Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪ੍ਰਿਥਮ ਭਗੌਤੀ ਸਿਮਰ ਕੈ -ਬਲਰਾਜ ਸਿੰਘ ਸਿਂਧੂ, ਯੂ. ਕੇ. :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Showing page 1 of 2 << Prev     1  2  Next >>   Last >> 
Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 
ਪ੍ਰਿਥਮ ਭਗੌਤੀ ਸਿਮਰ ਕੈ -ਬਲਰਾਜ ਸਿੰਘ ਸਿਂਧੂ, ਯੂ. ਕੇ.

ਨਿਤਨੇਮ ਦਾ ਪਾਠ ਜਪਦਿਆਂ, ਊਂਧੀ ਪਾਈ ਬੈਠੇ ਜੱਥੇਦਾਰ ਭਾਗ ਸਿੰਘ ਨੇ ਨਿਗਾਹ ਉਤਾਂਹ ਅਕਾਸ਼ ਵੱਲ ਘੁੰਮਾਈ। ਚਾਰੋਂ ਪਾਸਿਆਂ ਤੋਂ ਅਸਮਾਨ ਸਾਫ਼ ਹੈ। ਉਸਨੇ ਮੂੰਹ ਉਂਪਰ ਚੁੱਕ ਕੇ, ਭਰਵੱਟੇ ਮੱਥੇ ਵੱਲ ਚਾੜ੍ਹੇ ਤਾਂ ਜੋ ਅੱਖਾਂ ਵਧੇਰੇ ਖੁੱਲ੍ਹ ਜਾਣ ਤੇ ਜਿੰਨੀ ਦੂਰ ਤੱਕ ਦੇਖਿਆ ਸਕਦਾ ਸੀ, ਦੇਖਿਆ। ਪਰ ਉਸਨੂੰ ਕਿੱਧਰੇ ਵੀ ਧੂੜ ਉਂਡਦੀ ਨਜ਼ਰ ਨਾ ਆਈ। ਦੂਰੋਂ ਆਪਣੇ ਵੱਲ ਆਉਣ ਵਾਲੇ ਕਿਸੇ ਵਿਅਕਤੀ ਦਾ ਪਤਾ ਲਾਉਣ ਦਾ ਜੱਥੇਦਾਰ ਭਾਗ ਸਿੰਘ ਦਾ ਇਹ ਆਪਣਾ ਹੀ ਨਿਰਾਲਾ ਢੰਗ ਹੈ। ਕਿਉਂਕਿ ਆਸੇ-ਪਾਸੇ ਰੇਤਲੇ ਉਜਾੜਾਂ ਵਿੱਚ ਜਦੋਂ ਵੀ ਘੋੜੇ ਦੌੜਦੇ ਹਨ ਤਾਂ ਉਨ੍ਹਾਂ ਦੇ ਖੁਰ੍ਹਾਂ ਨਾਲ ਪੱਟ ਕੇ ਸਿੱਟੀ ਮਿੱਟੀ, ਹਵਾ ਵਿੱਚ ਰਲ ਕੇ ਅੰਬਰ ਨੂੰ ਚੜ੍ਹ ਜਾਂਦੀ ਹੈ। ਇਸ ਮਿੱਟੀ ਅਤੇ ਉਸਦੀ ਮਾਤਰਾ ਨੂੰ ਤੱਕ ਕੇ ਜੱਥੇਦਾਰ ਕਈ ਮੀਲਾਂ ਦੂਰ ਖੜ੍ਹਾ ਅੰਦਾਜ਼ਾ ਲਾ ਲੈਂਦਾ ਹੈ ਕਿ ਕਿੱਥੋਂ, ਕਿੱਧਰ ਨੂੰ ਅਤੇ ਕਿੰਨੇ ਵਿਅਕਤੀ ਜਾ ਰਹੇ ਹਨ। ਇਸੇ ਤਰ੍ਹਾਂ ਨਿੱਜੀ ਤਜਰਬਿਆਂ ਦੁਆਰਾ ਖੋਜੀਆਂ ਹੋਰ ਵੀ ਬਹੁਤ ਸਾਰੀਆਂ ਵਿਧੀਆਂ ਹਨ ਜਿਨ੍ਹਾਂ ਨੂੰ ਜੱਥੇਦਾਰ ਆਪਣੀ ਲੜਾਈ ਅਤੇ ਹਰ ਮੁਹਿੰਮ ਦੌਰਾਨ ਵਰਤਿਆ ਕਰਦਾ ਹੈ। ਜਿਵੇਂ ਕਿ ਰਾਤ ਵੇਲੇ ਚੰਦ ਦੀ ਸਥਿਤੀ ਤੋਂ ਹਿਸਾਬ-ਕਿਤਾਬ ਲਾ ਕੇ ਉਹ ਹਨੇਰੇ ਵਿੱਚ ਹੀ ਸਾਰਾ ਵਸੀਹ ਅਤੇ ਘਣਾ ਜੰਗਲ ਗਾਹ ਮਾਰਦਾ ਤੇ ਬਿਨਾਂ ਕਿਸੇ ਖੱਜਲ-ਖੁਆਰੀ ਦੇ ਆਪਣੇ ਅਸਲ ਟਿਕਾਣੇ ’ਤੇ ਪਹੁੰਚ ਜਾਂਦਾ ਹੈ। ਜੱਥੇਦਾਰ ਦੀ ਅਜਿਹੀ ਸੂਝ, ਸਿਆਣਪ ਅਤੇ ਸੁਲਝੇਪਨ ਕਾਰਨ ਹੀ ਉਨ੍ਹਾਂ ਮੁੱਠੀ ਭਰ ਸਿੱਖਾਂ ਦੀ ਟੋਲੀ, ਹਮੇਸ਼ਾ ਵਿਸ਼ਾਲ ਮੁਗ਼ਲ ਫੌਜ ਦੇ ਲਸ਼ਕਰ ਨੂੰ ਚਕਮਾ ਦੇ ਕੇ ਨਿਕਲ ਜਾਂਦੀ ਰਹੀ ਹੈ। ਇਸ ਵਕਤ ਮੁਗ਼ਲੀਆ ਸਲਤਨਤ ਆਪਣੇ ਆਰੂਜ਼ ਤੇ ਹੈ। ਅਠਾਰ੍ਹਵੀਂ ਸਦੀ ਦੇ ਮੱਧਕਾਲ ਦਾ ਇਹ ਦੌਰ ਹਿੰਦੂਆਂ ਅਤੇ ਸਿੱਖਾਂ ਲਈ ਕਰੋਪੀ ਦਾ ਸਮਾਂ ਹੈ। ਮੁਸਲਮਾਨ ਹੁਕਮਰਾਨਾਂ ਨੇ ਕਹਿਰ ਦੀ ਹਨੇਰੀ ਵਗਾਈ ਹੋਈ ਹੈ। ਜ਼ਬਰਦਸਤੀ ਇਸਲਾਮ ਫੈਲਾਉਣ ਖਾਤਰ ਬਾਕੀ ਸਾਰੇ ਧਰਮਾਂ ਨੂੰ ਖਤਮ ਕੀਤਾ ਜਾ ਰਿਹਾ ਹੈ। ਹਰ ਤਰਫ ਇਫਰਾ-ਤਿਫਰੀ ਫੈਲੀ ਹੋਈ ਹੈ। ਆਏ ਦਿਨ ਹਿੰਦੁਸਤਾਨ ਦੀ ਅਸਮਤ ਮਿੱਟੀ ਵਿੱਚ ਰੋਲੀ ਜਾ ਰਹੀ ਹੈ। ਗੈਰ ਮੁਸਲਮਾਨਾਂ ਨੂੰ ਇਸਲਾਮ ਧਾਰਨ ਕਰਾਉਣ ਲਈ ਪਹਿਲਾਂ ਤਾਂ ਲਾਲਚ ਦਿੱਤੇ ਜਾਂਦੇ ਹਨ। ਇਹ ਲਾਲਚ ਉਂਚੇ ਆਹੁਦਿਆਂ, ਜਗੀਰਾਂ, ਧਨ-ਦੌਲਤ, ਮਹਿੰਗੇ ਤੋਹਫਿਆਂ ਅਤੇ ਹੁਸੀਨ ਇਸਤਰੀਆਂ ਦੇ ਹੁੰਦੇ ਹਨ। ਕਿਸ ਵਿਅਕਤੀ ਨੂੰ ਕਿਹੜਾ ਲਾਲਚ ਦੇਣਾ ਹੈ, ਇਹ ਗੈਰਇਸਲਾਮੀ ਇਨਸਾਨ ਦੇ ਸਿਰੜ ’ਤੇ ਨਿਰਭਰ ਕਰਦਾ ਹੈ। ਕਈ ਵਾਰ ਤਾਂ ਨੌਬਤ ਇਥੋਂ ਤੱਕ ਆ ਜਾਂਦੀ ਹੈ ਕਿ ਮੁਸਲਮਾਨ ਅਹਿਲਕਾਰ ਕਾਫ਼ਰਾਂ ਨੂੰ ਮੋਮਨ ਬਣਾਉਣ ਵਾਸਤੇ ਆਪਣੀਆਂ ਬਹੂ-ਬੇਟੀਆਂ ਅਤੇ ਭੈਣਾਂ ਤੱਕ ਵੀ ਦੇ ਦਿੰਦੇ ਹਨ। ਇਸਦੇ ਬਦਲੇ ਵਿੱਚ ਮੁਸਲਮਾਨ ਆਹੁਦੇਦਾਰਾਂ ਨੂੰ ਦਿੱਲੀ ਦਰਬਾਰ ਤੋਂ ਭਾਰੀ ਇਨਾਮ ਅਤੇ ਤਰੱਕੀਆਂ ਮਿਲਦੀਆਂ ਹਨ। ਲਾਲਚਵਸ ਬਹੁਤ ਸਾਰੇ ਲੋਕ ਆਪਣਾ ਮਜ਼੍ਹਬ ਛੱਡ ਦਿੰਦੇ ਹਨ। ਜਿਹੜੇ ਲੋਭ ਵਿੱਚ ਨਹੀਂ ਆਉਂਦੇ, ਉਨ੍ਹਾਂ ’ਤੇ ਦਬਾਅ ਪਾਇਆ ਜਾਂਦਾ ਹੈ। ਜ਼ਮੀਨਾਂ-ਜਾਇਦਾਦਾਂ ਜ਼ਬਤ ਕਰ ਲਈਆਂ ਜਾਂਦੀਆਂ ਹਨ। ਧੀਆਂ-ਭੈਣਾਂ ਅਤੇ ਮਾਵਾਂ ਚੁੱਕ ਲਈਆਂ ਜਾਂਦੀਆਂ ਹਨ। ਕੈਦ ਕਰਕੇ ਤਰ੍ਹਾਂ-ਤਰ੍ਹਾਂ ਦੇ ਤਸ਼ੱਦਦ ਢਾਹੇ ਜਾਂਦੇ ਹਨ। ਅਖ਼ੀਰ ਵਿੱਚ ਅਗਰ ਕੋਈ ਆਪਣਾ ਦੀਨ ਨਾ ਛੱਡੇ ਤਾਂ ਉਸਨੂੰ ਜਾਨੋਂ ਮਾਰ ਦਿੱਤਾ ਜਾਂਦਾ ਹੈ। ਸਮੁੱਚੇ ਹਿੰਦੁਸਤਾਨ ਨੂੰ ਮੁਸਲਮਾਨ ਬਣਾਉਣ ਦੀ ਹੋੜ ਵਿੱਚ ਹਕੁਮਤ ਗੈਰ ਇਸਲਾਮੀਆਂ ਦਾ ਬੀਜਨਾਸ ਕਰਨ ’ਤੇ ਤੁਲੀ ਹੋਈ ਹੈ।

04 Sep 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਅਜੇ ਕੁੱਝ ਦਹਾਕੇ ਪਹਿਲਾਂ ਹੀ ਹੋਂਦ ਵਿੱਚ ਆਇਆ ਨਵੀਨ ਸਿੱਖ ਧਰਮ ਲੋਕਮਨਾਂ ਵਿੱਚ ਆਪਣੀ ਅੱਛੀ ਖਾਸੀ ਭੱਲ ਬਣਾ ਗਿਆ ਹੈ। ਸਿੱਖ ਇੱਕ ਸ਼ਕਤੀਸ਼ਾਲੀ ਅਤੇ ਜੰਗਜੂ ਕੌਮ ਵਜੋਂ ਉਂਭਰ ਰਹੇ ਹਨ। ਭਾਵੇਂ ਬਹੁਗਿਣਤੀ ਸਿੱਖਾਂ ਦਾ ਪਿਛੋਕੜ ਹਿੰਦੂ ਧਰਮ ਨਾਲ ਸੰਬੰਧ ਰੱਖਦਾ ਹੈ, ਪਰ ਭਾਰੀ ਮਾਤਰਾ ਵਿੱਚ ਮੁਸਲਮਾਨਾਂ ਨੇ ਵੀ ਇਸ ਨਵੇਂ ਧਰਮ ਨੂੰ ਅਪਨਾ ਲਿਆ ਹੈ ਤੇ ਅਪਨਾਈ ਜਾ ਰਹੇ ਹਨ। ਦੋਨਾਂ ਪੁਰਾਣੇ ਧਰਮਾਂ ਦੀਆਂ ਖ਼ੂਬੀਆਂ ਦਾ ਨਿਚੋੜ ਅਤੇ ਖਾਮੀਆਂ ਤੋਂ ਰਹਿਤ ਬਿਲਕੁਲ ਖਾਲਸ ਦੀਨ ਹੈ ਇਹ। ਇਸੇ ਲਈ ਇਸ ਸਿੱਖ ਧਰਮ ਦੇ ਲੋਕ ਆਪਣੇ ਆਪਨੂੰ ਖਾਲਸਾ ਵੀ ਆਖਦੇ ਹਨ। ਇਹ ਸਿੱਖ ਆਪਣੇ ਧਰਮ ਦੇ ਬੜੇ ਪੱਕੇ ਹਨ। ਮਹਾਂ-ਜ਼ਿੱਦੀ ਅਤੇ ਸਿਰੇ ਦੇ ਕੱਟੜ। ਖੋਪਰੀਆਂ ਲੁਹਾ ਦਿੰਦੇ ਹਨ। ਬੰਦ-ਬੰਦ ਕਟਵਾ ਦਿੰਦੇ ਹਨ। ਆਰਿਆਂ ਨਾਲ ਚੀਰੇ ਜਾਂਦੇ ਹਨ। ਬੱਚਿਆਂ ਦੇ ਟੋਟੇ-ਟੋਟੇ ਕਰਵਾ ਦੇ ਗਲਾਂ ਵਿੱਚ ਪੁਆ ਲੈਂਦੇ ਹਨ। ਪਰ ਕਿਸੇ ਵੀ ਕੀਮਤ ਉਂਤੇ ਆਪਣਾ ਧਰਮ ਛੱਡਣ ਲਈ ਤਿਆਰ ਨਹੀਂ ਹੁੰਦੇ। ਮੁਗ਼ਲਾਂ ਨੂੰ ਸਿੱਖ ਸੂਲਾਂ ਵਾਂਗ ਚੁੱਭ ਰਹੇ ਹਨ। ਇਸ ਕਰਕੇ ਮੁਗ਼ਲਾਂ ਨੇ ਸਭ ਤੋਂ ਪਹਿਲਾਂ ਸਿੱਖਾਂ ਨੂੰ ਖਤਮ ਕਰਨ ਲਈ ਅੱਤ ਚੁੱਕੀ ਹੋਈ ਹੈ। ਸਰਕਾਰ ਨੇ ਐਲਾਨ ਕੀਤਾ ਹੋਇਆ ਹੈ ਕਿ ਜਿੱਥੇ ਕੋਈ ਸਿੱਖ ਦਿੱਸਦਾ ਹੈ, ਉਸਨੂੰ ਮੌਕੇ ’ਤੇ ਹੀ ਕਤਲ ਕਰ ਦਿੱਤਾ ਜਾਵੇ। ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਜਾ ਰਹੇ ਹਨ। ਸਿੱਖ ਗਿਣਤੀ ਵਿੱਚ ਇੱਕ ਤਾਂ ਪਹਿਲਾਂ ਹੀ ਥੋੜ੍ਹੇ ਹਨ, ਉਂਤੋਂ ਰੋਜ਼-ਰੋਜ਼ ਦੀ ਕਤਲ-ਓ-ਗਰਾਤ ਨਾਲ ਉਨ੍ਹਾਂ ਦੀ ਸੰਖਿਆ ਵਿੱਚ ਹੋਰ ਵੀ ਕਮੀ ਆ ਰਹੀ ਹੈ। ਪਿੰਡਾਂ ਸ਼ਹਿਰਾਂ ਵਿੱਚ ਸਿੱਖਾਂ ਦਾ ਰਹਿਣਾ ਖਤਰੇ ਤੋਂ ਖਾਲੀ ਨਹੀਂ ਹੈ। ਮਜਬੂਰਨ ਸਿੱਖਾਂ ਨੂੰ ਘਰ-ਬਾਰ ਤਿਆਗ ਕੇ ਜੰਗਲਾਂ, ਟਿੱਬਿਆਂ, ਪਹਾੜਾਂ, ਸੁਰੰਗਾਂ, ਝੱਲਾਂ ਜਾਂ ਮਾਰੂਥਲਾਂ ਵਿੱਚ ਡੇਰੇ ਲਾਉਣੇ ਪੈ ਗਏ ਹਨ।

ਇਵੇਂ ਹੀ ਜੱਥੇਦਾਰ ਭਾਗ ਸਿੰਘ ਦੇ ਜੱਥੇ ਨੇ ਇੱਕ ਬੀੜ ਵਿੱਚ ਸ਼ਰਨ ਲਈ ਹੋਈ ਹੈ।

ਚਾਰ-ਛੁਪੇਰੇ ਸੰਘਣਾ ਸਰਕੰਡੇਦਾਰ ਜੰਗਲ ਹੈ। ਇੱਥੋਂ ਜੱਥੇਦਾਰ ਭਾਗ ਸਿੰਘ ਨੇ ਕੁੱਝ ਹੋਰ ਸਿੰਘਾਂ ਨੂੰ ਨਾਲ ਰਲਾ ਕੇ ਫੌਜ ਨੂੰ ਸੰਗਠਿਤ ਕਰਨਾ ਹੈ, ਤਾਂ ਜੋ ਮੁਗ਼ਲ ਸਾਮਰਾਜ ਦੀਆਂ ਜੜ੍ਹਾਂ ਪੱਟ ਕੇ ਖਾਲਸਾ ਰਾਜ ਸਥਾਪਿਤ ਕੀਤਾ ਜਾ ਸਕੇ। ਹੁਣ ਵੀ ਜਦੋਂ ਕਿਤੇ ਮੌਕਾ ਮਿਲਦਾ ਤਾਂ ਜੱਥੇਦਾਰ ਭਾਗ ਸਿੰਘ ਤੇ ਉਸਦੇ ਸਾਥੀ ਤੂਫ਼ਾਨ ਵਾਂਗ ਜਾਂਦੇ ਹਨ ਤੇ ਮੁਗ਼ਲ ਹਾਕਮਾਂ ਅਤੇ ਨਵਾਬਾਂ ਨੂੰ ਲੁੱਟਦੇ, ਮਾਰਦੇ ਅਤੇ ਉਨ੍ਹਾਂ ਦੀ ਬਰਬਾਦੀ ਕਰ ਆਉਂਦੇ ਹਨ। ਉਨ੍ਹਾਂ ਦੀ ਇਹ ਕਿਰਿਆ ਐਨ ਉਵੇਂ ਹੁੰਦੀ ਹੈ ਜਿਵੇਂ ਕੋਈ ਸੱਪ ਖੁੱਡ ਚੋਂ ਨਿਕਲੇ, ਕਿਸੇ ਨੂੰ ਡੰਗੇ ਤੇ ਫੇਰ ਵਾਪਸ ਖੁੱਡ ਵਿੱਚ ਵੜ ਜਾਵੇ। ਸਿੱਖ ਵਾਰਦਾਤ ਕਰਕੇ ਫਰਾਰ ਹੋ ਜਾਂਦੇ ਹਨ ਤੇ ਸਭ ਦੇਖਦੇ ਰਹਿ ਜਾਂਦੇ ਹਨ। ਸਿੱਖ ਕਿੱਧਰੋਂ ਆਉਂਦੇ ਤੇ ਕਿੱਧਰ ਨੂੰ ਜਾਂਦੇ ਹਨ? ਕਿਸੇ ਨੂੰ ਇਸਦਾ ਕੁੱਝ ਥਹੁ ਨਹੀਂ ਲੱਗਦਾ। ਅਜੀਬ ਕਿਸਮ ਦੀ ਮਿੱਟੀ ਦੇ ਬਣੇ ਹਨ ਇਹ ਸਿੱਖ। ਮੁੱਠੀ ਭਰ ਅਨਾਜ਼ ਅਤੇ ਫਲਾਂ ਨਾਲ ਕਈ-ਕਈ ਦਿਨ ਗੁਜ਼ਾਰ ਲੈਂਦੇ ਹਨ। ਵੈਸੇ ਵੀ ਇਨ੍ਹਾਂ ਦੀ ਖਾਦ-ਖੁਰਾਕ ਕੋਈ ਵਿਸ਼ੇਸ਼ ਨਹੀਂ ਹੁੰਦੀ। ਕੋਈ ਮੂਲੀ, ਗਾਜਰ, ਗੰਨਾ, ਚਿੱਬੜ, ਡੇਲੇ, ਛੱਲੀਆਂ, ਕਿੱਕਰ ਦੀਆਂ ਫਲੀਆਂ ਜੋ ਹੱਥ ਆਵੇ ਪੇਟ ਨੂੰ ਝੁਲਕਾ ਦੇਣ ਲਈ ‘ਸਤਿਨਾਮ ਵਾਹਿਗੁਰੂ’ ਕਹਿ ਕੇ ਛਕ ਜਾਂਦੇ ਹਨ। ਜਦੋਂ ਚਾਰੇ ਵੰਨਿਉਂ ਕੁੱਝ ਨਾ ਮਿਲੇ ਤਾਂ ਸ਼ਾਕਾਹਾਰੀ ਹੋਣ ਦੇ ਬਾਵਜੂਦ ਮਜਬੂਰਨ ਇਹ ਦੁੰਬਿਆਂ ਦਾ ਸੇਵਨ ਵੀ ਕਰ ਲੈਂਦੇ ਹਨ। ਜੰਗਲ ਵਿੱਚ ਰਾਤ ਨੂੰ ਸੱਪ-ਸਲੂਟੀਆਂ ਦਾ ਵੀ ਡਰ ਰਹਿੰਦਾ ਹੈ। ਇਸ ਲਈ ਰਾਤ ਨੂੰ ਮਾੜਾ ਮੋਟਾ ਜਿਹੜਾ ਦੋ ਘੜੀਆਂ ਸੌਂਣਾ ਹੁੰਦਾ ਹੈ। ਸਿੱਖ ਘੋੜਿਆਂ ਦੀਆਂ ਕਾਠੀਆਂ ਉਂਤੇ ਬੈਠੇ-ਬੈਠੇ ਹੀ ਢੌਂਕਾ ਲਾ ਲੈਂਦੇ ਹਨ। ਨਿਤਚਾਰੀਯਾ ਨਾਲ ਇਹ ਦਿਨ ਵੇਲੇ ਸਾਰਾ ਦਿਨ ਸ਼ਸਤਰਾਂ ਨਾਲ ਯੁੱਧ ਵਿਦਿਆ ਦਾ ਅਭਿਆਸ ਕਰਦੇ ਰਹਿੰਦੇ ਹਨ। ਕੁਸ਼ਤੀਆਂ ਅਤੇ ਗੱਤਕੇ ਖੇਡਦੇ ਹਨ। ਆਪ ਤਾਂ ਸਿੱਖ ਸ਼ਹਿਰਾਂ-ਪਿੰਡਾਂ ਵਿੱਚ ਨਹੀਂ ਰਹਿ ਸਕਦੇ। ਲੇਕਿਨ ਭੇਸ ਬਦਲ ਕੇ ਸਿੱਖਾਂ ਦੇ ਸੂਹੀਏ ਹਮੇਸ਼ਾ ਨਗਰਾਂ ਵਿੱਚ ਫਿਰਦੇ ਰਹਿੰਦੇ ਹਨ। ਜਦੋਂ ਕੋਈ ਕੰਮ ਦੀ ਖ਼ਬਰ ਹੁੰਦੀ ਤਾਂ ਉਹ ਝੱਟ ਸਿੱਖ ਸਰਦਾਰਾਂ ਤੱਕ ਉਪੜਦੀ ਕਰ ਦਿੰਦੇ ਹਨ। ਅੱਗੋਂ ਸਰਦਾਰ ਤੁਰੰਤ ਉਸ ’ਤੇ ਲੋੜੀਂਦੀ ਕਾਰਵਾਈ ਕਰਦੇ ਹਨ। ਜਾਸੂਸਾਂ ਵੱਲੋਂ ਲਿਆਦੀਆਂ ਗਈਆਂ ਇਹ ਖ਼ਬਰਾਂ ਕਈ ਪ੍ਰਕਾਰ ਦੀਆਂ ਹੁੰਦੀਆਂ ਹਨ, ਜਿਵੇਂ: ਸ਼ਾਹੀ ਕਿਲ੍ਹੇ ਨੂੰ ਜਾ ਰਹੇ ਹਥਿਆਰਾਂ ਦਾ ਰਥ ਕਦੋਂ, ਕਿੱਥੋਂ ਲੰਘੇਗਾ ਤੇ ਉਸਨੂੰ ਕਿਸ ਵਕਤ ਅਤੇ ਕਿਹੜੇ ਸਥਾਨ ’ਤੇ ਖੋਹਿਆ ਜਾ ਸਕਦਾ ਹੈਸਰਕਾਰੀ ਖਜ਼ਾਨੇ ਦਾ ਤਬਾਦਲਾ ਕਦੋਂ, ਕਿੱਥੋਂ ਅਤੇ ਕਿੱਥੇ ਹੋਣਾ ਹੈ; ਕਰ ਉਗਰਾਹ ਕੇ ਆ ਰਹੀ ਮੋਹਰਾਂ ਨਾਲ ਭਰੀ ਬੱਘੀ ਕਦੋਂ ਅਤੇ ਕਿਵੇਂ ਲੁੱਟਣੀ ਹੈ; ਕਿਸ ਸ਼ਾਹੂਕਾਰ ਨੇ ਕਿੱਥੇ, ਕਿੰਨਾ ਧਨ ਛੁਪਾਇਆ ਹੈ ਤੇ ਕਦੋਂ ਡਾਕਾ ਮਾਰਨਾ ਹੈ; ਕਿਸ ਜ਼ਾਲਮ, ਦੁੱਸ਼ਟ ਅਤੇ ਦੋਖੀ ਨੂੰ ਸੋਧਾ ਲਾਉਣਾ ਹੈ ਆਦਿ। ਜਾਂ ਕਈ ਵਾਰ ਗਰੀਬਾਂ ਅਤੇ ਮਜ਼ਲੂਮਾਂ ਨੂੰ ਮਦਦ ਦੀ ਲੋੜ ਹੁੰਦੀ ਤਾਂ ਉਹੋ ਜਿਹੀ ਉਨ੍ਹਾਂ ਦੀ ਸੇਵਾ ਦਾ ਪ੍ਰਬੰਧ ਕਰਕੇ ਦੇਣ ਬਾਰੇ ਵੀ ਜਾਣਾਕਾਰੀ ਲਿਆਉਣੀ ਇਨ੍ਹਾਂ ਮੁਖ਼ਬਰਾਂ ਦੀ ਹੀ ਜ਼ਿੰਮੇਵਾਰੀ ਹੁੰਦੀ ਹੈ।

04 Sep 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਇਸੇ ਤਰ੍ਹਾਂ ਹੀ ਚਾਰ ਦਿਨ ਪਹਿਲਾਂ ਸੂਹੀਆ ਖ਼ਬਰ ਅਤੇ ਆਪਣੇ ਨਾਲ ਇੱਕ ਨੌਜਵਾਨ ਨੂੰ ਲੈ ਕੇ ਆਇਆ ਸੀ। ਉਹ ਜਵਾਨ ਸ਼ਾਦੀ ਹੋਣ ਉਪਰੰਤ ਮੁਕਲਾਵਾ ਲੈ ਕੇ ਆਪਣੇ ਘਰ ਪਰਤ ਰਿਹਾ ਸੀ। ਰਸਤੇ ਵਿੱਚ ਇੱਕ ਮੁਗ਼ਲ ਨਵਾਬ ਨੇ ਉਸਦਾ ਡੋਲਾ ਲੁੱਟ ਲਿਆ ਸੀ ਤੇ ਸਾਰੇ ਬਰਾਤੀਆਂ ਨੂੰ ਕੁੱਟਮਾਰ ਕਰਕੇ ਭਜਾ ਦਿੱਤਾ ਸੀ ਔਰ ਦਾਜ-ਦਹੇਜ਼ ਖੋਹ ਲਿਆ ਸੀ। ਨੌਜਵਾਨ ਸ਼ਰਮ ਦਾ ਮਾਰਾ ਖਾਲੀ ਹੱਥ ਆਪਣੇ ਪਿੰਡ ਵੀ ਨਹੀਂ ਸੀ ਜਾ ਸਕਦਾ। ਉਹ ਤਾਂ ਜ਼ਿੱਲਤਆਮੇਜ਼ੀ ਦਾ ਮਾਰਿਆ ਖੂਹ ਵਿੱਚ ਛਾਲ ਮਾਰ ਕੇ ਮਰਨ ਲੱਗਿਆ ਸੀ ਕਿ ਸਿੱਖ ਸੂਹੀਏ ਦੀ ਨਿਗਾਹ ਪੈ ਗਿਆ। ਸੂਹੀਏ ਨੇ ਉਸਨੂੰ ਬਚਾਅ ਲਿਆ ਸੀ ਤੇ ਮਦਦ ਕਰਨ ਦਾ ਵਾਅਦਾ ਕਰਕੇ ਜੱਥੇਦਾਰ ਭਾਗ ਸਿੰਘ ਕੋਲ ਲੈ ਆਇਆ ਸੀ। ਨੌਜਵਾਨ ਨੇ ਰੋ-ਰੋ ਕੇ ਜੱਥੇਦਾਰ ਅੱਗੇ ਫਰਿਆਦ ਕੀਤੀ ਸੀ। ਜੱਥੇਦਾਰ ਨੇ ਉਸਨੂੰ ਧਰਵਾਸ ਦਿੱਤਾ ਸੀ, “ਕਾਕਾ ਰੋ ਨਾ। ਵਾਹਿਗੁਰੂ ਭਲੀ ਕਰੂ।” ਡੋਲੀ ਖੋਹੀ ਜਾਣ ਦੀ ਘਟਨਾ ਹੋਈ ਨੂੰ ਕੋਈ ਬਹੁਤਾ ਵਕਤ ਨਹੀਂ ਸੀ ਬੀਤਿਆ। ਲੁਟੇਰਾ ਹਾਕਮ ਕਿਸ ਰਾਹ ਉਂਤੇ ਅਤੇ ਕਿਸ ਦਿਸ਼ਾ ਵੱਲ ਗਿਆ ਸੀ? ਇਸਦੀ ਸਾਰੀ ਸੂਚਨਾ ਸੂਹੀਏ ਨੇ ਦੇ ਦਿੱਤੀ ਸੀ। ਜੱਥੇਦਾਰ ਨੇ ਘੋੜੀ ’ਤੇ ਬੈਠੇ-ਬੈਠੇ ਨੇ ਇੱਕ ਵਾਰ ਆਪਣੇ ਸਾਰੇ ਸਾਥੀਆਂ ਨਾਲ ਨਿਗਾਹ ਮਿਲਾਈ ਸੀ। ਸਭ ਨੂੰ ਤਿਆਰ-ਬਰ-ਤਿਆਰ ਦੇਖ ਕੇ ਇੱਕ ਗੁੱਝੀ ਤੱਕਣੀ ਨਾਲ ਹੁਕਮ ਕੀਤਾ ਸੀ ਤੇ ਇਕੋਸਾਰ ਸਾਰਿਆਂ ਨੇ ਆਪੋ-ਆਪਣੇ ਘੋੜਿਆਂ ਨੂੰ ਅੱਡੀਆਂ ਲਾ ਦਿੱਤੀਆਂ ਸਨ। ਹਵਾ ਨੂੰ ਚੀਰਦੇ ਹੋਏ ਗਿਆਰਾਂ ਘੋੜੇ ਬਾਰ੍ਹਾਂ ਸਵਾਰਾਂ ਨੂੰ ਲੈ ਕੇ ਵਣ ਦੇ ਉਂਭੜ-ਖਾਭੜ ਰਾਹਾਂ ਤੋਂ ਅੱਗੇ ਵਧਣ ਲੱਗ ਪਏ ਸਨ। ਮੁਗ਼ਲ ਹਾਕਮ ਅਜੇ ਆਪਣੇ ਕਿਲ੍ਹੇ ਤੱਕ ਵੀ ਨਹੀਂ ਸੀ ਪਹੁੰਚਿਆ ਕਿ ਸਿੰਘਾਂ ਨੇ ਉਂਤੋਂ ਜਾ ਦਬੋਚਿਆ ਸੀ। “ਖਾਇਮਾ ਕਾਫ਼ਰ ਰਾਂਗਲੇ! (ਖਬਰਦਾਰ ਹੋ ਜਾਓ, ਸਿੱਖ ਆ ਗਏ) -ਕਾਫ਼ਰ ਰਾਂਗਲੇ!! - ਕਾਫ਼ਰ ਰਾਂਗਲੇ!!!” ਜਦੋਂ ਇੱਕ ਪਠਾਣ ਨੇ ਸਿੱਖਾਂ ਦੇ ਦਸਤੇ ਨੂੰ ਦੇਖ ਕੇ ਬਾਕੀਆਂ ਨੂੰ ਸੂਚਿਤ ਕੀਤਾ ਸੀ ਤਾਂ ਸਾਰੇ ਮੁਗ਼ਲੀਆ ਇੱਜੜ ਦੇ ਸਾਹ ਸੂਤੇ ਗਏ ਸਨ। ਮੁਜਰੇ ਵਿੱਚ ਨੱਚਦੀ ਕੰਜਰੀ ਦੇ ਪੈਰੀਂ ਬੰਨ੍ਹੇ ਘੁੰਗਰੂਆਂ ਵਾਂਗੂੰ ਤਲਵਾਰਾਂ ਖੜਕਣ ਲੱਗੀਆਂ ਸਨ। ਅਚਾਨਕ ਹੋਏ ਸਿੰਘਾਂ ਦੇ ਹਮਲੇ ਤੋਂ ਦਹਿਸ਼ਤਜ਼ਦਾ ਹੋਇਆ ਮੁਸਲਮਾਨ ਹਾਕਮ ਆਪਣੀ ਤੋੜੇਦਾਰ ਬੰਦੂਕ ਵਿੱਚ ਅਜੇ ਬਾਰੂਦ ਭਰਨ ਦੀ ਕੋਸ਼ਿਸ਼ ਹੀ ਕਰ ਰਿਹਾ ਸੀ ਕਿ ਫੁਰਤੀ ਵਰਤਦਿਆਂ ਜੱਥੇਦਾਰ ਭਾਗ ਸਿੰਘ ਨੇ ਕਿਰਪਾਨ ਦੇ ਇੱਕੋ ਵਾਰ ਨਾਲ ਉਹਦੇ ਦੋਨੋਂ ਹੱਥ, ਗੁੱਟਾਂ ਤੋਂ ਵੱਢ ਕੇ ਬੰਦੂਕ ਸਣੇ ਭੁੰਜੇ ਸਿੱਟ ਦਿੱਤੇ ਸਨ। ਦੂਜੇ ਵਾਰ ਵਿੱਚ ਕਿਰਪਾਨ ਦੀ ਨੋਕ ਹਾਕਮ ਦੀ ਛਾਤੀ ਵਿੱਚ ਵੜ ਕੇ ਢੂਹੀ ਵਿੱਚੋਂ ਬਾਹਰ ਨਿਕਲ ਗਈ ਸੀ। ਇੱਕ ਜ਼ਬਰਦਸਤ ਝੜਪ ਤੋਂ ਬਾਅਦ ਸਿੱਖਾਂ ਦੇ ਪੈਰਾਂ ਵਿੱਚ ਮੁਸਲਮਾਨਾਂ ਦੇ ਪੈਂਤੀ ਸਿਰਾਂ ਦੀ ਮੰਡੀ ਲੱਗੀ ਪਈ ਸੀ।

04 Sep 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

“ਜਾਨ ਬਖ਼ਸ਼ੀ! -ਜਾਨ ਬਖ਼ਸ਼ੀ!!” ਕਰਦੇ ਦੋ ਡੋਲੇ ਚੁੱਕੀ ਖੜ੍ਹੇ ਅੱਠ ਕੁਹਾਰ ਥਰ-ਥਰ ਕੰਬ ਰਹੇ ਸਨ। ਉਨ੍ਹਾਂ ਨੂੰ ਸਿੱਖ ਮੌਤ ਦਾ ਪਰਵਾਨਾ, ਅਜ਼ਰਾਈਲ ਅਰਥਾਤ ਯਮਦੂਤ ਦਾ ਸਮਰੂਪ ਜਾਪਦੇ ਸਨ। ਘੋੜੀ ’ਤੇ ਬੈਠੇ-ਬੈਠਿਆਂ ਜੱਥੇਦਾਰ ਭਾਗ ਸਿੰਘ ਇਕ ਡੋਲੀ ਦੀ ਪ੍ਰਕਰਮਾ ਕਰਦਾ ਹੋਇਆ ਕੁਹਾਰਾਂ ਨੂੰ ਸੰਬੋਧਿਤ ਹੋਇਆ ਸੀ, “ਡਰੋ ਨਹੀਂ। ਖਾਲਸਾ ਨਿਹੱਥੇ ਅਤੇ ਬੇਕਸੂਰੇ ’ਤੇ ਵਾਰ ਨਹੀਂ ਕਰਦਾ। ਤੁਸੀਂ ਤਾਂ ਨੌਕਰ ਹੋ। ਜਾਉ, ਤੁਹਾਨੂੰ ਅਸੀਂ ਕੁੱਝ ਨਹੀਂ ਆਖਾਂਗੇ। ਚਲੋ ਭੱਜੋ ਇੱਥੋਂ।” ਕੁਹਾਰਾਂ ਨੇ ਡੋਲੇ ਸਿੱਟ ਕੇ ਪਿਛਾਂਹ ਮੁੜ ਕੇ ਨਹੀਂ ਸੀ ਦੇਖਿਆ। ਬਸ ਅਸਮਾਨ ਨੂੰ ਅੱਡੀਆਂ ਲਾ ਕੇ ਉਂਥੋਂ ਨੱਠਣ ਦੀ ਕੀਤੀ ਸੀ। ਜੱਥੇਦਾਰ ਭਾਗ ਸਿੰਘ ਨੇ ਛੋਟੀ ਡੋਲੀ ਕੋਲ ਜਾ ਕੇ ਹੋਕਰਾ ਮਾਰਿਆ ਸੀ, “ਬੇਟੀ ਬਾਹਰ ਆ ਜਾਉ। ਡਰੋ ਨਹੀਂ। ਅਸੀਂ ਸਿੱਖ ਹਾਂ।” ਕੁੱਝ ਦੇਰ ਜੱਥੇਦਾਰ ਨੇ ਇੰਤਜ਼ਾਰ ਕੀਤਾ ਸੀ। ਜਦੋਂ ਅੰਦਰੋਂ ਕੋਈ ਆਵਾਜ਼ ਨਹੀਂ ਸੀ ਆਈ ਤਾਂ ਜੱਥੇਦਾਰ ਹੋਰ ਉਂਚੀ ਬੋਲਿਆ ਸੀ, “ਘਬਰਾਉਣ ਦੀ ਕੋਈ ਲੋੜ ਨਹੀਂ, ਮੇਰੀ ਪੁੱਤਰੀ। ਅਸੀਂ ਮੁਗ਼ਲਾਂ ਦੇ ਟਿੱਡੀ ਦਲ ਨੂੰ ਡੱਕਰ ਦਿੱਤੈ। ਮੇਰੀ ਬੇਟੀ, ਤੁਸੀਂ ਬੇਖੌਫ ਹੋ ਕੇ ਡੋਲੀ ਤੋਂ ਬਾਹਰ ਪੈਰ ਰੱਖੋ। ਇੱਥੇ ਸਿਰਫ਼ ਅਕਾਲਪੁਰਖ ਕੀ ਫੌਜ ਹੈ।” ਖਾਸੀ ਦੇਰ ਤੱਕ ਜੱਥੇਦਾਰ ਭਾਗ ਸਿੰਘ ਦੇਖਦਾ ਰਿਹਾ ਸੀ। ਡੋਲੀ ਵਿੱਚ ਕੋਈ ਹਿੱਲ-ਜੁੱਲ ਨਹੀਂ ਸੀ ਹੋਈ। “ਜੱਥੇਦਾਰ ਸਾਹਿਬ?” ਡੋਲੀ ਦੇ ਪਰਦੇ ਹੇਠੋਂ ਸਿਮਦੇ ਮਨੁੱਖੀ ਖੂਨ ਵੱਲ ਉਂਗਲ ਨਾਲ ਇੱਕ ਬਜ਼ੁਰਗ ਨੇ ਇਸ਼ਾਰਾ ਕੀਤਾ ਸੀ। ਲਹੂ ਦੇਖਦਿਆਂ ਹੀ ਜੱਥੇਦਾਰ ਲੱਤ ਘੁੰਮਾ ਕੇ ਘੋੜੀ ਤੋਂ ਉਤਰਿਆ ਸੀ ਤੇ ਭੱਜ ਕੇ ਉਸਨੇ ਆਪਣੀ ਨੰਗੀ ਤਲਵਾਰ ਦੇ ਸਿਰੇ ਨਾਲ ਡੋਲੀ ਦਾ ਪਰਦਾ ਉਤਾਂਹ ਚੁੱਕ ਦਿੱਤਾ ਸੀ। ਇਸ ਡੋਲੀ ਵਿੱਚ ਦੁਲਹਨ ਦੇ ਨਾਲ ਆਈ ਹੋਈ ਨੈਣ ਆਪਣੇ ਪੇਟ ਵਿੱਚ ਆਪੇ ਖ਼ੰਜ਼ਰ ਖਭੋਈ ਮਰੀ ਪਈ ਸੀ। ਜੱਥੇਦਾਰ ਭਾਗ ਸਿੰਘ ਵਾਸਤੇ ਇਹ ਕੋਈ ਬੁਝਾਰਤ ਜਾਂ ਅਲੋਕਾਰ ਨਹੀਂ ਸੀ। ਇਨ੍ਹਾਂ ਦਿਨਾਂ ਵਿੱਚ ਇਸ ਪ੍ਰਕਾਰ ਦੀਆਂ ਘਟਨਾਵਾਂ ਆਮ ਹੀ ਵਾਪਰਦੀਆਂ ਰਹਿੰਦੀਆਂ ਹਨ। ਹਿੰਦੂਆਂ, ਸਿੱਖਾਂ ਅਤੇ ਨਿਰਧਨ ਮੁਸਲਮਾਨਾਂ ਦੀਆਂ ਕੰਨਿਆਵਾਂ (ਖਾਸ ਕਰ ਹੁਸੀਨ ਕੁੜੀਆਂ) ਆਪਣੇ ਨਾਲ ਹਰ ਸਮੇਂ ਛੁਰੀ, ਚਾਕੂ ਜਾਂ ਛੋਟੀ ਖੜਗ ਆਦਿ ਕੋਈ ਨਾ ਕੋਈ ਤਿੱਖਾ ਔਜ਼ਾਰ ਜ਼ਰੂਰ ਰੱਖਦੀਆਂ ਹਨ। ਚੂੰਕਿ ਸੋਹਣੀਆਂ ਔਰਤਾਂ ਨੂੰ ਦੇਖਦਿਆਂ ਸਾਰ ਹੀ ਪਠਾਣ ਧਿੰਗੋਜ਼ੋਰੀ ਚੁੱਕ ਕੇ ਆਪਣੇ ਹਰਮਾਂ ਵਿੱਚ ਲੈ ਜਾਂਦੇ ਜਾਂ ਮੌਕੇ ’ਤੇ ਹੀ ਉਨ੍ਹਾਂ ਨਾਲ ਖੇਹ-ਖਰਾਬੀ ਕਰਦੇ ਹਨ। ਅਜਿਹੀ ਸਥਿਤੀ ਵਿੱਚ ਬਹੁਤੀਆਂ ਇਸਤਰੀਆਂ ਆਪਣੀ ਆਬਰੂ ਲੁੱਟੇ ਜਾਣ ਤੋਂ ਪਹਿਲਾਂ ਹੀ ਤਿੱਖੇ ਹਥਿਆਰ ਨਾਲ ਆਤਮਹੱਤਿਆ ਕਰ ਲੈਂਦੀਆਂ ਹੁੰਦੀਆਂ ਹਨ। ਕਦੇ-ਕਦਾਈਂ ਕੋਈ ਬਹਾਦਰ ਮੁਟਿਆਰ ਉਸ ਸ਼ਸਤਰ ਨਾਲ ਆਪਣੇ ਵੈਰੀ ਨੂੰ ਹੀ ਮਾਰ ਕੇ ਮੁਕਾ ਦਿੰਦੀ ਹੁੰਦੀ ਹੈ। ਇਸ ਲਈ ਨੈਣ ਵੱਲੋਂ ਆਤਮਘਾਤ ਕਰ ਲਏ ਜਾਣ ਦਾ ਸਾਰਾ ਮਾਜਰਾ ਸਮਝਦਿਆਂ ਜੱਥੇਦਾਰ ਭਾਗ ਸਿੰਘ ਨੂੰ ਰਤਾ ਦੇਰ ਨਹੀਂ ਸੀ ਲੱਗੀ। ਨੈਣ ਦੀ ਲਾਸ਼ ਦੇਖ ਕੇ ਜੱਥੇਦਾਰ ਦਾ ਦਿਲ ਜ਼ੋਰ ਦੀ ਧੜਕਿਆ ਸੀ। ਤਤਫੱਟ ਜੱਥੇਦਾਰ ਦੂਜੀ ਡੋਲੀ ਵੱਲ ਆਹੁਲਿਆ ਸੀ। ਡੋਲੀ ਵਿੱਚ ਝਾਕਦਿਆਂ ਹੀ ਜੱਥੇਦਾਰ ਨੇ ਦੇਖਿਆ ਸੀ ਕਿ ਦੁਲਹਨ ਖਪਰਦੰਦ ਚੋਂ ਕੱਢ ਕੇ ਨੰਗਾ ਖ਼ੰਜ਼ਰ ਫੜੀ ਜਿਉਂਦੀ ਜਾਗਦੀ ਸਹਿਮੀ ਹੋਈ ਬੈਠੀ ਸੀ। ਡੋਲੀ ਵਿੱਚ ਦਾਖ਼ਲ ਹੋਇਆ ਮਰਦਾਨਾ ਸਿਰ ਦੇਖ ਕੇ ਦੁਲਹਨ ਆਪਣੇ ਪੇਟ ਵਿੱਚ ਖ਼ੰਜ਼ਰ ਮਾਰਨ ਹੀ ਲੱਗੀ ਸੀ ਕਿ ਜੱਥੇਦਾਰ ਨੇ ਖ਼ੰਜ਼ਰ ਦੀ ਧਾਰ ਨੂੰ ਆਪਣੇ ਹੱਥ ਨਾਲ ਫੜ੍ਹ ਲਿਆ ਸੀ। ਦੁਲਹਨ ਨੇ ਦੋਨਾਂ ਹੱਥਾਂ ਨਾਲ ਜਿੰਨਾ ਜ਼ੋਰ ਲਾ ਕੇ ਖ਼ੰਜ਼ਰ ਜਿਤਨਾ ਅਗਾਂਹ ਆਪਣੇ ਢਿੱਡ ਵੱਲ ਲਿਜਾਣਾ ਚਾਹਿਆ ਸੀ, ਉਦੂੰ ਵੱਧ ਬਲ ਦਾ ਪ੍ਰਯੋਗ ਕਰਕੇ ਜੱਥੇਦਾਰ ਨੇ ਉਸਨੂੰ ਪਿਛਾਂਹ ਨੂੰ ਖਿਚਿਆ ਸੀ। ਜੱਥੇਦਾਰ ਭਾਗ ਸਿੰਘ ਦੀ ਮੁੱਠੀ ਵਿੱਚ ਘੁੱਟੀ ਹੋਈ ਦੋ ਧਾਰੀ ਖ਼ੰਜ਼ਰ ਦੀ ਨੋਕ ਵਿੱਚੋਂ ਚੋਂਦੀ ਰੱਤ ਵੇਖ ਕੇ ਇੰਝ ਲੱਗਦਾ ਸੀ

04 Sep 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਜਿਵੇਂ ਉਹ ਜੱਥੇਦਾਰ ਦਾ ਖੂਨ ਨਹੀਂ ਬਲਕਿ ਖ਼ੰਜ਼ਰ ਦਾ ਲਹੂ ਹੋਵੇ ਜੋ ਜੱਥੇਦਾਰ ਦੇ ਘੁੱਟਣ ਨਾਲ ਨੁੱਚੜ ਰਿਹਾ ਹੋਵੇ। “ਡਰ ਨਹੀਂ ਬੇਟੀ। ਮੈਂ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਹਾਂ। ਤੇਰੀ ਰੱਖਿਆ ਲਈ ਆਇਆ ਹਾਂ।” ਜੱਥੇਦਾਰ ਭਾਗ ਸਿੰਘ ਦੇ ਇਹ ਬੋਲ, ਵਡੇਰੀ ਆਯੂ, ਸਿੱਖੀ ਸਰੂਪ ਅਤੇ ਖਾਲਸਾਈ ਬਾਣਾ ਦੇਖ ਕੇ ਦੁਲਹਨ ਨੇ ਖ਼ੰਜ਼ਰ ਉਂਥੇ ਹੀ ਛੱਡ ਦਿੱਤਾ ਸੀ। ਜੱਥੇਦਾਰ ਨੇ ਆਪਣਾ ਲਹੂ-ਲਿਬੜਿਆ ਹੱਥ ਅਤੇ ਸਿਰ ਡੋਲੀ ਤੋਂ ਬਾਹਰ ਕੱਢ ਲਏ ਸਨ। ਇੱਕ ਹੋਰ ਬਿਰਧ ਸਿੰਘ ਘੋੜੇ ਤੋਂ ਉਤਰ ਕੇ ਆਇਆ ਸੀ। ਉਸਨੇ ਆਪਣੇ ਕਮਰਕਸ ਨਾਲ ਜੱਥੇਦਾਰ ਭਾਗ ਸਿੰਘ ਦੇ ਰਕਤ ਨਾਲ ਲਥਪਥ ਹੱਥ ਨੂੰ ਬੰਨ੍ਹ ਕੇ, ਦੁਲਹਨ ਦੇ ਸਹੀ-ਸਲਾਮਤ ਹੋਣ ਦੀ ਤਸਦੀਕ ਕਰਨੀ ਚਾਹੀ ਸੀ, “ਪੁੱਤਰੀ ਆ ਡੋਲੀ ਤੋਂ ਬਾਹਰ ਨਿਕਲ ਆਪਣਾ ਹਾਲ-ਚਾਲ ਤੇ ਹੋਈ ਬੀਤੀ ਦੱਸ?” ਬਿਰਧ ਆਵਾਜ਼ ਸੁਣ ਕੇ ਲੰਮਾ ਸਾਰਾ ਘੁੰਡ ਕੱਢੀ ਲਾਲ ਰੰਗ ਦੇ ਸੁਹਾਗ ਜੋੜੇ ਵਿੱਚ ਕੈਦ ਕੀਤੇ ਪਠਾਣੀਆਂ ਵਰਗੇ ਆਕਰਸ਼ਕ ਵਜੂਦ ਵਾਲੀ ਦੁਲਹਨ ਬਾਹਰ ਨਿਕਲੀ ਸੀ। ਦੁਲਹਨ ਦੇ ਦੱਸਣ ਮੁਤਾਬਕ ਉਹ ਠੀਕ-ਠਾਕ ਅਤੇ ਅਣਛੋਹੀ ਹੀ ਸੀ। ਡੋਲੀ ’ਤੇ ਮੁਗ਼ਲਾਂ ਦੇ ਕਾਬਜ਼ ਹੋਣ ਤੋਂ ਬਾਅਦ ਹੁਣ ਤੱਕ ਦੇ ਸਫ਼ਰ ਦੌਰਾਨ ਕੁੱਝ ਵੀ ਅਣਸੁਖਾਵਾਂ ਨਹੀਂ ਸੀ ਵਾਪਰਿਆ। ਲਾੜੇ-ਲਾੜੀ ਨੂੰ ਉਨ੍ਹਾਂ ਦੇ ਘਰ ਪਹੁੰਚਾਣ ਲਈ ਜੱਥੇਦਾਰ ਨੇ ਲਾੜੇ ਤੋਂ ਉਸਦਾ ਪਤਾ ਟਿਕਾਣਾ ਪੁੱਛਿਆ ਸੀ। ਜੋ ਸਿਰਨਾਵਾਂ ਲਾੜੇ ਨੇ ਦੱਸਿਆ ਸੀ, ਉਸਦੀ ਵਾਟ ਉਂਥੋਂ ਕਾਫ਼ੀ ਦੂਰ ਸੀ। ਉਂਤੋਂ ਹਾਲਾਤ ਵੀ ਬਹੁਤ ਬੁਰੇ ਸਨ। ਜੱਥੇਦਾਰ ਲਈ ਇਹ ਨਵੀਂ ਮੁਸ਼ਕਲ ਖੜ੍ਹੀ ਹੋ ਗਈ ਸੀ। ਬੜਾ ਹੀ ਨਾਜ਼ਕ ਸਮਾਂ ਸੀ। ਖਾਲਸਿਆਂ ਦੇ ਜੰਗਬਾਜ਼ ਤਾਂ ਅੱਗੇ ਹੀ ਥੋੜ੍ਹੇ ਸਨ ਤੇ ਫੇਰ ਕੋਈ ਘੋੜਾ ਵੀ ਵਾਧੂ ਨਹੀਂ ਸੀ। ਜੱਥੇਦਾਰ ਭਾਗ ਸਿੰਘ ਸੋਚੀਂ ਪੈ ਗਿਆ ਸੀ। ਇਕੱਲੇ ਉਹ (ਲਾੜਾ-ਲਾੜੀ) ਦੋਨੋਂ ਜੀਅ ਜਾ ਨਹੀਂ ਸੀ ਸਕਦੇ ਤੇ ਆਪਣੀ ਫੌਜ ਨੂੰ ਉਨ੍ਹਾਂ ਦੇ ਨਾਲ ਜੱਥੇਦਾਰ ਘੱਲ ਨਹੀਂ ਸੀ ਸਕਦਾ। ਉਨ੍ਹਾਂ ਨਾਲ ਭੇਜੇ ਤਾਂ ਭੇਜੇ ਕੀਹਨੂੰ? ਕੋਈ ਐਸਾ ਮਰਦ ਦਲੇਰ ਚਾਹੀਦਾ ਸੀ, ਜੋ ਨਾ ਸਿਰਫ਼ ਦੁਲਹਾ ਅਤੇ ਦੁਲਹਨ ਨੂੰ ਹਿਫਾਜ਼ਤ ਨਾਲ ਉਨ੍ਹਾਂ ਦੇ ਘਰ ਛੱਡ ਕੇ ਆਵੇ ਬਲਕਿ ਆਪ ਵੀ ਬਿਨਾਂ ਕਿਸੇ ਝਰੀਟ ਲੱਗਣ ਦੇ ਜ਼ਿੰਦਾ ਪਰਤ ਕੇ ਆ ਸਕਦਾ। ਕਿਉਂਕਿ ਐਸੇ ਕਲਮੂੰਹੇ ਦਿਨ ਆ ਗਏ ਹਨ ਕਿ ਸਿੱਖਾਂ ਦਾ ਵਸੋਂ ਵਾਲੀ ਥਾਂ ਜਾਣਾ ਤਾਂ ਮੌਤ ਨੂੰ ਮਾਸੀ ਆਖਣ ਸਮਾਨ ਬਣਿਆ ਹੋਇਆ ਹੈ। ਹਵਾਵਾਂ ਵੀ ਸਿੱਖਾਂ ਦੀਆਂ ਦੁਸ਼ਮਣ ਅਤੇ ਜ਼ਹਿਰੀਲੀਆਂ ਬਣੀਆਂ ਹੋਈਆਂ ਹਨ। ਪੱਤਾ ਪੱਤਾ ਸਿੰਘਾਂ ਵੈਰੀ ਬਣਿਆ ਹੋਇਆ ਹੈ। ਖ਼ਬਰੀਏ ਦੇ ਘੋੜੇ ਤੋਂ ਉਤਰ ਕੇ ਆਪਣੀ ਵਹੁਟੀ ਕੋਲ ਖੜ੍ਹਾ ਲਾੜਾ ਜੱਥੇਦਾਰ ਦੇ ਹੁਕਮ ਦੀ ਉਡੀਕ ਕਰ ਰਿਹਾ ਸੀ। ਜੱਥੇਦਾਰ ਨੂੰ ਦੁਬਿਧਾ ਵਿੱਚ ਦੇਖ ਕੇ ਦੂਰੋਂ ਘੋੜੀ ਭਜਾਉਂਦਾ ਹੋਇਆ ਸਿਪਾਹੀ ਨਿਰਭੌਅ ਸਿੰਘ ਅੱਗੇ ਵੱਧ ਕੇ ਆਇਆ ਸੀ, ਇਸ ਜੋੜੇ ਨੂੰ ਬੇਝਰੀਟ ਘਰ ਪਹੁੰਚਾਣ ਦੀ ਜ਼ਿੰਮੇਵਾਰੀ ਮੈਨੂੰ ਸੌਂਪੀ ਜਾਵੇ। ਮੈਂ ਇਨ੍ਹਾਂ ਨੂੰ ਆਪਣੀ ਜਾਨ ’ਤੇ ਖੇਡ ਕੇ ਬਿਨਾਂ ਕੋਈ ਆਂਚ ਆਇਆਂ ਛੱਡ ਕੇ ਆਵਾਂਗਾ। ਜੱਥੇਦਾਰ ਭਾਗ ਸਿੰਘ ਦੇ ਚਿਹਰੇ ’ਤੇ ਪ੍ਰਸੰਨਤਾ ਦੀ ਲਾਲੀ ਆ ਗਈ ਸੀ। ਨਿਰਭੌਅ ਸਿੰਘ ਇਕੱਲਾ ਸਿਪਾਹੀ ਹੀ ਨਹੀਂ ਸੀ, ਬਲਕਿ ਉਸਦਾ ਇਕਲੌਤਾ ਪੁੱਤਰ ਵੀ ਸੀ। ਭਾਵੇਂ ਕਿ ਜੱਥੇਦਾਰ ਭਾਗ ਸਿੰਘ ਜਾਣਦਾ ਸੀ ਕਿ ਉਹ ਆਪਣੇ ਦਲ ਵਿੱਚੋਂ ਜੀਹਨੂੰ ਵੀ ਹੁਕਮ ਕਰਦਾ ਕਿਸੇ ਨੇ ਵੀ ਉਸਨੂੰ ਟਾਲਣਾ ਨਹੀਂ ਸੀ। ਅੱਧ ਬੋਲ ਕਹੇ ’ਤੇ ਤੁਰ ਪੈਣਾ ਸੀ। ਪਰ ਜੱਥੇਦਾਰ ਭਾਗ ਸਿੰਘ ਇਹ ਨਹੀਂ ਸੀ ਚਾਹੁੰਦਾ ਕਿ ਬਾਅਦ ਵਿੱਚ ਉਸਦੇ ਸਾਥੀ ਸੋਚਦੇ ਕਿ ਜੱਥੇਦਾਰ ਨੇ ਆਪਣੇ ਪੁੱਤ ਨੂੰ ਛੱਡ ਕੇ ਕਿਸੇ ਹੋਰ ਨੂੰ ਮੌਤ ਦੇ ਮੂੰਹ ਵਿੱਚ ਕਿਉਂ ਭੇਜਿਆ? “ਠੀਕ ਹੈ, ਨਿਰਭੌਅ ਸਿਆਂ ਛੇਤੀ ਜਾਹ ਤੇ ਇਹਨੀਂ ਪੈਰੀਂ ਮੁੜ ਕੇ ਆ।” -“ਜਾਉ ਭਾਈ ਇਹਦੇ ਨਾਲ ਤੁਹਾਡੀ ਚਿੰਤਾ ਵਿੱਚ ਤੁਹਾਡੇ ਘਰ ਦੇ ਰੋ-ਕੁਰਲਾ ਕੇ ਅੱਧੇ ਹੋ ਗਏ ਹੋਣਗੇ।” ਜੱਥੇਦਾਰ ਦਾ ਆਦੇਸ਼ ਮਿਲਦਿਆਂ ਸਾਰ ਲਾੜੇ ਨੇ ਘੋੜੀ ਦੀ ਰਕਾਬ ਵਿੱਚ ਪੈਰ ਅੜਾਇਆ ਤੇ ਟਪੂਸੀ ਮਾਰ ਕੇ ਨਿਰਭੌਅ ਸਿੰਘ ਦੇ ਪਿੱਛੇ ਉਸਨੂੰ ਫੜ੍ਹ ਕੇ ਬੈਠ ਗਿਆ ਸੀ। ਨਿਰਭੌਅ ਸਿੰਘ ਦੇ ਮਗਰ ਘੋੜੀ ’ਤੇ ਦੁਲਹਨ ਦੇ ਬੈਠਣ ਲਈ ਉਂਕਾ ਹੀ ਜਗ੍ਹਾ ਨਹੀਂ ਸੀ ਬਚਦੀ। ਹੋਰ ਇੱਕ ਵੀ ਘੋੜਾ ਵਿਹਲਾ ਨਹੀਂ ਸੀ ਕੀਤਾ ਜਾ ਸਕਦਾ। ਉਦੋਂ ਹੀ ਉਨ੍ਹਾਂ ਵਿੱਚੋਂ ਦਲ ਦੇ ਕਿਸੇ ਹੋਰ ਬਾਬੇ ਨੇ ਸਲਾਹ ਦਿੱਤੀ ਕਿ ਦੁਲਹਨ ਮੂਹਰੇ ਬੈਠ ਜਾਵੇ। ਅਜੇ ਹੋਰ ਕਿਸੇ ਨੇ ਇਸ ਮਸ਼ਵਰੇ ਨੂੰ ਕਬੂਲਿਆ ਵੀ ਨਹੀਂ ਸੀ ਕਿ ਘੋੜੀ ਦੀ ਖੁੱਚ ’ਤੇ ਪੈਰ ਧਰਦਿਆਂ ਉਹ ਬੀਬੀ ਕੁੱਦ ਕੇ ਨਿਰਭੌਅ ਸਿੰਘ ਦੇ ਮੂਹਰੇ ਇੱਕ ਪਾਸੇ ਨੂੰ ਲੱਤਾਂ ਕਰਕੇ ਬੈਠ ਗਈ ਸੀ। ਅਤਿਭਾਰਾ ਘੱਗਰਾ ਪਹਿਨਿਆ ਹੋਣ ਕਰਕੇ ਉਸ ਬੀਬੀ ਲਈ ਬੰਦਿਆਂ ਵਾਂਗ ਦੋਨੋਂ ਪਾਸੇ ਲੱਤਾਂ ਕਰਕੇ ਬੈਠਣਾ ਅਸੰਭਵ ਸੀ। ਤਿੰਨੋਂ ਜਣੇ ਘੋੜੀ ਉਂਤੇ ਬੈਠ ਚੁੱਕੇ ਸਨ। ਸਭ ਨੂੰ ਫ਼ਤਿਹ ਬੁਲਾ ਕੇ ਨਿਰਭੌਅ ਸਿੰਘ ਨੇ ਘੋੜੀ ਨੂੰ ਹੱਕਣ ਲਈ ਉਸਦੀ ਲਗਾਮ ਨੂੰ ਤੁਣਕਾਇਆ ਸੀ। ਮੜਕ ਨਾਲ ਪੱਬ ਚੁੱਕਦੀ ਘੋੜੀ ਸਾਰਿਆਂ ਦੇ ਦੇਖਦਿਆਂ-ਦੇਖਦਿਆਂ ਕੱਚੇ ਪਹੇ ’ਤੇ ਗਰਦ-ਓ-ਗੁਬਾਰ ਵਿੱਚ ਅਲੋਪ ਹੋ ਗਈ ਸੀ। ਉਨ੍ਹਾਂ ਦੇ ਚੱਲਣ ਦੀ ਦੇਰ ਸੀ ਕਿ ਖਾਲਸਾ ਫੌਜ ਨੇ ਮੁਗ਼ਲਾਂ ਦੇ ਡਿੱਗੇ ਪਏ ਆਪਣੇ ਕੰਮ ਦੇ ਅਸਤਰ-ਸ਼ਸਤਰ ਚੁੱਕ ਲਏ ਸਨ ਤੇ ਜੱਥੇਦਾਰ ਨੇ ਹੋਕਾ ਦਿੱਤਾ ਸੀ, “ਖਾਲਸਾ ਹਰਨ ਹੋ ਬਈ ਓ…।” ਸਿੰਘਾਂ ਦੇ ‘ਬੋਲੇ ਸੋ ਨਿਹਾਲ। ਸਤਿ ਸ਼੍ਰੀ ਅਕਾਲ।’ ਦੇ ਜੈਕਾਰੇ ਫਿਜ਼ਾ ਵਿੱਚ ਗੂੰਜਣ ਲੱਗੇ ਸਨ। ਦਗੜ-ਦਗੜ ਕਰਦੇ ਸਭ ਸਿੰਘਾਂ ਦੇ ਘੋੜੇ ਉਸ ਜੰਗਲ ਵੱਲ ਨੂੰ ਦੌੜ ਪਏ ਸਨ, ਜਿੱਥੇ ਕਿ ਉਨ੍ਹਾਂ ਦਾ ਨਿਵਾਸ ਸਥਾਨ ਸੀ।

04 Sep 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਨਿਰਸੰਦੇਅ ਦੁਲਹਾ ਅਤੇ ਦੁਲਹਨ ਨਿਰਭੌਅ ਸਿੰਘ ਦੀ ਸ਼ਰਨ ਵਿੱਚ ਪੂਰਨ ਸੁਰੱਖਿਅਤ ਸਨ। ਪਰ ਫੇਰ ਵੀ ਉਹ ਸਹਿਮੇ ਹੋਏ ਇੱਕ ਸ਼ਬਦ ਨਹੀਂ ਸੀ ਬੋਲੇ। ਕੁੱਝ ਦੂਰ ਜਾਣ ਬਾਅਦ ਸਫ਼ਰ ਦੀ ਬੇਜ਼ਾਰੀ ਮਾਰਨ ਲਈ ਨਿਰਭੌਅ ਸਿੰਘ ਨੇ ਦੁਲਹੇ ਨੂੰ ਪੁੱਛਿਆ ਸੀ, “ਕਿਉਂ ਭਾਈ ਸਾਹਿਬ, ਤੁਸੀਂ ਠੀਕ ਤਾਂ ਬੈਠੇ ਹੋ?” “ਹਾਂ ਜੀ- ਹਾਂ ਜੀ। ਤੁਸੀਂ ਘੋੜੀ ਭਜਾਈ ਚੱਲੋ।” ਕਾਹਲੀ-ਕਾਹਲੀ ਬੋਲਦੇ ਦੁਲਹੇ ਦਾ ਉਤਰ ਸੁਣ ਕੇ ਨਿਰਭੌਅ ਸਿੰਘ ਨੇ ਉਸ ਦੁਲਹਨ ਨੂੰ ਪ੍ਰਸ਼ਨ ਕੀਤਾ ਸੀ, “ਤੇ ਤੁਸੀਂ ਬੀਬੀ ਜੀ ਔਖੇ ਤਾਂ ਨਹੀਂ ਹੋ ਰਹੇ?” ਲੜਕੀ ਨੇ ਕੋਈ ਜੁਆਬ ਨਹੀਂ ਦਿੱਤਾ ਸੀ। ਭਾਵੇਂ ਕਿ ਘੋੜੀ ਉਤੇ ਬਹੁਤੀ ਜਗ੍ਹਾ ਨਹੀਂ ਸੀ। ਫੇਰ ਵੀ ਨਿਰਭੌਅ ਸਿੰਘ ਨੇ ਉਸ ਲੜਕੀ ਦੇ ਸ਼ਰੀਰ ਨਾਲ ਲੱਗਦੇ ਆਪਣੇ ਜਿਸਮ ਨੂੰ ਨਿਖੇੜਣ ਦੇ ਯਤਨ ਵਿੱਚ ਆਪਣੇ ਸ਼ਰੀਰ ਨੂੰ ‘ਵਾਹਿਗੁਰੂ-ਵਾਹਿਗੁਰੂ’ ਉਚਾਰ ਕੇ ਸੁੰਗੇੜਿਆ ਸੀ। “ਮੈਂ ਬੀਬੀ ਤੈਨੂੰ ਪੁੱਛਿਆ ਸੀ? ਤੰਗ ਤਾਂ ਨਹੀਂ ਹੋ ਰਹੀ?” ਨਿਰਭੌਅ ਸਿੰਘ ਨੇ ਦੁਬਾਰਾ ਪੁੱਛਿਆ ਸੀ। “ਜ… ਜੱਜ… ਜੀਅ ਜੱਜ… ਜੀ ਨਹੀਂ।” ਲੜਕੀ ਦੀ ਘਬਰਾਹਟ ਨਾਲ ਕੰਬਦੀ ਜ਼ਬਾਨ ਵਿੱਚੋਂ, ਵੱਜਦੇ ਹੋਏ ਜਲਤਰੰਗ ਵਿਚਲੇ ਪਾਣੀ ਵਾਂਗ ਥਿੜਕਦੇ ਜਿਹੇ ਬੋਲ ਨਿਕਲੇ ਸਨ। ਲੜਕੀ ਦੀ ਰਸਨਾ ਵਿੱਚੋਂ ਚੰਦ ਬੋਲ ਸੁਣ ਕੇ ਹੀ ਨਿਰਭੌਅ ਸਿੰਘ ਦਾ ਸਾਰਾ ਸ਼ਰੀਰ ਲਰਜ਼ਾ ਗਿਆ ਸੀ। ਬੇਸ਼ੱਕ ਉਹ ਕਈ ਵਰ੍ਹਿਆਂ ਬਾਅਦ ਇਹ ਆਵਾਜ਼ ਸੁਣ ਰਿਹਾ ਸੀ, ਪਰ ਫੇਰ ਵੀ ਉਹਨੂੰ ਇਸ ਆਵਾਜ਼ ਨੂੰ ਪਹਿਚਾਨਣ ਵਿੱਚ ਕੋਈ ਕਠਿਨਾਈ ਨਹੀਂ ਸੀ ਆਈ। “ਰੂਪ!” ਇਹ ਸ਼ਬਦ ਨਿਰਭੌਅ ਸਿੰਘ ਦੇ ਮੂੰਹੋਂ ਬਾਹਰ ਆਉਂਦਾ-ਆਉਂਦਾ ਉਹਦੇ ਸੰਘ ਵਿੱਚ ਹੀ ਕਿਤੇ ਅਟਕ ਗਿਆ ਸੀ। ਨਿਰਭੌਅ ਸਿੰਘ ਦਾ ਦਿਲ ਜ਼ੋਰ-ਜ਼ੋਰ ਨਾਲ ਇੰਝ ਧੜਕ ਰਿਹਾ ਸੀ, ਜਿਵੇਂ ਉਹ ਦੌੜਦੀ ਹੋਈ ਘੋੜੀ ਦੇ ਬਰਾਬਰ ਭੱਜ ਰਿਹਾ ਹੋਵੇ। ਨਹੀਂ। ਉਸ ਤੋਂ ਵੀ ਮੂਹਰੇ ਬਹੁਤ ਤੇਜ਼ ਗਤੀ ਨਾਲ। ਉਸ ਤੋਂ ਬਾਅਦ ਨਿਰਭੌਅ ਸਿੰਘ ਦਾ ਦਿਮਾਗ ਆਪਣੇ ਟਿਕਾਣੇ ਨਹੀਂ ਸੀ ਰਹਿ ਸਕਿਆ। ਉਸਦੇ ਮਨ ਵਿੱਚੋਂ ਚੀਖ਼ਾਂ ਨਿਕਲਣ ਲੱਗੀਆਂ ਸਨ ਤੇ ਇੱਕ ਹਾਉਂਕਾ ਜਿਹਾ ਉਹਦੇ ਧੁਰ ਅੰਦਰ ਤੱਕ ਲਹਿ ਗਿਆ ਸੀ। ਕੁੱਝ ਪਲਾਂ ਤੱਕ ਉਹ ਕੁੱਝ ਨਹੀਂ ਸੀ ਬੋਲ ਸਕਿਆ ਤੇ ਇੱਕ ਸਿਲ੍ਹ ਬਣਿਆ ਹਿਲਦੀ ਹੋਈ ਘੋੜੀ ’ਤੇ ਅਹਿਲ ਬੈਠਾ ਰਿਹਾ ਸੀ। ਭਾਵੇਂ ਸ਼ੱਕ ਦੀ ਤਾਂ ਕੋਈ ਗੁੰਜਾਇਸ਼ ਨਹੀਂ ਸੀ ਰਹੀ, ਫੇਰ ਵੀ ਪੂਰੀ ਤਸੱਲੀ ਕਰਨ ਦੇ ਮਕਸਦ ਨਾਲ ਨਿਰਭੌਅ ਸਿੰਘ ਬੋਲਿਆ ਸੀ, “ਭਾਈ ਥੋਡੇ ਦੋਹਾਂ ਵਿੱਚੋਂ ਜੇ ਕੋਈ ਔਖਾ ਹੁੰਦਾ ਹੋਇਆ ਤਾਂ ਦੱਸ ਦਿਉ?” “ਨਹੀਂ ਨਹੀਂ ਜੀ, ਠੀਕ ਆ। ਫਿਕਰ ਨਾ ਕਰੋ ਤੁਸੀਂ।” ਦੁਲਹਾ ਬੋਲ ਕੇ ਚੁੱਪ ਕਰ ਗਿਆ ਸੀ। ਨਿਰਭੌਅ ਸਿੰਘ ਨੂੰ ਆਸ ਸੀ ਕਿ ਦੁਲਹਨ ਵੀ ਕੁੱਝ ਨਾ ਕੁੱਝ ਤਾਂ ਜ਼ਰੂਰ ਮੂੰਹੋਂ ਫੁੱਟੇਗੀ। ਪਰ ਨਹੀਂ, ਉਹ ਖ਼ਾਮੋਸ਼ ਰਹੀ ਸੀ। ਨਿਰਭੌਅ ਸਿੰਘ ਬੁਲਾਉਣਾ ਤਾਂ ਉਸੇ ਨੂੰ ਹੀ ਚਾਹੁੰਦਾ ਸੀ। ਕੁੱਝ ਸੋਚ ਕੇ ਨਿਰਭੌਅ ਸਿੰਘ ਨੇ ਦੁਬਾਰਾ ਪੱਜ ਬਣਾਇਆ ਸੀ, “ਕਿਉਂ ਬੀਬੀ ਤੈਨੂੰ ਧਿਹਾ ਤਾਂ ਨਹੀਂ ਲੱਗੀ?” “ਹਾਂ ਜੀ, ਬੁੱਲ੍ਹ ਤਾਂ ਸੁੱਕ ਰਹੇ ਨੇ।” ਕੁੜੀ ਦੇ ਐਨਾ ਕੁ ਆਖਿਆ ਤਾਂ ਨਿਰਭੌਅ ਸਿੰਘ ਨੂੰ ਕੋਈ ਭੁਲੇਖਾ ਨਹੀਂ ਰਿਹਾ ਸੀ ਤੇ ਪੱਕ ਹੋ ਗਿਆ ਸੀ ਕਿ ਉਹ ਕੰਨਿਆ ਰੂਪਵਤੀ ਹੀ ਸੀ। “ਠੀਕ ਐ। ਥੋੜ੍ਹਾ ਜਿਹਾ ਸਬਰ ਕਰੋ। ਚਾਰ ਕੁ ਕੋਹ ’ਤੇ ਇੱਕ ਨਦੀ ਹੈ। ਉਥੇ ਚੱਲ ਕੇ ਜਲ ਛਕਦੇ ਹਾਂ।” ਨਿਰਭੌਅ ਸਿੰਘ ਦੇ ਗੰਭੀਰ ਚਿਹਰੇ ਉਤੇ ਖੇੜੇ ਦੀ ਰੰਗਤ ਚੜ੍ਹ ਗਈ ਸੀ। “ਜੀ ਅੱਛੀ ਬਾਤ।” ਉਸ ਕੁੜੀ ਦੀ ਨਿਰਾਸ਼ਾਮਈ ਆਵਾਜ਼ ਵਿੱਚ ਵੀ ਪਰਿਵਰਤਨ ਆ ਗਿਆ ਸੀ। ਹੁਣ ਉਸ ਵਿੱਚੋਂ ਉਤਸ਼ਾਹ ਅਤੇ ਹੁਲਾਸ ਝਲਕਦਾ ਸੀ। ਨਿਰਭੌਅ ਸਿੰਘ ਨੇ ਚਟਖਾਰੀ ਮਾਰ ਕੇ ਘੋੜੀ ਨੂੰ ਹੋਰ ਤੇਜ਼ ਕਰ ਦਿੱਤਾ ਸੀ। ਕਾਬਲੀ ਘੋੜੀ ਕੋਹਾਂ ਦੇ ਕੋਹ ਪਿੱਛੇ ਛੱਡਦੀ ਠਾਠਾਂ ਮਾਰਦੇ ਦਰਿਆ ਵਾਂਗ ਵਗੀ ਜਾ ਰਹੀ ਸੀ। ਰੂਪਵਤੀ ਦੇ ਬਦਨ ਨਾਲ ਖਹਿੰਦੇ ਨਿਰਭੌਅ ਸਿੰਘ ਦੇ ਜਿਸਮ ਦੀ ਹਿਜੋਕੇ ਵਜਕੇ ਪੈਦਾ ਹੁੰਦੀ ਰਗੜਾਹਟ ਨਾਲ ਨਿਰਭੌਅ ਸਿੰਘ ਅੰਦਰ ਭਾਵਨਾਤਮਕ ਤਰਥਂਲੀ ਮਂਚਦੀ ਜਾ ਰਹੀ ਸੀ।

04 Sep 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਰੂਪਵਤੀ, ਨਿਰਭੌਅ ਸਿੰਘ ਦੀ ਬਚਪਨ ਦੀ ਸਹੇਲੀ ਅਤੇ ਜਵਾਨੀ ਦੀ ਪ੍ਰੇਮਿਕਾ ਸੀ। ਰੂਪਵਤੀ ਦਾ ਪਿਉ ਸੇਠ ਤਿਜ਼ੌਰੀ ਰਾਮ ਅਤੇ ਨਿਰਭੌਅ ਸਿੰਘ ਦਾ ਪਿਤਾ ਭਾਗ ਸਿੰਘ ਕਦੇ ਇੱਕ ਦੂਜੇ ਦੇ ਗੂੜੇ ਦੋਸਤ ਹੁੰਦੇ ਸਨ। ਉਨ੍ਹਾਂ ਦੀ ਯਾਰੀ ਉਦੋਂ ਦੀ ਸੀ, ਜਦੋਂ ਭਾਗ ਸਿੰਘ ਅਜੇ ਭਾਗ ਮੱਲ ਹੀ ਹੁੰਦਾ ਸੀ। ਦੋਹਾਂ ਬੇਲੀਆਂ ਦੇ ਵਿਆਹ ਇਕੱਠੇ ਹੀ ਹੋਏ ਸਨ ਅਤੇ ਉਨ੍ਹਾਂ ਨੇ ਇਹ ਗੱਲ ਉਸ ਵੇਲੇ ਹੀ ਤੈਅ ਕਰ ਲਿੱਤੀ ਸੀ ਕਿ ਉਹ ਆਪਣੇ ਬੱਚਿਆਂ ਦੇ ਵਿਆਹ ਆਪਸ ਵਿੱਚ ਕਰਕੇ ਆਪਣੀ ਯਾਰੀ ਨੂੰ ਕੁੜਮਚਾਰੀ ਵਿੱਚ ਬਦਲ ਲੈਣਗੇ। ਤਿਜ਼ੌਰੀ ਰਾਮ ਦੇ ਤਾਂ ਮੁਕਲਾਵਾ ਲਿਆਉਣ ਤੋਂ ਵਰ੍ਹੇ ਬਾਅਦ ਹੀ ਇੱਕ ਕਾਕਾ ਵੀ ਹੋ ਗਿਆ ਸੀ। ਪਰ ਭਾਗ ਮੱਲ ਦੇ ਢੇਰ ਚਿਰ ਤੱਕ ਕੋਈ ਔਲਾਦ ਨਹੀਂ ਸੀ ਹੋਈ।

ਦਿਨ ਬੀਤਦੇ ਗਏ ਸਨ। ਫਿਰ ਭਾਗ ਮੱਲ ਦੇ ਘਰ ਨਿਰਭੌਅ ਦਾ ਜਨਮ ਹੋਇਆ ਸੀ। ਉਨ੍ਹਾਂ ਦੋਸਤਾਂ ਨੂੰ ਲੱਗਿਆ ਸੀ ਜਿਵੇਂ ਉਨਾਂ ਦੇ ਰਿਸ਼ਤੇਦਾਰੀ ਪਾਉਣ ਵਾਲੇ ਮਨਸੂਬੇ ਉਤੇ ਪਾਣੀ ਫਿਰ ਗਿਆ ਹੋਵੇ। ਨਿਰਭੌਅ ਸਿੰਘ ਦੇ ਜਨਮ ਤੋਂ ਫੌਰਨ ਬਾਅਦ ਹੀ ਭਾਗ ਮੱਲ ਨੇ ਹਿੰਦੂ ਧਰਮ ਛੱਡ ਕੇ ਸਿੱਖੀ ਸਰੂਪ ਧਾਰਨ ਕਰ ਲਿਆ ਸੀ। ਭਾਗ ਮੱਲ ਦੇ ਭਾਗ ਸਿੰਘ ਬਣਨ ਦਾ ਉਨ੍ਹਾਂ ਦੀ ਦੋਸਤੀ ਉਤੇ ਕੋਈ ਫ਼ਰਕ ਨਹੀਂ ਸੀ ਪਿਆ। ਪਹਿਲਾਂ ਵਾਂਗ ਹੀ ਉਨ੍ਹਾਂ ਦਾ ਇੱਕ ਦੂਜੇ ਦੇ ਘਰ ਆਉਣਾ ਜਾਣਾ ਜਾਰੀ ਰਿਹਾ ਸੀ। ਉਸ ਤੋਂ ਦੋ ਕੁ ਵਰ੍ਹਿਆਂ ਬਾਅਦ ਤਿਜ਼ੌਰੀ ਰਾਮ ਦੀ ਬੀਵੀ ਨੇ ਇੱਕ ਸੁੰਦਰ ਕੰਜ਼ਕ ਨੂੰ ਜਨਮ ਦਿੱਤਾ ਸੀ। ਉਸਦੇ ਮਨਮੋਹਣੇ ਨੈਣ ਨਕਸ਼ ਅਤੇ ਸੁੰਦਰ ਰੂਪ ਨੂੰ ਦੇਖ ਕੇ ਹੀ ਤਿਜ਼ੌਰੀ ਰਾਮ ਨੇ ਉਸਦਾ ਨਾਮ ਰੂਪਵਤੀ ਰੱਖਿਆ ਸੀ। ਜਿਉਂ-ਜਿਉਂ ਰੂਪਵਤੀ ਵੱਡੀ ਹੁੰਦੀ ਗਈ ਸੀ ਉਹ ਹੋਰ ਵੀ ਖ਼ੂਬਸੂਰਤ ਬਣਦੀ ਗਈ ਸੀ। ਨਿਰਭੌਅ ਤੇ ਰੂਪਵਤੀ ਇਕੱਠੇ ਖੇਡਦੇ-ਖੇਡਦੇ ਵੱਡੇ ਹੁੰਦੇ ਗਏ ਤੇ ਫੇਰ ਜਦੋਂ ਉਨ੍ਹਾਂ ਦੀ ਉਮਰ ਹੁਸਨ-ਓ-ਇਸ਼ਕ ਨੂੰ ਸਮਝਣ ਜੋਗੀ ਹੋ ਗਈ ਸੀ ਤਾਂ ਉਹ ਇੱਕ ਦੂਸਰੇ ਨਾਲ ਪ੍ਰੇਮਬੰਧਨ ਵਿੱਚ ਬੰਨ੍ਹੇ ਗਏ ਸਨ। ਉਨ੍ਹਾਂ ਨੇ ਇਕੱਠਿਆਂ ਜਿਉਣ ਮਰਨ ਦੇ ਕੌਲ, ਇਕਰਾਰ ਕਰ ਲਏ ਸਨ। ਜਿਸ ਰਿਆਸਤ ਵਿੱਚ ਉਹ ਰਹਿੰਦੇ ਸਨ ਉਥੋਂ ਦੇ ਰਾਜਪੂਤ ਰਾਜੇ ਨੂੰ ਕਤਲ ਕਰਕੇ ਕਿਸੇ ਹੋਰ ਮੁਗਲ ਨੇ ਰਾਜ ਭਾਗ ਸਾਂਭ ਲਿਆ ਸੀ। ਨਵੇਂ ਰਾਜੇ ਦੀ ਪਿੱਠ ’ਤੇ ਬਾਦਸ਼ਾਹ ਦਾ ਥਾਪੜਾ ਸੀ। ਨਵੇਂ ਕੱਟੜ ਰਾਜੇ ਨੇ ਇਸਲਾਮ ਫੈਲਾਉਣ ਖਾਤਰ ਅੱਤ ਚੁੱਕ ਦਿੱਤੀ ਸੀ। ਉਸਨੇ ਡੰਕਾ ਵਜਾ ਕੇ ਐਲਾਨ ਕਰਵਾ ਦਿੱਤਾ ਸੀ ਕਿ ਸੱਤ ਦਿਨਾਂ ਦੇ ਵਿੱਚ-ਵਿੱਚ ਸਾਰੀ ਅਵਾਮ ਮਰਜ਼ੀ ਨਾਲ ਇਸਲਾਮ ਕਬੂਲ ਕਰ ਲਵੇ। ਜਿਹੜਾ ਉਸਦੀ ਗੱਲ ਨਹੀਂ ਮੰਨੇਗਾ ਉਸਨੂੰ ਕਤਲ ਕਰ ਦਿੱਤਾ ਜਾਵੇਗਾ। ਹਫਤੇ ਦੀ ਮੁਹਲਤ ਦਾ ਸਮਾਂ ਪੂਰਾ ਹੋ ਗਿਆ ਸੀ। ਇੱਕਾ-ਦੁੱਕਾ ਲੋਕਾਂ ਨੇ ਤਾਂ ਬਿਨਾਂ ਕਿਸੇ ਉਜ਼ਰ ਦੇ ਇਸਲਾਮ ਨੂੰ ਸਵਿਕਾਰ ਲਿਆ ਸੀ ਤੇ ਜਨੇਊ ਲਾਹ ਕੇ ਸੁੰਨਤਾਂ ਕਰਵਾ ਲਈਆਂ ਸਨ। ਬਾਕੀ ਜਿਹੜੇ ਸਿਰੜੀ ਅਤੇ ਹੱਠਧਰਮੀ ਸਨ। ਉਹ ਆਪਣੀ ਕੱਟੜਤਾ ਅਤੇ ਸਿਦਕ ਉਤੇ ਕਾਇਮ ਰਹੇ ਸਨ। ਉਨ੍ਹਾਂ ਨਿਰਦੋਸ਼ ਲੋਕਾਂ ਨੂੰ ਫੜ-ਫੜ ਕੋਹਿਆ ਜਾ ਰਿਹਾ ਸੀ। ਔਰਤਾਂ ਦੀ ਬੇਪੱਤੀ ਕੀਤੀ ਜਾ ਰਹੀ ਸੀ। ਫਸਲਾਂ ਅਤੇ ਕਾਰੋਬਾਰ ਉਜਾੜੇ ਜਾ ਰਹੇ ਸਨ।

04 Sep 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਚਾਰੇ-ਪਾਸੇ ਹਾਹਾਕਾਰ ਮਚ ਗਈ ਸੀ। ਇਹੋ ਜਿਹੇ ਹਾਲਾਤਾਂ ਵਿੱਚ ਲੋਕ ਆਪਣੀਆਂ ਜਾਨਾਂ ਅਤੇ ਇੱਜ਼ਤਾਂ ਬਚਾਉਣ ਲਈ ਆਪਣੇ ਘਰਘਾਟ ਛੱਡ ਕੇ ਰਿਆਸਤ ਤੋਂ ਬਾਹਰ ਭੱਜੀ ਜਾ ਰਹੇ ਸਨ। ਉਨ੍ਹਾਂ ਤੂਫ਼ਾਨੀ ਦਿਨਾਂ ਵਿੱਚ ਹੀ ਇੱਕ ਰਾਤ ਦੇ ਹਨੇਰੇ ਵਿੱਚ ਤਿਜ਼ੌਰੀ ਰਾਮ ਦਾ ਪਰਿਵਾਰ ਵੀ ਬਿਨਾਂ ਕਿਸੇ ਨੂੰ ਕੁੱਝ ਦੱਸੇ ਕਿੱਧਰੇ ਚਲਿਆ ਗਿਆ ਸੀ। ਆਪਣਾ ਧਰਮ ਨਾ ਛੱਡਣ ਦੀ ਹਿੰਡ ਤੇ ਅੜੇ ਰਹਿਣ ਵਾਲਿਆਂ ਵਿੱਚੋਂ ਭਾਗ ਸਿੰਘ ਵੀ ਇੱਕ ਸੀ। ਇਸ ਵਜ੍ਹਾ ਕਰਕੇ ਅੱਠਵੀਂ ਰਾਤ ਨੂੰ ਸੁੱਤੇ ਪਏ ਭਾਗ ਸਿੰਘ ਦੇ ਘਰ ਨੂੰ ਸਰਕਾਰੀ ਸਿਪਾਹੀਆਂ ਨੇ ਸ਼ਾਹੀ ਫ਼ਰਮਾਨਾਂ ਦੀ ਉਲੰਘਣਾ ਕਰਨ ਦੇ ਦੋਸ਼ ਦੀ ਸਜ਼ਾ ਦੇਣ ਵਾਸਤੇ ਅੱਗ ਲਾ ਦਿੱਤੀ ਸੀ। ਇਸ ਅੱਗ ਵਿੱਚ ਭਾਗ ਸਿੰਘ ਦੀ ਪਤਨੀ ਤਾਂ ਸੜ ਕੇ ਸੁਆਹ ਹੋ ਗਈ ਸੀ। ਪਰ ਉਹ ਅਤੇ ਉਸਦਾ ਪੁੱਤਰ ਆਪਣੀ ਜਾਨ ਬਚਾਅ ਕੇ ਨਿਕਲਣ ਵਿੱਚ ਸਫਲ ਹੋ ਗਏ ਸਨ। ਰਿਆਸਤ ਤੋਂ ਭੱਜ ਕੇ ਉਨ੍ਹਾਂ ਨੂੰ ਜੰਗਲਾਂ ਵਿੱਚ ਆ ਕੇ ਲੁੱਕਣਾ ਪਿਆ ਸੀ। ਇਵੇਂ ਹੀ ਉਨ੍ਹਾਂ ਵਾਂਗੂੰ ਹੋਰ ਸਿੱਖਾਂ ਨੇ ਵੀ ਜੰਗਲ ਵਿੱਚ ਮੰਗਲ ਲਾਏ ਹੋਏ ਸਨ। ਇਉਂ ਜਦੋਂ ਇੱਕ ਜਗ੍ਹਾ ਬਹੁਤੇ ਸਿੰਘ ਇਕੱਤਰ ਹੋ ਜਾਂਦੇ ਤਾਂ ਉਹ ਆਪਣੇ ਵਿੱਚੋਂ ਕੁੱਝ ਸਿੰਘਾਂ ਨੂੰ ਵੱਖ ਕਰਕੇ ਉਨ੍ਹਾਂ ਦਾ ਇੱਕ ਨਵਾਂ ਦਲ ਬਣਾ ਦਿੰਦੇ। ਇਹ ਨਵਾਂ ਬਣਿਆ ਦਲ ਕਿਸੇ ਹੋਰ ਜੰਗਲ ਵੱਲ ਪ੍ਰਸਥਾਨ ਕਰ ਜਾਂਦਾ। ਭਾਰੀ ਗਿਣਤੀ ਵਿੱਚ ਸਿੰਘਾਂ ਦਾ ਇੱਕ ਥਾਂ ਕਿਆਮ ਕਰਨਾ ਉਨ੍ਹਾਂ ਲਈ ਪਰੇਸ਼ਾਨੀਆਂ ਖੜ੍ਹੀਆਂ ਕਰ ਸਕਦਾ ਸੀ ਕਿਉਂਕਿ ਜਿਸ ਜੰਗਲ ਵਿੱਚ ਜਿੰਨੇ ਜ਼ਿਆਦਾ ਸਿੱਖ, ਜਿੰਨੀ ਦੇਰ ਤੋਂ ਰਹਿ ਰਹੇ ਹੁੰਦੇ, ਉਥੋਂ ਉਨੀ ਛੇਤੀ ਹੀ ਭੋਜਨ ਮੁੱਕ ਜਾਂਦਾ ਹੁੰਦਾ ਸੀ। ਦੂਜਾ ਇਕੋ ਸਥਾਨ ’ਤੇ ਸਭ ਸਿੱਖਾਂ ਦੇ ਡੇਰਾ ਲਾਉਣ ਦਾ ਮਤਲਬ ਖਤਰਾ ਸਹੇੜਨਾ ਹੁੰਦਾ ਸੀ। ਇੱਕ ਜੰਗਲ ਵਿੱਚ ਮੁਗ਼ਲਾਂ ਵੱਲੋਂ ਹਮਲਾ ਕਰੇ ਜਾਣ ’ਤੇ ਸਾਰੇ ਸਿੱਖ ਅਸਾਨੀ ਨਾਲ ਖਤਮ ਕੀਤੇ ਜਾ ਸਕਦੇ ਸਨ। ਇਸ ਲਈ ਉਹ ਆਮ ਤੌਰ ’ਤੇ ਥੋੜ੍ਹੀ ਗਿਣਤੀ ਦੇ ਟੋਲਿਆਂ ਵਿੱਚ ਖਿੰਡ-ਖੱਪਰ ਕੇ ਰਿਹਾ ਕਰਦੇ ਹਨ। ਜੇ ਇੱਕ ਦਲ ਸ਼ਹੀਦੀ ਪਾ ਜਾਂਦਾ ਤਾਂ ਦੂਜਾ ਸਰਗਰਮ ਹੋ ਜਾਂਦਾ। ਇਉਂ ਇਨ੍ਹਾਂ ਸਿੱਖਾਂ ਦੀ ਮੁਹਿੰਮ ਅਗਰਸਰ ਤੇ ਹਰਕਤਸ਼ੀਲ ਰਹਿੰਦੀ ਹੈ। ਸਿੰਘਾਂ ਦੀ ਇਸੇ ਨੀਤੀ ਕਾਰਨ ਉਨ੍ਹਾਂ ਵਿੱਚ ਅਨੇਕਾਂ ਦਲ ਅਤੇ ਕਈ ਮਿਸਲਾਂ ਉਪਜ ਗਈਆਂ ਹਨ। ਭਾਵੇਂ ਅੱਜ ਛੋਟੇ-ਛੋਟੇ ਦਲਾਂ ਵਿੱਚ ਵੰਡਿਆ ਜਾਣਾ, ਇਨ੍ਹਾਂ ਸਿੱਖਾਂ ਦੀ ਮਜਬੂਰੀ ਅਤੇ ਲੋੜ ਹੈ ਪਰ ਕੁੱਝ ਸਾਲ ਜੇ ਇੰਝ ਹੀ ਹੁੰਦਾ ਰਿਹਾ ਤਾਂ ਇਹ ਨੀਤੀ ਇਨ੍ਹਾਂ ਦੇ ਖੂਨ ਵਿੱਚ ਰਚ ਜਾਵੇਗੀ ਤੇ ਇਹ ਇਸ ਕਦਰ ਤੱਕ ਇਸ ਵਿਚਾਰਧਾਰਾ ਦੇ ਆਦੀ ਹੋ ਜਾਣਗੇ ਕਿ ਕਦੇ ਵੀ ਇੱਕ-ਮੁੱਠ ਨਹੀਂ ਹੋ ਸਕਣਗੇ। ਨਿੱਕੇ-ਨਿੱਕੇ ਕਈ ਦਲਾਂ ਵਿੱਚ ਆਪਣੇ ਆਪਨੂੰ ਵੰਡ ਕੇ ਰੱਖਣਾ ਇਨ੍ਹਾਂ ਦੀ ਮਾਨਸਿਕਤਾ ਦਾ ਭਾਗ ਬਣ ਜਾਵੇਗਾ। ਆਪਣੀ ਇਸ ਫਿਤਰਤ ਸਦਕਾ ਇਹ ਆਪਣੀ ਏਕਤਾ ਅਤੇ ਅਖੰਡਤਾ ਨੂੰ ਗੁਆ ਲੈਣਗੇ ਤੇ ਹਮੇਸ਼ਾ ਹਕੂਮਤ ਨਾਲ ਲੜ-ਲੜ ਮਰਦੇ ਰਹਿ ਜਾਣਗੇ ਜਿਸਦੇ ਪ੍ਰਣਾਮਸਰੂਪ ਇਹ ਸਿੱਖ ਕਦੇ ਵੀ ਰਾਜ ਨਹੀਂ ਕਰ ਸਕਣਗੇ।

04 Sep 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਤੇਜ਼ ਭੱਜੀ ਜਾਂਦੀ ਘੋੜੀ ਨੇ ਆਪੇ ਹੀ ਆਪਣੀ ਰਫ਼ਤਾਰ ਥੋੜ੍ਹੀ ਜਿਹੀ ਘਟਾ ਲਿੱਤੀ ਸੀ। ਰੂਪਵਤੀ ਦੇ ਮੌਰ ਅਤੇ ਮੋਢਾ ਨਿਰਭੌਅ ਸਿੰਘ ਦੀ ਹਿੱਕ ਵਿੱਚ ਵੱਜ ਰਿਹਾ ਸੀ। ਰੂਪਵਤੀ ਦੇ ਪੱਟਾਂ ਨਾਲ ਉਹਦਾ ਪੱਟ ਰਗੜਾਂ ਖਾਹ ਰਿਹਾ ਸੀ। ਸ਼ਰੀਰਾਂ ਦੀ ਘੈਸਰ ਨਾਲ ਰੂਪਵਤੀ ਅੰਦਰ ਵੀ ਉਤੇਜਨਾ ਪੈਦਾ ਹੋ ਗਈ ਸੀ ਅਤੇ ਨਿਰਭੌਅ ਸਿੰਘ ਦੀਆਂ ਨਸਾਂ ਵੀ ਆਕੜ ਗਈਆਂ ਸਨ। ਰੂਪਵਤੀ ਨੇ ਬੇਖੌਫ਼ ਹੋ ਕੇ ਆਪਣਾ ਸਿਰ ਨਿਰਭੌਅ ਸਿੰਘ ਦੀ ਛਾਤੀ ’ਤੇ ਨਿਸੱਲ ਸਿੱਟ ਦਿੱਤਾ ਸੀ। ਉਸਨੇ ਪਿੱਛੇ ਬੈਠੇ ਆਪਣੇ ਲਾੜੇ ਦੀ ਵੀ ਪਰਵਾਹ ਵੀ ਨਹੀਂ ਸੀ ਕੀਤੀ। ਨਿਰਭੌਅ ਸਿੰਘ ਨੇ ਵੀ ਫੜੀ ਹੋਈ ਲਗਾਮ ਨੂੰ ਢਿੱਲਾ ਛੱਡ ਕੇ ਸੀਨੇ ਨਾਲ ਲੱਗੀ ਹੋਈ ਰੂਪਵਤੀ ਨੂੰ ਆਪਣੀਆਂ ਬਾਹਾਂ ਵਿੱਚ ਕਸ ਲਿਆ ਸੀ। ਦੋਨਾਂ ਸ਼ਰੀਰਾਂ ਨੇ ਬਹਿਸ਼ਤੀ ਝੂਟੇ ਆਉਂਦੇ ਮਹਿਸੂਸ ਕਰੇ ਸਨ। ਇੱਕ ਪਾਣੀ ਦੀ ਨਦੀ ਕੋਲ ਜਾ ਕੇ ਘੋੜੀ ਬਹੁਤ ਹੀ ਹੌਲੀ ਹੋ ਗਈ ਸੀ। ਨਿਰਭੌਅ ਸਿੰਘ ਨੇ ਸੁਚੇਤ ਹੋ ਕੇ ਬੈਠਦਿਆਂ ਰੂਪਵਤੀ ਦੇ ਬਦਨ ਤੋਂ ਆਪਣੀਆਂ ਬਾਹਾਂ ਦੀ ਪਕੜ ਛੱਡ ਦਿੱਤੀ ਸੀ। ਪਰ ਉਹ ਅਜੇ ਵੀ ਨਿਰਭੌਅ ਸਿੰਘ ਦੇ ਨਾਲ ਇਉਂ ਚਿਪਕੀ ਪਈ ਸੀ, ਜਿਵੇਂ ਉਹਦੇ ਸ਼ਰੀਰ ਨਾਲ ਸਿਉਂਤੀ ਗਈ ਹੋਵੇ। ਨਦੀ ਦੇ ਕੰਢੇ ’ਤੇ ਘੋੜੀ ਖੜ੍ਹਾ ਕੇ ਨਿਰਭੌਅ ਸਿੰਘ ਨੇ ਪਹਿਲਾਂ ਰੂਪਵਤੀ ਨੂੰ ਹੇਠਾਂ ਉਤਾਰ ਦਿੱਤਾ ਸੀ ਤੇ ਫਿਰ ਪਿੱਛੇ ਬੈਠਾ ਲਾੜਾ ਆਪੇ ਹੀ ਉਤਰ ਗਿਆ ਸੀ। ਕਾਠੀ ਤੋਂ ਭੁੰਜੇ ਛਾਲ ਮਾਰ ਕੇ ਨਿਰਭੌਅ ਸਿੰਘ ਨੇ ਘੋੜੀ ਨੂੰ ਵੀ ਪਾਣੀ-ਪੀਣ ਛੱਡ ਦਿੱਤਾ ਸੀ। ਉਹ ਤਿੰਨੋਂ ਜਣੇ ਪੈਰਾਂ ਭਾਰ ਨਦੀ ਦੇ ਪਾਣੀ ਕੋਲ ਜਾ ਕੇ ਬੈਠ ਗਏ ਸਨ। ਗੋਡੇ ਟੇਕ ਕੇ ਬੈਠਦਿਆਂ ਰੂਪਵਤੀ ਨੇ ਆਪਣੇ ਲੰਮੇ ਘੁੰਡ ਨੂੰ ਛੋਟਾ ਕਰ ਲਿਆ ਸੀ ਤਾਂ ਕਿ ਉਸਨੂੰ ਜਲ ਪਾਨ ਕਰਨ ਵਿੱਚ ਅਸਾਨੀ ਹੋ ਜਾਵੇ। ਉਸਦਾ ਅਣਕੱਜਿਆ ਸੱਗੀਫੁੱਲ ਕਿਸੇ ਮਸੀਤ ਦੇ ਸਵਰਣ ਗੁੰਬਦ ਵਾਂਗ ਚਮਕ ਰਿਹਾ ਸੀ। ਸਾਫ਼ ਪਾਣੀ ਵਿੱਚ ਫਿਰਦੀ ਥੋੜ੍ਹੀ ਬਹੁਤੀ ਗੰਧਲ ਨੂੰ ਹੱਥ ਨਾਲ ਨਿਤਾਰ ਕੇ ਜਦੋਂ ਨਿਰਭੌਅ ਸਿੰਘ ਨੇ ਪਾਣੀ ਦੀ ਚੂਲੀ ਭਰੀ ਸੀ ਤਾਂ ਪਾਣੀ ਵਿੱਚੋਂ ਰੂਪਵਤੀ ਦਾ ਚਿਹਰਾ ਦੇਖ ਕੇ ਉਹ ਦੇਖਦਾ ਹੀ ਰਹਿ ਗਿਆ ਸੀ। ਉਸਦਾ ਹੁਸਨ ਪਹਿਲਾਂ ਨਾਲੋਂ ਕਈ ਗੁਣਾਂ ਵੱਧ ਨਿਖਰ ਆਇਆ ਸੀ। ਹੁਣ ਤਾਂ ਉਹ ਬਸਰੇ ਦੀਆਂ ਤੀਵੀਂਆਂ ਤੋਂ ਵੱਧ ਸੁਨੱਖੀ, ਜਮ੍ਹਾਂ ਈ ਕੋਹਕਾਫ ਦੀਆਂ ਹੂਰਾਂ ਵਰਗੀ ਕੋਈ ਹੁਸਨਬਾਨੋ ਲੱਗਦੀ ਸੀ। ਰੂਪਵਤੀ ਵੀ ਪਾਣੀ ਰਾਹੀਂ ਨਿਰਭੌਅ ਸਿੰਘ ਦੇ ਅਕਸ ਨੂੰ ਨਿਹਾਰ ਸੀ। ਅਸਿੱਧੇ ਢੰਗ ਨਾਲ ਦੋਨਾਂ ਦੀਆਂ ਨਜ਼ਰਾਂ ਇੱਕ ਦੂਜੇ ਨਾਲ ਮਿਲ ਗਈਆਂ ਸਨ। ਪਾਣੀ ਵਿੱਚ ਤਰਦੇ ਪਏ ਰੂਪਵਤੀ ਦੇ ਦੋ ਨੈਣ ਮਿਸ਼ਾਲਾਂ ਵਾਂਗ ਬਲ ਰਹੇ ਸਨ। ਰੂਪਵਤੀ ਨੂੰ ਅਸਿੱਧੇ ਢੰਗ ਨਾਲ ਆਪਣੇ ਵੱਲ ਤੱਕਦਿਆਂ ਦੇਖ ਕੇ ਨਿਰਭੌਅ ਸਿੰਘ ਨੇ ਆਪਣੀ ਨਜ਼ਰ ਝੁਕਾ ਲਈ ਸੀ। ਸਾਰਾ ਪਾਣੀ ਬੂੰਦ-ਬੂੰਦ ਕਰਕੇ ਨਿਰਭੌਅ ਸਿੰਘ ਦੇ ਬੁੱਕ ਵਿੱਚੋਂ ਚੋਅ ਗਿਆ ਸੀ। ਠੱਗੇ ਬੈਠੇ ਨਿਰਭੌਅ ਸਿੰਘ ਦਾ ਜੀਅ ਕੀਤਾ ਸੀ ਕਿ ਉਹ ਰੱਜ ਕੇ ਰੂਪਵਤੀ ਦਾ ਦਿਦਾਰ ਕਰੇ। ਉਸਨੇ ਪਾਣੀ ਵਿੱਚ ਝਿਲਮਿਲਾਉਂਦੇ ਰੂਪਵਤੀ ਦੇ ਮੁੱਖ ’ਤੇ ਨਿਗਾਹ ਗੱਡ ਲਈ ਸੀ। ਨਿਰਭੌਅ ਸਿੰਘ ਨੇ ਨਾ ਹੀ ਧਿਆਨ ਹਟਾਇਆ ਸੀ ਤੇ ਨਾ ਹੀ ਹੋਰ ਚੂਲੀ ਭਰੀ ਸੀ। ਉਸਦੀ ਰੂਪਵਤੀ ਦਾ ਸੁਹੱਪਣ ਦੇਖ ਕੇ ਹੀ ਪਿਆਸ ਮਰ ਗਈ ਸੀ। ਦਿਵਾਨਿਆਂ ਵਾਂਗ ਟਿਕਟਿਕੀ ਬੰਨ੍ਹੀ ਇੱਕ ਦੂਜੇ ਨੂੰ ਨਿਹਾਰਦਿਆਂ ਉਨ੍ਹਾਂ ਦੋਨਾਂ ਨੂੰ ਹੀ ਇਹ ਖ਼ਿਆਲ ਭੁੱਲ ਗਿਆ ਸੀ ਕਿ ਉਥੇ ਕੋਈ ਤੀਸਰਾ ਵੀ ਹੈ। ਉਹ ਇੱਕ ਦੂਜੇ ਦੇ ਦਰਸ਼ਨਾਂ ਨਾਲ ਰੱਜਣ ਲੱਗੇ ਹੋਏ ਸਨ। “ਆਹ! ਸੁਆਦ ਆ ਗਿਐ ਪਾਣੀ ਪੀਣ ਦਾ। ਨਿਰਾ ਅਮ੍ਰਿਤ ਐ।” ਲਾੜੇ ਦੇ ਬੋਲਾਂ ਨੇ ਚਿਰਾਂ ਬਾਅਦ ਮਿਲੇ ਉਨ੍ਹਾਂ ਮੁਹੱਬਤ ਵੰਨਤੇ ਪ੍ਰੇਮੀਆਂ ਦਾ ਧਿਆਨ-ਬਿਰਖ ਜੜ੍ਹੋਂ ਉਖਾੜ ਦਿੱਤਾ ਸੀ। ਨਿਰਭੌਅ ਸਿੰਘ ਨੇ ਇੱਕ ਘੁੱਟ ਵੀ ਭਰ ਕੇ ਨਹੀਂ ਸੀ ਦੇਖੀ। ਫੇਰ ਵੀ ਗਿੱਲੇ ਹੱਥਾਂ ਨਾਲ ਬੁੱਲ੍ਹ ਲਿਬੇੜਦਾ ਹੋਇਆ ਉਹ ਝੂਠ ਬੋਲਿਆ ਸੀ, “ਹਾਂ ਏਸ ਨਦੀ ਦਾ ਪਾਣੀ ਤਾਂ ਬਹੁਤ ਮਿੱਠੈ।

04 Sep 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਨਿਰਾ ਸ਼ਰਦਾਈ ਵਰਗਾ।” ਰੂਪਵਤੀ ਕੁੱਝ ਨਹੀਂ ਸੀ ਬੋਲੀ। ਬਸ ਨੀਵੀਂ ਪਾ ਕੇ ਬੁੱਲ੍ਹਾਂ ਵਿੱਚ ਮੁਸਕਾਉਂਦੀ ਉਂਠ ਖੜ੍ਹੀ ਸੀ। ਉਹ ਤਿੰਨੋਂ ਜਣੇ ਘੋੜੀ ਵੱਲ ਨੂੰ ਵਧੇ, ਜੋ ਪਾਣੀ-ਪੀਣ ਬਾਅਦ ਪਰ੍ਹਾਂ ਹਰੀ ਘਾਹ ਚਰਨ ਲੱਗ ਪਈ ਸੀ। ਘੋੜੀ ਗਚਰ-ਗਚਰ ਕਾਹਲੀ ਨਾਲ ਘਾਹ ਚਰੀ ਜਾ ਰਹੀ ਸੀ। ਘੋੜੀ ਵੀ ਕੀ ਕਰਦੀ? ਹਰਾ ਘਾਹ ਦੇਖ ਕੇ ਉਸ ਜਾਨਵਰ ਤੋਂ ਵੀ ਰਹਿ ਨਹੀਂ ਸੀ ਹੋਇਆ। ਬਹੁਤ ਭੁੱਖੀ ਸੀ ਉਹ। ਸਿੰਘਾਂ ਨਾਲ ਰਹਿ ਕੇ ਉਸ ਬਿਚਾਰੀ ਨੂੰ ਵੀ ਕਈ ਦਿਨਾਂ ਤੋਂ ਫਾਕੇ ਕੱਟਣੇ ਪੈ ਰਹੇ ਸਨ। ਹੁਣ ਘਾਹ ਦੇਖ ਕੇ ਉਹ ਆਪਣੀ ਭੁੱਖ ਪੂਰੀ ਕਰ ਲੈਣੀ ਚਾਹੁੰਦੀ ਸੀ। ਕੀ ਪਤਾ ਫਿਰ ਕਦੋਂ ਕੁੱਝ ਖਾਣ ਨੂੰ ਮਿਲਦਾ? ਘਾਹ ਘੋੜੀ ਦੀ ਸਰੀਰਕ ਲੋੜ ਹੈ। ਘੋੜੀ ਦਾ ਗਪਲ-ਗਪਲ ਚੱਲਦਾ ਮੂੰਹ ਦੇਖ ਕੇ ਨਿਰਭੌਅ ਸਿੰਘ ਨੇ ਉਸਨੂੰ ਫੜਨ ਦੀ ਬਜਾਏ ਚਰਨ ਦੀ ਖੁੱਲ੍ਹ ਦੇ ਦਿੱਤੀ ਸੀ। ਦੂਰ ਦਰੱਖਤਾਂ ਦੇ ਝੁੰਡ ਵਿੱਚ ਸੂਰਜ ਨਿਤਾਣਾ ਜਿਹਾ ਹੋ ਕੇ ਸੌਂਦਾ ਜਾ ਰਿਹਾ ਸੀ ਤੇ ਚਾਰ-ਛੁਪੇਰਿਉਂ ਜਾਗਦਾ ਹੋਇਆ ਹਨੇਰਾ ਉਂਠ ਕੇ ਪੈਰਾਂ ਭਾਰ ਖੜ੍ਹਾ ਹੋਣ ਲੱਗ ਪਿਆ ਸੀ। ਨਿਰਭੌਅ ਸਿੰਘ ਨੇ ਆਲਾ-ਦੁਆਲਾ ਵਾਚ ਕੇ ਲਾੜੇ ਨੂੰ ਸਲਾਹ ਦਿੱਤੀ ਸੀ, “ਕਿਉਂ ਨਾ ਅੱਜ ਦੀ ਰਾਤ ਦਾ ਅਟਕਾਅ ਇੱਥੇ ਹੀ ਕਰ ਲਿਆ ਜਾਵੇ?” “ਹਾਂ ਤੁਸੀਂ ਠੀਕ ਕਹਿੰਦੇ ਹੋ। ਇਹ ਜਗ੍ਹਾ ਕੁੱਝ ਸੁਰੱਖਿਅਤ ਲੱਗਦੀ ਹੈ।” ਲਾੜੇ ਦੀ ਮਤ ਸ਼ਾਮਲ ਹੋ ਗਈ ਸੀ ਤੇ ਉਹ ਤਿੰਨੇ ਪਰ੍ਹਾਂ ਇੱਕ ਵੱਡੇ ਸਾਰੇ ਪਿੱਪਲ ਥੱਲੇ ਚਲੇ ਗਏ ਸਨ। ਲਾੜਾ ਤੇ ਰੂਪਵਤੀ ਪੈਣ ਲਈ ਸਥਾਨ ਦੀ ਸਫ਼ਾਈ ਕਰਨ ਲੱਗ ਪਏ ਸਨ ਤੇ ਨਿਰਭੌਅ ਸਿੰਘ ਅਹਾਰ ਦਾ ਇੰਤਜ਼ਾਮ ਕਰਨ ਜੁੱਟ ਗਿਆ ਸੀ। ਆਸ-ਪਾਸ ਦੇ ਸਾਰੇ ਦਰੱਖਤ ਫਲਾਂ ਨਾਲ ਭਰੇ ਪਏ ਸਨ। ਝਬਦੇ ਹੀ ਨਿਰਭੌਅ ਸਿੰਘ ਪਰਨੇ ਵਿੱਚ ਫਲਾਂ ਦੀ ਗਠੜੀ ਬੰਨ੍ਹ ਲਿਆਇਆ ਸੀ। ਤਿੰਨਾਂ ਨੇ ਰੱਜ ਕੇ ਫਲ ਖਾਧੇ ਸਨ। ਜਦ ਤੱਕ ਘੋੜੀ ਵੀ ਚਰ ਹਟੀ ਸੀ। ਨਿਰਭੌਅ ਸਿੰਘ ਨੇ ਘੋੜੀ ਨੂੰ ਇੱਕ ਸਬਜ਼ ਪੱਤਿਆਂ ਨਾਲ ਲੱਧੇ ਦਰੱਖਤ ਦੇ ਤਣੇ ਨਾਲ ਬੰਨ੍ਹ ਦਿੱਤਾ ਸੀ ਤੇ ਉਨ੍ਹਾਂ ਦੋਨਾਂ ਨੂੰ ਬੇਫ਼ਿਕਰ ਹੋ ਕੇ ਲੇਟ ਜਾਣ ਲਈ ਆਖਿਆ ਸੀ, “ਮੈਂ ਪਹਿਰਾ ਦਿੰਦਾਂ, ਤੁਸੀਂ ਸੌਵੋਂ।” ਸੁੰਭਰੇ ਹੋਏ ਥਾਂ ਤੇ ਆਸੇ-ਪਾਸਿਆਂ ਤੋਂ ਇਕੱਠੀ ਕੀਤੀ ਪਰਾਲੀ ਸਿੱਟ ਕੇ, ਉਸ ਉਂਤੇ ਉਨ੍ਹਾਂ ਨੇ ਕੇਲਿਆਂ ਦੇ ਤੋੜੇ ਹੋਏ ਵੱਡੇ-ਵੱਡੇ ਪੱਤੇ ਵਿਛਾਅ ਲਏ ਸਨ। ਲਾੜਾ ਤੇ ਲਾੜੀ ਉਨ੍ਹਾਂ ਬਿਸਤਰਿਆਂ ’ਤੇ ਇੱਕ ਦੂਜੇ ਤੋਂ ਕੁੱਝ ਫਾਸਲੇ ਨਾਲ ਲੇਟ ਗਏ ਸਨ ਤੇ ਨਿਰਭੌਅ ਸਿੰਘ ਪਰ੍ਹਾਂ ਪਏ ਇੱਕ ਪੱਥਰ ਉਂਤੇ ਉਨ੍ਹਾਂ ਵੱਲ ਮੂੰਹ ਕਰਕੇ ਬੈਠ ਗਿਆ ਸੀ।

04 Sep 2010

Showing page 1 of 2 << Prev     1  2  Next >>   Last >> 
Reply