Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੰਜਾਬ ਦੇ ਲੋਕ-ਕਿੱਤੇ :: punjabizm.com
Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
Showing page 1 of 2 << Prev     1  2  Next >>   Last >> 
ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਪੰਜਾਬ ਦੇ ਲੋਕ-ਕਿੱਤੇ

ਲੋਕ-ਕਿੱਤੇ ਜਾਂ ਲੋਕ-ਧੰਦੇ ਸਮਾਨਥਕ ਸ਼ਬਦ ਹਨ। ਕਿੱਤਾ ਸ਼ਬਦ 'ਕਿਰਤ' ਸ਼ਬਦ ਦਾ ਹੀ ਸੰਖੇਪ ਰੂਪ ਹੈ ਅਤੇ ਲੋਕ-ਕਿੱਤਿਆਂ ਤੋਂ ਭਾਵ ਉਹ ਕਿਰਤ ਹੈ, ਜਿਹੜੀ ਲੋਕ ਆਪਣੇ ਹੱਥਾਂ ਨਾਲ ਕਰਦੇ ਹਨ। ਭਾਵੇਂ ਹੱਥਾਂ ਨਾਲ ਤਾਂ ਮਨੁੱਖ ਹਰ ਕਾਰਜ ਹੀ ਕਰਦਾ ਹੈ, ਜਿਵੇਂ ਲਿਖਣਾ, ਮਸ਼ੀਨਾਂ ਚਲਾਉਣੀਆਂ ਜਾਂ ਹੋਰ ਬਹੁਤ ਸਾਰੇ ਕੰਮ, ਪਰੰਤੂ ਅਜਿਹੇ ਕੰਮ ਲੋਕ-ਕਿੱਤਿਆਂ ਦੇ ਖੇਤਰ ਵਿੱਚ ਨਹੀਂ ਆਉਂਦੇ ਕਿੱਉਂਕਿ ਕਿੱਤੇ ਸ਼ਬਦ ਨੇ ਆਪਣੇ ਆਪ ਵਿੱਚ ਇੱਕ ਨਿਸਚਿਤ ਅਰਥਾਂ ਨੂੰ ਗ੍ਰਹਿਣ ਕਰ ਲਿਆ ਹੈ, ਜਿਸ ਤੋਂ ਭਾਵ ਉਪਜੀਵਕਾ ਦਾ ਉਹ ਸਾਧਨ ਹੈ ਜੀਹਦੇ ਵਿੱਚ ਮਸ਼ੀਨਾਂ ਜਾਂ ਸੰਦਾਂ ਦੀ ਵਰਤੋਂ ਨਾ ਕੀਤੀ ਗਈ ਹੋਵੇ। ਜੇਕਰ ਕਿਧਰੇ ਸੰਦਾਂ ਦੀ ਵਰਤੋਂ ਹੋਵੇ ਵੀ ਤਾਂ ਉਹ ਬੜੀ ਸੀਮਤ ਹੋਵੇ ਅਤੇ ਅਜਿਹੇ ਸੰਦ ਵੀ ਆਮ ਤੌਰ ਤੇ ਸਥਾਨਕ ਪੱਧਰ ਉੱਤੇ ਮਨੁੱਖੀ ਹੱਥਾਂ ਨਾਲ ਹੀ ਘੱਟ ਤੋਂ ਘੱਟ ਸ਼ਕਤੀ ਲਗਾ ਕੇ ਬਣਾਏ ਗਏ ਹੋਣ।

    ਧੰਦੇ ਦਾ ਅਰਥ ਵੀ ਕੋਈ ਕੰਮ-ਕਾਜ ਹੀ ਹੈ ਜਿਸ ਦੁਆਰਾ ਮਨੁੱਖ ਆਪਣੇ ਅਤੇ ਆਪਣੇ ਪਰਿਵਾਰ ਦੇ ਰਹਿਣ ਸਹਿਣ ਅਤੇ ਖਾਣ-ਪੀਣ ਲਈ ਵਸਤੂਆਂ ਅਤੇ ਧਨ ਦਾ ਪ੍ਰਬੰਧ ਕਰਦਾ ਹੈ। ਇਸ ਤਰ੍ਹਾਂ ਧੰਦੇ ਤੋਂ ਭਾਵ ਉਹ ਕਿਰਤ ਹੈ ਜਿਸ ਤੋਂ ਧਨ ਦੀ ਪ੍ਰਾਪਤੀ ਹੋਵੇ। ਪਰੰਤੂ ਧਨ ਦੀ ਪ੍ਰਾਪਤੀ ਤਾਂ ਹਰ ਉਸ ਕਰਜ ਵਿੱਚੋਂ ਹੁੰਦੀ ਹੈ ਜਿਹੜਾ ਕਿਸੇ ਸ਼ਰਤ ਅਧੀਨ ਜਾਂ ਕਿਸੇ ਇਵਜ਼ ਵਿੱਚ ਕੀਤਾ ਜਾਵੇ। ਫਿਰ ਇਸ ਪਰਿਭਾਸ਼ਾ ਵਿੱਚ ਡਾਕਟਰ, ਵਕੀਲ, ਜੱਜ, ਅਧਿਆਪਕ, ਪਾਇਲਟ ਅਤੇ ਡਰਾਇਵਰਾਂ ਸਮੇਤ ਸਿਨੇਮਾਂ ਉਪਰੇਟਰ, ਫ਼ਿਲਮੀ ਕਲਾਕਾਰ ਆਦਿ ਵੀ ਆ ਜਾਣਗੇ। ਇਸ ਲਈ ਅਸੀਂ ਇਸ ਸ਼ਬਦ 'ਕਿੱਤੇ' ਜਾਂ 'ਧੰਦੇ' ਨਾਲ 'ਲੋਕ' ਸ਼ਬਦ ਲਗਾ ਕੇ ਇਸ ਦੇ ਖੇਤਰ ਨੂੰ ਨਿਸਚਿਤ ਕਰ ਲਿਆ ਹੈ। 'ਲੋਕ' ਤੋਂ ਭਾਵ ਲੋਕਾਂ ਦਾ ਉਹ ਇਕੱਠ ਹੈ ਜਿਨ੍ਹਾਂ ਦੀ ਭਾਸ਼ਾ, ਧਰਮ ਜਾਂ ਕਿੱਤੇ ਵਿੱਚੋਂ ਘੱਟੋ ਘੱਟ ਇੱਕ ਪਰੰਪਰਾਗਤ ਸੱਭਿਆਚਾਰਿਕ ਸਾਂਝ ਜ਼ਰੂਰ ਹੋਵੇ। ਸ਼ਿਲਪ ਅਤੇ ਕਲਾ ਨੂੰ ਮਿਲਾ ਕੇ ਜਦੋਂ ਕੋਈ ਉਪਜੀਵਕਾ ਦਾ ਸਾਧਨ ਅਪਣਾਇਆ ਜਾਂਦਾ ਹੈ ਤਾਂ ਇਹ ਇੱਕ ਕਿੱਤਾ ਬਣ ਜਾਂਦਾ ਹੈ।

15 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

ਇੰਞ 'ਲੋਕ-ਕਿੱਤੇ' ਨੂੰ ਪਰਿਭਾਸ਼ਤ ਕਰਨਾ ਹੋਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਲੋਕ-ਕਿੱਤੇ ਤੋਂ ਭਾਵ ਲੋਕਾਂ ਦੁਆਰਾ ਅਪਣਾਏ ਗਏ ਸ਼ਿਲਪ ਤੇ ਕਲਾ ਦੇ ਸੁਮੇਲ ਤੋਂ ਬਣੇ ਉਸ ਕਿਰਤ ਸਾਧਨ ਤੋਂ ਹੈ ਜੀਹਦੇ ਨਾਲ ਉਹ ਆਪਣੀ ਉਪਜੀਵਕਾ ਕਮਾਉਂਦੇ ਹਨ। ਲੋਕ-ਕਿੱਤਾ ਵਿਅਕਤੀਗਤ ਹੁੰਦਾ ਹੋਇਆ ਵੀ ਸਮੂਹਿਕ ਸਿਰਜਣਾ ਦਾ ਦਰਜਾ ਲੈ ਲੈਂਦਾ ਹੈ।

    ਕਿੱਤੇ ਜਾਂ ਧੰਦੇ ਵਿੱਚ ਇੱਕ ਖਾਸ ਉਸਤਾਦੀ ਵੀ ਹੁੰਦੀ ਹੈ ਜਿਹੜੀ ਹੱਥ ਦੀ ਕਲਾ ਨਾਲ ਸਿਰਜੀ ਜਾਂਦੀ ਹੈ। ਇੰਵ ਇਹ ਉਹ ਦਸਤਕਾਰੀ ਵੀ ਬਣ ਜਾਂਦੀ ਹੈ ਜੀਹਦੇ ਨਾਲ ਕੋਈ ਕਾਮਾ ਆਪਣੀ ਰੋਜੀ ਕਮਾਉਂਦਾ ਹੈ। ਇਸ ਤਰ੍ਹਾਂ ਪੰਜਾਬੀ ਸੱਭਿਆਚਾਰਘੁਮਿਆਰ ਦਾ ਚੱਕ ਵਿੱਚ ਉਹ ਸਾਰੇ ਲੋਕ ਜਿਹੜੇ ਆਪਣੀ ਰੋਜ਼ੀ-ਰੋਟੀ ਲਈ ਵੱਖ-ਵੱਖ ਧੰਦਿਆਂ ਵਿੱਚ ਲੱਗੇ ਹੋਏ ਹਨ ਲੋਕ-ਕਿੱਤਾਕਾਰ ਕਹਾਉਂਦੇ ਹਨ, ਜਿਵੇਂ ਲੁਹਾਰ, ਤਰਖਾਣ, ਸੁਨਿਆਰ, ਚਮਿਆਰ, ਠਠਿਆਰ, ਜੁਲਾਹੇ, ਛੀਂਬੇ, ਨਾਈ, ਬਾਜ਼ੀਗਰ, ਝੀਉਰ, ਦਰਜੀ ਆਦਿ।

    ਇਹਨਾਂ ਲੋਕ-ਕਿੱਤਿਆਂ ਨੂੰ ਕਰਨ ਵਾਲੇ ਨੂੰ ਅਸੀਂ ਦੋ ਵਰਗਾਂ ਵਿੱਚ ਵੰਡ ਸਕਦੇ ਹਾਂ। ਇਹਨਾ ਵਿੱਚ ਕੁਝ ਲੋਕ ਤਾਂ ਅਜਿਹੇ ਕਿੱਤੇ ਕਰਦੇ ਹਨ ਜਿਹਨਾਂ ਵਿੱਚ ਕਿਸੇ ਨਾ ਕਿਸੇ ਸਮੱਗਰੀ ਦੀ ਵਰਤੋਂ ਹੁੰਦੀ ਹੈ। ਦੂਜੇ ਉਹ ਲੋਕ ਹਨ ਜਿਹੜੇ ਕੇਵਲ ਸਰੀਰਕ ਕਿਰਿਆਵਾਂ ਨਾਲ ਜਾਂ ਛੋਟੇ-ਮੋਟੇ ਔਜ਼ਾਰਾ ਨਾਲ ਹੀ ਕੰਮ ਕਰਕੇ ਆਪਣਾ ਨਿਰਬਾਹ ਕਰਦੇ ਹਨ। ਉਦਾਹਰਨ ਵਜੋਂ ਬਾਜ਼ੀਗਰ ਬਾਜ਼ੀਆਂ ਪਾ ਕੇ ਲੋਕਾਂ ਦਾ ਮਨੋਰੰਜਨ ਕਰਦੇ ਹਨ, ਸਾਂਹਸੀ ਜਾਂ ਮਿਰਾਸੀ ਖ਼ੁਸ਼ੀ ਦੋ ਮੌਕਿਆਂ ਤੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਜਾਂ ਮੇਲੇ-ਤਿਉਹਾਰਾਂ ਉੱਪਰ ਨਕਲ ਕਰਕੇ ਜਾਂ ਲੋਕਾਂ ਦੀ ਉਸਤਤ ਕਰਕੇ ਧਨ ਕਮਾਉਂਦੇ ਹਨ। ਨਿਸਚੇ ਹੀ ਅਜਿਹੇ ਕੰਮਾਂ ਲਈ ਕਲਾਕਾਰ ਜਾਂ ਕਾਰੀਗਰ ਵਿੱਚ ਪਰਿਪੱਕ ਸੂਝ, ਸਖ਼ਤ ਮਿਹਨਤ ਅਤੇ ਕਾਰਜ-ਕੁਸ਼ਲਤਾ ਦੀ ਬੜੀ ਭਾਰੀ ਲੋੜ ਰਿਹੰਦੀ ਹੈ। ਕੁਝ ਲੋਕ-ਧੰਦਿਆ ਨੂੰ ਲੋਕ-ਕਲਾ ਦੇ ਸਿਰਲੇਖ ਹੇਠ ਵੀ ਰੱਖਿਆ ਜਾਂਦਾ ਹੈ।

15 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ ਪੰਜਾਬੀ ਸੱਭਿਆਚਾਰ ਵਿੱਚ ਲੋਕ-ਕਿੱਤੇ ਸ਼ਬਦ ਦਾ ਜਿਹੜਾ ਪ੍ਰਯੋਗ ਹੋ ਰਿਹਾ ਹੈ, ਉਸ ਵਿੱਚ ਕਲਾ ਅਤੇ ਸ਼ਿਲਪ ਦਾ ਸੁਮੇਲ ਮਿਲਦਾ ਹੈ। ਕਿੱਤੇ ਆਮ ਤੌਰ ਤੇ ਪੀੜ੍ਹੀ ਦਰ ਪੀੜ੍ਹੀ ਚਲਦੇ ਰਹਿੰਦੇ ਹਨ ਅਤੇ ਕਿੱਤਾਕਾਰ ਆਪਣੇ ਕਿੱਤੇ ਵਿੱਚ ਏਨੀ ਮੁਹਾਰਤ ਹਾਸਲ ਕਰ ਲੈਂਦੇ ਹਨ ਕਿ ਹੋਰ ਦੂਜੇ ਵਿਅਕਤੀ ਜਿਹੜੇ ਕਿੱਤੇ ਨਾਲ ਸੰਬੰਧਿਤ ਨਹੀਂ ਹੁੰਦੇ ਉਹਨਾਂ ਜਿੰਨੀ ਪਰਪੱਕਤਾ ਅਤੇ ਪ੍ਰਵੀਣਤਾ ਹਾਸਲ ਨਹੀ ਕਰ ਸਕਦੇ ।
    ਕਿੱਤੇ ਤੋਂ ਭਾਵ ਹੱਥ-ਧੰਦੇ ਜਾਂ ਸ਼ਿਲਪ ਤੋਂ ਵੀ ਲਿਆ ਜਾਂਦਾ ਹੈ। ਜਦੋਂ ਕੇਈ ਕਾਰੀਗਰ ਕਿਸੇ ਵਸਤੂ ਦਾ ਨਿਰਮਾਣ ਆਪਣੇ ਹੱਥਾਂ ਨਾਲ ਹੀ ਕਰਦਾ ਹੈ ਤਾਂ ਇਸ ਬਣਾਉਣ ਦੀ ਪ੍ਰਕਿਰਿਆ ਨੂੰ ਸ਼ਿਲਪ ਕਿਹਾ ਜਾਂਦਾ ਹੈ। ਪਰੰਤੂ, ਇੱਥੇ ਕਿੱਤਾ ਸ਼ਿਲਪ ਦੀ ਸੀਮਤ ਸੀਮਾ ਤੋਂ ਅਗਾਂਹ ਲੰਘ ਕੇ ਵਿਸ਼ਾਲ ਅਰਥਾਂ ਦਾ ਧਾਰਨੀ ਹੋ ਗਿਆ ਹੇ।
    ਪੀੜ੍ਹੀ ਦਰ ਪੀੜ੍ਹੀ ਚੱਲਣ ਕਾਰਨ ਲੋਕ-ਕਿੱਤੇ ਦਾ ਪ੍ਰਮੁੱਖ ਲੱਛਣ ਪਰੰਪਰਾਮੁਖੀ ਹੋਣਾ ਮੰਨਿਆ ਜਾਂਦਾ ਹੈ। ਪਰੰਪਰਾ ਤੋ ਭਾਵ ਸਾਡਾ ਉਹ ਸਮੂਹਿਕ ਸੱਭਿਆਚਾਰਿਕ ਵਿਰਸਾ ਹੈ ਜੋ ਅਸੀ ਆਪਣੇ ਪੁਰਖਿਆ ਤੋ ਪ੍ਰਾਪਤ ਕਰਦੇ ਹਾਂ। ਸੋ ਇਕ ਪੀੜ੍ਹੀ ਵੱਲੋਂ ਦੂਜੀ ਪੀੜ੍ਹੀ ਨੂੰ ਦਿੱਤੀਆਂ ਗਈਆਂ ਵਸਤੂਆਂ, ਸਿੱਖਿਆ ਜਾਂ ਵਿਹਾਰਕ ਪ੍ਰਬੰਧ ਨੂੰ ਅਸੀ ਪਰੰਪਰਾ ਦੇ ਅਰਥਾਂ ਵਿੱਚ ਹੀ ਲੈਂਦੇ ਹਾਂ। ਕਿੱਤਾ ਪਿਤਾ-ਪੁਰਖੀ ਕੰਮ ਹੁੰਦਾ ਹੈ ਜਿਸ ਨੂੰ ਅਗਲੀ ਪੀੜ੍ਹੀ ਬਗੈਰ ਕਿਸੇ ਉਚੇਚੀ ਸਿਖਲਾਈ ਜਾਂ ਵਿਦਿਆ ਦੇ ਆਪਣੀ ਪਹਿਲੀ ਪੀੜ੍ਹੀ ਤੋਂ ਸਿੱਖ ਲੈਂਦੀ ਹੈ ਅਤੇ ਆਉਣ ਵਾਲੀ ਅਗਲੀ ਪੀੜ੍ਹੀ ਦੇ ਹੱਥਾਂ ਵਿੱਚ ਦੇ ਜਾਂਦੀ ਹੈ। ਇੰਞ ਕਿੱਤੇ ਦੀ ਮੁਹਾਰਤ ਅੱਗੇ ਤੋਂ ਚਲਦੀ ਰਹਿੰਦੀ ਹੈ। ਕਿੱਤੇ ਵਿੱਚ ਕਈ ਵਾਰ ਉਸਤਾਦੀ-ਸ਼ਾਗਿਰਦੀ ਦੀ ਪਰੰਪਰਾ ਵੀ ਚਲਦੀ ਹੈ। ਕੁਝ ਨਵੇਂ ਸਿਖਾਂਦਰੂ ਪੁਰਾਣੇ ਅਤੇ ਚੰਗੇ ਉਸਤਾਦਾਂ ਦੀ ਸ਼ਾਗਿਰਦੀ ਧਾਰਨ ਕਰਕੇ ਉਹਨਾਂ ਪਾਸੋ ਕੋਈ ਨਾ ਕੋਈ ਕਿੱਤਾ ਸਿੱਖ ਕੇ ਉਸ ਨੂੰ ਆਪਣੀ ਉਪਜੀਵਕਾ ਦਾ ਸਾਧਨ ਬਣਾਉਂਦੇ ਹਨ।
    ਲੋਕ-ਕਿੱਤੇ ਜਿੱਥੇ ਲੋਕਾਂ ਦੀ ਰੋਜ਼ੀ-ਰੋਟੀ ਦਾ ਸਾਧਨ ਹਨ ਉੱਥੇ ਇਹ ਲੋਕ-ਮਨ ਦੀ ਸੁਹਜ ਭੁੱਖ ਤ੍ਰਿਪਤੀ ਵੀ ਕਰਦੇ ਹਨ।

15 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

ਡਾ: ਇਕਬਾਲ ਕੌਰ ਲਿਖਦੇ ਹਨ ਕਿ "ਪੰਜਾਬ ਵਿੱਚ ਚਮੜੇ ਦੇ ਧੰਦੇ ਦੀਆਂ ਬਣੀਆਂ ਕੱਢਵੀਆਂ ਜੁੱਤੀਆਂ, ਪੁਰਾਣੇ ਘਰਾਂ ਅਤੇ ਹਵੇਲੀਆਂ ਦੇ ਦਰਵਾਜ਼ੇ, ਜਿਨ੍ਹਾਂ ਉੱਤੇ ਨਿਕਾਸ਼ੀ ਅਤੇ ਟੱਕ ਪਾਸ਼ੀ ਦੀ ਕਲਾ ਨਾਲ ਵੇਲ ਬੂਟੇ ਅਤੇ ਪੰਛੀ ਚਿਤਰੇ ਹੋਏ ਹਨ, ਲੋਕ-ਕਲਾ ਦੀ ਪ੍ਰਬੀਨਤਾ ਦਾ ਹੀ ਪ੍ਰਭਾਵ ਦੇਂਦੇ ਹਨ, ਜਦਕਿ ਵਾਸਤਵ ਵਿੱਚ ਇਹ ਲੋਕ ਸ਼ਿਲਪਕਾਰੀ ਦੇ ਉੱਤਮ ਨਮੂਨੇ ਹਨ। ਚੰਗਾ ਖਾਂਦੇ ਪੀਂਦੇ, ਸਮਾਜ ਵਿੱਚ ਪੰਜਾਬ ਦੇ ਮੰਨੇ ਪ੍ਰਮੰਨੇ ਵਿਅਕਤੀ ਆਪਣੇ ਘਰਾਂ ਦੇ ਦਰਵਾਜ਼ਿਆਂ ਉੱਤੇ ਵਧੀਆ ਨਿਕਾਸ਼ੀ ਕਰਵਾਉਂਦੇ ਸਨ। ਘੁਮਿਆਰਾਂ ਦੇ ਵੇਲਾਂ ਬੂਟਿਆਂ ਨਾਲ ਚਿਤਰੇ ਘੜੇ ਤਰਖਾਣਾਂ ਦੇ ਬਣੇ ਰੰਗਲੇ ਚਰਖੇ ਵੀ ਲੋਕ-ਕਲਾ ਕਿਰਤਾਂ ਦਾ ਹੀ ਪ੍ਰਭਾਵ ਦਿੰਦੇ ਹਨ। ਲੋਕ-ਧੰਦਿਆਂ ਦੇ ਕਲਾਕਾਰਾਂ ਦੇ ਹੱਥਾਂ ਦੀ ਬਣੀ ਹਰ ਵਸਤੂ ਦੇ ਕਣ-ਕਣ ਵਿੱਚ ਉਹਨਾਂ ਦੀ ਕਲਾ ਪ੍ਰਤਿਭਾ ਅਤੇ ਸੌਂਦਰਯ ਸੂਝ ਦਾ ਪ੍ਰਗਟਾਵਾ ਵੇਖਿਆ ਜਾ ਸਕਦਾ ਹੈ। ਲੋਕ ਸ਼ਿਲਪ ਕਲਾ ਦੇ ਕਲਾਤਮਕ ਉਤਪਾਦਨ ਤੋਂ ਸਪੱਸ਼ਟ ਹੁੰਦਾ ਹੈ ਕਿ ਲੋਕ-ਧੰਦੇ ਨਿਰੋਲ ਵਿਹਾਰਕ, ਸਮਾਜਿਕ ਜਾਂ ਆਰਥਿਕ ਪ੍ਰਯੁਜਨਾਂ ਨਾਲ ਹੀ ਭਰਪੂਰ ਨਹੀਂ ਹੁੰਦੇ ਸਗੋਂ ਸੁਹਜਾਤਮਕ ਪ੍ਰਗਟਾਵਾ ਇਹਨਾਂ ਦਾ ਅਨਿੱਖੜਵਾਂ ਅੰਗ ਹੈ।" ਇਸ ਕਥਨ ਤੋਂ ਦੋ ਗਲਾਂ ਉਭਰ ਕੇ ਸਾਹਮਣੇ ਆਉਂਦੀਆਂ ਹਨ। ਇੱਕ ਤਾਂ ਇਹ ਕਿ ਲੋਕ-ਧੰਦੇ ਜਾਂ ਲੋਕ-ਕਿੱਤੇ ਭਾਵੇਂ ਆਦਿ ਕਾਲ ਤੋਂ ਹੀ ਮਨੁੱਖਾਂ ਦੁਆਰਾ ਆਪਣੀ ਉਪਜੀਵਕਾ ਲਈ ਅਪਣਾਏ ਜਾਂਦੇ ਰਹੇ ਹਨ। ਪਰੰਤੂ ਜਾਗੀਰਦਾਰੀ ਪ੍ਰਬੰਧ ਵਿੱਚ ਇਹ ਆਪਣੀ ਉਨਤੀ ਦੀਆਂ ਸਿਖਰਾਂ ਉੱਪਰ ਸਨ ਕਿਉਂਕਿ ਅਮੀਰ ਅਤੇ ਜਾਗੀਰਦਾਰ ਆਪਣੀਆਂ ਹਵੇਲੀਆਂ ਦੀ ਸਜਾਵਟ ਲਈ ਜਾਂ ਦੂਜੇ ਕੰਮਾਂ ਲਈ, ਚਾਹੇ ਉਹ ਕੱਪੜੇ ਦਾ ਕੰਮ ਹੋਵੇ ਜਾਂ ਲੱਕੜੀ ਜਾਂ ਚਮੜੇ ਦਾ ਉਸ ਵਿੱਚ ਸੁਹਜ ਅਤੇ ਕਲਾ ਦੇ ਨਿਖਾਰ ਨੂੰ ਉਤਸ਼ਾਹਿਤ ਕਰਨ ਲਈ, ਉਹਨਾਂ ਕਲਾਕਾਰਾਂ ਨੂੰ ਯੋਗ ਮੁਆਵਜ਼ਾ ਵੀ ਦਿੰਦੇ ਸਨ।
    ਸ਼ਿਲਪ ਕਲਾ ਵਿੱਚ ਮੁਕਾਬਲੇ ਦੀ ਭਾਵਨਾ ਨੇ ਇਹਨਾਂ ਕਿੱਤਿਆਂ ਵਿੱਚ ਕਲਾਤਮਕ ਸੁਹਜ ਭਰਿਆ। ਪੰਜਾਬੀ ਸ਼ਬਦਾਵਲੀ ਅਤੇ ਕਾਰਜ ਵਿਹਾਰ ਵਿੱਚ ਲੋਕ-ਕਿੱਤਿਆਂ ਵਿੱਚ ਕਲਾ ਵਰਗੇ ਸੁਹਜਾਤਮਕ ਤੱਤ ਵੀ ਪ੍ਰਵੇਸ਼ ਕਰ ਗਏ।

15 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

ਹੁਣ ਇਸ ਦਾ ਸੰਬੰਧ ਨਾ ਕੇਵਲ ਆਰਥਿਕਤਾ ਨਾਲ ਰਿਹਾ ਸਗੋਂ ਇੱਕ ਭਾਂਤ ਨਾਲ ਇਹ ਕਲਾ ਦਾ ਦਰਜਾ ਵੀ ਧਾਰਨ ਕਰ ਗਏ। ਕਿੱਤਾਕਾਰ ਭਾਵੇਂ ਆਪਣੀਆਂ ਵਸਤੂਆਂ ਦੂਜਿਆਂ ਲਈ ਬਣਾ ਕੇ ਉਸ ਦੇ ਇਵਜ਼ ਵਿੱਚ ਇਨਾਮ ਜਾਂ ਪੈਸੇ ਮਿਲਣ ਦੀ ਆਸ ਰੱਖਦਾ ਹੈ। ਅਸਲ ਵਿੱਚ, ਉਹ ਕਿੱਤਾ ਅਪਣਾਉਂਦਾ ਹੀ ਇਸੇ ਭਾਵਨਾ ਨਾਲ ਹੈ ਤਾਂ ਕਿ ਉਸ ਦੇ ਬਦਲੇ ਕੁਝ ਪ੍ਰਾਪਤ ਕੀਤਾ ਜਾ ਸਕੇ।
    ਪਿਛਲੇ ਸਮੇਂ ਵਿੱਚ ਇਹਨਾਂ ਕਿੱਤਾਕਾਰਾਂ ਨੂੰ ਨਕਦੀ ਦੇ ਰੂਪ ਵਿੱਚ ਨਹੀਂ ਸਗੋਂ ਜਿਣਸ ਦੇ ਰੂਪ ਵਿੱਚ ਸਮੱਗਰੀ ਦਿੱਤੀ ਜਾਂਦੀ ਸੀ। ਪਿੰਡਾਂ ਵਿੱਚ ਲੁਹਾਰ, ਤਰਖਾਣ ਜਾਂ ਹੋਰ ਕਿੱਤਾਕਾਰਾਂ ਨੂੰ ਹਾੜੀ ਅਤੇ ਸਾਉਣੀ ਨੂੰ ਅਨਾਜ ਦੇ ਰੂਪ ਵਿੱਚ ਹੀ ਇਵਜ਼ਾਨਾ ਮਿਲਦਾ ਸੀ। ਇਹ ਇਵਜ਼ਾਨਾ ਕਈ ਵਾਰ ਤਾਂ ਅਗਾਉਂ ਟੁੱਕ ਲਿਆ ਜਾਂਦਾ ਸੀ। ਕਈ ਵਾਰ ਇਹ ਇਵਜ਼ਾਨਾ ਕਿਰਸਾਣ ਵਲੋਂ ਆਪਣੇ ਆਪ ਜੀ ਨਿਰਧਾਰਤ ਕੀਤਾ ਜਾਂਦਾ ਸੀ। ਉਹ ਆਪਣੇ ਖੇਤਾਂ, ਕੰਮ ਜਾਂ ਹਲਾਂ ਦੀ ਮਾਤਰਾ ਜਾਂ ਗਿਣਤੀ ਦੇ ਹਿਸਾਬ ਨਾਲ ਕਿੱਤਾਕਾਰ ਦੀ ਮਿਹਨਤ ਦਾ ਮੁੱਲ ਮਿਲਦਾ ਸੀ।
    ਕਿਰਸਾਣਾਂ ਦਾ ਮੁੱਖ ਕਿੱਤਾ ਭਾਵੇਂ ਖੇਤੀਬਾੜੀ ਕਿਰਸਾਣ ਹਲ ਵਾਹੁੰਦਾ ਹੋਇਆਹੀ ਹੈ ਪਰੰਤੂ ਉਹ ਆਪਣੀ ਲੋੜ ਲਈ ਵਿਹਲੇ ਸਮੇਂ ਅਜਿਹੇ ਕਾਰਜ ਵੀ ਕਰਦੇ ਹਨ ਜਿਨ੍ਹਾਂ ਵਿੱਚ ਕਮਾਲ ਦੀ ਕਲਾਕਾਰੀ ਸਮਾਈ ਹੁੰਦੀ ਹੈ ਜਿਵੇਂ ਸਣ ਅਤੇ ਸੂਤ ਦੀਆਂ ਰੱਸੀਆਂ-ਰੱਸੇ ਵੱਟਣਾ, ਮੰਜੇ-ਪੀੜ੍ਹੀਆਂ ਬੁਣਨਾ, ਤੰਗੜ-ਤੰਗੜੀਆਂ ਅਤੇ ਟੋਕਰੇ-ਟੋਕਰੀਆਂ ਬਣਾਉਣਾ ਆਦਿ। ਇਸੇ ਤਰ੍ਹਾਂ ਘਰਾਂ ਦੀਆਂ ਸੁਆਣੀਆਂ ਵਲੋਂ ਆਪਣੇ ਵਿਹਲੇ ਸਮੇਂ, ਦਰੀਆਂ-ਖੇਸ ਬਣਾਉਣੇ, ਚਾਦਰਾਂ, ਸਿਰਹਾਣੇ ਕੱਢਣੇ, ਚੰਗੇਰਾਂ, ਛਿੱਕੂ-ਪਟਾਰੀਆਂ ਆਦਿ ਬਣਾਉਣਾ ਵੀ ਇੱਕ ਹਿਸਾਬ ਨਾਲ ਲੋਕ-ਕਿੱਤਾ ਹੀ ਹੈ ਭਾਵੇਂ ਇਹ ਪੂਰੇ ਸਮੇਂ ਦਾ ਕਿੱਤਾ ਨਹੀਂ ਅਤੇ ਨਾ ਹੀ ਇਹ ਵੇਚਣ ਲਈ ਕੀਤਾ ਜਾਂਦਾ ਹੈ। ਇਹਦਾ ਸੰਬੰਧ ਆਪਣੀ ਘਰੇਲੂ ਲੋੜ ਦੀ ਪੂਰਤੀ ਅਤੇ ਖੁਸ਼ੀ ਦੇ ਮੌਕਿਆਂ ਦੇ ਦੇਣ-ਲੈਣ ਨਾਲ ਹੁੰਦਾ ਹੈ।

15 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

ਕਿਸੇ ਵੀ ਸਮਾਜ ਅਤੇ ਸੱਭਿਆਚਾਰ ਦੇ ਕਿੱਤਿਆਂ ਦਾ ਸੰਬੰਧ ਉੱਥੋਂ ਦੀਆਂ ਭੂਗੋਲਿਕ ਸਥਿਤੀਆਂ ਨਾਲ ਹੁੰਦਾ ਹੈ ਕਿਉਂਕਿ ਜਿਹੋ ਜਿਹੀ ਉਸ ਭੂਗੋਲਿਕ ਖਿੱਤੇ ਵਿੱਚ ਕੱਚੀ ਸਮਗਰੀ ਪ੍ਰਾਪਤ ਹੋਵੇਗੀ ਉਥੋਂ ਦੇ ਲੋਕ ਉਹੋ ਜਿਹੇ ਹੀ ਲੋਕ-ਕਿੱਤੇ ਅਪਣਾਉਣਗੇ। ਉਦਾਹਰਨ ਵਜੋਂ ਪੱਥਰੀਲੇ ਸਥਾਨਾਂ ਉੱਪਰ ਪੱਥਰ ਦੀਆਂ ਮੂਰਤੀਆਂ, ਅਤੇ ਪੱਥਰ ਤੋਂ ਹੋਰ ਬਹੁਤ ਸਾਰੀਆਂ ਵਸਤੂਆਂ ਬਣਾਉਣ ਦਾ ਕਿੱਤਾ ਸੰਬੰਧਿਤ ਲੋਕਾਂ ਵਲੋ ਅਪਣਾਇਆ ਜਾਵੇਗਾ। ਇਸੇ ਤਰ੍ਹਾਂ ਸਮੁੰਦਰੀ ਕੰਢਿਆਂ ਉਪਰ ਵੱਸੇ ਲੋਕ ਮੱਛੀਆਂ ਫੜਨ ਜਾਂ ਘੋਗੇ ਸਿੱਪੀਆਂ ਤੋਂ ਵੱਖ-ਵੱਖ ਵਸਤੂਆਂ ਬਣਾਉਣ ਦਾ ਧੰਦਾ ਅਪਣਾਉਣਗੇ। ਬਾਂਸ ਦੇ ਜੰਗਲਾਂ ਦੇ ਇਲਾਕੇ ਵਾਲੇ ਲੋਕ, ਬਾਂਸਾਂ ਤੋਂ ਵੰਨ-ਸੁਵੰਨੇ ਕਲਾਤਮਕ ਨਮੂਨੇ ਬਣਾਉਣ ਦਾ ਕਿੱਤਾ ਕਰਨਗੇ। ਜਿੱਥੇ ਤੱਕ ਪੰਜਾਬ ਦੇ ਲੋਕਾਂ ਜਾਂ ਪੰਜਾਬ ਦੇ ਲੋਕ-ਕਿੱਤਿਆਂ ਦਾ ਸੰਬੰਧ ਹੈ ਉਹਨਾਂ ਵਿੱਚ ਵੀ ਇੱਥੇ ਸੁਖਾਲਿਆਂ ਪ੍ਰਾਪਤ ਹੁੰਦੀ ਕੱਚੀ ਸਮੱਗਰੀ ਵਰਤੀ ਗਈ ਹੈ।

    ਕੱਚੀ ਸਮਗਰੀ ਨਾਲ ਸੰਬੰਧ ਰੱਖਣ ਵਾਲੇ ਲੋਕ-ਕਿੱਤਿਆਂ ਵਿੱਚ ਮੁੱਖ ਤੌਰ ਤੇ ਹੇਠ ਦੱਸੇ ਅਨੁਸਾਰ ਸਮੱਗਰੀ ਦੀ ਵਰਤੋਂ ਹੁੰਦੀ ਹੈ:

(ੳ) ਧਰਤੀ (ਮਿੱਟੀ, ਸੀਮਿੰਟ, ਚੂਨਾ ਆਦਿ)
(ਅ) ਧਾਤਾਂ
(ੲ) ਰੂੰ
(ਸ) ਲੱਕੜ
(ਹ) ਚਮੜਾ
(ਕ) ਕਾਗਜ਼
(ਖ) ਫੁਟਕਲ
15 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

(ੳ)ਧਰਤੀ
ਅਸਲ ਵਿੱਚ ਅਸੀਂ ਇੱਥੇ ਧਰਤੀ ਸ਼ਬਦ ਦੀ ਵਰਤੋਂ ਘੁਮਿਆਰ ਮਿੱਟੀ ਦਾ ਬਰਤਨ ਬਣਾਉਂਦਾ ਹੋਏਆਉਹਨਾਂ ਸਾਰੇ ਰੂਪਾਂ ਲਈ ਕੀਤੀ ਹੈ ਜਿਨ੍ਹਾਂ ਦਾ ਸੰਬੰਧ ਕਿਸੇ ਨਾ ਕਿਸੇ ਤਰ੍ਹਾਂ ਧਰਤੀ ਨਾਲ ਜੁੜਦਾ ਹੈ। ਇਹ ਗੱਲ ਠੀਕ ਹੈ ਕਿ ਦੁਨਿਆ ਦੀ ਹਰ ਵਸਤੂ ਧਰਤੀ ਦੀ ਹੀ ਪੈਦਾਵਾਰ ਹੈ ਅਤੇ ਉਸ ਦਾ ਸੰਬੰਧ ਕਿਵੇਂ ਨਾ ਕਿਵੇਂ ਧਰਤੀ ਨਾਲ ਹੀ ਜੁੜਦਾ ਹੈ। ਇੱਥੇ ਸਾਡਾ ਭਾਵ ਧਰਤੀ ਦੀ ਪੈਦਾਵਾਰ ਤੋਂ ਨਹੀਂ ਸਗੋਂ ਸਿੱਧਾ ਧਰਤੀ ਦੇ ਵੱਖ-ਵੱਖ ਰੂਪਾਂ ਤੋਂ ਹੈ ਜਿਵੇਂ ਮਿੱਟੀ, ਸਿਮਿੰਟ, ਪੱਥਰ, ਚੂਨਾ ਆਦਿ। ਇਸ ਵਿੱਚ ਮਿੱਟੀ ਦੀ ਵਰਤੋਂ ਕਰਕੇ ਵੱਖ-ਵੱਖ ਕਿਸਮ ਦੇ ਭਾਂਡੇ, ਮੂਰਤੀਆਂ, ਸੰਦ ਆਦਿ ਬਣਾਉਣਾ; ਪੱਥਰ, ਜਾਂ ਚੀਨੀ ਦੀਆਂ ਮੂਰਤੀਆਂ, ਜਾਲੀਆਂ, ਝਰਨੇ, ਖਰਲ, ਚੱਕੀ ਦੇ ਪੁੜ ਅਤੇ ਚੀਨੀ ਦੇ ਬਰਤਨ ਆਦਿ ਬਣਾਉਣ ਦਾ ਕੰਮ ਆਉਂਦਾ ਹੈ।

15 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

(ਅ)ਧਾਤਾਂ
ਪੰਜਾਬ ਦੀ ਧਰਤੀ ਵਿੱਚੋਂ ਭਾਵੇਂ ਧਾਤਾਂ ਨਹੀਂ ਨਿਕਲੀਆਂ ਫਿਰ ਵੀ ਇੱਥੇ ਬਹੁਤ ਸਾਰੇ ਲੋਕਾਂ ਨੇ ਧਾਤਾਂ ਨਾਲ ਸੰਬੰਧਿਤ ਕਿੱਤਿਆਂ ਨੂੰ ਅਪਣਾਇਆ ਹੋਇਆ ਹੈ। ਇਸ ਵਿੱਚ ਸੋਨੇ-ਚਾਂਦੀ ਦੇ ਗਹਿਣੇ; ਸੋਨੇ-ਚਾਂਦੀ ਦੇ ਵਰਕ; ਲੋਹਾ, ਤਾਂਬਾ, ਕੈਂਹ ਅਤੇ ਪਿੱਤਲ ਦੇ ਸੰਦ; ਸਜਾਵਟੀ ਵਸਤੂਆਂ, ਬਰਤਨ, ਸ਼ਸਤਰ ਆਦਿ ਬਣਾਏ ਜਾਂਦੇ ਹਨ।

(ੲ)ਰੂੰ
ਦਰੀ ਬੁਣਦੀਆਂ ਹੋਇਆਂ ਪੰਜਾਬੀ ਪੇਂਡੂ ਔਰਤਾਂਰੂੰ ਨਾਲ ਸੰਬੰਧਿਤ ਕਿੱਤਿਆਂ ਨੂੰ ਕਰਨ ਵਾਲੇ ਕਿੱਤਾਕਾਰ ਕੱਪੜੇ ਅਤੇ ਧਾਗੇ ਤੋਂ ਬੜੀਆਂ ਸੁੰਦਰ ਅਤੇ ਮੁੱਲਵਾਨ ਵਸਤੂਆਂ ਬਣਾਉਂਦੇ ਹਨ। ਇਹਦੇ ਵਿੱਚ ਬੁਣਾਈ, ਕਢਾਈ ਅਤੇ ਸਿਲਾਈ ਦੇ ਖੇਤਰਾਂ ਨਾਲ ਸੰਬੰਧ ਰੱਖਣ ਵਾਲੇ ਕਿੱਤਾਕਾਰ ਆਉਂਦੇ ਹਨ ਜਿਹੜੇ ਨਿੱਤ ਵਰਤੋਂ ਦੀ ਲੋੜ ਦੀਆਂ ਵਸਤੂਆਂ ਦਾ ਨਿਰਮਾਣ ਵੀ ਕਰਦੇ ਹਨ। ਇਸ ਵਿੱਚ ਖੇਸ, ਖੇਸੀਆ, ਦਰੀਆਂ, ਨਾਲੇ, ਨਵਾਰ, ਆਮ ਵਰਤੋਂ ਲਈ ਖੱਦਰ, ਕੱਪੜੇ ਦੇ ਗੁੱਡੇ-ਗੁੱਡੀਆਂ, ਖਿੱਦੋ, ਖੇਹਨੂੰ ਅਤੇ ਹੋਰ ਬਹੁਤ ਸਾਰੇ ਖਿਡਾਉਣੇ ਵੀ ਸ਼ਾਮਲ ਕੀਤੇ ਜਾ ਸਕਦੇ ਹਨ। ਇਹਨਾਂ ਨੂੰ ਬਣਾ ਕੇ ਬਹੁਤ ਸਾਰੇ ਕਿੱਤਾਕਾਰ ਆਪਣੀ ਉਪਜੀਵਕਾ ਕਮਾਉਂਦੇ ਹਨ।

15 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

(ਸ)ਲੱਕੜ
ਲੱਕੜੀ ਦੇ ਕੰਮ ਨਾਲ ਬਹੁਤ ਇਕ ਤਰਖਾਣ ਲੱਕੜ ਦਾ ਕੰਮ ਕਰਦਾ ਹੋਇਆਸਾਰੇ ਕਿੱਤੇ ਜੁੜੇ ਹੋਏ ਹਨ। ਲੱਕੜੀ ਦੀ ਵਰਤੋਂ ਜ਼ਿੰਦਗੀ ਦੇ ਹਰ ਖੇਤਰ ਵਿੱਚ ਹੁੰਦੀ ਹੈ, ਜਿਵੇਂ ਇਮਾਰਤਸਾਜ਼ੀ, ਫ਼ਰਨੀਚਰ, ਬਰਤਨ, ਸਾਜ਼ ਅਤੇ ਹੋਰ ਘਰੋਗੀ ਵਰਤੋਂ ਦੀਆਂ ਚੀਜ਼ਾਂ ਬਣਾਉਣ ਵਿੱਚ। ਕਿਰਸਾਣੀ ਦੇ ਬਹੁਤੇ ਪੁਰਾਣੇ ਸੰਦ ਲੱਕੜੀ ਦੇ ਹੀ ਬਣਾਏ ਜਾਂਦੇ ਸਨ। ਲੱਕੜੀ ਦੇ ਕਿੱਤੇ ਨੂੰ ਕਰਨ ਵਾਲੇ ਨੂੰ ਤਰਖਾਣ ਕਹਿੰਦੇ ਹਨ। ਤਰਖਾਣ ਸ਼ਬਦ ਲੱਕੜੀ ਨੂੰ ਤਰਾਸ਼ਣ ਤੋਂ ਬਣਿਆ ਹੈ। ਪੰਜਾਬ ਵਿੱਚ ਲੱਕੜੀ ਨਾਲ ਸੰਬੰਧਿਤ ਧੰਦਾ ਪ੍ਰਮੁੱਖ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਪੰਜਾਬ ਵਿੱਚ ਲੱਕੜੀ ਦੀ ਬਹੁਤਾਤ ਹੈ ਅਤੇ ਇਹ ਮਿਲ ਵੀ ਸੌਖਿਆਂ ਹੀ ਜਾਂਦੀ ਹੈ। ਹਰ ਕਿਰਸਾਣ ਦੇ ਖੇਤਾਂ ਵਿੱਚ ਆਪਣੀ ਵਰਤੋਂ ਲਈ ਸੰਦ ਬਣਾਉਣ ਜੋਗੀ ਲੱਕੜੀ ਆਸਾਨੀ ਨਾਲ ਹੀ ਪ੍ਰਾਪਤ ਹੋ ਜਾਂਦੀ ਹੈ। ਲੱਕੜੀ ਦੇ ਸੰਦ ਜਾਂ ਖੇਡ ਸਮੱਗਰੀ ਪੰਜਾਬੀ ਜੀਵਨ ਵਿੱਚ ਬੜੇ ਪ੍ਰਚਲਿਤ ਹਨ। ਘਰ ਵਿੱਚ ਮੁੰਡੇ ਦੇ ਜਨਮ ਵੇਲੇ ਤਰਖਾਣ ਸਭ ਤੋਂ ਪਹਿਲੀ ਰਸਮ ਵਜੋਂ ਮੁੰਡੇ ਲਈ ਖੇਡ ਦੇ ਸਮਾਨ ਦੇ ਰੂਪ ਵਿੱਚ ਗੁੱਲੀ-ਡੰਡੇ ਦਾ ਤੋਹਫ਼ਾ ਜਾਂ ਢੋਹਾ ਲੈ ਕੇ ਆਉਂਦਾ ਹੈ। ਮਨੁੱਖੀ ਜੀਵਨ ਦੀ ਸਾਰੀ ਖੇਡ ਵਿੱਚ ਲੱਕੜੀ ਦੀ ਵਿਸ਼ੇਸ਼ ਭੂਮਿਕਾ ਹੈ। ਜਦੋਂ ਬੱਚਾ ਕੁਝ ਵੱਡਾ ਹੁੰਦਾ ਹੈ ਤਾਂ ਉਸ ਲਈ ਪੰਘੂੜੇ, ਗਡੀਰੇ, ਖੁਡੀਆਂ, ਉਸ ਦੇ ਪਾਲਣ-ਪੋਸਣ ਲਈ ਅਤੇ ਕੁੜੀਆਂ ਦੇ ਦਾਜ ਲਈ ਕੰਘੀਆਂ, ਕੰਘੇ, ਨਿੰਮ ਦੇ ਘੋਟਣੇ, ਪਲੰਘ, ਪੀੜ੍ਹੇ, ਸੰਦੂਕ, ਸ਼ਿੰਗਾਰ ਪਟਾਰੀਆਂ, ਰੰਗਲੇ ਚਰਖੇ, ਮਧਾਣੀਆਂ ਆਦਿ ਦਿੱਤੇ ਜਾਂਦੇ ਹਨ ਜਿਨ੍ਹਾਂ ਵਿੱਚੋਂ ਕਿੱਤਾਕਾਰਾਂ ਦੀ ਪੂਰੀ ਮਿਹਨਤ ਅਤੇ ਕਲਾ ਦਾ ਝਲਕਾਰਾ ਪੈਂਦਾ ਹੈ। ਇੱਥੋਂ ਤੱਕ ਕਿ ਮਨੁੱਖ ਦੇ ਮਰਨ ਵੇਲੇ ਵੀ ਨੜੋਆ ਲੱਕੜੀ ਦਾ ਹੀ ਹੁੰਦਾ ਹੈ।

15 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

(ਹ)ਚਮੜਾ
ਮਨੁੱਖੀ ਪੰਜਾਬੀ ਜੁੱਤੀਵਿਕਾਸ ਦੇ ਇਤਿਹਾਸ ਪੜਾਅ ਦੇ ਮੁੱਢਲੇ ਸਮਿਆਂ ਵਿੱਚ ਵੀ ਮਨੁੱਖ ਦਾ ਸੰਬੰਧ ਜਾਨਵਰਾਂ ਦੇ ਚਮੜਿਆਂ ਨਾਲ ਰਿਹਾ ਹੈ। ਇਹਨਾਂ ਤੋਂ ਉਹ ਵੱਖ-ਵੱਖ ਕਿਸਮ ਦੇ ਲਿਬਾਸ, ਢਾਲਾਂ ਅਤੇ ਵਰਤੋਂ ਦੀਆਂ ਹੋਰ ਅਨੇਕਾਂ ਚੀਜ਼ਾਂ ਬਣਾਉਂਦਾ ਸੀ। ਅਗਲੇ ਪੜਾਵਾਂ ਵਿੱਚ ਉਸ ਨੇ ਚਮੜੇ ਨੂੰ ਜਿੱਥੇ ਸਜਾਵਟੀ ਵਸਤਾਂ ਅਤੇ ਹਾਰ-ਸ਼ਿੰਗਾਰ ਦੇ ਰੂਪ ਵਿੱਚ ਵਰਤਣਾ ਸ਼ੁਰੂ ਕੀਤਾ ਉੱਥੇ ਉਸ ਨੇ ਚਮੜੇ ਉੱਪਰ ਲਿਖਾਈ ਕਰਕੇ ਕਈ ਇਤਿਹਾਸਿਕ ਦਸਤਾਵੇਜ਼ਾਂ ਨੂੰ ਸਾਂਭਣ ਦਾ ਯਤਨ ਵੀ ਕੀਤਾ। ਅਜੋਕੇ ਯੁੱਗ ਵਿੱਚ ਚਮੜੇ ਤੋਂ ਜੁੱਤੀਆਂ, ਬੈਗ, ਬਟੂਏ, ਸੂਟਕੇਸ, ਖੇਡਾਂ ਦਾ ਸਮਾਨ ਅਤੇ ਹੋਰ ਅਜਿਹੀਆਂ ਅਨੇਕ ਵਸਤੂਆਂ ਦਾ ਨਿਰਮਾਣ ਹੁੰਦਾ ਹੈ। ਇਹਨਾਂ ਵਸਤੂਆਂ ਦਾ ਨਿਰਮਾਣ ਕਰਦਿਆਂ ਇਹਨਾਂ ਦੀ ਜੀਵਨ ਵਿੱਚ ਉਪਯੋਗਤਾ ਦੇ ਮਹੱਤਵਪੂਰਨ ਪਹਿਲੂ ਦੇ ਨਾਲ ਨਾਲ ਕਿੱਤਾਕਾਰ ਆਪਣੀ ਕਲਾ ਦੇ ਵੱਖ-ਵੱਖ ਨਮੂਨੇ ਪਾ ਕੇ ਆਪਣੀ ਸੁਹਜ ਬਿਰਤੀ ਅਤੇ ਕਲਾਕਾਰੀ ਦੇ ਗੁਣ ਨੂੰ ਵੀ ਦਰਸਾਉਂਦੇ ਹਨ।

15 Jan 2010

Showing page 1 of 2 << Prev     1  2  Next >>   Last >> 
Reply