Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਈ ਦਿਵਸ ਤੇ ਵਿਸ਼ੇਸ਼ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 2 of 2 << First   << Prev    1  2   Next >>     
Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

aah kavita te b nazar maar leyo Balihar Bhaji..

 

ਤੁੰ ਜਿਨਾਂ ਲਈ ਮੁਨਾਰੇ ਬਣਾਈ ਜਾ ਰਿਹਾ ਹੈਂ

ਤੇਰੇ ਸੁਪਨਿਆਂ ਦੇ ਮਹਿਲ ਨੂੰ ਉਹ ਢਾਹੀ ਜਾ ਰਹੇ ਨੇ

ਤਪਦੀਆਂ ਧੁੱਪਾਂ 'ਚ ਸੜ ਚੱਲਿਆ ਪੋਟਾ ਪੋਟਾ

ਤੇ ਉਹ ਭੰਡਾਰਿਆਂ 'ਚ ਦੌਲਤਾਂ ਛੁਪਾਈ ਜਾ ਰਹੇ ਨੇ

ਨਾ ਸੋਚ ਕਿ ਕਰੇਗਾ ਤੇਰੀ ਭੁੱਖ ਦਾ ਇਲਾਜ ਕੋਈ

ਸੱਚ ਨੂੰ ਸੱਤਾ ਦੇ ਲਾਲਚ ਬਹਿਕਾਈ ਜਾ ਰਹੇ ਨੇ

ਤੇਰੀ ਆਵਾਜ਼ 'ਚ ਪੈਦਾ ਹੋਵੇਗੀ ਨਵੀ ਕੋਈ ਰੌਸ਼ਨੀ

ਤੇਰੇ ਅਰਮਾਨ ਤੇਰੇ ਤੋਂ ਇਹ ਆਸ ਲਗਾਈ ਜਾ ਰਹੇ ਨੇ

ਹੱਥਾਂ ਦੀ ਤਾਕਤ ਦਿਖਾ ਕੇ ਝੁਕਾ ਕੇ ਉਹ ਅਮੀਰ ਨਿਸ਼ਾਨੇ

ਤੇਰੇ ਬੱਚਿਆਂ ਦੀ ਲਿਆਕਤ ਜੋ ਦਬਾਈ ਜਾ ਰਹੇ ਨੇ

ਹਰ ਦਿਵਸ ਹੋਵੇਗਾ ਤੇਰਾ,ਮਿਲਾ ਸੁਰ ਉਨਾਂ ਦੇ ਸੁਰ 'ਚ

ਹੱਕਾਂ ਖਾਤਿਰ ਜੋ "ਮਜ਼ਦੂਰ ਦਿਵਸ" ਅੱਜ ਮਨਾਈ ਜਾ ਰਹੇ ਹਨ..

 

 

(1.05.2007 ਨੂੰ ਦੇਸ਼ ਸੇਵਕ ਵਿੱਚ ਪ੍ਕਾਸ਼ਿਤ)

 

by ਡਾ-ਗਗਨਦੀਪ ਕੌਰ ਜੀ ("ਖਾਮੋਸ਼ੀ ਦੀ ਮੌਤ" ਕਾਵਿ ਸੰਗਿ੍ਹ ਵਿੱਚੋਂ)

30 Apr 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

It's really a nice one....

 

Thanks for sharing Lakhwinder...

01 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

May divas de shaeehadn noo yaad kardiyaN ohna da International Naahra

 

"DUNIYA BHAR DE MAZDOORO IKK HO JAO"

 

http://upload.wikimedia.org/wikipedia/en/c/c8/May_Day_in_London.jpg

01 May 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

mitro koi time aavega jdo eh ameera di taakt da ant hovega te greeb sakoon di neend sonvenga    ,,,,,,,,,,,,,,,,,

meri ik nimaani jihi koshish a kirtian de pakh ch kabool kareo ,,,,,,,,,



ਇਨਸਾਫ਼ ਦੀ ਉਡੀਕ ਨਾਲੋਂ , ਹੱਕਾਂ ਲਈ ਲੜਨਾ ਚੰਗਾ ਏ
 

 


ਅੱਜ ਫਿਰ ਇੱਕ ਕਾਮਾ


ਸਬਰ ਦੇ ਘੁੱਟ ਨਾਲ ਚਾਰ ਕੁ ਛੋਲੇ ਖਾਕੇ ,


ਸੋਚਾਂ ਦੀ ਬੇੜੀ "ਚ ਬੈਠਾ ,


ਲਚਾਰੀ ਦੇ ਪਾਣੀ "ਚ ਠਿੱਲਦਾ ,


ਆਉਣ ਵਾਲੇ ਕੱਲ  ਦੇ ਸਮੁੰਦਰ ਵਿੱਚ ਗੁਆਚ ਗਿਆ |


ਚਾਦਰ ਦੇ ਥੱਲਿਓ ਸੂਲਾਂ ਵਾਂਗ ਚੁਭਦੀ ਭੋਇਂ  ਤੇ ਅਧਕੱਚੀ ਨੀਂਦ "ਚ ,


ਖਿਆਲਾਂ ਦੀ ਸੇਜ ਤੇ aun ਵਾਲੇ ਭਵਿੱਖ ਦੇ ਰੋੜਾਂ ਨੂੰ ਵੇਖਦਾ |

ਕਦੋਂ ਨੀਂਦ ਆਉਂਦੀ ਏ ਜਦ ਸੌਣ ਤੋਂ ਪਹਿਲਾਂ ,


ਚੜਨ ਵਾਲੇ ਦਿਨ ਦੀ ਤਪਦੀ ਸੀਖ ਕਬਾਬ ਵਾਂਗ ਰੂਹ ਨੂੰ ਰਿੰਨਦੀ ਏ |


ਪਹੁ ਫੁਟਾਲੇ ਦੇ ਸਮੇਂ ਕਿਸੇ ਦੁਖੀ ਦਿਲ ਚ ਵੱਜਦੀ ਚੀਸ ਵਰਗੀ ਸੂਰਜ ਦੀ ਪਹਿਲੀ ਕਿਰਨ ,


ਤਿੰਨ ਡੰਗ ਦੀ ਰੋਟੀ ਕਮਾਉਣ ਦਾ ਬੋਝ ਰਖਦੀਏ ਮੋਢਿਆਂ ਤੇ ,


ਕਿਸੇ ਨੂੰ ਤਾਂ ਦੋ ਹੱਥ ਕਰਨੇ ਪੈਣੇ ਨੇ ,


ਇਹਨਾਂ ਚਮਕਦੀਆਂ ਉੱਚੀਆਂ ਮੰਜਿਲਾਂ "ਚ ਰਹਿੰਦੇ ਖੁਦਗਰਜ ਦੈਂਤਾਂ ਨਾਲ ,


ਕਿੰਨਾ ਚਿਰ ਤੀਰ ਚਲਾਵਾਂਗੇ ਰੱਖ ਰੱਖ ਕੇ ਕਿਸੇ ਦੇ ਮੋਢਿਆਂ ਤੇ |



ਤਲਵਾਰਾਂ ਦੇ ਦਸਤੇ ਬਣਾਉਣ ਵਾਲਿਓ ,


ਇਹਨਾਂ ਨੂੰ ਚੱਕਣ ਵਾਲੇ ਹੱਥ ਵੀ ਬਣੋ |



ਕਿਓਂਕਿ ,,,,,,,,,,,,,



ਆਤਮਹੱਤਿਆ ਨਾਲੋਂ ,

ਲੜਕੇ ਮਰਨਾਂ ਚੰਗਾ ਏ ,


ਇਨਸਾਫ਼ ਦੀ ਉਡੀਕ ਨਾਲੋਂ ,

ਹੱਕਾਂ ਲਈ ਲੜਨਾ ਚੰਗਾ ਏ ,


"ਮਿੰਦਰਾ" ਅਮੀਰਾਂ ਲਈ ਸ਼ਹੀਦ ਹੋਣ ਨਾਲੋਂ ,
ਗਰੀਬਾਂ ਲਈ ਬਾਗੀ ਬਣ ਮਰਨਾ ਚੰਗਾ ਏ |


#####ਗੁਰਮਿੰਦਰ ਸੈਣੀਆਂ #####

01 May 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Thanks a lot for sharing here Gurminder...!!!

 

Oh din jaroor aavega e hmera pakka vishwaas hai :)

 

 

01 May 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Kavinder Chaand jee dee ik KHOOBSURAT rachna share kar rihan jo k ohna May Day layi likh k fb te share keeti hai....

 

ਹਰ ਸੀਨਾ ਧੁੱਕਦਾ ਧੁੱਖਦਾ ਹੈ

ਤੇ ਸੋਚਾਂ ਵਿੱਚ ਜਵਾਲਾ ਹੈ

ਇੱਕ ਚੀਜ਼ ਬਦਲਿਆਂ ਨਹੀਂ ਸਰਨਾ

ਇਹ ਢਾਂਚਾ ਬਦਲਨ ਵਾਲਾ ਹੈ

 

 

ਕਰਮਾ ,ਧਰਮਾ ਦੇ ਓੁਹਲੇ 'ਚੋਂ

ਕਿਹੜਾ ਹੈ ਕੀ ਪਹਿਚਾਨ ਕਰਾਂ ?

ਇੱਕ ਹੱਥ 'ਚ ਨੇ ਹਥਿਆਰ ਫੜੇ

ਤੇ ਦੂਜੇ ਦੇ ਵਿੱਚ ਮਾਲਾ ਹੈ

 

 

ਆਜ਼ਾਦ ਮੁਲਕ ਦੇ ਵਾਸੀ ਹਾਂ

ਪਰ ਜ਼ਿਹਨ 'ਚ ਪਿੰਜਰੇ ਲਟਕੇ ਨੇ

ਸੰਸਦ ਵਿੱਚ ਗਹਿਮਾ ਗਹਿਮੀ ਹੈ

ਉਪਰਾਮ ਹੁਸੈਨੀਵਾਲਾ ਹੈ

 

 

ਬੁੱਲਾਂ ਤੇ ਨਾਰੇ ਮੋਏ ਨੇ

ਸੋਚਾਂ ਤੇ ਪਹਿਰੇ ਜਾਰੀ ਨੇ

ਸਾਨੂੰ ਰਾਤ ਨਹੋਰੇ ਦਿੰਦੀ ਹੈ

ਅਜੇ ਕਿ ਕਾਫੀ ਦੂਰ ਉਜਾਲਾ ਹੈ

 

 

ਰਾਜੇ ਦੇ ਹਾਕਮ ਕਹਿੰਦੇ ਨੇ

ਮਜ਼ਦੂਰ ਤੇ ਹੈ ਹੁਣ ਖੁਸ਼ਹਾਲੀ

ਉਹਦੇ ਬਾਲ ਵੀ ਕੰਮ ਤੇ ਜਾਂਦੇ ਨੇ

ਤੇ ਮਿਲਦਾ ਰੋਜ਼ ਨਿਵਾਲਾ ਹੈ

 

ਪਾਤਾਲ ਵੀ ਛਾਣੀ ਜਾਂਦੇ ਹਾਂ

ਹੈ ਅੰਬਰ ਦਾ ਵੀ ਹੇਜ ਬੜਾ

ਇਹ ਧਰਤ ਵਿਚਾਰੀ ਪੁਛਦੀ ਹੈ

ਮੇਰੇ ਦੁੱਖ ਦਾ ਕਿ ਉਪਰਾਲਾ ਹੈ

 

 

ਇਸ ਚੋਂਦੇ ਹੋਏ ਮੁੜਕੇ ਦਾ

ਸਦੀਆਂ ਤੋਂ ਮੁੱਲ ਨਹੀਂ ਮਿਲਿਆ

ਕੀ ਕਰੀਏ ਗਲ ਪਸੀਨੇ ਦੀ

ਹੁਣ ਖ਼ੂਨ ਵੀ ਸੁਕਣ ਵਾਲਾ ਹੈ

 

 

01 May 2011

Showing page 2 of 2 << First   << Prev    1  2   Next >>     
Reply