ਤੋਂ ਕਰਦੇ ਰਹਾਂਗੇ,
ਦੀਵੇ ਬਾਲ ਕੇ ਬਨੇਰਿਆਂ 'ਤੇ ਧਰਦੇ ਰਹਾਂਗੇ |

 

ਪਹਿਨ ਧਰਮਾਂ ਤੇ ਜਾਤਾਂ ਦੇ ਨਕਾਬ  ਵੰਡ ਪਾਉਂਦੇ,
ਚਿਹਰਾ ਅਸਲੀ ਉਹਨਾਂ ਦਾ ਨੰਗਾ ਕਰਦੇ ਰਹਾਂਗੇ |

ਬਗਾਵਤ ਹਨੇਰਿਆਂ ਤੋਂ ਕਰਦੇ ਰਹਾਂਗੇ,
ਦੀਵੇ ਬਾਲ ਕੇ ਬਨੇਰਿਆਂ 'ਤੇ ਧਰਦੇ ਰਹਾਂਗੇ |

 

ਅੱਲਾ ਰਾਮ ਤੇ ਰਹੀਮ ਸਾਰੇ ਇੱਕੋ ਜਿਹੇ ਸਾਨੂੰ,
ਗੱਲ ਸਾਂਝੀਵਾਲਤਾ ਦੀ ਅਸੀਂ ਕਰਦੇ ਰਹਾਂਗੇ |

ਬਗਾਵਤ ਹਨੇਰਿਆਂ ਤੋਂ ਕਰਦੇ ਰਹਾਂਗੇ,
ਦੀਵੇ ਬਾਲ ਕੇ ਬਨੇਰਿਆਂ 'ਤੇ ਧਰਦੇ ਰਹਾਂਗੇ |

 

ਜਿਹੜਾ ਭਗਤ ਸਰਾਭੇ ਵਾਲੇ ਰਸਤੇ 'ਤੇ ਚੱਲੂ,
ਉਹਦੇ ਸਾਹਵਾਂ ਵਿੱਚ ਸਾਹ ਅਸੀਂ ਭਰਦੇ ਰਹਾਂਗੇ |

ਬਗਾਵਤ ਹਨੇਰਿਆਂ ਤੋਂ ਕਰਦੇ ਰਹਾਂਗੇ,
ਦੀਵੇ ਬਾਲ ਕੇ ਬਨੇਰਿਆਂ 'ਤੇ ਧਰਦੇ ਰਹਾਂਗੇ |

 

"ਬਲਿਹਾਰ" ਜੋਰ ਲਾਈਏ ਲੋਕ ਰਾਜ ਲਿਆਈਏ,
ਇਹ ਕਾਣੀ ਵੰਡ ਕਦੋਂ ਤੀਕ ਅਸੀਂ ਜਰਦੇ ਰਹਾਂਗੇ |
ਬਗਾਵਤ ਹਨੇਰਿਆਂ ਤੋਂ ਕਰਦੇ ਰਹਾਂਗੇ,
ਦੀਵੇ ਬਾਲ ਕੇ ਬਨੇਰਿਆਂ 'ਤੇ ਧਰਦੇ ਰਹਾਂਗੇ |

 

 

 

                            - ਬਲਿਹਾਰ ਸੰਧੂ

 

 

                               ਮੈਲਬੌਰਨ  ਅਸਟਰੇਲੀਆ  
                               22/06/2010

22 Jun 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਆਪ ਜੀ ਦੀ ਇਹ ਕੋਸ਼ਿਸ਼ ਸਾਂਝੀਵਾਲਤਾ ਦਾ ਸੁਨੇਹਾ ਲੈ ਕੇ ਆਈ ਬੇਨਤੀ ਨੂੰ ਮੇਰਾ ਸਲਾਮ ..

 

ਇਹੀ ਕਹਾਗਾਂ ਕਾਬਿਲ-ਏ-ਤਾਰੀਫ...Clapping

 
ਜੋ ਭਾਈਚਾਰਕ ਸਾਂਝੀਵਾਲਤਾ ਨੂੰ ਮੁੱਖ ਰੱਖ ਕੇ ਲਿਖੀ ਆਪ ਜੀ ਨੇ..

ਆਪ ਦੀ ਸੋਚ ਦਾ ਤਹਿ ਦਿਲੋਂ ਧੰਨਵਾਦ ਸੰਧੂ ਸਾਹਿਬGood Job



ਤੁਸੀ ਲਿਖਿਆ ਏ ਸੱਚ,ਕੀਤੀ ਸੱਚ ਦੀ ਏ ਗੱਲ
ਹਾਮੀ ਸੱਚ ਦੀ ਹਮੇਸ਼ਾ ਅਸੀ ਭਰਦੇ ਰਹਾਂਗੇ..
ਬਗਾਵਤ ਹਨੇਰਿਆਂ ਤੋਂ ਕਰਦੇ ਰਹਾਂਗੇ,
ਦੀਵੇ ਬਾਲ ਕੇ ਬਨੇਰਿਆਂ 'ਤੇ ਧਰਦੇ ਰਹਾਂਗੇ ..


regards,

22 Jun 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

ਤੁਸੀਂ ਲਿਖੋ, ਛਾਪੋ ਕਿੱਸੇ, ਲਹੂ ਪੀਣੀਆਂ ਜੋਕਾਂ ਦੇ,
ਅਸੀਂ ਦੱਬੇ ਜਾਂਦਿਆਂ ਦੀ ਗੱਲ ਕਰਦੇ ਰਹਾਂਗੇ  |

ਬਗਾਵਤ ਹਨੇਰਿਆਂ ਤੋਂ ਕਰਦੇ ਰਹਾਂਗੇ,

balihar g...........ek hor wadhia rachna........

 

eh satran aapne aap ch kinna gehra arth layi beithian hun.........sach he tan hai..........hamesha jokan dian gallan karde he tan aaye haan.......jo dabyea gaya ,os nu pani da ghutt tan pushea he nahi......

 

awesome likhat...........changa laga pad k,tuhadi soch bahli ghaint hai........

 

ek ans deo............profile pic ch 2 chehre same person de hun........? aivien shak jeha painda.............(soooory)

22 Jun 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

aha...kya baat ae bai ji.......

 

tusi tan T-20 wala match shuru karta bai ji.... Aunde hee chauke chhakke.....

 

bahut khoobsurat rachna... wadhiya soch da izhaar kardi kavita...

 

bakamaal..!!!! keep up the good work..!!

22 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
@ Lakhwinder

ਛੋਟੇ ਵੀਰ ਲਖਵਿੰਦਰ ਤੁਹਾਡਾ ਬਹੁਤ ਬਹੁਤ ਧੰਨਵਾਦ ਏ ਹੌਂਸਲਾ ਅਫਜਾਈ ਲਈ ਤੇ ਜਿਹੜੀਆਂ ਲਾਈਨਾਂ ਤੁਸੀਂ ਲਿਖੀਆਂ ਨੇ ਜਵਾਬ 'ਚ ਉਹ ਵੀ ਬਹੁਤ ਕਮਾਲ ਨੇ....ਦਿਲੋਂ ਸ਼ੁਕਰਗੁਜ਼ਾਰ ਹਾਂ ਆਪਦਾ...

 

ਤੇ ਹਾਂ ਪਿਛਲੀ ਵਾਰ ਜੋ ਲਿਖਿਆ ਸੀ ਉਹ ਮੇਰੇ ਦਿਲ ਦੀ ਗੱਲ ਘੱਟ ਤੇ ਸ਼ਾਇਦ ਹੋਰਨਾਂ ਦੇ ਦਿਲ ਦੀ ਵੱਧ ਸੀ ਪਰ ਇਸ ਵਾਰ ਮੈਂ ਆਪਣੇ ਖਿਆਲਾਂ ਨੂੰ ਕਵਿਤਾ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਏ....

 

ਪਸੰਦ ਕਰਨ ਲਈ ਬਹੁਤ ਬਹੁਤ ਸ਼ੁਕਰੀਆ...

22 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
@ Hardeep

ਬਿਲਕੁਲ ਦਰੁਸਤ ਫੁਰਮਾਇਆ ਏ ਤੁਸੀਂ ਹਰਦੀਪ ਜੀ ਕਿ ਹਮੇਸ਼ਾਂ ਜੋਕਾਂ ਦੀ ਗੱਲ ਹੀ ਹੁੰਦੀ ਆ ਰਹੀ ਏ ਜਿਆਦਾਤਰ ਤੇ ਦੱਬੇ ਕੁਚਲੇ ਲੋਕਾਂ ਦੀ ਗੱਲ ਬਹੁਤ ਘੱਟ ਹੀ ਕਰਦਾ ਏ ਕੋਈ....
ਮੇਰੀ ਇਸ ਕੋਸ਼ਿਸ਼ ਨੂੰ ਇੱਕ ਵਾਰ ਫਿਰ ਤੋਂ ਹੱਲਾਸ਼ੇਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਏ ਜੀ...


ਹਾਂ ਜੀ ਬਿਲਕੁਲ ਦੋਨੋ ਫੋਟੋਆਂ ਮੇਰੀਆਂ ਹੀ ਨੇ ...(ਹਿੰਦੂ ਸਿੱਖ ਏਕਤਾ ਜ਼ਿੰਦਾਬਾਦ) ਹਾ ਹਾ ਹਾ ਹਾ

22 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
@ Amrinder

ਹਾ ਹਾ ਹਾ "ਟੀ ਟਵੰਟੀ".....

 

ਪਸੰਦ ਕਰਨ ਲਈ ਸ਼ੁਕਰੀਆ ਅਮਰਿੰਦਰ....ਤੁਹਾਡੀ ਮੋਹਰ ਲੱਗ ਗਈ ਦੁਬਾਰਾ ਤੋਂ...ਲੱਗਦਾ ਏ ਗੱਡੀ ਰਿੜ ਹੀ ਪਈ ਏ ਹੁਣ ਤਾਂ


ਬਾਕੀ.....ਆਗੇ ਆਗੇ ਦੇਖੀਏ ਹੋਤਾ ਹੈ ਕਿਆ ?

22 Jun 2010

Gurinder Surapuri
Gurinder
Posts: 65
Gender: Male
Joined: 12/May/2010
Location: Sacramento
View All Topics by Gurinder
View All Posts by Gurinder
 

Bhaji, this is awesome wording. Bahut khoobsurat likhiya tusi!

23 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Pasand karn layi Thanks a lot Gurinder Veer G..

23 Jun 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

nice one hai ji...  lagge raho Sehwaag wangoo :-)

23 Jun 2010

Showing page 1 of 3 << Prev     1  2  3  Next >>   Last >> 
Reply