Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Interview with Dr Satinder Sartaaj - By Harmandar Kang :: punjabizm.com
Punjabi Music
 View Forum
 Create New Topic
 Search in Forums
  Home > Communities > Punjabi Music > Forum > messages
Showing page 2 of 3 << First   << Prev    1  2  3  Next >>   Last >> 
Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਸਵਾਲ-10
ਤੁਹਾਡੇ ਕਈ ਗੀਤਾਂ ਦੀ ਸ਼ਬਦਾਵਲੀ ਤੇ ਥੀਮ ਬਹੁਤ ਗੁੰਝਲਦਾਰ ਹੁੰਦੀ ਹੈ ਜਿਵੇਂ 'ਮਨ ਕੁਨ-ਤੋ ਮੌਲਾ'ਜਾ ਕੈਨੇਡਾ ਵਿੱਚ ਗਾਏ ਮਿਰਜੇ ਦਾ ਥੀਮ। ਅਜਿਹਾ ਕਿਉਂ?


ਬੜ੍ਹਾ ਅਜੀਬ ਇਤਫਾਕ ਹੈ ਕੰਗ ਸਹਿਬ। ਕੁੱਝ ਦਿਨ ਹੋਏ ਇੱਕ ਜਰਨਲਿਸਟ ਨੇ ਇਹ ਕਿਹਾ ਸੀ ਕਿ ਸਰਤਾਜ ਦੇ ਗੀਤ ਬਹੁਤ ਸਿੰਪਲ ਹੁੰਦੇ ਹਨ। ਸੋ ਮਿਰਜ਼ੇ ਦਾ ਥੀਮ ਕੁੱਝ ਨਹੀਂ ਬੱਸ ਐਵੇ ਹੀ ਸਾਧਾਰਨ ਜਿਹਾ ਖਿਆਲ ਹੈ ਤੇ ਕੁੱਝ ਸੱਚੀਆਂ ਗੱਲਾਂ ਦਾ ਬਿਆਨ ਹੈ। ਮਨ ਕੁਨ-ਤੋ ਮੌਲਾ ਸ਼ਬਦ ਇਰਾਨੀ ਭਾਸ਼ਾ ਦੇ ਹਨ ਜਿਸ ਨੂੰ ਰੱਬ ਦੀ ਉਸਤਤ ਜਾਂ ਬੰਦਗੀ ਵਿੱਚ ਗਾਇਆ ਜਾਂਦਾ ਹੈ। ਮੈ ਪਹਿਲਾਂ ਸ਼ੁਰੂ ਕਰਨ ਵੇਲੇ ਇਹ ਗਾਉਂਦਾ ਹੁੰਦਾ ਸੀ ਪਰ ਹੁਣ ਹਰ ਮਹਿਫਲ 'ਸਾਈਂ' ਤੋਂ ਹੀ ਸ਼ੁਰੂ ਕਰਦਾ ਹਾਂ।

12 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਸਵਾਲ-11
ਸਤਿੰਦਰ ਜੀ ਤੁਹਾਡੇ ਗੀਤਾਂ ਵਿੱਚ ਕੁਦਰਤ ਦਾ ਜਿਆਦਾ ਵਰਣਨ ਹੁੰਦਾ ਹੈ ਜਿਵੇਂ ਮੋਤੀਆਂ ਚਮੇਲੀ ਵਾਲਾ ਗੀਤ ਜਾਂ ਫਿਰ ਪੰਜਾਬੀਅਤ ਦਾ। ਅਜਿਹਾ ਕਿਉਂ?


ਦੇਖੋ ਜੀ ਮੈਂ ਕਿਸਾਨੀ ਪਰਿਵਾਰ ਨਾਲ ਸੰਬੰਧਤ ਹਾਂ ਤੇ ਮੇਰੇ ਜ਼ਿਹਨ ਵਿੱਚ ਅੱਜ ਵੀ ਉਸੇ ਮਿੱਟੀ, ਖੇਤਾਂ, ਫੁੱਲਾਂ, ਫਸਲਾਂ ਦੀ ਮਹਿਕ ਵਾਸ ਕਰਦੀ ਹੈ। ਮੈਂਨੂੰ ਕੁਦਰਤ ਨਾਲ ਲਗਾਵ ਹੈ 'ਤੇ ਸ਼ਾਇਦ ਇਸੇ ਕਰਕੇ ਹੀ ਆਪ ਮੁਹਾਰੇ ਹੀ ਗੀਤਾਂ ਦੇ ਵਿੱਚ ਜਿਕਰ ਹੋ ਜਾਂਦਾ ਹੈ। ਮੈਨੂੰ 1947 ਤੋ ਪਹਿਲਾਂ ਦੇ ਪੰਜਾਬ ਦਾ ਸਮਾਂ ਬਹੁਤ ਚੰਗਾ ਲੱਗਦਾ ਹੈ। ਮੇਰੇ ਦਿਲ 'ਚ ਕਿਤੇ ਇਹ ਗੱਲ ਜਰੂਰ ਸਮੋਈ ਹੋਈ ਹੈ ਕਿ ਮੇਰਾ ਜਨਮ ਵੀ 1947 ਤੋਂ ਪਹਿਲਾਂ ਦਾ ਹੋਣਾਂ ਸੀ। ਮੈ ਆਪਣੇ ਘਰ ਲਗਾਉਣ ਲਈ ਪੁਰਾਣੇ ਪੰਜਾਬ ਦਾ ਨਕਸ਼ਾ ਲੱਭ ਰਿਹਾ ਹਾਂ।

12 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਸਵਾਲ-12
ਤੁਸੀਂ ਆਪਣੇ ਗੀਤ ਸ਼ੁਰੂ ਕਰਨ ਤੋਂ ਪਹਿਲਾਂ ਕਈ ਸੂਫ਼ੀ ਸ਼ਾਇਰਾਂ ਦੇ ਕਲਾਮ ਪੇਸ਼ ਕਰਦੇ ਹੋ ਜਿਵੇ ਬਾਬੂ ਰਜਬ ਅਲੀ ਦਾ ਛੱਤੀ ਕਲਾ ਜਾਂ ਬਹੱਤਰ ਕਲਾ ਛੰਦ?

(ਮੇਰੀ ਗੱਲ ਟੋਕਦੇ ਹੋਏ)ਕੰਗ ਸਹਿਬ ਬਾਬੂ ਰਜਬ ਅਲੀ ਦੀ ਸ਼ਾਇਰੀ ਪੜ੍ਹ ਪੜ੍ਹ ਕੇ ਤਾਂ ਮੈ 72 ਕਲਾ ਛੰਦ ਲਿਖਣੇ ਸਿੱਖੇ ਹਨ। ਮੇਰਾ ਗੀਤ 'ਜੇ ਕੋਈ ਦੱਸੇ ਗੱਲ ਤਜੁਰਬੇ ਵਾਲੀ' ਤਾਂ ਸਾਰਾ ਹੀ ਬਾਬੂ ਰਜਬ ਅਲੀ ਦੀ ਸ਼ਾਇਰੀ ਤੋਂ ਪ੍ਰਵਾਭਿਤ ਹੈ। ਮੈ ਅਜਿਹੇ ਸ਼ਾਇਰਾਂ ਨੂੰ ਗਾਉਣਾਂ ਆਪਣਾਂ ਮਾਣ ਸਮਝਦਾ ਹਾਂ। ਮੈ ਵਿਸ਼ੇਸ਼ ਤੌਰ ਤੇ ਬਾਬੂ ਜੀ ਦੇ ਮੋਗੇ ਜਿਲੇ ਵਿੱਚ ਪਿੰਡ ਸਾਹੋਕੇ ਜਾ ਕੇ ਉਹਨਾਂ ਦੀ ਸਮਾਧ ਤੇ ਮੱਥਾ ਟੇਕ ਕੇ ਆਇਆਂ ਹਾਂ ਤੇ ਉੱਥੇ ਹੀ ਇੱਕ ਗੀਤ ਵੀ ਲਿਖਿਆ ਸੀ ਕਿ 'ਚੱਲ ਸਤਿੰਦਰਾ ਸਿਜਦਾ ਕਰੀਏ ਜਾ ਕੇ ਸ਼ਾਇਰ ਦੇ ਪਿੰਡ ਸਾਹੋ, ਕਈ ਮਿਤਰਾਂ ਨੇਂ ਨਾਂਹ ਕਰ ਦਿੱਤੀ, ਕਈਆਂ ਕਿਹਾ ਆਹੋ"।

12 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਸਵਾਲ-13
'ਪਾਣੀ ਪੰਜਾਂ ਦਰਿਆਵਾਂ ਵਾਲਾ' ਗੀਤ ਜਿਸ ਵਿੱਚ ਸਮਾਜਕ ਗਿਰਾਵਟ ਦਾ ਜਿਕਰ ਆਉਂਦਾ ਹੈ, ਬਹੁਤ ਮਕਬੂਲ ਹੋਇਆ ਹੈ, ਇਸਦੀ ਰਚਨਾਂ ਕਿਵੇ ਕੀਤੀ?


(ਮੇਰਾ ਇਹ ਸਵਾਲ ਸੁਣ ਕੇ ਸਤਿੰਦਰ ਹੱਸਣ ਲੱਗਾ) ਕੰਗ ਸਹਿਬ ਮੈ ਹਰ ਦਿਨ ਤਿਉਹਾਰ ਤੇ ਆਪਣੇ ਯਾਰਾਂ ਦੋਸਤਾਂ ਨੂੰ ਮੋਬਾਈਲ ਤੇ ਵਧਾਈ ਵਜੋਂ ਮੈਸੇਜ ਭੇਜਦਾ ਰਹਿੰਦਾ ਹਾਂ, ਇਹ ਵੀ ਮੇਰਾ ਇੱਕ ਸ਼ੌਂਕ ਹੈ। ਕੀ ਹੋਇਆ ਕਿ ਇੱਕ ਵਾਰ ਵਿਸਾਖੀ 'ਤੇ ਕਿਸੇ ਵਜ੍ਹਾ ਕਾਰਨ ਮੈ ਕਿਸੇ ਨੂੰ ਵੀ ਕੋਈ ਮੈਸੇਜ ਨਾਂ ਕੀਤਾ ਤਾਂ ਵਿਸਾਖੀ ਵਾਲੇ ਦਿਨ ਤੋਂ ਹਫਤਾ ਕੁ ਬਾਦ ਮਿਤਰਾਂ ਦੋਸਤਾਂ ਨੇ ਇਸ ਗੱਲ ਦਾ ਗਿਲਾ ਕੀਤਾ ਕਿ ਸਤਿੰਦਰ ਹੁਣ ਚੰਡੀਗੜੀਆ ਹੋ ਗਿਆ ਹੈ ਇਸ ਨੂੰ ਇਸ ਨੂੰ ਹੁਣ ਇਹ ਗੱਲਾਂ ਕਿੱਥੇ ਯਾਦ ਨੇਂ, ਤਾਂ ਮੈਨੂੰ ਵੀ ਮਹਿਸੂਸ ਹੋਇਆ ਕਿ ਹਾਂ ਯਾਰ ਗੱਲ ਤਾਂ ਕਾਫੀ ਠੀਕ ਹੈ, ਵਿਸਾਖੀ ਤਾਂ ਹੀ ਯਾਦ ਰਹਿੰਦੀ ਜੇ ਪਿੰਡ 'ਚ ਕਣਕਾਂ ਨੂੰ ਰੰਗ ਵਟਾਉਂਦੇ ਦੇਖਦਾ। ਉਸੇ ਵੇਲੇ ਮੈਨੂੰ ਇਹ ਗੀਤ ਆਉੜਿਆ ਜਿਹੜਾ ਕਿ ਮੇਰੇ ਆਪਣੇ ਆਪ 'ਤੇ ਵਿਅੰਗ ਸੀ। ਪਰ ਇਹ ਗੀਤ ਵਿੱਚ ਬਾਦ ਵਿੱਚ ਮੈਂ ਕਾਫੀ ਕੁੱਝ ਐਡ ਕੀਤਾ।

12 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਸਵਾਲ-14
ਤੁਸੀਂ ਆਪਣੇ ਗੀਤਾਂ ਦੀਆਂ ਕੰਪੋਜੀਸ਼ਨ ਆਪ ਬਣਾਉਂਦੇ ਹੋ, ਇਕ ਗੱਲ ਦੱਸੋ ਕਿ ਪਹਿਲਾਂ ਗੀਤ ਲਿਖਦੇ ਹੋ ਜਾਂ ਗੀਤ ਲਿਖ ਕੇ ਕੰਪੋਜੀਸ਼ਨ ਬਣਾਉਦੇ ਹੋ?


ਗੀਤ ਲਿਖਣਾਂ ਤੇ ਕੰਪੋਜੀਸ਼ਨ ਬਣਾਉਣਾਂ, ਇਹ ਦੋਨੋਂ ਕੰਮ ਇਕੱਠੇ ਹੀ ਹੁੰਦੇ ਹਨ। ਪਰ ਕਈ ਗੀਤ ਹਨ ਜਿੰਨਾਂ ਨੂੰ ਲਿਖਿਆ ਪਹਿਲਾਂ ਗਿਆ ਹੈ ਤੇ ਤਰਜ ਬਾਦ 'ਚ ਬਣਾਈ। ਜਿਵੇਂ ਗੀਤ 'ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਚਾਰ ਹੀ ਤਰੀਕਿਆਂ ਨਾਂ ਬੰਦਾ ਕਰੇ ਕੰਮ ਸਦਾ ਸੌਂਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਨਾਲ'। ਇਹ ਇੱਕ ਸਾਧਾਰਨ ਖਿਆਲ ਸੀ ਜੋ ਬਾਦ ਵਿੱਚ ਮਕਬੂਲ ਗੀਤ ਬਣਿਆਂ।

12 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਸਵਾਲ-15
ਪਰਦੇਸਾਂ ਦੀ ਜਿੰਦਗੀ ਤੇ ਵੀ ਕੁੱਝ ਲਿਖਿਆ ਹੈ। ਆਸਟ੍ਰੇਲੀਆ ਸਾਡੇ ਲਈ ਕੀ ਨਵਾਂ ਲੈ ਕੇ ਆ ਰਹੇ ਹੋ?


ਮੈ ਜਦ ਕੈਨੇਡਾ ਜਾਣਾਂ ਸੀ ਤਾਂ ਆਵੇਸ਼ ਵਿੱਚ ਆ ਕੇ ਮੈ ਜਾਣ ਤੋਂ ਇੱਕ ਦਿਨ ਪਹਿਲਾਂ ਮੈ ਗੀਤ ਲਿਖਿਆ ਸੀ ਕਿ

'ਜਦ ਤੁਰਿਆਂ ਰਾਹ ਵਿੱਚ ਖੜੀਆਂ ਸੀ, ਅੱਖਾਂ ਵਿੱਚ ਸੱਧਰਾਂ ਬੜੀਆਂ ਸੀ,
ਪਾਣੀਂ ਦੀਆਂ ਗੜਵੀਆਂ ਫੜੀਆਂ ਸੀ, ਮੈ ਓਸ ਪੰਜਾਬੋਂ ਆਇਆਂ ਹਾਂ,
ਸੁੱਖ ਸਾਂਦ ਸੁਨੇਹਾਂ ਲਿਆਇਆਂ ਹਾਂ
ਇੱਕ ਦਿਆਂ ਸੁਨੇਹਾਂ ਪੁੱਤਾਂ ਨੂੰ, ਰੂਹਾਂ ਤੋਂ ਵਿਛੜਿਆਂ ਬੁੱਤਾਂ ਨੂੰ,
'ਤੇ ਰੁੱਸ ਕੇ ਆਈਆਂ ਰੁੱਤਾਂ ਨੂੰ, ਮੈਂ ਓਸ ਪੰਜਾਬੋਂ ਆਂਇਆਂ ਹਾਂ,
ਕਿਉਂ ਯਾਰ ਮੁਹੱਬਤ ਭੁੱਲੀ ਏ, ਕਿਸੇ ਅੱਲੜ ਦੀ ਅੱਖ ਡੁੱਲੀ ਏ,
ਉਹ ਖਿੜਕੀ ਅੱਜ ਵੀ ਖੁੱਲੀ ਏ, ਮੈ ਓਸ ਪੰਜਾਬੋਂ ਆਇਆਂ ਹਾਂ,
ਸੁੱਖ ਸਾਂਦ ਸੁਨੇਹਾਂ ਲਿਆਇਆਂ ਹਾਂ"

ਸੋ ਹੋਰ ਵੀ ਲਿਖਿਆ ਹੈ(ਸਤਿੰਦਰ ਨੇ ਪਰਦੇਸਾਂ ਬਾਰੇ ਇੱਕ ਬਹੁਤ ਹੀ ਖੂਬਸੂਰਤ ਰਚਨਾਂ ਸੁਣਾਈ 'ਤੇ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਕੰਗ ਸਹਿਬ ਪਲੀਜ ਤੁਹਾਨੂੰ ਸੁਣਾ ਦਿੱਤੀ ਪਰ ਅਜੇ ਇਸ ਨੂੰ ਛਾਪਿਓ ਨਾਂ, ਮੈਂ ਖੁਦ ਆ ਕੇ ਤੁਹਾਨੂੰ ਸੁਣਾਵਾਂਗਾ' ਤੇ ਨਾਲ ਹੀ ਸਤਿੰਦਰ ਮੁਸਕਰਾ ਪਿਆ)

12 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਸਵਾਲ-16
ਇਕਬਾਲ ਮਾਹਲ ਜੀ ਦੇ ਸੰਪਰਕ ਵਿੱਚ ਕਿਵੇ ਆਏ 'ਤੇ ਆਪਣੇ ਕੈਨੇਡਾ ਸ਼ੋਅਜ ਬਾਰੇ ਕੁੱਝ ਦੱਸੋ ਕਿ ਕਿਸ ਤਰਾਂ ਦਾ ਤਜਰਬਾ ਰਿਹਾ ਤੁਹਾਡਾ?


ਮਾਹਲ ਸਾਹਿਬ ਨਾਲ ਮੇਰੀ ਸਾਂਝ ਕਾਫੀ ਪੁਰਾਣੀ ਹੈ।ਸਭ ਨੂੰ ਪਤਾ ਹੈ ਕਿ ਉਹ ਬਹੁਤ ਵੱਡੇ ਪ੍ਰਮੋਟਰ ਰਹੇ ਹਨ।ਪਰ ਕਾਫੀ ਸਮੇਂ ਤੋਂ ਇਹ ਕੰਮ ਛੱਡ ਚੁੱਕੇ ਸਨ।ਪਰ ਮੈਨੂੰ ਕੈਨੇਡਾ 'ਚ ਪ੍ਰਮੋਟ ਕਰਨ ਲਈ ਪਹਿਲਾਂ ਉਹ ਸਮਝਦੇ ਸਨ ਕਿ ਇਹ ਇੱਕ ਵੱਡਾ ਰਿਸਕ ਹੈ ਪਰ ਕੈਨੇਡਾ ਸ਼ੋਅਜ ਦੇ ਜੋ ਨਤੀਜੇ ਸਾਹਮਣੇਂ ਆਏ ਤਾਂ ਇੱਕ ਵਾਰ ਫਿਰ ਤੋਂ ਉਹਨਾਂ ਦਾ ਹੌਸਲਾ ਵਧ ਗਿਆ ਹੈ। ਮੈ ਉਹਨਾਂ ਦਾ ਸਦਾ ਰਿਣੀ ਰਹਾਂਗਾ ਕਿਉਂਕਿ ਉਹਨਾਂ ਨੇਂ ਜਿਸ ਤਰਾਂ ਦੀ ਮੁਹੱਬਤ ਬਖਸ਼ੀ ਹੈ ਸਇਦ ਇਸੇ ਦਾ ਹੀ ਨਤੀਜਾ ਹੈ ਕਿ ਅੱਜ ਬਹੁਤ ਸਾਰੇ ਸਰੋਤੇ ਸੂਫੀ ਗਾਇਕੀ ਨੂੰ ਮੁਹੱਬਤ ਬਖਸ ਰਹੇ ਹਨ। ਕੈਨੇਡਾ ਸ਼ੋਅ ਦੀ ਇੱਕ ਗੱਲ ਮੇਰੇ ਜਿਹਨ ਵਿੱਚ ਬੜੀ ਡੂੰਘੀ ਉੱਤਰੀ ਹੋਈ ਹੈ "ਉਹ ਇਹ ਕਿ ਇੱਕ ਔਰਤ ਨੇ ਮਾਹਲ ਜੀ ਤੇ ਮੈਂਨੂੰ ਅਨੇਕਾਂ ਫੋਨ ਕੀਤੇ ਕਿ ਉਸਦਾ ਦੋ ਕੁ ਸਾਲ ਦਾ ਬੇਟਾ ਸਤਿੰਦਰ ਨੂੰ ਮਿਲਣਾਂ ਚਾਹੁੰਦਾ ਹੈ, ਪਰ ਬਿਜੀ ਸ਼ਡਿਊਲ ਕਾਰਨ ਮੈ ਮਿਲ ਨਹੀਂ ਪਾ ਰਿਹਾ ਸੀ। ਖੈਰ ਇੱਕ ਦਿਨ ਜਦ ਸਿਰਫ ਪੰਦਰਾ ਮਿੰਟ ਲਈ ਮੈ ਉਸਨੂੰ ਮਿਲਿਆ ਤਾਂ ਉਸ ਪੰਜਾਬੀ ਔਰਤ ਦੇ ਗੋਦੀ ਚੁੱਕਿਆ ਹੋਇਆ ਉਹ ਬੱਚਾ ਲਪਕ ਕੇ ਮੇਰੀ ਗੋਦੀ ਆਣ ਚੜ੍ਹਿਆ ਤੇ ਮੇਰੇ ਮੂੰਹ 'ਤੇ ਆਪਣਾਂ ਹੱਥ ਫੇਰ ਕਿ ਬੜੀ ਹੀ ਮਾਸੂਮੀਅਤ ਨਾਲ ਸਾਈਂ ਸਾਈਂ ਕਹਿਣ ਲੱਗਾ 'ਤੇ ਬਾਰ ਬਾਰ ਮੇਰੀ ਪੱਗ, ਮੇਰੇ ਮੂੰਹ ਨੂੰ ਸਹਲਾ ਰਿਹਾ ਸੀ। ਇਹ ਸਭ ਦੇਖ ਕੇ ਉਥੇ ਖੜੇ ਸਭ ਲੋਕ ਮੁਸਕਰਾ ਰਹੇ ਸੀ ਪਰ ਮੇਰੀਆਂ ਅੱਖਾਂ ਪਾਣੀ ਨਾਲ ਭਰੀਆਂ ਹੋਈਆਂ ਸਨ। ਇਹ ਘਟਨਾਂ ਸ਼ਇਦ ਮੈਂਨੂੰ ਕਦੇ ਨਾਂ ਭੁੱਲੇ।"

12 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਸਵਾਲ-17
ਸਤਿੰਦਰ ਜੀ ਲਿਖਣ ਗਾਉਣ ਤੋਂ ਇਲਾਵਾ ਹੋਰ ਕੀ ਕੀ ਸ਼ੌਕ ਨੇਂ ਤੁਹਾਡੇ?


(ਮੁਸਕਰਾ ਕੇ) ਕੰਗ ਸਹਿਬ ਮੈ ਵੀ ਤੁਹਾਡੇ ਸਾਰਿਆਂ ਵਰਗਾ ਇੱਕ ਸਾਧਾਰਨ ਜਿਹਾ ਇਨਸਾਨ ਹਾਂ। ਮੈਂ ਚਾਹ ਪੀਣ ਦਾ ਬਹੁਤ ਆਦੀ ਹਾਂ। ਸਟੇਜ ਤੇ ਸੋਅਜ ਦੌਰਾਨ ਚਾਹ ਦੀਆਂ ਚੁਸਕੀਆਂ ਭਰਦਾ ਰਹਿੰਦਾ ਹਾਂ। ਹਿੰਦੀ ਰੁਮਾਂਟਿਕ ਫਿਲਮਾਂ ਮੈ ਬਹੁਤ ਦੇਖਦਾ ਹਾਂ। ਮੋਬਾਈਲ ਤੇ ਮੈਸੇਜ ਭੇਜਣਾਂ ਮੇਰਾ ਸ਼ੌਕ ਹੈ 'ਤੇ ਅੱਖਾਂ ਵਿੱਚ ਸੁਰਮਾਂ ਪਾ ਕੇ ਰੱਖਣਾਂ ਵੀ ਮੇਰੇ ਸ਼ੌਕ 'ਚ ਸ਼ਾਮਲ ਹੈ। ਮੈਨੂੰ ਬਜੁਰਗਾਂ ਕੋਲੋ ਸੰਨ ਸੰਤਾਲੀ ਵੇਲੇ ਦੀਆਂ ਗੱਲਾਂ ਸੁਣਨਾਂ ਬਹੁਤ ਚੰਗਾ ਲਗਦਾ ਹੈ। ਬੱਸ ਇਹੀ ਸ਼ੌਕ ਨੇ ਜੀ ਮੇਰੇ।

 

12 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਆਖਰੀ ਸਵਾਲ
ਸਤਿੰਦਰ ਜੀ ਅੰਤ ਵਿੱਚ ਹੁਣ ਇਹ ਵੀ ਦੱਸ ਦਿਓ ਕਿ ਤੁਹਾਡੀ ਸ਼ਾਦੀ ਹੋ ਗਈ ਹੈ ਜਾਂ ਅਜੇ ਨਹੀ?


ਨਹੀਂ ਜੀ ਕੰਗ ਸਾਹਿਬ, ਫਿਲਹਾਲ ਹਵਾਵਾਂ ਰੁਮਕਦੀਆਂ,ਜਦ ਝੱਖੜ ਝੁੱਲੂ ਦੇਖਾਂਗੇ। (ਤੇ ਇਸ ਗੱਲ 'ਤੇ ਮੈਂ ਤੇ ਸਤਿੰਦਰ ਖੂਬ ਹੱਸੇ)

 

SmileSmile

12 Dec 2009

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Again 22 g great sharing. Padh ke maza aa gaya thanks, thanks alot.

12 Dec 2009

Showing page 2 of 3 << First   << Prev    1  2  3  Next >>   Last >> 
Reply