|
![](images/comm_top_left.gif) |
![](images/comm_middle.gif) |
![](images/comm_top_right.gif) |
|
|
Home > Communities > Punjabi Poetry > Forum > messages |
|
|
|
|
|
|
ਦੀਦਾਰ |
![](https://s-media-cache-ak0.pinimg.com/236x/db/37/2e/db372e2e668175e68db7c639c79be129.jpg)
ਦੀਦਾਰ
ਘੁਲੀਆਂ ਮੇਰੇ ਸਾਹਾਂ 'ਚ ਸੁਗੰਧੀਆਂ,
ਗੋਡੇ ਗੋਡੇ ਚੜ੍ਹਿਆ ਏ ਚਾਅ,
ਜਿਦ੍ਹੇ ਲਈ ਮਾਏ ਰੂਹ ਭੱਟਕੀ ਜਨਮਾਂ,
ਸੁਫ਼ਨੇ 'ਚ ਮਿਲਿਆ ਉਹ ਆ |
ਨੀਲੇ ਨੀਲੇ ਅੰਬਰ ਦਾ ਛਤਰ ਝੁਲੇ,
ਵਿਚ ਤਾਰਿਆਂ ਦਾ ਫ਼ਬਦਾ ਜੜਾਅ,
ਦੁੱਧ-ਚਿੱਟਾ ਚੰਨ ਦੇਂਦਾ ਸਲਾਮੀਆਂ,
ਨੀਂ ਅੰਮੀਏਂ, ਮਹਿਕਾਂ ਵੰਡਦੀ ਹਵਾ |
ਸਮੇਂ ਦੇ ਘੋੜੇ ਵਾਲੇ ਚਾਨਣ ਦੇ ਰਥ ਨੂੰ,
ਸੱਚ-ਰਤਨਾਂ ਰਖਿਆ ਸਜਾ,
ਤਿੰਨਾਂ ਲੋਕਾਂ ਤੇ ਓਦ੍ਹੀ ਸਰਦਾਰੀ ਨੀਂ ਮਾਏ,
ਰਿਹਾ ਹਰ ਕੋਈ ਹੁਕਮ ਬਜਾ |
ਮਿੱਟੀ ਦਾ ਮੈਂ ਨਿੱਕਾ ਜਿਹਾ ਪੁਤਲਾ ਮਾਏ, ਖੜ੍ਹਾ ਹੱਥ ਬੰਨ੍ਹ ਸੀਸ ਨਿਵਾ, ਉਦ੍ਹੇ ਨੂਰ 'ਚ ਨ੍ਹਾਅ ਕੇ ਰੂਹ ਹੋ ਗਈ ਸੋਨਾ, ਨਿਰਾ ਪਾਰਸ ਹੈ ਉਸਦਾ ਸੁਭਾਅ |
ਵਰ੍ਹਿਆ ਅੰਮ੍ਰਿਤ ਭਿੱਜ ਗਈਆਂ ਬੁੱਲੀਆਂ, ਅਰਸ਼ੀ ਸਰੂਰ ਗਿਆ ਨੈਣ ਚੁੰਧਿਆ,
ਤੱਕ ਨਾ ਸਕੀ ਉਦ੍ਹੀ ਨੁਹਾਰ ਨੀਂ ਮਾਏ
ਰੁਸ਼ਨਾਈਆਂ ਉਹ ਰਿਹਾ ਸੀ ਵਰ੍ਹਾਅ |
ਜਗਜੀਤ ਸਿੰਘ ਜੱਗੀ
|
|
25 Oct 2013
|
|
|
|
ਪੈੜ ਲ਼ੁਕਦੇ ਫਿਰੇ ਹਾਂ ਤਨਹਾਈਆਂ ਨੂੰ ਸੀਨੇ 'ਚ ਛੁਪਾ ਕੇ, ਤੂੰ ਹੀ ਇੱਕਲਾ ਨਹੀਂ ਮੈਨੂੰ ਜਿਸਨੇ ਬੁਲਾਇਆ ਨਹੀਂ। ਲੈਕੇ ਸਿਰ ਜਦ ਕਦੇ ਗੋਡਿਆਂ 'ਚ ਅਸੀਂ ਰੋਏ ਬਹੁਤ, ਤੇਰੇ ਬਗੈਰ ਤਾਂ ਹਵਾ ਨੇ ਸਿਰ ਸਹਿਲਾਇਆ ਨਹੀਂ। ਦੂਰ ਤੱਕ ਪਈ ਘਾਰ ,ਫਿਰ ਹੰਝੂ ਅੱਜੇ ਸੁੱਕੇ ਨਹੀਂ, ਪੈਰ ਧਰ ਪਾਰ ਹੋਇਉਂ ਤਰਸ ਭੋਰਾ ਆਇਆ ਨਹੀਂ । ਪੁੱਛਦੀ ਸੀ ਪੈੜ ਰਸਤੇ,ਵੇ ਜਿੱਧਰ ਦੀ ਤੂੰ ਲੰਘਿਉਂ,. ਘਮਸਾਨ ਚਾਹੇ ਬਹੁਤ ਸੀ ਤੂੰ ਮੁੜ ਆਇਆ ਨਹੀਂ।..........ਬਹੁਤ ਖੂਬ ਜਗਜੀਤ ਜੀ
|
|
25 Oct 2013
|
|
|
|
ਜੀਵ ਆਤਮਾ ਦੇ ਆਪਣੇ " ਪ੍ਰੀਤਮ " ਪ੍ਰਤੀ ਪ੍ਰੇਮ ਨੂੰ ਤੁਸੀਂ ਸ਼ਬਦਾਂ ਦੀ ਮਾਲਾ ਵਿਚ ਪਰੋ ਕੇ ਬਾਖੂਬੀ ਪੇਸ਼ ਕੀਤਾ ਹੈ | ਜਿਓੰਦੇ ਵੱਸਦੇ ਰਹੋ,,,
|
|
25 Oct 2013
|
|
|
|
|
|
Anonymous
|
|
|
28 Oct 2013
|
|
|
|
ਜੱਗੀ ਸਰ ਜੀ ਬਹੁਤ ਖੂਬ ਜੀ ਆਪਣੇ ਈਸ਼ਟ ਨੂੰ ਸੁਪਨੇ ਚ ਮਿਲਣਾ... ਵਾਹ ਜੀ ਵਾਹ !
ਜੀਓ ਸਰ ਜੀ...
|
|
29 Oct 2013
|
|
|
|
ਗੁਰਪ੍ਰੀਤ ਬਾਈ ਜੀ. ਹੌਂਸਲਾ ਅਫਜਾਈ, ਕਿਰਤ ਨੂੰ ਸਮਾਂ ਦੇਣ ਲਈ, ਅਤੇ ਕੀਮਤੀ ਕਮੇਂਟ੍ਸ ਦੇਣ ਲਈ ਸ਼ੁਕਰੀਆ !
|
|
29 Oct 2013
|
|
|
|
ਸੁਖਵਿੰਦਰ ਜੀ, ਕਵਿਤਾ ਤੇ ਨਜ਼ਰਸਾਨੀ ਕਰਨ ਲਈ ਅਤੇ ਕਮੇਂਟ੍ਸ ਲਈ ਬਹੁਤ ਸ਼ੁਕਰੀਆ ਜੀ |
ਜੱਗੀ
ਕਵਿਤਾ ਤੇ ਨਜ਼ਰਸਾਨੀ ਕਰਨ ਲਈ ਅਤੇ ਕਮੇਂਟ੍ਸ ਲਈ ਬਹੁਤ ਸ਼ੁਕਰੀਆ ਜੀ |
ਜੱਗੀ
|
|
04 Nov 2013
|
|
|
|
waah ,,,,,,,,,,,,,,,bohat khoob,...............spiritual heights...jee khush ho geya parh ke sir g,.............duawaan
|
|
16 Nov 2013
|
|
|
|
|
|
|
|
|
|
![](images/comm_bottom_left.gif) |
![](images/comm_middle.gif) |
![](images/comm_bottom_right.gif) |
|
|
|