Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ੳ - ਰੂਪ ਢਿੱਲੋਂ - ਨਵੀਂ ਨਾਵਲ ਕਾਂਡ ਪੰਜਵਾਂ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ੳ - ਰੂਪ ਢਿੱਲੋਂ - ਨਵੀਂ ਨਾਵਲ ਕਾਂਡ ਪੰਜਵਾਂ

 ਹਾਨ ਕੂ ਅੱਗ ਤੋਂ ਸੇਕ ਲੈਂਦਾ ਸੀ। ਬਣ ਦੇ ਵਿਚ ਪਦਰੇ ਥਾਂ’ਚ ਅੱਗ ਭੜਕਾਈ ਸੀ। ਆਲੇ ਦੁਆਲੇ ਪੰਜ ਸ਼ਿਕਾਰੀ ਬੈਠੇ ਸਨ। ਹਾਨ ਉਨ੍ਹਾਂ ਦਾ ਸਰਗਨਾ ਸੀ। ਆਮ ਉਨ੍ਹਾਂ ਦੇ ਸ਼ਿਕਾਰ ਗੈਂਡੇ, ਜਾਂ ਹੱਥੀ ਜਾਂ ਚਹਾਂ ਕੂੰਜ ਸਨ। ਆਮ ਮਨੀਪੁਰ ਦੇ ਜੰਗਲਾਂ ਵਿਚ ਜਾਂ ਨਾਗਾਲੈਂਡ ਵਿਚ ਚੀਨ ਦੀ ਸਰਹੱਦ ਪਾਰ ਕਰ ਕੇ ਆਉਂਦੇ ਸਨ। ਡੋਗਰ ਤੋਂ ਤਿੱਬਤ ਤੱਕ ਸਾਰੇ ਜੰਗਲਾਂ ਵਿਚ ਹੇੜਾ ਕਰਦੇ ਸੀ, ਗੈਰ ਕਾਨੂੰਨੀ ਕੰਮ; ਭਾਰਤ’ਚ ਆਂ ਕੇ। ਹੁਣ ਉੱਤਰਾਖਾਂਡ ਦੇ ਬਣਾਂ ਵਿਚ ਸ਼ੇਰ ਟੋਲਦੇ ਸੀ। ਕੂ ਸ਼ੇਰ ਦੀ ਗੁਫਾ ਮਗਰ ਸੀ, ਕਿਉਂਕਿ ਕੇਹਰ ਦੇ ਮਾਸ ਲਈ, ਹੱਡਾਂ ਲਈ ਚੀਨ’ਚ ਬਹੁਤ ਗਾਹਕੀ ਸਨ। ਪਰ ਜੇਹੜੇ ਮਰਜ਼ੀ ਸ਼ੇਰ ਮਗਰ ਨਹੀਂ। ਇਕ ਖ਼ਾਸ ਸ਼ੇਰ ਮਗਰ ਸੀ, ਕਿਉਂਕਿ ਜਦ ਸਾਲ ਪਹਿਲਾਂ ਭੁਤਾਨ ਵਿਚ ਸ਼ੇਰਾਂ ਨੂੰ ਸ਼ਿਕਾਰ ਕਰਦਾ ਸੀ, ਉਸ ਕੇਹਰ ਨੇ ਕੂ ਦੀ ਸੱਜੀ ਬਾਂਹ ਚੱਬ ਕੇ ਕੂਹਣੀ ਹੇਠੋਂ ਲਾਹ ਦਿੱਤੀ ਸੀ। ਸ਼ੇਰ ਨੇ ਆਵਦੀਆਂ ਅੱਖਾਂ ਕੂ ਦੀਆਂ ਅੱਖਾਂ’ਚ ਗੱਡ ਦੀਆਂ। ਪਰ ਕੂ ਬੱਚ ਗਿਆ, ਕਿਉਂਕਿ ਚੈਂਗ ਨੇ ਅੱਗ ਦੀ ਮਸਾਲ ਸ਼ੇਰ ਵੱਲ ਵਧਾ ਦਿੱਤੀ ਸੀ। ਸ਼ੇਰ ਤਿੱਤਰ ਹੋ ਗਿਆ। ਕੂ ਨੇ ਕਸਮ ਖਾ ਲਈ ਇਸ ਹੀ ਸ਼ੇਰ ਨੂੰ ਮਾਰੇਗਾ। ਕੂ ਪੱਕਾ ਹੋ ਗਿਆ ਇੰਤਕਾਮ ਲੈਣ ਲਈ। ਕੂ ਖੋਜੀ ਸੀ, ਸ਼ੇਰਾ ਬਾਰੇ ਮਾਹਰ ਸੀ। ਉਸਨੇ ਇਸ ਸ਼ੇਰ ਦੇ ਵਿਲੱਖਣ ਨਿਆਨ ਜਾਣ ਲਏ ਸੀ। ਸ਼ੇਰ ਦਾ ਮੂਤ ਵਿਲੱਖਣ ਹੁੰਦਾ, ਅਤੇ ਇਸ ਕੇਹਰ ਦੀ ਮੁਤਰਾਲ਼ ਪਛਾਣ ਸਕਦਾ ਸੀ। ਇਸ ਸ਼ੇਰ ਨੂੰ ਨਾਂ ਦੇ ਦਿੱਤਾ, ਸ਼ੈਤਾਨ। ਸ਼ੈਤਾਨ ਤੋਂ ਬਦਲਾ ਲੈਣਾ ਸੀ।

 ਹਰੇਕ ਸਾਲ ਦੋਂ ਸ਼ੇਰ ਮਾਰਕੇ ਚੀਨ ਵਾਪਸ ਲੈ ਜਾਂਦੇ ਸਨ। ਐਤਕੀਂ ਕੂ ਨੇ ਟੋਲੇ ਨੂੰ ਸ਼ੈਤਾਨ ਦਾ ਪਿੱਛਾ ਕਰਨ ਲਈ ਮਜਬੂਰ ਕਰ ਦਿੱਤਾ। ਬਦਲਾ ਲੈਣ ਜਿੱਦੀ ਸੀ, ਟੋਲੇ ਦੇ ਸਦੱਸ ਨਹੀਂ ਤਾਂ ਤਾਬੇਦਾਰ ਸੀ, ਜਾਂ ਪੈਸੇ ਲਈ ਸਾਥ ਨਿਭਾਉਣ ਵਾਲੇ ਸੀ, ਕਿਉਂਕਿ ਸ਼ੇਰ ਦੀ ਖੱਲ ਬਹੁਤ ਕੀਮਤੀ ਸੀ, ਹੱਡ ਵੀ ਨਿਰਮੋਲ ਸਨ। ਇਸ ਕਰ ਕੇ ਸਰਹੱਦ ਪਾਰ ਕਰ ਕੇ ਇੰਡੀਆ ਆਉਂਦੇ ਰਹਿੰਦੇ ਸੀ।

28 Dec 2011

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

ਮਧੋਲੇ-ਤਸਕਰ ਰਾਤ ਵਿਚ ਕੰਮ ਕਰਦੇ ਸੀ। ਦਿਨੇ ਹਕੂਮਤ ਦੇ ਅਫ਼ਸਰਾਂ ਤੋਂ ਗਰਿਫ਼ਤਾਰ ਹੋਣ ਦਾ ਡਰ ਸੀ। ਉਂਝ ਇਸ ਕਰਕੇ ਟੋਲੇ ਵਿਚ ਦੋਂ ਦੇਸੀ ਵੀ ਸਨ। ਇਕ ਬੰਗਾਲੀ, ਇਕ ਪੰਜਾਬੀ। ਸ਼ੈਤਾਨ ਦਾ ਪਿੱਛਾ ਕਰਦੇ, ਮਨੀਪੁਰ ਤੋਂ ਉੱਤਰਾਖਾਂਡ ਤੱਕ ਆ ਗਏ। ਰਾਹ ਵਿਚ ਇਕ ਹੋਰ ਸ਼ੇਰ ਫੰਧ ਨਾਲ ਫੜ ਲਿਆ ਸੀ। ਬੰਦੇ ਖ਼ੁਸ਼ ਸੀ, ਪਰ ਕੂ ਪੱਕਾ ਸੀ ਪਿੱਛਾ ਕਰਨ। ਆਮ ਤਾਂ ਹੁਣ ਤੱਕ ਕੁੱੜਿਕੀ’ਚ ਫੜ ਲੈਣਾ ਸੀ, ਪਰ ਸ਼ੈਤਾਨ ਕੇਵਲ ਦਿਨੇ ਬਾਹਰ ਆਉਂਦਾ ਸੀ, ਅਤੇ ਹਮੇਸ਼ਾ ਜੰਗਲ ਦੀ ਅੱਸੀ ਕੋਲੇ। ਕੂ ਦੇ ਟੋਲੇ ਕੋਲ਼ ਕਈ ਤਰੀਕੇ ਸਨ ਸ਼ੇਰ ਨੂੰ ਫੜਣ। ਆਮ ਕੁੱੜਿਕੀ ਵਰਤ ਦੇ ਸੀ, ਜੰਗਲ’ਚ ਤਿਆਰ ਕਰਕੇ ਰੱਖੀ ਹੁੰਦੀ ਸੀ। ਕਦੇ ਕਦੇ ਇਕ ਵੱਡੇ ਫੰਧ’ਚ ਫੜ ਲੈਂਦੇ ਸੀ। ਧਾਤ ਦਾ ਰੱਸਾ ਵਰਤਦੇ ਸੀ। ਪੂਰਾ ਦਿਨ ਲੱਗ ਜਾਂਦਾ ਸੀ ਸਭ ਕੁੱਝ ਸੈਟ ਅੱਪ ਕਰਨ ਲਈ। ਪਹਿਲਾਂ ਟੋਹ ਲੈਣੀ ਇਕ ਦੋਂ ਬੰਦੇ ਥਾਂ ਨੂੰ ਚੈਕ ਕਰਨ ਜਾਂਦੇ ਸਨ। ਮੂਤ ਦੀ ਨਿਸ਼ਾਨੀ ਲਭ ਦੇ ਸੀ; ਹਰਨ, ਮੱਝ ਜਾਂ ਹੋਰ ਜਾਨਵਰ।

 ਫਿਰ ਇਕ ਟੋਆ ਗੱਡ ਦਿੰਦੇ ਸੀ, ਜਿਸ ਉਪਰ ਰੁੱਖਾਂ ਦੀਆਂ ਟਾਹਣੀਆਂ ਜਾਂ ਪਤਰਾਲ਼ ਰੱਖ ਕੇ ਲੁਕੋ ਦਿੰਦੇ ਸੀ। ਖੱਡੇ ਦੇ ਨੇੜੇ ਇਕ ਲਚਕਦਾਰ ਪੇੜ ਨੂੰ ਕਮਾਨੀ ਬਣਾਕੇ, ਕੜਿੱਕੀ ਉੱਤੇ ਨਿੱਕੀ ਲੱਕੜੀ ਧਰ ਦਿੰਦੇ। ਜਦ ਸ਼ੇਰ ਪੈਰ ਰੱਖਦਾ, ਫੰਧ ਗਿੱਟੇ ਉੱਤੇ ਕੱਸ ਜਾਂਦਾ ਸੀ। ਫੰਧ ਤਾਰ ਤੋਂ ਬਣਾਇਆ ਹੁੰਦਾ ਐ। ਲੱਕੜੀ ਭਾਰ ਨਾਲ ਟੁੱਟ ਜਾਂਦੀ ਹੈ, ਅਤੇ ਸ਼ੇਰ ਨੂੰ ਪਿੱਛੇ ਹੋਣ ਦਾ ਮੌਕਾ ਨਹੀਂ ਮਿਲਦਾ। ਕਦੀ ਕਦੀ ਗਿੱਚੀ ਕੱਸਣ ਵਾਲੀਆਂ ਕੜਿੱਤੀਆਂ ਤਿਆਰ ਕਰਦੇ ਨੇ। ਆਮ ਦੋਂ ਡੰਡੀਆਂ, ਇਕ ਸੌ ਤੀਹ ਸੈਂਟੀਮੀਟਰ ਲੰਬੀਆਂ ਨੂੰ ਸੱਠ ਸੈਂਟੀਮੀਟਰ ਦੇ ਫਾਸਲੇ ‘ਤੇ ਗੱਡ ਕੇ, ਫੁਲਾਦੀ ਤਾਰ ਲਾ ਦਿੰਦੇ ਨੇ। ਦਰੱਖਤ ਹਮੇਸ਼ਾ ਛੋਟਾ ਹੁੰਦਾ, ਪਰ ਤਕੜਾ ਵੀ ਸੀ,  ਸ਼ੇਰ ਦੇ ਭਾਰ ਨੂੰ ਸਹਾਰਣ ਲਈ। ਬੰਦੇ ਵਾਂਗ ਸ਼ੇਰ ਨੂੰ ਪਿੱਛਲੇ ਪੱਬਾਂ ਉੱਤੇ ਖਲੋ ਦਿੰਦੇ ਸੀ। ਸ਼ੇਰ ਕੁੱਝ ਕਰ ਸਕਦਾ ਸੀ। ਜੇ ਇਹ ਤਰੀਕਾ ਨਹੀਂ ਕੰਮ ਕਰ ਸਕਦਾ, ਜਹਿਰ ਵਰਤ ਦੇ ਨੇ। ਆਮ ਕੋਈ ਮੁਰਗੀ ਦੇ ਪੇਟ ਵਿਚ ਜਹਿਰ ਪਾ ਦਿੰਦੇ ਨੇ। ਇਹ ਫਿਰ ਓਤੇ ਧਰ ਦੇ ਨੇ, ਜਿਥੇ ਪਤਾ ਸ਼ੇਰ ਹੋਵੇਗਾ। ਦੂਜਾ ਤਰੀਕਾ ਹੈ ਸ਼ੇਰ ਦੇ ਭਾਲ ਦੇ ਮੁਤਰਾੜ ਵਿਚ ਬਿੱਸ ਪਾ ਦਿੰਦੇ ਨੇ। ਥੌੜੇ ਦਿਨ ਬਾਅਦ ਜੇ ਵਾਪਸ ਆਉਂਦੇ ਨੇ, ਸ਼ੇਰ ਦੀ ਲਾਸ਼ ਡਿੱਗੀ ਪਈ ਹੁੰਦੀ ਹੈ। ਇਹ ਸਭ ਤਰੀਕੇ ਸ਼ੈਤਾਨ ਮਾਰਨ ਵਾਸਤੇ ਵਰਤੇ ਸੀ। ਅੱਜ ਤੱਕ ਕਾਮਯਾਬ ਨਹੀਂ ਹੋਏ। ਇਕ ਪ੍ਰੋਬਲਿਮ ਸੀ, ਸ਼ੈਤਾਨ ਕੇਵਲ ਦਿਨੇ ਤੁਰਦਾ ਫਿਰਦਾ ਸੀ, ਮਧੋਲੇ-ਤਸਕਰ ਸਿਰਫ ਰਾਤ ਨੂੰ।

 ਕੱਲ, ਰਾਤ ਚੜ੍ਹਣ ਤੋਂ ਇਕ ਘੰਟਾ ਪਹਿਲਾਂ, ਸ਼ੈਤਾਨ ਦਿਸ ਗਿਆ ਸੀ, ਗੋਲੀ ਚਲਾਈ, ਪਰ ਬਚ ਗਿਆ। ਗੋਲੀ ਨਾਲ ਜਖਮ ਹੋ ਗਿਆ ਸੀ, ਲਹੂ ਲਹਾਨ ਲੱਗ ਗਿਆ। ਸ਼ੈਤਾਨ ਦੀ ਸੀਰ ਫੁੱਟਣੀ ਉਨ੍ਹਾਂ ਨੂੰ ਸੜਕ ਤੱਕ ਲੈ ਗਈ। ਰੱਤ ਦਾ ਰੰਦ ਰੋਡ ਮੱਧੇ ਰੁਕ ਗਿਆ। ਓਥੋਂ ਬਾਅਦ ਪੈੜ ਖਤਮ ਹੋ ਗਈ। ਸੜਕ ਉੱਤੇ ਇਕ ਟ੍ਰੈਲੱਰ ਹੀ ਸੀ। ਜੇ ਉਨ੍ਹਾਂ ਨੂੰ ਟ੍ਰੈਲੱਰ ਵਾਲਿਆਂ ਨੇ ਵੇਖ ਲਿਆ, ਪਾਰਕ ਰੈਂਜਰ ਜਾਂ ਪੁਲਸ ਨੂੰ ਪਤਾ ਲੱਗ ਜਾਣਾ ਸੀ। ਖੁਫੀਆ ਪੁਲਸ ਤਾਂ ਉਨ੍ਹਾਂ ਮਗਰ ਖੁਦ ਸ਼ਿਕਾਰ ਕਰਦੀ ਸੀ। ਇਸ ਕਰਕੇ ਸ਼ੈਤਾਨ ਬਚ ਗਿਆ। ਪਰ ਕੂ ਪੱਕਾ ਸੀ ਇੱਧਰ ਕਿੱਥੇ ਅੱਗ ਲਾਉਣਾ ਸ਼ੇਰ ਸੀ। ਅਜੀਬ ਗੱਲ ਸੀ ਕਿ ਸ਼ੇਰ ਇਨਾਂ ਦੂਰ ਆ ਗਿਆ। ਜਿਵੇਂ ਕੇਹਰ ਨੂੰ ਪਤਾ ਸੀ ਕਿ ਤਸਕਰ ਪਿੱਛਾ ਕਰਦੇ ਸੀ।

28 Dec 2011

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

ਕੂ ਸਣੇ ਪੰਜ ਤਸਕਰ ਅੱਗ ਅੱਗੇ ਬੈਠੇ ਸਨ। ਚੈਂਗ ਕੂ ਵਾਂਗ ਚੀਨਾ ਸੀ। ਲੰਮਾ ਸਲੰਮਾ ਸੀ, ਰੰਗ ਗੋਰਾ, ਪਿੰਡਾ ਲੋਹੇ ਵਾਂਗ। ਸਿਰ ਉੱਤੇ ਚੂੰਝ ਵਾਲੀ ਟੋਪੀ ਪਾਈ ਸੀ। ਤੀਜਾ ਬੰਦਾ ਵੀ ਦੇਸੀ ਨਹੀਂ ਸੀ, ਨਾ ਚੀਨਾ। ਉਸਦਾ ਨਾਂ ਖੁੰਢਾਸੀ ਸੀ, ਅਤੇ ਓਹ ਹਬਸ਼ੀ ਸੀ। ਮਧਰ ਸੀ, ਗੰਜਾ ਵੀ। ਖੁੰਢਾਸੀ ਦਾ ਉਪਨਾਮ “ਢਾਸੀ” ਸੀ। ਸਾਰੇ ਇਸ ਨਾਂ ਨਾਲ ਉਸ ਨੂੰ  ਬੋਲਾਂਦੇ ਸੀ। ਢਾਸੀ ਹਮੇਸ਼ਾ ਫੌਜੀ ਕੱਪੜਿਆਂ’ਚ ਹੁੰਦਾ ਸੀ। ਜੰਘ ਉੱਤੇ ਮਿਆਨ ਬੰਨ੍ਹੀ ਸੀ, ਜਿਸ ਵਿਚ ਲੰਮੀ ਕਟਾਰ ਸੀ। ਅੱਗਲਾ ਬੰਦਾ ਬੰਗਾਲੀ ਸੀ। ਬੰਗਾਲੀ ਦਾ ਨਾਂ ਅਜੋਹੇ ਬਾਸੂ ਸੀ। ਸਿਰ ਮੋਟਾ ਸੀ, ਫੁੱਟਬਾਲ ਵਾਂਗ, ਧੜ ਦਾ ਰੂਪ ਮਤੀਰੇ ਵਰਗਾ ਸੀ, ਢਿੱਡ ਹਮੇਸ਼ਾ ਅੰਗਰਖੇ’ਚੋਂ ਬਾਹਰ ਵਧਦਾ ਸੀ। ਆਖਰੀ ਆਦਮੀ ਦਾ ਨਾਂ ਰਘਬੀਰ ਗਣਹੀਣ ਸੀ। ਰਘਬੀਰ ਸਰਦਾਰ ਸੀ। ਕਾਲੀ ਪੱਗ ਹੇਠ ਸਾਬਤ ਸੂਰਤ, ਹਮੇਸ਼ਾ ਕਾਲੇ ਕੱਪੜੇ ਪਾਏ ਹੁੰਦੇ ਸੀ। ਦਾੜ੍ਹੀ ਵੀ ਕਾਲੀ, ਅੱਖਾਂ ਵੀ ਕਾਲੀਆਂ। ਦਿਲ ਵੀ ਕਾਲਾ ਸੀ, ਕਿਉਂਕਿ ਪੈਸੇ ਲਈ ਆਵਦੇ ਮੁਲਕ ਦੇ ਸ਼ੇਰ ਵਿਦੇਸੀਆਂ ਲਈ ਮਾਰਨ ਤਿਆਰ ਸੀ। ਹਰੇਕ ਇੰਡਿਐਨ ਵਾਂਗ ਲਾਲਚੀ ਸੀ, ਪੈਸੇ ਲਈ, ਧਨ ਲਈ। ਲੋਕਾਂ ਦੇ ਕੱਪੜੇ ਲਾਹ ਦਿੰਦਾ ਸੀ, ਪਰਵਾਸੀਆਂ ਦੀ ਹਜਾਮਤ ਕਰ ਦਿੰਦਾ ਸੀ; ਸੱਚੇ ਸੁੱਚੇ ਲੋਕਾਂ ਨੂੰ ਲੁੱਟਦਾ ਸੀ। ਪੈਸੇ ਲਈ ਸ਼ੇਰਾਂ ਨੂੰ ਮਾਰਨ ਦੀ ਗੱਲ ਕੀ ਸੀ? ਸਾਰਿਆਂ ਤੋਂ ਮੱਲ ਆਦਮੀ ਸੀ, ਭਲਵਾਨ ਅਤੇ ਖੜਦੁੰਬਾ। ਉਪਰੋਂ ਲੋਕਾਂ ਨੂੰ ਸਾਧੂ ਲੱਗਦਾ ਸੀ, ਪਰ ਆਵਦੇ ਕੱਪੜਿਆਂ ਤੋਂ ਵੀ ਕਾਲਾ ਸੀ। ਪਰ ਰਘਾ ਵੀ ਕੂ ਤੋਂ ਡਰਦਾ ਸੀ।
 ਕੂ ਦੇ ਸਾਹਮਣੇ ਭਾਂਬੜ ਨੱਚਦਾ ਮਚਦਾ ਸੀ, ਜਿਸ ਦੇ ਪਿੱਛੇ ਉਸਦਾ ਮੁੱਖੜਾ ਲਾਲ ਲੱਗਦਾ ਸੀ ਅਤੇ ਅੱਖਾਂ ਰੱਤ ਰੰਗੀਆਂ ਲੱਗਦੀਆਂ ਸਨ। ਵਣ ਦੀ ਗਰਮੀ ਵਿਚ ਸੀਰ ਮੱਥੇ’ਚੋਂ ਫੁੱਟਦਾ ਸੀ। ਕੂ ਦੀਆਂ ਅੱਖਾਂ ਬਾਜ਼ ਦੇ ਨੈਣ ਵਾਂਗ ਸਨ; ਨੱਕ ਤਿੱਖਾ ਪਰ ਫੀਨਾਂ ਅਤੇ ਮੂੰਹ ਹੈਂਸਿਆਰਾ। ਸੰਗ ਦਿਲ ਵਾਲਾ ਬੰਦਾ ਸੀ। ਉਸਦਾ ਪਿੰਡਾ ਛਟਿਕਾ ਸੀ, ਸਿਰ ਲੰਬਾ ਅਤੇ ਚੌੜਾ। ਜਿੱਥੇ ਬਾਂਹ ਹੁੰਦੀ ਸੀ ਮਸਨੂਈ ਅੰਗ ਸੀ। ਜਿੱਥੇ ਹੱਥ ਸੀ, ਹੁਣ ਯਮਤਰਿਕ ਘੁੰਡੀ ਸੀ। ਹਾਨ ਕੂ ਨੇ ਆਦਤ ਬਣਾ ਲਈ ਸੀ ਖੱਬੇ ਹੱਥ ਨਾਲ ਤੁਫੰਗ ਚਲਾਣ ਦੀ। ਘੁੰਡੀ’ਤੇ ਉਂਗਲੀਆਂ ਸਨ, ਬਾਚੀ ਵਾਂਗ, ਤਿੱਖੇ ਫਲ। ਖਾਕੀ ਕਮੀਜ਼ ਪਾਈ ਸੀ, ਅਤੇ ਅਮਗੂਰੀ ਪਤਲੂਣ। ਖੱਬੀ ਅੱਖ ਦੇ ਹੇਠ, ਨਦੀ ਟੈਂਕਿਆ ਦੀ ਸੀ, ਬੁੱਲ੍ਹ ਤਕ। ਹਾਲੇ ਟੈਂਕੇ ਤਾਜ਼ੇ ਸਨ। ਰਾਤ ਛੀਵੇਂ ਆਦਮੀ, ਲੀਹ ਨਾਲ ਝਗੜਾ ਹੋਇਆ ਸੀ। ਓਹ ਬੰਦਾ ਵੀ ਚੀਨਾ ਸੀ। ਲੀਹ ਅੱਕ ਗਿਆ ਸੀ ਸ਼ੈਤਾਨ ਦਾ ਪਿੱਛਾ ਕਰਦਾ ਕਰਦਾ। ਝੇੜਾ ਵਿਚ ਕੂ ਨੇ ਆਵਦੀ ਘੁੰਡੀ ਨਾਲ ਲੀਹ ਦਾ ਗਲਾ ਕੱਟ ਦਿੱਤਾ। ਇਸ ਕਰਕੇ ਸਾਰੇ ਚੁੱਪ ਚਾਪ ਬੈਠੇ ਸਨ।

28 Dec 2011

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

 “ ਅਜੀਬ ਗੱਲ ਹੈ ਕਿ ਸ਼ੈਤਾਨ ਦੇ ਨਕਸ਼ੇ ਕਦਮ ਪੰਜ ਪੈਰ ਦੀ ਉਂਗਲੀਆਂ ਦਾ ਠੱਪਾ ਲਾਉਂਦੇ ਸਨ। ਬਹੁਤ ਅਜੀਬ। ਇਕ ਪਾਸੇ ਸ਼ੈਤਾਨ ਦਾ ਪਿੱਛਾ ਕਰਨਾ ਸੌਖਾ ਵੀ ਹੈ। ਪਰ ਬਹੁਤ ਅਜੀਬ ਗੱਲ ਹੈ। ਮੈਂ ਇਹ ਵੀ ਸੋਚਦਾ ਹਾਂ, ਇਹ ਸ਼ੇਰ ਕਿਉਂ ਅਪਣੀ ਸ਼ਿਕਾਰਗਾਹ ਤੋਂ ਇਨ੍ਹਾਂ ਬਾਹਰ ਆ ਗਿਆ। ਓੱਥੇ ਆਮ ਭਾਲ ਸੀ। ਸੱਚ ਮੁੱਚ ਸਾਤੋਂ ਡਰ ਕੇ ਇਧਰ ਆ ਗਿਆ? ਨਾਲੇ ਹਮੇਸ਼ਾ ਜੰਗਲ ਦੇ ਕੰਢੇ ਕੋਲ ਰਹਿੰਦਾ? ਕਿਉਂ? ਕੀ ਤੁਹਾਡਾ ਖਿਆਲ? ਕੋਈ ਦੂਰ ਦੀ ਸੁੱਝਣੀ ਸੋਚਣੀ ਹੈ?”।

 ਢਾਸੀ ਬੋਲਿਆ, ਅੰਦੇਸ਼ੇ ਨਾਲ, “ ਸ਼ੈਤਾਨ ਦਾ ਸ਼ਿਕਾਰ ਹਮੇਸ਼ਾ ਜੰਗਲ ਦੇ ਗੱਭੇ ਹੁੰਦਾ, ਕਹਿਣ ਦਾ ਮਤਲਬ ਲਾਸ਼ ਜੰਗਲ ਵਿਚ ਡੂੰਘੇ ਥਾਂ ਹੀ ਪਈ ਹੁੰਦੀ ਏਂ, ਪਰ ਉਸ ਦੇ ਕਦਮ ਹਰ ਘੜੀ ਸੜਕ ਤਕ ਆਕੇ ਅਲੋਪ ਹੋ ਜਾਂਦੇ ਨੇ”।

 “ ਹਾਂ। ਹੈਰਾਨੀ ਨ੍ਹੀਂ ਹੁੰਦੀ? ਕਿਸੇ ਕੋਲੇ ਕੋਈ ਆਈਡੇਰ ਨਹੀਂ?”, ਹਾਨ ਨੇ ਆਲੇ ਦੁਆਲੇ ਵੇਖ ਕੇ ਆਖਿਆ। ਉਸ ਦੇ ਚਸ਼ਮ ਰਘਾ ਉੱਤੇ ਰੁਕੇ।

 ਰਘਾ ਨੇ ਖ਼ੌਫ ਦਾ ਜਵਾਬ ਦਿੱਤਾ। “ ਸਰਕਾਰ, ਹੋ ਸਕਦਾ ਆਮ ਸ਼ੇਰ ਨਹੀਂ ਹੈ। ਹੋ ਸਕਦਾ ਕੋਈ ਜਾਦੂਗਰ ਹੈ ਜਿਸ ਨੇ ਸ਼ੇਰ ਦਾ ਰੂਪ ਲੈ ਲਿਆ। ਜਾਂ ਕੋਈ ਅਣੌਖੀ ਸ਼ੇਰ-ਬੰਦਾ। ਸੋਚੋਂ, ਪੰਜ ਉਂਗਲੀਆਂ ਦਾ ਠੱਪਾ ਲਾਉਂਦਾ। ਆਮ ਸ਼ੇਰ ਦੇ ਪੰਜੇ ਇਵੇਂ ਹੁੰਦੇ?”। ਰਘਾ ਨੇ ਭਰਵੀ ਨਿਗ੍ਹਾ ਨਾਲ ਸਭ ਵੱਲ ਦੇਖਿਆ। ਸਾਰੇ ਖਮੋਸ਼ ਹੋ ਗਏ। ਪਰ ਬਿੰਦ ਕੁ ਬਾਅਦ ਅਜੋਹੇ ਨੇ ਆਖਿਆ, “ ਰਘਾ ਤੇਰੀ ਛਾਗਲ’ਚ ਕੀ ਏਂ? ਜੋ ਹੈ, ਮੈਂ ਵੀ ਪੀ ਸਕਦਾ ਹਾਂ?”। ਇਸ ਖਿੱਲੀ ਉਡਾਣ ‘ਤੇ ਸਾਰੇ ਹੱਸਨ ਲੱਗ ਪਏ। ਅਜੋਹੇ ਝੇਡ ਕਰਨੀ ਵਾਲਾ ਸੀ। ਪਰ ਰਘਾ ਤੋਂ ਅਹੀ ਤਹੀ ਸਿਹਾਰ ਨਹੀਂ ਹੋਈ। ਖਿੱਝ ਵਿਚ ਰਘਾ ਨੇ ਅਜੋਹੇ ਨੂੰ “ ਤੇਰੀ ਮਾਂ ਦੀ...”, ਕਿਹ ਕੇ ਥੱਪੜ ਮਾਰ ਦਿੱਤਾ। ਦੋਨੋਂ ਲੜਣ ਲੱਗ ਪਏ। ਚੈਂਗ ਨੇ ਟਾਲਣ ਦੀ ਕੋਸ਼ਿਸ਼ ਕੀਤੀ, ਪਰ ਹਾਨ ਕੂ ਨੇ ਉਸਦੇ ਮੂਰੇ ਬਾਂਹ ਕਰ ਦਿੱਤੀ। “ ਲੜ ਲੈਂਦੇ। ਏਂ ਇੰਡਿਅਨ ਕੁੱਤੇ ਆਪਸ ਵਿਚ ਹੀ ਬਹਿਸ ਕਰਨਾ ਹੀ ਜਾਣਦੇ”।
“ ਰਘਾ ਨੇ ਅਜੋਹੇ ਨੂੰ ਮਾਰ ਦੇ ਦਿੰਨਾ”,
“ ਹੋ ਸਕਦਾ। ਜਿਹੀ ਕਰਨੀ, ਤੇਹੀ ਭਰਨੀ। ਫਿਰ ਵੀ ਰਘਾ ਗਲਤ ਨਹੀਂ ਹੈ। ਮੈਂ ਆਵਦੀ ਜਿੰਦਗੀ ਵਿਚ ਬਹੁਤ ਅਜੀਬ ਚੀਜ਼ਾਂ ਵੇਖੀਆਂ। ਸ਼ੈਤਾਨ ਨੂੰ ਫੜਣ ਲਈ ਸਾਨੂੰ ਕਾਇਮ ਰਹਿੰਨਾ ਚਾਹੀਦਾ। ਪੂਰਨਿਆਂ’ਤੇ ਚੱਲਣਾ”, ਕੂ ਦੇ ਹੋਠਾਂ ਉੱਤੇ ਮੁਸਕਣੀ ਦਾ ਝਲਕਾਰਾ ਦਿਸਿਆ। “ ਬਹੁਤ ਮਜ਼ਾ ਆਉਗਾ, ਬਹੁਤ ਮਜ਼ਾ ਸ਼ੈਤਾਨ ਨਾਲ ਸ਼ਿਕਾਰ ਖੇਡਣ’ਚ। ਨਰਪੀ ਗਰਮੀ ਵਿਚ ਜੁਰੂ ਬਦਲਾ ਮਿਲੂਗਾ”। ਜਦ ਕੂ ਨੇ ਹੇਠਾ, ਵੇਖਿਆ, ਰਘਾ ਦੇ ਹੱਥ ਅਜੋਹੇ ਦੇ ਗਲੇ ਘੋਟ ਦੇ ਸਨ। ਕੂ ਨੇ ਰਘਾ ਦੀ ਢੁਈ ‘ਤੇ ਪੈਰ ਮਾਰਿਆ। ਰਘਾ ਆਵਦੇ ਮੂੰਹ ਭਾਰ ਡਿੱਗ ਪਿਆ।

28 Dec 2011

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

“ ਦੇਸੀ ਕੁੱਤੇ। ਕੱਲ੍ਹ ਤੋਂ ਅਸਾਂ ਦਿਨੇ ਪਿੱਛਾ ਕਰਾਂਗੇ। ਅਜੋਹੇ ਤੂੰ ਸਾਡੇ ਲਈ ਦੇਸੀ ਕੱਪੜਿਆਂ ਦਾ ਇੰਤਜ਼ਾਮ ਕਰ। ਰਘਾ ਮੈਂ ਬਿਬੇਕੀ ਬੰਦਾ ਹਾਂ। ਪਰ ਅੱਜ ਤੇਰੀ ਥਿਊਰੀ ਵੇਖ ਲੈਂਗੇ। ਕਿਉਂ ਚੈਂਗ ਅਸੀਂ ਭੂਤਾਂ’ਚ ਮਨੀਏ?”॥

 


ਚਲਦਾ...

 

ਪਹਿਲੇ ਕਾਂਡ

 

http://www.punjabizm.com/forums-ofirstchpnewnovel-60594-5-1.html

http://www.punjabizm.com/forums-ofirstchpnewnovelchapter2-60964-5-1.html

http://www.punjabizm.com/forums-chapter-eerhi-61292-5-1.html

http://www.punjabizm.com/forums-chapter-sassa-61470-5-1.html

 

28 Dec 2011

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
http://www.5abi.com/dharavahak/urra-onkar/01-onkar-dhillon-281211.htm

http://www.5abi.com/dharavahak/urra-onkar/01-onkar-dhillon-281211.htm

28 Dec 2011

Reply