Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਿੱਥੇ ਉਡ ਗਈ ਮੇਰੇ ਵਤਨ ਦੀ ਉਹ ਸੋਨੇ ਦੀ ਚਿੜ੍ਹੀ ਰਵੀ ਸਚਦੇਵਾ, ਸਚਦੇਵਾ ਮੈਡੀਕੋਜ, ਮਲੋਟ ਰੋੜ ਚੌਕ, ਮੁਕਤਸਰ (ਪੰਜਾਬ)। :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 
ਕਿੱਥੇ ਉਡ ਗਈ ਮੇਰੇ ਵਤਨ ਦੀ ਉਹ ਸੋਨੇ ਦੀ ਚਿੜ੍ਹੀ ਰਵੀ ਸਚਦੇਵਾ, ਸਚਦੇਵਾ ਮੈਡੀਕੋਜ, ਮਲੋਟ ਰੋੜ ਚੌਕ, ਮੁਕਤਸਰ (ਪੰਜਾਬ)।

ਮੇਰਾ ਭਾਰਤ ਮਹਾਨ ਹੈ। ਅਜਾਦ ਹੈ। ਸੁੰਤਤਰ ਹੋਏ ਨੂੰ ਭਲੇ ਹੀ 63 ਸਾਲ ਹੋ ਚੁੱਕੇ ਨੇ। ਪਰ ਪਤਾ ਨਹੀ ਕਿਉ …? ਅੱਜ ਵੀ ਇਹ ਖੁਸ਼ਹਾਲ ਨਹੀ। ਸੋਨੇ ਦੀ ਚਿੜ੍ਹੀ ਕਹੇ ਜਾਣ ਵਾਲੇ ਮੇਰੇ ਵਤਨ ਦੀ ਇਹ ਚਿੜ੍ਹੀ ਹੁਣ ਕਿੱਥੇ ਉਡ ਗਈ। ਪਤਾ ਨਹੀ…? ਭਾਰਤ ਦੇ ਮੁਕਾਬਲੇ ਵਿਦੇਸ਼ੀ ਮੁਲਕ ਅੱਜ ਖੁਸ਼ਹਾਲ ਤੇ ਪਾਵਰ ਫੁਲ ਕਿਉ ਨੇ। ਬ੍ਰਿਟਿਸ਼ ਸਰਕਾਰ ਦੁਆਰਾ ਲਗਾਈ ਸਿਉਂਕ ਭਾਰਤ ਨੂੰ ਅੱਜ ਵੀ ਖੋਖਲਾ ਕਿਉ ਕਰ ਰਹੀ ਹੈ। ਕੀ ਹਿੰਦੁਸਤਾਨ ਦੇ ਦੋ ਟੁੱਕੜੇ (ਭਾਰਤ ਤੇ ਪਾਕਿਸਤਾਨ) ਕਦੇ ਜੁੜ ਨੀ ਸਕਦੇ…? ਨਫ਼ਰਤ ਦੀ ਇਸ ਅੱਗ ਨੂੰ ਕਦੇ ਬੁਝਾਇਆਂ ਨਹੀ ਜਾ ਸਕਦਾ। ਪਾਕਿਸਤਾਨ ‘ਚ ਸਰਗਰਮ ਅੱਤਵਾਦੀ ਸੰਗਠਨ ਜਮਾਤ-ਉਦ-ਦਾਅਵਾ, ਅਲ-ਕਾਇਦਾ, ਹਰਕਤ-ਉਲ-ਜੱਹਾਦੀ-ੳਲ-ਇਸਲਾਮੀ, ਲਸ਼ਕਰੇ-ਏ-ਤਾਇਬਾ ਤੇ ਹਿਜ਼ਬੁਲ ਮੁਜਾਹਦੀਨ  ਵਰਗੀਆਂ ਇੰਤਹਾਪਸੰਦ ਜਥੇਬੰਦੀਆਂ ਦੇ ਹਕੂਮਤੀ ਲੀਡਰਾਂ ਦੁਆਰਾ ਮਜ਼ਬ ‘ਤੇ ਕਸ਼ਮੀਰ ਮੁੱਦੇ ਨੂੰ ਲੈ ਕੇ ਅਵਾਮ ਨੂੰ ਭੱੜਕਾਉਣਾ, ਹੁੜਦੰਗ ਮਚਾਉਣਾ ਤੇ ਹਿੰਸਕ ਕਾਰਵਾਈਆਂ ਕਰਨਾ, ਜ਼ਮੀਨ ਦੇ ਟੋਟੇ ਲਈ ਜੇਹਾਦ ਛੇੜਣ ਦੀਆ ਧਮਕੀਆਂ ਦੇਣਾ, ਆਤਮਘਾਤੀ ਧਮਾਕੇ ਕਰਵਾਉਣਾ ਕਿੱਥੋ ਦੀ ਸਿਆਨਪ ਹੈ।

19 Apr 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

19 Apr 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਇਹ ਸਿਆਸੀ ਲੀਡਰ ਪਾਕਿਸਤਾਨ ਨੂੰ ਬਦਨਾਮ ਕਿਉ ਕਰ ਰਹੇ ਨੇ। ਅੱਜ ਹਰ ਮੁਸਲਮ ਭਾਈ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾਦਾ ਹੈ। ਜੋ ਦੇਸ਼ ਦੀ ਏਕਤਾ ਦੇ ਰਾਹ ਵਿੱਚ ਸਭ ਤੌਂ ਵੱਡਾ ਰੋੜਾ ਹੈ। ਇਹਨਾ ਦਹਿਸ਼ਤਗਰਦੀ ਅੱਤਵਾਦੀ ਲੀਡਰਾਂ ਦਾ ਮਿਸ਼ਨ ਸ਼ਾਇਦ ਅੱਜ ਵੀ "ਫੁੱਟ ਪਾਉ ਤੇ ਰਾਜ ਕਰੋ" ਹੈ। ਇਹ ਕੌਮ ਤੇ ਮਜ਼ਬ ਦੇ ਵੈਰੀ ਸ਼ਾਇਦ ਨਹੀ ਚਾਹੁੰਦੇ ਕਿ ਭਾਰਤ ਤੇ ਪਾਕਿਸਤਾਨ ਦਾ ਇੱਕ ਸਾਝਾ ਝੰਡਾ ਹੋਵੇ, ਇੱਕ ਸਾਝਾ ਨਾਮ ਹੋਵੇ ਇੱਕ ਸਾਝੀ ਸਰਕਾਰ ਹੋਵੇ। “ਅਸਲਾਮਾ ਲੈਕੁਮ” ਦਾ ਅਰਥ ਹੈ ਤੇਰੇ ‘ਤੇ ਅਲਾਹ ਦੀ ਰਹਿਮਤ ਹੋਵੇ। “ਵਾ ਲੈਕੁਮ ਇਸਲਾਮ” ਦਾ ਅਰਥ ਹੈ ਤੇਰੇ ‘ਤੇ ਵੀ ਅਲਾਹ ਖ਼ੁਦਾਂ ਦੀ ਰਹਿਮਤ ਹੋਵੇ। ਯਾਨੀ ਕਿ ਇਸਲਾਮ ਦਾ ਸਹੀ ਅਰਥ ਹੀ ਅਮਨ ‘ਤੇ ਸ਼ਾਤੀ ਹੈ। ਇਸੇ ਲਈ ਇਸਦੇ ਸ਼ਰਧਾਲੁਆਂ ਨੂੰ “ਰੇਮੁਹਦੁਲਾਲੀ” ਕਿਹਾ ਜਾਦਾ ਹੈ। ਖੁਦਾ ਦੀ ਰਾਹ ਮੁੱਹਬਤ ਦੀ ਰਾਹ ਏ, ਵੇਸ਼ਤ ਤੇ ਜੰਗ ਦੀ ਨਹੀ। ਪਤਾ ਨਹੀ ਕਦ ਸਮਝਣਗੇ ਇਹ ਆਤਮਘਾਤੀ ਲੀਡਰ।

19 Apr 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਇਹ ਪਿਆਰ ਮੁੱਹਬਤ ਅਮਨ ‘ਤੇ ਸ਼ਾਤੀ ਦੀ ਗੱਲ ਇਸਲਾਮ ਧਰਮ ‘ਚ ਹੀ ਨਹੀ ਸਗੋ ਹਰ ਧਰਮ, ਹਰ ਮਜ਼ਹਬ ਲਈ ਲਾਗੂ ਹੁੰਦੀ ਹੈ। ਦੇਸ਼ ਵਿੱਚ ਅਮਨ ‘ਤੇ ਸ਼ਾਤੀ ਦਾ ਮਾਹੌਲ ਬਣਾਈ ਰੱਖਣ ਵਿੱਚ ਸਾਡੇ ਰਾਜਸੀ ਹਕੂਮਤੀ ਅਧਿਕਾਰੀਆਂ ਦਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਪਰ ਜੇ ਇਹ ਅਖੌਤੀ ਲੀਡਰ ਗੱਦੀ ਦਾ ਨਜ਼ਾਇਜ ਫੈਦਾ ਉਠਾ ਕੇ ਅਵਾਮ ਨੂੰ ਇੰਜ ਹੀ ਭੱੜਕਾਉਦੇ ਰਹੇ ਤਾਂ ਖੁਸ਼ਹਾਲ ਦੇਸ਼ ਦੀ ਕਲਪਨਾ ਕਰਨਾ ਹੀ ਫਜੂਲ ਹੈ। ਪਿੱਛਲੇ ਦਿਨੀ ਅਜਿਹੇ ਹੀ ਇੱਕ ਅਖੌਤੀ ਹਕੂਮਤੀ ਲੀਡਰ ਨੇ ਆਪਣੇ ਸਵਾਰਥ ਦੀਆ ਰੋਟੀਆ ਛੇਕਣ ਲਈ ਫਿਲਮ “ਮਾਈ ਨੇਮ ਇਜ਼ ਖ਼ਾਨ” ਦੇ ਪ੍ਰਸਾਰਣ ਨੂੰ ਲੈ ਕੇ ਆਪਣੇ ਹਿਤੈਸ਼ੀਆਂ ਨੂੰ ਬੁਛਕਾਰ ਕੇ ਅਜਿਹਾ ਰੋਲਾ ਪਵਾਇਆਂ ਜੋ ਤੂਲ ਫੜਦਾ-ਫੜਦਾ ਇਕ ਵੱਡੇ ਵਿਵਾਦ ਦਾ ਕਾਰਨ ਬਣ ਗਿਆ। ਜਿਕਰਯੋਗ ਹੈ ਕਿ ਇਸ ਫਿਲਮ ‘ਚ ਮਜ਼ਬ ਦੀ ਆੜ ਵਿੱਚ ਨਫ਼ਰਤ ਦਾ ਬੀਜ ਉਗਾ ਕੇ ਉਗਰਵਾਦ ਨੂੰ ਬੜਾਵਾ ਦੇਣ ਵਾਲੇ ਅਖੌਤੀ ਲੀਡਰਾਂ ਨੂੰ ਇਕ ਸਬਕ ਦਿੱਤਾ ਗਿਆ ਹੈ ਜੋ ਕਿ ਭਾਰਤ ਤੇ ਪਾਕਿਸਤਾਨ ਦੇ ਬਾਸ਼ਿੰਦਿਆਂ ਵਿੱਚ ਪਈ ਤਰੇੜ ਨੂੰ ਖਤਮ ਕਰਣ ਦੀ ਇਕ ਕੋਸ਼ਿਸ ਹੈ। ਅਜਿਹੀ ਫਿਲਮ ਦੇ ਨਿਰਮਾਤਾ ਤੇ ਅਦਾਕਾਰ ਨੂੰ ਸਨਮਾਨਿਤ ਕਰਣ ਦੀ ਬਜਾਏ ਅਦਾਕਾਰ ਸ਼ਾਹਰੁਖ ਖਾਨ ਵੱਲੋ ਪਾਕਿਸਤਾਨ ਦੇ ਖਿਡਾਰੀਆਂ ਨੂੰ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਸ਼ਾਮਿਲ ਕਰਨ ਬਾਰੇ ਕੀਤੀਆ ਗਈਆਂ ਟਿੱਪਣੀਆਂ ਤੌਂ ਤਲਖ਼ੀ ਵਿੱਚ ਆਏ ਲੀਡਰ ਨੇ ਆਪਣੇ ਹਿਤੈਸ਼ੀਆਂ ਨੂੰ ਭੜਕਾ ਕੇ ਜੰਮਕੇ ਪ੍ਰਦਰਸ਼ਨ ਕੀਤਾ। ਅਦਾਕਾਰ ਤੇ ਮਾਫੀ ਮੰਗਣ ਲਈ ਦਬਾਅ ਪਾਉਣਾ ‘ਤੇ ਪਾਕਿਸਤਾਨ ਜਾਣ ਦੀ ਨਸੀਅਤ ਦੇਣ ਵਾਲੀ ਬਿਆਨਬਾਜੀ ਕਰਨਾ ਕਿੱਥੋ ਦੀ ਸਿਆਣਪ ਹੈ।

19 Apr 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਸੱਪਸ਼ਟ ਹੈ ਕਿ ਰਾਜਸੀ ਸੁਆਰਥ ਹਊਮੈਂ ਤੇ ਵਿਰੋਧੀ ਨੂੰ ਕਿਸੇ ਤਰਾਂ ਹੇਠਾ ਸੁੱਟਣ ਦੀ ਨੀਅਤ ਹੈ। ਪਤਾ ਨਹੀ ਅਜਿਹੇ ਭ੍ਰਿਸ਼ਟ ਨੇਤਾ ਕਿਉ ਨਹੀ ਚਾਹੁੰਦੇ ਕਿ ਭਾਰਤ ਤੇ ਪਾਕਿਸਤਾਨ ਦੇ ਆਪਸੀ ਸਬੰਧ ਮਜਬੂਤ ਹੋਣ। ਮੁੰਬਈ ਵਿੱਚ ਹੀ ਨਹੀ ਹਰ ਪਾਸੇ ਅਜਿਹੇ ਖੁਦਗਰਜ ਨੇਤਾ ਆਪਣੇ ਵੋਟ ਬੈਕ ਨੂੰ ਵਧਾਉਣ ਲਈ ਅਜਿਹੀਆਂ ਚਾਲਾ ਖੇਡ ਰਹੇ ਨੇ। ਪੰਜਾਬ ਵੀ ਇਸ ਵੇਲੇ ਸਿਆਸਤ ਦਾ ਗੜ ਬਣਿਆ ਹੋਇਆ ਹੈ। ਪੰਜਾਬ ਵਿੱਚ ਆਏ ਦਿਨੀ ਕੋਈ ਨਾ ਕੋਈ ਨਵਾ ਵਿਵਾਦ ਖੜਾ ਹੋ ਜਾਦਾ ਹੈ। ਇਹ ਸਭ ਸਿਆਸੀ ਲੀਡਰਾਂ ਦੀ ਭੱੜਕਾਉ ਬਿਆਨਬਾਜੀ ਦਾ ਹੀ ਨਤੀਜਾ ਹੈ। ਕਿਸੇ ਵੀ ਹਿੰਸਕ ਮਾਮਲੇ ਨੂੰ ਤੁਸੀ ਡੂੰਘਾਈ ਨਾਲ ਪਰਖੋ, ਇਸਦੇ ਤਾਰ ਕਿਤੇ ਨਾ ਕਿਤੇ ਸਰਕਾਰੀ ਤੰਤਰ, ਰਾਜਸੀ ‘ਤੇ ਧਰਮ ਦੇ ਸਿਆਸੀ ਨੇਤਾਵਾਂ ਨਾਲ ਜੁੜਦੇ ਜਰੂਰ ਮਿਲਣਗੇ।

19 Apr 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਭਾਰਤ ਅੱਜ ਏਨਾ ਕਮਜੋਰ ਹੋ ਚੁੱਕਾ ਹੈ ਕਿ ਕੋਈ ਵੀ ਦੇਸ਼ ਇਸ ਬਹੁ-ਧਰਮੀ ਦੇਸ਼ ਦੀ ਕਮਜੋਰੀ ਦਾ ਫਾਇਦਾ ਉਠਾ ਸਕਦਾ ਏ ‘ਤੇ ਇਸਨੂੰ ਫਿਰ ਤੋਂ ਗੁਲਾਮ ਬਣਾ ਸਕਦਾ ਏ। ਧਰਮ ਦੇ ਨਾਂ ਤੇ, ਜਾਤ-ਬਰਾਦਰੀ ਦੇ ਨਾਂ ਤੇ, ਜਾ ਫਿਰ ਨਸਲਵਾਦ ਦੇ ਨਾਂ ਤੇ ਛੋਟੀ ਜਿਹੀ ਚਿੰਗਾਰੀ ਸੁੱਟਣ ਦੀ ਲੋੜ ਏ। ਅੱਗ ਦੇ ਭਾਬੜ ਮਚਣ ਲੱਗਦੇ ਨੇ। ਕਿੰਨੇ ਖੁਸ਼ ਹੁੰਦੇ ਹੋਣਗੇ ਸਾਡੇ ਗੁਰੂ ਸਾਹਿਬਾਨ ਕੀ ਅੱਜ ਇਸ ਦੁਨੀਆ ਤੇ ਹਰ ਇਨਸਾਨ ਨੇ ਮਿਲਕੇ ਹੱਲ ਕੱਡਣ ਦੀ ਬਜਾਏ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਸਿੱਖ ਲਿਆ ਏ। ਰੌਲਾ ਭਲੇ ਕੋਈ ਵੀ ਹੋਵੇ ਨਫ਼ਰਤ ਲਈ ਇੱਕ ਬਹਾਨਾ ਚਾਹੀਦਾ ਹੈ। ਕੌਣ ਨੇ ਇਹ ਹਕੂਮਤੀ ਲੀਡਰ ਜੋ ਕਦੇ ਸਾਡੇ ਸਿੱਖ ਭਾਈਆ ਨੂੰ ਭੱੜਕਾਉਦੇ ਨੇ ਤੇ ਕਦੇ ਹਿੰਦੂ, ਮੁਸਲਮ ਜਾਂ ਇਸਾਈ ਭਾਈਆ ਨੂੰ। ਕੌਣ ਨੇ ਇਹ ਲੋਕ, “ਜੋ ਧਰਮ ਦੇ ਨਾਂ ਤੇ ਵੰਡੀਆ ਪਵਾਉਣਾ ਚਾਹੁੰਦੇ ਨੇ। ਕੌਣ ਨੇ ਇਹ ਦੇਸ਼ ਤੇ ਕੌਮ ਦੇ ਦੁਸ਼ਮਨ, “ਜੋ ਆਪਣੇ ਧਰਮ ਨੂੰ ਸਰੇਸ਼ਟ ਤੇ ਦੂਸਰੇ ਧਰਮ ਨੂੰ ਵੱਧਦਾ- ਫੁੱਲਦਾ ਨਹੀ ਦੇਖ ਸਕਦੇ। ਇਹ ਭਲਾ ਕਿਹੜੀ ਜੰਗ ਜਿੱਤਣਾ ਚਾਹੁੰਦੇ ਨੇ ਪ੍ਰਮਾਤਮਾ ਦੀਆ ਵੰਡੀਆ ਪਵਾਕੇ।

ਤੇਰਾ ਗੁਰੂ ਹੈ…, ਮੇਰਾ ਭਗਵਾਨ ਹੈ…, ਉਸਦਾ ਖ਼ੁਦਾ ਹੈ…। ਅਜਿਹਾ ਕਿਉ……?

19 Apr 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਕੋਈ ਧਰਮ ਬੁਰਾ ਨਹੀ। ਕੋਈ ਮਜ਼ਬ ਬੁਰਾ ਨਹੀ। ਬਸ ਬੁਰਾਈ ਤੇ ਉਤਰ ਆਏ ਉਹ ਇਨਸਾਨ ਹੀ ਬੁਰਾ ਹੁੰਦਾ ਹੈ। ਗੁਰਦੁਆਰਾ ਸਾਹਿਬ ਹੋਵੇ ਜਾਂ ਮੰਦਰ, ਮਸਜਿਦ, ਚਰਚ ਜਾਂ ਹੋਵੇ ਕੋਈ ਡੇਰਾ। ਹਰ ਸੰਸਥਾ ਦਾ ਮਿਸ਼ਨ ਹੈ, ਸਰੱਬਤ ਦੇ ਭਲੇ ਦਾ ਵਡਮੁੱਲਾ ਸੰਦੇਸ਼ ਜਨ-ਜਨ ਦੇ ਦਿਲਾ ਅੰਦਰ ਪਾਉਣਾ, ਭਟਕੇ ਹੋਏ ਲੋਕਾ ਨੂੰ ਬੁਰਾਈਆਂ ਛੁੜਵਾ ਕੇ ਸਿੱਧੇ ਰਾਹ ਪਾਉਣਾ। ਭਾਈਚਾਰਾ, ਹਮਦਰਦੀ, ਆਪਸੀ ਪ੍ਰੇਮ ਤੇ ਦੇਸ਼ ਭਗਤੀ ਦਾ ਜ਼ਜਬਾ ਪੈਦਾ ਕਰਨਾ। ਕੀ ਹੁੰਦਾ ਜੇ ਧਰਮ ਨਾ ਹੁੰਦੇ…? ਗੁਰੂ ਕੀ ਬਾਨੀ ਪ੍ਰਮਾਰਥੀ ਬਚਨ ਨਾ ਹੁੰਦੇ…? ਜੁਗੋ ਜੁਗ ਅੱਟਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾ ਹੁੰਦੇ…?

ਦੇਸ਼, ਜਾਤ-ਬਰਾਦਰੀ ਤੇ ਨਸਲਵਾਦ ਦੇ ਨਾਂ ਤੇ ਕਈ ਟੁੱਕੜਿਆ ‘ਚ ਵੰਡਿਆ ਜਾਦਾਂ। ਉਹ ਕਿਹੜੇ ਨਫ਼ਰਤ ਦੇ ਪੁਜਾਰੀ, ਧਰਮ ਤੇ ਕੌਮ ਦੇ ਦੁਸ਼ਮਨ ਲੀਡਰ ਨੇ ਜੋ ਕਿਸੇ ਧਾਰਮਿਕ ਸੰਸਥਾ ਨੂੰ ਖਤਮ ਕਰਨ ਦੀਆ ਗੱਲਾ ਕਰਕੇ ਸਾਡੇ ਵੀਰਾ ਨੂੰ ਭੱਟਕਾਉਦੇ ਨੇ। ਸਾਨੂੰ ਆਪਣੇ ਹੀ ਧਰਮ ਤੋਂ ਗੁੰਮਰਾਹ ਕਰਦੇ ਨੇ। ਸਰਬੰਸਦਾਨੀ ਦਸ਼ਮ ਪਾਤਸ਼ਾਹ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਲਵਾਰਾਂ ਚੁੱਕੀਆ ਸਨ ਧਰਮ ਦੀ ਰੱਖਿਆ ‘ਤੇ ਮਨੁੱਖਤਾ ਦੇ ਭਲੇ ਲਈ। ਉਹਨਾ ਜ਼ਾਲਮ ਮੁਗਲਾ ਦੇ ਖਿਲਾਫ਼ ਜੋ ਘਟੀਆ ਮਨਸੂਬਿਆ ਨਾਲ ਲੋਕਾ ਦੇ ਦਿਲਾਂ ਵਿੱਚ ਜ਼ਹਿਰ ਉਗਲਦੇ ਸਨ। ਉਹਨਾ ਦੇ ਹੱਕ ‘ਚ ਫੈਸਲਾ ਨਾ ਲੈਣ ਵਾਲਿਆ ਨੂੰ ਦਿਲ ਕੰਬਣੇ ਤਸੀਹੇ ਦੇ ਕੇ ਮਾਰਿਆ ਜਾਦਾ ਸੀ। ਜਬਰਨ ਧਰਮ ਪ੍ਰੀਵਰਤਨ ਕਰਵਾਉਣ ਲਈ ਖੌਫਜ਼ਦਾ ਦਹਿਸ਼ਤ ਮਾਹੌਲ ਪੈਦਾ ਕੀਤਾ ਜਾਦਾ ਸੀ। ਤਲਵਾਰਾ ਤਾਂ ਅੱਜ ਵੀ ਉਠ ਰਹੀਆ ਨੇ। ਅੱਜ ਵੀ ਬੰਬ ਧਮਾਕੇ ਦੇਸ਼ ਦਾ ਦਿਲ ਛਲਣੀ- ਛਲਣੀ ਕਰ ਰਹੇ ਨੇ। ਅੱਜ ਵੀ ਉਹ ਖੌਫਜ਼ਦਾ ਦਹਿਸ਼ਤ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਪਰ ਸਿਰਫ ਦੂਸਰੇ ਧਰਮ ‘ਤੇ ਕੌਮ ਦੇ ਖਾਤਮੇ ਲਈ। ਅਜਿਹਾ ਕਿਉ…?

19 Apr 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਸਾਡੀ ਕ੍ਰਿਪਾਨ ਲਹੂ ਨਾਲ ਲਿੱਬੜਨ ਲਈ ਇਹਨੀ ਉਤਾਵਲੀ ਕਿਉ ਹੋ ਰਹੀ ਏ। ਤਹੱਮਲ ਨਾਲ ਬੈਠ ਕੇ, ਸਰਬ-ਸੰਮਤ ਤੇ ਸਾਰਥਕ ਹੱਲ ਲੱਭ ਕੇ ਮਸਲਾ ਸੁਲਜਾਉਣ ਦੀ ਬਜਾਏ ਅਸੀ ਸ਼ੇਰਾ ਵਾਗ ਹੀਗਣ ਕਿਉ ਲਗਦੇ ਹਾਂ। ਕਿੱਥੇ ਗਏ ਉਹ ਦਯਾਲੂ ਤੇ ਕ੍ਰਿਪਾਲੂ ਗੁਣ ਜੋ ਸਾਡੇ ਪਰਉਪਕਾਰੀ ਗੁਰੂ ਸਾਹਿਬਾਨਾ ਨੇ ਸਾਡੇ ਅੰਦਰ ਕੁੱਟ-ਕੁੱਟ ਕੇ ਭਰੇ ਨੇ। ਸਾਡੀ ਬੁੱਧੀ ਤੇ ਲੀਡਰਾਂ ਨੇ ਕਬਜਾ ਕਿਉ ਕੀਤਾ ਹੋਇਆ ਹੈ… !! ਆਖਿਰ ਅਸੀ ਆਪਣੇ ਜ਼ਮੀਰ ਦੀ ਅਵਾਜ਼ ਨੂੰ ਕਿਉ ਨਹੀ ਸੁਣਨਾ ਚਾਹੁੰਦੇ।

ਕੁਝ ਮਹੀਨੇ ਪਹਿਲਾ ਮੈਂ ਟੀ.ਵੀ ਤੇ ਕਿਸੇ ਮਹਾਪੁਰਸ਼ਾ ਦੀ ਸਤਿਸੰਗ ਸੁਣੀ। ਸਤਿਸੰਗ ਦੌਰਾਨ ਉਹਨਾ ਨੇ ਇੱਕ ਕਿੱਸਾ ਸੁਣਾਇਆ ਤੇ ਇਹ ਕਿੱਸਾ ਅੱਜ ਮੈਂ ਤੁਹਾਡੇ ਨਾਲ ਸਾਝਾਂ ਕਰਨ ਲੱਗਾ ਹਾਂ। ਮੈਨੂੰ ਉਮੀਦ ਹੈ ਕਿ ਤੁਸੀ ਇੱਕ ਵਾਰ ਜ਼ਰੂਰ ਸੋਚੋਗੇ ਕੀ ਅਸੀ ਕਿਤੇ ਆਪਣੇ ਜ਼ਮੀਰ ਦੀ ਅਵਾਜ ਨੂੰ ਅਣਸੁਨਾ ਕਰ ਕੇ ਮਨ ਦੇ ਮਗਰ ਤਾਂ ਨਹੀ ਲੱਗ ਰਹੇ। ਧਰਮ ਤੋਂ ਪਾਸੇ ਹੱਟ ਕੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਕੋਈ ਕੰਮ ਤਾਂ ਨਹੀ ਕਰ ਰਹੇ।

ਲਓ ਪੇਸ਼ ਹੈ-

- ਖਬਰ ਉਡੀ ਤੇ ਉਡਦੀ-ਉਡਦੀ ਰਾਜਾ ਪ੍ਰੀਛਤ ਦੇ ਕੰਨੀ ਪਈ। ਆਪਣੇ ਇਲਾਕੇ ‘ਚ ਆਏ ਵੇਦ ਵਿਆਸ ਨਾ ਦੇ ਮਹਾਪੁਰਸ਼ਾ ਦੀ ਤਰੀਫ ਸੁਣਦੇ ਹੀ ਰਾਜਾ ਪ੍ਰੀਛਤ ਨੇ ਉਹਨਾ ਨੂੰ ਮਿਲਣ ਦਾ ਮਨ ਬਨਾਇਆ ਤੇ ਸ਼ਰਧਾ ਤੇ ਵਿਸ਼ਵਾਸ ਨਾਲ ਤੁਰ ਪਏ। ਪਹੁੰਚਦੇ ਹੀ ਰਾਜਾ ਪ੍ਰੀਛਤ ਨੇ ਵੇਦ ਵਿਆਸ ਜੀ ਨੂੰ ਇੱਕ ਸਵਾਲ ਕੀਤਾ।

19 Apr 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

“ਮਹਾਪੁਰਖੋ” ਮੇਰੀ ਪ੍ਰਜਾ ਕਹਿੰਦੀ ਏ ਕਿ ਮੇਰੇ ਬਜ਼ੁਰਗ ਸਾਰੀ ਉਮਰ ਮਨ ਦੇ ਕਹੇ ਲੱਗਦੇ ਰਹੇ ‘ਤੇ ਹੁਣ ਮੈਂ ਵੀ। ਇਸਦਾ ਕੋਈ ਉਪਾਓ… ਦੱਸੋ…!!

- ਵੇਦ ਵਿਆਸ ਜੀ ਨੇ ਜਵਾਬ ਦਿੰਦੇ ਕਿਹਾ, “ਮਨ ਹੁੰਦਾ ਹੀ ਬੜਾ ਜ਼ਬਰਦਸਤ ਏ। ਇਸਦੇ ਪ੍ਰਭਾਵ ਤੋਂ ਬਚਨਾ ਬੜਾ ਹੀ ਕਠਿਨ ਹੈ। ਪਰ ਤੂੰ ਬੜੀ ਸ਼ਰਧਾ ਤੇ ਵਿਸ਼ਵਾਸ ਨਾਲ ਆਇਆਂ ਏ। ਮੈਂ ਤੈਨੂੰ ਮਨ ਦੇ ਪ੍ਰਭਾਵ ਤੋਂ ਬਚਨ ਦਾ ਇਕ ਸਰਲ ਤਰੀਕਾ ਪਹਿਲੇ ਤੋਂ ਹੀ ਦੱਸਦਾ ਹਾ। ਹੁਣ ਦੇਖਣਾ ਇਹ ਹੈ ਕਿ ਤੂੰ ਇਸ ਤੋਂ ਕਿੱਥੋ ਤੱਕ ਬਚ ਸਕਦਾ ਏ। ਅੱਜ ਤੋਂ ਤਿੰਨ ਮਹੀਨੇ ਬਾਦ ਤੇਰੇ ਕੋਲ ਇੱਕ ਸੌਦਾਗਾਰ ਘੋੜਾ ਵੇਚਨ ਆਏਗਾ। ਪਰ ਤੂੰ ਉਹ ਘੋੜਾ ਨਾ ਖਰੀਦੀ। ਜੇ ਖਰੀਦ ਵੀ ਲਿਆ ਤਾਂ ਉਸ ਤੇ ਸਵਾਰੀ ਨਾ ਕਰੀ। ਜੇ ਸਵਾਰ ਵੀ ਹੋ ਗਿਆ ਤਾਂ ਪੂਰਬ ਦਿਸ਼ਾ ਵੱਲ ਨਾ ਜਾਈ। ਜੇ ਪੂਰਬ ਦਿਸ਼ਾ ਵੱਲ ਚਲਾ ਵੀ ਗਿਆ ਤਾਂ ਉਥੇ ਕਿਸੇ ਵੀ ਔਰਤ ਨਾਲ ਗੱਲ ਨਾ ਕਰੀਂ। ਜੇ ਗੱਲ ਕਰਨਾ ਮਜਬੂਰੀ ਬਣ ਜਾਵੇ ਤਾਂ ਉਸਨੂੰ ਆਪਣੇ ਮਹਿਲ ਵਿੱਚ ਕਦੇ ਨਾ ਲਿਆਈ। ਜੇ ਮਹਿਲ ਵਿੱਚ ਲੈ ਵੀ ਆਇਆਂ ਤਾਂ ਉਸ ਨਾਲ ਵਿਆਹ ਨਾ ਕਰੀ। ਜੇ ਵਿਆਹ ਵੀ ਕਰ ਲਿਆ ਤਾਂ ਉਹਦੇ ਕਹੇ ਨਾ ਲੱਗੀ। ਜਾ ਉਪਾਓ ਕਰ ਲੈ।

19 Apr 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

-ਤਿੰਨ ਮਹੀਨੇ ਬੀਤ ਗਏ। ਇੱਕ ਸੌਦਾਗਾਰ ਘੋੜਾ ਲੈ ਕੇ ਆਇਆਂ। ਅਜਿਹਾ ਘੋੜਾ ਰਾਜੇ ਨੇ ਪਹਿਲਾ ਕਦੇ ਨਹੀ ਸੀ ਵੇਖਿਆ। ਅਮੀਰਾ, ਵਜ਼ੀਰਾ ਨੇ ਵੰਡਿਆਇਆ ਕਿ ਮਹਾਰਾਜ ਖਰੀਦ ਲਓ, ਜੇ ਸਵਾਰੀ ਨਹੀ ਕਰਨੀ ਤੇ ਨਾ ਕਰੀਓ। ਤਬੇਲੇ ਦਾ ਸ਼ਿੰਗਾਰ ਤਾਂ ਹੈ। ਬਾਹਰਲੇ ਰਾਜੇ ਆ ਕੇ ਵੇਖਣਗੇ। ਜੇ ਆਪਾ ਨਾ ਖਰੀਦਿਆਂ ਤਾਂ ਕੋਈ ਹੋਰ ਰਾਜਾ ਖਰੀਦ ਲਵੇਗਾ। ਰਾਜੇ ਨੂੰ ਗੱਲ ਜੱਚ ਗਈ। ਉਸਨੇ ਘੋੜਾ ਖਰੀਦ ਲਿਆ। ਕੁਝ ਦਿਨ ਬੀਤ ਗਏ। ਪ੍ਰਜਾ ਨੇ ਘੋੜੇ ਦੀ ਬੜੀ ਤਾਰੀਫ ਕੀਤੀ ਕਿ ਸਾਹਿਬ ! ਘੋੜਾ ਬੜਾ ਸੁੰਦਰ ਹੈ। ਜ਼ਰਾ ਵੀ ਐਬ ਨਹੀ। ਤੁਹਾਡੀ ਸਵਾਰੀ ਲਾਇਕ ਹੈ। ਰਾਜੇ ਨੇ ਮਨ ‘ਚ ਸੋਚਿਆ ਅੱਛਾ ! ਸਵਾਰ ਹੋ ਜਾਦੇ ਹਾ, ਪਰ ਪੂਰਬ ਦਿਸ਼ਾ ਵੱਲ ਨਹੀ ਜਾਂਦੇ। ਜਦ ਰਾਜਾ ਘੋੜੇ ਤੇ ਸਵਾਰ ਹੋਇਆ ਘੋੜਾ ਮੂੰਹ ਜ਼ੋਰ ਹੋ ਕੇ ਜੰਗਲ ਵਿੱਚ ਪੂਰਬ ਦਿਸ਼ਾ ਨੂੰ ਜਾ ਨਿਕਲਿਆ। ਅੱਗੋ ਇੱਕ ਜਗ੍ਹਾ ‘ਤੇ ਇੱਕ ਖੂਬਸੂਰਤ ਔਰਤ ਬੈਠੀ ਰੋ ਰਹੀ ਸੀ। ਘੋੜੇ ਤੋ ਉਤਰ ਕੇ ਰਾਜੇ ਨੇ ਕਾਰਨ ਪੁਛਿਆ। ਉਹ ਕਹਿਣ ਲੱਗੀ ਕਿ ਮੇਰੇ ਰਿਸ਼ਤੇਦਾਰ ਮੈਥੋਂ ਵਿੱਛੜ ਗਏ ਨੇ। ਇਸ ਜੰਗਲ ‘ਚ ਜਾਨਵਰ ਮੈਨੂੰ ਮਾਰ ਦੇਣਗੇ। ਮੈਂ ਮਰਨਾ ਨਹੀ ਚਾਹੁੰਦੀ। ਕ੍ਰਿਪਾ ਕਰਕੇ ਮੇਰੀ ਮਦਦ ਕਰੋ। ਰਾਜੇ ਨੂੰ ਦਯਾ ਆ ਗਈ। ਉਸਨੇ ਪਤਾ ਪੁੱਛਿਆ। ਪਤਾ ਦੁਸ਼ਮਨ ਰਾਜੇ ਦੇ ਇਲਾਕੇ ਦਾ ਸੀ। ਰਾਜੇ ਨੇ ਔਰਤ ਨੂੰ ਘਰ ਛੱਡ ਕੇ ਆਉਣ ਤੋਂ ਮਨਾ ਕਰ ਦਿੱਤਾ। ਔਰਤ ਦੇ ਵਾਰ-ਵਾਰ ਦੁਹਾਈਆ ਪਾਉਣ ਤੇ ਰਾਜਾ ਉਸਨੂੰ ਆਪਣੇ ਮਹਿਲ ਲੈ ਆਇਆ। ਕੁਝ ਦਿਨ ਬੀਤ ਗਏ। ਲੋਕਾ ਨੇ ਤਾਰੀਫ਼ ਕਰਨੀ ਸ਼ੁਰੂ ਕਰ ਦਿੱਤੀ ਕਿ ਮਹਿਮਾਨ ਬੜੀ ਨੇਕ ਤੇ ਸੁਸ਼ੀਲ ਸੁਭਾਉ ਵਾਲੀ ਔਰਤ ਏ। ਆਪ ਦੇ ਲਾਇਕ ਏ। ਰਾਜੇ ਨੂੰ ਵੀ ਇਹ ਸੋਹਣੀ ਔਰਤ ਜੱਚ ਗਈ ਸੀ। ਮਨ ਨੇ ਇੱਕ ਵਾਰ ਫਿਰ ਮਰੋੜਾ ਦਿੱਤਾ। ਉਸਨੇ ਵਿਆਹ ਵੀ ਕਰ ਲਿਆ। ਇਸਤਰੀ ਮਾਇਆ ਦਾ ਜਾਲ ਏ। ਕੁਝ ਦਿਨ ਗੁਜ਼ਰ ਗਏ ਤਾਂ ਉਹ ਕਹਿਣ ਲੱਗੀ, ਇੱਕ ਮਿਹਤਰ ਵੀ ਸ਼ਾਦੀ ਕਰਦਾ ਏ। ਉਹ ਆਪਣੀ ਬਰਾਦਰੀ ਦੀ ਰੋਟੀ ਕਹਿੰਦਾ ਏ।

19 Apr 2010

Showing page 1 of 2 << Prev     1  2  Next >>   Last >> 
Reply