Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
innocent kids.. :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 3 of 10 << First   << Prev    1  2  3  4  5  6  7  8  9  10  Next >>   Last >> 
jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

ਹਾਂ ਜੀ ਮੈਰੀ ਛੋਟੇ ਹੁੰਦੇ ਹਰ ਰੋਜ ਇਕ ਸਿਆਹੀ ਦੀ ਲੋਹੇ ਦੀ ਦਵਾਤ ਚੋਰੀ ਹੋ ਜਾਂਦੀ ਸੀ ਮੇਰੇ ਮਾਤਾ ਜੀ ਨੇ ਮੈਨੂੰ ਕਿਹਾ ਕੀ ਤੂੰ
ਕਿਉਂ  ਨਹੀ ਕਿਸੇ ਦੀ ਚੋਰੀ ਕਰ ਕੇ ਲਿਆਉਦਾ ਤੇਰਾ ਹਰ ਰੋਜ ਦਾ ਇਹ ਕੰਮ ਹੈ, ਤਾਂ ਮੈਂ ਦੁਜੇ ਦਿਨ ਸਾਰੀ ਕਲਾਸ ਦੀਆਂ ਦਵਾਤਾਂ ਚੋਰੀ ਕਰ ਕੇ ਲੈ ਆਇਆ ਮੇਰੀ ਮਾਤਾ ਜੀ ਨੇ ਮੈਨੂੰ ਬਹੁਤ ਕੁੱਟਿਆ ਤੇ ਸਾਰੀ ਕਲਾਸ ਦੀਆਂ ਦਵਾਤਾਂ ਵਾਪਸ ਕਰਵਾਈਆਂ ਮੈਨੂੰ ਅੱਜ ਵੀ ਉਹ ਯਾਦ ਹੈ I

07 Dec 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

happy20happy03bahaut vadiya g..........nice shares thr......keep it up

07 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਮੈਂ ਛੋਟੀ ਜਿਹੀ ਸੀ, ਸਕੂਲੋਂ ਆ ਰਹੀ ਸੀ, ਕਾਫੀ ਸਾਰੇ ਜੁਆਕ ਵੀ ਸੀ ਨਾਲ.. ਪੂਰੀ ਗਲੀ ਦਾ ਟੋਲਾ...
ਤੇ ਰਾਸਤੇ 'ਚ ਸੜਕ ਤੇ ਇੱਕ ਟਰੱਕ ਜਾ ਰਿਹਾ ਸੀ,, ਕੋਈ ਕਾਫੀ ਸਾਰੇ ਲੋਕ ਸੀ ਤੇ ਨਾਅਰੇ ਜਿਹੇ ਲਾਉਂਦੇ ਜਾਂਦੇ ਸੀ,, ਕਿਸੇ ਨੇਤਾ ਦਾ ਨਾਮ ਲੈ ਕੇ,,"ਕਿ ਫਲਾਣਾ ਨੇਤਾ ਮੁਰਦਾਬਾਦ" ਮੈਂ ਇਹ ਸ਼ਬਦ ਪਹਿਲੀ ਵਾਰ ਸੁਣਿਆ ਸੀ ਤੇ ਲੋਕਾਂ ਦਾ ਜੋਸ਼ ਜਿਹਾ ਦੇਖ ਕੇ ਲੱਗਾ ਕਿ ਸ਼ਾਇਦ ਬਹੁਤ ਵਡਿਆਈ ਵਾਲਾ ਤੇ ਵਧੀਆ ਹੈ,,, ਮੈਂ ਤੇ ਮੇਰੇ ਭਰਾ ਨੇ ਚੰਗੀ ਤਰਾਂ ਨਾਹਰੇ ਲਾਉਣੇ ਸਿੱਖੇ ਰਾਹ 'ਚ..
ਤੇ ਘਰੇ ਆ ਕੇ ਦਰਵਾਜ਼ਿਉਂ ਅੰਦਰ ਵੜਦਿਆਂ ਸਾਰ ਹੀ ਉੱਚੀ ਉੱਚੀ ਲੱਗਪੇ..
ਮੰਮੀ ਪਾਪਾ ਮੁਰਦਾਬਾਦ.!!!
ਦਾਦਾ ਦਾਦੀ ਮੁਰਦਾਬਾਦ,,!!!

08 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

hahahahahhahahaha...

 

fer taan chhitar prade hoyi honi.. poori...!! :P

08 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

nhi chhittar paino bchge.. papa dian akhan he kafi aa draun lyi... sah he bnd ho janda aa..

08 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਮੇਰੇ ਚਾਚਾ ਜੀ ਦੀ ਬੇਟੀ(ਦੀਪੇ) ਛੋਟੀ ਹੁੰਦੀ ਬਹੁਤ ਮੋਟੂ ਸੀ ਤੇ ਲੜਾਕੀ ਵੀ... ਜੇ ਸਾਨੂੰ ਵੀ ਕੋਈ ਕੁਝ ਕਹਿੰਦਾ ਸੀ ਤਾਂ ਅਸੀਂ ਵੀ ਉਹਨੂੰ ਹੀ ਦੱਸਦੇ ਸੀ,, ਜਦਕਿ ਉਹ ਸਾਡੇ ਤੋਂ ਛੋਟੀ ਸੀ.. ਇੱਕ ਵਾਰੀ ਉਹਨੂੰ ਕਿਸੇ ਮਾਸਟਰ ਨੇ ਕੁਝ ਕਿਹਾ... ਦੂਜੇ ਦਿਨ ਸਕੂਲ ਜਾਂਦੀ ਨੇ ਰਾਹ 'ਚੋਂ ਰੇਤ ਤੇ ਰੋੜੀਆਂ ਦੀ ਮੁੱਠੀ ਭਰ ਲਈ.. ਕਿਸੇ ਨੂੰ ਕੁਝ ਵੀ ਨਹੀਂ ਸੀ ਪਤਾ ਸਾਡੇ 'ਚੋਂ ਕਿ ਭੈਣ ਜੀ ਦੇ ਦਿਲ 'ਚ ਬਦਲੇ ਦੀ ਭਾਵਨਾ ਹੈ,, ਸੋ ਜੀ ਸਕੂਲ ਪਹੁੰਚਦਿਆਂ ਸਾਰ ਹੀ ਅਸੀਂ ਤਾਂ ਆਪਣੀ ਆਪਣੀ ਜਮਾਤ 'ਚ ਚਲੇ ਗਏ.. ਤੇ ਉਹ ਮਾਸਟਰ ਜੀ ਦੇ ਪਿਛਲੇ ਪਾਸੇ ਦੀ ਗਈ.. ਕਾਫੀ ਦੂਰੀ ਤੋਂ ਹੀ ਉਹ ਸਾਰੀ ਮਿੱਟੀ ਤੇ ਰੋੜ ਮਾਸਟਰ ਜੀ ਦੀ ਪੱਗ ਤੇ ਮਾਰੇ.. ਸਾਰੇ ਬੱਚੇ ਹੱਸਣ ਲੱਗ ਪਏ ਤੇ ਦੀਪੇ ਜੀ ਫਰਾਰ.. ਮਾਸਟਰ ਜੀ ਕਹਿੰਦੇ ਦੰਦੀਆਂ ਨਾ ਕੱਢੋ..ਉਹਨੂੰ ਫੜੋ.. ਕਾਫੀ ਜੁਆਕ ਫੜਣ ਚਲੇ ਗਏ.. ਉਹਨੇ ਉਹਨਾਂ ਨੂੰ ਵੀ ਡਰਾਤਾ,, ਉਹ ਵੀ ਮੁੜ ਆਏ.. ਫੇਰ ਦੂਜੇ ਦਿਨ ਸਕੂਲ ਨਾ ਜਾਵੇ.. ਫੇਰ ਪਾਪਾ ਛੱਡ ਕੇ ਆਏ ਤੇ ਨਾਲੇ ਸੁਲਾ ਸਫਾਈ ਕਰਾਈ ਮਾਸਟਰ ਜੀ ਨਾਲ ... ਉਸ ਤੋਂ ਬਾਅਦ ਮਾਸਟਰ ਜੀ ਪੂਰੀ ਜਮਾਤ ਨੂੰ ਕੁੱਟ ਦਿੰਦੇ ਸੀ ਪਰ ਦੀਪੇ ਨੂੰ ਨੀ ਹੱਥ ਲਾਉਣ ਦੀ ਹਿੰਮਤ ਨੀਂ ਹੋਈ ਕਿਸੇ ਦੀ..

09 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਇੱਕ ਵਾਰੀ ਉਹ ਗਲੀ 'ਚ ਤੁਰੀ ਆਵੇ, ਸਾਡੇ ਪਿੰਡ ਦਾ ਇੱਕ ਬੰਦਾ ਸਾਈਕਲ ਤੇ ਜਾਂਦਾ ਉਹਨੂੰ ਮੋਟੀ ਕਹਿ ਗਿਆ। ਉਹਨੇ ਯਾਦ ਰੱਖਿਆ। ਭੁੱਲਦੀ ਨੀਂ ਸੀ ਮਾਂ ਦੀ ਧੀ। ਹਫ਼ਤੇ ਕੁ ਬਾਅਦ ਉਹੀ ਬੰਦਾ ਸਾਈਕਲ ਤੇ ਡਿੱਪੂ 'ਚੋਂ ਦਾਣਿਆਂ ਦੀ ਬੋਰੀ ਲਈ ਆਵੇ। ਦੀਪੇ ਨੇ ਭੱਜ ਕੇ ਜਾ ਕੇ ਉਹਨੂੰ ਧੱਕਾ ਮਾਰਿਆ। ਬੰਦਾ ਨਾਲੀ 'ਚ, ਸਾਈਕਲ ਉੱਤੇ, ਬੋਰੀ ਸਾਈਕਲ ਦੇ ਵੀ ਉੱਤੇ। ਨਾ ਉਹਤੋਂ ਉੱਠਿਆ ਜਾਵੇ, ਉੱਥੇ ਹੀ ਖੜੀ ਰਹੀ, ਉਹ ਉੱਠਂ ਦੀ ਕੋਸ਼ਿਸ਼ ਜਿਹੀ ਕਰੀ ਜਾਵੇ। ਕਹਿੰਦੀ ਲੈ ਲਿਆ ਸਵਾਦ ਮੋਟੀ ਕਹਿਣ !!!!ਕਹੇਂਗਾ ਅੱਗੇ ਤੋਂ???? ਉਹ ਵਿਚਾਰਾ ਕੰਨ ਫੜ ਕੇ ਕਹਿੰਦਾ ਮੇਰੀ ਮਾਂ ਨਹੀਂ ਕਹਿੰਦਾ, ਪਹਿਲਾਂ ਕਿਸੇ ਨੂੰ ਸੱਦ ਕੇ ਲਿਆ... ਘਰੇ ਆ ਗਈ ਆਪੇ ਹੀ ਘਰਦਿਆਂ ਨੂੰ ਸੱਦਣ। ਕਹਿੰਦੀ "ਇੱਕ ਬੰਦਾ ਮੈਨੂੰ ਮੋਟੀ ਕਹਿੰਦਾ ਸੀ, ਮੈਂ ਵੀ ਫੇਰ ਉਹਨੂੰ ਨਾਲੀ 'ਚ ਸੁੱਟਤਾ.. ਜਾਕੇ ਉਠਾਦੋ..ਉੱਥੇ ਹੀ ਪਿਆ ਹੁਣ ਉੱਠਿਆ ਵੀ ਨੀਂ ਜਾਂਦਾ,,ਪਰ ਕਹਿੰਦਾ ਅੱਗੇ ਤੋਂ ਨੀਂ ਮੋਟੀ ਕਹਿੰਦਾ.. ".. ਪਾਪਾ ਨੇ ਜਾਕੇ ਉਠਾਇਆ ਵਿਚਾਰਾ..

09 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

hahahhahahahhahahaahaahha

hahahahhahahahhahah

 

i cant stop laughing.... happy22

 

bachpan diya enniya gallan sun k mainu v ik do incident chete aa gaye... ajj shaam nu share karanga... :)

09 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 
shukriya amrinder.. meri purani yadasht bht kayam aa.. so trying to recall my bchpn.. i ll wait for ur incidents..

so one more from ma side..

ਸਾਡੇ ਘਰ ਲਵੇਰਾ ਕਾਫੀ ਹੁੰਦਾ ਸੀ ਸ਼ੂਰੂ ਤੋਂ ਹੀ... ਸਾਡੇ ਘਰੋਂ ਸਾਰੀ ਗਲੀ ਦੇ ਘਰ ਲੱਸੀ ਲੈ ਕੇ ਜਾਂਦੇ ਹੁੰਦੇ ਸੀ,, ਇੱਕ ਵਾਰੀ ਦੁੱਧ ਦੀ ਥੋੜੀ ਤੋਟ ਸੀ.. ਸੋ ਲੱਸੀ ਘੱਟ ਹੁੰਦੀ ਸੀ , ਪਰ ਆ ਸਭ ਨੇ ਜਾਣਾ,, ਤੇ ਰੋਜ਼ਾਨਾ ਸਾਡੇ ਡੱਬੂ (ਸਾਡਾ ਕੁੱਤਾ, ਕਹਿਣ ਨੂੰ ਹੀ ਕੁਤਾ ਸੀ, ਮੇਰੇ ਮੰਮੀ ਲਈ ਸਾਡੇ ਜਿੰਨਾ ਹੀ ਪਿਆਰਾ ਸੀ)..ਲਈ ਲੱਸੀ ਨਾ ਬਚਣੀ..ਉਹ ਲੱਸੀ ਬਿਨਾ ਨੀਂ ਸੀ ਬਚਦਾ। ਮੰਮੀ ਪਰੇਸ਼ਾਨ ਕਿ ਕੀ ਕਰੀਏ? ਮੰਮੀ ਮੋੜਦੇ ਵੀ ਨੀਂ ਸੀ ਕਿਸੇ ਨੂੰ..
ਸੋ ਇੱਕ ਦਿਨ ਮਾਂ ਨੇ ਕਿਹਾ ਜਦੋਂ ਡੱਬੂ ਜੋਗੀ ਲੱਸੀ ਬਚ ਜਾਏਗੀ ਤੇ ਜੋ ਸਭ ਤੋਂ ਬਾਅਦ ਆਏਗਾ, ਆਪਾਂ ਉਹਨੂੰ ਜਵਾਬ ਦੇ ਦੇਵਾਂਗੇ।  ਦੂਜੇ ਦਿਨ ਇੱਕ ਆਂਟੀ ਜੀ ਜੋ ਅਖੀਰ 'ਚ ਆਏ, ਮੰਮੀ ਕਹਿੰਦੇ ਕਿ ਭੈਣ ਜੀ ਲੱਸੀ ਤਾਂ ਖ਼ਤਮ ਹੋ ਗਈ.. ਏਨਾ ਸੁਣ ਕੇ ਮੇਰਾ ਵੀਰਾ ਜੋ ਕਿ ਉੱਥੇ ਹੀ ਖੇਡ ਰਿਹਾ ਸੀ,ਇਕਦਮ ਕਹਿੰਦਾ," ਜਵਾਂ ਨੀਂ ਖ਼ਤਮ ਹੋਈ.. ਆਹ ਦੇਖੋ(ਚਟੂਰੇ ਤੋਂ ਢੱਕਣ ਚੁੱਕ ਕੇ),, ਹੈਗੀ ਆ, ਪਰ ਦੇਣੀ ਨੀਂ,, ਤੁਸੀਂ ਤਾਂ ਰੋਜ਼ ਈ ਆ ਜਾਨੇ ਆ,, ਸਾਡਾ ਡੱਬੂ ਕੀ ਪੀਵੇ!!!!!!" ਮੰਮੀ ਵਿਚਾਰੇ ਉੱਪਰ ਥੱਲੇ ਜਿਹੇ ਦੇਖਣ..

10 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

2-3 saal pehlan di gall aa meri bua ayi hoyi c ... oh meri chhoti sis nu kehnde k tu j baap di dhee aan tan agge ton ah ni krdi..kise shrart lyi kehnde c.. so sada bcha jo k bht he innocent aa.. pehlan tan sunni gyi fer thori der baad soch k kehndi j main fer krta eh kamm main fer keehdi dhee han...

27 Feb 2010

Showing page 3 of 10 << First   << Prev    1  2  3  4  5  6  7  8  9  10  Next >>   Last >> 
Reply