Punjabi Poetry
 View Forum
 Create New Topic
  Home > Communities > Punjabi Poetry > Forum > messages
Showing page 2 of 3 << First   << Prev    1  2  3  Next >>   Last >> 
inder preet
inder
Posts: 81
Gender: Male
Joined: 20/Jan/2010
Location: amritsar
View All Topics by inder
View All Posts by inder
 


28ਸਤੰਬਰ ਤੇ 23ਮਾਰਚ ਨੂੰ ਭਗਤ ਸਿੰਘ ਦੀ ਫੋਟੋ ਪਾ ਕੇ ਜਨਤਾ ਸੋਚਦੀ ਆ
"ਦੇ ਤੀ ਸ਼ਰਧਾਂਜਲੀ ਮਹਾਨ ਯੋਧੇ ਨੂੰ"

ਭਗਤ ਸਿੰਘ ਦੀਆਂ ਫੋਟੋਆਂ ਦੀ ਕੈਮ ਕੈਮ ਜਿਹੀ EDITING ਕਰਕੇ ਸਮਝਦੇ ਆ
"ਬਸ ਅਸੀਂ ਹੀ ਆਂ ਅਸਲੀ ਵਾਰਸ ਬਾਈ ਭਗਤ ਸਿੰਘ ਦੇ"

ਅੱਜ ਬਰਨਾਲੇ ਦੇਖਿਆ ਸੀ ਮੈਂ . . . ਮਜਦੂਰ ਯੁਨਿਅਨ ਨੇ ਭਗਤ ਸਿੰਘ ਦੇ ਬੁੱਤ ਅੱਗੇ ਧਰਨਾ ਲਾਇਆ ਸੀ !
ਧਰਨਾ ਕਾਹਦਾ ਸੀ ,
1 ਨਾਅਰਾ ਲੱਗਦਾ ਸੀ "ਇਨਕਲਾਬ ਜਿੰਦਾਬਾਦ" ਦਾ . . . ਤੇ 1 ਨਾਅਰੇ ਪਿੱਛੇ 4 ਨਾਅਰੇ "ਮਜਦੂਰ ਯੁਨਿਅਨ ਜਿੰਦਾਬਾਦ" ਦੇ ਲਾ ਦਿੰਦੇ ਸੀ ,

ਸਾਲਾ ਸਮਝ ਨੀ ਸੀ ਲੱਗਦਾ ਉਹ ਜਨਮ ਦਿਨ ਭਗਤ ਸਿੰਘ ਦਾ ਮਨਾਉਣ ਆਏ ਨੇ ਕਿ ਆਪਣੀ ਯੁਨਿਅਨ ਦਾ !

ਪਹਿਲਾਂ ਤਾਂ ਕੱਲੀਆਂ ਸਰਕਾਰਾਂ ਨੀ ਸੀ ਲੌਟ ਆਉਂਦੀਆਂ . . . ਹੁਣ ਆਮ ਲੋਕਾਂ ਨੇ ਵੀ ਗੰਦੀ ਸਿਆਸਤ ਚਲਾ ਲੀ ਭਗਤ ਸਿੰਘ ਦੇ ਨਾਂ ਤੇ . . !


ਇੱਕ ਗੱਲ ਹੋਰ ਬਹੁਤ ਦੇਖੀ ਆ ਮੈਂ . .

ਭਗਤ ਸਿੰਘ ਦੀ ਕੈਮ ਜਿਹੀ ਫੋਟੋ ਪਾ ਕੇ , ਹੱਥ 'ਚ ਰਿਵਾਲਵਰ ਦਿਖਾ ਕੇ ਥੱਲੇ ਵੱਡੇ ਵੱਡੇ ਅੱਖਰਾਂ 'ਚ ਲਿਖਿਆ ਹੁੰਦਾ "ਲੱਗਦਾ ਫੇਰ ਆਉਣਾ ਪਊ"
ਜਿਵੇਂ ਸਕੀ ਭੂਆ ਦਾ ਮੁੰਡਾ ਹੋਵੇ ਵੀ ਤੇਰੇ ਕਹਿਣ ਤੇ ਤਾਂ ਅਗਲਾ ਆਇਆ ਖੜਾ . .
ਨਾਲੇ ਅਗਲੇ ਨੇ ਆਉਣਾ ਕੀ ਕਰਨ ਆ ?
ਗੱਲ ਗੱਲ ਤੇ ਤਾਂ ਅਗਲੇ ਦੇ ਨਾਂ ਨੂੰ ਸਿਰੋਪਾ ਪਾਇਆ ਹੁੰਦਾ ਲੋਕਾਂ ਨੇ !

ਅੱਜ ਕੱਲ ਦੇ ਨੋਜਵਾਨਾਂ ਦਾ ਭਗਤ ਸਿੰਘ ਤਾਂ ਅਜੇ ਦੇਵਗਨ ਤੇ ਬੌਬੀ ਦਿਓਲ ਨੇ . .

ਜਿਉਂਦੇ ਰਹਿਣ BOLLYWOOD ਆਲੇ
ਸੁੱਖ ਨਾਲ 2 ਫਿਲਮਾਂ ਬਣਾਤੀਆਂ ਅਗਲਿਆਂ ਨੇ ਭਗਤ ਸਿੰਘ ਤੇ . .

ਸਾਲਾ ਮੁਲਕ ਈ ਮਾੜਾ ਆਪਣਾ ਤਾਂ !


ਚੰਗੇ ਟੈਮ ਨੂੰ ਤੁਰ ਗਿਆ ਬਾਈ ਭਗਤ ਸਿਹੁੰ ਤੂੰ ਤਾਂ

ਜਿਉਂਦਾ ਰਹਿ !

ਮੁਬਾਰਕਾਂ ਤੈਨੂੰ ਬਹੁਤ ਬਹੁਤ ਤੇਰੇ ਜਨਮ ਦਿਨ ਦੀਆਂ . .

ਰੱਬ ਤੈਨੂੰ ਲੰਬੀ ਉਮਰ ਬਖਸ਼ੇ

 

06 Oct 2012

inder preet
inder
Posts: 81
Gender: Male
Joined: 20/Jan/2010
Location: amritsar
View All Topics by inder
View All Posts by inder
 

aj shayad shehar ch vadiyan vadiyan kothiyan ch rehan vale , gaddiyan ch ghuman vale, hotelan ch roti khan vale high class modern lokan da khoon v rang vatai ja rea bhav chitta lahu hunda ja rea....

eh kujh satran shayad ehhi darsa rahiyan ne...

 

ਸਮਝਦਾਰ ਸ਼ਹਿਰੀ
ਚੰਗੀ ਤਰ੍ਹਾਂ ਸਮਝਦੇ ਹਨ
ਕਿ ਸਭ ਤੋਂ ਵੱਡੀ ਸਮਝਦਾਰੀ
ਕਦੇ ਵੀ
ਕੋਈ ਵੀ
ਅਹਿਜੀ ਗੱਲ ਨਾ ਕਰਨ ਵਿੱਚ ਹੈ
 ਜਿਸ 'ਚ ਸਮਝਦਾਰੀ ਹੋਏ....

08 Oct 2012

inder preet
inder
Posts: 81
Gender: Male
Joined: 20/Jan/2010
Location: amritsar
View All Topics by inder
View All Posts by inder
 

 

ਸੱਜਣ ਜੀ! ਪੀੜਾਂ ਵਿਕਣੇ ਆਈਆਂ


ਕਿਸੇ ਨਾ ਹੱਸ ਕਰਾਈ ਬੋਹਣੀ


ਕਿਸੇ ਨਾ ਝੋਲ਼ੀ ਪਾਈਆਂ

 

ਸੱਜਣ ਜੀ! ਪੀੜਾਂ ਵਿਕਣੇ ਆਈਆਂ

 

ਉਹ ਵੀ ਮਗਰੋਂ ਲਾਹ ਕੇ ਟੁਰ ਗਏ


ਜਿਨ੍ਹਾਂ ਦਿੱਤੀਆਂ ਸਾਈਆਂ


ਪੀੜਾਂ ਵਿਕਣੇ ਆਈਆਂ

 

ਸੱਜਣ ਜੀ! ਪੀੜਾਂ ਵਿਕਣੇ ਆਈਆਂ....

 

 

ਅਫ਼ਜ਼ਲ ਸਾਹਿਰ

 

15 Oct 2012

inder preet
inder
Posts: 81
Gender: Male
Joined: 20/Jan/2010
Location: amritsar
View All Topics by inder
View All Posts by inder
 

ਦਿਸ਼ਾਹੀਣ ਹੁੰਦੀ ਜਾ ਰਹੀ ਪੰਜਾਬੀ ਨੋਜਵਾਨ ਪੀੜ੍ਹੀ...

"5 ਲੱਖ ਦੀ ਹੈਰੋਈਨ ਸਮੇਤ 3 ਨੋਜਵਾਨ ਕਾਬੂ"

"19 ਸਾਲਾਂ ਨੋਜਵਾਨ ਵੱਲੋਂ 15 ਸਾਲਾ ਕੁੜੀ ਨੂੰ ਅਗਵਾ ਕਰਕੇ ਜਬਰੀ ਵਿਆਹ ਕਰਾਇਆ"

"ਕਾਲਜ ਕੈਂਪਸ ਚ ਵਿਦਿਆਰਥੀਆਂ ਦੇ ੨ ਗੁੱਟਾਂ ਚ ਹੋਈ ਲੜਾਈ"

 

ਇਹ ਕੁਝ ਉਹ ਸੁਰਖੀਆਂ ਨੇ ਜੋ ਅੱਜ ਦੀਆਂ ਅਖਬਾਰਾਂ ਚ ਆਮ ਪੜ੍ਹਨ ਨੂੰ ਮਿਲਦੀਆਂ ਹਨ.. ਕਿਧਰ ਨੂੰ ਜਾ ਰਹੀ ਹੈ ਸਾਡੀ ਪੰਜਾਬੀ ਨੋਜਵਾਨ ਪੀੜ੍ਹੀ... ਕੀ ਅੱਜ ਸਾਡੇ ਨੋਜਵਾਨ ਦੀਸ਼ਾਹੀਣ ਹੋ ਗਏ ਹਨ... ਕੀ ਉਹ ਆਪਣੇ ਰਾਹ ਤੋਂ ਭਟਕ ਰਹੇ ਹਨ.... ਕੀ ਅਸੀ ਸੱਜਣ ਸਵਰਣ ਅਤੇ ਗਿੱਧੇ ਭੰਗੜੇ ਜੋਗ੍ਹੇ ਹੀ ਰਹਿ ਗਏ ਹਾਂ.. ਕੀ ਜਮੀਨਾਂ ਵੇਚ ਬਾਹਰਲੇ ਮੁਲਕਾਂ ਚ ਜਾ ਕੇ ਮਿਹਨਤ ਮਜ਼ਦੂਰੀ ਕਰਨੀ ਹੀ ਸਾਡੇ ਨੋਜਵਾਨ ਦਾ ਪੇਸ਼ਾ ਰਹਿ ਗਿਆ ਹੈ.. ਤੇ ਜੇਕਰ ਇਸਦਾ ਜਵਾਬ ਹਾਂ ਹੈ ਤਾਂ ਫਿਰ ਕੋਣ ਹੈ ਇਸ ਸਭ ਲਈ ਜਿੰਮੇਵਾਰ.. ਕੀ ਸਾਰਾ ਇਲਜ਼ਾਮ ਸਰਕਾਰ ਤੇ ਸੁੱਟ ਦੇਣਾ ਕੋਈ ਸਿਆਣਪ ਹੈ.. ਅੱਜ ੨੮ ਸਤੰਬਰ ਜਾਂ ੨੩ ਮਾਰਚ ਨੂੰ ਸਾਡੇ ਨੋਜਵਾਨ ਭਗਤ ਸਿੰਘ ਦੀ ਫੋਟੋ ਤੇ ਲਾ ਲੈਂਦੇ ਨੇ ਪਰ ਸ਼ਾਇਦ ਬਹੁਤਿਆਂ ਨੁੰ ਇਹ ਪਤਾ ਨਹੀ ਹੁੰਦਾ ਅੱਜ ਅਗਲੇ ਦਾ ਸ਼ਹੀਦੀ ਦਿਹਾੜਾ ਹੈ ਜਾਂ ਜਨਮ ਦਿਹਾੜਾ.... ਲੋੜ ਸ਼ਾਇਦ ਫੋਟੋ ਨੋਟ ਤੇ ਲਵਾਉਣ ਦੀ ਨਹੀ ਹੈ ਵੇਲੇ ਦੀ ਮੁੱਖ ਲੋੜ ਉਹਨਾਂ ਯੋਧਿਆਂ ਦੀ ਸੋਚ ਨੂੰ ਬਚਾਉਣ ਦੀ ਹੈ..... ਇਕ ਵੇਲਾ ਸੀ ਜਦ ਪੰਜਾਬੀਆਂ ਦਾ ਖੂਨ ਬਹੁਤ ਗਰਮ ਸੀ ਤੇ ਸ਼ਾਇਦ ਤਾਂ ਹੀ ਹਰ ਜੰਗ ਦੇ ਮੈਦਾਨ ਚ ਪੰਜਾਬੀ ਮੋਹਰੀ ਹੁੰਦੇ ਸਨ। ਪਰ ਹੁਣ ਸਾਡੇ ਦੇਸ਼ ਦੇ ਦੁਸ਼ਮਨਾਂ ਨੂੰ ਵੀ ਪਤਾ ਲੱਗ ਗਿਆ ਹੈ ਕਿ ਇਹਨਾਂ ਦੇ ਖੂਨ ਦੀ ਗਰਮੀ ਸਿਰਫ ਨਸ਼ੇ ਨਾਲ ਹੀ ਘੱਟ ਹੋ ਸਕਦੀ ਏ.. ਸ਼ਾਇਦ ਏਸੇ ਲਈ ਉਹ ਸਾਡੀ ਨੋਜਵਾਨ ਪੀੜ੍ਹੀ ਨੂੰ ਨਸ਼ੇ ਦੀ ਮਾਰ ਦੇ ਰਹੇ ਹਨ .. ਸੂਬੇ ਦੇ ਸਿਆਸੀ ਲੀਡਰ ਵੀ ਬਸ ਇਕ ਦੂਜੇ ਖਿਲਾਫ਼ ਦੂਸ਼ਿਤ ਬਿਆਨਬਾਜ਼ੀ ਕਰਨਾ ਹੀ ਆਪਣਾ ਫ਼ਰਜ਼ ਸਮਝਦੇ ਨੇ... (To b cntd.)

19 Oct 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਅੱਜ ਕਲ ਰਹਿ ਕੀ ਗਿਆ ਹੈ .. ਧਰਨੇ , ਘੁਸ੍ਖੋਰੀ, ਗਰੀਬਾਂ ਦੀ ਬਦਨਾਮੀ, ਨੇਤਾਵਾਂ ਦੀ ਚੜਾਈ .. ਬਸ

ਇਨਕਲਾਬ ਜਿੰਦਾਬਾਦ

19 Oct 2012

inder preet
inder
Posts: 81
Gender: Male
Joined: 20/Jan/2010
Location: amritsar
View All Topics by inder
View All Posts by inder
 

shayad kujh eda da jeevan locchda main... mere khyaal har naujwan nu eho jeha jeewan lochna chaida....

 

ਔਕੜਾਂ ਤੋਂ ਸੱਖਣੀ ਜ਼ਿੰਦਗੀ
ਮੇਰੇ ਲਈ ਨਹੀਂ,
ਨਹੀਂ, ਮੇਰੇ ਤੁਫਾਨੀ ਮਨ ਨੂੰ
ਇਹ ਮਨਜ਼ੂਰ ਨਹੀਂ।
ਮੈਂ ਤਾਂ ਚਾਹੁੰਨਾ,
ਇੱਕ ਮਹਾਨ ਉੱਚਾ ਮਕਸਦ
ਤੇ,
ਉਹਦੇ ਲਈ ਜ਼ਿੰਦਗੀ ਭਰ
ਸੰਘਰਸ਼ਾਂ ਦਾ ਅਟੁੱਟ ਸਿਲਸਿਲਾ
ਐ ਕਲਾ! ਤੂੰ ਖੋਲ੍ਹ,
ਮਨੁੱਖਤਾ ਦੀ ਵਿਰਾਸਤ,ਆਪਣੇ ਅਨਮੋਲ ਖ਼ਜ਼ਾਨਿਆਂ ਦੇ ਬੂਟੇ,
ਮੇਰੇ ਲਈ ਖ਼ੋਲ੍ਹ!
ਆਪਣੀ ਸੂਝ ਤੇ ਭਾਵਨਾਵਾਂ ਦੀ ਗਲਵੱਕੜੀ ਵਿੱਚ,
ਸਾਰੇ ਸੰਸਾਰ ਨੂੰ ਸਮੇਟ ਲਵਾਂਗਾ ਮੈਂ!
ਆਓ, ਅਸੀਂ ਔਕੜਾਂ ਭਰੇ ਲੰਮੇ ਸਫ਼ਰ 'ਤੇ ਚੱਲੀਏ,
ਕਿਉਂਕਿ ਸਾਨੂੰ ਮਨਜੂਰ ਨਹੀਂ,
ਪੇਤਲੀ, ਉਦੇਸ਼ਹੀਣ ਅਤੇ ਬੇਮਕਸਦ ਜ਼ਿੰਦਗੀ,
ਅਸੀਂ ਊਂਘਦੇ, ਕਲਮ ਘਸਾਉਂਦੇ
ਬਦਹਾਲੀ ਤੇ ਬੇਵਸੀ ਵਿੱਚ ਨਹੀਂ ਜੀਆਂਗੇ।
ਅਸੀਂ ਅਭਿਲਾਸ਼ਾ, ਰੋਹ, ਜੋਸ਼ ਅਤੇ
ਮਾਣ ਨਾਲ਼ ਜੀਆਂਗੇ।
ਅਸਲੀ ਇਨਸਾਨ ਦੀ ਤਰਾਂ ਜਿਆਂਗੇ।

 

~

Karl marx

20 Oct 2012

inder preet
inder
Posts: 81
Gender: Male
Joined: 20/Jan/2010
Location: amritsar
View All Topics by inder
View All Posts by inder
 

dhanwaad sunil ji apne vichar pesh karan da... mainu te lagda c shayad eh thread bas main hi padhda te update krda rehanda par shayd tuc apni hond darsa k mera eh veham door kita a.. ese tra hi padhde rehna te apne vichar pesh krde rehna...

20 Oct 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਕੀ ਹੋਇਆ ਦੇਸ਼ ਮੇਰੇ ਨੂੰ
ਸਬ ਜਾਤ ਮਗਰ ਪੈ ਗਏ ਨੇ
ਜਿਹਨਾ ਨੂੰ ਮਾਨ ਸੀ ਭਾਰਤੀ ਹੋਣ ਤੇ
ਅੱਜ ਗੁਜਰ, ਜਾਟ ਹੋ ਗਏ ਨੇ......

ਹਰ ਕੋਈ ਰਖੇ ਆਪਣਾ ਖਿਆਲ  
ਦੇਸ਼ ਦਾ ਕਿਸੇ ਨੂੰ ਧਿਆਨ ਨਹੀ
ਸਬ ਜਾਤ ਮਗਰ ਤੁਰ ਪੈਂਦੇ ਨੇ
ਜਿਹਨਾ
ਦੀ ਆਪਣੀ ਕੋਈ ਪਹਿਚਾਨ ਨਹੀ.......

ਜੇ ਇਹੋ ਹਾਲ ਬਣਿਆ ਰਿਹਾ
ਭਾਰਤੀ ਤਾਂ ਮੁੱਕ ਜਾਣੇ ਨੇ
ਹਰ ਬੰਦੇ ਦੀ ਪਹਿਚਾਨ ਜਾਤ ਤੋਂ ਹੋਣੀ
ਜਾਤ ਬਿਨਾ ਕਮਲੇ ਕਹਾਉਣੇ ਨੇ ...........
ਧਰਮ ਪਿਛੇ ਵੀ ਰੋਲਾ ਪੈਂਦਾ
ਪਾਖੰਡੀ ਸਾਧਾਂ ਨੂੰ ਭੋਲਾ ਕਹਿੰਦਾ
ਨਾ ਪੁਛਦੇ ਕਦੇ ਜਾਤ ਓਹਨਾ ਦੀ
ਜਿਹਨਾ ਦੇ ਤਨ ਪੀਲਾ ਚੋਲਾ ਰਹਿੰਦਾ .........
ਕੀ ਜਾਤ ਸੀ ਓਹਨਾ ਦੀ ਪੁਛੋ
ਜੋ ਦੇਸ਼ ਦੀ ਖਾਤਿਰ ਸਹੀਦ ਹੋਏ
ਓਹਨਾ ਦਾ ਭਾਣਾ ਵੀ ਭੁਲ ਗਏ ਸਾਰੇ
ਜੋ ਮਹਾਪੁਰੁਖ ਭਾਰਤ 'ਚ ਹੋਏ..........
ਹੁਣ ਤਾਂ ਸ਼ਰਮ ਕਰੋ ਓ ਲੋਕੋ
ਕਿਓਂ ਆਪਣੇ ਆਪ ਨਾਲ ਹੀ ਲੜਦੇ ਹੋ
ਦੁਰ ਹੋ ਕੇ ਮਨੁਖਤਾ ਤੋਂ ਕਿਓਂ
ਪੱਲਾ ਜਾਤ, ਧਰਮ ਦਾ ਫੜਦੇ ਹੋ |

 

SUNIL KUMAR

20 Oct 2012

inder preet
inder
Posts: 81
Gender: Male
Joined: 20/Jan/2010
Location: amritsar
View All Topics by inder
View All Posts by inder
 
ਧਰਮ ਦੇ ਠੇਕੇਦਾਰਾਂ ਤੋਂ ਗੱਲ ਪੁਛਿਆ ਉੱਤਰ ਕੋਈ ਨੀ...
ਸਭ ਧਰਮਾਂ ਦੇ ਪੁੱਤਰ ਐਥੇ ਪਰ ਇੰਨਸਾਨ ਦਾ ਪੁੱਤਰ ਕੋਈ ਨੀ....
20 Oct 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Inder 22 G....vadhia thread chla rakhiya hai tusin....te es gall de chinta na karo k koi parhda/comment karda hai ja nahi....tusin vadhia post kar rahe karde raho....smaaj de es pakh ware aapne views rakhde raho....GOOD JOB

20 Oct 2012

Showing page 2 of 3 << First   << Prev    1  2  3  Next >>   Last >> 
Reply