Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Interview with Dr Satinder Sartaaj - By Harmandar Kang :: punjabizm.com
Punjabi Music
 View Forum
 Create New Topic
 Search in Forums
  Home > Communities > Punjabi Music > Forum > messages
Showing page 1 of 3 << Prev     1  2  3  Next >>   Last >> 
Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
Interview with Dr Satinder Sartaaj - By Harmandar Kang

Satinder Sartaaj Interview

Written by Harmander Kang


ਸੂਫ਼ੀ ਗਾਇਕੀ ਵਿੱਚ ਖੁਦ ਸ਼ਾਇਰੀ ਕਰਕੇ ਗਾਉਣ ਵਾਲੇ ਦਰਵੇਸ਼ ਗਾਇਕ ਸਤਿੰਦਰ ਸਰਤਾਜ ਦੇ ਨਾਂਅ ਤੋਂ ਅੱਜ ਸਾਰੇ ਵਾਕਫ ਹਨ। ਡਾ. ਸਤਿੰਦਰ ਸਰਤਾਜ ਨਾਲ ਮੈ ਪਿਛਲੇ ਦਿਨੀਂ ਇੱਕ ਲੰਮੀ ਗੱਲਬਾਤ ਕੀਤੀ 'ਤੇ ਉਹਨਾਂ ਦੀ ਸ਼ਖਸ਼ੀਅਤ ਬਾਰੇ ਕਾਫੀ ਸਾਰੀਆਂ ਗੱਲਾਂ ਜਾਨਣ ਦਾ ਮੌਕਾ ਮਿਲਿਆ ਜੋ ਸ਼ਾਇਦ ਉਹਨਾਂ ਦੇ ਸਰੋਤਿਆਂ ਨੂੰ ਨਾਂ ਪਤਾ ਹੋਣ। ਸੋ ਪੇਸ਼ ਨੇ ਸਤਿੰਦਰ ਸਰਤਾਜ਼ ਨਾਲ ਕੀਤੀ ਇੰਟਰਵਿਊ ਦੇ ਕੁੱਝ ਅੰਸ਼:-

12 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਸਵਾਲ-1

ਸਤਿੰਦਰ ਜੀ ਪਹਿਲਾਂ ਤਾਂ ਆਪਣੇ ਜਨਮ, ਤਾਲੀਮ ਅਤੇ ਸਿਰਨਾਵੇਂ ਬਾਰੇ ਜਾਣਕਾਰੀ ਦਿਓ?


ਹੁਸ਼ਿਆਰਪੁਰ ਜਿਲੇ੍ ਵਿੱਚ ਪਿੰਡ ਬਜਰੌਰ ਵਿਖੇ ਮੇਰਾ ਜਨਮ ਇੱਕ ਸਾਧਾਰਨ ਕਿਸਾਨੀਂ ਪਰਿਵਾਰ ਵਿੱਚ ਹੋਇਆ ਹੈ। ਮੈਂ ਪੰਜਵੀਂ ਜਮਾਤ ਤੱਕ ਪਿੰਡ ਦੇ ਹੀ ਸਕੂਲ ਵਿੱਚ ਪੜ੍ਹਿਆ ਹਾਂ ਤੇ ਫਿਰ ਦਸਵੀਂ ਕਲਾਸ ਤੱਕ ਆਪਣੇਂ ਪਿੰਡ ਦੇ ਨਾਲ ਲੱਗਦੇ ਕਸਬੇ ਚੱਬੇਵਾਲ ਦੇ ਖਾਲਸਾ ਸਕੂਲ ਤੋਂ ਪਾਸ ਕੀਤੀ। ਫਿਰ ਗੌਰਮਿੰਟ ਕਾਲੇਜ ਹੁਸ਼ਿਆਰਪੁਰ ਤੋਂ ਮਿਊਜ਼ਕ ਆਨਰਜ ਨਾਲ ਬੀ.ਏ. ਕੀਤੀ ਤੇ ਫਿਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਂਮ.ਏ.ਐਮ.ਫਿਲ ਤੇ ਫਿਰ ਸੂਫ਼ੀ ਸਹਿਤ ਦੇ ਵਿਸ਼ੇ ਤੇ ਪੀ.ਐਚ.ਡੀ ਕੀਤੀ ਤੇ ਨਾਲ ਹੀ ਡਿਪਲੋਮਾਂ ਇਨ ਪਰਸੀਅਨ ਲੈਗੁਏਜ ਵੀ ਕੀਤਾ ਤੇ ਹੁਣ ਯੂਨੀਵਰਸਿਟੀ ਦੇ ਹੀ ਮਿਊਜ਼ਿਕ ਡਿਪਾਰਟਮੈਂਟ ਵਿੱਚ ਪੜ੍ਹਾ ਰਿਹਾ ਹਾਂ ਤੇ ਚੰਡੀਗੜ੍ਹ ਹੀ ਰਹਿ ਰਿਹਾ ਹਾਂ।

12 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਸਵਾਲ-2
ਸਤਿੰਦਰ ਤੋਂ ਸਰਤਾਜ ਤੱਕ ਦੇ ਸਫਰ ਬਾਰੇ ਦੱਸੋ ਤੇ 'ਸਰਤਾਜ' ਤਖੱਲਸ ਕਿਵੇਂ ਅਪਣਾਇਆ?


ਸਤਿੰਦਰ ਤੋਂ ਸਰਤਾਜ ਤੱਕ ਦਾ ਸਫਰ ਤਾਂ ਬੜਾ ਲੰਮੇਰਾ ਹੈ, ਹਾਂ ਪਰ ਜਦ ਮੈਂ ਗਾਉਣਾਂ ਸ਼ੁਰੂ ਕੀਤਾ ਤਾਂ ਮਹਿਸੂਸ ਹੁੰਦਾ ਸੀ ਕਿ ਕੋਈ ਵੱਖਰਾ ਤਖੱਲਸ ਜਰੂਰ ਹੋਣਾਂ ਚਾਹੀਦਾ ਹੈ। ਇੱਕ ਰਾਤ ਯੂਨੀਵਰਸਿਟੀ ਦੇ ਹੋਸਟਲ ਵਿੱਚ ਸੁੱਤੇ ਪਏ ਦੀ ਸਵੇਰੇ ਤਿੰਨ ਵਜੇ ਅੱਖ ਖੁੱਲ ਗਈ, ਫਿਰ ਨੀਦ ਹੀ ਨਾਂ ਆਵੇ। ਮੈਂ ਪੈੱਨ ਕਾਪੀ ਚੁੱਕੀ ਤੇ ਹੋਸਟਲ ਤੋਂ ਬਾਹਰ ਆ ਕੇ ਲਿਖਣ ਲੱਗ ਪਿਆ। ਜੋ ਗੀਤ ਉਸ ਸਮੇਂ ਮੈਂ ਲਿਖਿਆ ਉਸਦੀ ਆਖਰੀ ਲਾਈਨ ਸੀ ਕਿ 'ਤੇਰੇ ਸਿਰ ਤਾਰਿਆਂ ਦਾ ਤਾਜ ਵੇ' ਔਰ ਉਸੇ ਸਮੇਂ ਹੀ 'ਸਰਤਾਜ' ਸ਼ਬਦ ਮੇਰਾ ਤਖੱਲਸ ਬਣ ਗਿਆ ਔਰ ਇਸਦੇ ਤਿੰਨ ਸ਼ਬਦ 'ਸ' 'ਤ' ਅਤੇ 'ਰ' ਮੇਰੇ ਨਾਮ ਸਤਿੰਦਰ ਵਿੱਚ ਵੀ ਹਨ।

12 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਸਵਾਲ-3
ਸਰਤਾਜ ਜੀ ਕੀ ਤੁਹਾਨੂੰ ਸ਼ੁਰੂ ਤੋ ਹੀ ਗਾਇਕ ਬਣਨ ਦੀ ਚਾਹ ਸੀ?


ਨਹੀਂ ਜੀ। ਸਾਡੇ ਪਰਿਵਾਰ ਵਿੱਚ ਕਿਸੇ ਦਾ ਵੀ ਗਾਇਕੀ ਨਾਲ ਨੇੜੇ ਦਾ ਵਾਸਤਾ ਵੀ ਨਹੀਂ ਸੀ। ਹਾਂ ਮੇਰੇ ਵੱਡੇ ਭਾਈ ਸਹਿਬ ਨੇਂ ਮਿਊਜਿਕ ਵਿਸ਼ੇ ਨਾਲ ਐਂਮ.ਏ.ਜਰੂਰ ਕੀਤੀ ਹੈ। ਮੈ ਸਕੂਲ ਦੀਆਂ ਬਾਲ ਸਭਾਵਾਂ ਵਿੱਚ ਮਾਸਟਰਾਂ ਦੇ ਕਹਿਣ ਤੇ ਕੋਈ ਗੀਤ ਜਰੂਰ ਗਾਇਆ ਕਰਦਾ ਸੀ। ਫਿਰ ਜਦ ਮੈਂ ਕਾਲਜ ਦਾਖਲਾ ਲਿਆ ਤਾਂ ਮੈ ਸਿਰਫ ਬੀ.ਏ. ਕਰਨੀ ਚਾਹੁੰਦਾ ਸੀ ਪਰ ਮੇਰੇ ਪਿਤਾ ਜੀ ਨੇਂ ਕਿਹਾ ਕੇ ਸਤਿੰਦਰ ਜੇ ਤੇਰੀ ਰੁਚੀ ਸੰਗੀਤ ਵਿੱਚ ਹੈ ਤਾਂ ਤੂੰ ਮਿਊਜਿਕ ਵਿਸ਼ਾ ਕਿਉਂ ਨਹੀ ਲੈ ਲੈਂਦਾ। ਬੱਸ ਜੀ ਫਿਰ ਜਦ ਮਿਊਜਿਕ ਨਾਲ ਬੀ.ਏ ਕੀਤੀ ਤਾਂ ਫਿਰ ਐਂਮ.ਏ. ਲਿਟਰੇਚਰ ਨਾਲ ਕਰਨ ਲਈ ਵਿਚਾਰ ਬਣਾਇਆ ਤਾਂ ਫਿਰ ਫਾਦਰ ਸਹਿਬ ਬੋਲੇ ਕੇ ਐਮ.ਏ. ਵੀ ਮਿਊਜਿਕ ਨਾਲ ਹੀ ਕਰ। ਪਰ ਇਹ ਸਿਰਫ ਚੰਡੀਗੜ੍ਹ ਯੂਨੀਵਰਸਿਟੀ ਰਹਿ ਕੇ ਹੀ ਹੋ ਸਕਦੀ ਸੀ ਤਾਂ ਮੈ ਪਿਤਾ ਜੀ ਨੂੰ ਕਿਹਾ ਕੇ ਜੀ ਮੈ ਤਾਂ ਕਦੇ ਘਰੋਂ ਬਾਹਰ ਹੀ ਨੀ ਨਿਕਲਿਆ, ਚੰਡੀਗੜ੍ਹ ਇਕੱਲਾ ਕਿਵੇ ਰਹਾਂਗਾ। ਬੱਸ ਰੱਬ ਦਾ ਨਾਂ ਲੈ ਕੇ ਫਿਰ ਚੰਡੀਗੜ੍ਹ ਆ ਡੇਰੇ ਲਾਏ ਤੇ ਅਜੇ ਤੱਕ ਇਸੇ ਸ਼ਹਿਰ ਦੀ ਬੁੱਕਲ ਦਾ ਨਿੱਘ ਮਾਣ ਰਿਹਾ ਹਾਂ।

12 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਸਵਾਲ-4
ਸ਼ਇਰੀ ਕਦੋਂ ਸ਼ੁਰੂ ਕੀਤੀ?


ਮੈ ਜਦ ਮਿਊਜਿਕ ਨਾਲ ਐਮ.ਏ. ਕਰ ਰਿਹਾ ਸੀ ਤਾਂ ਉਦੋਂ ਹੀ ਗਾਉਣਾਂ ਸ਼ੁਰੂ ਕਰ ਦਿੱਤਾ ਸੀ। ਸ਼ੁਰੂ ਵਿੱਚ ਕਿਸੇ ਹੋਰ ਲੇਖਕਾਂ ਦੇ ਗੀਤ ਗਾਉਣੇ ਜਾਂ ਫਿਰ ਵਾਰਿਸ਼ ਸ਼ਾਹ, ਬੁੱਲੇ ਸ਼ਾਹ, ਦਾਮਨ, ਆਦਿ ਸੂਫ਼ੀ ਸ਼ਾਇਰਾਂ ਦੇ ਕਲਾਮ ਗਾਂਉਦਾ ਸੀ। ਐਂਮ.ਏ. ਭਾਗ ਦੂਜਾ ਕਰਦੇ ਸਮੇ ਮੈਂ ਫਿਰ ਆਪਣੀ ਸ਼ਾਇਰੀ ਕਰਨੀ ਸ਼ੁਰੂ ਕੀਤੀ 'ਤੇ ਫਿਰ ਉਹੀ ਗਾਂਉਦਾ। ਪਰ ਹੁਣ ਮੈ ਸਟੇਜ ਤੇ ਕੇਵਲ ਆਪਣੀਆਂ ਰਚਨਾਵਾਂ ਹੀ ਗਾਉਦਾ ਹਾਂ।

12 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਸਵਾਲ-5
ਸਤਿੰਦਰ ਜੀ ਜੋ ਤੁਸੀਂ ਅੱਜ ਸਟੇਜ ਤੇ ਪਹਿਰਾਵਾ ਪਹਿਨਦੇ ਹੋ, ਭਾਵ ਪੱਗ ਬੰਨ ਕੇ ਹੇਠਾਂ ਦੀ ਵਾਲ ਖੁੱਲੇ ਛੱਡਣੇ, ਮੋਢੇ ਤੇ ਲੋਈ ਰੱਖਣੀਂ ਆਦਿ ਕਿਵੇ ਅਪਣਾਇਆ ਔਰ ਜੋ ਪੱਗ ਦੇ ਉਪਰ ਤੁਸੀਂ ਕੀ ਬੰਨਦੇ ਹੋ?


(ਹੱਸ ਕੇ)ਪਹਿਲਾਂ ਪੱਗ ਬਾਰੇ ਦੱਸਦਾ ਹਾਂ, ਪੱਗ ਉੱਪਰ ਦੀ ਜੋ ਗਹਿਣਾਂ ਮੈ ਬੰਨਦਾ ਹਾਂ ਉਸਨੂੰ 'ਸਰਪੇਚ' ਕਹਿੰਦੇ ਹਨ। ਸਰਪੇਚ ਇਰਾਨੀ ਸ਼ਬਦ ਹੈ ਜਿਸ ਦਾ ਭਾਵ ਹੈ ਅਜਿਹਾ ਗਹਿਣਾਂ ਜਿਸਨੂੰ ਇਰਾਨੀ ਲੋਕ ਕਿਸੇ ਸ਼ਗਨ ਜਾ ਖੁਸ਼ੀ ਮੌਕੇ ਪਹਿਨਦੇ ਹਨ। ਕਿਉਂ ਕਿ ਸੂਫ਼ੀ ਧਾਰਾ ਦਾ ਮੁੱਢ ਹੀ ਇਰਾਨ ਵਿੱਚ ਬੱਝਿਆ ਹੈ ਸੋ ਪੀ.ਐਚ.ਡੀ. ਵਿੱਚ ਮੈ ਇਰਾਨੀਂ ਸਹਿਤ ਦਾ ਬੜਾ ਡੂੰਘਾ ਵਿਸ਼ਲੇਸ਼ਣ ਕੀਤਾ ਹੈ। ਸੋ ਮੇਰੀ ਸ਼ਾਇਰੀ ਵਿੱਚ ਵੀ ਕਈ ਸ਼ਬਦ ਅਜਿਹੇ ਹੀ ਵਰਤੇ ਹੁੰਦੇ ਹਨ। ਮੈਨੂੰ ਪੇਚਾਂ ਵਾਲੀ ਪੱਗ ਦੀ ਬਜਾਏ ਰਵਾਇਤੀ ਢੰਗ ਨਾਲ ਪੱਗ ਬੰਨਣੀਂ ਪਸੰਦ ਹੈ। ਸਟੇਜ ਤੋ ਬਿਨਾਂ ਆਮ ਜਿੰਦਗੀ ਵਿੱਚ ਮੈ ਏਦਾਂ ਹੀ ਪੱਗ ਬੰਨ ਕੇ ਰੱਖਦਾ ਹਾਂ। ਹੁਣ ਵਾਲਾ ਦੇ ਸਟਾਇਲ ਬਾਰੇ ਵੀ ਸੁਣ ਲਓ। ਸੰਨ 2003 ਵਿੱਚ ਮੈ ਜ਼ੀ. ਟੀਵੀ ਤੇ ਵਾਰਿਸ਼ ਸ਼ਾਹ ਬਾਰੇ ਇੱਕ ਡਾਕੂਮੈਂਟਰੀ ਪੇਸ਼ ਕੀਤੀ ਸੀ। ਜਦ ਵਾਰਿਸ਼ ਦੇ ਪਹਿਰਾਵੇ ਦੀ ਗੱਲ ਆਈ ਤਾਂ ਸਮਝ ਨਾਂ ਆਵੇ ਕੇ ਪੱਗ ਬੰਨੀ ਜਾਵੇ ਜਾਂ ਲੰਮੇਂ ਵਾਲ ਖੁੱਲੇ ਛੱਡ ਕੇ ਸੂਟਿੰਗ ਕੀਤੀ ਜਾਵੇ। ਉਸ ਸਮੇਂ ਮੈ ਆਪਣੇ ਸਿਰ ਤੇ ਬੰਨੀਂ ਚਿੱਟੇ ਰੰਗ ਦੀ ਪੱਗ ਲਾਹ ਕੇ ਉਸਦਾ ਪਰਦਾ ਬਣਾ ਲਿਆ ਤੇ ਬਲੈਕ ਰੰਗ ਦੇ ਪਰਦੇ ਨੂੰ ਵਾਲ ਖੁੱਲੇ ਛੱਡ ਕੇ ਸਿਰ ਤੇ ਲਪੇਟ ਲਿਆ। ਤੇ ਕੰਗ ਸਹਿਬ ਉਹ ਪਹਿਰਾਵਾ ਐਨਾਂ ਜਚਿਆਂ ਕੇ ਮੈ ਪੱਕੇ ਤੌਰ ਤੇ ਹੀ ਅਪਣਾਂ ਲਿਆ। ਤੇ ਸਟੇਜ ਤੇ ਵੀ ਉਹੀ ਪਹਿਰਾਵਾ ਪਾਉਂਦਾ ਹਾਂ 'ਤੇ ਸੁਰਮਾਂ ਪਾਉਣ ਦਾ ਸ਼ੌਕ ਮੈਨੂੰ ਬਚਪਨ ਤੋਂ ਹੀ ਹੈ ਤੇ ਸਟੇਜ ਤੋਂ ਬਿਨਾਂ ਵੀ ਮੈ ਅੱਖਾਂ ਵਿੱਚ ਸੁਰਮਾਂ ਪਾ ਕੇ ਰੱਖਦਾ ਹਾਂ।

12 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਸਵਾਲ-6
ਸਾਜ਼ ਵਜਾਉਣ ਦੀ ਤਾਲੀਮ ਕਿੱਥੋਂ ਲਈ ਅਤੇ ਕਿਹੜੇ ਸਾਜ ਵਜਾਉਣ ਵਿੱਚ ਮੁਹਾਰਤ ਹਾਸਲ ਹੈ?


ਕੰਗ ਸਹਿਬ ਮੈ ਤੁਹਾਨੂੰ ਇਕ ਬੜੀ ਮਜੇਦਾਰ ਗੱਲ ਦੱਸਦਾ ਹਾਂ। ਜਦ ਮੈ ਇੱਥੇ ਯੂਨੀਵਰਸਿਟੀ ਆਇਆ ਸੀ ਤਾਂ ਸ਼ੁਰੂ ਵਿੱਚ ਮੈ ਭੰਗੜਾ ਪਾਉਂਦਾ ਹੁੰਦਾ ਸੀ। ਮੈਂ ਗਰੁੱਪ ਬਣਾ ਕੇ ਭੰਗੜੇ ਦੀਆਂ ਟੀਮਾਂ ਨੂੰ ਕੋਚਿੰਗ ਵੀ ਦਿੰਦਾ ਰਿਹਾ ਹਾਂ। ਮੈਨੂੰ ਖੁੱਲਾ ਭੰਗੜਾ ਪਾਉਣਾਂ ਪਸੰਦ ਹੈ। ਝੂੰਮਰ ਨਾਚ ਮੈਨੂੰ ਪਸੰਦ ਨਹੀਂ ਕਿਉਂਕਿ ਧੀਮੀ ਤਾਲ ਦੇ ਇਸ ਨਾਚ ਵਿੱਚ ਹੋਲੀ ਹੌਲੀ ਬੰਦਸ਼ 'ਚ ਰਹਿ ਕੇ ਨੱਚਣਾਂ ਪੈਂਦਾ ਹੈ। ਮੈ ਇੱਕ ਗੀਤ ਵੀ ਲਿਖਿਆ ਸੀ ਕਿ 'ਅੱਜ ਨੱਚੀਏ ਨਾਚ ਅਨੋਖਾ ਬਈ, ਆ ਤਾਲ ਨੂੰ ਦੇਈਏ ਧੋਖਾ ਬਈ, ਆ ਵੇਖ ਢੋਲਕੀ ਵੱਜਦੀ ਏ'। ਇਸੇ ਲਈ ਹੀ ਮੈਨੂੰ ਸਾਜ਼ਾਂ ਵਿੱਚੋਂ ਢੋਲ ਸਾਜ਼ ਬਹੁਤ ਪਸੰਦ ਹੈ। ਮੈ ਆਪਣਾਂ ਢੋਲ ਖਰੀਦੀਆ ਹੋਇਆ ਹੈ ਤੇ ਵਜਾਉਂਦਾ ਹਾਂ। ਇਸ ਤੋਂ ਇਲਾਵਾ ਹਾਰਮੋਨੀਅਮ, ਤਬਲਾ ਆਦਿ ਤੋਂ ਇਲਾਵਾ ਹੋਰ ਵੀ ਕਈ ਸਾਜ਼ ਵਜਾ ਲੈਂਦਾ ਹਾਂ।

12 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਸਵਾਲ-7
ਸਤਿੰਦਰ ਤੁਸੀਂ ਬੈਠ ਕੇ ਗਾਉਂਦੇ ਹੋ, ਕੀ ਕਦੇ ਪ੍ਰੋਫੈਸ਼ਨਲ ਸਿੰਗਰ ਦੀ ਤਰਾਂ ਖੜ੍ਹ ਕੇ ਗਾਉਣ ਦਾ ਖਿਆਲ ਨਹੀਂ ਆਇਆ?


ਤੁਸੀਂ ਮੈਨੂੰ ਗਾਉਂਦੇ ਨੂੰ ਸੁਣਿਆਂ ਦੇਖਿਆ ਹੈ। ਮੇਰੀਅ ਸ਼ਾਇਰੀ ਦੇ ਵਿੱਚ ਤੁਹਾਨੂੰ ਸੂਫੀ ਗਾਇਕੀ ਦੀ ਰੰਗਤ ਦੇਖਣ ਸੁਣਨ ਨੂੰ ਮਿਲੇਗੀ। ਜਦ ਮੈ ਗਾਉਣਾਂ ਸ਼ੁਰੂ ਕੀਤਾ ਸੀ ਤਾਂ ਉਦੋਂ ਮੈ ਇੱਕ ਦੋ ਸਾਲ ਅਕਸਰ ਸਟੇਜ ਤੇ ਖੜ੍ਹ ਕੇ ਹੀ ਗਾਉਦਾ ਹੁੰਦਾ ਸੀ। ਪਰ ਮੈ ਸਮਝਦਾ ਹਾਂ ਕਿ ਸੂਫ਼ੀ ਕਲਾਮ ਬੈਠ ਕੇ ਵਧੇਰੇ ਸ਼ਿੱਦਤ ਨਾਲ ਗਾਇਆ ਜਾ ਸਕਦਾ ਹੈ ਸੋ ਪਿਛਲੇ ਪੰਜ ਕੁ ਸਾਲਾਂ ਤੋਂ ਮੈ ਬੈਠ ਕੇ ਹੀ ਗਾਉਣਾ ਸ਼ੁਰੂ ਕੀਤਾ ਹੈ।

12 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਸਵਾਲ-8
ਸਤਿੰਦਰ ਜੀ ਆਪਣੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਬਾਰੇ ਵੀ ਦੱਸੋ?


ਮੈ ਜੀ ਮੁੱਢ ਤੋਂ ਹੀ ਇਸ ਖੇਤਰ ਚ' ਹਾਂ ਤੇ ਲਗਭਗ ਹਰ ਯੂਥ ਫੈਸਟੀਵਲ ਵਿੱਚ ਪਹਿਲੀ ਪੋਜੀਸ਼ਨ ਹੀ ਪ੍ਰਾਪਤ ਕੀਤੀ ਹੈ। ਇਸ ਤੋਂ ਇਲਾਵਾ ਸੰਨ 2003 ਵਿੱਚ ਡੁਬਈ ਵਿਖੇ ਇੰਟਰਨੈਸ਼ਨਲ ਕਲਚਰਲ ਫੈਸਟੀਵਲ ਵਿੱਚ 32 ਦੇਸ਼ਾਂ ਦੇ ਮੁਕਾਬਲਿਆਂ ਵਿੱਚ ਬੈਸਟ ਸੂਫੀ ਸਿੰਗਰ ਚੁਣਿਆਂ ਜਾਣਾਂ ਬਹੁਤ ਵੱਡੀ ਪਾ੍ਪਤੀ ਸੀ। ਆਲ ਇੰਡੀਆਂ ਵੋਕਲ ਕੰਪੀਟੀਸ਼ਨ ਵਿੱਚ ਵੀ ਬੈਸਟ ਸਿੰਗਰ ਦਾ ਖਿਤਾਬ ਮਿਲਿਆ। ਇਸ ਤੋਂ ਇਲਾਵਾ ਲਗਭਗ ਸਾਰੇ ਭਾਰਤ ਵਿੱਚ ਹੀ ਪ੍ਰਫਾਰਮ ਕੀਤਾ ਹੈ ਤੇ ਕਾਫੀ ਸਾਰੇ ਐਵਾਰਡ ਜਿੱਤੇ ਹਨ। 'ਯੂਥ ਆਈਕਨ' ਦੇ ਅਵਾਰਡ ਨਾਲ ਵੀ ਨਿਵਾਜਿਆ ਗਿਆ ਹੈ। ਹੁਣੇ ਪਿੱਛੇ ਜਿਹੇ ਪੋ੍ਫੈਸਰ ਮੋਹਨ ਸਿੰਘ ਮੇਲੇ ਤੇ 'ਸਫਾਕਤ ਅਲੀ ਨਜਾਕਤ ਅਲੀ' ਐਵਾਰਡ ਮਿਲਿਆ ਹੈ।

12 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਸਵਾਲ-9
ਸਰਤਾਜ ਜੀ ਗੀਤ ਕਿਵੇ ਲਿਖਦੇ ਹੋ, ਭਾਵ ਕੇ ਕੋਈ ਖਾਸ ਸਥਿਤੀ ਜਾਂ ਘਟਨਾਂ ਮਨ ਵਿੱਚ ਉਪਜੀ ਹੁੰਦੀ ਹੈ?


ਕੰਗ ਸਹਿਬ ਮੈਂ ਹਰ ਵੇਲੇ ਕੁੱਝ ਨਾਂ ਕੁੱਝ ਲਿਖਦਾ ਰਹਿੰਦਾ ਹਾਂ। ਜਦ ਨਹੀ ਲਿਖ ਰਿਹਾ ਹੁੰਦਾ ਤਾਂ ਵਿਭਿੰਨ ਤਰਾਂ ਦਾ ਸਹਿਤ ਪੜ੍ਹਦਾ ਰਹਿੰਦਾ ਹਾਂ। ਲਿਖਣ ਲਈ ਪੜ੍ਹਨਾਂ ਵੀ ਪੈਦਾ ਹੈ ਤਾਂ ਕਿ ਨਵੇ ਖਿਆਲ, ਨਵੀਂ ਸ਼ਬਦਾਬਲੀ ਵਰਤੀ ਜਾ ਸਕੇ। ਬਾਕੀ ਇਹ ਰੱਬੀ ਦੇਣ ਹੈ ਜੀ। ਮੈ ਕਦੇ ਕਦੇ ਅੱਧੀ ਰਾਤ ਨੂੰ ਵੀ ਉੱਠ ਕੇ ਲਿਖ ਰਿਹਾ ਹੁੰਦਾ ਹਾਂ। ਜਿਵੇਂ ਮੈ ਪਹਿਲਾਂ ਦੱਸਿਆ ਕਿ ਮੈ ਪੀ.ਐਚ.ਡੀ. ਕਰਦੇ ਸਮੇ ਲਾਇਬਰੇਰੀ ਵਿੱਚ ਬਾਰਾਂ ਬਾਰਾਂ ਘੰਟੇ ਸਹਿਤ ਪੜਦਾ ਰਿਹਾ ਹਾਂ। ਸੋ ਇਹ ਸੂਝ ਸ਼ਾਇਦ ਇਸੇ ਦੀ ਹੀ ਦੇਣ ਹੈ। ਬਾਕੀ ਤੁਸੀ 'ਇੱਕ ਨਿੱਕੀ ਜਿਹੀ ਕੁੜੀ' ਵਾਲਾ ਗੀਤ ਸੁਣਿਆਂ ਹੈ। ਉਹ ਘਟਨਾਂ ਸੱਚਮੁੱਚ ਮੇਰੇ ਨਾਲ ਵਾਪਰੀ ਹੋਈ ਹੈ। ਮੈ ਜੋ ਦੇਖਿਆ, ਲਿਖ ਦਿੱਤਾ। ਮੇਰੀ
ਕੋਸ਼ਿਸ਼ ਹੁੰਦੀ ਹੈ ਕਿ ਸੱਚਾਈ ਨੂੰ ਲੋਕਾਂ ਸਾਹਮਣੇਂ ਪੇਸ਼ ਕੀਤਾ ਜਾਵੇ।

 

12 Dec 2009

Showing page 1 of 3 << Prev     1  2  3  Next >>   Last >> 
Reply