|
|
|
|
|
|
Home > Communities > Punjabi Literature > Forum > messages |
|
|
|
|
|
|
|
ਮੁਆਫ਼ ਕਰੀਂ ਦੋਸਤ ਸਿਰਫ਼ ਮੈਂ ਇਹ ਕਹਿਣ ਦੀ ਦਲੇਰੀ ਕਰ ਸਕਦਾ ਹਾਂ ਕਿ ਤੇਰਾ ਦਿਲ ਤੇਰੀਆਂ ਅੱਖਾਂ 'ਚੋਂ ਨਹੀਂ ਬੋਲਦਾ। ...ਅਹਿਮਦ ਸਲੀਮ
|
|
25 Apr 2012
|
|
|
|
ਸ਼ੀਸ਼ੇ ਉੱਤੇ ਧੂੜਾਂ ਜੰਮੀਆਂ, ਕੰਧਾਂ ਝਾੜੀ ਜਾਂਦੇ ਨੇ, ਜ਼ਿਲਦਾਂ ਸਾਂਭ ਰਹੇ ਨੇ ਝੱਲੇ, ਵਰਕੇ ਪਾੜੀ ਜਾਂਦੇ ਨੇ। ਉਹਨਾਂ ਦਾ ਵੀ ਤੂੰਹੀਓ ਰੱਬ ਏ, ਇਹਦਾ ਅੱਜ ਜਵਾਬ ਤੇ ਦੇ, ਈਦਾਂ ਵਾਲੇ ਦਿਨ ਵੀ ਜਿਹੜੇ ਕਰਨ ਦਿਹਾੜੀ ਜਾਂਦੇ ਨੇ. ਜਿਹਨਾਂ ਦੇ ਗ਼ਲ ਲੀਰਾਂ ਪਈਆਂ, ਉਹਨਾਂ ਵੱਲੇ ਤੱਕਦੇ ਨਹੀਂ, ਕਬਰਾਂ ਉੱਤੇ ਤਿੱਲੇ ਜੜੀਆਂ,ਚੱਦਰਾਂ ਚਾੜੀ ਜਾਂਦੇ ਨੇ... ਰੱਸੀ ਕਿੱਥੋਂ ਤੀਕ ਕਰੇਂਗਾ ਢਿੱਲੀ ਉਹਨਾਂ ਲੋਕਾਂ ਦੀ, ਜਿਹੜੇ ਇਕ ਹਵੇਲੀ ਬਦਲੇ ਝੁੱਗੀਆਂ ਸਾੜੀ ਜਾਂਦੇ ਨੇ.. ਸ਼ੀਸ਼ੇ ਉੱਤੇ ਮਲੇ ਸਿਆਹੀਆਂ, ਹੱਕ ਏ ਮੇਰੇ ਦੁਸ਼ਮਣ ਦਾ, ਸੱਜਣਾ ਨੂੰ ਕੀ ਬਣੀਆਂ,ਮੇਰੇ ਫੁੱਲ ਲਿਤਾੜੀ ਜਾਂਦੇ ਨੇ.. ਚੱਲ ਉਏ "ਬਾਬਾ ਨਜ਼ਮੀ" ਆਪਣੇ ਪਿੰਡਾਂ ਨੂੰ ਮੂੰਹ ਕਰ ਲਈਏ, ਸ਼ਹਿਰਾਂ ਦੇ ਵਸਨੀਕ ਤੇ ਆਪਣੇ ਸ਼ਹਿਰ ਉਜਾੜੀ ਜਾਂਦੇ ਨੇ।
|
|
25 Apr 2012
|
|
|
|
ਉਹ ਵੀ ਖ਼ੂਬ ਦਿਹਾੜੇ ਸਨ ਭੁੱਖ ਲੱਗਦੀ ਸੀ,ਮੰਗ ਲੈਂਦੇ ਸਾਂ ਮਿਲ ਜਾਂਦਾ ਸੀ, ਖਾ ਲੈਂਦੇ ਸਾਂ ਨਹੀਂ ਮਿਲਦਾ ਸੀ, ਰੋ ਪੈਂਦੇ ਸਾਂ ਰੋਂਦੇ ਰੋਂਦੇ ਸੌਂ ਜਾਂਦੇ ਸਾਂ ਇਹ ਵੀ ਖੂਬ ਦਿਹਾੜੇ ਨੇ ਭੁੱਖ ਲੱਗਦੀ ਏ,ਮੰਗ ਨਹੀਂ ਸਕਦੇ ਮਿਲਦਾ ਏ ਤੇ ਖਾ ਨਹੀਂ ਸਕਦੇ ਨਹੀਂ ਮਿਲਦਾ ਤੇ ਰੋ ਨਹੀਂ ਸਕਦੇ ਨਾ ਰੋਈਏ ਤੇ ਸੌਂ ਨਹੀਂ ਸਕਦੇ। --ਮੰਨੂ ਭਾਈ
|
|
25 Apr 2012
|
|
|
a gazal by Ahmed Zafar |
ਆਪਣੀ ਮੌਤ ਦਾ ਮੰਜ਼ਰ ਲੈ ਕੇ ਟੁਰਦਾ ਰਹੁ। ਸੀਨੇ ਅੰਦਰ ਖ਼ੰਜਰ ਲੈ ਕੇ ਟੁਰਦਾ ਰਹੁ। ਚੰਨ ਕਦੀ ਤੇ ਸ਼ੀਸ਼ਾ ਵੇਖਣ ਆਵੇਗਾ, ਅੱਖਾਂ ਵਿਚ ਸਮੁੰਦਰ ਲੈ ਕੇ ਟੁਰਦਾ ਰਹੁ। ਜ਼ੁਲਫ਼ਾਂ ਅੰਦਰ ਫੁੱਲ ਸਜਾਂਦਾ ਰਹਿੰਦਾ ਸੈਂ, ਹੱਥਾਂ ਦੇ ਵਿੱਚ ਪੱਥਰ ਲੈ ਕੇ ਟੁਰਦਾ ਰਹੁ। ਪਲਕਾਂ ਉੱਤੇ ਨਗ ਜੋ ਉਹਦੀ ਯਾਦ ਦੇ ਨੇ, ਰਤ ਰੰਗੀ ਹਰ ਅੱਥਰ ਲੈ ਕੇ ਟੁਰਦਾ ਰਹੁ। ਸੋਚ ਦੇ ਵਿਚ 'ਜ਼ਫ਼ਰ' ਜੇ ਵੰਡਾਂ ਪਾਈਆਂ ਨੇ, ਅਪਣਾ ਵੱਖ ਮੁਕੱਦਰ ਲੈ ਕੇ ਟੁਰਦਾ ਰਹੁ।
|
|
25 Apr 2012
|
|
|
|
ਕਲ ਵੀ ਤੇਰੇ ਜ਼ੁਲਮ ਦਾ ਰੌਲਾ ਜਾਂ ਫਿਰ ਮੇਰੇ ਝੱਲ ਦਾ ਸੀ। ਅੱਜ ਵੀ ਤੇਰੇ ਸ਼ਹਿਰ ਦੇ ਅੰਦਰ ਚਰਚਾ ਏਸੇ ਗੱਲ ਦਾ ਸੀ। ਜ਼ਾਲਮ ਤੇ ਮਜ਼ਲੂਮ ਦੋਹਾਂ ਵਿੱਚ,ਫ਼ਰਕ ਪਛਾਤਾ ਲੋਕਾਂ ਨੇ, ਕਹਿਰ ਖ਼ੁਦਾ ਨਾ ਨਿੱਕਾ ਵੱਡਾ,ਫਿਰ ਵੀ ਤੇਰੇ ਵੱਲ ਦਾ ਸੀ। ਮੁੱਢੋਂ ਲਾ ਈ ਜਾਣ ਗਿਆ ਸਾਂ ਤੇਰੀ ਅਥਰੀ ਆਦਤ ਨੂੰ, ਉੱਠਦੇ ਬਹਿੰਦੇ ਸ਼ਾਮ ਸਵੇਰੇ, ਧੁੜਕੂ ਏਸੇ ਗੱਲ ਦਾ ਸੀ। ਮਰਦੀ ਵਾਰ ਵੀ ਸੱਸੀ ਮੰਗੇ,ਖ਼ੈਰਾਂ ਪੁੰਨਣ ਯਾਰ ਦੀਆਂ, ਉਸਨੂੰ ਜੇ ਕੋਈ ਸ਼ਿਕਵਾ ਹੈਸੀ ਤਪਦੇ ਮਾਰੂਥਲ ਦਾ ਸੀ। ਓਸ ਝਨਾਂ ਕਦ ਡੋਬੀ ਸੋਹਣੀ ਨਿਤ ਜੋ ਮੇਲ ਕਰੇਂਦਾ ਸੀ, ਆਪਣੇ ਦਿਲ 'ਚੋਂ ਜਿਹੜੀ ਉੱਠੀ,ਦੋਸ਼ ਤੇ ਓਸੇ ਛੱਲ ਦਾ ਸੀ। --ਇਕਬਾਲ ਸਲਾਹੁੱਦੀਨ
|
|
25 Apr 2012
|
|
|
|
BABA NAZMI |
ਉਹਨਾਂ ਦਾ ਵੀ ਤੂੰਈਉਂ ਰੱਬ ਏਂ, ਇਹਦਾ ਅੱਜ ਜਵਾਬ ਤਾਂ ਦੇ, ਈਦਾਂ ਵਾਲੇ ਦਿਨ ਵੀ ਜਿਹੜੇ, ਕਰਨ ਦਿਹਾੜੀ ਜਾਂਦੇ ਨੇ ਜਿਹਨਾ ਦੇ ਗਲ਼ ਲੀਰਾਂ ਪਈਆਂ, ਉਹਨਾ ਦੇ ਵੱਲ ਤੱਕਦੇ ਨਹੀਂ, ਕਬਰਾਂ ਉੱਤੇ ਤਿੱਲੇ ਜੜੀਆਂ, ਚੱਦਰਾਂ ਚਾੜ੍ਹੀ ਜਾਂਦੇ ਨੇ......
|
|
25 Apr 2012
|
|
|
|
|
|
ਮੈਨੂੰ ਕਈਆਂ ਨੇ ਆਖਿਆ ਕਈ ਵਾਰੀ, ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ। ਗੋਦੀ ਜਿਹਦੀ 'ਚ ਪਲ ਜੇ ਜਵਾਨ ਹੋਇਓਂ, ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ। ਜੇ ਪੰਜਾਬੀ, ਪੰਜਾਬੀ ਈ ਕੂਕਣਾ ਈਂ, ਜਿਥੇ ਖਲਾ ਖਲੋਤਾ ਏਂ ਥਾਂ ਛੱਡ ਦੇ। ਮੈਨੂੰ ਇੰਝ ਲੱਗਦਾ, ਲੋਕੀਂ ਆਖਦੇ ਨੇ ਤੂੰ ਪੁੱਤਰਾ ਆਪਣੀ ਮਾਂ ਛੱਡ ਦੇ।... ਚਿਰਾਗ਼ਦੀਨ ਦਾਮਨ
|
|
25 Apr 2012
|
|
|
Ambri (Mother) by Anwar Masood |
&feature=player_embedded#!
|
|
25 Apr 2012
|
|
|
|
|
|
|
|
|
|
|
|
|
|
|
|