Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪ੍ਰਿਥਮ ਭਗੌਤੀ ਸਿਮਰ ਕੈ -ਬਲਰਾਜ ਸਿੰਘ ਸਿਂਧੂ, ਯੂ. ਕੇ. :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Showing page 2 of 2 << First   << Prev    1  2   Next >>     
Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਬੇਅਰਾਮੀ, ਥਕਾਵਟ ਅਤੇ ਪੇਟ ਭਰ ਖਾਧਾ ਹੋਣ ਕਰਕੇ ਨਿਸਚਿੰਤ ਹੋਏ ਲਾੜੇ ਨੂੰ ਛੇਤੀ ਹੀ ਨੀਂਦ ਆ ਗਈ ਸੀ। ਰੂਪਵਤੀ ਨੇ ਵੀ ਕਾਫ਼ੀ ਦੇਰ ਤੋਂ ਪਾਸਾ ਨਹੀਂ ਸੀ ਪਰਤਿਆ। ਉਹ ਵੀ ਸੌਂ ਗਈ ਸੀ ਸ਼ਾਇਦ? ਮੱਧਮ-ਮੱਧਮ ਜਿਹੀਆਂ ਜੰਗਲੀ ਜਾਨਵਰਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਬੀਂਡੇ ਉਂਚੀ-ਉਂਚੀ ਬੋਲ ਰਹੇ ਸਨ। ਲਾੜੇ ਦੇ ਘੁਰਾੜੇ ਸੁਣ ਰਹੇ ਸਨ ਤੇ ਸਭ ਤੋਂ ਵੱਧ ਸ਼ੋਰ-ਓ-ਗੁੱਲ ਤਾਂ ਨਿਰਭੌਅ ਸਿੰਘ ਦੇ ਅੰਦਰ ਮੱਚਿਆ ਹੋਇਆ ਸੀ। ਉਸਦਾ ਵਜੂਦ ਬੇਸ਼ੱਕ ਟਿਕਿਆ ਬੈਠਾ ਸੀ, ਪਰ ਉਸਦਾ ਮਨ ਖੌਰੂ ਪਾਉਂਦਾ ਭੱਜਿਆ ਫਿਰਦਾ ਸੀ। ਐਨੀ ਰਫ਼ਤਾਰ ਨਾਲ ਜਿਵੇਂ ਕੋਈ ਪਹਾੜ ਤੋਂ ਛੱਡਿਆ ਹੋਇਆ ਗੱਡਾ ਹੇਠਾਂ ਨੂੰ ਰੁੜਦਾ ਹੈ। ਰੂਪਵਤੀ ਨੇ ਆਪਣਾ ਗਜ਼ ਲੰਬਾਂ ਘੁੰਡ ਸੁੱਤੀ ਪਈ ਨੇ ਉਤਾਰ ਦਿੱਤਾ ਸੀ ਜਾਂ ਖ਼ਬਰੇ ਹਵਾ ਦੇ ਬੁੱਲ੍ਹੇ ਨਾਲ ਖੁਦ-ਬਖੁਦ ਉਤਰ ਗਿਆ ਸੀ। ਨਿਰਭੌਅ ਸਿੰਘ ਦੇ ਸਰਸਰੀ ਨਜ਼ਰ ਨਾਲ ਰੂਪਵਤੀ ਨੂੰ ਦੇਖਿਆ ਤਾਂ ਉਸਦਾ ਮੂੰਹ ਅਣਢੱਕਿਆ ਸੀ। ਸੁਹਾਗ ਜੋੜੇ ਵਿੱਚ ਲਿਪਟੀ, ਗਹਿਣਿਆਂ ਨਾਲ ਸਜੀ-ਧਜੀ ਰੂਪਵਤੀ ਕੋਈ ਮਲਕਾ ਜਾਪਦੀ ਸੀ। ਪੂਰਨਮਾਸੀ ਦਾ ਚੰਨ ਵੀ ਯਾਨੀ ਰੂਪਵਤੀ ਦਾ ਰੂਪ ਦੇਖਣ ਲਈ ਹੀ ਪੂਰੇ ਦਾ ਪੂਰਾ ਨਿਕਲਿਆ ਹੋਇਆ ਸੀ। ਤਾਰਿਆਂ ਨਾਲ ਲੱਦਿਆ ਹੋਇਆ ਅਸਮਾਨ ਵੀ ਰੂਪਵਤੀ ਦੇ ਉਂਤੇ ਡਿੱਗਣ ਲਈ ਉਤਾਵਲਾ ਹੋਇਆ ਜਾਪਦਾ ਸੀ। ਸਾਰੀ ਕਾਇਨਾਤ ਉਸਦੇ ਸੁਹੱਪਣ ਉਂਤੇ ਡੁੱਲ੍ਹੀ ਪਈ ਸੀ। ਖੌਰੇ ਰਾਤ ਕੋਲ ਹਨੇਰਾ ਮੁੱਕ ਗਿਆ ਸੀ ਜਾਂ ਇਹ ਰੂਪਵਤੀ ਦੇ ਜੋਬਨ ਦਾ ਚਾਨਣ ਸੀ ਕਿ ਨਿਰਭੌਅ ਸਿੰਘ ਨੂੰ ਚੰਨ ਚਾਨਣੀ ਰਾਤ ਵਿੱਚ ਉਸਦਾ ਅੰਗ-ਅੰਗ ਸਪਸ਼ਟ ਦਿਸ ਰਿਹਾ ਸੀ। ਰੂਪਵਤੀ ਦਾ ਮੁਲਾਇਮ ਮਲੂਕੜਾ ਬਦਨ ਧੁੱਪੇ ਪਏ ਕੱਚ ਵਾਂਗ ਲਿਸ਼ਕ ਤੇ ਤਰੇਲ ਧੋਤੇ ਫੁੱਲਾਂ ਵਾਂਗ ਮਹਿਕ ਰਿਹਾ ਸੀ। ਨਿਰਭੌਅ ਸਿੰਘ ਨੇ ਆਪਣੀਆਂ ਜੰਘਾਂ ਵਿਚਾਲੇ ਹੱਥ ਦੇ ਕੇ ਆਪਣੇ ਪੱਟਾਂ ਨੂੰ ਪੂਰੀ ਤਾਕਤ ਨਾਲ ਘੁੱਟ ਕੇ ਜੋੜ ਲਿਆ ਸੀ। ਉਸਦੇ ਸਾਰੇ ਸ਼ਰੀਰ ਵਿੱਚ ਥਰਥਰਾਹਟ ਜਿਹੀ ਆ ਗਈ ਸੀ। ਨਿਰਭੌਅ ਸਿੰਘ ਬੇਖੌਫ ਹੋ ਕੇ ਰੂਪਵਤੀ ਨੂੰ ਨੀਝ ਨਾਲ ਤੱਕਦਾ ਰਿਹਾ ਸੀ। ਹੁਣ ਉਹ ਪਹਿਲਾਂ ਨਾਲੋਂ ਵੀ ਕਈ ਗੁਣਾਂ ਵੱਧ ਹੁਸੀਨ ਨਿਕਲ ਆਈ ਸੀ। ਨਿਰਭੌਅ ਸਿੰਘ ਨੂੰ ਇੱਕ-ਇੱਕ ਕਰਕੇ ਉਸ ਸਭ ਪਲ ਯਾਦ ਆਉਣ ਲੱਗੇ ਜੋ ਕਦੇ ਉਹਨੇ ਰੂਪਵਤੀ ਦੇ ਵਸਲ ਵਿੱਚ ਉਸਨੂੰ ਮੁਹੱਬਤ ਕਰਦਿਆਂ ਹੰਢਾਏ ਸਨ। …ਘੜਾ ਚੁਕਾਉਣ ਵੇਲੇ ਘੜਾ ਟੁੱਟ ਕੇ (ਜੋ ਜਾਣ ਕੇ ਤੋੜਿਆ ਸੀ) ਸਾਰਾ ਪਾਣੀ ਰੂਪਵਤੀ ਦੇ ਉਂਪਰ ਡੁੱਲ੍ਹ ਗਿਆ ਸੀ ਤੇ ਉਸਦੇ ਸਾਰੇ ਕੱਪੜੇ ਗਿੱਲੇ ਹੋ ਗਏ ਸਨ। ਪਾਣੀ ਵਿੱਚ ਭਿੱਜ ਕੇ ਉਸਦੇ ਜੋਬਨ ਦਾ ਰੰਗ ਹੋਰ ਵੀ ਉਂਘੜ ਆਇਆ ਸੀ।… ਦਰੱਖਤ ’ਤੇ ਚੜ੍ਹ ਕੇ ਅੰਬ ਤੋੜਦੀ ਹੋਈ ਰੂਪਵਤੀ ਨੂੰ ਟਾਹਣਾ ਟੁੱਟਣ ’ਤੇ ਹੇਠਾਂ ਡਿੱਗਦੀ ਹੋਈ ਨੂੰ ਬਾਹਾਂ ’ਤੇ ਬੋਚ ਕੇ ਛੱਡਣ ਦੀ ਬਜਾਏ ਹੋਰ ਘੁੱਟ ਕੇ ਪਕੜ ਲਿਆ ਸੀ।… ਸਾਰੀ ਰਾਤ ਉਹ ਮੀਂਹ ਵਿੱਚ ਭਿੱਜਦੇ ਹੋਏ ਇੱਕ ਦੂਜੇ ਦੇ ਜਿਸਮ ਨਾਲ ਜਿਸਮ ਜੋੜੀ ਗੱਡੇ ’ਤੇ ਪਏ ਰਹੇ ਸਨ। …ਤੇ ਤੇ ਤੇ…। ਨਿਰਭੌਅ ਸਿੰਘ ਮੋਹ ਨਾਲ ਰੂਪਵਤੀ ਨੂੰ ਨਿਹਾਰ ਹੀ ਰਿਹਾ ਸੀ ਕਿ ਹਵਾ ਦਾ ਇੱਕ ਤੇਜ਼ ਬੁੱਲ੍ਹਾ ਆਇਆ ਸੀ ਤੇ ਰੂਪਵਤੀ ਦੀ ਜ਼ੁਲਫ ਉਸਦੇ ਮੁਖੜੇ ਉਂਤੇ ਆ ਡਿੱਗੀ ਸੀ। ਸੱਪਾਂ ਵਰਗੇ ਕਾਲੇ ਸਿਆਹ ਸੰਘਣੇ ਵਾਲਾਂ ਨਾਲ ਪੂਰੇ ਦਾ ਪੂਰਾ ਚਿਹਰਾ ਢੱਕਿਆ ਗਿਆ ਸੀ। ਨਿਰਭੌਅ ਸਿੰਘ ਉਸਨੂੰ ਰੱਜ ਕੇ ਦੇਖਣਾ ਚਾਹੁੰਦਾ ਸੀ। ਆਪਣੀ ਇੱਛਾ ਪੂਰੀ ਕਰਨ ਲਈ ਹੌਲੀ-ਹੌਲੀ ਕੋਲ ਨੂੰ ਖਿਸਕ ਕੇ ਜਦ ਉਹ ਰੂਪਵਤੀ ਦੀ ਲਟ ਨੂੰ ਫੜ ਕੇ ਪਰ੍ਹਾਂ ਕਰਨ ਲੱਗਾ ਸੀ ਤਾਂ ਰੂਪਵਤੀ ਨੇ ਝਪਟ ਕੇ ਉਸਨੂੰ ਜੱਫੀ ਵਿੱਚ ਲੈ ਲਿਆ ਸੀ ਤੇ ਆਹੀਸਤਾ-ਆਹੀਸਤਾ ਅੱਖਾਂ ਖੋਲ੍ਹਦੀ ਹੋਈ ਵਿਸਮਾਦ ਨਾਲ ਉਂਘਲਾਈ ਸੀ, “ਨਿਰਭੌਅ! ਕਿੱਥੇ ਸੀ ਤੂੰ?” ਨਿਰਭੌਅ ਸਿੰਘ ਨੇ ਰੂਪਵਤੀ ਉਂਤੇ ਆਪਣਾ ਸ਼ਰੀਰ ਜਿਉਂ ਹੀ ਢਿੱਲਾ ਛੱਡਿਆ ਸੀ, ਤਿਉਂ ਹੀ ਉਹ ਆਕੜ ਗਿਆ ਸੀ। ਜਿਵੇਂ ਮਾਸ ਦਾ ਨਹੀਂ, ਸਗੋਂ ਜਿਸਤ ਜਾਂ ਕਿਸੇ ਹੋਰ ਠੋਸ ਧਾਤ ਦਾ ਬਣ ਗਿਆ ਹੋਵੇ। ਰਾਤ ਦੇ ਹਨੇਰੇ ਵਿੱਚ ਦੋਨਾਂ ਸ਼ਰੀਰਾਂ ਉਂਤੇ ਵਾਸਨਾ ਦੀ ਹਨੇਰੀ ਝੁੱਲ ਗਈ ਸੀ। ਇੱਕ ਦੂਜੇ ਨੂੰ ਟੁੱਟ ਕੇ ਪਏ ਹੋਏ ਉਹ ਹਫਲਿਆਂ ਵਾਂਗ ਚੁੰਮਣ ਲੱਗ ਪਏ ਸਨ। ਕਾਮੁਕਤਾ ਨਾਲ ਭਰੀਆਂ ਹੋਈਆਂ ਦੋਨੇ ਦੇਹਾਂ ਡੁੱਲ੍ਹ ਗਈਆਂ ਸਨ।

04 Sep 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਘੋੜੀ ਗਚਰ-ਗਚਰ ਚਰੀ ਜਾ ਰਹੀ ਸੀ… ਘੋੜੀ ਗਚਰ-ਗਚਰ ਚਰੀ ਜਾ ਰਹੀ ਸੀ… ਘੋੜੀ ਗਚਰ-ਗਚਰ ਚਰੀ ਜਾ ਰਹੀ ਸੀ… । ਰੂਪਵਤੀ ਦੇ ਰੂਪ ਨੂੰ ਮਾਣ ਕੇ ਨਿਰਭੌਅ ਸਿੰਘ ਨੂੰ ਲੱਗਦਾ ਸੀ ਜਿਵੇਂ ਉਹਨੇ ਲਾਹੌਰ ਦੇ ਤਖਤ ਨੂੰ ਹਥਿਆ ਲਿਆ ਹੋਵੇ। ਸੁਬ੍ਹਾ ਹੋਈ ਤਾਂ ਨਿਰਭੌਅ ਸਿੰਘ ਦੇ ਕੱਪੜੇ ਰੂਪਵਤੀ ਦੇ ਕੱਪੜਿਆਂ ਨਾਲ ਗੁੱਛਾ-ਮੁੱਛਾ ਹੋਏ ਪਏ ਸਨ। ਸਲੀਕੇ ਨਾਲ ਲਾਹ ਕੇ ਇੱਕ ਪਾਸੇ ਰੱਖੇ ਹੋਏ ਜਨਾਨਾ ਗਹਿਣੇ ਸਰਬਲੋਹ ਦੇ ਕੜੇ ਵਿੱਚ ਉਲਝੇ ਪਏ ਸਨ। ਤੇ ਉਨ੍ਹਾਂ ਦੇ ਕੋਲ ਹੀ ਨਿਰਭੌਅ ਸਿੰਘ ਦੀ ਕਿਰਪਾਨ, ਰੂਪਵਤੀ ਦੀ ਕਟਾਰ ਦੇ ਐਨ ਉਂਤੇ ਪਈ ਸੀ। ਨਿਰਭੌਅ ਸਿੰਘ ਅਤੇ ਰੂਪਵਤੀ ਦੋਹਾਂ ਦੇ ਜਿਸਮ ਇੱਕ ਦੂਜੇ ਨਾਲ ਲਿਪਟੇ ਇੱਕ ਹੋਏ, ਕੁੱਲ ਆਲਮ ਤੋਂ ਬੇਖ਼ਬਰ ਅਤੇ ਬੇਖੌਫ ਸੁੱਤੇ ਪਏ ਸਨ। ਰਾਤ ਦੇ ਅੰਤਿਮ ਪਹਿਰ ਵਿੱਚ ਜਾ ਕੇ ਸੁੱਤੇ ਹੋਣ ਕਰਕੇ ਰੂਪਵਤੀ ਅਤੇ ਨਿਰਭੌਅ ਸਿੰਘ ਦਿਨ ਚੜ੍ਹ ਜਾਣ ਦੇ ਬਾਵਜੂਦ ਵੀ ਅਜੇ ਤੱਕ ਗੂੜੀ ਨੀਂਦ ਵਿੱਚ ਸਨ। ਸਾਰੀ ਰਾਤ ਭਰਪੂਰ ਨੀਂਦ ਮਾਣੀ ਹੋਣ ਕਰਕੇ ਲਾੜੇ ਦੀ ਅੱਖ ਖੁੱਲ੍ਹੀ ਸੀ ਤਾਂ ਰੂਪਵਤੀ ਅਤੇ ਨਿਰਭੌਅ ਸਿੰਘ ਨੂੰ ਇਸ ਇਤਰਾਜ਼ਯੋਗ ਹਾਲਤ ਵਿੱਚ ਦੇਖ ਕੇ ਉਸਨੂੰ ਰੋਹ ਚੜ੍ਹ ਗਿਆ ਸੀ। ਗੁੱਸੇ ਨਾਲ ਭਰਿਆ ਪੀਤਾ ਹੋਇਆ ਉਹ ਨਿਰਭੌਅ ਸਿੰਘ ਨੂੰ ਜਾ ਚਿੰਬੜਿਆ ਸੀ ਤੇ ਗਾਲ੍ਹਾਂ ਕੱਢਦਾ ਹੋਇਆ ਹੂਰਾ-ਮੁੱਕੀ ਕਰਨ ਲੱਗਾ ਸੀ। ਨਿਰਭੌਅ ਸਿੰਘ ਜਾਗ ਪਿਆ ਸੀ ਤੇ ਜੁਆਬ ਵਿੱਚ ਲਾੜੇ ਨਾਲ ਘੁੱਲਣ ਲੱਗ ਪਿਆ ਸੀ। ਉਸ ਨਾਲ ਗੁਥਮ-ਗੁੱਥਾ ਹੁੰਦਿਆਂ ਨਿਰਭੌਅ ਸਿੰਘ ਨੇ ਉਸਦੀ ਸੁਰਤ ਬੌਂਦਲਾ ਦਿੱਤੀ ਸੀ। ਲਾੜਾ ਸਰੀਰਕ ਪੱਖੋਂ ਕਮਜ਼ੋਰ ਅਤੇ ਨਿਰਭੌਅ ਸਿੰਘ ਤਕੜਾ ਤਾਂ ਸੀ ਹੀ। ਉਂਤੋਂ ਨਿਰਭੌਅ ਸਿੰਘ ਨੇ ਯੁੱਧ ਕਲਾ ਵਿੱਚ ਨਿਪੁੰਨਤਾ ਹਾਸਲ ਕੀਤੀ ਹੋਈ ਸੀ। ਨਿਰਭੌਅ ਸਿੰਘ ਨੇ ਲਾੜੇ ਨੂੰ ਮਾਮੂਲੀ ਜਿਹੀ ਜੱਦੋ-ਜਹਿਦ ਮਗਰੋਂ ਕਾਬੂ ਕਰ ਲਿਆ ਸੀ ਤੇ ਆਪਣੀ ਪੱਗ ਨਾਲ ਨੂੜ ਕੇ ਦਰੱਖਤ ਨਾਲ ਬੰਨ੍ਹ ਦਿੱਤਾ ਸੀ। ਰੌਲਾ ਸੁਣ ਕੇ ਐਨੇ ਨੂੰ ਰੂਪਵਤੀ ਵੀ ਜਾਗ ਗਈ ਸੀ। ਨਿਰਭੌਅ ਸਿੰਘ ਨੇ ਉਸਨੂੰ ਸਾਰੀ ਵਾਰਤਾ ਦੱਸੀ ਸੀ ਤਾਂ ਰੂਪਵਤੀ ਨੇ ਬੰਨ੍ਹੇ ਹੋਏ ਲਾੜੇ ਦੇ ਮੂੰਹ ਤੇ ਥੁੱਕਿਆ ਸੀ, “ਹੂੰ ਵੱਡਾ ਅਣਖੀ ਮਰਦ ਬਣਦੈ। ਜਦੋਂ ਮੁਗ਼ਲ ਮੈਨੂੰ ਖੋਹ ਕੇ ਲਿਜਾ ਰਹੇ ਸਨ ਉਸ ਵੇਲੇ ਤੇਰੇ ਕੀ ਹੱਥ ਟੁੱਟੇ ਸੀ? ਉਸ ਵਕਤ ਦਿਖਾਉਂਦਾ ਬਹਾਦਰੀ? ਉਦੋਂ ਤਾਂ ਪਿਉਆਂ ਮੂਹਰੇ ਕੁਸਕਿਆ ਵੀ ਨਹੀਂ ਸੀ। ਮੂੰਹ ਵਿੱਚ ਘੁੰਗਣੀਆਂ ਪੈ ਗਈਆਂ ਸਨ? ਕੀ ਸੱਪ ਸੁੰਘ ਗਿਆ ਸੀ ਤੇਰੀ ਦਲੇਰੀ ਨੂੰ? ਨਾਮਰਦਾ, ਤੈਂ ਤਾਂ ਅਗਨੀ ਨੂੰ ਸਾਕਸ਼ੀ ਮੰਨ ਕੇ ਮੇਰੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਚੁੱਕੀ ਸੀ!” ਨੂੜਿਆ ਹੋਣ ਕਰਕੇ ਖੁੱਲ੍ਹਣ ਦੇ ਪ੍ਰੀਆਸ ਵਿੱਚ ਲਾੜਾ ਪਹਿਲਾਂ ਤਾਂ ਛਟਪਟਾ ਰਿਹਾ ਸੀ। ਪਰ ਰੂਪਵਤੀ ਦੇ ਮਿਹਣਾ ਮਾਰਨ ਨਾਲ ਨੀਵੀਂ ਪਾ ਕੇ ਇਸ ਤਰ੍ਹਾਂ ਟਿਕ ਗਿਆ ਸੀ, ਯਾਨੀ ਕਿ ਉਸ ਵਿੱਚੋਂ ਪ੍ਰਾਣ ਹੀ ਨਿਕਲ ਗਏ ਹੋਣ। ਲਾੜੇ ਵੱਲੋਂ ਨਿਸਚਿੰਤ ਹੋ ਕੇ ਨਿਰਭੌਅ ਸਿੰਘ ਨਦੀ ’ਤੇ ਨਹਾਉਣ ਚਲਿਆ ਗਿਆ ਸੀ। ਲੜਾਈ ਦੌਰਾਨ ਭੁੰਜੇ ਲਿਟਦਿਆਂ ਉਸਦਾ ਸ਼ਰੀਰ ਮਿੱਟੀ ਨਾਲ ਲਿਬੜ ਗਿਆ ਸੀ। ਪਾਣੀ ਵਿੱਚ ਨਹਾਉਂਦਿਆਂ ਇੱਕ ਲੰਮੀ ਚੁੱਭੀ ਮਾਰ ਕੇ ਜਦੋਂ ਉਹ ਉਂਪਰ ਉਂਠਿਆ ਸੀ ਤਾਂ ਉਸਨੇ ਦੇਖਿਆ ਕਿ ਰੂਪਵਤੀ ਵੀ ਉਧਰ ਨੂੰ ਹੀ ਨਹਾਉਣ ਆ ਰਹੀ ਸੀ।

04 Sep 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਪੂਣੀ ਵਰਗੀ ਬੱਗੀ ਬੇਲਿਬਾਸ ਰੂਪਵਤੀ ਕਾਫ਼ੀ ਦੇਰ ਤੱਕ ਨਦੀ ਦੇ ਕੰਢੇ ਢਾਕਾਂ ’ਤੇ ਹੱਥ ਰੱਖ ਕੇ ਖੜ੍ਹੀ, ਨਿਰਭੌਅ ਸਿੰਘ ਵੱਲ ਦੇਖਦੀ ਰਹੀ ਸੀ। ਗੋਇਆ ਉਹ ਨਿਰਭੌਅ ਸਿੰਘ ਦੇ ਆਮਿਤ੍ਰਣ ਦਾ ਇੰਤਜ਼ਾਰ ਕਰ ਰਹੀ ਹੋਵੇ। ਨਿਰਭੌਅ ਸਿੰਘ ਨੇ ਅੱਖ ਦੇ ਇਸ਼ਾਰੇ ਨਾਲ ਰੂਪਵਤੀ ਨੂੰ ਆਪਣੇ ਕੋਲ ਬੁਲਾਇਆ ਸੀ ਤੇ ਨਦੀ ਦੇ ਸ਼ਾਂਤ ਪਾਣੀ ਵਿੱਚ ਤੂਫ਼ਾਨੀ ਛੱਲਾਂ ਪੈਦਾ ਹੋਣ ਲੱਗ ਪਈਆਂ ਸਨ। ਜਿਵੇਂ ਕੋਈ ਮਧਾਣੀ ਪਾ ਕੇ ਚਾਟੀ ਵਿਚਲੇ ਦੁੱਧ ਨੂੰ ਰਿੜਕ ਰਿਹਾ ਹੋਵੇ। ਨਿਰਭੌਅ ਸਿੰਘ ਰੂਪਵਤੀ ਵਿੱਚ ਧਸਿਆ ਤੇ ਰੂਪਵਤੀ ਨਿਰਭੌਅ ਸਿੰਘ ਵਿੱਚ ਖੁੱਭੀ ਖੜ੍ਹੀ ਸੀ। ਨਿਰਭੌਅ ਸਿੰਘ ਬਾਹਾਂ ’ਤੇ ਚੁੱਕ ਕੇ ਰੂਪਵਤੀ ਨੂੰ ਪਾਣੀਉਂ ਬਾਹਰ ਲੈ ਆਇਆ ਸੀ। ਦੋਹਾਂ ਦੇ ਤਨ ਉਂਤੇ ਇੱਕ ਵੀ ਲੀੜਾ ਨਹੀਂ ਸੀ। ਪਾਣੀ ਦੀਆਂ ਬੂੰਦਾਂ ਉਹਨਾਂ ਦੇ ਸ਼ਰੀਰਾਂ ਤੋਂ ਤਿਲਕ-ਤਿਲਕ ਜਾ ਰਹੀਆਂ ਸਨ। ਜਿੱਥੇ ਉਹ ਰਾਤ ਨੂੰ ਪਏ ਸੀ, ਨਿਰਭੌਅ ਸਿੰਘ ਪਾਣੀ ਨਾਲ ਨੁਚੜਦੀ ਰੂਪਵਤੀ ਨੂੰ ਉਥੇ ਉਸੇ ਪੱਤਿਆਂ ਦੇ ਵਿਛਾਹੁਣੇ ’ਤੇ ਲਿਟਾਉਣ ਲੱਗਿਆ ਸੀ। ਪਰ ਬੰਨ੍ਹੇ ਹੋਏ ਲਾੜੇ ਨੂੰ ਦੇਖ ਕੇ ਰੁੱਕ ਗਿਆ ਸੀ। ਜਕ ਗਿਆ ਸੀ। ਝਿਜਕ ਗਿਆ ਸੀ ਜਾਂ ਕਹਿ ਲਉ ਸ਼ਰਮਾ ਗਿਆ ਸੀ। ਲਾੜੇ ਤੋਂ ਉਹਲੇ ਹੋਣ ਦੇ ਵਿਚਾਰ ਨਾਲ ਨਿਰਭੌਅ ਸਿੰਘ ਹੋਰ ਪਾਸੇ ਮੁੜਣ ਲੱਗਿਆ ਸੀ। ਨਿਰਭੌਅ ਸਿੰਘ ਦੀਆਂ ਬਾਹਾਂ ’ਤੇ ਨਿਸਲੀ ਪਈ ਰੂਪਵਤੀ ਉਪਰ ਨੂੰ ਧੌਣ ਚੁੱਕਦੀ ਹੋਈ ਬੋਲੀ ਸੀ, “ਨਹੀਂ ਨਿਰਭੌਅ, ਰੁਕੋ। ਮੈਨੂੰ ਇੱਥੇ ਹੀ ਉਤਾਰ ਦੋ।” ਨਿਰਭੌਅ ਸਿੰਘ ਨੇ ਉਸਨੂੰ ਉਤਾਰ ਦਿੱਤਾ ਸੀ। ਪੈਰਾਂ ਭਾਰ ਖੜ੍ਹਦਿਆਂ ਹੀ ਰੂਪਵਤੀ ਨੇ ਪਹਿਲਾਂ ਤਾਂ ਨਫ਼ਰਤ ਦੀ ਨਜ਼ਰ ਨਾਲ ਲਾੜੇ ਵੱਲ ਤੱਕਿਆ ਸੀ ਤੇ ‘ਹੂੰ’ ਕਹਿ ਕੇ ਮੂੰਹ ਨਿਰਭੌਅ ਸਿੰਘ ਵੱਲ ਫੇਰ ਕੇ ਉਸਨੂੰ ਪਿਆਰ ਨਾਲ ਦੇਖਣ ਲੱਗ ਪਈ ਸੀ, “ਐ ਮੇਰੇ ਪ੍ਰਿਤਮ, ਔਰਤ ਉਸ ਮਰਦ ਦੀ ਹੁੰਦੀ ਹੈ ਜੋ ਉਸਦੀ ਹਿਫਾਜਤ ਅਤੇ ਉਸਦੀਆਂ ਲੋੜ੍ਹਾਂ ਪੂਰੀਆਂ ਕਰ ਸਕੇ। ਸਮਝੇ? ਸਾਰੀਆਂ ਲੋੜ੍ਹਾਂ!” ਰੂਪਵਤੀ ਵੱਲੋਂ ਕਰੇ ਸਾਰੀਆਂ ਲੋੜ੍ਹਾਂ ਦੇ ਕਥਨ ਵਿੱਚ ਕੋਈ ਗੁੱਝੀ ਛੇੜਖਾਨੀ ਸੀ ਜਿਸਨੂੰ ਮੂਰਖ ਤੋਂ ਮੂਰਖ ਤੇ ਉਜੱਡ ਤੋਂ ਉਜੱਡ ਮਰਦ ਵੀ ਸਮਝਣ ਵਿੱਚ ਭੁਲੇਖਾ ਨਹੀਂ ਸੀ ਖਾਹ ਸਕਦਾ। ਨਿਰਭੌਅ ਸਿੰਘ ਵੀ ਰੂਪਵਤੀ ਦਾ ਇਰਾਦਾ ਸਮਝ ਗਿਆ ਸੀ। ਉਸਨੇ ਰੂਪਵਤੀ ਨੂੰ ਆਪਣੀਆਂ ਬਾਹਾਂ ਵਿੱਚ ਨਪੀੜ ਲਿਆ ਸੀ, “ਤੂੰ ਬਹੁਤ ਸੁੰਦਰ ਐਂ ਰੂਪਵਤੀ।” “ਘੱਟ ਤਾਂ ਤੁਸੀਂ ਵੀ ਨਹੀਂ, ਮੇਰੇ ਸਿਰਤਾਜ।” “ਮੇਰਾ ਤਾਂ ਤੈਥੋਂ ਨਜ਼ਰ ਹਟਾ ਕੇ ਹੋਰ ਕੁੱਝ ਦੇਖਣ ਨੂੰ ਜੀਅ ਹੀ ਨਹੀਂ ਕਰਦਾ।” “ਮੈਨੂੰ ਤਾਂ ਹੋਰ ਕੁੱਝ ਦਿਸਦਾ ਹੀ ਨਹੀਂ। ਅੰਨ੍ਹੀ ਹੋ ਗਈ ਹਾਂ ਤੁਹਾਨੂੰ ਦੇਖ ਕੇ।” ਰੂਪਵਤੀ ਦੀ ਸਰੂਰੀ ਹੋਈ ਆਵਾਜ਼ ਨਿਕਲੀ ਸੀ। “ਜੀਅ ਕਰਦਾ ਐ ਤੇਰੇ ਖ਼ੂਬਸੂਰਤ ਬਦਨ ਨੂੰ ਸਵੇਰੇ ਤੋਂ ਰਾਤ ਤੱਕ ਤੇ ਰਾਤ ਤੋਂ ਸਵੇਰੇ ਤੱਕ ਹਰ ਵੇਲੇ ਪ੍ਰੇਮ ਸਪਰਸ਼ ਦੇਈ ਜਾਵਾਂ। ਤੇ ਹਟਾਂ ਨਾ।” “ਫਿਰ ਦੇਰ ਕਿਸ ਗੱਲ ਦੀ ਹੈ? ਤੁਹਾਨੂੰ ਹਟਾਉਂਦਾ ਹੀ ਕੌਣ ਹੈ? ਚੁੰਮੋਂ… ਚਂਟੋ… ਭੋਗੋ… ਜੋ ਤੁਹਾਡਾ ਦਿਲ ਚਾਹੁੰਦੈ ਉਹ ਕਰੋ। ਪਰ ਮੇਰੇ ਹਜ਼ੂਰ ਕੁੱਝ ਨਾ ਕੁੱਝ ਕਰੋ ਜ਼ਰੂਰ।” ਰੂਪਵਤੀ ਨੇ ਨਿਹੋਰਾ ਜਿਹਾ ਮਾਰ ਕੇ ਆਪਣੇ ਹੋਂਠ ਨਿਰਭੌਅ ਸਿੰਘ ਦੇ ਬੁੱਲ੍ਹਾਂ ਨਾਲ ਜੋੜ ਦਿੱਤੇ ਸਨ। ਰੂਪਵਤੀ ਦੇ ਲਬ ਮਿਆਨ ਵਿੱਚ ਪਈ ਕਿਰਪਾਨ ਵਾਂਗ ਨਿਰਭੌਅ ਸਿੰਘ ਦੇ ਮੂੰਹ ਵਿੱਚ ਫਸੇ ਪਏ ਸਨ। ਨਿਰਭੌਅ ਸਿੰਘ ਸ਼ਰਾਬੀ ਹੁੰਦਾ ਜਾ ਰਿਹਾ ਸੀ ਤੇ ਰੂਪਵਤੀ ਮਦਹੋਸ਼ ਹੁੰਦੀ ਜਾ ਰਹੀ ਸੀ। ਰੂਪਵਤੀ ਨੇ ਨਿਰਭੌਅ ਸਿੰਘ ਨੂੰ ਭੁੰਜੇ ਲਿਟਾ ਲਿੱਤਾ ਸੀ ਅਤੇ ਆਪ ਉਸਦੇ ਉਪਰ ਝੁਂਕ ਗਈ ਸੀ। ਰੂਪਵਤੀ ਦੇ ਥੱਲੇ ਪਿਆਂ ਨਿਰਭੌਅ ਸਿੰਘ ਨੂੰ ਇਉਂ ਲੱਗਦਾ ਸੀ ਜਿਵੇਂ ਉਹ ਹਿੰਦੁਸਤਾਨ ਦੇ ਸਿੰਘਾਸਨ ’ਤੇ ਬੈਠਾ ਹੋਵੇ। ਕਾਮਵੇਗ ਵਿੱਚ ਆਈ ਹੋਈ ਰੂਪਵਤੀ ਦਾ ਤੂਤ ਦੀ ਛਿੱਟੀ ਵਾਂਗ ਮੁੜ-ਮੁੜ ਜਾਂਦਾ ਲਚਕੀਲਾ ਜਿਸਮ ਨਿਰਭੌਅ ਸਿੰਘ ਦੇ ਸ਼ਰੀਰ ’ਤੇ ਵੱਜ ਰਿਹਾ ਇਉਂ ਪ੍ਰਤੀਤ ਹੁੰਦਾ ਸੀ ਜਿਵੇਂ ਢਾਲ ਅਤੇ ਤਲਵਾਰ ਆਪਸ ਵਿੱਚ ਟੱਕਰਾ ਰਹੀ ਹੋਵੇ। ਉਨ੍ਹਾਂ ਦਾ ਦੇਹੀ-ਨੌਬਤ ਉਂਚੀ-ਓ-ਉਂਚੀ ਵੱਜ ਰਿਹਾ ਸੀ। ਬਲੰਦ ਧੁੰਨੀ ਵਿਚ। ਘੋੜੀ ਗਚਰ-ਗਚਰ ਚਰੀ ਜਾ ਰਹੀ ਸੀ…। ਸੂਰਜ ਛੇ ਵਾਰ ਛੁੱਪਿਆ ਤੇ ਪੰਜ ਵਾਰ ਉਦੇਅ ਹੋ ਚੁੱਕਿਆ ਸੀ। ਐਨਾ ਸਮਾਂ ਕਦੋਂ ਅਤੇ ਕਿਵੇਂ ਗੁਜ਼ਰ ਗਿਆ ਸੀ? ਇਸਦਾ ਨਾ ਨਿਰਭੌ

04 Sep 2010

Showing page 2 of 2 << First   << Prev    1  2   Next >>     
Reply