Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
" ਨਿਆਈਂ ਵਾਲੇ ਅਮਰੂਦ " ,,, :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Showing page 1 of 2 << Prev     1  2  Next >>   Last >> 
Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
" ਨਿਆਈਂ ਵਾਲੇ ਅਮਰੂਦ " ,,,

ਦੋਸਤੋ ਆਪ ਸਭ ਨੇਂ ਮੇਰੀ ਪਹਿਲੀ  ਕਹਾਣੀ " ਲੰਗੜਾ ਫੌਜੀ " ਨੂੰ ਬਹੁਤ ਪਿਆਰ ਦਿੱਤਾ ,,,ਇਸ ਲਈ ਇੱਕ ਹੋਰ ਕਹਾਣੀ ਲਿਖਣ ਦੀ ਕੋਸ਼ਿਸ ਕੀਤੀ ਹੈ | ਪੜਕੇ ਆਪਨੇ ਕੀਮਤੀ ਵਿਚਾਰ ਜਰੂਰ ਦੇਣਾ ਜੀ,,,

ਨਿਆਈਂ ਵਾਲੀ ਮੋਟਰ ਤੇ ਅਮਰੂਦਾਂ ਥੱਲੇ ਬੈਠਾ ਦਿਲਾਵਰ ਸਿੰਘ ਅੱਜ ਬਹੁਤ ਹੀ ਖੁਸ਼ ਸੀ | ਅੱਜ ਉਸਦੀ ਪੋਤੀ ਦਾ ਰਿਸ਼ਤਾ ' ਚੀਮੇ ' ਵਾਲੇ 
ਸਰਦਾਰਾਂ ਨੇਂ ਝੋਲੀ ਅੱਡ ਕੇ ਮੰਗਿਆ ਸੀ | ਦਿਲਾਵਰ ਸਿੰਘ ਦੇ ਤਿੰਨ ਮੁੰਡੇ ਸਨ | ਵੱਡੇ ਮੁੰਡੇ ਸਮਸ਼ੇਰ ਦੇ ਦੋ ਮੁੰਡੇ ਜੋ ਵਿਆਹੇ ਸਨ ਤੇ ਚੰਡੀਗੜ੍ਹ ਸਰਕਾਰੀ
 ਅਫਸਰ ਲੱਗੇ ਹੋਏ ਸੀ | ਵਿਚਾਲੜੇ ਮੁੰਡੇ ਗੁਰਦੀਪ ਦੇ ਸਿਰਫ ਇੱਕੋ ਇੱਕ ਲੜਕੀ ਸੀ ' ਰਮਨ ' ਜੋ ਲੁਧਿਆਣੇ ਕਾਲਜ ਵਿਚ ਪੜਦੀ ਸੀ  | ਤੇ ਛੋਟੇ ਮੁੰਡੇ ਨਿਰਮਲ 
ਦੇ ਵੀ ਦੋ ਜੋੜੇ ਮੁੰਡੇ ਸਨ ਜੋ ਹਾਲੇ ਬਾਹਰਵੀਂ ਜਮਾਤ ਵਿਚ ਪੜਦੇ ਸੀ | ਪੂਰਾ ਵਸਦਾ ਰਸਦਾ ਘਰ ਸੀ ਦਿਲਾਵਰ ਸਿੰਘ ਦਾ | ਕਿਸੇ ਵੀ ਚੀਜ਼ ਦੀ ਕੋਈ ਕਮੀਂ ਨਹੀਂ ਸੀ
 ਅੱਸੀ ਕਿਲੇ ਜੱਦੀ ਪੁਸ਼ਤੀ ਨਿਆਈਂ ਵਿਚ ਜਮੀਨ ਸੀ | ਵੱਡਾ ਮੁੰਡਾ ਸਮਸ਼ੇਰ ਪੁਲਿਸ ਵਿਚ ਡੀ. ਐਸ . ਪੀ ਲਗਿਆ ਸੀ | ਵਿਚਾਲੜੇ ਮੁੰਡੇ ਨੇਂ ਸਾਰਾ ਖੇਤੀ ਦਾ ਕੰਮ 
ਸੰਭਾਲ ਰਖਿਆ ਸੀ | ਤੇ ਛੋਟਾ ਨਿਰਮਲ ਨਾਲ ਦੇ ਪਿੰਡ ਟੀਚਰ ਲਗਿਆ ਹੋਇਆ ਸੀ | ਤੇ ਉੱਤੋਂ ' ਚੀਮੇ ' ਵਾਲੇ 
ਸਰਦਾਰਾਂ ਦਾ ਝੋਲੀ ਅੱਡ ਕੇ ਰਿਸ਼ਤਾ ਮੰਗਣਾ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ ਸੀ | ਮੁੰਡਾ ਸਰਕਾਰੀ ਡਾਕਟਰ ਸੀ ਤੇ ਉਸਦਾ ਪਿਓ ਵੀ ਹਲਕੇ ਦਾ ਐਮ . ਐਲ . ਏ . 
ਸੀ,,,ਬਾਕੀ ਉਂਝ ਵੀ ਓਹਨਾਂ ਦਾ ਕਾਫੀ ਬਿਜਨਸ ਸੀ | ਦਿਲਾਵਰ ਸਿੰਘ ਨੂੰ ਉਸਦੀ ਇੱਕੋ ਇੱਕ ਪੋਤੀ ' ਰਮਨ ' ਨਾਲ ਬਹੁਤ ਹੀ ਪਿਆਰ ਸੀ | ਰਮਨ ਦੇ ਪੈਦਾ ਹੁੰਦਿਆਂ ਹੀ 
ਦਿਲਾਵਰ ਸਿੰਘ ਨੇਂ ਨਿਆਈਂ ਵਾਲੀ ਮੋਟਰ ਤੇ ਪੰਜ ਅਮਰੂਦ ਦੇ ਬੂਟੇ ਲਾਏ ਸੀ ਜੋ ਦਿਨ ਬ ਦਿਨ ਰਮਨ ਦੇ ਨਾਲ ਨਾਲ ਜਵਾਨ ਹੋਕੇ ਅੱਜ ਪੂਰੇ ਫਲਦਾਰ ਹੋ ਗਏ ਸੀ | 
ਦਿਲਾਵਰ ਸਿੰਘ ਪੂਰਾ ਦਿਲਦਾਰ ਬੰਦਾ ਸੀ | ਉਸਦੀ ਦੇਹਲੀ ਤੋਂ ਅੱਜ ਤੱਕ ਕੋਈ ਵੀ ਖਾਲੀ ਹੱਥ ਨਹੀ ਮੁੜਿਆ ਸੀ | ਪਿੰਡ ਦੇ ਗਰੀਬ ਪਰਿਵਾਰਾਂ ਦੀਆਂ ਕਈ ਲੜਕੀਆਂ 
ਦੇ ਵਿਆਹ ਉਸਨੇ ਆਪਣੇ ਹਥੀਂ ਕਰੇ ਸੀ | ਸੰਤਾਲੀ ਦੀ ਵਢ ਟੁੱਕ ਸਮੇਂ ਉਸਨੇ ਇਲਾਕੇ ਦੇ ਸਾਰੇ ਮੁਸਲਮਾਨਾਂ ਨੂੰ ਸਹੀ ਸਲਾਮਤ ਮਲੇਰਕੋਟਲੇ ਪਹੁੰਚਾਇਆ ਸੀ | ਪਰ 
ਕਿਸੇ ਨੂੰ ਵੀ ਉਸਦੀ ਮੋਟਰ ਤੋਂ ਅਮਰੂਦ ਤੋੜਨ ਦੀ ਇਜਾਜ਼ਤ ਨਹੀਂ ਸੀ | ਇਹ ਅਮਰੂਦ ਸਿਰਫ ਤੇ ਸਿਰਫ ਉਸਦੀ ਲਾਡਲੀ ਪੋਤੀ ਲਈ ਹੀ ਸਨ |
                    ਸ਼ਾਮੀਂ ਘਰ ਆ ਕੇ ਦਿਲਾਵਰ ਸਿੰਘ ਨੇਂ ਸਾਰੇ ਟੱਬਰ ਨੂੰ ਕਠੇ ਕਰਕੇ ਗੱਲ ਸ਼ੁਰੂ ਕੀਤੀ | ਦੋਵੇਂ ਵੱਡੇ ਪੋਤਿਆਂ ਨੂੰ ਉਸਨੇ ਫੋਨ ਕਰਕੇ ਸੱਦ ਲਿਆ ਸੀ | ਹਮੇਸ਼ਾਂ ਹੀ ਕਿਸੇ ਮੁੱਦੇ ਤੇ ਸਾਰਾ ਟੱਬਰ ਇਦਾਂ ਹੀ ਸਲਾਹ ਕਰਿਆ ਕਰਦਾ ਸੀ | ਰੋਟੀ ਟੁੱਕ ਖਾਣ ਤੋਂ ਬਾਅਦ ਦਿਲਾਵਰਸਿੰਘ ਨੇ ਗੱਲ ਸ਼ੁਰੂ ਕੀਤੀ |
" ਸ਼ਮਸ਼ੇਰ ਪੁੱਤ ਅੱਜ ਚੀਮੇ ਵਾਲੇ ਸਰਦਾਰ ਨਾਲ ਗੱਲ ਹੋਈ ਸੀ ਫੋਨ ਤੇ ,,," ਦਿਲਾਵਰ ਸਿੰਘ ਦਾਹੜੀ ਤੇ ਹੱਥ ਫੇਰਿਆ
 " ਦੱਸੋ ਬਾਪੁ ਜੀ ,,,,,,,,ਕੀ ਕਹਿੰਦੇ ਸੀ ,,,"ਸਮਸ਼ੇਰ ਥੋੜਾ ਗੰਭੀਰ ਹੋਕੇ ਬੋਲਿਆ " ਓਹਨਾਂ ਦਾ ਵੱਡਾ ਮੁੰਡਾ ' ਫਤਿਹ ' ਜੋ ਡਾਕਟਰ ਲੱਗਿਆ ਹੋਇਆ ਹੈ ,,,ਓਹਦੇ ਲਈ ਓਹਨਾਂ ਨੇ ਆਪਣੀ ' ਰਮਨ ' ਦਾ ਰਿਸ਼ਤਾ ਝੋਲੀ ਅੱਡ ਕੇ ਮੰਗਿਆ ਭਾਈ | " ਕਹਿਕੇ ਦਿਲਾਵਰ ਸਿੰਘ ਨੇ ਸਾਰੇ ਟੱਬਰ ਵੱਲ ' ਰਡਾਰ ' ਵਾਂਗ  ਨਿਗਾਹ ਘੁਮਾਈ |
" ਇਹ ਤਾਂ ਬਹੁਤ ਹੀ ਵਧੀਆ ਗੱਲ ਕੀਤੀ ਓਹਨਾਂ ਨੇਂ |" ਰਮਨ ਦਾ ਪਿਓ ਗੁਰਦੀਪ ਫੁੱਲ ਵਾਂਗ ਖਿੜ ਗਿਆ |
" ਮੁੰਡਾ ਤਾਂ ਬਾਪੁ ਜੀ ਲਖਾਂ ਚੋਂ ਇੱਕ ਆ ,,,,,,,,,,,ਮੁੰਡੇ ਦਾ ਪਿਓ ਪ੍ਰਤਾਪ ਸਿੰਘ ਵੀ ਪੂਰਾ ਇਮਾਨਦਾਰ ਤੇ ਗੁਰਸਿਖ ਬੰਦਾ " ਸਮਸ਼ੇਰ ਨੇਂ ਹਾਮੀ ਭਰੀ |ਸਾਰਾ ਟੱਬਰ ਹੀ ਇਸ ਰਿਸ਼ਤੇ ਤੋਂ ਪੂਰਾ ਖੁਸ਼ ਸੀ | 
" ਕਿਓਂ ਪੁੱਤ ਰਮਨ ਤੇਰਾ ਕੀ ਵਿਚਾਰ ਆ ਭਾਈ ! ਮੁੰਡਾ ਤਾਂ ਤੂੰ ਵੇਖਿਆ ਹੀ ਆ |" ਦਿਲਾਵਰ ਸਿੰਘ ਨੂੰ ਆਪਣੀ ਪੋਤੀ ਤੇ ਮਾਣ ਸੀ ,,,,,,,,,,,,,,,,,,|
ਰਮਨ ਦੇ ਚੇਹਿਰੇ ਦਾ ਰੰਗ ਬਦਲ ਗਿਆ |" ਬੋਲ ਪੁੱਤ ਤੇਰਾ ਕੀ ਵਿਚਾਰ ਆ " ਗੁਰਦੀਪ ਨੇਂ ਆਪਣੀ ਧੀ ਦਾ ਸਿਰ ਪਲੋਸਿਆ |
" ਬਾਪੁ ਜੀ ਮੈਨੂੰ ਇਹ ਰਿਸ਼ਤਾ ਮੰਜੂਰ ਨਹੀਂ |" ਕਹਿ ਕੇ ਰਮਨ ਨੇਂ ਨੀਵੀਂ ਪਾ ਲਈ |
ਸੁਣਕੇ ਸਾਰੇ ਟੱਬਰ ਦੇ ਤੋਤੇ ਉੱਡ ਗੇ |
" ਕੀ ਹੋਇਆ ਧੀਏ ,,,,,,,,,,,,ਮੁੰਡਾ ਬਹੁਤ ਹੀ ਲਾਇਕ ਆ ਤੇ ਖਾਨਦਾਨ ਵੀ ਪੂਰਾ ਦੇਖਿਆ ਪਰਖਿਆ ਸਾਡਾ |" 
ਸਮਸ਼ੇਰ ਦੁਧ ਵਾਲਾ ਖਾਲੀ ਗਲਾਸ ਥੱਲੇ ਰਖਦਿਆਂ ਬੋਲਿਆ |
" ਮੈਂ ਤਾਂ ' ਦਿਲਸ਼ਾਦ  ' ਨੂੰ ਪਿਆਰ ਕਰਦੀ ਹਾਂ ਤੇ ਸਿਰਫ ਉਸ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੀ ਹਾਂ |"  ਕੁੜੀ ਨੇਂ ਸ਼ਰੇਆਮ ਹੀ ਸਾਰੇ ਘਰਦਿਆਂ ਨੂੰ ਆਖ ਦਿੱਤਾ | ਦਿਲਾਵਰ ਸਿੰਘ ਨੂੰ ਝਟਕਾ ਜਿਹਾ ਲੱਗਿਆ | ਰਮਨ ਦੀ ਗੱਲ ਸੁਣਕੇ ਉਸਨੂੰ ਆਪਣੀ ਪੱਗ ਢਹਿੰਦੀ ਜਾਪੀ ਤੇ ਸਹਿਜ ਸੁਭਆ ਹੀ ਉਸਦਾ ਹਥ ਪੱਗ ਤੇ ਚਲਿਆ ਗਿਆ | 
               ਦਿਲਸ਼ਾਦ ਰਮਨ ਦਾ ਕਲਾਸ ਫੈਲੋ ਸੀ ਤੇ ਕਈ ਸਾਲਾਂ ਤੋਂ ਦੋਹਾਂ ਦਾ ਗੂੜਾ ਪਿਆਰ ਪੈ ਗਿਆ ਸੀ | ਭਾਵੇਂ ਦਿਲਸ਼ਾਦ ਮਲੇਰਕੋਟਲੇ ਦੇ ਮੁਸਲਮਾਨਾ ਦਾ ਮੁੰਡਾ ਸੀ | ਪਰ ਇਸ਼ਕ਼ ਕਦੇ ਵੀ ਜਾਤ ਧਰਮ ਨਹੀਂ ਵੇਖਦਾ | ਕਾਲਜ ਦੇ ਯੂਥ ਫੈਸਟੀਵਲ ਵਿਚ ਦੋਹਾਂ ਨੇ ਇੱਕ ਨਾਟਕ ਵਿਚ ਕੰਮ ਕੀਤਾ ਸੀ ਤੇ ਓਹ ਪਹਲੀ ਨਜ਼ਰ ਵਿਚ ਹੀ ਇੱਕ ਦੂਜੇ ਨੂੰ ਦਿਲ ਦੇ 
ਬੈਠੇ | ਹੁਣ ਦੋਹਾਂ ਦੀ ਪੜਾਈ ਦਾ ਆਖਰੀ ਸਾਲ ਸੀ ਤੇ ਦੋਵਾਂ ਨੇਂ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ ਸੀ |
" ਤੇਰਾ ਦਿਮਾਗ ਤਾਂ ਟਿਕਾਣੇ ਆ ਕੁੜੀਏ " ਗੁਰਦੀਪ ਉਠ ਕੇ ਖੜਾ ਹੋ ਗਿਆ | ਉਸਨੂੰ ਯਕੀਨ ਹੀ ਨਾਂ ਆਇਆ ਜੋ  ਕੁੜੀ ਨੇਂ ਕਹਿ ਦਿੱਤਾ ਸੀ |
" ਡੈਡੀ ਜੀ ਇਸਦੇ ਵਿਚ ਕੀ ਬੁਰਾਈ ਹੈ ,,,,,,,,,,,,ਅਸੀਂ ਇੱਕ ਦੂਜੇ ਨੂੰ ਪਸੰਦ ਕਰਦੇ ਹਾਂ |"
ਤੈਨੂੰ ਪਸੰਦ ਕਰਨ ਨੂੰ ਮੁਸਲਮਾਨਾ ਦਾ ਮੁੰਡਾ ਹੀ ਲਭਿਆ ਸੀ " ,,,,,,,,,,,,,"ਕਿਓਂ ਸਾਡੀ ਦਾਹੜੀ ਚ ਖੇਹ ਪਾਉਂਦੀ ਹਾਂ ਕੁੜੀਏ ",,,,,,,,,,,,,ਗੁਰਦੀਪ ਕੁੜੀ ਨੂੰ ਭੱਜ ਕੇ ਪਿਆ |
" ਤੂੰ ਗਰਮ ਨਾਂ ਹੋ ਪੁੱਤ ,,,,,,,,,,,,,,,,ਸਾਨੂੰ ਗੱਲ ਕਰਨ ਦੇ ਕੁੜੀ ਨਾਲ " ਦਿਲਾਵਰ ਸਿੰਘ ਆਪੇ ਵਿਚ ਆਉਂਦਾ ਬੋਲਿਆ |
" ਗੱਲ ਕੀ ਕਰਨੀ ਆ ਬਾਪੁ ਜੀ ,,,,,,ਦੋ ਮਾਰੋ ਮੌਰਾਂ ਚ ਇਸਦੇ |" ਗੁਰਦੀਪ ਦੀਆਂ ਅੱਖਾਂ ਚ ਖੂਨ ਆ ਗਿਆ |
" ਓਹ੍ਹ ਤੂੰ ਬੈਠ ਜਾ ਆਰਾਮ ਨਾਲ ,,,ਸਾਨੂੰ ਗੱਲ ਤਾਂ ਕਰਨ ਦੇ | " ਸਮਸ਼ੇਰ ਨੇ ਫੜ ਕੇ ਗੁਰਦੀਪ ਨੂੰ ਮੰਜੇ ਤੇ ਬੈਠਾ ਦਿੱਤਾ |
" ਰਮਨ ਪੁੱਤ ਅਸੀਂ ਸਾਕ ਸ਼ਰੀਕੇ ਨੂੰ ਕੀ ਆਖਾਂ ਗੇ ,,,,,,,," ਦਿਲਾਵਰ ਸਿੰਘ ਹੁਣ ਵੀ ਨਰਮੀ ਨਾਲ ਗੱਲ ਕਰ ਰਿਹਾ ਸੀ | " ਓਸਨੂੰ ਇਸ ਗੱਲ ਦਾ ਝੋਰਾ ਨਹੀਂ ਸੀ ਕੇ ਕੁੜੀ ਨੇਂ
 ਮੁਸਲਮਾਨਾਂ ਦਾ ਮੁੰਡਾ ਪਸੰਦ ਕਰ ਲਿਆ ਸੀ | ਓਹ੍ਹ ਖੁਦ " ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ " ਵਿਚ ਵਿਸ਼ਵਾਸ ਰਖਦਾ ਸੀ | ਬਲਕਿ ਉਸਨੂੰ ਝੋਰਾ ਸੀ ਕੇ ਹੁਣ ਓਹ੍ਹ
 ਚੀਮੇ ਵਾਲਿਆਂ ਨੂੰ ਕੀ ਮੁੰਹ ਵਖਾਵੇ ਗਾ |
" ਸਾਨੂੰ ਸਾਕ ਸ਼ਰੀਕੇ ਵੱਲ ਜਿਆਦਾ ਧਿਆਨ ਦੇਣ ਦੀ ਲੋੜ ਨਹੀਂ ਬਾਪੁ ਜੀ ,,,,,,,,,,,,ਲੋਕਾਂ ਨੇਂ ਦੋ ਦਿਨ ਗੱਲਾਂ ਕਰਕੇ ਚੁਪ ਹੋ ਜਾਣਾ | ਸਾਨੂੰ ਸਾਡੀ ਰਮਨ ਵਾਰੇ ਸੋਚਣਾ ਚਾਹਿਦਾ ਹੈ | ਇਸਦੀ ਖੁਸ਼ੀ ਵਿਚ ਹੀ ਸਾਡੀ ਖੁਸ਼ੀ ਹੈ |",,,,,,,ਸਮਸ਼ੇਰ ਦਾ ਵੱਡਾ ਮੁੰਡਾ ਐਨਕ ਠੀਕ ਕਰਦਾ ਬੋਲਿਆ | ਓਹ੍ਹ ਸੈਰ ਸਪਾਟਾ ਵਿਭਾਗ ਵਿਚ ਅਫਸਰ ਸੀ ਤੇ ਨਵੀਂ ਪੀੜੀ ਦੀ ਸੋਚ ਦਾ ਮਾਲਕ ਸੀ | ਓਸਦੇ ਲਈ ਇਹ  ਕੋਈ ਬਹੁਤ ਗੰਭੀਰ ਮਸਲਾ ਨਹੀਂ ਸੀ |
" ਲੋਕਾਂ ਨਾਲ ਸਾਨੂੰ ਨਜਿਠਣਾ ਪੈਂਦਾ ਪੁੱਤ ਤੈਨੂੰ ਨੀ ,,,,,,,,,,,,,,,,|" ਸਮਸ਼ੇਰ ਤੋਂ ਬੋਲੇ ਬਿਨਾਂ ਨਾ ਰਿਹਾ ਗਿਆ | ਉਂਝ ਅੰਦਰੋਂ ਓਹ੍ਹ ਵੀ ਆਪਣੇ ਮੁੰਡੇ ਦੀ ਗੱਲ ਨਾਲ ਥੋੜਾ ਬਹੁਤ 
ਸਹਿਮਤ ਸੀ ਪਰ ਫੇਰ ਵੀ ਉਸਨੂੰ ਆਪਣੇ ਬਾਪ ਦਿਲਾਵਰ ਸਿੰਘ ਦੀ ਸ਼ਰਮ ਸੀ ਇਸ ਲਈ ਉਸਨੇ ਮੁੰਡੇ ਦੀ ਦਲੀਲ ਨੂੰ ਟੋਕ ਦਿੱਤਾ |
" ਬਾਪੁ ਜੀ ਚੰਡੀਗੜ੍ਹ ਵਰਗੇ ਸਹਿਰਾਂ ਵਿਚ ਤਾਂ ਕੋਈ ਸਾਕ ਸ਼ਰੀਕਾ ਨਹੀਂ ਹੁੰਦਾ,,,ਇਹ ਤਾਂ ਬੱਸ ਪਿੰਡਾਂ ਦੇ ਲੋਕਾਂ ਦੀ ਹੀ ਸੋਚ ਹੈ "| ਸਮਸ਼ੇਰ ਦਾ ਛੋਟਾ ਮੁੰਡਾ ਵੀ ਆਪਣੀ ਭੈਣ 
ਦੇ ਪਖ ਵਿਚ ਆ ਖੜਿਆ |
" ਪਰ ਜਿਨਾਂ ਨੇਂ ਥੋਨੂੰ ਪੜਾ ਕੇ ਅਜਿਹੀ ਸੋਚ ਦੇ ਮਾਲਕ ਬਣਾਇਆ ਹੈ ਓਹਨਾਂ ਪ੍ਰਤੀ ਵੀ ਤਾਂ ਥੋੜਾ ਕੋਈ ਫਰਜ਼ ਬੰਦਾ ਹੈ ਕੇ ਤੁਸੀਂ ਓਹਨਾਂ ਦੀਆਂ ਭਾਵਨਾਵਾਂ ਨੂੰ ਸਮਝੋ | ਕੀ 
ਤੁਸੀਂ ਨਹੀਂ ਚਾਹੁੰਦੇ ਕੇ ਅਸੀਂ ਪਿੰਡ ਵਿਚ ਸਿਰ ਉੱਤੇ ਚੱਕ ਕੇ ਨਾਂ ਚੱਲੀਏ | ਅਗਰ ਅਸੀਂ ਪੁਰਾਨੀਂ ਸੋਚ ਦੇ ਮਾਲਕ ਹੁੰਦੇ ਤਾਂ ਰਮਨ ਨੂੰ ਪੜਨ ਲਈ ਲੁਧਿਆਣੇ ਕਾਲਜ ਵਿਚ ਨਾਂ
ਭੇਜਦੇ | ਅਸੀਂ ਮੁੰਡੇ ਕੁੜੀ ਵਿਚ ਕੋਈ ਫ਼ਰਕ ਨਹੀਂ ਸਮਝਦੇ | ਰਮਨ ਨੂੰ ਥੋੜੇ ਬਰਾਬਰ ਦੇ ਹੱਕ ਦਿੱਤੇ ਨੇਂ | ਦੱਸੋ ਜੇ ਕਿਤੇ ਵਿਤਕਰਾ ਕੀਤਾ ਹੋਵੇ |" ਦਿਲਾਵਰ ਸਿੰਘ ਦੀ 
ਦਲੀਲ ਨਾਲ ਦੋਨੋਂ ਮੁੰਡੇ ਨਿਰਉੱਤਰ ਹੋ ਗਏ|
ਸਾਰੇ ਘਰ ਵਿਚ ਚੁੱਪ ਪਸਾਰ ਗਈ ,,,,,,,,,,,,,,,,,,,,|
" ਪਰ ਬਾਪੁ ਜੀ ਅੱਜ ਕਿਓਂ  ਰਮਨ ਨਾਲ ਵਿਤਕਰਾ ਕਰਨ ਲੱਗੇ ਹੋ ",,,,,,,,,,,,,ਗੁਰਦੀਪ ਦੀ ਘਰਵਾਲੀ ਨੇਂ ਚੁਪ ਤੋੜੀ ,,,,,,,,,ਉਸਨੂੰ ਰਮਨ ਨੇ ਦਿਲਸ਼ਾਦ ਵਾਰੇ ਪਹਿਲਾਂ ਹੀ ਦੱਸ ਦਿਤਾ ਸੀ | ਪਹਿਲਾਂ ਤਾਂ ਓਹ੍ਹ ਥੋੜਾ ਘਬਰਾ ਗਈ ਪਰ ਫੇਰ ਕੁੜੀ ਦੀ ਖੁਸ਼ੀ ਖਾਤਰ ਓਹਨੇ ਕੌੜਾ ਘੁੱਟ ਭਰ ਲਿਆ |
ਦਿਲਾਵਰ ਸਿੰਘ ਲਈ ਇਹ ਦੂਜਾ ਝਟਕਾ ਸੀ | ਉਸਦੀ ਨੂੰਹ ਜੋ ਕਦੇ ਕਿਸੇ ਸਾਹਮਣੇ ਬੋਲੀ ਨਹੀਂ ਸੀ ਅੱਜ ਬਿਨਾਂ ਘੁੰਡ ਕੱਡੇ ਉਸਦੇ ਅੱਗੇ ਆ ਖੜੋਤੀ |
" ਨਹੀਂ ਪੁੱਤ ਮੈਂ ਰਮਨ ਨਾਲ ਕੋਈ ਵਿਤਕਰਾ ਨਹੀ ਕਰ ਰਿਹਾ | ਮੈਂ ਤਾਂ ਬੱਸ ਇਹ ਚਾਹੁੰਦਾ ਹਾਂ ਕੇ ਰਮਨ ਦਾ ਸਾਕ ਚੀਮੇ ਵਾਲਿਆਂ ਦੇ ਹੋ ਜਾਵੇ ਤਾਂ ਸਾਡੀ ਇਜ਼ਤ ਰਹਿ 
ਜਾਵੇਗੀ | ਨਹੀਂ ਤਾਂ ਮੈਂ ਕਿਸੇ ਨੂੰ ਮੁੰਹ ਵਖਾਉਣ ਜੋਗਾ ਨੀਂ ਰਹਿਣਾ ਪਿੰਡ ਵਿਚ |  " ਬੋਲਦਿਆਂ ਦਿਲਾਵਰ ਸਿੰਘ ਦੀਆਂ ਅਖਾਂ ਵਿਚ ਹੰਝੂ ਆ ਗਏ |
" ਪਰ ਬਾਪੁ ਜੀ ਜਦੋਂ ਰਮਨ ਓਥੇ ਵਿਆਹ  ਕਰਵਾਉਣਾ ਹੀ ਨਹੀਂ ਚਾਹੁੰਦੀ ਤਾਂ ਫੇਰ ਤੁਸੀਂ ਧੱਕੇ ਨਾਲ ਕਿਓਂ ਕਰਵਾਉਣਾ ਚਾਹੁੰਦੇ ਹੋ | ਪਿੰਡ ਜਾਵੇ ਖੂਹ ਚ | ਸਾਡੇ ਲਈ ਤਾਂ
 ਰਮਨ ਦੀ ਖੁਸ਼ੀ ਹੀ ਪਹਿਲਾਂ ਹੈ |" ਸਮਸ਼ੇਰ ਦਾ ਵੱਡਾ ਮੁੰਡਾ ਉਠ ਕੇ ਕਮਰੇ ਤੋ ਬਾਹਰ ਚਲਿਆ ਗਿਆ | ਉਸਨੂੰ ਸ਼ਾਇਦ ਅੱਜ ਦਿਲਾਵਰ ਸਿੰਘ ਦੀਆਂ ਦਲੀਲਾਂ ਬੇ ਫਜੂਲ 
ਲੱਗ ਰਹੀਆਂ ਸਨ |
" ਰਮਨ ਪੁੱਤ ਮੈਂ ਤੇਰੇ ਨਾਲ ਕੋਈ ਧੱਕਾ ਨਹੀਂ ਕਰਦਾ | ਪੁੱਤ ਸਾਰੇ ਇਲਾਕੇ ਵਿਚ ਸਾਡੀ ਬਹੁਤ ਇਜ਼ਤ ਬਣੀ ਹੋਈ ਆ |ਤੇਰੇ ਇੱਕ ਫੈਸਲੇ ਨਾਲ ਸਾਰਾ ਕੁਝ ਸੜਕੇ ਸਵਾਹ 
ਹੋਜੂ | ਭਾਵੇਂ ਪੈਰਾਂ ਚ ਪੱਗ ਧਰਾ ਲੈ ਧੀਏ | ਪਰ ਇਸ ਰਿਸ਼ਤੇ ਲਈ ਹਾਂ ਕਰਦੇ |" ਦਿਲਾਵਰ ਸਿੰਘ ਦਾ ਗਚ ਭਰ ਗਿਆ ,,,ਐਨਕ ਲਾਹਕੇ ਓਸਨੇ ਕੁੜਤੇ ਦੇ ਪੱਲੇ ਨਾਲ ਅੱਖਾਂ
 ਪੁਝੀਆਂ | 
ਦਿਲਾਵਰ ਸਿੰਘ ਦੇ ਤਿੰਨੋਂ ਪੁੱਤ ਚੁੱਪ ਸਨ | ਸਮਸ਼ੇਰ ਵੀ ਦੂਜੇ ਪਾਸੇ ਮੁੰਹ ਕਰਕੇ ਅੰਦਰੋ ਅੰਦਰੀ ਰੋ ਰਿਹਾ ਸੀ | ਗੁਰਦੀਪ ਬਹੁਤ ਕੁਝ ਬੋਲਣਾ ਚਾਹੁੰਦਾ ਸੀ ਤੇ ਕਰਨਾ ਵੀ | 
ਪਰ ਓਸਨੂੰ ਦਿਲਾਵਰ ਸਿੰਘ ਨੇ ਕੁਝ ਆਖਣ ਤੋ ਰੋਕ ਰਖਿਆ ਸੀ ਤੇ ਛੋਟਾ ਨਿਰਮਲ ਤਾਂ ਬੱਸ ਨੀਵੀਂ ਪਾ ਕੇ ਬੈਠਾ ਸੀ | ਉਂਝ ਵੀ ਓਹ ਆਪਣੇ ਵੱਡੇ ਭਰਾਵਾਂ ਤੇ ਬਾਪੁ ਜੀ ਮੁਹਰੇ 
ਕਦੇ ਵੀ ਨਹੀਂ ਬੋਲਿਆ ਸੀ | ਨਿਰਮਲ ਦੇ ਦੋਵੇਂ ਮੁੰਡੇ ਘਰ ਨਹੀਂ ਸੀ | ਨਹੀਂ ਤਾਂ ਓਹ ਕੁਝ ਜਰੂਰ ਬੋਲਦੇ |
" ਧੀਏ ਸੋਚ ਲੈ ਇੱਕ ਵਾਰੀ ,,,,,,,,,,,,,,,,ਜੇ ਅੱਜ ਤੇਰੀ ਦਾਦੀ ਜਿਓੰਦੀ ਹੁੰਦੀ ਤਾਂ ਤੈਨੂੰ ਸਮਝਾਉਂਦੀ ਪੁੱਤ |,,,,,,,,,,,,,,,,,,,ਤੂੰ ਹੀ ਸੋਚ ਉਸਦੀ ਰੂਹ ਕਿੰਨਾ ਕਲਪੂਗੀ ਅੱਜ | 
" ਦਿਲਾਵਰ ਸਿੰਘ ਨੇ ਆਪਣੀ ਗੁਜਰ ਚੁਕੀ ਪਤਨੀ  ਖੁਸ਼ਵੰਤ ਕੌਰ ਦਾ ਵਾਸਤਾ ਪਾਇਆ |
" ਬਾਪੁ ਜੀ ਅਗਰ ਤੁਸੀਂ ਮੇਰਾ ਵਿਆਹ ਦਿਲਸ਼ਾਦ ਨਾਲ ਨਹੀਂ ਕੀਤਾ ਤਾਂ ਅਸੀਂ ਕੋਰਟ ਮੈਰਿਜ਼ ਕਰਵਾ ਲੈਣੀ ਆ  | ਅਸੀਂ ਦੋਵੇਂ ਬਾਲਗ ਹਾਂ ਤੇ ਕੋਈ ਵੀ ਸਾਨੂੰ ਰੋਕ ਨਹੀਂ 
ਸਕਦਾ | ਨਾਂ ਥੋਡਾ ਸਾਕ ਸ਼ਰੀਕਾ ਤੇ ਨਾਂ ਤੁਸੀਂ |"  ਕਹਿ ਕੇ ਕੁੜੀ ਨੇ ਪੱਲਾ ਝਾੜ ਦਿੱਤਾ | ਰਮਨ ਦੀ ਗੱਲ ਸੁਣਕੇ ਦਿਲਾਵਰ ਸਿੰਘ ਅੰਦਰੋਂ ਪੂਰੀ ਤਰਾਂ ਹਿੱਲ ਗਿਆ | ਉਸਨੂੰ 
ਕੋਈ ਉਮੀਦ ਨਹੀਂ ਸੀ ਕੇ ਰਮਨ ਇਹ ਸਾਰਾ ਕੁਝ ਕਹਿ ਜਾਵੇਗੀ |
" ਮੈਂ ਕਰਦਾਂ ਤੇਰਾ ਕੰਨਿਆ ਦਾਨ ,,,,,,,,,,,,,,,,|" ਗੁਰਦੀਪ ਉਠ  ਦੇ ਕਮਰੇ ਚੋ ਰਫਲ ਲੈਣ ਲਈ ਦੋੜਿਆ ਪਰ ਸਮਸ਼ੇਰ ਨੇਂ ਉਸਨੂੰ ਜਫਾ ਮਾਰ ਲਿਆ |
" ਹੋਸ਼ ਕਰ ਗੁਰਦੀਪ ",,,,,,,,,,,,,,,ਦਿਲਾਵਰ ਸਿੰਘ ਕੁਰਸੀ ਤੋ ਉਠ ਕੇ ਬੋਲਿਆ " ਸ਼ਾਂਤੀ ਰਖ ,,,ਤੂੰ ਪੜਿਆ ਲਿਖਿਆ ਹੋਕੇ ਇਹ ਕੀ ਕਰਨ ਲਗਿਆ ਸੀ,,,,,,,,,,ਹੈਂ ,,,ਹੋਸ਼
 ਤੋਂ ਕੰਮ ਲੈ,,," ,,," ਸੋ ਮੁਕਦੀ ਗੱਲ ,,,,,,,,,,ਰਮਨ ਨੂੰ ਚੀਮੇ ਵਾਲਿਆਂ ਦਾ ਰਿਸ਼ਤਾ ਮੰਜੂਰ ਨਹੀਂ ਤਾਂ ਨਾ ਸਹੀ ,,,,,,,,ਹੁਣ ਉਸਦਾ ਵਿਆਹ ਦਿਲਸ਼ਾਦ ਨਾਲ ਹੀ ਹੋਵੇਗਾ ,,,ਜਿਵੇ ਓਹ ਚਾਹੁੰਦੀ ਹੈ ਓਵੇਂ ਹੀ ਹੋਵੇਗਾ " ਦਿਲਾਵੇਰ ਸਿੰਘ ਆਪਣਾ ਫੈਸਲਾ ਸੁਣਾ ਕੇ ਕਮਰੇ ਚੋਂ ਬਾਹਰ ਨਿਕਲ ਗਿਆ | ਸਾਰੇ ਉਠਕੇ ਆਪੋ ਆਪਣੇ ਕਮਰਿਆਂ ਚ ਚਲੇ ਗਏ | ਰਮਨ ਕੁਸ਼ ਸੀ ਕੇ 
ਉਸਦੇ ਦਾਦਾ ਜੀ ਨੇਂ ਉਸਦੀ ਇੱਕ ਹੋਰ ਮੰਗ ਪੂਰੀ ਕਰ ਦਿੱਤੀ ਸੀ |
          ਸਾਰੀ ਰਾਤ ਦਿਲਾਵਰ ਸਿੰਘ ਨੂੰ ਨੀਂਦ ਨਾ ਆਈ | ਸਾਰੀ ਰਾਤ ਓਹ੍ਹ ਆਉਣ ਵਾਲੇ ਸਮੇਂ ਵਾਰੇ ਸੋਚਦਾ ਰਿਹਾ | ਓਹ ਕੱਲ ਨੂੰ ਚੀਮੇ ਵਾਲਿਆਂ ਨੂੰ ਕੀ ਜਵਾਬ ਦੇਵੇਗਾ | ਜਦੋਂ 
ਦਿਲਸ਼ਾਦ ਨਾਲ ਰਮਨ ਦੇ ਰਿਸ਼ਤੇ ਵਾਰੇ ਲੋਕਾਂ ਨੂੰ ਪਤਾ ਲੱਗੂ ਤਾਂ ਓਹ ਕੀ ਕਹਿਣਗੇ | ਉਸਨੂੰ ਲੋਕਾਂ ਦਾ ਹਾਸਾ ਸੁਨਾਈ ਦੇਣ ਲੱਗਿਆ ਤੇ ਓਸਨੇ ਕੰਨਾਂ ਤੇ ਹੇਠ ਹਥ ਲਿਆ | 
ਕਾਫੀ ਸੋਚ ਵਿਚਾਰ ਤੋਂ ਬਾਅਦ ਉਸਨੇ ਅੰਦਰੋ ਅੰਦਰੀਂ ਇੱਕ ਫੈਸਲਾ ਕਰ ਲਿਆ | ਸਵੇਰੇ ਸੂਰਜ ਚੜਦਿਆਂ ਹੀ ਓਹ ਉਠਿਆ ਤੇ ਅਲਮਾਰੀ ਚੋਂ ਆਪਣਾ ਪਿਸਟਲ ਕਢ ਕੇ 
ਖੀਸੇ ਚ ਪਾ ਲਿਆ | ਬਿਨਾਂ ਚਾਹ ਪਾਣੀ ਪੀਤਿਆਂ ਹੀ ਘਰੋਂ ਬਾਹਰ ਨਿਕਲ ਗਿਆ | ਨਿਆਈਂ ਵਾਲੀ ਮੋਟਰ ਤੇ ਆ ਕੇ ਇੱਕ ਝਾਤ ਅਮਰੂਦਾਂ ਵੱਲ ਮਾਰੀ | ਓਹੀ ਅਮਰੂਦ ਜੋ
 ਉਸਨੇ ਰਮਨ ਦੇ ਪੈਦਾ ਹੁੰਦਿਆਂ ਲਗਾਏ ਸੀ  ਤੇ ਜਿਨ੍ਹਾਂ ਤੇ ਸਿਰਫ ਉਸਦੀ ਰਮਨ ਦਾ ਹੀ ਹਕ਼ ਸੀ | ਜਿਨ੍ਹਾਂ ਦੀ ਛਾਵੇਂ ਬੈਠ ਕੇ ਉਸਨੂੰ ਇੱਕ ਅਜੀਬ ਜਿਹਾ ਹੀ ਪਿਆਰ 
ਮਿਲਦਾ ਸੀ ,,,,ਓਸਦੀ ਪਿਆਰੀ ਪੋਤੀ ਰਮਨ ਦਾ ਪਿਆਰ | ਪਰ ਅੱਜ ਓਹੀ ਅਮਰੂਦ ਉਸਨੂੰ ਓਪਰੇ ਓਪਰੇ ਲੱਗੇ | 
" ਓਹ ਬਾਈ ਕੇਸਰ,,,,,,,,,,,,ਸ਼ੇਰਾ ਇੱਕ ਕੰਮ ਕਰ ਅੱਜ |"  ਓਸਨੇ ਆਪਣੇ ਸਿਰੀ ਕੇਸਰ ਨੂੰ ਹਾਕ ਮਾਰੀ |
" ਦੱਸੋ ਬਾਪੁ ਜੀ,,,ਹੁਕਮ ਕਰੋ ,,," ਕੇਸਰ ਹੱਥ ਜੋੜੀਂ ਖੜਾ ਸੀ | 
" ਮੱਲਾ ,,,ਅੱਜ ਆਹਾ ਪੰਜੇ ਅਮਰੂਦ ਵੱਢ ਦੇ ,,,,,,,,,,,,,,," ਕਹਿ ਕੇ ਦਿਲਾਵਰ ਸਿੰਘ ਨੇਂ ਮੁੰਹ ਦੂਜੇ ਪਾਸੇ ਕਰਲਿਆ |
" ਕੀ ਗੱਲ ਹੋਗੀ ਬਾਪੁ ਜੀ ,,,,,,,,,,,,,ਇਹ ਅਮਰੂਦ ਤਾਂ ਥੋਨੂੰ ਜਾਨੋਂ ਪਿਆਰੇ ਨੇਂ | " ਕੇਸਰ ਜਾਣਦਾ ਸੀ ਕੇ ਇਹਨਾਂ ਅਮਰੂਦਾਂ ਨਾਲ ਕਿੰਨਾ ਪਿਆਰ ਸੀ ਦਿਲਾਵਰ ਸਿੰਘ ਨੂੰ |
" ਮੱਲਾ ,,,ਸਮੇਂ ਦੇ ਨਾਲ ਨਾਲ  ਇਹਨਾਂ ਅਮਰੂਦਾਂ ਨੂੰ ਵੀ ਹੁਣ ' ਕੀੜਾ ' ਲੱਗ ਗਿਆ | " ਭਰੀਆਂ ਅਖਾਂ  ਨਾਲ ਆਖਰੀ ਵਾਰ ਅਮਰੂਦਾਂ ਵੱਲ ਵੇਖਕੇ ਦਿਲਾਵਰ ਸਿੰਘ ਖਾਲ 
ਵਾਲੀ ਵੱਟ ਪੈ ਗਿਆ |
ਕੇਸਰ ਨੂੰ ਕੋਈ ਸਮਝ ਨਾਂ ਪਈ | ਉਸਨੇ " ਸੱਤਵਚਨ " ਕਹਿ ਕੇ ਕੁਹਾੜਾ ਚੁੱਕ ਲਿਆ | ਪਹਿਲਾ ਟੱਕ ਲਾਉਂਦਿਆਂ ਹੀ ਉਸਨੂੰ ' ਠਾਹ ' ਦੀ ਅਵਾਜ਼ ਸੁਨਾਈ ਦਿੱਤੀ | 
ਪੁਰਾਣੇ ਖੂਹ  ਦੀ ਮੌਣ ਤੇ ਖੜੇ ਪਿੱਪਲ ਤੋਂ ਪੰਛੀਆਂ ਦੀ ਡਾਰ ਉੱਡ ਕੇ ਪਿੰਡ ਵੱਲ ਨੂੰ ਉੱਡ ਗਈ | ਸ਼ਾਇਦ ਓਹ ਚੀਖ ਚੀਖ ਕੇ ਸਾਰੇ ਪਿੰਡ ਨੂੰ ਦਿਲਾਵਰ ਸਿੰਘ ਦੇ ਇਸ 
ਦੁਨਿਆ ਤੋਂ ਚਲੇ ਜਾਣ ਦੀ ਖਬਰ ਦੇਣਾ ਚਾਹੁੰਦੀ ਸੀ |
  
ਧੰਨਵਾਦ ,,,ਗਲਤੀ ਮਾਫ਼ ਕਰਨੀਂ ,,,ਹਰਪਿੰਦਰ  " ਮੰਡੇਰ "

ਨਿਆਈਂ ਵਾਲੀ ਮੋਟਰ ਤੇ ਅਮਰੂਦਾਂ ਥੱਲੇ ਬੈਠਾ ਦਿਲਾਵਰ ਸਿੰਘ ਅੱਜ ਬਹੁਤ ਹੀ ਖੁਸ਼ ਸੀ | ਅੱਜ ਉਸਦੀ ਪੋਤੀ ਦਾ ਰਿਸ਼ਤਾ ' ਚੀਮੇ ' ਵਾਲੇ 

ਸਰਦਾਰਾਂ ਨੇਂ ਝੋਲੀ ਅੱਡ ਕੇ ਮੰਗਿਆ ਸੀ | ਦਿਲਾਵਰ ਸਿੰਘ ਦੇ ਤਿੰਨ ਮੁੰਡੇ ਸਨ | ਵੱਡੇ ਮੁੰਡੇ ਸਮਸ਼ੇਰ ਦੇ ਦੋ ਮੁੰਡੇ ਜੋ ਵਿਆਹੇ ਸਨ ਤੇ ਚੰਡੀਗੜ੍ਹ ਸਰਕਾਰੀ ਅਫਸਰ ਲੱਗੇ ਹੋਏ ਸੀ | ਵਿਚਾਲੜੇ ਮੁੰਡੇ ਗੁਰਦੀਪ ਦੇ ਸਿਰਫ ਇੱਕੋ ਇੱਕ ਲੜਕੀ ਸੀ ' ਰਮਨ ' ਜੋ ਲੁਧਿਆਣੇ ਕਾਲਜ ਵਿਚ ਪੜਦੀ ਸੀ| ਤੇ ਛੋਟੇ ਮੁੰਡੇ ਨਿਰਮਲ ਦੇ ਵੀ ਦੋ ਜੋੜੇ ਮੁੰਡੇ ਸਨ ਜੋ ਹਾਲੇ ਬਾਹਰਵੀਂ ਜਮਾਤ ਵਿਚ ਪੜਦੇ ਸੀ | ਪੂਰਾ ਵਸਦਾ ਰਸਦਾ ਘਰ ਸੀ ਦਿਲਾਵਰ ਸਿੰਘ ਦਾ | ਕਿਸੇ ਵੀ ਚੀਜ਼ ਦੀ ਕੋਈ ਕਮੀਂ ਨਹੀਂ ਸੀ ਅੱਸੀ ਕਿਲੇ ਜੱਦੀ ਪੁਸ਼ਤੀ ਨਿਆਈਂ ਵਿਚ ਜਮੀਨ ਸੀ | ਵੱਡਾ ਮੁੰਡਾ ਸਮਸ਼ੇਰ ਪੁਲਿਸ ਵਿਚ ਡੀ. ਐਸ . ਪੀ ਲਗਿਆ ਸੀ | ਵਿਚਾਲੜੇ ਮੁੰਡੇ ਨੇਂ ਸਾਰਾ ਖੇਤੀ ਦਾ ਕੰਮ ਸੰਭਾਲ ਰਖਿਆ ਸੀ | ਤੇ ਛੋਟਾ ਨਿਰਮਲ ਨਾਲ ਦੇ ਪਿੰਡ ਟੀਚਰ ਲਗਿਆ ਹੋਇਆ ਸੀ | ਤੇ ਉੱਤੋਂ ' ਚੀਮੇ ' ਵਾਲੇ ਸਰਦਾਰਾਂ ਦਾ ਝੋਲੀ ਅੱਡ ਕੇ ਰਿਸ਼ਤਾ ਮੰਗਣਾ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ ਸੀ | ਮੁੰਡਾ ਸਰਕਾਰੀ ਡਾਕਟਰ ਸੀ ਤੇ ਉਸਦਾ ਪਿਓ ਵੀ ਹਲਕੇ ਦਾ ਐਮ . ਐਲ .ਏ ਸੀ,,,ਬਾਕੀ ਉਂਝ ਵੀ ਓਹਨਾਂ ਦਾ ਕਾਫੀ ਬਿਜਨਸ ਸੀ | ਦਿਲਾਵਰ ਸਿੰਘ ਨੂੰ ਉਸਦੀ ਇੱਕੋ ਇੱਕ ਪੋਤੀ ' ਰਮਨ ' ਨਾਲ ਬਹੁਤ ਹੀ ਪਿਆਰ ਸੀ | ਰਮਨ ਦੇ ਪੈਦਾ ਹੁੰਦਿਆਂ ਹੀ ਦਿਲਾਵਰ ਸਿੰਘ ਨੇਂ ਨਿਆਈਂ ਵਾਲੀ ਮੋਟਰ ਤੇ ਪੰਜ ਅਮਰੂਦ ਦੇ ਬੂਟੇ ਲਾਏ ਸੀ ਜੋ ਦਿਨ ਬ ਦਿਨ ਰਮਨ ਦੇ ਨਾਲ ਨਾਲ ਜਵਾਨ ਹੋਕੇ ਅੱਜ ਪੂਰੇ ਫਲਦਾਰ ਹੋ ਗਏ ਸੀ | 

ਦਿਲਾਵਰ ਸਿੰਘ ਪੂਰਾ ਦਿਲਦਾਰ ਬੰਦਾ ਸੀ | ਉਸਦੀ ਦੇਹਲੀ ਤੋਂ ਅੱਜ ਤੱਕ ਕੋਈ ਵੀ ਖਾਲੀ ਹੱਥ ਨਹੀ ਮੁੜਿਆ ਸੀ | ਪਿੰਡ ਦੇ ਗਰੀਬ ਪਰਿਵਾਰਾਂ ਦੀਆਂ ਕਈ ਲੜਕੀਆਂ ਦੇ ਵਿਆਹ ਉਸਨੇ ਆਪਣੇ ਹਥੀਂ ਕਰੇ ਸੀ | ਸੰਤਾਲੀ ਦੀ ਵਢ ਟੁੱਕ ਸਮੇਂ ਉਸਨੇ ਇਲਾਕੇ ਦੇ ਸਾਰੇ ਮੁਸਲਮਾਨਾਂ ਨੂੰ ਸਹੀ ਸਲਾਮਤ ਮਲੇਰਕੋਟਲੇ ਪਹੁੰਚਾਇਆ ਸੀ | ਪਰ ਕਿਸੇ ਨੂੰ ਵੀ ਉਸਦੀ ਮੋਟਰ ਤੋਂ ਅਮਰੂਦ ਤੋੜਨ ਦੀ ਇਜਾਜ਼ਤ ਨਹੀਂ ਸੀ | ਇਹ ਅਮਰੂਦ ਸਿਰਫ ਤੇ ਸਿਰਫ ਉਸਦੀ ਲਾਡਲੀ ਪੋਤੀ ਲਈ ਹੀ ਸਨ |

                    ਸ਼ਾਮੀਂ ਘਰ ਆ ਕੇ ਦਿਲਾਵਰ ਸਿੰਘ ਨੇਂ ਸਾਰੇ ਟੱਬਰ ਨੂੰ ਕਠੇ ਕਰਕੇ ਗੱਲ ਸ਼ੁਰੂ ਕੀਤੀ | ਦੋਵੇਂ ਵੱਡੇ ਪੋਤਿਆਂ ਨੂੰ ਉਸਨੇ ਫੋਨ ਕਰਕੇ ਸੱਦ ਲਿਆ ਸੀ | ਹਮੇਸ਼ਾਂ ਹੀ ਕਿਸੇ ਮੁੱਦੇ ਤੇ ਸਾਰਾ ਟੱਬਰ ਇਦਾਂ ਹੀ ਸਲਾਹ ਕਰਿਆ ਕਰਦਾ ਸੀ | ਰੋਟੀ ਟੁੱਕ ਖਾਣ ਤੋਂ ਬਾਅਦ ਦਿਲਾਵਰ ਸਿੰਘ ਨੇ ਗੱਲ ਸ਼ੁਰੂ ਕੀਤੀ |

" ਸ਼ਮਸ਼ੇਰ ਪੁੱਤ ਅੱਜ ਚੀਮੇ ਵਾਲੇ ਸਰਦਾਰ ਨਾਲ ਗੱਲ ਹੋਈ ਸੀ ਫੋਨ ਤੇ ,,," ਦਿਲਾਵਰ ਸਿੰਘ ਦਾਹੜੀ ਤੇ ਹੱਥ ਫੇਰਿਆ

 " ਦੱਸੋ ਬਾਪੁ ਜੀ ,,,,,,,,ਕੀ ਕਹਿੰਦੇ ਸੀ ,,,"ਸਮਸ਼ੇਰ ਥੋੜਾ ਗੰਭੀਰ ਹੋਕੇ ਬੋਲਿਆ " ਓਹਨਾਂ ਦਾ ਵੱਡਾ ਮੁੰਡਾ ' ਫਤਿਹ ' ਜੋ ਡਾਕਟਰ ਲੱਗਿਆ ਹੋਇਆ ਹੈ ,,,ਓਹਦੇ ਲਈ ਓਹਨਾਂ ਨੇ ਆਪਣੀ ' ਰਮਨ ' ਦਾ ਰਿਸ਼ਤਾ ਝੋਲੀ ਅੱਡ ਕੇ ਮੰਗਿਆ ਭਾਈ | " ਕਹਿਕੇ ਦਿਲਾਵਰ ਸਿੰਘ ਨੇ ਸਾਰੇ ਟੱਬਰ ਵੱਲ ' ਰਡਾਰ ' ਵਾਂਗ  ਨਿਗਾਹ ਘੁਮਾਈ |

" ਇਹ ਤਾਂ ਬਹੁਤ ਹੀ ਵਧੀਆ ਗੱਲ ਕੀਤੀ ਓਹਨਾਂ ਨੇਂ |" ਰਮਨ ਦਾ ਪਿਓ ਗੁਰਦੀਪ ਫੁੱਲ ਵਾਂਗ ਖਿੜ ਗਿਆ |

" ਮੁੰਡਾ ਤਾਂ ਬਾਪੁ ਜੀ ਲਖਾਂ ਚੋਂ ਇੱਕ ਆ ,,,,,,,,,,,ਮੁੰਡੇ ਦਾ ਪਿਓ ਪ੍ਰਤਾਪ ਸਿੰਘ ਵੀ ਪੂਰਾ ਇਮਾਨਦਾਰ ਤੇ ਗੁਰਸਿਖ ਬੰਦਾ " ਸਮਸ਼ੇਰ ਨੇਂ ਹਾਮੀ ਭਰੀ |ਸਾਰਾ ਟੱਬਰ ਹੀ ਇਸ ਰਿਸ਼ਤੇ ਤੋਂ ਪੂਰਾ ਖੁਸ਼ ਸੀ | 

" ਕਿਓਂ ਪੁੱਤ ਰਮਨ ਤੇਰਾ ਕੀ ਵਿਚਾਰ ਆ ਭਾਈ ! ਮੁੰਡਾ ਤਾਂ ਤੂੰ ਵੇਖਿਆ ਹੀ ਆ |" ਦਿਲਾਵਰ ਸਿੰਘ ਨੂੰ ਆਪਣੀ ਪੋਤੀ ਤੇ ਮਾਣ ਸੀ ,,,,,,,,,,,,,,,,,,|

ਰਮਨ ਦੇ ਚੇਹਿਰੇ ਦਾ ਰੰਗ ਬਦਲ ਗਿਆ |" ਬੋਲ ਪੁੱਤ ਤੇਰਾ ਕੀ ਵਿਚਾਰ ਆ " ਗੁਰਦੀਪ ਨੇਂ ਆਪਣੀ ਧੀ ਦਾ ਸਿਰ ਪਲੋਸਿਆ |

" ਬਾਪੁ ਜੀ ਮੈਨੂੰ ਇਹ ਰਿਸ਼ਤਾ ਮੰਜੂਰ ਨਹੀਂ |" ਕਹਿ ਕੇ ਰਮਨ ਨੇਂ ਨੀਵੀਂ ਪਾ ਲਈ |

ਸੁਣਕੇ ਸਾਰੇ ਟੱਬਰ ਦੇ ਤੋਤੇ ਉੱਡ ਗੇ |

" ਕੀ ਹੋਇਆ ਧੀਏ ,,,,,,,,,,,,ਮੁੰਡਾ ਬਹੁਤ ਹੀ ਲਾਇਕ ਆ ਤੇ ਖਾਨਦਾਨ ਵੀ ਪੂਰਾ ਦੇਖਿਆ ਪਰਖਿਆ ਸਾਡਾ |" 

ਸਮਸ਼ੇਰ ਦੁਧ ਵਾਲਾ ਖਾਲੀ ਗਲਾਸ ਥੱਲੇ ਰਖਦਿਆਂ ਬੋਲਿਆ |

" ਮੈਂ ਤਾਂ ' ਦਿਲਸ਼ਾਦ  ' ਨੂੰ ਪਿਆਰ ਕਰਦੀ ਹਾਂ ਤੇ ਸਿਰਫ ਉਸ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੀ ਹਾਂ |"  ਕੁੜੀ ਨੇਂ ਸ਼ਰੇਆਮ ਹੀ ਸਾਰੇ ਘਰਦਿਆਂ ਨੂੰ ਆਖ ਦਿੱਤਾ | ਦਿਲਾਵਰ ਸਿੰਘ ਨੂੰ ਝਟਕਾ ਜਿਹਾ ਲੱਗਿਆ | ਰਮਨ ਦੀ ਗੱਲ ਸੁਣਕੇ ਉਸਨੂੰ ਆਪਣੀ ਪੱਗ ਢਹਿੰਦੀ ਜਾਪੀ ਤੇ ਸਹਿਜ ਸੁਭਆ ਹੀ ਉਸਦਾ ਹਥ ਪੱਗ ਤੇ ਚਲਿਆ ਗਿਆ | 

               ਦਿਲਸ਼ਾਦ ਰਮਨ ਦਾ ਕਲਾਸ ਫੈਲੋ ਸੀ ਤੇ ਕਈ ਸਾਲਾਂ ਤੋਂ ਦੋਹਾਂ ਦਾ ਗੂੜਾ ਪਿਆਰ ਪੈ ਗਿਆ ਸੀ | ਭਾਵੇਂ ਦਿਲਸ਼ਾਦ ਮਲੇਰਕੋਟਲੇ ਦੇ ਮੁਸਲਮਾਨਾ ਦਾ ਮੁੰਡਾ ਸੀ | ਪਰ ਇਸ਼ਕ਼ ਕਦੇ ਵੀ ਜਾਤ ਧਰਮ ਨਹੀਂ ਵੇਖਦਾ | ਕਾਲਜ ਦੇ ਯੂਥ ਫੈਸਟੀਵਲ ਵਿਚ ਦੋਹਾਂ ਨੇ ਇੱਕ ਨਾਟਕ ਵਿਚ ਕੰਮ ਕੀਤਾ ਸੀ ਤੇ ਓਹ ਪਹਲੀ ਨਜ਼ਰ ਵਿਚ ਹੀ ਇੱਕ ਦੂਜੇ ਨੂੰ ਦਿਲ ਦੇ ਬੈਠੇ | ਹੁਣ ਦੋਹਾਂ ਦੀ ਪੜਾਈ ਦਾ ਆਖਰੀ ਸਾਲ ਸੀ ਤੇ ਦੋਵਾਂ ਨੇਂ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ ਸੀ |

" ਤੇਰਾ ਦਿਮਾਗ ਤਾਂ ਟਿਕਾਣੇ ਆ ਕੁੜੀਏ " ਗੁਰਦੀਪ ਉਠ ਕੇ ਖੜਾ ਹੋ ਗਿਆ | ਉਸਨੂੰ ਯਕੀਨ ਹੀ ਨਾਂ ਆਇਆ ਜੋ  ਕੁੜੀ ਨੇਂ ਕਹਿ ਦਿੱਤਾ ਸੀ |

" ਡੈਡੀ ਜੀ ਇਸਦੇ ਵਿਚ ਕੀ ਬੁਰਾਈ ਹੈ ,,,,,,,,,,,,ਅਸੀਂ ਇੱਕ ਦੂਜੇ ਨੂੰ ਪਸੰਦ ਕਰਦੇ ਹਾਂ |"

ਤੈਨੂੰ ਪਸੰਦ ਕਰਨ ਨੂੰ ਮੁਸਲਮਾਨਾ ਦਾ ਮੁੰਡਾ ਹੀ ਲਭਿਆ ਸੀ " ,,,,,,,,,,,,,"ਕਿਓਂ ਸਾਡੀ ਦਾਹੜੀ ਚ ਖੇਹ ਪਾਉਂਦੀ ਹਾਂ ਕੁੜੀਏ ",,,,,,,,,,,,,ਗੁਰਦੀਪ ਕੁੜੀ ਨੂੰ ਭੱਜ ਕੇ ਪਿਆ |

" ਤੂੰ ਗਰਮ ਨਾਂ ਹੋ ਪੁੱਤ ,,,,,,,,,,,,,,,,ਸਾਨੂੰ ਗੱਲ ਕਰਨ ਦੇ ਕੁੜੀ ਨਾਲ " ਦਿਲਾਵਰ ਸਿੰਘ ਆਪੇ ਵਿਚ ਆਉਂਦਾ ਬੋਲਿਆ |

" ਗੱਲ ਕੀ ਕਰਨੀ ਆ ਬਾਪੁ ਜੀ ,,,,,,ਦੋ ਮਾਰੋ ਮੌਰਾਂ ਚ ਇਸਦੇ |" ਗੁਰਦੀਪ ਦੀਆਂ ਅੱਖਾਂ ਚ ਖੂਨ ਆ ਗਿਆ |

" ਓਹ੍ਹ ਤੂੰ ਬੈਠ ਜਾ ਆਰਾਮ ਨਾਲ ,,,ਸਾਨੂੰ ਗੱਲ ਤਾਂ ਕਰਨ ਦੇ | " ਸਮਸ਼ੇਰ ਨੇ ਫੜ ਕੇ ਗੁਰਦੀਪ ਨੂੰ ਮੰਜੇ ਤੇ ਬੈਠਾ ਦਿੱਤਾ |

" ਰਮਨ ਪੁੱਤ ਅਸੀਂ ਸਾਕ ਸ਼ਰੀਕੇ ਨੂੰ ਕੀ ਆਖਾਂ ਗੇ ,,,,,,,," ਦਿਲਾਵਰ ਸਿੰਘ ਹੁਣ ਵੀ ਨਰਮੀ ਨਾਲ ਗੱਲ ਕਰ ਰਿਹਾ ਸੀ | " ਓਸਨੂੰ ਇਸ ਗੱਲ ਦਾ ਝੋਰਾ ਨਹੀਂ ਸੀ ਕੇ ਕੁੜੀ ਨੇਂ ਮੁਸਲਮਾਨਾਂ ਦਾ ਮੁੰਡਾ ਪਸੰਦ ਕਰ ਲਿਆ ਸੀ | ਓਹ੍ਹ ਖੁਦ " ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ " ਵਿਚ ਵਿਸ਼ਵਾਸ ਰਖਦਾ ਸੀ | ਬਲਕਿ ਉਸਨੂੰ ਝੋਰਾ ਸੀ ਕੇ ਹੁਣ ਓਹ੍ਹ ਚੀਮੇ ਵਾਲਿਆਂ ਨੂੰ ਕੀ ਮੁੰਹ ਵਖਾਵੇ ਗਾ |

" ਸਾਨੂੰ ਸਾਕ ਸ਼ਰੀਕੇ ਵੱਲ ਜਿਆਦਾ ਧਿਆਨ ਦੇਣ ਦੀ ਲੋੜ ਨਹੀਂ ਬਾਪੁ ਜੀ ,,,,,,,,,,,,ਲੋਕਾਂ ਨੇਂ ਦੋ ਦਿਨ ਗੱਲਾਂ ਕਰਕੇ ਚੁਪ ਹੋ ਜਾਣਾ | ਸਾਨੂੰ ਸਾਡੀ ਰਮਨ ਵਾਰੇ ਸੋਚਣਾ ਚਾਹਿਦਾ ਹੈ | ਇਸਦੀ ਖੁਸ਼ੀ ਵਿਚ ਹੀ ਸਾਡੀ ਖੁਸ਼ੀ ਹੈ |",,,,,,,ਸਮਸ਼ੇਰ ਦਾ ਵੱਡਾ ਮੁੰਡਾ ਐਨਕ ਠੀਕ ਕਰਦਾ ਬੋਲਿਆ | ਓਹ੍ਹ ਸੈਰ ਸਪਾਟਾ ਵਿਭਾਗ ਵਿਚ ਅਫਸਰ ਸੀ ਤੇ ਨਵੀਂ ਪੀੜੀ ਦੀ ਸੋਚ ਦਾ ਮਾਲਕ ਸੀ | ਓਸਦੇ ਲਈ ਇਹ  ਕੋਈ ਬਹੁਤ ਗੰਭੀਰ ਮਸਲਾ ਨਹੀਂ ਸੀ |

" ਲੋਕਾਂ ਨਾਲ ਸਾਨੂੰ ਨਜਿਠਣਾ ਪੈਂਦਾ ਪੁੱਤ ਤੈਨੂੰ ਨੀ ,,,,,,,,,,,,,,,,|" ਸਮਸ਼ੇਰ ਤੋਂ ਬੋਲੇ ਬਿਨਾਂ ਨਾ ਰਿਹਾ ਗਿਆ | ਉਂਝ ਅੰਦਰੋਂ ਓਹ੍ਹ ਵੀ ਆਪਣੇ ਮੁੰਡੇ ਦੀ ਗੱਲ ਨਾਲ ਥੋੜਾ ਬਹੁਤ ਸਹਿਮਤ ਸੀ ਪਰ ਫੇਰ ਵੀ ਉਸਨੂੰ ਆਪਣੇ ਬਾਪ ਦਿਲਾਵਰ ਸਿੰਘ ਦੀ ਸ਼ਰਮ ਸੀ ਇਸ ਲਈ ਉਸਨੇ ਮੁੰਡੇ ਦੀ ਦਲੀਲ ਨੂੰ ਟੋਕ ਦਿੱਤਾ |

" ਬਾਪੁ ਜੀ ਚੰਡੀਗੜ੍ਹ ਵਰਗੇ ਸਹਿਰਾਂ ਵਿਚ ਤਾਂ ਕੋਈ ਸਾਕ ਸ਼ਰੀਕਾ ਨਹੀਂ ਹੁੰਦਾ,,,ਇਹ ਤਾਂ ਬੱਸ ਪਿੰਡਾਂ ਦੇ ਲੋਕਾਂ ਦੀ ਹੀ ਸੋਚ ਹੈ "| ਸਮਸ਼ੇਰ ਦਾ ਛੋਟਾ ਮੁੰਡਾ ਵੀ ਆਪਣੀ ਭੈਣ ਦੇ ਪਖ ਵਿਚ ਆ ਖੜਿਆ |

" ਪਰ ਜਿਨਾਂ ਨੇਂ ਥੋਨੂੰ ਪੜਾ ਕੇ ਅਜਿਹੀ ਸੋਚ ਦੇ ਮਾਲਕ ਬਣਾਇਆ ਹੈ ਓਹਨਾਂ ਪ੍ਰਤੀ ਵੀ ਤਾਂ ਥੋੜਾ ਕੋਈ ਫਰਜ਼ ਬੰਦਾ ਹੈ ਕੇ ਤੁਸੀਂ ਓਹਨਾਂ ਦੀਆਂ ਭਾਵਨਾਵਾਂ ਨੂੰ ਸਮਝੋ | ਕੀ ਤੁਸੀਂ ਨਹੀਂ ਚਾਹੁੰਦੇ ਕੇ ਅਸੀਂ ਪਿੰਡ ਵਿਚ ਸਿਰ ਉੱਤੇ ਚੱਕ ਕੇ ਨਾਂ ਚੱਲੀਏ | ਅਗਰ ਅਸੀਂ ਪੁਰਾਨੀਂ ਸੋਚ ਦੇ ਮਾਲਕ ਹੁੰਦੇ ਤਾਂ ਰਮਨ ਨੂੰ ਪੜਨ ਲਈ ਲੁਧਿਆਣੇ ਕਾਲਜ ਵਿਚ ਨਾਂ ਭੇਜਦੇ | ਅਸੀਂ ਮੁੰਡੇ ਕੁੜੀ ਵਿਚ ਕੋਈ ਫ਼ਰਕ ਨਹੀਂ ਸਮਝਦੇ | ਰਮਨ ਨੂੰ ਥੋੜੇ ਬਰਾਬਰ ਦੇ ਹੱਕ ਦਿੱਤੇ ਨੇਂ | ਦੱਸੋ ਜੇ ਕਿਤੇ ਵਿਤਕਰਾ ਕੀਤਾ ਹੋਵੇ |" ਦਿਲਾਵਰ ਸਿੰਘ ਦੀ ਦਲੀਲ ਨਾਲ ਦੋਨੋਂ ਮੁੰਡੇ ਨਿਰਉੱਤਰ ਹੋ ਗਏ|

ਸਾਰੇ ਘਰ ਵਿਚ ਚੁੱਪ ਪਸਾਰ ਗਈ ,,,,,,,,,,,,,,,,,,,,|

" ਪਰ ਬਾਪੁ ਜੀ ਅੱਜ ਕਿਓਂ  ਰਮਨ ਨਾਲ ਵਿਤਕਰਾ ਕਰਨ ਲੱਗੇ ਹੋ ",,,,,,,,,,,,,ਗੁਰਦੀਪ ਦੀ ਘਰਵਾਲੀ ਨੇਂ ਚੁਪ ਤੋੜੀ ,,,,,,,,,ਉਸਨੂੰ ਰਮਨ ਨੇ ਦਿਲਸ਼ਾਦ ਵਾਰੇ ਪਹਿਲਾਂ ਹੀ ਦੱਸ ਦਿਤਾ ਸੀ | ਪਹਿਲਾਂ ਤਾਂ ਓਹ੍ਹ ਥੋੜਾ ਘਬਰਾ ਗਈ ਪਰ ਫੇਰ ਕੁੜੀ ਦੀ ਖੁਸ਼ੀ ਖਾਤਰ ਓਹਨੇ ਕੌੜਾ ਘੁੱਟ ਭਰ ਲਿਆ | ਦਿਲਾਵਰ ਸਿੰਘ ਲਈ ਇਹ ਦੂਜਾ ਝਟਕਾ ਸੀ | ਉਸਦੀ ਨੂੰਹ ਜੋ ਕਦੇ ਕਿਸੇ ਸਾਹਮਣੇ ਬੋਲੀ ਨਹੀਂ ਸੀ ਅੱਜ ਬਿਨਾਂ ਘੁੰਡ ਕੱਡੇ ਉਸਦੇ ਅੱਗੇ ਆ ਖੜੋਤੀ |

" ਨਹੀਂ ਪੁੱਤ ਮੈਂ ਰਮਨ ਨਾਲ ਕੋਈ ਵਿਤਕਰਾ ਨਹੀ ਕਰ ਰਿਹਾ | ਮੈਂ ਤਾਂ ਬੱਸ ਇਹ ਚਾਹੁੰਦਾ ਹਾਂ ਕੇ ਰਮਨ ਦਾ ਸਾਕ ਚੀਮੇ ਵਾਲਿਆਂ ਦੇ ਹੋ ਜਾਵੇ ਤਾਂ ਸਾਡੀ ਇਜ਼ਤ ਰਹਿ ਜਾਵੇਗੀ | ਨਹੀਂ ਤਾਂ ਮੈਂ ਕਿਸੇ ਨੂੰ ਮੁੰਹ ਵਖਾਉਣ ਜੋਗਾ ਨੀਂ ਰਹਿਣਾ ਪਿੰਡ ਵਿਚ |  " ਬੋਲਦਿਆਂ ਦਿਲਾਵਰ ਸਿੰਘ ਦੀਆਂ ਅਖਾਂ ਵਿਚ ਹੰਝੂ ਆ ਗਏ |

" ਪਰ ਬਾਪੁ ਜੀ ਜਦੋਂ ਰਮਨ ਓਥੇ ਵਿਆਹ  ਕਰਵਾਉਣਾ ਹੀ ਨਹੀਂ ਚਾਹੁੰਦੀ ਤਾਂ ਫੇਰ ਤੁਸੀਂ ਧੱਕੇ ਨਾਲ ਕਿਓਂ ਕਰਵਾਉਣਾ ਚਾਹੁੰਦੇ ਹੋ | ਪਿੰਡ ਜਾਵੇ ਖੂਹ ਚ | ਸਾਡੇ ਲਈ ਤਾਂ ਰਮਨ ਦੀ ਖੁਸ਼ੀ ਹੀ ਪਹਿਲਾਂ ਹੈ |" ਸਮਸ਼ੇਰ ਦਾ ਵੱਡਾ ਮੁੰਡਾ ਉਠ ਕੇ ਕਮਰੇ ਤੋ ਬਾਹਰ ਚਲਿਆ ਗਿਆ | ਉਸਨੂੰ ਸ਼ਾਇਦ ਅੱਜ ਦਿਲਾਵਰ ਸਿੰਘ ਦੀਆਂ ਦਲੀਲਾਂ ਬੇ ਫਜੂਲ ਲੱਗ ਰਹੀਆਂ ਸਨ |

" ਰਮਨ ਪੁੱਤ ਮੈਂ ਤੇਰੇ ਨਾਲ ਕੋਈ ਧੱਕਾ ਨਹੀਂ ਕਰਦਾ | ਪੁੱਤ ਸਾਰੇ ਇਲਾਕੇ ਵਿਚ ਸਾਡੀ ਬਹੁਤ ਇਜ਼ਤ ਬਣੀ ਹੋਈ ਆ |ਤੇਰੇ ਇੱਕ ਫੈਸਲੇ ਨਾਲ ਸਾਰਾ ਕੁਝ ਸੜਕੇ ਸਵਾਹ ਹੋਜੂ | ਭਾਵੇਂ ਪੈਰਾਂ ਚ ਪੱਗ ਧਰਾ ਲੈ ਧੀਏ | ਪਰ ਇਸ ਰਿਸ਼ਤੇ ਲਈ ਹਾਂ ਕਰਦੇ |" ਦਿਲਾਵਰ ਸਿੰਘ ਦਾ ਗਚ ਭਰ ਗਿਆ ,,,ਐਨਕ ਲਾਹਕੇ ਓਸਨੇ ਕੁੜਤੇ ਦੇ ਪੱਲੇ ਨਾਲ ਅੱਖਾਂ ਪੁਝੀਆਂ | ਦਿਲਾਵਰ ਸਿੰਘ ਦੇ ਤਿੰਨੋਂ ਪੁੱਤ ਚੁੱਪ ਸਨ | ਸਮਸ਼ੇਰ ਵੀ ਦੂਜੇ ਪਾਸੇ ਮੁੰਹ ਕਰਕੇ ਅੰਦਰੋ ਅੰਦਰੀ ਰੋ ਰਿਹਾ ਸੀ | ਗੁਰਦੀਪ ਬਹੁਤ ਕੁਝ ਬੋਲਣਾ ਚਾਹੁੰਦਾ ਸੀ ਤੇ ਕਰਨਾ ਵੀ | ਪਰ ਓਸਨੂੰ ਦਿਲਾਵਰ ਸਿੰਘ ਨੇ ਕੁਝ ਆਖਣ ਤੋ ਰੋਕ ਰਖਿਆ ਸੀ ਤੇ ਛੋਟਾ ਨਿਰਮਲ ਤਾਂ ਬੱਸ ਨੀਵੀਂ ਪਾ ਕੇ ਬੈਠਾ ਸੀ | ਉਂਝ ਵੀ ਓਹ ਆਪਣੇ ਵੱਡੇ ਭਰਾਵਾਂ ਤੇ ਬਾਪੁ ਜੀ ਮੁਹਰੇ ਕਦੇ ਵੀ ਨਹੀਂ ਬੋਲਿਆ ਸੀ | ਨਿਰਮਲ ਦੇ ਦੋਵੇਂ ਮੁੰਡੇ ਘਰ ਨਹੀਂ ਸੀ | ਨਹੀਂ ਤਾਂ ਓਹ ਕੁਝ ਜਰੂਰ ਬੋਲਦੇ |

" ਧੀਏ ਸੋਚ ਲੈ ਇੱਕ ਵਾਰੀ ,,,,,,,,,,,,,,,,ਜੇ ਅੱਜ ਤੇਰੀ ਦਾਦੀ ਜਿਓੰਦੀ ਹੁੰਦੀ ਤਾਂ ਤੈਨੂੰ ਸਮਝਾਉਂਦੀ ਪੁੱਤ |,,,,,,,,,,,,,,,,,,,ਤੂੰ ਹੀ ਸੋਚ ਉਸਦੀ ਰੂਹ ਕਿੰਨਾ ਕਲਪੂਗੀ ਅੱਜ | " ਦਿਲਾਵਰ ਸਿੰਘ ਨੇ ਆਪਣੀ ਗੁਜਰ ਚੁਕੀ ਪਤਨੀ  ਖੁਸ਼ਵੰਤ ਕੌਰ ਦਾ ਵਾਸਤਾ ਪਾਇਆ |

" ਬਾਪੁ ਜੀ ਅਗਰ ਤੁਸੀਂ ਮੇਰਾ ਵਿਆਹ ਦਿਲਸ਼ਾਦ ਨਾਲ ਨਹੀਂ ਕੀਤਾ ਤਾਂ ਅਸੀਂ ਕੋਰਟ ਮੈਰਿਜ਼ ਕਰਵਾ ਲੈਣੀ ਆ  | ਅਸੀਂ ਦੋਵੇਂ ਬਾਲਗ ਹਾਂ ਤੇ ਕੋਈ ਵੀ ਸਾਨੂੰ ਰੋਕ ਨਹੀਂ ਸਕਦਾ | ਨਾਂ ਥੋਡਾ ਸਾਕ ਸ਼ਰੀਕਾ ਤੇ ਨਾਂ ਤੁਸੀਂ |"  ਕਹਿ ਕੇ ਕੁੜੀ ਨੇ ਪੱਲਾ ਝਾੜ ਦਿੱਤਾ | ਰਮਨ ਦੀ ਗੱਲ ਸੁਣਕੇ ਦਿਲਾਵਰ ਸਿੰਘ ਅੰਦਰੋਂ ਪੂਰੀ ਤਰਾਂ ਹਿੱਲ ਗਿਆ | ਉਸਨੂੰ ਕੋਈ ਉਮੀਦ ਨਹੀਂ ਸੀ ਕੇ ਰਮਨ ਇਹ ਸਾਰਾ ਕੁਝ ਕਹਿ ਜਾਵੇਗੀ |

" ਮੈਂ ਕਰਦਾਂ ਤੇਰਾ ਕੰਨਿਆ ਦਾਨ ,,,,,,,,,,,,,,,,|" ਗੁਰਦੀਪ ਉਠ  ਦੇ ਕਮਰੇ ਚੋ ਰਫਲ ਲੈਣ ਲਈ ਦੋੜਿਆ ਪਰ ਸਮਸ਼ੇਰ ਨੇਂ ਉਸਨੂੰ ਜਫਾ ਮਾਰ ਲਿਆ |

" ਹੋਸ਼ ਕਰ ਗੁਰਦੀਪ ",,,,,,,,,,,,,,,ਦਿਲਾਵਰ ਸਿੰਘ ਕੁਰਸੀ ਤੋ ਉਠ ਕੇ ਬੋਲਿਆ " ਸ਼ਾਂਤੀ ਰਖ ,,,ਤੂੰ ਪੜਿਆ ਲਿਖਿਆ ਹੋਕੇ ਇਹ ਕੀ ਕਰਨ ਲਗਿਆ ਸੀ,,,,,,,,,,ਹੈਂ ,,,ਹੋਸ਼ਤੋਂ ਕੰਮ ਲੈ,,," ,,," ਸੋ ਮੁਕਦੀ ਗੱਲ ,,,,,,,,,,ਰਮਨ ਨੂੰ ਚੀਮੇ ਵਾਲਿਆਂ ਦਾ ਰਿਸ਼ਤਾ ਮੰਜੂਰ ਨਹੀਂ ਤਾਂ ਨਾ ਸਹੀ ,,,,,,,,ਹੁਣ ਉਸਦਾ ਵਿਆਹ ਦਿਲਸ਼ਾਦ ਨਾਲ ਹੀ ਹੋਵੇਗਾ ,,,ਜਿਵੇ ਓਹ ਚਾਹੁੰਦੀ ਹੈ ਓਵੇਂ ਹੀ ਹੋਵੇਗਾ "  ਦਿਲਾਵਰ  ਸਿੰਘ ਆਪਣਾ ਫੈਸਲਾ ਸੁਣਾ ਕੇ ਕਮਰੇ ਚੋਂ ਬਾਹਰ ਨਿਕਲ ਗਿਆ | ਸਾਰੇ ਉਠਕੇ ਆਪੋ ਆਪਣੇ ਕਮਰਿਆਂ ਚ ਚਲੇ ਗਏ | ਰਮਨ ਖੁਸ਼ ਸੀ ਕੇ ਉਸਦੇ ਦਾਦਾ ਜੀ ਨੇਂ ਉਸਦੀ ਇੱਕ ਹੋਰ ਮੰਗ ਪੂਰੀ ਕਰ ਦਿੱਤੀ ਸੀ |

          ਸਾਰੀ ਰਾਤ ਦਿਲਾਵਰ ਸਿੰਘ ਨੂੰ ਨੀਂਦ ਨਾ ਆਈ | ਸਾਰੀ ਰਾਤ ਓਹ੍ਹ ਆਉਣ ਵਾਲੇ ਸਮੇਂ ਵਾਰੇ ਸੋਚਦਾ ਰਿਹਾ | ਓਹ ਕੱਲ ਨੂੰ ਚੀਮੇ ਵਾਲਿਆਂ ਨੂੰ ਕੀ ਜਵਾਬ ਦੇਵੇਗਾ | ਜਦੋਂ ਦਿਲਸ਼ਾਦ ਨਾਲ ਰਮਨ ਦੇ ਰਿਸ਼ਤੇ ਵਾਰੇ ਲੋਕਾਂ ਨੂੰ ਪਤਾ ਲੱਗੂ ਤਾਂ ਓਹ ਕੀ ਕਹਿਣਗੇ | ਉਸਨੂੰ ਲੋਕਾਂ ਦਾ ਹਾਸਾ ਸੁਨਾਈ ਦੇਣ ਲੱਗਿਆ ਤੇ ਓਸਨੇ ਕੰਨਾਂ ਤੇ ਹਥ ਰੱਖ ਲਿਆ | 

ਕਾਫੀ ਸੋਚ ਵਿਚਾਰ ਤੋਂ ਬਾਅਦ ਉਸਨੇ ਅੰਦਰੋ ਅੰਦਰੀਂ ਇੱਕ ਫੈਸਲਾ ਕਰ ਲਿਆ | ਸਵੇਰੇ ਸੂਰਜ ਚੜਦਿਆਂ ਹੀ ਓਹ ਉਠਿਆ ਤੇ ਅਲਮਾਰੀ ਚੋਂ ਆਪਣਾ ਪਿਸਟਲ ਕਢ ਕੇ ਖੀਸੇ ਚ ਪਾ ਲਿਆ | ਬਿਨਾਂ ਚਾਹ ਪਾਣੀ ਪੀਤਿਆਂ ਹੀ ਘਰੋਂ ਬਾਹਰ ਨਿਕਲ ਗਿਆ | ਨਿਆਈਂ ਵਾਲੀ ਮੋਟਰ ਤੇ ਆ ਕੇ ਇੱਕ ਝਾਤ ਅਮਰੂਦਾਂ ਵੱਲ ਮਾਰੀ | ਓਹੀ ਅਮਰੂਦ ਜੋ ਉਸਨੇ ਰਮਨ ਦੇ ਪੈਦਾ ਹੁੰਦਿਆਂ ਲਗਾਏ ਸੀ  ਤੇ ਜਿਨ੍ਹਾਂ ਤੇ ਸਿਰਫ ਉਸਦੀ ਰਮਨ ਦਾ ਹੀ ਹਕ਼ ਸੀ | ਜਿਨ੍ਹਾਂ ਦੀ ਛਾਵੇਂ ਬੈਠ ਕੇ ਉਸਨੂੰ ਇੱਕ ਅਜੀਬ ਜਿਹਾ ਹੀ ਪਿਆਰ ਮਿਲਦਾ ਸੀ ,,,,ਓਸਦੀ ਪਿਆਰੀ ਪੋਤੀ ਰਮਨ ਦਾ ਪਿਆਰ | ਪਰ ਅੱਜ ਓਹੀ ਅਮਰੂਦ ਉਸਨੂੰ ਓਪਰੇ ਓਪਰੇ ਲੱਗੇ | 

" ਓਹ ਬਾਈ ਕੇਸਰ,,,,,,,,,,,,ਸ਼ੇਰਾ ਇੱਕ ਕੰਮ ਕਰ ਅੱਜ |"  ਓਸਨੇ ਆਪਣੇ ਸਿਰੀ ਕੇਸਰ ਨੂੰ ਹਾਕ ਮਾਰੀ |

" ਦੱਸੋ ਬਾਪੁ ਜੀ,,,ਹੁਕਮ ਕਰੋ ,,," ਕੇਸਰ ਹੱਥ ਜੋੜੀਂ ਖੜਾ ਸੀ | 

" ਮੱਲਾ ,,,ਅੱਜ ਆਹਾ ਪੰਜੇ ਅਮਰੂਦ ਵੱਢ ਦੇ ,,,,,,,,,,,,,,," ਕਹਿ ਕੇ ਦਿਲਾਵਰ ਸਿੰਘ ਨੇਂ ਮੁੰਹ ਦੂਜੇ ਪਾਸੇ ਕਰਲਿਆ |

" ਕੀ ਗੱਲ ਹੋਗੀ ਬਾਪੁ ਜੀ ,,,,,,,,,,,,,ਇਹ ਅਮਰੂਦ ਤਾਂ ਥੋਨੂੰ ਜਾਨੋਂ ਪਿਆਰੇ ਨੇਂ | " ਕੇਸਰ ਜਾਣਦਾ ਸੀ ਕੇ ਇਹਨਾਂ ਅਮਰੂਦਾਂ ਨਾਲ ਕਿੰਨਾ ਪਿਆਰ ਸੀ ਦਿਲਾਵਰ ਸਿੰਘ ਨੂੰ |

" ਮੱਲਾ ,,,ਸਮੇਂ ਦੇ ਨਾਲ ਨਾਲ  ਇਹਨਾਂ ਅਮਰੂਦਾਂ ਨੂੰ ਵੀ ਹੁਣ ' ਕੀੜਾ ' ਲੱਗ ਗਿਆ | " ਭਰੀਆਂ ਅਖਾਂ  ਨਾਲ ਆਖਰੀ ਵਾਰ ਅਮਰੂਦਾਂ ਵੱਲ ਵੇਖਕੇ ਦਿਲਾਵਰ ਸਿੰਘ ਖਾਲ ਵਾਲੀ ਵੱਟ ਪੈ ਗਿਆ |

ਕੇਸਰ ਨੂੰ ਕੋਈ ਸਮਝ ਨਾਂ ਪਈ | ਉਸਨੇ " ਸੱਤਵਚਨ " ਕਹਿ ਕੇ ਕੁਹਾੜਾ ਚੁੱਕ ਲਿਆ | ਪਹਿਲਾ ਟੱਕ ਲਾਉਂਦਿਆਂ ਹੀ ਉਸਨੂੰ ' ਠਾਹ ' ਦੀ ਅਵਾਜ਼ ਸੁਨਾਈ ਦਿੱਤੀ | ਪੁਰਾਣੇ ਖੂਹ  ਦੀ ਮੌਣ ਤੇ ਖੜੇ ਪਿੱਪਲ ਤੋਂ ਪੰਛੀਆਂ ਦੀ ਡਾਰ ਉੱਡ ਕੇ ਪਿੰਡ ਵੱਲ ਨੂੰ ਉੱਡ ਗਈ | ਸ਼ਾਇਦ ਓਹ ਚੀਖ ਚੀਖ ਕੇ ਸਾਰੇ ਪਿੰਡ ਨੂੰ ਦਿਲਾਵਰ ਸਿੰਘ ਦੇ ਇਸ ਦੁਨਿਆ ਤੋਂ ਚਲੇ ਜਾਣ ਦੀ ਖਬਰ ਦੇਣਾ ਚਾਹੁੰਦੀ ਸੀ |

ਧੰਨਵਾਦ ,,,ਗਲਤੀ ਮਾਫ਼ ਕਰਨੀਂ ,,,ਹਰਪਿੰਦਰ  " ਮੰਡੇਰ "

07 Nov 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 
ਬਹੁਤ ਖੂਬ ,,,,ਪਿੰਦਰ ਬਾਈ ਜੀ ,,,,,,
ਤੁਹਾਡੇ ਚ ਬਹੁਤ ਕਲਾ ਕਹਾਣੀ ਲਿਖਣ ਦੀ
ਕਾਫੀ ਕੁਝ ਸਿਖਣ ਨੂੰ ਮਿਲ ਰਿਹਾ ਆ ਤੁਹਾਡੇ ਤੋਂ ,,,
ਹੱਸਦੇ ਵੱਸਦੇ ਰਹੋ ,,,,,,,

08 Nov 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Main ajey kush busy haan about one week layi.....os ton baad changi taran parhanga, par jinna ku parhiya ajj VADHIA lagga....keep it up

08 Nov 2011

BEant ਬੇਅੰਤ
BEant
Posts: 75
Gender: Male
Joined: 28/Sep/2011
Location: Moga
View All Topics by BEant
View All Posts by BEant
 
ik aam hi waprdi khatna nu tusi bde khas tarike nal biyan kita hai 22 ji .....  eh tan hun hr ghar ghar di kahani bn gyi  eh veer.......

09 Nov 2011

GULSHAN BAJWA
GULSHAN
Posts: 132
Gender: Male
Joined: 08/Mar/2011
Location: melbourne,,,,,,batala
View All Topics by GULSHAN
View All Posts by GULSHAN
 
ਰੱਬ ਇਸ ਤਰਾ ਦਾ ਦਿਨ ਕਿਸੇ ਤੇ ਨਾ ਲਿਆਵੇ  ,,ਸਾਡੇ ਵਰਗੇ ਭੁਲੇ ਭਟਕੇ ਲੋਕਾ ਲਈ ਇਸ ਤੋ ਸਹੀ ਮਾਰਗ ਦਰਸ਼ਕ ਨਹੀ ਹੋ ਸਕਦਾ ,,, ,,,,,,,,,,,,,,,ਇਸ ਕਹਾਣੀ ਤੋ ਸਾੰਨੂ ਮੁੰਡਿਆ ਨੂ ਵੀ  ਸਿਖਿਆ ਲੈਣੀ ਚਾਹੀਦੀ ਆ ਕੇ ਜ ਅਸੀਂ ਵੀ ਕੁਜ ਏਦਾ ਦਾ ਕਰਦੇ ਹਾ ਕੱਲ ਨੂ ਸਾਡੇ ਘਰ ਵੀ ਲੜਕੀ ਓਵੇ ਦੀ ਹੋਵੇਗੀ ,,,,ਭਾਜੀ ਹਮੇਸਾ ਏਦਾ ਦਾ ਲਿਖਦੇ ਰਹੋ ,,,ਰੱਬ ਰਾਖਾ

09 Nov 2011

gagandeep singh
gagandeep
Posts: 27
Gender: Male
Joined: 18/Aug/2011
Location: chandigarh
View All Topics by gagandeep
View All Posts by gagandeep
 
ਬਹੁਤ ਖੂਬ ਪਿੰਦਰ ਜੀ

09 Nov 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
ਐਨਾ ਮਾਣ ਬਖਸ਼ਣ ਲਈ ਬਹੁਤ ਬਹੁਤ ਧੰਨਵਾਦ ਦੋਸਤੋ ,,,ਜਿਓੰਦੇ ਵਸਦੇ ਰਹੋ ,,,

09 Nov 2011

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 
ਬਹੁਤ ਹੀ ਬਦੀਆ ਕਹਾਣੀ ਹੈ. ਮੈਂ ਸੋਚਦਾ ਆ ਪ੍ਰੇਮ-ਵਿਆਹ ਹੀ ਸਾਰੇ ਕਲੇਸਾਂ ਦਾ
ਜਨਮ ਦਾਤਾ ਹੈ.ਇਸ ਪ੍ਰੇਮ ਵਿਵਾਹ ਕਰਕੇ ਹੀ ਕ੍ਯੀ ਮਾਪੇ ਆਪਣੀਆਂ ਕੁੜੀਆਂ ਨੂੰ
ਕਾਲਜ ਨੀ ਭੇਜਦੇ.
ਕਹਾਣੀਕਾਰ ਨੂੰ ਸਾਬਾਸ .ਕਮਾਲ ਕਰਤੀ.

09 Nov 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 
ਇਹ ਸਮਾਜ ਦੀ ਪਿਛਾਖੜੀ ਅਤੇ ਖੜੋਤ ਦੀ ਸ਼ਿਕਾਰ ਮਾਨਸਿਕਤਾ ਦੀ ਤਰਜ਼ਮਾਨੀ ਕਰਦੀ ਕਹਾਣੀ ਹੈ . . . . .

09 Nov 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਮੈਂ ਇਸ ਰਚਨਾ ਨੂੰ ਪਛੜੀ ਸੋਚ ਤੇ ਸਮਾਜਿਕ ਖੜੋਤ ਜਾਂ ਘਟੀਆ ਮਾਨਸਿਕਤਾ ਨਹੀਂ ਮੰਨਦਾ   ਇਹ ਇੱਕ ਪਰਿਵਾਰ ਦੇ ਮੋਢੀ ਵਲੋਂ ਆਪਣੇ ਪਰਿਵਾਰ ਨੂੰ ਦਿੱਤੇ ਸੰਸਕਾਰ , ਸਿਧਾਂਤਾ ਪ੍ਰਤੀ ਜਵਾਬਦੇਹੀ , ਮਣਾਮੂੰਹੀਂ ਦਿੱਤੇ ਪਿਆਰ ਅਤੇ ਨਵੇਂ ਸਮੇ ਦੀ ਰਾਹ ਤੁਰ੍ਕੇ ਚੰਗੀ ਸਿਖਿਆ ਦੇਣ ਦੇ ਨਿਭਾਏ  ਆਪਣੇ ਕਰਤੱਵ ਦੀ ਮੌਤ ਸਮਝਦਾ ਹਾਂ......ਮਾਪੇ ਆਪਣੇ ਬੱਚਿਆਂ ਪ੍ਰਤੀ ਆਪਣੀ ਹਰ ਜਿਮੇਵਾਰੀ ਨੂੰ ਸ਼ਿਦਤ ਨਾਲ ਨਿਭਾਉਂਦੇ ਨੇ ਪਰ ਕੀ ਓਹਨਾਂ ਦੇ ਜੁਆਕ ਮਾਪਿਆਂ ਪ੍ਰਤੀ ਆਪਣੀ ਬੰਦੀ ਜਿਮੇਵਾਰੀ ਕਿੰਨੀ ਕੁ ਨਿਭਾਉਂਦੇ ਨੇ ਇਸਦੀ ਇੱਕ ਤਸਵੀਰ ਸਾਡੇ ਸਾਹਮਣੇ ਪ੍ਰਤਖ ਹੈ ........ਸਿਰਫ ਇਸ ਗੱਲ ਨੂੰ ਲੈ ਕੇ ਢੋਲ ਪਿੱਟਦੇ ਰਹਿਣਾ ਕਿ ਅਸੀਂ ਆਪਣੀ ਜਿੰਦਗੀ ਦਾ ਫੈਸਲਾ ਆਪ ਲੈਣ ਦੇ ਕਾਬਿਲ ਹਾਂ ਪਰ ਨਾਲ ਇਹ ਗੱਲ ਵੀ ਧਿਆਨ ਦੇਣ ਵਾਲੀ ਏ ਕਿ ਸਾਨੂੰ ਇਸ ਕਾਬਿਲ ਬਣਾਉਣ ਵਾਲੇ ਸਾਡੇ ਮਾਪੇ , ਸਾਡੇ ਬਜੁਰਗ ਹੀ ਹੁੰਦੇ ਨੇ .........ਇਹ ਗੱਲ ਕਦੇ ਨਾ ਭੁੱਲੋ 
ਕਹਾਣੀ ਮੁਲਾਂਕਣ ਤੋਂ ਬਹੁਤ ਵਧੀਆ ਲਿਖਿਆ ਤੁਸੀਂ ....... ਜਿਵੇਂ ਮਿੰਦਰ ਨੇ ਗੱਲ ਕੀਤੀ ਏ ......ਕਾਫੀ ਹੱਦ ਤੱਕ ਮੈਂ ਖੁਦ ਵੀ ਸਹਿਮਤ ਹਾਂ | ਲਿਖਦੇ ਰਹੋ |
   
10 Nov 2011

Showing page 1 of 2 << Prev     1  2  Next >>   Last >> 
Reply