Home > Communities > Punjabi Boli > Forum > messages
ਫੁੱਲਾ ਵਾਲੀ ਲੈ ਫੁੱਲਕਾਰੀ, ਜਦ ਮੈ ਦਿੱਤਾ ਗੇੜਾ............
ਦੂਹਰਾ ਹੋ ਗਿਆ ਰੰਗ ਗੁਲਾਬੀ, ਨੱਚਣ ਲੱਗਿਆ ਵੇਹੜਾ........
ਗਿੱਧੇ ਦੇ ਵਿੱਚ ਨੱਚਦੀ ਜੱਟੀ, ਕਰੂ ਮੁਕਾਬਲਾ ਕਿਹੜਾ......
ਜੋਬਨ ਪਤਲੋ ਦਾ, ਸੱਜਰੇ ਮੱਖਣ ਦਾ ਪੇੜਾ.......
21 Nov 2009
great 22 g..
nazaara aa geya parh k...punjabi ch...
thanks for taking the pain in writing all this in gurmukhi...
great going..!!
21 Nov 2009
Soun mahine ghata kaalia, Chadke baddal aaya Sab kudiyan ne gehne paaye, chadeya roop sawaya Vaaron Vaari jhuttan kudiyan, tenu charhi lor Teri kine khinch layi patang vaali dor..
ਸਾਉਣ ਮਹੀਨੇ ਘਟਾ ਕਾਲੀਆਂ, ਚੜਕੇ ਬੱਦਲ ਆਇਆ, ਸਭ ਕੁੜੀਆਂ ਨੇ ਗਹਿਣੇ ਪਾਏ,ਚੜਿਆ ਰੂਪ ਸਵਾਇਆ, ਵਾਰੋ ਵਾਰੀ ਝੂਟਣ ਕੁੜੀਆਂ,ਤੈਨੂੰ ਚੜਦੀ ਲੋਰ , ਤੇਰੀ ਕੀਹਨੇ ਖਿੱਚ ਲਈ ਪਤੰਗ ਵਾਲੀ ਡੋਰ..... ਤੇਰੀ ਕੀਹਨੇ ਖਿੱਚ ਲਈ ..........
21 Nov 2009
my fav. boli..
ਮਾਰ ਲਿਆ ਸਾਨੂੰ ਤੇਰੀ ਸ਼ਰਬਤੀ ਸੰਗ ਨੇ, ਦਿਲਾਂ ਉੱਤੇ ਕਹਿਰ ਢਾਇਆ ਨਖਰੇ ਤੇ ਰੰਗ ਨੇ, ਦੰਦਾਂ 'ਚ ਨਾ ਬੁੱਲੀਆਂ ਦਬਾਇਆ ਕਰੋ ਜੀ, ਕਦੇ ਅੱਖ ਨਾਲ ਅੱਖ ਤਾਂ ਮਿਲਾਇਆ ਕਰੋ ਜੀ, ਕਦੇ ਅੱਖ ਨਾਲ ਅੱਖ ਤਾਂ.........
Maar lea sanu teri sharbati sang ne dilaan utte kaiher dhayea nakhre te rang ne danda ch na buliaan dbayea karo g kade akh naal akh ta milayea karo g kade akh naal akh ta milayea karo........
21 Nov 2009
ਕੜ ਕੜ ਕਰਦੀ ਬਿਜਲੀ ਲਿਸ਼ਕੇ, ਥਰ ਥਰ ਕੰਬਦਾ ਨੇਰਾ...
ਲੱਖਾ ਏਥੇ ਆਸ਼ਿਕ ਫਿਰਦੇ, ਦਿਲ ਦਾ ਦਰਦੀ ਕਿਹੜਾ......
ਦੁਖਾ ਨੇ ਖਾ ਲਈ ਜਵਾਨੀ, ਪੀਲਾ ਪੈ ਗਿਆ ਚੇਹਰਾ......
ਵੇ ਚਰਖਾ ਮੈ ਕੱਤਦੀ, ਮਾਰ ਸੋਹਣਿਆ ਗੇੜਾ......
21 Nov 2009
Je mundeya ve meri tor tu vekhni je mundeya ve meri tor tu vekhni garva le de chaandi da ve laak hile majan jaandi da ve laak hile majan jaandi da...
22 Nov 2009
Saare tan gehne mere Ma peya ne paaye Saare tan gehne mere Ma peya ne paaye Ikko taveet ohde ghar da ni jadon lad-da te laa-de, laa-de karda ni
22 Nov 2009
bari barsi khatan gaya si, khat ke leyandi aari Heth barote de dathan kare kavari oye dathan kyon kardi han, dandh chite rakhan de maari oye dandh chite kyon rakhdi han, munde patan de maari oye munde kyon patdi han, viah karvan de maari viah oda nahi hunda, han umar beet gi saari ....
22 Nov 2009
navkiran g tuhadi gadve wali boli de jwab ch.......
ਗੜਵੇ ਦਾ ਭਾਰ ਤੈਥੋ ਹੋਨਾ ਨਈਓ ਚਕ ਨੀ.....
ਕਚ ਨਾਲੋ ਜਾਪਦਾ ਕੱਚਾ ਤੇਰਾ ਲੱਕ ਨੀ....
ਾਗ ਲਾਉਣਾ ਗੜਵਾ ਚਾ਼ਦੀ ਦਾ..........
ਨੀ ਲੱਕ ਟੁੱਟ ਜੂ ਹੁਲਾਰੇ ਖਾ਼ਦੀ ਦਾ.........
navkiran g tuhadi gadve wali boli de jwab ch.......
ਗੜਵੇ ਦਾ ਭਾਰ ਤੈਥੋ ਹੋਨਾ ਨਈਓ ਚਕ ਨੀ.....
ਕਚ ਨਾਲੋ ਜਾਪਦਾ ਕੱਚਾ ਤੇਰਾ ਲੱਕ ਨੀ....
ਾਗ ਲਾਉਣਾ ਗੜਵਾ ਚਾ਼ਦੀ ਦਾ..........
ਨੀ ਲੱਕ ਟੁੱਟ ਜੂ ਹੁਲਾਰੇ ਖਾ਼ਦੀ ਦਾ.........
Yoy may enter 30000 more characters.
22 Nov 2009
ਕਾਲੀ ਕੁੜਤੀ ਹੇਠ ਜੰਜੀਰੀ, ਵਿਚ ਮੁਡਿਆ ਪੰਚਦਾਣਾ.......
ਲੋਕਾ ਨੂ ਹੋ ਗਈਆ ਖਬਰਾ, ਉਡ ਗਿਆ ਹੁਣ ਤਾਣਾ......
ਤੇਰੇ ਮੇਰੇ ਵਸ ਨਾ ਰਹੀ, ਵਰਤ ਜਾਊਗਾ ਭਾਣਾ.....
ਵੇ ਦਰਦ ਵੰਡਾ ਲੈ ਵੇ, ਸੁਣ ਮੁਡਿਆ ਾਣਜਾਣਾ.......
22 Nov 2009