Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਈ ਦਿਵਸ ਤੇ ਵਿਸ਼ੇਸ਼ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਮਈ ਦਿਵਸ ਤੇ ਵਿਸ਼ੇਸ਼

ਮਈ ਦਿਵਸ ਸਾਨੂੰ 1886 ਦੇ  ਖੂੰਨੀ ਸਾਕੇ ਦੀ ਯਾਦ ਦਿਵਾਉਂਦਾ  ਹੈ | ਅਮਰੀਕਾ ਦੇ ਸ਼ਿਕਾਗੋ ਸ਼ਹਿਰ 'ਚ ਮਜ਼ਦੂਰਾਂ ਨੇ ਕੰਮ ਦੀ ਦਿਹਾੜੀ ਦਾ ਟਾਈਮ 8 ਘੰਟੇ ਤੈਅ ਕਰਾਉਣ ਲਈ ਇੱਕ ਦਿਨਾ ਰੋਸ ਹੜਤਾਲ ਦੌਰਾਨ ਕੀਤੀ ਸੀ | (ਉਸ ਵੇਲੇ ਮਜ਼ਦੂਰਾਂ ਤੋਂ 10-12 ਘੰਟੇ ਕੰਮ ਲੈਣਾ ਆਮ ਜਿਹੀ ਗੱਲ ਸੀ)


ਪੂੰਜੀਪਤੀਆਂ ਵਲੋਂ ਇਸ ਹੜਤਾਲ ਤੋਂ ਬੁਖਲਾ ਕੇ 3 ਮਈ ਨੂੰ ਮਜ਼ਦੂਰਾਂ ਦੀ ਪੁਰਅਮਨ ਮੀਟਿੰਗ ਤੇ ਪੁਲੀਸ ਦੀ ਮੱਦਦ ਨਾਲ ਵਹਿਸ਼ੀ ਜ਼ੁਲਮ ਢਾਹਿਆ ਗਿਆ, ਜਿਸਦੇ ਸਿੱਟੇ ਵਜੋਂ 6 ਮਜ਼ਦੂਰ ਸ਼ਹੀਦ ਹੋ ਗਏ | ਅਗਲੇ ਦਿਨ 4 ਮਈ ਨੂੰ ਜਦੋਂ ਇਸ ਕਾਰੇ ਵਿਰੁੱਧ ਰੋਸ ਪ੍ਰਗਟ ਕਰਨ ਲਈ ਮੁਜਾਹਰਾ ਕਰ ਰਹੇ ਸੀ ਤਾਂ ਹਾਕਮਾਂ ਵਲੋਂ ਮੁਜ਼ਾਹਰੇ 'ਚ ਆਪੇ ਇੱਕ ਬੰਬ ਸੁੱਟਿਆ ਜਿਸ ਦੇ ਸਿੱਠੇ ਵਜੋਂ ਇੱਕ ਸਾਰਜੰਟ ਮਾਰਿਆ ਗਿਆ |  ਇਸ ਨੂੰ ਬਹਾਨਾ ਬਣਾਕੇ  ਫਿਰ ਤੋਂ ਮੁਜ਼ਾਹਰਾਕਾਰੀ ਮਜ਼ਦੂਰਾਂ 'ਤੇ ਹਮਲਾ ਕੀਤਾ ਗਿਆ ਜਿਸ ਦੌਰਾਨ 4 ਮਜ਼ਦੂਰ ਸ਼ਹੀਦ ਹੋ ਗਏ ਅਤੇ ਇੱਕ ਪੁਲਸੀਆ ਵੀ ਮਾਰਿਆ ਗਿਆ |


ਪੂੰਜੀਵਾਦੀ ਸਰਕਾਰ ਵਲੋਂ ਮੁਜ਼ਾਹਰੇ ਦੇ 8 ਆਗੂਆਂ ਤੇ ਮੁਕੱਦਮਾ ਚਲਾਇਆ ਗਿਆ | ਜਿਵੇਂ ਕਿ ਸ਼ੁਰੂ ਤੋਂ ਲੈਕੇ ਅੱਜ ਤੱਕ ਹੁੰਦਾ ਆ ਰਿਹਾ ਹੈ ਪੂੰਜੀਵਾਦੀ ਨਿਆਂ ਪ੍ਣਾਲੀ ਦਾ ਸਬੂਤ ਦਾ ਸਬੂਤ ਦਿੰਦਿਆ ਹੋਇਆਂ 7 ਆਗੂਆਂ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ (ਇਹ ਆਗੂ ਸਨ-ਅਲਬਰਟ ਪਾਰਸਨਸ, ਆਗਸਤ ਸਪਾਈਜ਼, ਸੈਮੂਅਲ ਫੀਲਡਜ਼, ਮਾਈਕਲ ਸ਼ਾਅਬ, ਲੂਈ ਕਿੰਗ, ਅਡੌਲਫ ਫਿਸ਼ਰ, ਅਤੇ ਜਾਰਜ ਐਨਗਲ) ਇੱਥੇ ਜ਼ਿਕਰ ਯੋਗ ਹੈ ਕਿ ਇਹਨਾ ਸੱਤ ਆਗੂਆਂ ਵਿੱਚੋਂ ਸਿਰਫ 2 ਹੀ  4 ਮਈ ਦੇ ਮੁਜ਼ਾਹਰੇ 'ਚ ਸ਼ਾਮਿਲ ਸਨ | ਅੱਠਵੇਂ ਆਗੂ ਆਸਕਰ ਨੀਵ ਨੂੰ 15 ਸਾਲ ਦੀ ਸਜ਼ਾ ਸੁਣਾਈ ਗਈ ਸੀ |


ਇਸ ਬੇਇਨਸਾਫੀ ਵਿਰੁੱਧ ਮਜ਼ਦੂਰਾਂ ਤੋਂ ਇਲਾਵਾ ਕੁਝ ਅਗਾਂਹ ਵਧੂ ਅਮਰੀਕਨਾਂ ਵਲੋਂ ਰੋਸ ਮੁਜ਼ਾਹਰੇ ਕੀਤੇ ਗਏੇ ਪਰ ਸਾਰੀਆਂ ਅਪੀਲਾਂ ਤੇ ਦਲੀਲਾਂ ਨੂੰ ਅਣਸੁਣਿਆਂ ਕਰ ਦਿੱਤਾ ਗਿਆ,  ਕੇਵਲ ਫੀਲਡਜ਼ ਤੇ ਸ਼ਾਅਬ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲਿਆ ਗਿਆ ਤੇ ਸਾਥੀ ਲੂਈ ਦਾ ਜੇਲ 'ਚ ਦਿਹਾਂਤ ਹੋ ਗਿਆ | ਬਾਕੀ ਚਾਰ ਯੋਧਿਆਂ ਨੂੰ 11 ਨਵੰਬਰ 1887 ਨੂੰ ਫਾਂਸੀ ਦੇ ਦਿੱਤਾ ਗਿਆ | ਫਾਂਸੀ ਦੇ ਤਖਤੇ ਵੱਲ ਜਾਂਦਿਆਂ ਸਪਾਈਜ਼ ਦੇ ਆਖਰੀ ਸ਼ਬਦ ਇਹ ਸਨ

 


 " ਇੱਕ ਸਮਾਂ ਆਵੇਗਾ, ਜਦੋਂ ਸਾਡੀ  ਚੁੱਪ, ਸਾਡੇ ਸ਼ਬਦਾਂ ਨਾਲੋਂ ਜ਼ਿਆਦਾ ਬੋਲੇਗੀ"

29 Apr 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਅੱਜ ਜਿੱਥੇ ਅਸੀ ਉਹਨਾਂ ਸ਼ਹੀਦਾ ਨੂੰ ਯਾਦ ਕਰ ਰਹੇ ਹਾਂ ਉੁਥੇ ਸਾਡਾ ਫਰਜ਼  ਬਣਦਾ ਹੈ ਕਿ  ਪੂੰਜੀਵਾਦੀ ਸਿਸਟਮ ਜੋ ਕਿ ਅੱਜ ਵੀ ਉਸੇ ਤਰੀਕੇ ਨਾਲ ਮਜ਼ਦੂਰਾਂ ਦਾ ਸ਼ੋਸ਼ਣ ਕਰ ਰਿਹਾ ਹੈ ਦੇ ਖਿਲਾਫ, ਅਤੇ ਹਰ ਪ੍ਕਾਰ ਦੇ ਸਮਾਜਿਕ ਤੇ ਆਰਥਿਕ ਜਬਰ ਦੇ ਖਿਲਾਫ  ਜ਼ੋਰਦਾਰ ਅਵਾਜ ਬੁਲੰਦ ਕਰਦੇ ਰਹੀਏ ਤਾਂ ਕਿ ਮਈ ਦਿਵਸ ਦੀਆਂ ਇੰਨਕਲਾਬੀ ਰਵਾਇਤਾਂ ਨੂੰ ਕਾਇਮ ਰੱਖਿਆ ਜਾ ਸਕੇ |

 

ਬਲਿਹਾਰ ਸਿੰਘ ਸੰਧੂ
ਮੈਲਬੋਰਨ ਅਸਟਰੇਲੀਆ

29 Apr 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

Thanks Balihar ji, its really good to know the history behind existence of this day.


Thanks and great effort too ..


God Bless !!!

29 Apr 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Thanks Kuljit Ji for spending valuable time in reading....

 

I've tried my best to keep it as brief as I possibly could...

29 Apr 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਬਹੁਤ ਬਹੁਤ ਸ਼ੁਕਰੀਆ ਵੀਰ ਜੀ...... ਤਵਾਰੀਖ ਦੇ ਇਸ ਹਿੱਸੇ ਨਾਲ ਰੂਬਰੂ ਕਰਾਉਣ ਲਈ......

29 Apr 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

aap ji da bahut bahut shukriya bhaji...

menu nahi pta c is din da pichhokad...

 

main b krunga post ik kavita Dr.Gagandeep Kaur Ji di  (majdoor diwas) upar..

nw i'm @ work,,shami krunga post ghar pyi aa likhi punjabi 'ch...

 

aap ji da bahut shukriya is din di ehmiyat share karn lyi...

29 Apr 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Amrinder te Lakhwinder...tuhada vee dhanwaad ae aapne keemti samey chon time kadhan layi...te hausla afzaai layi...

 

@ Lakhwinder haan zarur karna post oh poem vee ithey...

29 Apr 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਇਸ ਦਿਨ ਉੱਤੇ ਇੰਨਕਲਾਬੀ ਕਵੀ ਜੈਮਲ ਪੱਡਾ ਦੀ ਕਲਮ ਤੋਂ ਲਿਖੀ ਹੋਈ ਇੱਕ ਕਵਿਤਾ ਸਾਂਝੀ ਕਰਨ ਜਾ ਰਿਹਾ ਹਾਂ...

 

ਸਿਦਕ ਸਾਡੇ ਨੇ ਕਦੀ ਮਰਨਾ ਨਹੀਂ |

ਸੱਚ ਦੇ ਸੰਗਰਾਮ ਨੇ ਹਰਨਾ ਨਹੀਂ |


ਕਤਲ ਹੋਣਾ ਨਹੀਂ ਪਵਿੱਤਰ ਸੋਚ ਨੇ,

 ਕੂੜ੍ਹ  ਦਾ ਬੇੜਾ ਕਦੇ ਤਰਨਾ ਨਹੀਂ |


ਹੁਸਨ ਦੇ ਪੈਰਾਂ ਵਿੱਚ ਭਾਵੇਂ ਬੇੜੀਆਂ,

ਉਸ ਦੀ ਪਰ ਮਟਕ ਨੇ ਮਰਨਾ ਨਹੀਂ |


ਜ਼ੁਲਮ ਦੀ ਚੱਕੀ 'ਚ ਪਿਸਦੇ ਕਾਮਿਉਂ,

ਪਾਪ ਤੋਂ ਮੁਕਤੀ ਬਿਨਾ ਸਰਨਾ ਨਹੀਂ |

 

ਮੰਜ਼ਿਲਾਂ ਨੂੰ ਕਦਮ ਵਧਦੇ ਰਹਿਣਗੇ,

ਰਾਜ਼ੀਨਾਮਾ ਵਕਤ ਨਾਲ ਕਰਨਾ ਨਹੀਂ |


ਪੈਰ ਸੂਲ੍ਹਾਂ 'ਤੇ ਵੀ ਨੱਚਦੇ ਰਹਿਣਗੇ,

ਬੁੱਤ ਬਣਕੇ ਪੀੜ ਨੂੰ ਜਰਨਾ ਨਹੀਂ |


ਆਉਣ ਵਾਲਾ ਕੱਲ ਅਸਾਡਾ ਦੋਸਤੋ,

ਹਿੰਮਤ ਅੱਗੇ ਜਬਰ ਨੇ ਖੜਨਾ ਨਹੀਂ |

             

                         -ਜੈਮਲ ਪੱਡਾ

30 Apr 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਇੱਕ ਹੋਰ ਕਵਿਤਾ ਲੇਕੇ ਹਾਜ਼ਿਰ ਹਾਂ ਮਈ ਦਿਵਸ ਲਈ ਉਚੇਚੇ ਤੌਰ ਤੇ ਲਿਖੀ ਹੋਈ...ਹਰਭਜਨ ਹੁੰਦਲ ਜੀ ਦੀ ਕਲਮ ਤੋਂ.....

 

ਦਿਨ ਆਉਂਦੇ  ਤੇ ਤੁਰ ਜਾਦੇ ਨੇ
ਹੱਥਾਂ ਵਿੱਚੋਂ ਰੇਤਾ ਵਾਂਗੂ ਕਿਰ ਜਾਂਦੇ ਨੇ
ਇਹਨਾ ਦਾ ਕੋਈ ਨਕਸ਼, ਕਦੇ ਨਾ ਚੇਤੇ ਰਹਿੰਦਾ
ਬਸ ਗਿਣਤੀ ਦੇ ਹਿੰਦਸੇ ਵਾਂਗੂ ਹੈਨ ਗਿਣੀਦੇ |

ਕੁਝ ਦਿਨ ਐਪਰ
ਏਸ ਤਰਾਂ ਦੇ ਹੁੰਦੇ
ਦਰਦ-ਪਰੁੱਚੇ
ਜਦੋਂ ਕਦੀ ਵੀ ਯਾਦ ਕਰੀਦੇ
ਠੰਡੇ ਹਾਉਕੇ ਨਾਲ ਭਰੀਦੇ,

 

ਅੱਲੇ ਜਖਮਾਂ ਵਾਂਗ ਚਮਕਦੇ ਰਹਿੰਦੇ
ਉਠਦੇ ਬਹਿੰਦੇ,
ਆਪਣੀ ਪੀੜ ਕਹਾਣੀ ਕਹਿੰਦੇ,

ਕਦੇ ਕਦੇ ਪਰ
ਕੋਈ ਕੋਈ ਦਿਵਸ ਅਜੇਹਾ ਆਉਂਦਾ
ਜੋ ਵਰਿਆਂ ਦੇ ਮੱਥੇ ਉੱਤੇ
ਸੂਰਜ ਵਾਂਗ ਦਗਦਾ ਹੈ
ਉਮਰਾਂ ਤੀਕ ਰੋਸ਼ਨੀ ਕਰਦਾ
ਚਾਨਣ ਚਾਨਣ ਲੱਗਦਾ ਹੈ


ਏਸ ਤਰਾਂ ਦਾ ਇਹ ਵੀ ਦਿਨ ਹੈ
ਜਦ ਹੈ ਆਉਂਦਾ
ਜੂਝਣ ਦਾ ਸੰਦੇਸ਼ ਲਿਆਉਂਦਾ
ਸੁੱਤੇ ਹੋਏ ਨਿਰਬਲ ਅੰਗਾਂ  ਨੂੰ ਗਰਮਾਉਂਦਾ
ਹੱਕ ਲਈ ਲੜਦੇ ਸਿਰਲੱਥਾਂ ਦਾ
ਰਾਹ ਰੁਸ਼ਨਾਉਂਦਾ |

 

ਇਸ ਦਾ ਚਿਹਰਾ

ਸੱਜਰੇ ਖਿੜੇ ਗੁਲਾਬ ਵਾਂਗ ਮੁਸਕਾਵੇ
ਪਿੰਡਾਂ ਸ਼ਹਿਰਾਂ, ਖੇਤਾਂ ਅੰਦਰ

ਲੜਦੇ ਡੁਲ੍ਹਦੇ ਸੁੱਚੇ ਲਹੂ ਦੀ ਯਾਦ ਦਿਵਾਵੇ |


ਜੀਵਨ ਦੀ ਸ਼ਾਹ ਰਾਹ ਦੇ ਉੱਤੇ

ਮੀਲ-ਪੱਥਰ ਵਾਂਗੂੰ

ਰਾਹ ਦੀ ਦਿਸ਼ਾ ਦਿਖਾਵੇ
ਤੇ ਫਿਰ ਸਾਨੂੰ ਦੱਸੇ

ਕਿੰਨਾ ਪੈਂਡਾ ਪੈਰਾਂ ਕੀਤਾ

ਹੋਰ ਕਿੰਨਾ ਹੈ ਬਾਕੀ |


>>>>>>>>>>>>

30 Apr 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਇਹਦਾ ਰੰਗ ਹੈ

ਚੜਦੇ ਸੂਰਜ ਵਾਂਗੂੰ ਸੂਹਾ ਸੂਹਾ

ਇਹ ਦਿਨ ਖੋਲ੍ਹੇ

ਸੰਘਰਸ਼ਾਂ  ਦਾ ਬੂਹਾ
ਇਸ ਦਿਨ ਬਹਿ ਕੇ

ਪਿਛਲੇ ਯੁੱਗਾਂ ਸੰਗਰਾਮਾਂ ਦਾ,

ਅਸੀਂ ਸਦਾ ਹਾਂ ਲੇਖਾ ਕਰਦੇ |

 

ਜਿੱਥੇ ਕਿਧਰੇ

ਰਹੀ ਹੋਵੇ ਕੋਈ ਕਮਜ਼ੋਰੀ

ਉਸ ਦੇ ਉੱਤੇ ਉਂਗਲ ਧਰਦੇ

 

ਵਰ੍ਹੇ ਦਿਨਾਂ ਦਾ ਇਹ ਦਿਨ ਆਉਂਦਾ

ਸਾਨੂੰ ਸਾਡੇ ਕਰਤਵ ਦੀ ਹੈ ਯਾਦ ਦਿਵਾਉਂਦਾ

ਇਹ ਦਿਨ ਦੱਸੇ

ਸਾਡੀ ਮੰਜ਼ਿਲ ਕਿਹੜੀ ਹੈ

ਜਿਸ ਮੰਜ਼ਿਲ ਦੀ ਤਾਂਘ

ਅਸਾਂ ਨੇ ਖੁਦ ਸਹੇੜੀ ਹੈ

 

ਜਿੰਨਾਂ ਚਿਰ ਨਹੀਂ

ਇਸ ਮੰਜ਼ਿਲ 'ਤੇ ਅੱਪੜ ਜਾਂਦੇ

ਵਿਤਕਰਿਆਂ ਦੀ ਕਾਲਖ ਸਾਰੀ ਧੋ ਨਹੀਂ ਲੈਂਦੇ

ਸ਼ਹਿਦ-ਕਟੋਰਾ

ਦੈਂਤਾਂ ਹੱਥੋਂ ਖੋਹ ਨਹੀਂ ਲੈਂਦੇ

 

ਉਨ੍ਹਾ ਚਿਰ ਚੁੱਪ ਕਰਕੇ ਕਿੱਦਾਂ ਬਹਿ ਸਕਦੇ ਹਾਂ

ਸਾਡੇ ਹੱਥ ਨੇ ਸਿਰਜਣਹਾਰੇ

ਕਿਵੇਂ ਨਿਚੱਲੇ ਰਹਿ ਸਕਦੇ ਹਾਂ |

 

           -ਹਰਭਜਨ ਹੁੰਦਲ

30 Apr 2010

Showing page 1 of 2 << Prev     1  2  Next >>   Last >> 
Reply