A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 2 of 2 << First   << Prev    1  2   Next >>     
Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਰਾਜੇ ਨੇ ਪੁੱਛਿਆ ਤੂੰ ਕੀ ਚਾਹੁੰਦੀ ਏ। ਉਹ ਕਹਿਣ ਲੱਗੀ, ਰਿਸ਼ੀਆਂ ਮੁਨੀਆਂ, ਨੇਕ ਪੁਰਸ਼ਾਂ ਨੂੰ ਬੁਲਾਉ ‘ਤੇ ਜ਼ਿਆਫ਼ਤ, ਭੋਜ ਫ਼ੀਸਟ ਕਰੋ। ਜਿਸ ਵਕਤ ਸਾਰੇ ਰਿਸ਼ੀ-ਮੁਨੀ ਆ ਕੇ ਬੈਠ ਗਏ ਤਾਂ ਰਾਣੀ ਰਾਜੇ ਨੂੰ ਕਹਿਣ ਲੱਗੀ, “ਮੈਂ ਤੇਰੀ ਅਰਧਾਗਨੀ ਹਾਂ। ਮੈਂ ਵੀ ਤੇਰੇ ਨਾਲ ਸੇਵਾ ਕਰਾਗੀ। ਦੋਵੇ ਸੇਵਾ ਕਰਨ ਲੱਗ ਗਏ। ਉਹ ਜੰਗਲ ਦੇ ਰਹਿਣ ਵਾਲੇ ਸਨ। ਰਾਣੀ ਦੇ ਮਨ ਮੋਹਨੇ ‘ਤੇ ਭੜਕਾਉ ਵਸਤਰ ਵਾਰ-ਵਾਰ ਉਹਨਾ ਦਾ ਧਿਆਨ ਖਿੱਚ ਰਹੇ ਸਨ। ਰੋਟੀ ਵਰਤਾਉਂਦੇ-ਵਰਤਾਉਂਦੇ ਰਾਣੀ ਕਹਿਣ ਲੱਗੀ, ਇਹ ਤਾਂ ਸਾਰੇ ਦੇ ਸਾਰੇ ਲੁੱਚੇ ਆਦਮੀ ਨੇ ਮੇਰੇ ਵਲ ਵਾਰ-ਵਾਰ ਤੱਕ ਰਹੇ ਨੇ। ਰਾਜੇ ਨੂੰ ਗੁੱਸਾ ਆ ਗਿਆ। ਉਸਨੇ ਤਲਵਾਰ ਨਾਲ ਇੱਕ-ਇੱਕ ਕਰਕੇ ਸਾਰੇ ਮਹਾਪੁਰਖਾਂ ਦੇ ਸਿਰ ਧੜ ਤੋਂ ਅਲੱਗ ਕਰ ਦਿੱਤੇ। ਉਸੀ ਵਕਤ ਵੇਦ ਵਿਆਸ ਜੀ ਪਰਗਟ ਹੋਏ ‘ਤੇ ਕਹਿਣ ਲੱਗੇ, “ਕਿਉ ਰਾਜਾ ਕਰ ਲਿਆ ਉਪਾਅ, ਸਭ ਜਾਣਦੇ ਹੋਏ ਵੀ ਤੂੰ ਮਨ ਦੇ ਧੱਕੇ ਚੜ ਗਿਆ। ਆਪਣੀ ਜ਼ਮੀਰ ਦੀ ਅਵਾਜ਼ ਨੂੰ ਅਨਸੁਣਾ ਕਰਕੇ ਤੂੰ ਮਨ ਜ਼ਾਲਮ ਦੇ ਮਗਰ ਲੱਗਦਾ ਰਿਹਾ। ‘ਤੇ ਅੱਜ ਇਸ ਮਨ ਨੇ ਤੇਰੇ ਤੋਂ ਉਹਨਾ ਮਹਾਪੁਰਖਾਂ ਦਾ ਕਤਲ ਕਰਵਾ ਦਿੱਤਾ ਜਿਨਾ ਨੇ ਲੱਖਾ ਲੋਕਾ ਨੂੰ ਬੁਰਾਈ ਛੜਵਾ ਕੇ ਸਿੱਧੇ ਰਾਹ ਪਾਉਣਾ ਸੀ। ਮਨ ਨੇ ਵੱਡਿਆ-ਵੱਡਿਆ ਦੀ ਮਿੱਟੀ ਪਲੀਤ ਕਰ ਦਿੱਤੀ। ਪੁਰਾਣਾ ਨੂੰ ਪੜ੍ਹ ਕੇ ਵੇਖ। ਸਾਰੀਆਂ ਕਿਤਾਬਾਂ ਕਹਿੰਦੀਆਂ ਨੇ, ਜਿਹੜੀਆ ਤਾਕਤਾ ਮਨ ਨੂੰ ਕਾਬੂ ਕਰਦੀਆ ਨੇ, ਉਹ ਤੁਹਾਡੇ ਅੰਦਰ ਹਨ। ਜਦ ਨੌਆਂ ਦੁਆਰਿਆਂ ਤੋਂ ਉੱਪਰ ਚੜ੍ਹ ਕੇ ਮੁਕਾਮ ਅੱਲ੍ਹਾ ਤੇ ਪਹੁੰਚ ਕੇ ਨਾਮ ਰੂਪੀ ਅੰਮ੍ਰਿਤ ਨੂੰ ਪੀਉਗੇ ਤਾਂ ਮਨ ਕਾਬੂ ਆ ਜਾਵੇਗਾ।

19 Apr 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਇਸ ਤੋਂ ਸਪੱਸਟ ਹੁੰਦਾ ਹੈ ਕਿ ਸਮੁੱਚੀ ਮਾਨਵਤਾ ਦਾ ਮਾਰਗ-ਦਰਸ਼ਨ ਕਰਨ ਵਾਲੇ ਸੰਤ ਪੀਰ ਫਕੀਰਾ ਦਾ ਪਰਉਪਕਾਰੀ ਜੀਵਨ ਅਧਿਆਤਮਿਕ ਪਾਂਧੀਆ, ਸਰਬੱਤ ਦਾ ਭਲਾ ਮੰਗਣ ਵਾਲੀ ਸੋਚ, ਬੇਮਿਸਾਲ ਕਰਿਸ਼ਮੇ, ਹਰ ਵਰਗ ਧਰਮ, ਜਾਤ, ਨਸਲ ‘ਤੇ ਕੌਮ ਦਾ ਸਤਿਕਾਰ ਸਮੁੱਚੀ ਮਨੁੱਖਤਾ ਲਈ ਇੱਕ ਚਾਨਣ ਮੁਨਾਰੇ ਦਾ ਕੰਮ ਕਰਦਾ ਹੈ। ਇੰਝ ਹੀ ਕਰੋੜਾਂ ਲੋਕਾ ਦੀ ਸ਼ਰਧਾ ਦਾ ਕੇਦਰ ਨਹੀ ਬਣ ਜਾਦੇ।

ਥੋੜਾ ਸੋਚੋ ਕਿਤੇ ਅਸੀ ਕਿਸੇ ਦੇ ਬਹਕਾਵੇ ਵਿੱਚ ਆ ਕੇ, ਕਿਸੇ ਧਰਮ ਜਾਂ ਮਜ਼ਬ ਨੂੰ ਨੀਵਾ ਵਿਖਾਉਣ ਲਈ ਕੋਈ ਸਾਜਿਸ਼ ਜਾਂ ਕੋਈ ਅਪਸ਼ਬਦ ਦਾ ਪ੍ਰਯੋਗ ਤਾਂ ਨਹੀ ਕਰ ਰਹੇ। ਪਹਿਲਾ ਆਪਣੀ ਜ਼ਮੀਰ ਦੀ ਅਵਾਜ਼ ਸੁਣੋ। ਅਸੀ ਖੁਦ ਗਊਆਂ ਪੁੰਨ ਕਰਕੇ ਨਹੀ ਬੈਠੇ। ਬਹੁਤੇ ਸਾਹਿਤਕਾਰ, ਪੱਤਰਕਾਰ ਤੇ ਵਿਦਵਾਨ ਜ਼ਜਬਾਤੀ ਹੋ ਕੇ ਖ਼ਬਰਾਂ ਜਾਂ ਲੇਖ ਇੰਝ ਲਿਖਦੇ ਨੇ ਕੀ ਉਸ ਵਿੱਚ ਕਿਸੇ ਖਾਸ ਧਰਮ ਜਾਂ ਮਜ਼ਬ ਦੀ ਕੱਟੜਤਾ ਸਪੱਸ਼ਟ ਦਿਖਾਈ ਦਿੰਦੀ ਹੈ। ਪਾਠਕ ਪਹਿਲੇ ਦੋ ਸ਼ਬਦਾ ਤੋਂ ਹੀ ਸਮਝ ਜਾਦਾ ਹੈ ਕੀ ਇਹ ਭਾਈ ਸਾਹਿਬ ਹੁਣ ਇੱਕ ਤਰਫਾ ਗੱਲ ਤੋਰਣਗੇ। ਵਿਰੋਧੀ ਧਿਰ ਦੀ ਸਫਾਈ ਦਾ ਤਾਂ ਸਵਾਲ ਹੀ ਪੈਦਾ ਨਹੀ ਹੁੰਦਾ। ਜੇ ਕੁਝ ਲਿਖਣਾ ਮਜਬੂਰੀ ਬਣ ਜਾਵੇ ਚੰਦ ਲੈਣਾ ਉਹ ਵੀ ਅਧੂਰੀਆ। ਇਹਨਾ ਵੀਰਾਂ ਨੂੰ ਸ਼ਾਇਦ ਇਹ ਨਹੀ ਪਤਾ ਕਿ ਤੁਹਾਡੀ ਕਲਮ ‘ਚੋ ਨਿਕਲਿਆਂ ਇੱਕ-ਇੱਕ ਅੱਖਰ ਜਿੱਥੇ ਲੱਖਾਂ ਲੋਕਾ ਦੇ ਦਿਲਾ ‘ਤੇ ਠੇਸ ਪਚਾ ਸਕਦਾ ਹੈ ‘ਤੇ ਉੱਥੇ ਹੀ ਕਰੋੜਾਂ ਦੇ ਦਿਲਾ ਅੰਦਰ ਨਫ਼ਰਤ ਦੀ ਚਿੰਗਾਰੀ ਵੀ ਲਾ ਸਕਦਾ ਹੈ। ਬਲਦੀ ਤੇ ਤੇਲ ਸੁੱਟਣਾ ਕਿੱਥੋ ਦੀ ਸਿਆਣਪ ਹੈ। ਬਸ ਫਿਰ… ਨਫ਼ਰਤ…ਸਿਰਫ ਨਫ਼ਰਤ।

19 Apr 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਮੈਂਨੂੰ ਪਤਾ ਹੈ ਕੱਟੜਵਾਦ ‘ਚ ਫਸੇ ਬਹੁਤੇ ਸੰਪਾਦਕ ਭਰਾ ਮੇਰਾ ਲੇਖ ਪੜ੍ਹਦੇ ਹੀ ਪਾੜ ਦੇਣਗੇ। ਪਰ ਮੈਂ ਉਹਨਾ ਨੂੰ ਇੱਕ ਗੱਲ ਜ਼ਰੂਰ ਦੱਸਣਾ ਚਾਹੁੰਦਾ ਹਾ ਕਿ “ਸ਼੍ਰੀ ਮਾਨ ਜੀਓ” ਮੈਂ ਕਿਸੇ ਧਰਮ ਦੇ ਵਿਰੁੱਧ ਨਹੀ ਲਿਖ ਰਿਹਾ ‘ਤੇ ਨਾ ਹੀ ਕਿਸੇ ਖਾਸ ਧਰਮ ਦੇ ਹੱਕ ਵਿੱਚ ਲਿਖ ਰਿਹਾ ਹਾ। ਮੈਂ ਤਾਂ ਸਿਰਫ ਹਕੂਮਤੀ ਲੀਡਰਾਂ ‘ਤੇ ਕੱਟੜਵਰਤੀ ਲੇਖਕ, ਪੱਤਰਕਾਰਾਂ, ਵਿਧਵਾਨਾਂ ਦੀ ਕਾਰਗੁਜਾਰੀ ਤੇ ਚਾਨਣਾ ਪਾ ਰਿਹਾ ਹਾਂ। ਦੇਸ਼ ਦੀ ਸ਼ਾਤੀ ਨੂੰ ਭੰਗ ਕਰਨ ਵਾਲੇ ‘ਤੇ ਦਹਿਸ਼ਤਗਰਦੀ ਫੈਲਾਉਣ ਵਾਲੇ ਸਭ ਤੋਂ ਵੱਡੇ ਕਾਰਨਾ ਬਾਰੇ ਲਿਖ ਰਿਹਾ ਹਾਂ। ਇਸ ਸਮੇਂ ਇਨਸਾਨੀਅਤ ਹੀ ਮੇਰਾ ਧਰਮ ਹੈ ‘ਤੇ ਇਹ ਇਨਸਾਨੀਅਤ ਦਾ ਜ਼ਜਬਾ ਮੈਂਨੂੰ ਵਾਰ-ਵਾਰ ਇੱਕ ਕੋਸ਼ਿਸ ਕਰਨ ਲਈ ਉਕਸਾਉਦਾ ਹੈ। ਮੈਂ ਤਾਂ ਸਿਰਫ ਛੋਟੀ ਜਿਹੀ ਕੋਸ਼ਿਸ ਹੀ ਕਰ ਰਿਹਾ ਹਾਂ ਸਾਡੇ ਸਿਆਸੀ ਨੇਤਾਵਾਂ ਦੀ ਕਾਰਗੁਜਾਰੀ ਵਿੱਚ ਆਈ ਗਰਾਵਟ ਨੂੰ ਨਿਖਾਰਣ ਦੀ, ਗੰਦੀ ਰਾਜਨੀਤੀ ਦੇ ਚੱਪੇ-ਚੱਪੇ ਦੇ ਫੈਲਿਆ ਹੋਇਆ ਭ੍ਰਿਸ਼ਟਾਚਾਰ ‘ਤੇ ਫਿਰਕੁਪੂਨਾ ਖਤਮ ਕਰਨ ਦੀ ਤਾਂ ਜੋ ਦੇਸ਼ ਦੀ ਏਕਤਾ ਨੂੰ ਬਲ ਮਿਲੇ ‘ਤੇ ਸਾਡਾ ਦੇਸ਼ ਖੁਸ਼ਹਾਲੀ ਵੱਲ ਵੱਧੇ।

19 Apr 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਕੁਝ ਮਹੀਨੇ ਪਹਿਲਾ ਪੰਜਾਬ ਦੇ ਇੱਕ ਹੋਣਹਾਰ ਗਾਇਕ ਬੱਬੂ ਮਾਨ ਦੀ ਇੱਕ ਕੈਸਟ “ਸਿੰਘ ਇਜ਼ ਬੈਟਰ ਦੈਨ ਕਿੰਗ” ਦੀ ਬੜੀ ਚਰਚਾ ਸੁਣੀ। ਇਸ ਕੈਸਟ ਦਾ ਇੱਕ ਧਾਰਮਿਕ ਗੀਤ ਲੰਬਾ ਸਮਾ ਵਿਵਾਦਾ ‘ਚ ਰਿਹਾ। ਇਸ ਗੀਤ ਨੂੰ ਲੈ ਕੇ ਦੋ ਧਿਰ ਪੈਦਾ ਹੋ ਗਏ। ਕਈ ਲੇਖਕ ਵੀਰਾ ਨੇ ਗਾਇਕ ਦੇ ਹੱਕ ‘ਚ ਆਪਣੀ ਕਲਮ ਚੁੱਕੀ ‘ਤੇ ਕੁਝ ਲੇਖਕ ਵੀਰਾ ਨੇ ਇਸ ਗਾਇਕੀ ਦੇ ਵਿਰੁੱਧ। ਲੇਖਕ ਤੇ ਵਿਧਵਾਨਾਂ ਦੇ ਆਪਸੀ ਮਤਭੇਦ ਪੜ੍ਹ ਕੇ ਇਹ ਕਹਿਨਾ ਬੜਾ ਹੀ ਮੁਸ਼ਕਿਲ ਹੈ ਕਿ ਕੌਣ ਕਿੰਨਾ ਕੁ ਸਹੀ ਹੈ ‘ਤੇ ਕੌਣ ਕਿੰਨਾ ਕੁ ਗਲਤ। ਇਸਦਾ ਫੈਸਲਾ ਤਾਂ ਆਮ ਜਨਤਾ ਹੀ ਕਰ ਸਕਦੀ ਹੈ। ਕਈ ਵੀਰ ਲਿਖਦੇ ਨੇ ਕੀ ਕੁਝ ਬਾਬਿਆਂ ਨੇ ਜ਼ਜਬਾਤੀ ਹੋਕੇ ਗਾਇਕ ਦੇ ਵਿਰੁੱਧ ਕਾਫੀ ਨਜ਼ਾਇਜ ਬੋਲ ਦਿੱਤਾ। ਉਹਨਾ ਨੂੰ ਇਹਨਾ ਭਾਵੁਕ ਨਹੀ ਹੋਣਾ ਚਾਹਿੰਦਾ ਸੀ। ਸਗੋ ਸੰਤੋਖ, ਧੀਰਜ, ਨਿਮਰਤਾ ‘ਤੇ ਸਹਿਨਸ਼ੀਲਤਾ ਨਾਲ ਕੰਮ ਲੈਣਾ ਚਾਹਿੰਦਾ ਸੀ। ਗਾਇਕ ਨੇ ਤਾਂ ਇੱਕ ਸੱਚ ਤੋਂ ਪੜਦਾ ਉਠਾਇਆਂ ਏ। ਪਾਠਕ ਇਹ ਸੋਚ ਰਹੇ ਹੋਣਗੇ ਕਿ ਇੱਕ ਪਾਸੇ ਲੇਖਕ ਨਿੱਡਰ ਹੋਕੇ ਲਿਖਣ ਦੀਆ ਗੱਲਾਂ ਕਰਦਾ ਹੈ ‘ਤੇ ਦੂਸਰੇ ਪਾਸੇ ਉਹਨਾ ਬਾਬਿਆਂ ਦੇ ਨਾਮ ਲਿਖਣ ਤੋਂ ਵੀ ਡਰਦਾ ਹੈ।

“ਪਿਆਰੇ ਪਾਠਕੋ” ਮੈਂ ਤੁਹਾਨੂੰ ਪਹਿਲਾ ਵੀ ਦੱਸ ਚੁੱਕਾ ਹਾਂ ਕਿ ਇਨਸਾਨੀਅਤ ਹੀ ਮੇਰਾ ਧਰਮ ਹੈ ‘ਤੇ ਇਹ ਸਿਰਫ ਜੋੜਨਾ ਸਿਖਾਉਦਾ ਹੈ ਤੋੜਨਾ ਨਹੀ। ਮੈਂ ਭਲਾ ਦੂਸਰੇ ਵੀਰਾ ਦੀ ਸ਼ਰਧਾ ਤੇ ਸੱਟ ਮਾਰਕੇ ਉਹਨਾ ਦੇ ਦਿਲ ਕਿਵੇ ਤੋੜ ਸਕਦਾ ਹਾਂ। ਕਬੀਰ ਜੀ ਫਰਮਾਉਦੇ ਨੇ-

19 Apr 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਬੁਰਾ ਜੋ ਦੇਖਣ ਮੈਂ ਚਲਾ, ਬੁਰਾ ਨਾ ਮਿਲੀਆ ਕੋਈ।
ਜੋ ਮਨ ਖੋਜੀਆ ਆਪਣਾ ਤੌਂ ਮੁਜਸੇ ਬੁਰਾ ਨਾ ਕੋਈ॥

ਸੋ ਮੈਂ ਕੋਈ ਦੁੱਧ ਦਾ ਧੁਲੀਆ ਨਹੀ। ਤੁਹਾਡੇ ਵਰਗਾ ਇੱਕ ਆਮ ਆਦਮੀ ਹਾਂ। ਖੈਰ ਆਪਾ ਗੱਲ ਗਾਇਕ ਦੇ ਵਿਰੁੱਧ ਲਿਖਣ ਵਾਲਿਆ ਦੀ ਕਰਦੇ ਹਾਂ। ਕੁਝ ਵੀਰ ਲਿਖਦੇ ਨੇ ਕਿ ਚੰਗਾ ਹੁੰਦਾ ਜੇ ਗਾਇਕ “ਸੀ” ਦੀ ਥਾ ਗੁਰੁ ਜੀ ਦੀ ਹੋਦ ‘ਤੇ ਭਗਤੀ ਦਾ ਜ਼ਜਬਾ ਪੈਦਾ ਕਰਨ ਲਈ, ਗੁਰੁ ਸਾਹਿਬਾਨਾ ਦੀ ਬਾਨੀ ਜੁਗੋ ਜੁਗ ਅੱਟਲ ਧੰਨ ਗੁਰੂ ਗ੍ਰਥ ਸਾਹਿਬ ਜੀ ਮਹਾਰਾਜ ਦੀ ਹਜੂਰੀ ਨੂੰ ਮੁੱਖ ਰੱਖ ਕੇ ਕੁਝ ਅਜਿਹਾ ਗਾਉਦਾ ਜਿਸ ਨਾਲ ਲੋਕਾ ਅੰਦਰ ਸਾਡੇ ਗੁਰੂਆ ਪ੍ਰਤੀ ਸ਼ਰਧਾ ਤੇ ਵਿਸ਼ਵਾਸ ਦਾ ਜ਼ਜਬਾ ਹੋਰ ਪੱਕਾ ਹੁੰਦਾ। ਜੇ ਇਸ ਗੀਤ ਨੂੰ ਪ੍ਰਮਾਰਥੀ ਨਜ਼ਰ ਨਾਲ ਵੇਖਿਆ ਜਾਵੇ ਤਾਂ ਇਸ ਵਿੱਚ ਪ੍ਰਮਾਰਥ ਘੱਟ ‘ਤੇ ਬੁਰਾਈ ਦੇ ਲਫ਼ਜ ਜਿਆਦਾ ਨੇ। ਇਸ ਗੱਲ ਨੂੰ ਵੀ ਨਜ਼ਰ ਅੰਦਾਜ ਨਹੀ ਕੀਤਾ ਜਾ ਸਕਦਾ ਕਿ ਜਿੱਥੇ ਗਾਇਕ ਨੇ ਗੁਰੂ ਇਤਿਹਾਸ ਭੁੱਲ ਰਹੇ ਲੋਕਾ ਨੂੰ ਫਿਰ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆ ਪ੍ਰਮਾਰਥੀ ਯਾਤਰਾਵਾ ਦਾ ਜਿਕਰ ਕਰਕੇ ਗੁਰੂ ਸਾਹਿਬਾਨਾ ਦਾ ਇਤਿਹਾਸ ਯਾਦ ਕਰਵਾਇਆ ਹੈ। ਬਹੁਤ ਹੀ ਤਰੀਫ਼ ਕਰਨ ਯੋਗ ਗੱਲ ਹੈ। ਪਰ ਨਾਲ ਹੀ ਬੁਰਾਈ ਕਰਕੇ ਲੱਖਾਂ ਲੋਕਾ ਦੀਆ ਭਾਵਨਾਵਾਂ ਨੂੰ ਵਲੂੰਧਰ ਦਿੱਤਾ। ਇਹ ਬਹੁਤ ਅਫ਼ਸੋਸ ਦੀ ਗੱਲ ਹੈ। ਹਾਂ… ਕਈ ਬਾਬੇ ਅਜਿਹੇ ਵੀ ਹਨ ਜੋ ਧਰਮ ਦੇ ਨਾਂ ਤੇ ਪੈਸੇ ਲੁੱਟ ਰਹੇ ਨੇ। ਆਪਣੀ ਕੋਈ ਬੁਰਾਈ ਨੂੰ ਲਕਾਉਣ ਲਈ ਦੂਸਰੇ ਬਾਬਿਆਂ ਵਿਰੁੱਧ ਬਿਆਨਬਾਜੀ ਕਰਕੇ ਆਵਾਮ ਨੂੰ ਭੱੜਕਾਉਦੇ ਨੇ।

19 Apr 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਪਰ ਇਸ ਗੱਲ ਨੂੰ ਵੀ ਨਜ਼ਰ-ਅੰਦਾਜ ਨਹੀ ਕੀਤਾ ਜਾਂ ਸਕਦਾ ਕਿ ਇਸ ਦੁਨੀਆ ‘ਚ ਅਜਿਹੇ ਮਹਾਂਪੁਰਖ ਵੀ ਹਨ ਜਿੰਨਾ ਦਾ ਮਿਸ਼ਨ ਧਰਮ ਪ੍ਰਚਾਰ ਨਹੀ ਬਲਕਿ ਨਿਰਸਵਾਰਥ ਲੋਕਾ ਦੇ ਦਿਲਾਂ ਅੰਦਰ ਲੁੱਕੇ ਇਨਸਾਨੀਅਤ ‘ਤੇ ਧਾਰਮਿਕ ਜ਼ਜਬੇ ਨੂੰ ਨਿਖਾਰਣਾ ਹੈ। ਇਸ ਕਾਰਜ ਲਈ ਉਹ ਦਿਨ ਰਾਤ ਖੱਪਦੇ ਹਨ। ਅਜਿਹੇ ਪ੍ਰਚਾਰਕਾ ਦੇ ਬਾਸ਼ਿੰਦੇ ਆਪਣੇ ਸ਼ਰੀਰ ਦਾ ਭੋਰਾ-ਭੋਰਾ ਰੱਤ, ਮਰਣ ਤੋਂ ਬਾਦ ਆਪਣੇ ਸ਼ਰੀਰ ਦਾ ਅੰਗ-ਅੰਗ ਸਮੁੱਚੀ ਮਾਨਵਤਾ ਦੇ ਨਾਮ ਲਿਖ ਰਹੇ ਹਨ। ਇਹਨਾ ਪ੍ਰਚਾਰਕਾ ਦੇ ਭਗਤ ਯੋਧਾ ਆਪਣੇ ਗੁਰੂ ਸਾਹਿਬਾਨਾ ਦੇ ਬਚਨਾ ਤੇ ਫੁੱਲ ਝੜਾਉਦੇ ਹੋਏ ਵੇਸ਼ਵਾਵਾ ਨਾਲ ਵਿਆਹ ਰਚਾ ਕੇ ਸਮੁੱਚੀ ਮਨੁੱਖਤਾ ਤੇ ਇੱਕ ਵੱਡਾ ਉਪਕਾਰ ਕਰ ਰਹੇ ਨੇ। ਭਲੇ ਹੀ ਇਸ ਗੀਤ ‘ਚ ਕਿਸੇ ਵੀ ਬਾਬੇ ਜਾਂ ਕਿਸੇ ਹੋਰ ਸਿੱਖ ਜਥੇਬੰਦੀ ਖਿਲਾਫ ਨਾਮ ਲੈ ਕੇ ਸਿੱਧਾ ਵਾਰ ਨਹੀ ਕੀਤਾ ਗਿਆ। ਪਰ ਨਫ਼ਰਤ ਦੇ ਪੁਜਾਰੀ ਧਰਮ ‘ਤੇ ਕੌਮ ਦੇ ਵੈਰੀ ਸਾਰੇ ਬਾਬਿਆਂ ਨੂੰ ਇੱਕ ਹੀ ਤੱਕੜੀ ਵਿੱਚ ਤੋਲਦੇ ਹਨ। ਜਿਸ ਬਾਬੇ ਦੀ ਛਵੀ ਸਾਡੇ ਅਖੋਤੀ ਧਰਮ ਦੇ ਠੇਕੇਦਾਰਾਂ ਨੇ ਹੇਠਾ ਸੁੱਟ ਦਿੱਤੀ। ਸਾਡੇ ਮਨਾ ਅੰਦਰ ਦੂਸਰੇ ਬਾਬਿਆਂ ਜਾਂ ਧਰਮਾਂ ਪ੍ਰਤੀ ਨਫ਼ਰਤ ਪੈਦਾ ਕਰ ਦਿੱਤੀ। ਅਸੀ ਉਸਨੂੰ ਇਸ ਗੀਤ ਦਾ ਪਾਤਰ ਮੰਨ ਕੇ ਦੇਖਦੇ ਹਾ। ਕਿੰਨੀ ਸ਼ਰਮ ਦੀ ਗੱਲ ਹੈ। ਸਾਡਾ ਧਰਮ ਸਾਨੂੰ ਨਿੰਦਿਆ ਚੁਗਲੀ, ਦੁਰਕਾਰਣਾ, ਫਿਟਕਾਰਣਾ ‘ਤੇ ਕਿਸੇ ਨੂੰ ਮਾੜਾ ਬੋਲਣਾ ਨਹੀ ਸਿਖਾਉਦਾ। ਸਾਡਾ ਧਰਮ ਸਾਨੂੰ ਸਿਖਾਉਦਾ ਹੈ ਤਾਂ ਸਿਰਫ ਆਪਸੀ ਪ੍ਰੇਮ, ਦੇਸ਼ ਭਗਤੀ ਦਾ ਜ਼ਜਬਾ, ਹਮਦਰਦੀ ਦੀ ਭਾਵਨਾ, ਭਾਈਚਾਰਾ, ਦਸਾ ਨੁੰਹਾ ਦੀ ਕਿਰਤ ਤੇ ਵੰਡ ਕੇ ਛਕਣਾ।

19 Apr 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਕਲਮ ਚੁੱਕਣ ਦਾ ਮੇਰਾ ਮੱਕਸਦ ਕਿਸੇ ਦੀਆ ਭਾਵਨਾਵਾ ਨੂੰ ਠੇਸ ਪਹੁੰਚਾਉਨਾ ਨਹੀ ਤੇ ਨਾ ਹੀ ਕਿਸੇ ਨੂੰ ਲੜਾਉਣਾ ਹੈ। ਮੈਂ ਤਾਂ ਸਿਰਫ ਨਫ਼ਰਤ ਨੂੰ ਖਤਮ ਕਰਨ ਦੀ ਇੱਕ ਕੋਸ਼ਿਸ ਕਰਕੇ ਆਪਣੇ ਵਤਨ ਦੀ ਸ਼ਾਨ ਤੇ ਮਾਨ ਨੂੰ ਮਜ਼ਬੂਤ ਕਰਨਾ ਚਾਹੁੰਦਾ ਹਾਂ। ਇਹਨਾ ਕਹਿੰਦੇ ਹੋਏ ਮੈਂ ਦੂਸਰੇ ਸਾਹਿਤਕਾਰ ‘ਤੇ ਪੱਤਰਕਾਰ ਨੂੰ ਇੱਕ ਬੇਨਤੀ ਜ਼ਰੂਰ ਕਰਾਗਾਂ ਕਿ ਪਿਆਰੇ ਵੀਰੋ ਆਓ ਅੱਜ ਮਿਲਕੇ ਪਰਣ ਕਰੀਏ। ਨਫ਼ਰਤ ਨੂੰ ਦਿਲਾ ‘ਚੋਂ ਕੱਢ ਕੇ, ਮਿਲਕੇ ,ਫੁੱਟ ਦੇ ਕਾਰਨਾ ਤੇ ਗੌਰ ਕਰੀਏ ਤੇ ਸਾਝੇ ਹੱਲ ਲੱਭਣ ਦੀ ਕੋਸ਼ਿਸ ਕਰੀਏ। ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਕੁਝ ਅਜਿਹਾ ਲਿਖੀਏ ਜਿਸ ਨਾਲ ਭਾਰਤ ਤੇ ਪਾਕਿਸਤਾਨ ਦੀ ਸੁੱਤੀ ਸਰਕਾਰ ਤੇ ਜਨਤਾ ਦੇ ਮਨਾਂ ਅੰਦਰ ਉਸਾਰੂ ਭਾਵਨਾ ਸਿਰਜ ਕੇ ਨਫ਼ਰਤ ਦੀ ਥਾਂ ਪਿਆਰ, ਦੰਗਿਆ ਦੀ ਥਾਂ ਅਮਨ ਤੇ ਸ਼ਾਂਤੀ ਦਾ ਵਾਤਾਵਰਣ ਪੈਦਾ ਕਰ ਸਕੀਏ। ਸਰੱਬਤ ਦੇ ਭਲੇ ਲਈ ਹਮਦਰਦੀ ਦਾ ਸੰਦੇਸ਼ ਦੁਨੀਆ ਦੇ ਕੋਨੇ-ਕੋਨੇ ‘ਚ ਪਹੁੰਚਾ ਸਕੀਏ। ਉਹ ਦਿਨ ਦੂਰ ਨਹੀ ਜਦ ਭਾਈਚਾਰੇ ਦੀ ਮਿਸਾਲ ਬਣੀਆ ਭਾਰਤ ਤੇ ਪਾਕਿਸਤਾਨ ਦਾ ਇੱਕ ਸਾਝਾ ਝੰਡਾ ਲਹਿਰਾਏਗਾ।

ਜੈ ਹਿੰਦ……!!

19 Apr 2010

Showing page 2 of 2 << First   << Prev    1  2   Next >>     
Reply