Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰੀ ਅਣਜੰਮੀ ਧੀ - ਕਾਤਿਲ ਕੌਣ ??? :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 
ਮੇਰੀ ਅਣਜੰਮੀ ਧੀ - ਕਾਤਿਲ ਕੌਣ ???

ਅਸੀਂ ਬਹੁਤ ਗੱਲਾਂ ਕਰਦੇ ਹਾਂ ਸਮਾਜ ਨੂੰ ਬਦਲ ਦੇਣ ਵਾਲੀਆਂ, ਭਰੂਣ ਹਤਿਆ ਨੂੰ ਰੋਕਣ ਵਾਲੀਆਂ ਪਰ ਜਦ ਇਹ ਭਾਣਾ ਕਿਸੇ ਆਪਣੇ ਨਾਲ ਵਾਪਰਦਾ ਫਿਰ ਅਸੀਂ ਲਾਚਾਰ ਹੋ ਜਾਂਦੇ ਹਾਂ... ਭਰੂਣ ਹਤਿਆ ਨੂੰ ਅਸੀਂ ਸਾਰੇ angles ਤੋਂ ਦੇਖ ਲੈਂਦੇ ਹਾਂ ਪਰ ਉਸ ਮਾਂ ਦੀ ਅਖ ਨਾਲ ਨਹੀਂ ਦੇਖਦੇ ਜਿਹੜੇ ਜਿਗਰ ਦਾ ਟੋਟਾ ਖਤਮ ਕਰ ਦਿੱਤਾ ਜਾਂਦਾ ਹੈ.... ਕੋਸ਼ਿਸ਼ ਕੀਤੀ ਹੈ ਇਕ ਮਾਂ ਦੀ ਨਜ਼ਰ ਨਾਲ ਇਕ short story ਲਿਖਣ ਦੀ... ਤੁਹਾਡੇ views ਦਾ ਇੰਤਜ਼ਾਰ ਰਹੇਗਾ...

 

ਸਾਡਾ ਪਰਿਵਾਰ ਲੋਕਾਂ ਸਾਹਮਣੇ ਇੱਕ Ideal family ਦਾ ਨਮੂਨਾ ਪੇਸ਼ ਕਰਦਾ ਸੀ- ਸੱਸ, ਸਹੁਰਾ, ਪਤੀ, ਮੈਂ ਅਤੇ ਮੇਰੀ ਤਿੰਨ ਸਾਲ ਦੀ ਬੇਟੀ ਸਿਮਰਨ. ਲੋਕਾਂ ਨੂੰ ਲਗਦਾ ਸੀ ਕਿ ਅਸੀਂ ਬਹੁਤ ਖੁਸ਼ ਹਾਂ, ਅਤੇ ਖ਼ੁਸ਼ਨੁਮਾ ਮਾਹੌਲ ਕਿਸਮਤ ਦੇ ਧਨੀ ਲੋਕਾਂ ਨੂੰ ਹੀ ਮਿਲਦਾ ਹੈ.... ਪਰ ਅਸਲੀਅਤ ਮੈਂ ਜਾਣਦੀ ਸੀ ਜਾਂ ਸਿਮਰਨ ਦੀ ਨਿੱਕੀ ਉਮਰ ਨੂੰ ਸਮਝ ਪੈਂਦੀ ਜਾ ਰਹੀ ਸੀ. ਸਿਮਰਨ ਦੇ ਹੋਣ ਤੋਂ ਪਹਿਲਾਂ ਸਾਰਾ ਕੁਝ ਵਖਰਾ ਸੀ... ਪਰ ਮੇਰੀ ਜਠਾਣੀ ਦੇ ਦੋ ਮੁੰਡੇ ਹੋਣ ਕਰਕੇ ਸਿਮਰਨ ਦੇ ਹੋਣ ਨਾਲ ਪਰਿਵਾਰ ਨੂੰ ਉੰਨੀ ਖੁਸ਼ੀ ਨਹੀਂ ਹੋਈ ਜਿੰਨੀ ਮੁੰਡੇ ਦੇ ਹੋਣ ਨਾਲ ਹੋਣੀ ਸੀ... ਇਸ ਗੱਲ ਦਾ ਇਹਸਾਸ ਮੈਨੂੰ ਸਿਮਰਨ ਦੇ ਜਨਮ ਦੇ ਕੁਝ ਦਿਨ ਬਾਅਦ ਹੀ ਹੋ ਗਿਆ ਸੀ.

 

ਸਿਮਰਨ ਨੂੰ ਪਿਆਰ ਮਿਲ ਰਿਹਾ ਸੀ ਪਰ ਇਸ ਆਸ ਤੇ ਕਿ ਘਰ ਵਿਚ ਨਿੱਕੀ ਸਿਮਰਨ ਦੇ ਬਾਅਦ ਨਿੱਕਾ ਵੀ ਆਏਗਾ... ਅਤੇ ਮੈਨੂੰ ਇਸ ਗੱਲ ਦਾ ਇਹਸਾਸ ਸੀ... ਜੋ ਗੱਲ ਮੈਨੂੰ ਨਹੀਂ ਕਹੀ ਜਾਂਦੀ ਸੀ ਉਹ ਸਿਮਰਨ ਨੂੰ ਸੁਣਾਈ ਜਾਂਦੀ ਸੀ... 'ਤੇਰਾ ਨਿੱਕਾ ਵੀਰ' ਦੇ ਸੰਬੋਧਨ ਦੇ ਨਾਲ ਬਹੁਤ ਗੱਲਾਂ ਕਰਦੇ ਰਹਿੰਦੇ ਸੀ... ਵਕਤ ਲੰਘਿਆ ਤੇ ਦਿਨ ਟੱਪ ਗਏ... ਅਤੇ ਘਰ ਵਾਲਿਆਂ ਨੇ ਜੋਰ ਲਾਇਆ ultra sound ਕਰਵਾਉਣ ਲਈ... ਨਾਮ ਸੁਣ ਕੇ ਹੀ ਮੇਰੇ ਸਾਹ ਸੁੱਕ ਗਏ... ਮੈਨੂੰ ਲਗਿਆ ਮੈਂ 18ਵੀ ਸਦੀ ਵਿਚ ਹਾਂ.. ਅੰਗਰੇਜਾਂ ਦੀ ਗੁਲਾਮ... ਆਪਣੇ ਆਪ ਨੂੰ ਹੌਂਸਲਾ ਦਿੱਤਾ ਅਤੇ ਅਜੋਕੇ ਯੁਗ ਦੀ ਨਾਰੀ ਹੋਣ ਕਰਕੇ ਹਿਮ੍ਮਤ ਕਰਕੇ ਮੈਂ ਨਾਂਹ ਕਰ ਦਿੱਤੀ.

ਮੈਨੂੰ ਲਗਿਆ ਸਭ ਕੁਝ ਸ਼ਾਂਤ ਹੈ ਪਰ ਸਿਮਰਨ ਲਈ ਤੂਫਾਨ ਸੀ.... ਮੇਰੀ ਸੱਸ ਅਤੇ ਪਤੀ ਨੇ ਰੋਜ਼ ਬਹਾਨਾ ਲੈ ਕੇ ਸਿਮਰਨ ਨੂੰ ਕੁੱਟ ਦੇਣਾ... ਨਿੱਕੀ ਜਿਹੀ ਜਾਨ ਸਾਰਾ ਦਿਨ ਡਰੀਆਂ ਹੋਈਆਂ ਅਖ੍ਹਾਂ ਨਾਲ ਡੌਰ-ਭੌਰ ਦੇਖਦੀ ਰਹਿੰਦੀ. ਮੈਂ ਚੁਪ ਸੀ ਅਤੇ ਮੇਰੀ ਚੁੱਪੀ ਦਾ ਸਾਰਾ ਗੁੱਸਾ ਸਿਮਰਨ ਦੇ ਉੱਤੇ ਨਿਕਲ ਰਿਹਾ ਸੀ. ਹਾਰ ਕੇ ਮੈਂ ਤਿਆਰ ਹੋ ਗਈ... ultra sound ਕਰਵਾਇਆ ਅਤੇ ਪਤਾ ਲਗਿਆ ਕਿ ਇਸ ਵਾਰ ਵੀ ਮੇਰੀ ਕੁਖ ਵਿਚ ਨਿੱਕਾ ਨਹੀਂ ਨਿੱਕੀ ਹੀ ਹੈ. ਘਰ ਵਿਚ ਏਦਾਂ ਸ਼ਾਂਤੀ ਬਣ ਗਈ ਜਿਵੇ ਕਿਸੇ ਦੀ ਮੌਤ ਹੋਈ ਹੋਵੇ... ਪਹਿਲਾਂ ਪਿਆਰ ਨਾਲ ਅਤੇ ਫਿਰ ਭਾਵਨਾਤਮਕ ਤਰੀਕੇ ਨਾਲ ਮੈਨੂੰ ਸੱਸ ਅਤੇ ਪਤੀ ਨੇ ਸਮਝਾਇਆ ਪਰ ਮੈਂ ਸਾਫ਼ ਨਾਂਹ ਕਰ ਦਿੱਤੀ.... ਅਤੇ ਫਿਰ ਓਹੀ ਸਿਲਸਿਲਾ ਸ਼ੁਰੂ ਹੋ ਗਿਆ... ਮੇਰਾ ਗੁੱਸਾ ਸਿਮਰਨ ਉੱਤੇ ਉਤਰਨ ਲਗ ਗਿਆ ... 'ਜੇ ਤੇਰੇ ਵਰਗੀ ਹੋਰ ਆ ਗੀ ਸਾਡਾ ਤਾਂ ਘਰ ਉਜੜ ਜਾਣਾ'.. 'ਤੁਸੀਂ ਖਾ ਲੋ ਸਾਡੇ ਘਰ ਨੂੰ '..... ਏਦਾਂ ਦੇ ਵਾਕ ਮੇਰੀ ਸਿਮਰਨ ਰੋਜ਼ ਸੁਣਦੀ ਤੇ ਨਾਲੇ ਕੁੱਟ ਖਾਂਦੀ ਸੀ. ਹੁਣ ਤਾਂ ਡੈਡੀ ਵੀ ਥਪ੍ਪੜ ਮਾਰਨ ਲੱਗੇ ਸੋਚਦੇ ਨਹੀਂ ਸੀ... ਇਹਨਾਂ ਦੀ ਇਕ ਚਪੇੜ ਸਿਮਰਨ ਦਾ ਸਾਰਾ ਮੁੰਹ ਲਾਲ ਕਰ ਦਿੰਦੀ ਸੀ ਤੇ ਮੈਨੂੰ ਇੰਜ ਲਗਦਾ ਕਿ ਮੇਰੀ ਧੀ 'ਮੇਰੀ' ਹੋਣ ਦਾ ਬਦਲ ਦੇ ਰਹੀ ਹੈ.


ਸਿਮਰਨ ਦੀ ਖਾਤਿਰ ਮੈਂ ਜ਼ਹਿਰ ਪੀ ਲਿਆ... ਸੋਚਿਆ ਕਿ ਇਕ ਵਜੂਦ ਦੀ ਹੋਂਦ ਨੂੰ ਸੰਭਾਲ ਲੈਣਾ ਬਿਹਤਰ ਹੈ... ਪਰ ਦੂਜੀ ਹੋਂਦ ਵੀ ਮੇਰੀ ਹੀ ਸੀ... ਇਕ ਧੀ ਲਈ ਦੂਜੀ ਦੀ ਬਲੀ ਦੇਣ ਨੂੰ ਮੈਂ ਤਿਆਰ ਹੋ ਗਈ..... ਬਸ ਕੁਝ ਚਿਰ ਮਗਰੋਂ ਮੇਰਾ ਅੰਸ਼ ਮੇਰੇ ਸਾਹਮਣੇ ਬੋਟੀਆਂ ਬਣਿਆ ਕੂੜੇਦਾਨ ਵਿਚ ਪਿਆ ਸੀ.... ਤੇ ਮੇਰੀ ਚੁੱਪ ਨੇ ਮੇਰੇ ਅੰਦਰੋਂ ਇਕ ਔਰਤ ਅਤੇ ਮਾਂ ਦੋਨਾਂ ਦਾ ਕਤਲ ਕਰ ਦਿੱਤਾ ਸੀ ਤੇ ਮੇਰੇ ਹੰਜੂ ਮੇਰੀ ਲਾਸ਼ ਨੂੰ ਵਹਾ ਕੇ ਕਿਤੇ ਦੂਰ ਲੈ ਜਾ ਚੁੱਕੇ ਸਨ.


ਅੱਜ ਸਿਮਰਨ ਵੱਡੀ ਹੋ ਗਈ ਹੈ... ਲਾਇਕ ਕੁੜੀ ਹੈ ਅਤੇ Law ਪੜ ਰਹੀ ਹੈ .... ਇੱਕ ਬੇਟਾ ਵੀ ਹੈ... 19 ਸਾਲਾਂ ਦਾ... ਘਰ ਦਿਆਂ ਦੇ ਲਾਡ ਨਾਲ ਵਿਗੜਿਆ ਪੁੱਤ... ਮੇਰੀ ਕੋਸ਼ਿਸ਼ ਦੇ ਬਾਵਜੂਦ ਘਰ ਦਿਆਂ ਨੇ ਲਾਡ ਵਿਚ ਕਸਰ ਨਹੀਂ ਛਡੀ ਅਤੇ ਮੁੰਡੇ ਨੇ ਵਿਗੜਨ ਵਿਚ... ਇੰਨਾ ਪਿਆਰ ਦਿੱਤਾ ਕਿ ਮੁੰਡੇ ਨੇ ਪਿਆਰ ਨੂੰ ਸੰਭਾਲਣ ਲਈ ਨਸ਼ੇ ਵਰਤਣੇ ਸ਼ੁਰੂ ਕਰ ਦਿੱਤੇ....  ਅੱਜ ਸੱਸ ਨੇ ਮੁੰਡੇ ਨੂੰ ਨਸ਼ੇ ਦਾ ਟੀਕਾ ਲਾਉਂਦੇ ਦੇਖ ਲਿਆ ਤੇ ਮੁੰਡੇ ਨੂੰ ਰੋਕਣ ਲੱਗੀ... ਲਾਡਾਂ ਨਾਲ ਪਾਲੇ ਨੇ ਦਾਦੀ ਨੂੰ ਧੱਕਾ ਦੇਣ ਵਿਚ ਭੋਰਾ ਕਿਰਕ ਨਾ ਕੀਤੀ ਤੇ ਸੱਸ ਉਥੇ ਈ ਡਿੱਗ ਪਈ. ਮਾਤਾਜੀ ਦਾ ਚੂਕਣਾ ਹਿਲ ਗਿਆ.... ਜਿਸਦੀ ਆਸ ਤੇ ਮੈਨੂੰ ਅਤੇ ਮੇਰੀ ਆਤਮਾ ਨੂੰ ਕਤਲ ਕੀਤਾ ਸੀ ਅੱਜ ਉਹ ਰਾਖਸ਼ ਦਾ ਦੂਜਾ ਰੂਪ ਹੋ ਨਿਬੜਿਆ ਸੀ.


ਸੱਸ ਮੇਰੇ ਵੱਲ ਦੇਖ ਕੇ ਰੋ-ਰੋ ਕੇ ਕਹਿ ਰਹੀ ਸੀ 'ਰੱਬਾ ਮੈਂ ਤਾਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ'... ਅਤੇ ਮੇਰੇ ਕੋਲ ਜਵਾਬ ਨਹੀਂ ਸੀ.... ਮੇਰੀ, ਮੇਰੀ ਅਣਜੰਮੀ ਧੀ ਅਤੇ ਮੇਰੇ ਪੁੱਤ ਦੀ ਜ਼ਿੰਦਗੀ ਬਰਬਾਦ ਕਰਨ ਵਾਲੇ ਅੱਜ ਰੱਬ ਕੋਲੋਂ ਆਪਣੇ ਪਾਪਾਂ ਦਾ ਹਿਸਾਬ ਮੰਗ ਰਹੇ ਸੀ... ਆਪਣੇ ਪਾਪਾਂ ਨੂੰ ਨਜ਼ਰੰਦਾਜ਼ ਕਰਕੇ ... ਤੇ ਮੈਂ ਦੂਰ ਦੇਖ ਰਹੀ ਸੀ... ਕਿਸੇ ਅਸੀਮ ਕਾਲ ਵਿਚ... ਆਪਣੀ ਅਣ-ਜੰਮੀ ਰੂਹ ਨੂੰ ਲਭ ਰਹੀ ਸੀ !!!

27 Jul 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਕੁਲਜੀਤ ਜੀ.......
ਕੀ ਆਖਾਂ ਜੀ...ਮੇਰਾ ਤਾਂ ਦਿਲ ਹੀ ਧਕ-ਧਕ ਕਰ ਰਿਹਾ ਹੈ.....ਤੁਹਾਡੀ ਕਹਾਣੀ ਹੀ ਏਨੀ ਵਿਰਾਗ੍ਮਾਈ ਹੈ......ਪੜ੍ਹਣ ਲਈ ਵੀ ਬਡਾ ਦਿਲ ਚਾਹੀਦਾ ਹੈ........

 

ਅਮੇਜ਼ਿੰਗ.....ਬਹੁਤ ਹੀ ਖੂਬ ਜੀ.......ਰੱਬ ਤੁਹਾਨੂੰ ਲੰਬੀਆਂ ਉਮਰਾਂ ਬਖਸ਼ੇ

27 Jul 2011

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 

 

ਸਤਿ ਸ਼ੀ੍ ਅਕਾਲ ਕੁਲਜੀਤ ਜੀ...

ਬਹੁਤ ਹੀ ਭਾਵਨਾਤਮਕ ਲਿਖਿਆ ਹੇ ਤੁਸੀਂ..ਸਚਮੁੱਚ ਅੱਖਾਂ ਭਰ ਆਈਆਂ ਜੀ ਇਹ ਹਾਲਾਤ ਦੇਖ ਕੇ..

ਸਚਮੁੱਚ ਹਮੇਸ਼ਾ ਏਦਾ ਹੀ ਹੁੰਦਾ ਹੇ ਜੀ ਹਰ ਥਾ ਤੇ ਕੁੜੀਆਂ ਨੂੰ ਹੀ ਸਮਾਜ ਅੱਗੇ ਝੁਕਣਾਂ ਪੈਂਦਾ ਹੈ |ਹਮੇਸ਼ਾ ਉਹਨਾਂ ਦੀਆਂ ਹੀ ਸਧਰਾਂ ਤੇ ਖੁਸ਼ੀਆਂ ਦਾ ਕਤਲ ਹੁੰਦਾ ਹੈ |ਤੁਸੀਂ ਸਹੀ ਕਿਹਾ ਜੀ ਇਹ ਹਾਲਾਤ ਦੇਖ ਕੇ ਲਗਦਾ ਹੇ ਅਸੀ ਹਾਲੇ ਵੀ ਅਠਾਰਵੀਂ ਸਦੀ ਚ੍ ਹੀ ਹਾਂ ਕਿਸੇ ਦੇ ਗੁਲਾਮ ਜਿੰਨਾਂ ਨੂੰ ਆਪਣੀਂ ਜਿੰਦਗੀ ਜਿਉਣ ਦਾ ਹਾਲੇ ਹੱਕ ਨੀਂ ਮਿਲਿਆ..


 ਜਿਵੇਂ ਤੁਸੀਂ ਦੱਸਿਆ ਹੈ ਕਿ ਮੁੰਡਾ ਨਸ਼ਿਆਂ ਵਿੱਚ ਪੈ ਕੇ ਸਾਰੇ ਪਰਿਵਾਰ ਦਾ ਜੀਣਾਂ ਦੁੱਭਰ ਕਰ ਦਿੰਦਾ ਹੈ..ਇਹ ਬਿਲਕੁਲ ਸਹੀ ਹੈ ਜੀ ਮੈਂ ਖੁਦ ਇਸ ਤਰਾਂ ਦੀਆਂ ਬਹੁਤ ਉਦਾਹਰਨਾਂ ਦੇਖੀਆ ਹਨ..ਫ਼ੇਰ ਉਹਨਾਂ ਲੋਕਾਂ ਨੂੰ ਪਤਾ ਲਗਦਾ ਹੈ ਕਿ ਉਹਨਾਂ ਕੀ ਗੁਨਾਹ ਕੀਤਾ ਹੈ..

ਪਮਾ੍ਤਮਾ ਸੁਮੱਤ ਬਖਸ਼ੇ ਜੀ ਐਸੇ ਲੋਕਾਂ ਨੂੰ......

28 Jul 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
hatts off to you kuljit ji


bahut hi dukhdaayi kahani hai gg...kahani nhi ajoke smaaj da sach hai gg..kinni sharmnaak gall hai kk dheeyan nu es kadar durkareya jaanda hai..munda bhaanve sare tabbar de sir swaah pawayi jaave par fer v oh laadla putt hi rehnda hai te dhi bhaanve maapeya da naam kinna v roshan kre ohnu parayi hi aakhde aa...

sachmuch eh padh k lgda hai k desh aazaad ho gya par sade desh di aurat azaad ni hoyi..ohnu jion da hakk ni mileya......parmatma summat bakhshe gg aise lokan nu...taan jo lok es paap de bhaagi na banan....

esnu padhke mainnu punjab de sirmuar singer te writer debi Makhsoospuri ji da ik shayer chete aa gya...

ro-ro joon handava mere sukh na likheya bhaag
ve loko main naari hindustaan di

sadiya ton main lutti jaandi kaun sune fariyad
ve loko main naari hindustaan di..

ajey nilaami hundi meri main vikdi vich mandi
meri zaat dharam na mera main kothe di randi
mere pairin ajey zanjeeran bhaanve desh azaad
ve loko main naari hindustaan di.........................................

28 Jul 2011

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

speechless...!!!

 

 

28 Jul 2011

sristleen kaur
sristleen
Posts: 7
Gender: Female
Joined: 21/Jul/2011
Location: ludhiana
View All Topics by sristleen
View All Posts by sristleen
 

ਸਤ ਸ਼੍ਰੀ ਅਕਾਲ ਕੁਲਜੀਤ ਜੀ...
ਮਨ ਭਰ ਆਯਾ ਤੁਹਾਡੀ ਜਿੰਦਗੀ ਦਾ ਸਚ ਪੜ੍ਹ ਕ......ਕੁੜੀਆਂ ਤੋ  ਬਿਨਾ ਏ ਸੰਸਾਰ ਚਲ ਵੀ ਨੀ ਸਕਦਾ ਫ਼ਰ ਵੀ ਕੁੜੀਆਂ ਨੂ ਜਨਮ ਨੀ ਲੈਣ ਦੇਂਦੇ..
 ਔਰਤ ਕਾਯਨਾਤ ਦਾ ਸਬ ਤੋ ਪ੍ਯਾਰਾ ਤੋਹਫ਼ਾ ਹੈ....ਕੁਚ੍ਹ ਲੋਕਾਂ ਨੂ ਏ ਤੋਹਫ਼ਾ ਸ੍ਬਾਲਣਾ ਨੀ ਆਉਂਦਾ.......ਰਬ ਓਹਨਾ ਨੂ ਸੁਮਤ ਬਕਸ਼ੇ....
 ਰਬ ਉਸ ਅਨ੍ਜ੍ਮੀ ਰੂਹ ਨੂ ਆਪਣੇ ਚਰਨਾ ਨਾਲ ਜੋੜੋ ਓਰ ਤੁਹਾਡੇ ਮਨ ਨੂ ਸ਼ਾਂਤੀ ਬਖਸ਼ੇ....

28 Jul 2011

Ranjeet Singh
Ranjeet
Posts: 4
Gender: Male
Joined: 18/Jul/2011
Location: Amritsar
View All Topics by Ranjeet
View All Posts by Ranjeet
 
ik dhee,ik maa,ik bhain,ik

"ਬਾਬਾ ਨਾਨਕ ਅੱਜ ਤੇਰੀ ਧਰਤੀ ਤੇ ਧੀਯਾਂ ਨੂ ਖਤਮ ਕਰਨ ਤੇ ਲਾਯਾ ਜਾ ਰਿਹਾ ਹੈ ਪੂਰਾ ਤਾਣ
               ਹੁਣ ਕੌਣ ਆਖੇਗਾ ਸੋ ਕ੍ਯੂਂ ਮੰਦਾ ਆਖੀਏ ਜਿਤ ਜੰਮੇ ਰਾਜਾਨ"
ਪੁੱਤਾਂ ਕੋਲੋਂ ਤੈਨੂ ਜਦ ਨੂਹਾਂ ਧੱਕੇ ਮਰਵਾਉਣ ਗੀਯਾੰ
ਓਸ ਵੇਲੇ ਫੇਰ ਇਹ ਧੀਯਾਂ ਹੀ ਕੰਮ ਆਉਣ ਗੀਯਾੰ

29 Jul 2011

gurinder singh
gurinder
Posts: 297
Gender: Male
Joined: 27/Jun/2009
Location: ropar
View All Topics by gurinder
View All Posts by gurinder
 
satshriakaal

Bahut hi dardnaak kahani hai g..........

parmatma kare eho jehi situation kise hor nu na sehan karni pawe...........

 

29 Jul 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Good Job  happy08happy08happy08Good Job

 

ਇਹੋ ਜਿਹੇ ਕੁਕਰਮਾਂ ਨੂੰ ਰੋਕਣ ਲਈ ਕੀਤਾ ਗਿਆ ਹਰ ਉਪਰਾਲਾ ਸ਼ਲਾਘਾਯੋਗ ਹੈ, ਤੇ ਤੁਹਾਡੀ ਇਹ ਕਹਾਣੀ ਆਪਣਾ ਬਣਦਾ ਹਿੱਸਾ ਬਾਖੂਬੀ ਪਾਏਗੀ |

29 Jul 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

its not a story, kuljeet . its 100% reality .......95 % families facing this attitude of their seniors or so called, tha Society ........we need to change our views and thinking ........its very good effort by you , it can wake some of sure,

 

your job is commendable but speechless ........thanx  

29 Jul 2011

Showing page 1 of 2 << Prev     1  2  Next >>   Last >> 
Reply