|
|
| ਗੁੰਮਨਾਮ ਮੰਜਿਲ |
ਬੀਆਬਾਨ ਦਾ ਰਹੀ ਹਾਂ ਮੈਂ , ਮੰਜਿਲ ਹਾਲੇ ਗੁੰਮਨਾਮ ਹੈ,
ਮੇਰੇ ਪੈਰਾਂ ਦੇ ਛਾਲੇ, ਇਸ ਰਾਹੇ ਤੁਰਨ ਦਾ ਇਨਾਮ ਹੈ |
ਤੁਰਿਆ ਹਾਂ ਇਸ ਰਾਹ ਤੇ ਲੋਕੋ ਮੇਰੇ ਹੱਕ ਮੈਂ ਲੈਣ ਲਈ,
ਮੇਰੇ ਇਸ ਗੁਨਾਹ ਦਾ ਚਰਚਾ, ਸਰਕਾਰ ਵਿਚ ਸ਼ਰੇਆਮ ਹੈ |
ਸਦੀਆਂ ਤੋਂ ਜੋ ਲੁੱਟ ਰਿਹਾ ਹੈ ਦੱਬੇ ਕੁਚਲੇ ਲੋਕਾਂ ਨੂੰ,
ਉਸਦੀ ਚਾਲ ਤੋਂ ਬੇਖ਼ਬਰ ਇਹ ਸੁੱਤੀ ਪਈ ਆਵਾਮ ਹੈ |
ਲਾਹ ਦੇਵਾਂਗਾ ਜ਼ਾਮਾ ਇੱਕ ਦਿਨ ਤੇਰੀ ਇਸ ਗੁਲਾਮੀਂ ਦਾ,
ਹਾਲੇ ਮੇਰੀ ਸੋਚ ਭਾਵੇਂ ਲੋਕਾਂ ਵਿਚ ਬਦਨਾਮ ਹੈ |
ਧਰਮਾਂ ਦੇ ਨੇ ਠੇਕੇਦਾਰ ਜੋ , ਕਾਵਾਂ ਰੌਲੀ ਪਾ ਰਹੇ ,
ਇਹਨਾਂ ਦੇ ਰੌਲੇ ਵਿਚ ਗੁਆਚੀ ਚੀਖ ਕੋਈ ਬੇਨਾਮ ਹੈ |
ਹਰ ਭੁੱਖੇ ਢਿੱਡ ਨੂੰ ਰੋਟੀ ਤੇ ਹਰ ਇੱਕ ਨੂੰ ਰੁਜ਼ਗਾਰ ਮਿਲੇ ,
ਮਨੁੱਖ ਮਨੁੱਖ ਦੀ ਕਦਰ ਕਰੇ ਜਿੰਦਗੀ ਦਾ ਇਹੀ ਮੁਕਾਮ ਹੈ |
ਆਜ਼ਾਦ ਸੋਚ ਦੇ ਅੰਬਰ ਉੱਤੇ ਤਾਰਾ ਬਣਕੇ ਚਮਕਣ ਗੇ ,
ਬੁਨਿਆਦੀ ਹੱਕਾਂ ਦੇ ਲਈ ਜਿਨ੍ਹਾਂ ਪੀਤਾ ਸ਼ਹੀਦੀ ਜ਼ਾਮ ਹੈ |
ਧੰਨਵਾਦ,,,,,,,,,,,,,ਗਲਤੀ ਮਾਫ਼ ਕਰਨੀਂ,,,,,,,,,,,,,,,,,,,,,,,,,,,,,,,,,,,ਹਰਪਿੰਦਰ " ਮੰਡੇਰ "
ਬੀਆਬਾਨ ਦਾ ਰਾਹੀ ਹਾਂ ਮੈਂ , ਮੰਜਿਲ ਹਾਲੇ ਗੁੰਮਨਾਮ ਹੈ,
ਮੇਰੇ ਪੈਰਾਂ ਦੇ ਛਾਲੇ, ਇਸ ਰਾਹੇ ਤੁਰਨ ਦਾ ਇਨਾਮ ਹੈ |
ਤੁਰਿਆ ਹਾਂ ਇਸ ਰਾਹ ਤੇ ਲੋਕੋ ਮੇਰੇ ਹੱਕ ਮੈਂ ਲੈਣ ਲਈ,
ਮੇਰੇ ਇਸ ਗੁਨਾਹ ਦਾ ਚਰਚਾ, ਸਰਕਾਰ ਵਿਚ ਸ਼ਰੇਆਮ ਹੈ |
ਸਦੀਆਂ ਤੋਂ ਜੋ ਲੁੱਟ ਰਿਹਾ ਹੈ ਦੱਬੇ ਕੁਚਲੇ ਲੋਕਾਂ ਨੂੰ,
ਉਸਦੀ ਚਾਲ ਤੋਂ ਬੇਖ਼ਬਰ ਇਹ ਸੁੱਤੀ ਪਈ ਆਵਾਮ ਹੈ |
ਲਾਹ ਦੇਵਾਂਗਾ ਜ਼ਾਮਾ ਇੱਕ ਦਿਨ ਤੇਰੀ ਇਸ ਗੁਲਾਮੀਂ ਦਾ,
ਹਾਲੇ ਮੇਰੀ ਸੋਚ ਭਾਵੇਂ ਲੋਕਾਂ ਵਿਚ ਬਦਨਾਮ ਹੈ |
ਧਰਮਾਂ ਦੇ ਨੇ ਠੇਕੇਦਾਰ ਜੋ , ਕਾਵਾਂ ਰੌਲੀ ਪਾ ਰਹੇ ,
ਇਹਨਾਂ ਦੇ ਰੌਲੇ ਵਿਚ ਗੁਆਚੀ ਚੀਖ ਕੋਈ ਬੇਨਾਮ ਹੈ |
ਹਰ ਭੁੱਖੇ ਢਿੱਡ ਨੂੰ ਰੋਟੀ ਤੇ ਹਰ ਇੱਕ ਨੂੰ ਰੁਜ਼ਗਾਰ ਮਿਲੇ ,
ਮਨੁੱਖ , ਮਨੁੱਖ ਦੀ ਕਦਰ ਕਰੇ ਜਿੰਦਗੀ ਦਾ ਇਹੀ ਮੁਕਾਮ ਹੈ |
ਆਜ਼ਾਦ ਸੋਚ ਦੇ ਅੰਬਰ ਉੱਤੇ ਤਾਰਾ ਬਣਕੇ ਚਮਕਣ ਗੇ ,
ਬੁਨਿਆਦੀ ਹੱਕਾਂ ਦੇ ਲਈ ਜਿਨ੍ਹਾਂ ਪੀਤਾ ਸ਼ਹੀਦੀ ਜ਼ਾਮ ਹੈ |
ਧੰਨਵਾਦ,,,ਹਰਪਿੰਦਰ " ਮੰਡੇਰ "
|
|
31 Mar 2012
|
|
|
|
|
bahut khoobsurat rachna harpinder veer ji....keep writing....
|
|
01 Apr 2012
|
|
|
|
|
|
|
ਮਾਵੀ ਜੀ,,,
ਸੁਰਜੀਤ ਵੀਰ,,,
ਲੱਕੀ ਵੀਰ ,,,
ਇਸ ਲਿਖਤ ਨੂੰ ਸਮਾਂ ਤੇ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ,,,ਦੁਆ ਹੈ ਕੇ ਓਹ ਦਿਨ ਛੇਤੀ ਆਵੇ ਜਦੋਂ ਮਨੁੱਖ ਨੂੰ ਮਨੁੱਖ ਦੀ ਕਦਰ ਕਰਨ ਦੀ ਸਮਝ ਆ ਜਾਵੇ,,,ਪਰ ਸ਼ਾਇਦ ਹਾਲੇ ਇਸ ' ਸੋਚ ' ਨੂੰ ਲੋਕ ਪਸੰਦ ਨਹੀਂ ਕਰਦੇ,,,ਜਿਓੰਦੇ ਵੱਸਦੇ ਰਹੋ,,,

wonderful expressions sir g.......
sorry menu lagda nee mein pehla thonu padeya ethe....being.late comer
but bahaut vadiya likheya........ajjkal de smay te krari chot....likhde raho ...share karde raho.....
|
|
01 Apr 2012
|
|
|
|
|
|
|
Bht vadia vichar ne 22 g hasde vasde rho . . . .
|
|
01 Apr 2012
|
|
|
|
|
Bahut vadhia rachna te eh umeed v k ਦੁਆ ਹੈ ਕੇ ਓਹ ਦਿਨ ਛੇਤੀ ਆਵੇ ਜਦੋਂ ਮਨੁੱਖ ਨੂੰ ਮਨੁੱਖ ਦੀ ਕਦਰ ਕਰਨ ਦੀ ਸਮਝ ਆ ਜਾਵੇ....KHOOOOOOOB...
|
|
01 Apr 2012
|
|
|
|
|
ਇਹ ਲਿਖਤ ਪੜਦੇ ਹੋਏ ਮੈਨੂੰ ਏਦਾਂ ਮਹਿਸੂਸ ਹੋਇਆ ਜਿਵੇਂ ਮੈਂ ਪਾਸ਼ ਦੀ ਕੋਈ ਲਿਖਤ ਪੜ ਰਿਹਾ ਹਾਂ | ਕਮਾਲ ਕਰਤੀ ਹਰਪਿੰਦਰ ਵੀਰ ਜੀ , ਜੀਓ....
|
|
01 Apr 2012
|
|
|
|
|
bahut hi vadhia.....
oh din jrur-jrur avega jado insan insan di kadar karega.............aamin!
|
|
01 Apr 2012
|
|
|
|
|
ਹਰ ਭੁਖੇ ਢਿਡ ਨੂ ਰੋਟੀ ਤੇ ਹਰ ਇਕ ਨੂ ਰੋਜ਼ਗਾਰ ਮਿਲੇ ......ਬਹੁਤ ਖੂਬਸੂਰਤ.......ਵੀਰ ਜੀ......
|
|
02 Apr 2012
|
|
|