Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਿਲ੍ਹੀ ਪੌਣ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਸਿਲ੍ਹੀ ਪੌਣ

ਸਿਲ੍ਹੀ ਪੌਣ  
ਸਾਵਣ ਦੇ ਬੱਦਲ ਕਾਲੇ
ਗੱਜ ਵੱਜ ਕੇ ਛਾ ਗਏ ਨੇ,
ਜਿਉਂ ਢੋਲ ਤਾਸ਼ਿਆਂ ਵਾਲੇ
ਚਾਰੇ ਪਾਸਿਓਂ ਆ ਗਏ ਨੇ |
ਸਿਲ੍ਹੀ ਪੌਣ ਹੋਈ ਇੰਜ ਪਾਗਲ,
ਫੈਲੇ ਨਸ਼ੇ ਫਿਜ਼ਾ ਵਿਚ ਨੇ,
ਜਿਉਂ ਬਚਪਨ ਦੀਆਂ ਬਰੂਹਾਂ ਟੱਪੀ ਕੋਈ,
(ਪਰ) ਪੈਰ ਅਜੇ ਹਵਾ ਵਿਚ ਨੇ |
ਹੁੰਦਾ ਜੋਸ਼ ਅਲ੍ਹੜ ਦਾ ਜੈਸਾ, 
ਐਸੀਆਂ ਉਦ੍ਹੀਆਂ ਮਨ ਮਾਨੀਆਂ,
ਵਾਂਗ ਦੁਪੱਟੇ ਬੁੱਲੇ ਕਰਦੇ 
ਫੁੱਲ ਪੱਤੀਆਂ ਨਾਲ ਛੇੜ ਖਾਨੀਆਂ |
ਬੁੱਢਿਆਂ ਤੇ ਨਾ ਅਸਰ ਕੋਈ,
ਜੋ ਬਾਲਣ ਹੋ ਗਏ ਸੁੱਕ ਮੁੱਕ ਕੇ,
ਪਰ ਗਭਰੂ ਬੂਟੇ ਮਸਤ ਹਵਾ ਨੂੰ
ਕਰਨ ਸਲਾਮਾਂ ਝੁਕ ਝੁਕ ਕੇ |
ਬੋਟ ਆਲ੍ਹਣੇ ਉੱਡ ਨਾ ਜਾਣਨ 
ਬਾਹਰ ਨਿਕਲਨੋਂ ਡਰਦੇ ਨੇ,
ਪਾ ਸੁਗਾਤ ਘਰੇ, ਹਵਾ ਨਾਲ 
ਉਹ ਵੀ ਗੱਲਾਂ ਕਰਦੇ ਨੇ |
ਚਿੜੀਆਂ ਵਿੱਤੋਂ ਬਾਹਰੀਆਂ ਫੁੱਲ ਫੁੱਲ
ਪਾਣੀ ਝਟਕਣ ਖੰਭਾਂ ਤੋਂ,
ਦੋ ਗਾਲੜ੍ਹ ਲੁੱਕੇ ਖੋਖਰ ਵਿਚ, 
ਝਾਕ ਕੇ ਵੇਖਣ ਅੰਬਾਂ ਤੋਂ |
ਪਰਾਰ ਇਨ੍ਹਾਂ ਨੇ ਨਿੰਮ ਦੇ ਉੱਤੇ
ਘਰ ਬਣਾਉਣਾ ਚਾਹਿਆ ਸੀ, 
ਪਰ ਇਹਤੋਂ ਪਹਿਲਾਂ ਉਸ ਉੱਤੇ,   
ਕਾਵਾਂ ਜਾ ਡੇਰਾ ਲਾਇਆ ਸੀ |
ਗਾਲੜ੍ਹ ਰਹਿ ਗਏ ਅੰਬਾਂ ਉੱਤੇ, 
ਕਾਂ ਨਿੰਮੋਲੀਆਂ ਪੀਲੀਆਂ ਛਕਦਾ,    
ਕੋਇਲ ਈ ਏ ਇਕੱਲੀ ਬਸ ਇਕ,
ਕਾਂ ਨੂੰ ਹੋਰ ਕੋਈ ਛਲ ਨਹੀਂ ਸਕਦਾ |
ਜਗਜੀਤ ਸਿੰਘ ਜੱਗੀ
ਨੋਟ :
ਬਚਪਨ ਦੀਆਂ ਬਰੂਹਾਂ = ਬਚਪਨ ਦੀਆਂ ਹੱਦਾਂ; ਅਲ੍ਹੜ =ਨਾਸਮਝ, ਨਾਤਜਰਬੇਕਾਰ; ਵਾਂਗ ਦੁਪੱਟੇ ਬੁੱਲੇ = ਹਵਾ ਦੇ ਬੁੱਲੇ ਲਹਿਰਾਉਂਦੇ ਹੋਏ ਦੁਪੱਟੇ ਵਾਂਗ; ਪਰਾਰ = ਬੀਤੇ ਜਾਂ ਗੁਜ਼ਰੇ ਸਾਲ; ਨਿੰਮੋਲੀਆਂ = ਨਿੰਮ ਦਾ ਫਲ,  Margo seeds; ਗਾਲੜ੍ਹ = ਕਾਟੋ, ਗਿਲਹਿਰੀ, Squirrel; ਖੋਖਰ = ਦਰੱਖਤ ਵਿਚ ਖੋੜ ਜਾਂ ਖੁੱਡ – A hole in a tree’s trunk where arboreal animals take shelter;

           

        ਸਿਲ੍ਹੀ ਪੌਣ  


ਸਾਵਣ ਦੇ ਬੱਦਲ ਕਾਲੇ

ਗੱਜ ਵੱਜ ਕੇ ਛਾ ਗਏ ਨੇ,

ਜਿਉਂ ਢੋਲ ਤਾਸ਼ਿਆਂ ਵਾਲੇ

ਚਾਰੇ ਪਾਸਿਓਂ ਆ ਗਏ ਨੇ|


ਸਿਲ੍ਹੀ ਪੌਣ ਹੋਈ ਇੰਜ ਪਾਗਲ,

ਫੈਲੇ ਨਸ਼ੇ ਫਿਜ਼ਾ ਵਿਚ ਨੇ,

ਜਿਉਂ ਬਾਲ ਬਰੂਹਾਂ ਟੱਪੀ ਕੋਈ,

ਪਰ ਪੈਰ ਅਜੇ ਹਵਾ ਵਿਚ ਨੇ|


ਹੁੰਦਾ ਜੋਸ਼ ਅਲ੍ਹੜ ਦਾ ਜੈਸਾ, 

ਐਸੀਆਂ ਓਹਦੀਆਂ ਮਨ ਮਾਨੀਆਂ,

ਵਾਂਗ ਦੁਪੱਟੇ ਬੁੱਲੇ ਕਰਦੇ 

ਫੁੱਲ ਪੱਤੀਆਂ ਨਾਲ ਛੇੜ ਖਾਨੀਆਂ|


ਬੁੱਢਿਆਂ ਤੇ ਨਾ ਅਸਰ ਕੋਈ,

ਜੋ ਬਾਲਣ ਹੋ ਗਏ ਸੁੱਕ ਮੁੱਕ ਕੇ,

ਪਰ ਗਭਰੂ ਬੂਟੇ ਮਸਤ ਹਵਾ ਨੂੰ

ਕਰਨ ਸਲਾਮਾਂ ਝੁਕ ਝੁਕ ਕੇ|


ਬੋਟ ਆਲ੍ਹਣਿਓਂ ਉੱਡ ਨਾ ਜਾਣਨ 

ਬਾਹਰ ਨਿਕਲਨੋਂ ਡਰਦੇ ਨੇ,

ਪਾ ਸੁਗਾਤ ਘਰੇ, ਹਵਾ ਨਾਲ 

ਉਹ ਵੀ ਗੱਲਾਂ ਕਰਦੇ ਨ|


ਚਿੜੀਆਂ ਵਿੱਤੋਂ ਬਾਹਰੀਆਂ ਫੁੱਲ ਫੁੱਲ

ਪਾਣੀ ਝਟਕਣ ਖੰਭਾਂ ਤੋਂ,

ਦੋ ਗਾਲੜ੍ਹ ਲੁੱਕੇ ਖੋਖਰ ਵਿਚ, 

ਝਾਕ ਕੇ ਵੇਖਣ ਅੰਬਾਂ ਤੋਂ|


ਗਾਲ੍ਹੜਾਂ ਨੇ ਵੀ ਨਿੰਮ ਦੇ ਉੱਤੇ

ਘਰ ਬਣਾਉਣਾ ਚਾਹਿਆ ਸੀ,

ਪਰ ਇਹਤੋਂ ਪਹਿਲਾਂ ਉਸ ਉੱਤੇ,

ਕਾਵਾਂ ਜਾ ਡੇਰਾ ਲਾਇਆ ਸੀ|


ਗਾਲੜ੍ਹ ਰਹਿ ਗਏ ਅੰਬਾਂ ਉੱਤੇ, 

ਕਾਂ ਨਿੰਮੋਲੀਆਂ ਪੀਲੀਆਂ ਛਕਦਾ,    

ਕੋਇਲ ਈ ਏ ਇਕੱਲੀ ਬਸ ਇਕ,

ਕਾਵਾਂ ਨੂੰ ਕੋਈ ਛਲ ਨਹੀਂ ਸਕਦਾ|


 

ਜਗਜੀਤ ਸਿੰਘ ਜੱਗੀ

 

ਨੋਟ :


ਬਾਲ ਬਰੂਹਾਂ = ਬਚਪਨ ਦੀਆਂ ਹੱਦਾਂ; ਅਲ੍ਹੜ = ਨਾਸਮਝ, ਨਾਤਜਰਬੇਕਾਰ; ਵਾਂਗ ਦੁਪੱਟੇ ਬੁੱਲੇ = ਹਵਾ ਦੇ ਬੁੱਲੇ ਲਹਿਰਾਉਂਦੇ ਹੋਏ ਦੁਪੱਟੇ ਵਾਂਗ; ਨਿੰਮੋਲੀਆਂ = ਨਿੰਮ ਦਾ ਫਲ,  Margo fruit/seeds; ਗਾਲੜ੍ਹ = ਕਾਟੋ, ਗਿਲਹਿਰੀ, Squirrel; ਪਰ ਇਨ੍ਹਾਂ ਨੇ ਨਿੰਮ ਦੇ ਉੱਤੇ  ਬੀਤੇ ਜਾਂ ਗੁਜ਼ਰੇ ਸਾਲ ਇਨ੍ਹਾਂ ਨੇ ਨਿੰਮ ਦੇ ਉੱਤੇਖੋਖਰ = ਦਰੱਖਤ ਵਿਚ ਖੋੜ ਜਾਂ ਖੁੱਡ – A hole in a tree’s trunk where arboreal animals take shelter; ਪੀਲੀਆਂ = Ripe Margo fruit. ਕੋਇਲ ਈ ਏ ਇਕੱਲੀ ਬਸ ਇਕ, ਕਾਵਾਂ ਨੂੰ ਕੋਈ ਛਲ ਨਹੀਂ ਸਕਦਾ= Cuckoo birds, the traditional nest hijackers, trick even crows who consider themselves too clever.

10 Sep 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

WOW! Rooh nu sukoon den wali likhat hai veer ji...

Padh k dil bahut khush hoiaa...is tra dian rachnawa likhde rho...

Best wishes. ...

Jionde wassde raho. ..

11 Sep 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਹੀ ਖੂਬਸੂਰਤ ਰਚਨਾਂ ਪੇਸ਼ ਕੀਤੀ ਹੈ ਤੁਸੀ ਜਗਜੀਤ
ਸਰ,ਪੜ੍ਹ ਕੇ ੲਿੰਝ ਲੱਗਿਆ ਜਿਵੇਂ ਧੁੱਪ 'ਚ ਕੋਈ
ਕੱਕਰੀ ਛਾਂ ਮਿਲ ਗਈ ਹੋਵੇ,
Once again a uber-special verse from your
Picasso Pen and verse is as natural as nature itself.
TFS SIR
11 Sep 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ik kusnuma ehsas den vali sili pon .......bhaout sohna likhia sir ......
11 Sep 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Quite luke warm response !

 

Is it really so underwhelming an attempt, Dear Readers ?

 

Even criticism pointing out deficiencies, and suggestions would be welcome...

11 Sep 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

jagjit sir toooo good.......

 

kya kudarat de rang bhare ne tusi es likhat ch.....

 

bht sohna likhya aa bht hi jada.....

 

a very soothing composition.......

 

always feel blessed to read your poetry......

 

stay blessed

11 Sep 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਹਰਪਿੰਦਰ ਵੀਰ, ਇੰਨੇ ਪਿਆਰ ਅਤੇ ਹੌਂਸਲਾ ਅਫਜਾਈ ਵਾਲੇ ਕਮੇਂਟ੍ਸ ਲਈ ਸ਼ੁਕਰੀਆ |
ਹਮੇਸ਼ਾ ਖੁਸ਼ ਰਹੋ !
ਰੱਬ ਰਾਖਾ !

ਹਰਪਿੰਦਰ ਵੀਰ, ਇੰਨੇ ਪਿਆਰ ਅਤੇ ਹੌਂਸਲਾ ਅਫਜਾਈ ਵਾਲੇ ਕਮੇਂਟ੍ਸ ਲਈ  ਬਹੁਤ ਬਹੁਤ ਸ਼ੁਕਰੀਆ |


ਹਮੇਸ਼ਾ ਖੁਸ਼ ਰਹੋ !


ਰੱਬ ਰਾਖਾ !

 

11 Sep 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਦੀਪ ਜੀ ਥੈਂਕਿਉ, ਤੁਸੀਂ ਕਿਰਤ ਲਈ ਸਮਾਂ ਕੱਢਿਆ ਤੇ ਹਮੇਸ਼ਾ ਦੀ ਤਰਾਂ ਕਿਰਤ ਦਾ ਮਾਣ ਕਰਦਿਆਂ ਹੋਇਆਂ ਹੌਂਸਲਾ ਅਫਜਾਈ ਕੀਤੀ | ਜਿਉਂਦੇ ਵੱਸਦੇ ਰਹੋ ਜੀ | 
ਰੱਬ ਰਾਖਾ ਜੀ |

ਸੰਦੀਪ ਜੀ ਥੈਂਕਿਉ, ਤੁਸੀਂ ਕਿਰਤ ਲਈ ਸਮਾਂ ਕੱਢਿਆ ਤੇ ਹਮੇਸ਼ਾ ਦੀ ਤਰਾਂ ਕਿਰਤ ਦਾ ਮਾਣ ਕਰਦਿਆਂ ਹੋਇਆਂ ਹੌਂਸਲਾ ਅਫਜਾਈ ਕੀਤੀ | ਜਿਉਂਦੇ ਵੱਸਦੇ ਰਹੋ ਜੀ | 

ਰੱਬ ਰਾਖਾ ਜੀ |

 

 

14 Sep 2014

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
Bahut khoob...!!

Kya chitrya hai kudrat de iss rang nu lafzan naal... Kamaal da likhde ho jad v likhde ho...!!!
14 Sep 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
Thank you Ami ji, you took time off from your preoccupations to visit this verse and honour it with your affection and encouraging comments.

God Bless !
14 Sep 2014

Showing page 1 of 2 << Prev     1  2  Next >>   Last >> 
Reply